ਪਤੰਗਬਾਜ਼ੀ

ਕਾਗਜ਼ ਦੀ ਗੁੱਡੀ ਨੂੰ, ਜਿਸ ਨਾਲ ਡੋਰ ਬੰਨ੍ਹ ਕੇ ਹਵਾ ਵਿਚ ਉਡਾਇਆ ਜਾਂਦਾ ਹੈ, ਪਤੰਗ ਕਹਿੰਦੇ ਹਨ। ਪਤੰਗ ਉਡਾਉਣ ਦੀ ਕਿਰਿਆ ਨੂੰ ਪਤੰਗਬਾਜ਼ੀ ਕਹਿੰਦੇ ਹਨ। ਪਤੰਗ ਉਡਾਉਣ ਵਾਲੀ ਡੋਰ ਆਮ ਡੋਰ ਨਹੀਂ ਹੁੰਦੀ। ਇਹ ਮਜਬੂਤ ਡੋਰ ਹੁੰਦੀ ਹੈ। ਇਸ ਡੋਰ ਉੱਪਰ ਸਰੇਸ਼ ਵਿਚ ਕੱਚ ਦਾ ਚੂਰਾ ਮਿਲਾ ਕੇ ਲਾਇਆ ਹੁੰਦਾ ਹੈ। ਚਰਖੜੀ ਉੱਪਰ ਲਪੇਟੀ ਹੁੰਦੀ ਹੈ। ਪਹਿਲੇ ਸਮਿਆਂ ਵਿਚ ਖੇਤੀ ਬਹੁਤੀ ਮੀਹਾਂ ਤੇ ਨਿਰਭਰ ਸੀ। ਉਸ ਸਮੇਂ ਲੋਕਾਂ ਕੋਲ ਵਿਹਲ ਬਹੁਤ ਹੁੰਦੀ ਸੀ। ਇਸ ਲਈ ਉਸ ਸਮ ਨੌਜੁਆਨ ਪਤੰਗ ਆਮ ਚੜ੍ਹਾਉਂਦੇ ਹੁੰਦੇ ਸਨ। ਆਪਣੀ ਪਤੰਗ ਦੀ ਡੋਰ ਨਾਲ ਦੂਸਰੇ ਦੀ ਪਤੰਗ ਦੀ ਡੋਰ ਨੂੰ ਕੱਟਿਆ ਜਾਂਦਾ ਸੀ। ਇਸ ਨੂੰ ਪਤੰਗ ਦਾ ਪੇਚਾ ਪਾਉਣਾ ਕਹਿੰਦੇ ਸਨ।ਪਹਿਲੇ ਸਮਿਆਂ ਵਿਚ ਪਤੰਗਬਾਜ਼ੀ ਇਕ ਖੇਡ, ਇਕ ਮਨੋਰੰਜਨ ਦਾ ਸਾਧਨ ਹੁੰਦੀ ਸੀ। ਆਪਣੀ ਪਤੰਗ ਦੀ ਡੋਰ ਨਾਲ ਦੂਸਰੇ ਦੀ ਪਤੰਗ ਦੀ ਡੋਰ ਕੱਟਣ ਨੂੰ ਪੇਚਾ ਪਾਉਣਾ ਕਹਿੰਦੇ ਹਨ। ਪਤੰਗ ਕੱਟਣਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਲੋਕਾਂ ਕੋਲ ਵਿਹਲ ਦਾ ਸਮਾਂ ਬਹੁਤ ਹੁੰਦਾ ਸੀ। ਇਸ ਲਈ ਪਤੰਗ ਲੋਕ ਆਮ ਚੜ੍ਹਾਉਂਦੇ ਰਹਿੰਦੇ ਸਨ। ਜ਼ਿਆਦਾ ਨੌਜਵਾਨ ਚੜ੍ਹਾਉਂਦੇ ਸਨ। ਸਰਦੀ ਦੇ ਮੌਸਮ ਵਿਚ ਜ਼ਿਆਦਾ ਚੜ੍ਹਾਏ ਜਾਂਦੇ ਸਨ। ਬੰਸਤ ਪੰਚੁੰਮੀ ਵਾਲੇ ਦਿਨ ਪਤੰਗ ਚੜ੍ਹਾਉਣਾ ਬਹੁਤ ਚੰਗਾ ਮੰਨਿਆ ਜਾਂਦਾ ਸੀ/ਹੈ। ਸਾਲ 1947 ਤੋਂ ਪਹਿਲਾਂ ਲਾਹੌਰ ਵਿਚ ਹਕੀਕਤ ਰਾਏ ਦੀ ਸਮਾਧ ’ਤੇ ਪਤੰਗਬਾਜ਼ੀ ਵਿਸ਼ੇਸ਼ ਤੌਰ 'ਤੇ ਕੀਤੀ ਜਾਂਦੀ ਸੀ। ਅੱਜ ਦੀ ਨੌਜਵਾਨ ਪੀੜ੍ਹੀ ਹੋਰ-ਹੋਰ ਕੰਮਾਂ ਵਿਚ ਐਨੀ ਰੁੱਝੀ ਹੋਈ ਹੈ ਕਿ ਉਨ੍ਹਾਂ ਕੋਲ ਪਤੰਗਬਾਜ਼ੀ ਲਈ ਸਮਾਂ ਹੀ ਨਹੀਂ ਹੈ। ਇਸ ਲਈ ਹੁਣ ਕੋਈ ਕੋਈ ਹੀ, ਕਦੇ ਕਦੇ ਹੀ ਪਤੰਗ ਉਡਾਉਂਦਾ ਹੈ। ਹਾਂ, ਬਸੰਤ ਪੰਚਮੀ ਵਾਲੇ ਦਿਨ ਜ਼ਰੂਰ ਥੋੜ੍ਹੇ ਬਹੁਤੇ ਪਤੰਗ ਉਡਾਏ ਜਾਂਦੇ ਹਨ। ਪਤੰਗਬਾਜ਼ੀ ਦਾ ਮਨੋਰੰਜਨ ਦਾ ਸੁਨਿਹਰੀ ਸਮਾਂ ਹੁਣ ਬੀਤ ਗਿਆ ਹੈ।

ਬਸੰਤ ਪੰਚਮੀ ਵਾਲੇ ਦਿਨ ਪਤੰਗ ਉਡਾਉਣਾ ਸ਼ੁਭ ਮੰਨਿਆ ਜਾਂਦਾ ਹੈ। ਸਾਲ 1947 ਤੋਂ ਪਹਿਲਾਂ ਬਸੰਤ ਪੰਚਮੀ ਵਾਲੇ ਦਿਨ ਲਾਹੌਰ ਵਿਚ ਹਕੀਕਤ ਰਾਏ ਦੀ ਸਮਾਧ ਤੇ ਭਾਰੀ ਮੇਲਾ ਲੱਗਦਾ ਸੀ ਜਿਸ ਤੇ ਪਤੰਗਬਾਜ਼ੀ ਕੀਤੀ ਜਾਂਦੀ ਸੀ। ਜਦ ਤੋਂ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ, ਮੁੰਡੇ ਸਾਰੇ ਪੜ੍ਹਦੇ ਸਨ। ਉਸ ਸਮੇਂ ਤੋਂ ਮੁੰਡਿਆਂ ਨੂੰ ਪੜ੍ਹਾਈ ਵਿਚੋਂ ਵਿਹਲ ਬਹੁਤ ਘੱਟ ਮਿਲਦੀ ਹੈ। ਇਸ ਕਰਕੇ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਪਤੰਗਬਾਜ਼ੀ ਹੁੰਦੀ ਹੈ। ਹੁਣ ਜਾਂ ਬਸੰਤ ਪੰਚਮੀ ਵਾਲੇ ਦਿਨ ਪਤੰਗ ਉਡਾਏ ਜਾਂਦੇ ਹਨ। ਜਾਂ ਬਸੰਤ ਪੰਚਮੀ ਤੋਂ ਕੁਝ ਦਿਨ ਪਹਿਲਾਂ ਜਾਂ ਕੁਝ ਦਿਨ ਪਿੱਛੋਂ ਹੀ ਪਤੰਗ ਉਡਾਏ ਜਾਂਦੇ ਹਨ।

ਹਵਾਲੇ

Tags:

ਮਨੋਰੰਜਨ

🔥 Trending searches on Wiki ਪੰਜਾਬੀ:

ਨਰਿੰਦਰ ਮੋਦੀਗੁਰਮਤ ਕਾਵਿ ਦੇ ਭੱਟ ਕਵੀਸਾਕਾ ਨੀਲਾ ਤਾਰਾਫ਼ਰੀਦਕੋਟ ਸ਼ਹਿਰਪੰਜਾਬ, ਭਾਰਤਭੱਖੜਾਮਾਤਾ ਸੁਲੱਖਣੀਲੱਸੀਦਸਮ ਗ੍ਰੰਥਅਧਿਆਤਮਕ ਵਾਰਾਂਗੁਰਦੁਆਰਾ ਅੜੀਸਰ ਸਾਹਿਬਸੱਪਸ਼ਸ਼ਾਂਕ ਸਿੰਘਅਰਜਨ ਢਿੱਲੋਂਪਟਿਆਲਾਭਾਈ ਰੂਪਾਵਿਸ਼ਵ ਪੁਸਤਕ ਦਿਵਸਤਾਜ ਮਹਿਲਸੂਰਜਕੁੱਕੜਸ਼ਾਹ ਮੁਹੰਮਦਹਰਿਆਣਾਸ਼ੇਖ਼ ਸਾਦੀਪ੍ਰੋਫ਼ੈਸਰ ਮੋਹਨ ਸਿੰਘਦਲੀਪ ਕੌਰ ਟਿਵਾਣਾਤਾਨਸੇਨਬੀਬੀ ਭਾਨੀਵਿਆਹਪੰਜਾਬੀ ਭੋਜਨ ਸੱਭਿਆਚਾਰਮਹਾਤਮਾ ਗਾਂਧੀਲੋਕ ਸਭਾ ਹਲਕਿਆਂ ਦੀ ਸੂਚੀਮਨੁੱਖਮਨੁੱਖੀ ਪਾਚਣ ਪ੍ਰਣਾਲੀਹੁਸਤਿੰਦਰਭਾਰਤ ਵਿੱਚ ਚੋਣਾਂਨਿਰਵੈਰ ਪੰਨੂਜਗਜੀਤ ਸਿੰਘਨਾਂਵਸਦਾਮ ਹੁਸੈਨਸੁਰਿੰਦਰ ਕੌਰਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਗੁਰਦਾਸ ਮਾਨਖ਼ਾਨਾਬਦੋਸ਼ਸ਼ਬਦਕੋਸ਼ਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਆਨੰਦਪੁਰ ਸਾਹਿਬਲਾਲ ਕਿਲ੍ਹਾਕਾਗ਼ਜ਼ਭਾਈ ਮਨੀ ਸਿੰਘਭਾਰਤ ਵਿੱਚ ਬੁਨਿਆਦੀ ਅਧਿਕਾਰਮਿਲਖਾ ਸਿੰਘਭਾਰਤੀ ਪੰਜਾਬੀ ਨਾਟਕਮੀਂਹਸਾਹਿਤ ਅਤੇ ਮਨੋਵਿਗਿਆਨਪੰਜਾਬੀ ਸੱਭਿਆਚਾਰਸਿੰਘਕੈਨੇਡਾ ਦੇ ਸੂਬੇ ਅਤੇ ਰਾਜਖੇਤਰਪੰਜਾਬ ਦਾ ਇਤਿਹਾਸਆਲਮੀ ਤਪਸ਼ਸਿੱਠਣੀਆਂਭਾਈ ਘਨੱਈਆਪੰਜਾਬੀ ਵਿਆਕਰਨਦਿਲਸ਼ਾਦ ਅਖ਼ਤਰਪਾਉਂਟਾ ਸਾਹਿਬਰਾਜ ਸਭਾਸਮਾਂਪਿੰਡਆਨ-ਲਾਈਨ ਖ਼ਰੀਦਦਾਰੀਬੱਬੂ ਮਾਨਸੂਚਨਾ ਤਕਨਾਲੋਜੀਗੁਰੂਰਾਜਨੀਤੀ ਵਿਗਿਆਨਭਾਰਤ ਦਾ ਇਤਿਹਾਸ🡆 More