ਪੀ.ਟੀ. ਊਸ਼ਾ

ਪਿਲਾਵੁਕੰਦੀ ਤੇਕੇਪਰਰੰਬਿਲ ਊਸ਼ਾ (ਮਲਿਆਲਮ: പിലാവുള്ളകണ്ടി തെക്കേ പറമ്പിൽ ഉഷ; ਜਨਮ 27 ਜੂਨ 1964)), ਪੀ.ਟੀ.

ਊਸ਼ਾ ਨਾਮ ਨਾਲ ਮਸ਼ਹੂਰ, ਇੱਕ ਭਾਰਤੀ ਖਿਡਾਰਨ ਹੈ। ਪੀ. ਟੀ. ਊਸ਼ਾ ਇੱਕ ਭਾਰਤੀ ਅਥਲੈਟਿਕ ਦੀ ਸਰਵ ਸ੍ਰੇਸ਼ਟ ਖਿਡਾਰਨ ਹੋਣ ਦੇ ਨਾਲ ਨਾਲ ਉਡਣ ਪਰੀ ਦੇ ਨਾਮ ਨਾਲ ਜਾਣੀ ਜਾਂਦੀ ਹੈ। ਪੀ. ਟੀ. ਊਸ਼ਾ ਨੇ ਆਪਣੇ ਅੰਤਰਰਾਸ਼ਟਰੀ ਖੇਡ ਸਫਰ ਦੌਰਾਨ 101 ਮੈਡਲ ਹਾਸਿਲ ਕਿੱਤੇ।

ਪੀ.ਟੀ. ਊਸ਼ਾ
ਊਸ਼ਾ ਨਵੀਂ ਦਿੱਲੀ, 27 ਫਰਵਰੀ, 2009
ਪਿਲਾਵੁਕੰਦੀ ਤੇਕੇਪਰਰੰਬਿਲ ਊਸ਼ਾ
പിലാവുള്ളകണ്ടി തെക്കേ പറമ്പിൽ ഉഷ
ਜਨਮ
ਪਿਲਾਵੁਕੰਦੀ ਤੇਕੇਪਰਰੰਬਿਲ ਊਸ਼ਾ

(1964-06-27) 27 ਜੂਨ 1964 (ਉਮਰ 59)
ਪਯੋਲੀ, ਕੋਜੀਕੋਡ, ਕੇਰਲਾ, ਭਾਰਤ
ਰਾਸ਼ਟਰੀਅਤਾਭਾਰਤੀ
ਹੋਰ ਨਾਮPayyoli Express, Golden Girl
ਪੇਸ਼ਾtrack and field ਖਿਡਾਰੀ
ਮਾਲਕਭਾਰਤੀ ਰੇਲ
ਲਈ ਪ੍ਰਸਿੱਧਪਦਮ ਸ਼੍ਰੀ
ਕੱਦ5' 7" (170 ਸੈਂਟੀਮੀਟਰ)
ਜੀਵਨ ਸਾਥੀV. Srinivasan
ਬੱਚੇਉਜਵਲ
ਮਾਤਾ-ਪਿਤਾਪੈਥਲ, ਲਕਸ਼ਮੀ
ਵੈੱਬਸਾਈਟptusha.org
ਦਸਤਖ਼ਤ
ਪੀ.ਟੀ. ਊਸ਼ਾ

ਖੇਡ ਜੀਵਨ

ਪੀ.ਟੀ. ਊਸ਼ਾ ਦਾ ਜਨਮ 27 ਜੂਨ 1964 ਨੂੰ ਕੇਰਲਾ ਵਿੱਚ ਹੋਇਆ। ਪੀ. ਟੀ. ਊਸ਼ਾ ਦੀ ਖੇਡ ਪ੍ਰਤਿਭਾ ਦਾ ਅੰਦਾਜ਼ਾ ਉਨ੍ਹਾਂ ਦੇ ਪ੍ਰਤਿਯੋਗੀਤਾਵਾਂ ਵਿੱਚ ਉਨ੍ਹਾਂ ਦੀ ਵਧੀਆ ਖੇਡ ਅਤੇ ਜਿੱਤੇ ਹੋਏ ਮੈਡਲਾਂ ਤੋਂ ਲਗਾਇਆ ਜਾ ਸਕਦਾ ਹੈ।

ਪ੍ਰਾਪਤੀਆਂ

  • 1979 ਵਿੱਚ ਖੇਡ ਕਰੀਅਰ ਦਾ ਆਗਾਜ਼ ਸਕੂਲ ਨੈਸ਼ਨਲ ਖੇਡਾਂ ਵਿੱਚ ਭਾਗ ਲੈ ਕੇ ਕੀਤਾ।
  • 1980 ਵਿੱਚ ਉਲੰਪਿਕ ਖੇਡਾਂ ਵਿੱਚ ਭਾਗ ਲੈਣ ਦਾ ਗੌਰਵ ਪ੍ਰਾਪਤ ਹੋਇਆ। ਪਰ ਇਨ੍ਹਾਂ ਉਲੰਪਿਕ ਖੇਡਾਂ ਵਿੱਚ ਪੀ.ਟੀ.ਊਸ਼ਾ ਕੁਝ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਫਿਰ 100 ਅਤੇ 200 ਮੀਟਰ ਦੌੜਨ ਵਾਲੀ ਪੀ.ਟੀ.ਊਸ਼ਾ ਦੇ ਖੇਡ ਕਰੀਅਰ ਨੂੰ ਅੱਗੇ ਵਧਾਇਆ।
  • 1982 ਨਵੀਂ ਦਿੱਲੀ ਵਿਖੇ ਏਸ਼ੀਆਡ ਖੇਡਾਂ ਵਿੱਚ ਪੀ.ਟੀ.ਊਸ਼ਾ ਨੇ 100 ਅਤੇ 200 ਮੀਟਰ ਰੇਸਾਂ ਵਿੱਚ ਚਾਂਦੀ ਦੇ ਤਮਗੇ ਪ੍ਰਾਪਤ ਕੀਤੇ। ਪੀ.ਟੀ.ਊਸ਼ਾ ਨੇ ਇਸ ਤੋਂ ਬਾਅਦ ਟਰੈਕ ’ਤੇ ਭਾਰਤ ਦੀ ਨੁਮਾਇੰਦਗੀ ਕਰਨੀ ਸੁਰੂ ਕਰ ਦਿੱਤੀ।
  • 1984 ਲਾਸ ਏਂਜਲਸ ਉਲੰਪਿਕ ਖੇਡਾਂ ਵਿੱਚ ਪੀ.ਟੀ.ਊਸ਼ਾ ਉਲੰਪਿਕ ਖੇਡਾਂ ਦੇ 400 ਮੀਟਰ ਹਰਡਲ ਰੇਸ ਦੇ ਫਾਈਨਲ ਵਿੱਚ ਪਹੁੰਚੀ ਅਤੇ ਫਾਈਨਲ ਵਿੱਚ ਪਹੁੰਚੀ ਵਾਲੀ ਪੀ.ਟੀ.ਊਸ਼ਾ ਭਾਰਤ ਦੀ ਪਹਿਲੀ ਮਹਿਲਾ ਅਥਲੀਟ ਬਣੀ। ਉਲੰਪਿਕ ਤੋਂ ਬਾਅਦ ਵੀ ਭਾਰਤ ਦੀ ਉਡਣ ਪਰੀ ਨੇ ਅਥਲੈਟਿਕਸ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ।
  • 1985 ਵਿੱਚ ਛੇਵੀਂ ਏਸ਼ੀਆ ਟਰੈਕ ਤੇ ਫੀਲਡ ਚੈਂਪੀਅਨਸ਼ਿਪ ਵਿੱਚ ਪੀ.ਟੀ.ਊਸ਼ਾ ਨੇ ਕਾਬਿਲੇ-ਤਾਰੀਫ਼ ਪ੍ਰਦਰਸ਼ਨ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਪੀ.ਟੀ.ਊਸ਼ਾ ਨੇ ਵੱਖ-ਵੱਖ ਅਥਲੈਟਿਕ ਈਵੈਂਟਸ ਵਿੱਚ ਪੰਜ ਸੋਨੇ ਦੇ ਮੈਡਲ ਅਤੇ ਇੱਕ ਕਾਂਸੀ ਦਾ ਮੈਡਲ ਜਿੱਤਿਆ। ਕਿਸੇ ਇੱਕ ਚੈਂਪੀਅਨਸ਼ਿਪ ਵਿੱਚ ਇੰਨੇ ਮੈਡਲ ਜਿੱਤਣ ਵਾਲੀ ਪੀ.ਟੀ.ਊਸ਼ਾ ਪਹਿਲੀ ਮਹਿਲਾ ਬਣੀ।
  • 1986 ਸਿਓਲ ਏਸ਼ੀਆਡ ਖੇਡਾਂ ਵਿੱਚ ਪੀ.ਟੀ. ਊਸ਼ਾ ਨੇ 4 ਸੋਨੇ ਤੇ ਇੱਕ ਚਾਂਦੀ ਦਾ ਤਮਗਾ ਪ੍ਰਾਪਤ ਕਰ ਕੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਂ ਦਰਜ ਕਰਵਾਇਆ।

ਸਨਮਾਨ

ਭਾਰਤ ਸਰਕਾਰ ਨੇ ਸੰਨ 1984 ਵਿੱਚ ਪੀ.ਟੀ. ਊਸ਼ਾ ਨੂੰ ਪਦਮ ਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਪੀ.ਟੀ. ਊਸ਼ਾ ਨੂੰ ਸੰਨ 1984, 1985, 1986, 1987 ਅਤੇ 1989 ਵਿੱਚ ਏਸ਼ੀਆ ਮਹਾਂਦੀਪ ਦੀ ਬੈਸਟ ਅਥਲੀਟ ਚੁਣੀ ਜਾਂ ਦਾ ਮਾਨ ਹਾਸਿਲ ਹੋਇਆ। ਸੰਨ 1985-1986 ਵਿੱਚ ਪੀ.ਟੀ.ਊਸ਼ਾ ਨੂੰ ਵਰਡ ਟਰਾਫੀ ਨਾਲ ਵੀ ਨਿਵਾਜਿਆ ਗਿਆ। ਡਾਇਰੈਕਟਰ ਚਿਰਾਗ ਪਟੇਲ ਦੀਆਂ ਕੋਸ਼ਿਸ਼ਾਂ ਸਦਕਾ 2012 ਵਿੱਚ ਤਿਆਰ ਕੀਤੀ ਗਈ ਸਪੀਡ ਸਟਾਰ ਦੀ ਧਾਰਨਾ ਦੀ ਬ੍ਰਾਂਡ ਅੰਬੈਸਡਰ ਪੀ.ਟੀ. ਊਸ਼ਾ ਹੈ।

ਹਵਾਲੇ

Tags:

ਪੀ.ਟੀ. ਊਸ਼ਾ ਖੇਡ ਜੀਵਨਪੀ.ਟੀ. ਊਸ਼ਾ ਪ੍ਰਾਪਤੀਆਂਪੀ.ਟੀ. ਊਸ਼ਾ ਸਨਮਾਨਪੀ.ਟੀ. ਊਸ਼ਾ ਹਵਾਲੇਪੀ.ਟੀ. ਊਸ਼ਾਮਲਿਆਲਮ

🔥 Trending searches on Wiki ਪੰਜਾਬੀ:

ਹਾਸ਼ਮ ਸ਼ਾਹਬਕਲਾਵਾਦਿਨੇਸ਼ ਸ਼ਰਮਾਨਾਰੀਵਾਦਪ੍ਰਦੂਸ਼ਣਕਿੱਸਾ ਕਾਵਿਦਲੀਪ ਸਿੰਘਸ਼ੱਕਰ ਰੋਗਸੰਰਚਨਾਵਾਦਜਾਤਸਿੱਖ ਲੁਬਾਣਾਸੰਗਰੂਰ (ਲੋਕ ਸਭਾ ਚੋਣ-ਹਲਕਾ)ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ੧੧ ਮਾਰਚਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸhatyoਹਰਬੀ ਸੰਘਾਲਾਲਾ ਲਾਜਪਤ ਰਾਏਧਰਮਨਾਮਫ਼ਾਦੁਤਸਮਨੀਕਰਣ ਸਾਹਿਬਗਿੱਧਾ੧ ਦਸੰਬਰ1910ਫੁੱਟਬਾਲਇਸਾਈ ਧਰਮਵਿਟਾਮਿਨਲੋਕ ਸਾਹਿਤਤਰਨ ਤਾਰਨ ਸਾਹਿਬਕੰਬੋਜਸਾਮਾਜਕ ਮੀਡੀਆ11 ਅਕਤੂਬਰਸੁਜਾਨ ਸਿੰਘਮੁੱਖ ਸਫ਼ਾਪੀਰੀਅਡ (ਮਿਆਦੀ ਪਹਾੜਾ)ਸਿੱਖ ਧਰਮ ਦਾ ਇਤਿਹਾਸਜਿੰਦ ਕੌਰਚੈੱਕ ਗਣਰਾਜਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਤਾਜ ਮਹਿਲਪੰਜ ਪੀਰਪੰਜਾਬੀ ਬੁਝਾਰਤਾਂਸਿੰਧੂ ਘਾਟੀ ਸੱਭਿਅਤਾਰੱਬਸ੍ਰੀ ਚੰਦਸ਼ਿਵਰਾਮ ਰਾਜਗੁਰੂਲੀਫ ਐਰਿਕਸਨਗੁਰੂ ਨਾਨਕਪੰਜਾਬੀ ਲੋਕ ਗੀਤਰਤਨ ਸਿੰਘ ਜੱਗੀਵਾਯੂਮੰਡਲਭਾਰਤ ਦੀ ਵੰਡਚਿੱਟਾ ਲਹੂਆਊਟਸਮਾਰਟ5 ਸਤੰਬਰਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਰਣਜੀਤ ਸਿੰਘ ਕੁੱਕੀ ਗਿੱਲਪੰਜਾਬੀ ਭਾਸ਼ਾਜੀਵਨਆਨੰਦਪੁਰ ਸਾਹਿਬ ਦਾ ਮਤਾਗੁਰੂ ਤੇਗ ਬਹਾਦਰਵਾਲੀਬਾਲਟਰੌਏਪ੍ਰਧਾਨ ਮੰਤਰੀਪੰਜਾਬੀ ਸੂਫ਼ੀ ਕਵੀਦਿੱਲੀਇਟਲੀਪੰਜਾਬੀ ਆਲੋਚਨਾਸਾਰਕਮੋਰਚਾ ਜੈਤੋ ਗੁਰਦਵਾਰਾ ਗੰਗਸਰਨਿੰਮ੍ਹਚੈਟਜੀਪੀਟੀਈਸਟ ਇੰਡੀਆ ਕੰਪਨੀ🡆 More