ਮਧੂ ਮੱਖੀ ਕੀਟ ਵਰਗ ਦਾ ਪ੍ਰਾਣੀ ਹੈ। ਇਸ ਤੋਂ ਸ਼ਹਿਦ ਪ੍ਰਾਪਤ ਹੁੰਦਾ ਹੈ ਜੋ ਅਤਿਅੰਤ ਪੌਸ਼ਟਿਕ ਭੋਜਨ ਹੈ। ਮ ਧੂ ਮੱਖੀਆਂ ਸੰਘ ਬਣਾ ਕੇ ਰਹਿੰਦੀਆਂ ਹਨ। ਹਰ ਇੱਕ ਸੰਘ ਵਿੱਚ ਇੱਕ ਰਾਣੀ ਅਤੇ ਕਈ ਸੌ ਨਰ ਅਤੇ ਬਾਕੀ ਕਾਮੇ ਹੁੰਦੇ ਹਨ। ਮਧੁਮੱਖੀਆਂ ਛੱਤਾ ਬਣਾ ਕੇ ਰਹਿੰਦੀਆਂ ਹਨ। ਇਨ੍ਹਾਂ ਦਾ ਇਹ ਛੱਤਾ ਮੋਮ ਨਾਲ ਬਣਦਾ ਹੈ। ਇਸ ਦੇ ਖ਼ਾਨਦਾਨ ਏਪਿਸ ਵਿੱਚ 7 ਜਾਤੀਆਂ ਅਤੇ 44 ਉਪਜਾਤੀਆਂ ਹਨ ਇੱਕ ਮਧੂ-ਮੱਖੀ ਦੇ ਛੱਤੇ 'ਚ 20 ਤੋਂ 60 ਹਜ਼ਾਰ ਤੱਕ ਮਧੂ-ਮੱਖੀਆਂ ਰਹਿੰਦੀਆਂ ਹਨ | ਮੱਖੀਆਂ ਦੇ ਛੱਤੇ ਦੇ ਜੀਵਨ ਨੂੰ ਮੱਖੀਆਂ ਨੇ ਤਰਤੀਬਵਾਰ ਕੀਤਾ ਹੁੰਦਾ ਹੈ। ਇਸ ਵਿੱਚ ਤਿੰਨ ਪ੍ਰਕਾਰ ਦੀਆਂ ਮੱਖੀਆਂ ਹੁੰਦੀਆਂ ਹਨ। ਸ਼ਹਿਦ ਦੀਆਂ ਮੱਖੀਆਂ ਦੀ ਜ਼ਿੰਦਗੀ ਵਿੱਚ ਚਾਰ ਪੜਾਅ ਆਉਂਦੇ ਹਨ- ਅੰਡਾ, ਲਾਰਵਾ, ਪਿਉਪਾ ਅਤੇ ਮੱਖੀ। ਮੱਖੀਆਂ ਦੇ ਛੇ ਲੱਤਾਂ ਅਤੇ ਦੋ ਜੋੜੇ ਖੰਭ ਹੁੰਦੇ ਹਨ। ਮੱਖੀਆਂ ਦੇ ਦੋ ਢਿੱਡ ਹੁੰਦੇ ਹਨ, ਇੱਕ ਖਾਣੇ ਲਈ ਅਤੇ ਦੂਜਾ ਫੁੱਲਾਂ ਤੋਂ ਇਕੱਠਾ ਕੀਤਾ ਰਸ ਸਾਂਭਣ ਲਈ। ਇਹਨਾਂ ਦੇ ਪੰਜ ਅੱਖਾਂ ਹੁੰਦੀਆਂ ਹਨ, ਦੋ ਵੱਡੀਆਂ ਅੱਖਾਂ ਅਤੇ ਉਹਨਾਂ ਦੇ ਵਿਚਕਾਰ ਮੱਥੇ ਉੱਤੇ ਤਿੰਨ ਛੋਟੀਆਂ ਅੱਖਾਂ। ਇਹ 24 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਡਦੀਆਂ ਹਨ। ਇਹ ਨੱਚ ਕੇ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਇਹ ਆਪਣੇ ਖੰਭ ਇੱਕ ਸੈਕਿੰਡ ਵਿੱਚ 200 ਤੋਂ 230 ਵਾਰ ਫਰਕਾਉਂਦੀਆਂ ਸਕਦੀਆਂ ਹਨ। ਇਹਨਾਂ ਦੀ ਸੁੰਘਣ ਸ਼ਕਤੀ ਮਨੁੱਖ ਨਾਲੋਂ ਹਜ਼ਾਰਾਂ ਗੁਣਾ ਤੇਜ਼ ਹੁੰਦੀ ਹੈ। ਸ਼ਹਿਦ ਵਿੱਚ ਕੁਦਰਤੀ ਰੱਖਿਆਤਮਕ ਤੱਤ ਹੁੰਦੇ ਹਨ ਜੋ ਇਸ ਵਿੱਚ ਬੈਕਟੀਰੀਆ ਪੈਦਾ ਹੋਣ ਤੋਂ ਰੋਕਦੇ ਹਨ। ਇਹ ਪੁਦੀਨੇ ਦੇ ਪੱਤੇ ਤੇ ਨਹੀਂ ਬੈਠਦੀਆਂ। ਮੱਖੀਆਂ ਦੋ ਕਿਸਮ ਦੀਆਂ ਹਨ ਮਾਦਾ ਅਤੇ ਨਰ। ਮਾਦਾ ਦੋ ਕਿਸਮ ਦੀਆਂ ਹਨ ਰਾਣੀ ਮੱਖੀ ਅਤੇ ਕਾਮਾ ਮੱਖੀ ਅਤੇ ਨਰ ਇੱਕ ਕਿਸਮ ਦੇ ਡ੍ਰੋਨਗ਼।
ਜਦੋਂ ਕਾਮਾ ਮੱਖੀ ਨੂੰ ਨਵੇਂ ਤੇ ਤਾਜ਼ੇ ਫੁੱਲ ਦਿਖਾਈ ਦਿੰਦੇ ਹਨ ਤਾਂ ਇਹ ਖੁਸ਼ੀ ਵਿੱਚ ਨੱਚਣ ਲਗਦੀਆਂ ਹਨ ਤੇ ਸੰਗੀਤਮਈ ਆਵਾਜ਼ਾਂ ਕੱਢਦੀਆਂ ਹਨ। ਫੁੱਲਾਂ ਉੱਤੇ ਤਰੇਲ ਦੀਆਂ ਬੂੰਦਾਂ ਨੂੰ ਇਹ ਆਪਣੇ ਪਰਾਂ ਨਾਲ ਉਡਾ ਦਿੰਦੀਆਂ ਹਨ। ਜਦੋਂ ਛੱਤੇ 'ਚ ਇਕੱਠੇ ਰਸ ਤੋਂ ਸ਼ਹਿਦ ਤਿਆਰ ਹੋ ਜਾਂਦਾ ਹੈ ਤਾਂ ਕਈ ਮਧੂ-ਮੱਖੀਆਂ ਉਸ ਦੀ ਰਖਵਾਲੀ ਕਰਦੀਆਂ ਹਨ। ਕੁਝ ਮਧੂ-ਮੱਖੀਆਂ ਕਈ ਨਵਜਨਮੇ ਬੱਚਿਆਂ ਨੂੰ ਮਾਰਦੀਆਂ ਰਹਿੰਦੀਆਂ ਹਨ। ਵਿਗਿਆਨੀਆਂ ਦੀਆਂ ਖੋਜਾਂ ਤੋਂ ਇਹ ਸਿੱਧ ਹੋਇਆ ਹੈ ਕਿ ਮਧੂ-ਮੱਖੀ ਕਾਫੀ ਚਲਾਕ ਹੁੰਦੀ ਹੈ। ਮਧੂ-ਮੱਖੀਆਂ ਦੀਆਂ ਨਵੀਆਂ ਕਿਸਮਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਆਪਣੀ ਲੋੜ ਤੋਂ 45 ਕਿਲੋ ਵੱਧ ਸ਼ਹਿਦ ਪੈਦਾ ਕਰ ਸਕਦੀਆਂ ਹਨ।
This article uses material from the Wikipedia ਪੰਜਾਬੀ article ਮਧੂ ਮੱਖੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.