ਨਾਵਲ ਸਿਧਾਂਤ ਤੇ ਸਰੂਪ

ਨਾਵਲ ਸਿਧਾਂਤ ਤੇ ਸਰੂਪ ਜੀਵਨ ਸਾਹਿਤ ਵਿੱਚ ਨਾਵਲ ਦੀ ਵਿਸ਼ੇਸ਼ੇ ਥਾਂ ਹੈ ਅੱਜ ਕੱਲ ਦਾ ਬਹੁਤਾ ਸਾਹਿਤ ਜਿਸ ਨੂੰ ਪ੍ਰਤੀਨਿਧ ਸਾਹਿਤ ਆਖਿਆ ਜਾਂਦਾ ਹੈ,ਉਹ ਹੈ ਹੀ ਨਾਵਲ ਸਾਹਿਤਾ ਇਸ ਦੇ ਕੀ ਕਾਰਨ ਹਨ? ਇਸ ਪ੍ਰਸਨ ਦਾ ਉੱਤਰ ਅਸੀਂ ਨਾਵਲ ਦੇ ਸਰੂਪ ਵਿਚੋਂ ਹੀ ਲੱਭ ਸਕਦੇ ਹਾਂ ਨਾਵਲ ਗਲਪ-ਸਾਹਿਤ ਦਾ ਇੱਕ ਵਿਸ਼ੇਸ਼ੇ ਤੇ ਸ਼ਕਤੀਵਰ ਸਰੂਪ ਹੈ।ਗਲਪ-ਸਾਹਿਤ ਜਿਹਾ ਕਿ ਇਸ ਦੇ ਨਾਮ ਤੋਂ ਹੀ ਸਿੱਧ ਹੁੰਦਾ ਹੈ,ਸਾਹਿਤ ਦਾ ਉਹ ਰੂਪ ਹੈ। ਜਿਸ ਦਾ ਵਸਤੂ ਅਸਲੀ ਜਾਂ ਵਾਸਤਵ ਨਾਲੋਂ ਸਨੋਂ ਕਲਪਤ ਵਧੇਰੇ ਹੋਵੇ। ਇੱਕ ਸਾਹਿਤਕਾਰ ਜੀਵਨ ਨੂੰ ਚੰਗੀ ਤਰ੍ਹਾਂ ਉਸ ਦੇ ਹਰ ਪੱਖ ਤੋਂ ਵੇਖਦਾ ਹੈ ਫਿਰ ਉਸ ਵਿੱਚੋਂ ਕੁਝ ਸਿੱਟੇ ਕੱਢਦਾ ਹੈ। ਉਸ ਦਾ ਮਨ ਉਸ ਸਾਰੇ ਜੀਵਨ ਪਸਾਰੇ ਵਿਚੋਂ ਕਈ ਨਵੀਆਂ ਗੱਲਾਂ ਲੱਭਦਾ ਤੇ ਘੜਦਾ ਹੈ। ਕਿਉਂਜੋਂ ਸਾਹਿਤਕਾਰ ਇੱਕ ਸਿਰਜਵਾ ਕਰਨ ਵਾਲਾ ਤੇ ਨਵੀਆਂ ਹੋਣੀਆਂ ਘੜਨ ਵਾਲਾ ਮਨੁੱਖ ਹੈ। ਤਾਵੇਂ ਉੱਚੇ ਤੇ ਉੱਤਮ ਸਾਹਿਤਕਾਰ ਉਹਨਾਂ ਨਵੀਆਂ ਹੋਣੀਆਂ ਦੀ ਸੰਭਾਵਨਾ ਵਾਸਤਵ ਜਗਤ ਤੇ ਇਸ ਦੇ ਵਿੱਚ ਚਲ ਰਹੇ ਸਮਾਜਕ ਆਰਥਕ ਵਰਤਾਰੇ ਵਿੱਚੋਂ ਹੀ ਲੱਤਦੇਂ ਹਨ, ਪਰ ਸਾਹਿਤ ਵਿੱਚ ਸਦਾ ਹੀ ਉਹ ਉਸ ਨੂੰ ਕੁਝ ਹਦ ਤੱਕ ਮਨੋਂ ਕਲਪਤ ਰੂਪ ਦੇ ਦੇਂਦੇਂ ਹਨ ਇਸ ਲਈ ਮਨੋਂ ਕਲਪਨਾ ਦਾ ਸਾਹਿਤ ਵਿੱਚ ਬਹੁਤ ਵਿਸ਼ੇਸ਼ ਭਾਗ ਹੁੰਦਾ ਹੈ। ਨਾਵਲ ਗਲਪ-ਸਾਹਿਤ ਦਾ ਵਿਸ਼ੇਸ਼ ਅੰਗ ਕਿਵੇਂ ਹੈ? ਇਸ ਲਈ ਕਿ ਨਾਵਲ ਹੀ ਨਵੀਨ ਕਾਲ ਵਿੱਚ ਇੱਕ ਇਹੋ ਜਿਹਾ ਸਾਹਿਤਕ ਰੂਪ ਹੈ ਜ਼ੋ ਜੀਵਨ ਨਾਲੋਂ ਨਹੀਂ ਟੁਟਦਾ। ਨਾਵਲ ਦਾ ਸਮਾਜ਼ ਨਾਲ ਅਟੁੱਟ ਤੇ ਬੜਾ ਡੂੰਘਾ ਸਬੰਧ ਰਹਿੰਦਾ ਹੈ। ਸਭਨਾਂ ਵੱਡੇ ਤੇ ਮਹਾਨ ਪ੍ਰਕਾਸ਼ਤ ਹੋ ਚੁੱਕੇ ਨਾਵਲਾਂ ਨੂੰ ਪੜ੍ਹਨ ਤੇ ਅਸੀਂ ਇਸੇ ਹੀ ਸਿੱਟੇ ਤੇ ਪਹੁੰਚਦੇ ਹਾਂ ਕਿ ਨਾਵਲ ਉਹੋਂ ਹੀ ਸੁਪ੍ਰਸਿੱਧ ਤੇ ਉੱਤਮ ਮੰਨੇ ਗਏ ਹਨ। ਜਿਨਾਂ ਨੇ ਆਪਣੇ ਵਸਤੂ ਨੂੰ ਸਮਾਜਕ ਜੀਵਨ ਲਿਆ ਹੈ ਅਤੇ ਉਸ ਨੂੰ ਬਹੁਤ ਵਿਸਥਾਰ ਨਾਲ ਉਲੀਕਿਆ ਹੈ। ਤਾਲਸ਼ਤਾਈ ਦਾ ' ਅਮਨ ਤੇ ਯੁੱਧ ' ਇਸ ਕਰ ਕੇ ਪ੍ਰਸਿੱਘ ਹੋ ਗਿਆ ਤੇ ਮਹਾਨ ਨਾਵਲ ਬਣ ਗਿਆ ਸੀ ਕਿ ਉਸ ਵਿੱਚ ਉਸ ਵੇਲੇ ਦੇ ਸਾਰੇ ਸਮਾਜ ਦਾ ਨਕਸ਼ਾ ਸੀ ਤੇ ਕੁਝ ਭਵਿੱਖ ਬਾਣੀ ਜ਼ੋ ਆਉਣ ਵਾਲੇ ਸਮੇਂ ਲਈ ਅਗਵਾਈ ਕਰਦੀ ਸੀ। ਇਸੇ ਤਰ੍ਹਾਂ ਉਸ ਦੀ ' ਸਵਸਤਾਪੋਲ ਦੀ ਕਥਾ ' ਰੂਸੀ ਸਾਹਿਤ ਦੀ ਪਰਮਾਣੀਕ ਨਾਵਲ ਬਣ ਗਈ ਕਿਉਂਜੋ ਉਹ ਨਿਰੀ ਕਿਸੋਂ ਜੇੜੇ ਦੀ ਕਹਾਣੀ ਨਹੀਂ ਸੀ, ਸਗੋਂ ਸਮੁੱਚੇ ਸਮਾਜ ਤੇ ਸਾਰੀ ਦੀ ਸਾਰੀ ਕੌਮ ਦਾ ਜੀਵਨ ਉਸ ਵਿੱਚ ਅੰਕਤ ਸੀ, ਸੋ ਨਾਵਲ ਦੀ ਮਹਾਨਤਾ ਇਸ ਕਰ ਕੇ ਹੀ ਵਧੇਰੇ ਹੁੰਦੀ ਹੈ ਕਿ ਇਸ ਦਾ ਮੇਲ ਜੀਵਨ ਤੇ ਸਮਾਜ ਨਾਲ ਬੜਾ ਸਿੱਧ ਤੇ ਸਪਸ਼ਟ ਪਰ ਸਿੱਖਿਆਦਾਇਕ ਤੇ ਜੁਗਤੀ ਪੂਰਵਕ ਹੁੰਦਾ ਹੈ। ' ਨਾਵਲ ' ਸ਼ਬਦ ਦਾ ਧਾਤੂ ਰੋਸ਼ਨ ਸ਼ਬਦ ' ਨਾਵਲੋਂ ' ਵਿੱਚ ਮਿਲਦਾ ਹੈ ਜਿਸਦੇ ਅਰਥ ਨਵਾਂ ਜਾਂ ਨਵੀਨ ਬਣਦੇ ਹਨ ਨਾਵਲ ਪਹਿਲਾਂ ਸੋਹਣੇ ਸੋਹਣੇ ਖਤਾਂ ਤੇ ਚਿੱਠੀਆਂ ਲੇਖਾਂ ਤੇ ਹੋਰ ਇਤਿਹਾਸਿਕ ਮਸਲੇ ਵਾਸਤੇ ਜਾਣਿਆ ਜਾਂਦਾ ਸੀ ਜਿਸ ਵਿੱਚ ਨਵੀਂ ਵਾਕਫੀਅਤ ਮਿਲਦੀ ਹੋਵੇ। ਪਰੰਤੂ ਬਾਅਦ ਵਿੱਚ ਨਾਵਲ ਕੇਵਲ ਇੱਕ ਲੰਮੀ ਕਹਾਣੀ ਜਾਂ ਜੀਵਨ ਕਥਾ ਲਈ ਹੀ ਜਾਣਿਆ ਜਾਣ ਲੱਗਾ। ਨਾਵਲ ਦੀ ਕਹਾਣੀ ਇੱਕ ਜੀਵਨ ਕਥਾ ਬੜੇ ਸਵਿਸਥਾਰ ਰੂਪ ਵਿੱਚ ਬਿਆਨੀ ਗਈ ਹੁੰਦੀ ਹੈ। ਇਹ ਕਥਾ ਦਿਲ ਪਰਚਾਵੇ ਤੇ ਮਨ ਤੁਲਾਵੇ ਲਈ ਵੀ ਦੱਸੀ ਜਾਂਦੀ ਸੀ। ਚੰਗਾ ਨਾਵਲ ਉਹੋ ਹੋ ਸਕਦਾ ਹੈ ਜਿਸ ਦੀ ਕਹਾਣੀ ਨਿਰੇ ਦਿਲ ਪਰਚਾਵੇ ਲਈ ਨਾ ਲਿਖੀ ਗਈ ਹੋਵੇ,ਸਗੋਂ ਉਸ ਵਿੱਚੋਂ ਕੁਝ ਸਿੱਖਿਆ ਵੀ ਨਿਕਲ ਸਕੇ ਕੁਝ ਅਗਵਾਈ ਵੀ, ਜ਼ੋ ਜੀਵਨ ਮਾਰਗ ਵਿੱਚ ਉੱਨਤੀ ਵੱਲ ਬੰਨੇ ਲਿਜਾਣ ਵਿੱਚ ਸਹਾਈ ਹੋਵੇ। ਨਾਵਲ ਦੀ ਉਪਜ ਉਸ ਵੇਲੇ ਹੋਈ ਜਦੋਂ ਵਿਗਿਆਨ ਨੇ ਉੱਨਤੀ ਕੀਤੀ ਅਤੇ ਸਨਅਤੀ-ਇਨਕਲਾਬ ਦਾ ਸਮਾਂ ਆਇਆ। ਇਸ ਮਸ਼ੀਨੀ ਕ੍ਰਾਂਤੀ ਦੇ ਆਉਣ ਨਾਲ ਜਦੋਂ ਪੈਦਾਵਾਰ ਵੱਡੇ ਪੈਮਾਨੇ ਤੇ ਹੋਣ ਲੱਗ ਪਈ ਤਾਂ ਵਿਗਿਆਨਕ ਤੌਰ 'ਤੇ ਨਵੀਨ ਜਗ ਸ਼ੁਰੂ ਹੋਇਆ। ਕਿਉਂਜੋ ਨਾਵਲ ਇਸ ਜੁਗ ਵਿੱਚ ਹੀ ਵਧੀਆ ਫੁਲਿਆ ਇਸ ਲਈ ਆਯੂ ਦੇ ਲਿਹਾਜ ਨਾਲ ਵੀ ਇਹ ਕਵਿਤਾ ਤੇ ਨਾਟਕ ਨਾਲੋਂ ਬਹੁਤ ਨਵਾਂ ਹੈ। ਨਾਵਲ ਜੀਵਨ ਦੇ ਬਹੁਤ ਸਾਰੇ ਭਾਗ ਨੂੰ ਆਪਣੀ ਲਪੇਟ ਵਿੱਚ ਲਿਆ ਸਕਦਾ ਹੈ। ਅਤੇ ਉਸ ਦੇ ਬਹੁਤੇ ਤੇ ਅਨੇਕ ਅੰਗਾਂ ਨੂੰ ਪ੍ਰਗਟਾ ਸਕਦਾ ਹੈ। ਇਸੇ ਤਰਾਂ ਜਿਥੇ ਇੱਕ ਨਾਟਕ ਵਿੱਚ ਬਹੁਤ ਸਾਰੇ ਸਟੇਜ਼ ਦੇ ਤੇ ਹੋਰ ਨਾਟਕੀ ਬੰਧਨ ਆ ਲਾਗੂ ਹੁੰਦੇ ਹਨ ਉਥੇ ਨਾਵਲ ਇੱਕ ਸੁਤੰਤਰ ਕਲਾ ਹੈ। ਅਤੇ ਇਹ ਇਹਨਾਂ ਸਾਰਿਆਂ ਬੰਧਨਾਂ ਤੇ ਕੈਦਾਂ ਤੋਂ ਆਜਾਦ ਹੈ। ਨਾਵਲ ਦੀਆਂ ਕਿਸਮਾਂ ਅੱਡ ਅੱਡ ਪ੍ਰਭਾਵਾਂ ਤੇ ਵਿਚਾਰ ਸਿਧਾਤਾਂ ਦੇ ਅਸਰ ਹੇਠ, ਅਤੇ ਕਲਾਕਾਰਾਂ ਵਿੱਚ ਵੱਖ-ਵੱਖ ਰੁਚੀਆਂ ਤੇ ਝੁਕਾਵਾਂ ਕਾਰਨ ਤਿੰਨ-ਤਿੰਨ ਪ੍ਰਕਾਰ ਦੇ ਨਾਵਲ ਹੋਂਦ ਵਿੱਚ ਆਏ ਹਨ ਇਹਨਾਂ ਵਿੱਚ ਕੁਝ ਕੁ ਸਿਸੇਮ ਵੰਨਗੀਆਂ ਦਾ ਵਰਣਨ ਹੇਠਾਂ ਕੀਤਾ ਜਾਂਦਾ ਹੈ। 1)ਰੋਮਾਂਸਿਕ ਨਾਵਲ:- ਪੂੰਜਵਾਟੀ ਸਮਾਜ ਦੇ ਪਹਿਲੇ ਮੰਡਲੀ ਦੋਹਾਂ ਵਿੱਚ ਲਿਖੇ ਗਏ। ਜਦੋਂ ਪੂੰਜੀਵਾਟੀ ਸਮਾਜ ਚੜਦੀਆਂ ਕਲਾ ਵਿੰਚ ਆਉਣ ਲੱਗਾ ਤਾ ਵਿਗਿਆਨ ਦੇ ਬੇ-ਉੜਕ ਵਾਧੇ ਨੇ ਅਤੇ ਵੱਡੇ ਪੈਮਾਨੇ ਦੀ ਪੈਦਾਵਾਰ ਨੇ ਮਨੁੱਖ ਨੂੰ ਇਸ ਯੋਗ ਬਣਾ ਦਿੱਤਾ ਕਿ ਆਪਣੀ ਹਿੰਮਤ ਅਤੇ ਦਿਮਾਗ ਦੀ ਵਰਤੋਂ ਨਾਲ ਉਹ ਹਰ ਕੁਦਰਤੀ ਸ਼ਕਤੀ ਉੱਤੇ ਵਿਜੈ ਪਾ ਸਕੇ। 2)ਇਤਿਹਾਸਿਕ ਨਾਵਲ:- ਇਤਿਹਾਸਿਕ ਨਾਵਲ ਬਾਰੇ ਕੁਝ ਵਧੇਰੇ ਦੱਸਣ ਦੀ ਲੋੜ ਹੈ। ਇਸ ਵੰਨਗੀ ਦੀ ਨਾਵਲ ਦਾ ਲਿਖਣਾ ਵਧੇਰੀ ਕਠਿਨ ਕਲਾ ਹੈ। ਇਤਿਹਾਸਿਕ ਨਾਵਲਕਾਰ ਨੂੰ ਨਾ ਕੇਵਲ ਸੋਣੀਆਂ ਇਤਿਹਾਸਿਕ ਘਟਨਾਵਾ ਨੂੰ ਜਾਨਣ ਦੀ ਲੋੜ ਹੈ। ਸਗੋਂ ਉਸ ਨੂੰ ਇਤਿਹਾਸਿਕ ਸਮੇਂ ਦੀ ਰੂਹ ਵਿੱਚ ਦਾਖਲ ਹੋਣਾ ਪੈਂਦਾ ਹੈ। ਉਸ ਦੀ ਕਲਪਨਾ ਦੀ ਅੱਖ ਅੱਗੇ ਨਾਵਲ ਦਾ ਸਮਾਂ, ਉਸ ਦੇ ਰਸਮ ਰਿਵਾਜ ਉਸ ਸਮੇਂ ਦੀ ਬੋਲੀ, ਲੋਕਾਂ ਦਾ ਰਹਿਣ-ਸਹਿਣ, ਪਹਿਰਾਵਾ ਗੱਲ ਕੀ ਹਰ ਸ਼ੈ ਵਰਤਮਾਨ ਵਾਂਕ ਪ੍ਰਤੱਖ ਹੋਵੇ। ਅਜਿਹਾ ਕਰਨ ਲਈ ਉਸ ਨੂੰ ਬਹੁਤ ਕੁਝ ਪੜਨਾ, ਪੁਰਾਣੇ ਕਲਾ ਕੇਂਦਰ ਵਿੱਚ ਜਾ ਕੇ ਤਸਵੀਰਾਂ, ਬੁਤਾਂ ਆਦਿ ਦਾ ਅਧਿਐਨ ਕਰਨਾ ਪੈਂਦਾ ਹੈ। ਉਹ ਇੱਕ ਵਧੀਆ ਇਤਿਹਾਸਿਕ ਸੂਝ ਦਾ ਮਾਲਕ ਹੋਵੇ। ਅਤੇ ਇਸ ਸਤ ਕੁਝ ਦੇ ਨਾਲ ਨਾਲ ਖਲਾਫ ਤੇ ਬਿਆਨ ਵਰਤਨ ਦਾ ਉਸਤਾਦ ਵੀ। 3)ਯਥਾਰਥਵਾਦੀ ਨਾਵਲ:- ਰੋਮਾਂਸਿਕ ਨਾਵਲ ਨਾਵਲਕਾਰੀ ਦੇ ਆਰੰਭ ਵਿੱਚ ਲਿਖੀ ਜਾਂਦੀ ਸੀ। ਫੇਰ ਹੋਲੀ-ਹੋਲੀ ਯਥਾਰਥਵਾਦੀ ਨਾਵਲ ਦਾ ਰਿਵਾਜ ਪਿਆ ਇਹ ਯਥਾਰਥ ਵਧੇਰੇ ਕਰ ਕੇ ਸਮਾਜਿਕ ਰਹਿਣ ਸਹਿਣ ਦਾ ਯਥਾਰਥ ਸੀ ਅਤੇ ਪਾਤਰਾਂ ਦੇ ਯਥਾਰਥ ਵਲ ਇਸ ਦੇ ਪਿੱਛੋਂ ਧਿਆਨ ਦਿੱਤਾ ਜਾਣ ਲੱਗਾ ਜਿਉਂ ਜਿਉਂ ਸਰਮਾਏਦਾਰੀ ਨਜਾਮ ਦਾ ਵਿਕਾਸ ਹੁੰਦਾ ਗਿਆ ਨਾਵਲ ਵਿੱਚ ਵੀ ਵਿਅਕਤੀ ਨੂੰ ਮਹੱਤਤਾ ਮਿਲਦੀ ਗਈ। ਪੰਜਾਬੀ ਵਿੱਚ ਪਹਿਲੋਂ ਇਤਿਹਾਸਿਕ ਰੋਮਾਂਸ ਤੇ ਫੇਰ ਛੇਤੀ ਹੀ ਸਮਾਜਕ ਯਥਾਰਥਵਾਦੀ ਨਾਵਲ ਦੀ ਰਚਨਾ ਸ਼ੁਰੂ ਹੋ ਗਈ। ਚਾਹੇ ਇਹਨਾਂ ਨਾਵਲਾਂ ਦਾ ਯਥਾਰਥਵਾਦ ਕਾਫੀ ਸਮੇਂ ਤਕ ਪਹਿਲੇ ਰੋਮਾਂਸੀ ਤੱਤਾਂ ਨੂੰ ਤਿਆਗ ਨਾ ਸਕਿਆ।

ਹਵਾਲਾ ਪੁਸਤਕਾਂ

1)ਸਾਹਿਤ ਦੇ ਰੂਪ, ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਮੇਲ, ਲਾਹੋਰ ਬੁਕ ਸ਼ਾਪ, ਲੁਧਿਆਣਾ। 2)ਸਾਹਿਤ ਦੀ ਰੂਪ-ਰੇਖਾ, ਡਾ. ਗੁਰਚਰਨ ਸਿੰਘ। ਨਿਊ ਬੁਕ ਕੰਪਨੀ, ਜਲੰਧਰ। 3)ਸਾਹਿਤ ਸ਼ਾਸਤਰ, ਹਰਿਭਜਨ ਸਿੰਘ, ਨਵਚੇਤਨ ਪਬਲਿਸ਼ਰਜ਼, ਅੰਮ੍ਰਿਤਸਰ

Tags:

🔥 Trending searches on Wiki ਪੰਜਾਬੀ:

ਨਕੋਦਰਲੋਕਾਟ(ਫਲ)ਇੰਗਲੈਂਡਅਜ਼ਾਦਚਮਕੌਰ ਦੀ ਲੜਾਈਪੰਜਾਬੀ ਵਿਆਕਰਨਸਮਾਂਕਾਨ੍ਹ ਸਿੰਘ ਨਾਭਾਗੁਰਸੇਵਕ ਮਾਨਐਸ਼ਲੇ ਬਲੂਭਗਤ ਪੂਰਨ ਸਿੰਘਹੰਸ ਰਾਜ ਹੰਸਪੰਜਾਬੀ ਧੁਨੀਵਿਉਂਤਧਨੀਆਦਲਿਤਪੰਜਾਬੀ ਬੁ਼ਝਾਰਤਡਾ. ਦੀਵਾਨ ਸਿੰਘਵਾਈ (ਅੰਗਰੇਜ਼ੀ ਅੱਖਰ)ਕਮਲ ਮੰਦਿਰਮੱਧਕਾਲੀਨ ਪੰਜਾਬੀ ਵਾਰਤਕਕਰਮਜੀਤ ਅਨਮੋਲਜਾਮਨੀਪੂਰਨ ਸਿੰਘਅਜਨਬੀਕਰਨਰਬਿੰਦਰਨਾਥ ਟੈਗੋਰਸੰਯੁਕਤ ਪ੍ਰਗਤੀਸ਼ੀਲ ਗਠਜੋੜਸੋਹਿੰਦਰ ਸਿੰਘ ਵਣਜਾਰਾ ਬੇਦੀਫ਼ਰੀਦਕੋਟ ਸ਼ਹਿਰਨਾਵਲਬਾਵਾ ਬੁੱਧ ਸਿੰਘਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਚੰਦੋਆ (ਕਹਾਣੀ)ਸਾਹਿਤਕ੍ਰਿਸ਼ਨਐਨ (ਅੰਗਰੇਜ਼ੀ ਅੱਖਰ)ਰੇਤੀਚੋਣਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਪਾਣੀਕੱਪੜੇ ਧੋਣ ਵਾਲੀ ਮਸ਼ੀਨਸੇਰਅਲੰਕਾਰ (ਸਾਹਿਤ)ਭਾਰਤੀ ਰਾਸ਼ਟਰੀ ਕਾਂਗਰਸਅਨੰਦ ਸਾਹਿਬਪੰਜਾਬ ਦੇ ਲੋਕ-ਨਾਚਹਵਾ ਪ੍ਰਦੂਸ਼ਣਐਚ.ਟੀ.ਐਮ.ਐਲਹਰਜੀਤ ਬਰਾੜ ਬਾਜਾਖਾਨਾਪੀਲੂਸੇਵਾਪੰਜ ਬਾਣੀਆਂਅੰਗਰੇਜ਼ੀ ਬੋਲੀਚਰਨਜੀਤ ਸਿੰਘ ਚੰਨੀਬ੍ਰਹਿਮੰਡਕਾਫ਼ੀਖਡੂਰ ਸਾਹਿਬਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਭਾਰਤ ਦੀ ਵੰਡਪ੍ਰਹਿਲਾਦਪੰਜਾਬੀ ਸੂਫ਼ੀ ਕਵੀਜਪੁਜੀ ਸਾਹਿਬਚੰਦ ਕੌਰਤੀਆਂਸਦਾਚਾਰਸਿੱਖ ਗੁਰੂਹਲਦੀਗੁਰਦੁਆਰਾ ਅੜੀਸਰ ਸਾਹਿਬਪੂਰਨ ਭਗਤਅਰਥ ਅਲੰਕਾਰਕਿਸਮਤਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਬਲਾਗਪਰਿਵਾਰਤਜੱਮੁਲ ਕਲੀਮ🡆 More