ਬਹਾਦੁਰ ਸ਼ਾਹ ਜ਼ਫ਼ਰ

ਬਹਾਦੁਰ ਸ਼ਾਹ ਜ਼ਫ਼ਰ ਜਾਂ ਅਬੂ ਜ਼ਫ਼ਰ ਸਿਰਾਜੁੱਦੀਨ ਮੁਹੰਮਦ ਬਹਾਦੁਰ ਸ਼ਾਹ ਜ਼ਫ਼ਰ (ਉਰਦੂ:ابو ظفر سِراجُ الْدین محمد بُہادر شاہ ظفر‎; 24 ਅਕਤੂਬਰ 1775 – 7 ਨਵੰਬਰ 1862) ਭਾਰਤ ਵਿੱਚ ਮੁਗਲ ਸਾਮਰਾਜ ਦਾ ਆਖਰੀ ਬਾਦਸ਼ਾਹ ਸੀ। ਇਹ ਮੁਗਲ ਬਾਦਸ਼ਾਹ ਅਕਬਰ ਸ਼ਾਹ ਦੂਜਾ ਦਾ ਅਤੇ ਹਿੰਦੂ ਰਾਜਪੂਤ ਲਾਲਬਾਈ ਦਾ ਮੁੰਡਾ ਸੀ। ਇਹ 28 ਸਤੰਬਰ 1837 ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣਿਆ। ਇਸਨੂੰ ਗਜ਼ਲਾਂ ਲਿਖਣ ਦਾ ਸ਼ੌਂਕ ਸੀ ਤੇ ਇਸਨੇ ਆਪਣਾ ਤਖੱਲਸ ਜ਼ਫਰ ਰੱਖਿਆ ਹੋਇਆ ਸੀ।

ਬਹਾਦੁਰ ਸ਼ਾਹ ਜ਼ਫ਼ਰ
ਬਹਾਦੁਰ ਸ਼ਾਹ ਜ਼ਫ਼ਰ
ਬਹਾਦੁਰ ਸ਼ਾਹ ਦੂਜਾ ਗੱਦੀ ਨਸ਼ੀਨ
ਬਹਾਦੁਰ ਸ਼ਾਹ ਜ਼ਫ਼ਰ
ਬਹਾਦੁਰ ਸ਼ਾਹ ਜ਼ਫਰ 1858 ਵਿੱਚ, ਦਿੱਲੀ ਵਿੱਚ ਆਪਣੇ ਮੁਕੱਦਮੇ ਤੋਂ ਬਾਅਦ ਰੰਗੂਨ ਭੇਜਣ ਤੋਂ ਐਨ ਪਹਿਲਾਂ। ਕਿਸੇ ਮੁਗਲ ਬਾਦਸ਼ਾਹ ਦੀ ਕਦੇ ਲਈ ਗਈ ਸ਼ਾਇਦ ਇਹੀ ਇੱਕੋ ਇੱਕ ਫੋਟੋ ਹੈ।

ਜੀਵਨ

ਬਹਾਦੁਰ ਸ਼ਾਹ ਜ਼ਫ਼ਰ ਦਾ ਜਨਮ 24 ਅਕਤੂਬਰ 1775 ਨੂੰ ਹੋਇਆ ਸੀ। ਉਹ ਆਪਣੇ ਪਿਤਾ ਅਕਬਰ ਸ਼ਾਹ ਦੂਸਰਾ ਦੀ ਮੌਤ ਦੇ ਬਾਅਦ 28 ਸਤੰਬਰ 1838 ਨੂੰ ਦਿੱਲੀ ਦੇ ਬਾਦਸ਼ਾਹ ਬਣੇ। ਉਨ੍ਹਾਂ ਦੀ ਮਾਂ ਲਲਬਾਈ ਹਿੰਦੂ ਪਰਵਾਰ ਤੋਂ ਸਨ। ਬਾਅਦ ਵਿੱਚ ਉਰਦੂ ਸ਼ਾਇਰ ਵਜੋਂ 'ਜ਼ਫ਼ਰ' ਦਾ ਤਖੱਲਸ ਉਨ੍ਹਾਂ ਨੇ ਆਪਣੇ ਨਾਂ ਨਾਲ ਜੋੜ ਲਿਆ ਜਿਸ ਦੇ ਸ਼ਬਦੀ ਮਾਹਨੇ 'ਜਿੱਤ' ਹਨ। 1857 ਵਿੱਚ ਜਦੋਂ ਹਿੰਦੁਸਤਾਨ ਦੀ ਆਜ਼ਾਦੀ ਦੀ ਚਿੰਗਾਰੀ ਭੜਕੀ ਤਾਂ ਸਾਰੇ ਬਾਗ਼ੀ ਸੈਨਿਕਾਂ ਅਤੇ ਰਾਜੇ - ਮਹਾਰਾਜਿਆਂ ਨੇ ਉਨ੍ਹਾਂ ਨੂੰ ਹਿੰਦੁਸਤਾਨ ਦਾ ਸਮਰਾਟ ਮੰਨਿਆ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਅੰਗਰੇਜਾਂ ਦੀ ਇੱਟ ਨਾਲ ਇੱਟ ਵਜਾ ਦਿੱਤੀ। ਅੰਗਰੇਜਾਂ ਦੇ ਖਿਲਾਫ ਭਾਰਤੀ ਸੈਨਿਕਾਂ ਦੀ ਬਗਾਵਤ ਨੂੰ ਵੇਖ ਬਹਾਦੁਰ ਸ਼ਾਹ ਜ਼ਫ਼ਰ ਦੇ ਵੀ ਹੌਸਲੇ ਬੁਲੰਦ ਹੋ ਗਏ ਅਤੇ ਉਨ੍ਹਾਂ ਨੇ ਅੰਗਰੇਜਾਂ ਨੂੰ ਹਿੰਦੁਸਤਾਨ ਵਿੱਚੋਂ ਖਦੇੜਨ ਦਾ ਐਲਾਨ ਕਰ ਦਿੱਤਾ। ਭਾਰਤੀਆਂ ਨੇ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅੰਗਰੇਜਾਂ ਨੂੰ ਕਰਾਰੀ ਹਾਰ ਦਿੱਤੀ।

ਸ਼ੁਰੂਆਤੀ ਨਤੀਜੇ ਹਿੰਦੁਸਤਾਨੀ ਵੀਰਾਂ ਦੇ ਪੱਖ ਵਿੱਚ ਰਹੇ, ਲੇਕਿਨ ਬਾਅਦ ਵਿੱਚ ਅੰਗਰੇਜਾਂ ਨੇ ਛਲ ਅਤੇ ਬੇਈਮਾਨੀ ਨਾਲ ਇਸ ਸਵਾਧੀਨਤਾ ਲੜਾਈ ਦਾ ਰੁਖ਼ ਬਦਲ ਗਿਆ ਅਤੇ ਅੰਗਰੇਜ਼ ਬਗਾਵਤ ਨੂੰ ਦਬਾਣ ਵਿੱਚ ਕਾਮਯਾਬ ਹੋ ਗਏ। ਬਹਾਦੁਰ ਸ਼ਾਹ ਜ਼ਫ਼ਰ ਨੇ ਹੁਮਾਯੂੰ ਦੇ ਮਕਬਰੇ ਵਿੱਚ ਸ਼ਰਨ ਲਈ, ਲੇਕਿਨ ਮੇਜਰ ਹਡਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਬੇਟੇ ਮਿਰਜਾ ਮੁਗਲ ਅਤੇ ਖਿਜਰ ਸੁਲਤਾਨ ਅਤੇ ਪੋਤਰੇ ਅਬੂ ਬਕਰ ਦੇ ਨਾਲ ਫੜ ਲਿਆ।

    "ਕਿਤਨਾ ਹੈ ਬਦਨਸੀਬ ‘ਜ਼ਫ਼ਰ’ ਦਫ਼ਨ ਕੇ ਲੀਏ
    ਦੋ ਗ਼ਜ਼ ਜ਼ਮੀਨ ਨਾ ਮਿਲੀ ਕੂ-ਏ-ਯਾਰ ਮੇਂ"

— ਜ਼ਫ਼ਰ

ਰੰਗੂਨ ਜਲਾਵਤਨ

ਜਨਰਲ ਨਿਕਲਸਨ ਨੇ ਅੰਗਰੇਜ਼ ਫ਼ੌਜਾਂ ਦੀ ਮਦਦ ਨਾਲ ਤਕਰੀਬਨ ਚਾਰ ਮਹੀਨੇ ਤੱਕ ਦਿੱਲੀ ਨੂੰ ਘੇਰਾ ਪਾਈ ਰੱਖਿਆ ਸੀ। 14 ਸਤੰਬਰ ਨੂੰ ਕਸ਼ਮੀਰੀ ਦਰਵਾਜ਼ਾ ਤੋੜ ਦਿੱਤਾ ਗਿਆ। ਜਨਰਲ ਨਿਕਲਸਨ ਇਸ ਲੜਾਈ ਵਿੱਚ ਮਾਰਿਆ ਗਿਆ ਮਗਰ ਅੰਗਰੇਜ਼ ਅਤੇ ਸਿੱਖ ਫ਼ੌਜਾਂ ਨੇ ਦਿੱਲੀ ਤੇ ਕਬਜ਼ਾ ਕਰ ਬਹਾਦਰ ਸ਼ਾਹ ਜ਼ਫ਼ਰ ਨੂੰ ਗ੍ਰਿਫ਼ਤਾਰ ਕਰ ਲਿਆ। ਅੰਗਰੇਜਾਂ ਨੇ ਜੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਨ੍ਹਾਂ ਦੇ ਦੋ ਬੇਟਿਆਂ ਅਤੇ ਇੱਕ ਪੋਤਰੇ ਨੂੰ ਗੋਲੀ ਨਾਲ ਉੜਾ ਦਿੱਤਾ ਗਿਆ। ਜਦੋਂ ਬਹਾਦੁਰ ਸ਼ਾਹ ਜਫਰ ਨੂੰ ਭੁੱਖ ਲੱਗੀ ਤਾਂ ਅੰਗਰੇਜ਼ ਉਨ੍ਹਾਂ ਦੇ ਸਾਹਮਣੇ ਥਾਲੀ ਵਿੱਚ ਪਰੋਸਕੇ ਉਨ੍ਹਾਂ ਦੇ ਬੇਟਿਆਂ ਦੇ ਸਿਰ ਲੈ ਆਏ। ਉਨ੍ਹਾਂ ਨੇ ਅੰਗਰੇਜ਼ਾਂ ਨੂੰ ਜਵਾਬ ਦਿੱਤਾ ਕਿ ਹਿੰਦੁਸਤਾਨ ਦੇ ਬੇਟੇ ਦੇਸ਼ ਲਈ ਸਿਰ ਕੁਰਬਾਨ ਕਰ ਆਪਣੇ ਬਾਪ ਦੇ ਕੋਲ ਇਸ ਅੰਦਾਜ ਵਿੱਚ ਆਇਆ ਕਰਦੇ ਹਨ। ਆਜ਼ਾਦੀ ਲਈ ਹੋਈ ਬਗਾਵਤ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਮਕਸਦ ਨਾਲ ਅੰਗਰੇਜ਼ਾਂ ਨੇ ਅੰਤਮ ਮੁਗਲ ਬਾਦਸ਼ਾਹ ਨੂੰ ਜਲਾਵਤਨ ਕਰ ਕੇ ਰੰਗੂਨ, ਬਰਮਾ (ਹੁਣ ਮਿਆਂਮਾਰ) ਭੇਜ ਦਿੱਤਾ। ਦਿੱਲੀ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਣ ਨਾਲ ਹਰ ਜਗ੍ਹਾ ਜੰਗ-ਏ-ਆਜ਼ਾਦੀ ਦੀ ਰਫ਼ਤਾਰ ਮੱਧਮ ਪੈ ਗਈ। ਮਾਰਚ 1858 ਵਿੱਚ ਲਖਨਊ ਤੇ ਦੁਬਾਰਾ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਦਿੱਲੀ, ਲਖਨਊ, ਕਾਨਪੁਰ, ਝਾਂਸੀ ਦੇ ਇਲਾਵਾ ਚੰਦ ਹੋਰ ਥਾਵਾਂ ਤੇ ਵੀ ਅੰਗਰੇਜ਼ਾਂ ਦੇ ਕੰਟ੍ਰੋਲ ਵਿੱਚ ਆ ਗਈਆਂ। ਜੰਗ-ਏ-ਆਜ਼ਾਦੀ ਦਾ ਨਾਅਰਾ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿੱਚੋਂ ਕਢ ਦਿਉ ਸੀ, ਇਸ ਲਈ ਉਸ ਵਿੱਚ ਤਮਾਮ ਐਸੇ ਅੰਸ਼ਸ਼ਾਮਿਲ ਹੋ ਗਏ ਜਿਨ੍ਹਾਂ ਨੂੰ ਅੰਗਰੇਜ਼ ਤੋਂ ਨੁਕਸਾਨ ਪਹੁੰਚਿਆ ਸੀ। ਵੱਖ ਵੱਖ ਅਨਸਰ ਇੱਕ ਸਾਂਝੇ ਦੁਸ਼ਮਣ ਦੇ ਖ਼ਿਲਾਫ਼ ਇੱਕ ਤਾਂ ਹੋਏ ਸਨ ਪਰ ਦੇਸ਼ ਅਤੇ ਕੌਮ ਦੇ ਖਿਆਲਾਂ ਤੋਂ ਨਾਆਸ਼ਨਾ ਸਨ। ਬਹਾਦਰ ਸ਼ਾਹ ਜ਼ਫ਼ਰ ਜਿਸ ਦੀ ਬਾਦਸ਼ਾਹਤ ਦਾ ਐਲਾਨ ਬਾਗ਼ੀ ਸਿਪਾਹੀਆਂ ਨੇ ਕਰ ਦਿੱਤਾ ਸੀ, ਨਾ ਬਾਦਸ਼ਾਹਤ ਦੀ ਸਲਾਹੀਅਤ ਰੱਖਦਾ ਸੀ ਔਰ ਨਾ ਬਾਗ਼ੀਆਂ ਦੀ ਮੁਖ਼ਾਲਫ਼ਤ ਕਰਨ ਦੀ ਤਾਕਤ। ਇਸਦੇ ਇਲਾਵਾ ਬਾਗ਼ੀਆਂ ਨੇ ਦਿੱਲੀ ਵਿੱਚ ਲੁੱਟ ਮਾਰ ਅਤੇ ਗ਼ਾਰਤ ਗਿਰੀ ਮਚਾ ਕੇ ਆਮ ਲੋਕਾਂ ਦੀਆਂ ਹਮਦਰਦੀਆਂ ਖੋ ਦਿੱਤੀਆਂ ਸਨ। ਇਸ ਤਰ੍ਹਾਂ 1857 ਦੀ ਇਹ ਜੰਗ-ਏ-ਆਜ਼ਾਦੀ ਨਾਕਾਮ ਰਹੀ।

ਕਾਵਿ ਨਮੂਨਾ

ਲਗਤਾ ਨਹੀਂ ਹੈ ਜੀ ਮੇਰਾ ਉਜੜੇ ਦਯਾਰ ਮੇਂ,
ਕਿਸ ਕੀ ਬਨੀ ਹੈ ਆਲਮ-ਏ-ਨਾਪਾਏਦਾਰ ਮੇਂ।

ਬੁਲਬੁਲ ਕੋ ਬਾਗਬਾਂ ਸੇ ਨ ਸੈਯਾਦ ਸੇ ਗਿਲਾ,
ਕਿਸਮਤ ਮੇਂ ਕੈਦ ਲਿਖੀ ਥੀ ਫਸਲ-ਏ-ਬਹਾਰ ਮੇਂ।

ਕਹ ਦੋ ਇਨ ਹਸਰਤੋਂ ਸੇ ਕਹੀਂ ਔਰ ਜਾ ਬਸੇਂ,
ਇਤਨੀ ਜਗਹ ਕਹਾਂ ਹੈ ਦਿਲ-ਏ-ਦਾਗ਼ਦਾਰ ਮੇਂ।

ਏਕ ਸ਼ਾਖ ਗੁਲ ਪੇ ਬੈਠ ਕੇ ਬੁਲਬੁਲ ਹੈ ਸ਼ਾਦਮਾਨ,
ਕਾਂਟੇ ਬਿਛਾ ਦਿਏ ਹੈਂ ਦਿਲ-ਏ-ਲਾਲ-ਏ-ਜ਼ਾਰ ਮੇਂ।

ਉਮ੍ਰ-ਏ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ,
ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ।

ਦਿਨ ਜ਼ਿੰਦਗੀ ਖਤਮ ਹੁਏ ਸ਼ਾਮ ਹੋ ਗਈ,
ਫੈਲਾ ਕੇ ਪਾਂਵ ਸੋਏਂਗੇ ਕੁੰਜ-ਏ-ਮਜ਼ਾਰ ਮੇਂ।

ਕਿਤਨਾ ਹੈ ਬਦਨਸੀਬ ਜ਼ਫਰ ਦਫ਼ਨ ਕੇ ਲੀਏ,
ਦੋ ਗ਼ਜ਼ ਜ਼ਮੀਨ ਭੀ ਨ ਮਿਲੀ ਕੂ-ਏ-ਯਾਰ ਮੇਂ॥

ਹਵਾਲੇ

Tags:

ਬਹਾਦੁਰ ਸ਼ਾਹ ਜ਼ਫ਼ਰ ਜੀਵਨਬਹਾਦੁਰ ਸ਼ਾਹ ਜ਼ਫ਼ਰ ਰੰਗੂਨ ਜਲਾਵਤਨਬਹਾਦੁਰ ਸ਼ਾਹ ਜ਼ਫ਼ਰ ਕਾਵਿ ਨਮੂਨਾਬਹਾਦੁਰ ਸ਼ਾਹ ਜ਼ਫ਼ਰ ਹਵਾਲੇਬਹਾਦੁਰ ਸ਼ਾਹ ਜ਼ਫ਼ਰਉਰਦੂਤਖੱਲਸਬਾਦਸ਼ਾਹਮੁਗਲ ਸਾਮਰਾਜ

🔥 Trending searches on Wiki ਪੰਜਾਬੀ:

ਪਹਾੜੀਹੁਮਾਯੂੰ ਦਾ ਮਕਬਰਾਗਗਨਜੀਤ ਸਿੰਘ ਬਰਨਾਲਾਮੁਹੰਮਦ ਗ਼ੌਰੀ2022ਨਾਮਿਲਵਰਤਨ ਅੰਦੋਲਨਨਿਸ਼ਚੇਵਾਚਕ ਪੜਨਾਂਵਤਖ਼ਤ ਸ੍ਰੀ ਹਜ਼ੂਰ ਸਾਹਿਬਆਧੁਨਿਕ ਪੰਜਾਬੀ ਸਾਹਿਤਪਾਚਨਪੰਜਾਬੀ ਲੋਕ ਖੇਡਾਂਘੜਾਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਹਰੀ ਸਿੰਘ ਨਲੂਆਭਗਤੀ ਲਹਿਰਸੂਰਜੀ ਊਰਜਾਮਿਸਲਸਿੱਖਿਆਪੰਜਾਬ ਦੇ ਲੋਕ ਸਾਜ਼ਪਾਣੀਪਤ ਦੀ ਤੀਜੀ ਲੜਾਈਅੱਖਰ2022 ਪੰਜਾਬ ਵਿਧਾਨ ਸਭਾ ਚੋਣਾਂਸੋਨਮ ਬਾਜਵਾਮੁੱਖ ਸਫ਼ਾਸੰਕਲਪਪੰਜਾਬ ਸੰਕਟ ਤੇ ਪੰਜਾਬੀ ਸਾਹਿਤਬਾਬਾ ਦੀਪ ਸਿੰਘਅਬਰਾਹਮ ਲਿੰਕਨਈਸਾ ਮਸੀਹਅੰਕ ਗਣਿਤਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਗੁਰੂ ਹਰਿਕ੍ਰਿਸ਼ਨਵਾਸਤਵਿਕ ਅੰਕਪੰਜਾਬੀ ਵਿਆਕਰਨਸ਼ਾਹਮੁਖੀ ਲਿਪੀਕਰਨ ਔਜਲਾਦਲੀਪ ਕੌਰ ਟਿਵਾਣਾਭਰਿੰਡਬਬਰ ਅਕਾਲੀ ਲਹਿਰਸਰਸਵਤੀ ਸਨਮਾਨਬਿਰੌਨ ਡੈਲੀਬਾਵਾ ਬਲਵੰਤਪੁਆਧੀ ਉਪਭਾਸ਼ਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਵਿਕੀਪੀਡੀਆਪੰਜਾਬੀ ਲੋਕ ਬੋਲੀਆਂਮਨਮੋਹਨ ਬਾਵਾਸੰਚਾਰਕਿੱਸਾ ਕਾਵਿਮਾਲਵਾ (ਪੰਜਾਬ)ਮਾਤਾ ਸਾਹਿਬ ਕੌਰਕੁਦਰਤਅਨਾਜਸਿੱਖ ਧਰਮ ਦੀਆਂ ਸੰਪਰਦਾਵਾਂਜਰਨੈਲ ਸਿੰਘ ਭਿੰਡਰਾਂਵਾਲੇਜਾਦੂ-ਟੂਣਾਅਕਾਲੀ ਕੌਰ ਸਿੰਘ ਨਿਹੰਗਪ੍ਰਧਾਨ ਮੰਤਰੀ (ਭਾਰਤ)ਵਾਰਿਸ ਸ਼ਾਹਕਿੱਸਾ ਕਾਵਿ ਦੇ ਛੰਦ ਪ੍ਰਬੰਧਭਾਰਤ ਦੀ ਵੰਡਸੰਤ ਰਾਮ ਉਦਾਸੀਭੂਤ ਕਾਲਸਿੱਖਾਂ ਦੀ ਸੂਚੀਰੂਮੀਸੱਭਿਆਚਾਰ ਅਤੇ ਸਾਹਿਤਸਵਾਮੀ ਵਿਵੇਕਾਨੰਦਪੰਜਾਬੀ ਜੀਵਨੀਰੂਸੀ ਭਾਸ਼ਾਬੰਗਾਲ ਦੇ ਗਵਰਨਰ-ਜਨਰਲਪਾਸ਼ ਦੀ ਕਾਵਿ ਚੇਤਨਾਸ਼ਰਧਾ ਰਾਮ ਫਿਲੌਰੀਭਾਰਤੀ ਪੰਜਾਬੀ ਨਾਟਕਸੱਪ (ਸਾਜ਼)ਨਾਮਗੁਰੂ ਹਰਿਗੋਬਿੰਦਚਰਨਜੀਤ ਸਿੰਘ ਚੰਨੀ🡆 More