ਮਲੇਸ਼ੀਆ ਦਾ ਭੂਗੋਲ

ਮਲੇਸ਼ੀਆ ਦਾ ਭੂਗੋਲ, ਦੱਖਣ-ਪੂਰਬੀ ਏਸ਼ੀਆ ਦੇ ਦੇਸ਼ ਮਲੇਸ਼ੀਆ ਬਾਰੇ ਹੈ। ਇਸ ਦੇਸ਼ ਨੂੰ ਭੂਗੋਲਿਕ ਆਧਾਰ ਉੱਤੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇੱਕ ਹਿੱਸੇ ਨੂੰ ਪੈਨਿਨਸੁਲਰ ਮਲੇਸ਼ੀਆ ਕਿਹਾ ਜਾਂਦਾ ਹੈ ਅਤੇ ਇਹ ਪੱਛਮ ਵੱਲ ਹੈ, ਜਦਕਿ ਦੂਸਰੇ ਹਿੱਸੇ ਨੂੰ ਪੂਰਬੀ ਮਲੇਸ਼ੀਆ ਕਿਹਾ ਜਾਂਦਾ ਹੈ ਅਤੇ ਇਹ ਪੂਰਬ ਦਿਸ਼ਾ ਵੱਲ ਹੈ।

ਮਲੇਸ਼ੀਆ ਦਾ ਭੂਗੋਲ
ਮਲੇਸ਼ੀਆ ਦਾ ਨਕਸ਼ਾ
ਮਲੇਸ਼ੀਆ ਦਾ ਭੂਗੋਲ
ਮਹਾਦੀਪਏਸ਼ੀਆ
ਖੇਤਰਦੱਖਣ-ਪੂਰਬੀ ਏਸ਼ੀਆ
Coordinates2°30'N 112°30'E
ਖੇਤਰਫ਼ਲਦਰਜਾ 66ਵਾਂ
 • Total330,803 km2 (127,724 sq mi)
 • Land99.63%
 • ਜਲ0.37%
ਤੱਟ4,675 km (2,905 mi)
ਸਰਹੱਦਜ਼ਮੀਨੀ ਸਰਹੱਦ
2,669 km (1,658 mi)
ਥਾਈਲੈਂਡ:
506 km (314 mi)
ਇੰਡੋਨੇਸ਼ੀਆ:
1,782 km (1,107 mi)
ਬਰੂਨੀ:
281 km (175 mi)
ਉੱਚੀ ਥਾਂਕਿਨਾਬਾਲੂ ਚੋਟੀ (4,096 m)
ਹੇਠਲੀ ਥਾਂਭਾਰਤੀ ਸਮੁੰਦਰੀ (0 m)
ਲੰਬੀ ਨਦੀਰਾਜਾਂਗ ਨਦੀ
ਵੱਡੀ ਝੀਲਕੈਨਯੀਰ

ਪੈਨਿਨਸੁਲਰ ਮਲੇਸ਼ੀਆ ਥਾਈਲੈਂਡ ਦੇ ਦੱਖਣ ਵੱਲ, ਸਿੰਗਾਪੁਰ ਦੇ ਉੱਤਰ ਵੱਲ ਅਤੇ ਇੰਡੋਨੇਸ਼ੀਆਈ ਟਾਪੂ 'ਸੁਮਾਤਰਾ' ਦੇ ਪੂਰਬ ਵੱਲ ਹੈ। ਦੂਸਰੇ ਪਾਸੇ ਪੂਰਬੀ ਮਲੇਸ਼ੀਆ ਬੋਰਨੀਓ ਦੇ ਉੱਤਰ ਵੱਲ ਹੈ ਅਤੇ ਇਸਦੀ ਸਰਹੱਦ ਬਰੂਨੀ ਅਤੇ ਇੰਡੋਨੇਸ਼ੀਆ ਨਾਲ ਸਾਂਝੀ ਹੈ।

ਸੰਰਚਨਾ

ਸੰਰਚਨਾ ਦੇ ਦ੍ਰਿਸ਼ਟੀਕੋਣ ਤੋਂ ਮਲੇਸ਼ੀਆ ਸਫਟੀ ਚੱਟਾਨਾਂ ਦਾ ਬਣਿਆ ਹੋਇਆ ਹੈ। ਇਹ ਚੱਟਾਨਾਂ ਜਿਆਦਾਤਰ ਗ੍ਰੇਨਾਇਟ ਦੀਆਂ ਹਨ। ਇੱਥੋਂ ਦੀ ਮੁੱਖ ਪਰਬਤ-ਸ਼੍ਰੇਣੀ ਜਿਸ ਵਿੱਚ ਜਿਆਦਾਤਰ ਗ੍ਰੇਨਾਇਟ ਪੱਥਰ ਮਿਲਦਾ ਹੈ, ਮੇਸੋਜੋਏਕ ਯੁੱਗ ਦੀ ਹੈ। ਇਸਦੇ ਪੂਰਬ ਵਿੱਚ ਬਹੁਤ ਹੀ ਉੱਚੀਆਂ-ਨੀਵੀਆਂ ਚੱਟਾਨਾਂ ਦੀਆਂ ਪਰਤਾਂ ਮਿਲਦੀਆਂ ਹਨ। ਪ੍ਰਾਇਦੀਪ ਦੇ ਪੱਛਮ ਵਿੱਚ ਬਹੁਤ ਹੀ ਮੋਟੀਆਂ-ਮੋਟੀਆਂ ਚੂਨੇ ਦੀਆਂ ਚੱਟਾਨਾਂ ਦੀਆਂ ਪਰਤਾਂ ਪਾਈਆਂ ਜਾਂਦੀਆਂ ਹਨ। ਪ੍ਰਾਚੀਨ ਜਵਾਲਾਮੁਖੀ ਪਰਬਤਾਂ ਦੇ ਚਿੰਨ੍ਹ ਵੀ ਇੱਥੇ ਪਾਏ ਜਾਂਦੇ ਹਨ।

ਜਲਵਾਯੂ

ਮਲੇਸ਼ੀਆ ਦਾ ਭੂਗੋਲ 
ਮਲੇਸ਼ੀਆ ਦੀ ਜਲਵਾਯੂ ਵੰਡ ਨੂੰ ਦਰਸਾਉਂਦਾ ਨਕਸ਼ਾ
ਮਲੇਸ਼ੀਆ ਦਾ ਭੂਗੋਲ 
ਮਲੇਸ਼ੀਆ ਦਾ ਨਕਸ਼ਾ ਜਿਸ ਵਿੱਚ ਦਰਸਾਇਆ ਗਿਆ ਹੈ ਕਿ ਮਲੇਸ਼ੀਆ ਦਾ ਜਲਵਾਯੂ ਭੂ-ਮੱਧ ਰੇਖੀ ਹੈ

ਮਲੇਸ਼ੀਆ ਦਾ ਜਲਵਾਯੂ ਭੂ-ਮੱਧ ਰੇਖੀ ਹੈ। ਮਲੇਸ਼ੀਆ ਦੀ ਸਥਿਤੀ ਭੂ-ਮੱਧ ਰੇਖਾ ਦੇ ਉੱਤਰ ਵਿੱਚ ਹੈ, ਇਸ ਲਈ ਇਸ ਉੱਪਰ ਮਾਨਸੂਨ ਜਲਵਾਯੂ ਦਾ ਪ੍ਰਭਾਵ ਵੀ ਪੈਂਦਾ ਹੈ। ਮਲੇਸ਼ੀਆ ਵਿੱਚ ਔਸਤ ਵਰਖਾ 250 centimetres (98 in) ਪ੍ਰਤੀ ਸਾਲ ਹੁੰਦੀ ਹੈ ਅਤੇ ਇੱਥੇ ਔਸਤ ਤਾਪਮਾਨ 27 °C (80.6 °F) ਹੁੰਦਾ ਹੈ। ਪੈਨਿਨਸੁਲਾ ਅਤੇ ਪੂਰਬ ਮਲੇਸ਼ੀਆ ਵਿੱਚ ਜਲਵਾਯੂ ਵੱਖ-ਵੱਖ ਹੁੰਦਾ ਹੈ। ਮਲੇਸ਼ੀਆ ਵਿੱਚ ਦੋ ਮਾਨਸੂਨ ਹਵਾਵਾਂ ਦੇ ਸੀਜਨ ਆਉਂਦੇ ਹਨ, ਦੱਖਣ-ਪੱਛਮੀ ਮਾਨਸੂਨ ਮਈ ਦੇ ਅੰਤ ਤੋੰ ਸਤੰਬਰ ਤੱਕ ਹੁੰਦਾ ਹੈ ਅਤੇ ਉੱਤਰ-ਪੂਰਬੀ ਮਾਨਸੂਨ ਅਕਤੂਬਰ ਤੋਂ ਮਾਰਚ ਤੱਕ ਹੁੰਦਾ ਹੈ। ਉੱਤਰ-ਪੂਰਬੀ ਮਾਨਸੂਨ, ਦੱਖਣ-ਪੱਛਮੀ ਮਾਨਸੂਨ ਮੁਕਾਬਲੇ ਜਿਆਦਾ ਵਰਖਾ ਕਰਦਾ ਹੈ।

ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਚੁਪਿੰਗ, ਪਰਲਿਸ ਵਿੱਚ 9 ਅਪ੍ਰੈਲ 1998 ਨੂੰ 40.1 °ਸੈਲਸੀਅਸ (104.2 °ਫਾਰਨਹੀਟ) ਦਰਜ ਕੀਤਾ ਗਿਆ ਸੀ ਅਤੇ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਕੈਮਰੂਨ ਵਿੱਚ 1 ਫਰਵਰੀ 1978 ਨੂੰ 7.8 °ਸੈਲਸੀਅਸ (46.0 °ਫਾਰਨਹੀਟ) ਦਰਜ ਕੀਤਾ ਗਿਆ ਹੈ। ਇੱਕ ਦਿਨ ਵਿੱਚ ਸਭ ਤੋਂ ਵੱਧ ਵਰਖਾ 6 ਜਨਵਰੀ 1967 ਨੂੰ ਕੋਟਾ ਭਾਰੂ, ਕੈਲਨਤਾਨ ਵਿਖੇ 608 ਮਿਲੀਮੀਟਰ (23.9 ਇੰਚ) ਦਰਜ ਕੀਤੀ ਗਈ ਸੀ।

ਧਰਾਤਲ

ਮਲੇਸ਼ੀਆ ਦਾ ਭੂਗੋਲ 
ਪੈਨਿਨਸੁਲਰ ਮਲੇਸ਼ੀਆ ਦਾ ਧਰਾਤਲ
ਮਲੇਸ਼ੀਆ ਦਾ ਭੂਗੋਲ 
ਮਲੇਸ਼ੀਆਈ ਬੋਰਨਿਓ ਦਾ ਧਰਾਤਲ

ਮਲੇਸ਼ੀਆ ਦੇ ਧਰਾਤਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਪਰਬਤੀ ਅਤੇ ਪਠਾਰੀ ਖੇਤਰ ਹੈ। ਮੈਦਾਨ ਅਤੇ ਸਮਤਲ ਖੇਤਰ ਬਹੁਤ ਘੱਟ ਮਿਲਦੇ ਹਨ। ਮੁੱਖ ਪਰਬਤੀ ਖੇਤਰ ਪੱਛਮ ਵੱਲ ਹੈ। ਉੱਚੀਆਂ-ਉੱਚੀਆਂ ਪਰਬਤ-ਸ਼੍ਰੇਣੀਆਂ ਉੱਤਰ ਤੋਂ ਦੱਖਣ ਤੱਕ ਫੈਲੀਆਂ ਹੋਈਆਂ ਹਨ। ਗੁਨੋਂਗ, ਤਹਾਨ ਇੱਥੋਂ ਦੀ ਸਭ ਤੋਂ ਉੱਚੀ ਚੋਟੀ ਹੈ। ਇਹ ਵਾਸਤਵ ਵਿੱਚ ਪੂਰਬੀ ਅਤੇ ਪੱਛਮੀ ਸ਼੍ਰੇਣੀਆਂ ਨੂੰ ਮਿਲਾਉਂਦੀ ਹੈ। ਉੱਤਰ ਵੱਲ ਮੁੱਖ ਪਰਬਤ ਸ਼੍ਰੇਣੀ ਨੂੰ ਪੀਰਕ ਨਦੀ ਦੀ ਘਾਟੀ ਕੱਟਦੀ ਹੈ। ਪੱਛਮ ਤੱਟ ਤੇ ਕੋਈ ਹੋਰ ਅਜਿਹੀ ਵਿਸ਼ੇਸ਼ ਨਦੀ ਨਹੀਂ ਹੈ। ਮਲੇਸ਼ੀਆ ਦਾ ਜਿਆਦਾ ਹਿੱਸਾ ਜੰਗਲਾਂ ਨਾਲ ਢਕਿਆ ਹੋਇਆ ਹੈ। ਕੁੱਲ ਖੇਤਰ ਦਾ ਅੰਦਾਜ਼ਨ 58.2% ਹਿੱਸਾ ਜੰਗਲੀ ਖੇਤਰ ਹੈ।

ਨਦੀਆਂ

ਮਲੇਸ਼ੀਆ ਵਿੱਚ ਕਈ ਨਦੀਆਂ ਮਿਲਦੀਆਂ ਹਨ। ਇੱਥੋਂ ਦੀ ਸਭ ਤੋਂ ਲੰਬੀ ਨਦੀ 'ਰਾਜਾਂਗ ਨਦੀ' ਹੈ ਜੋ ਕਿ 760 ਕਿਲੋਮੀਟਰ (472 ਮੀਲ) ਲੰਬੀ ਹੈ। ਦੂਜੀ ਸਭ ਤੋਂ ਲੰਬੀ ਨਦੀ 'ਕਿਨਾਬਟਾਂਗਨ ਨਦੀ' ਹੈ ਜੋ ਕਿ 'ਸਾਬਾਹ' ਵਿੱਚ ਹੈ ਅਤੇ ਇਹ 560 ਕਿਲੋਮੀਟਰ (348 ਮੀਲ) ਲੰਬੀ ਹੈ। ਪੈਨਿਨਸੁਲਰ ਮਲੇਸ਼ੀਆ ਦੀ ਲੰਬੀ ਨਦੀ 'ਪਾਹਾਂਗ ਨਦੀ' ਹੈ ਜੋ ਕਿ 435 ਕਿਲੋਮੀਟਰ (270 ਮੀਲ) ਲੰਬੀ ਹੈ।

ਰਾਜ

ਮਲੇਸ਼ੀਆ ਦਾ ਭੂਗੋਲ 
ਮਲੇਸ਼ੀਆ ਦੇ ਰਾਜਾਂ ਨੂੰ ਦਰਸਾਉਂਦਾ ਨਕਸ਼ਾ

ਮਲੇਸ਼ੀਆ ਦੀ ਵੰਡ 13 ਰਾਜਾਂ ਅਤੇ 3 ਸੰਘੀ ਪ੍ਰਦੇਸ਼ਾਂ ਵਿੱਚ ਕੀਤੀ ਗਈ ਹੈ। 11 ਰਾਜ ਅਤੇ 2 ਸੰਘੀ ਪ੍ਰਦੇਸ਼ ਪੈਨਿਨਸੁਲਰ ਮਲੇਸ਼ੀਆ ਵਿੱਚ ਹਨ।

ਆਬਾਦੀ ਸੰਘਣਤਾ

ਪੈਨਿਨਸੁਲਾਰ ਮਲੇਸ਼ੀਆ ਦੀ ਜਨਸੰਖਿਆ ਪੂਰਬੀ ਮਲੇਸ਼ੀਆ ਮੁਕਾਬਲੇ ਜਿਆਦਾ ਹੈ, ਜਿਥੇ ਕਿ ਕੁੱਲ ਆਬਾਦੀ ਦਾ 79.2% ਹਿੱਸਾ ਪੈਨਿਨਸੁਲਾਰ ਵਿੱਚ ਰਹਿੰਦਾ ਹੈ। 2002 ਵਿੱਚ ਮਲੇਸ਼ੀਆ ਦੀ ਕੁੱਲ ਜਨਸੰਖਿਆ ਦਾ 59% ਹਿੱਸਾ ਸ਼ਹਿਰੀ ਖੇਤਰ ਵਿੱਚ ਰਹਿੰਦਾ ਹੈ ਅਤੇ ਬਾਕੀ ਹਿੱਸਾ ਪੇਂਡੂ ਖੇਤਰ ਵਿੱਚ ਰਹਿੰਦਾ ਹੈ। ਇੱਥੋਂ ਦਾ ਸਭ ਤੋਂ ਵੱਡਾ ਸ਼ਹਿਰ 'ਕੁਆਲਾ ਲਮਪੁਰ' ਹੈ, ਜਿੱਥੇ ਕਿ 1.89 ਮਿਲੀਅਨ ਲੋਕ ਰਹਿੰਦੇ ਹਨ ਅਤੇ 7 ਮਿਲੀਅਨ ਲੋਕ 'ਕਲਾਂਗ ਘਾਟੀ' ਨਾਮਕ ਸਥਾਨ ਤੇ ਰਹਿੰਦੇ ਹਨ। ਇੱਥੋਂ ਦੇ ਹੋਰ ਪ੍ਰਸਿੱਧ ਸ਼ਹਿਰ ਜਾਰਜਟਾਊਨ, ਜੋਹਰ ਬਾਹਰੂ, ਇਪੋਹ, ਕੁਚਿੰਗ ਅਤੇ ਕੋਟਾ ਕਿਨਾਬਾਲੂ ਹਨ।

ਹਵਾਲੇ

ਬਾਹਰੀ ਕੜੀਆਂ

Tags:

ਮਲੇਸ਼ੀਆ ਦਾ ਭੂਗੋਲ ਸੰਰਚਨਾਮਲੇਸ਼ੀਆ ਦਾ ਭੂਗੋਲ ਜਲਵਾਯੂਮਲੇਸ਼ੀਆ ਦਾ ਭੂਗੋਲ ਧਰਾਤਲਮਲੇਸ਼ੀਆ ਦਾ ਭੂਗੋਲ ਨਦੀਆਂਮਲੇਸ਼ੀਆ ਦਾ ਭੂਗੋਲ ਰਾਜਮਲੇਸ਼ੀਆ ਦਾ ਭੂਗੋਲ ਆਬਾਦੀ ਸੰਘਣਤਾਮਲੇਸ਼ੀਆ ਦਾ ਭੂਗੋਲ ਹਵਾਲੇਮਲੇਸ਼ੀਆ ਦਾ ਭੂਗੋਲ ਬਾਹਰੀ ਕੜੀਆਂਮਲੇਸ਼ੀਆ ਦਾ ਭੂਗੋਲਦੱਖਣ-ਪੂਰਬੀ ਏਸ਼ੀਆਮਲੇਸ਼ੀਆ

🔥 Trending searches on Wiki ਪੰਜਾਬੀ:

ਜਪਾਨਦੋਆਬਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਲੈਰੀ ਬਰਡਅਲਾਉੱਦੀਨ ਖ਼ਿਲਜੀਮਿਖਾਇਲ ਗੋਰਬਾਚੇਵਦਿਵਾਲੀਕਰਤਾਰ ਸਿੰਘ ਸਰਾਭਾਅਲਕਾਤਰਾਜ਼ ਟਾਪੂਰੋਗਯੂਟਿਊਬਆਈ.ਐਸ.ਓ 4217ਪੂਰਬੀ ਤਿਮੋਰ ਵਿਚ ਧਰਮਸਭਿਆਚਾਰਕ ਆਰਥਿਕਤਾਪਹਿਲੀ ਸੰਸਾਰ ਜੰਗਪਾਕਿਸਤਾਨਲਾਲਾ ਲਾਜਪਤ ਰਾਏਫ਼ਲਾਂ ਦੀ ਸੂਚੀਆਲੀਵਾਲਵਾਲਿਸ ਅਤੇ ਫ਼ੁਤੂਨਾ1989 ਦੇ ਇਨਕਲਾਬਅਟਾਬਾਦ ਝੀਲਨੂਰ ਜਹਾਂਮਾਂ ਬੋਲੀਬੁੱਲ੍ਹੇ ਸ਼ਾਹਪੰਜਾਬੀ ਆਲੋਚਨਾਉਸਮਾਨੀ ਸਾਮਰਾਜਈਸ਼ਵਰ ਚੰਦਰ ਨੰਦਾਵਿਰਾਸਤ-ਏ-ਖ਼ਾਲਸਾਲੰਡਨ1980 ਦਾ ਦਹਾਕਾਸੰਤੋਖ ਸਿੰਘ ਧੀਰ1910ਸੰਤ ਸਿੰਘ ਸੇਖੋਂਅਵਤਾਰ ( ਫ਼ਿਲਮ-2009)ਜਮਹੂਰੀ ਸਮਾਜਵਾਦਜਿੰਦ ਕੌਰਅਜੀਤ ਕੌਰਗੁਰਮੁਖੀ ਲਿਪੀਅੰਮ੍ਰਿਤਸਰ ਜ਼ਿਲ੍ਹਾਪਿੱਪਲਇਲੀਅਸ ਕੈਨੇਟੀ18 ਅਕਤੂਬਰਹੋਲਾ ਮਹੱਲਾਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਪੱਤਰਕਾਰੀਅਮਰ ਸਿੰਘ ਚਮਕੀਲਾਦਸਮ ਗ੍ਰੰਥਥਾਲੀਮਨੁੱਖੀ ਦੰਦਮਾਰਕਸਵਾਦਅੰਤਰਰਾਸ਼ਟਰੀ ਮਹਿਲਾ ਦਿਵਸਭੋਜਨ ਨਾਲੀਮੁਹਾਰਨੀਹੀਰ ਰਾਂਝਾਜੈਨੀ ਹਾਨਸਾਊਦੀ ਅਰਬ2013 ਮੁਜੱਫ਼ਰਨਗਰ ਦੰਗੇਯੁੱਗ20 ਜੁਲਾਈਖ਼ਬਰਾਂਏਸ਼ੀਆਆਈ ਹੈਵ ਏ ਡਰੀਮਬੋਲੇ ਸੋ ਨਿਹਾਲਸਾਈਬਰ ਅਪਰਾਧਮਾਘੀਇੰਡੋਨੇਸ਼ੀ ਬੋਲੀਪੀਰ ਬੁੱਧੂ ਸ਼ਾਹਪੰਜਾਬੀ ਭੋਜਨ ਸੱਭਿਆਚਾਰਮੁਕਤਸਰ ਦੀ ਮਾਘੀਜਨੇਊ ਰੋਗਧਰਮਪੰਜਾਬੀ ਲੋਕ ਗੀਤ🡆 More