ਡਾ. ਗੁਰਦੇਵ ਸਿੰਘ ਸਿੱਧੂ

ਗੁਰਦੇਵ ਸਿੰਘ ਸਿੱਧੂ (15 ਸਤੰਬਰ 1931 - 17 ਦਸੰਬਰ, 2016) ਪੰਜਾਬੀ ਸਾਹਿਤਕਾਰ, ਅਧਿਆਪਕ, ਸੰਪਾਦਕ ਅਤੇ ਅਨੁਵਾਦਕ ਸੀ।

ਗੁਰਦੇਵ ਸਿੰਘ ਸਿੱਧੂ
ਜਨਮ(1931-09-15)15 ਸਤੰਬਰ 1931
ਖਾਈ, ਜ਼ਿਲ੍ਹਾ ਮੋਗਾ, ਪੰਜਾਬ, ਭਾਰਤ
ਮੌਤ17 ਦਸੰਬਰ 2016(2016-12-17) (ਉਮਰ 85)
ਕਿੱਤਾਅਧਿਆਪਨ, ਸਾਹਿਤਕ ਰਚਨਾ, ਸੰਪਾਦਨ ਅਤੇ ਅਨੁਵਾਦ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤ
ਅਲਮਾ ਮਾਤਰਡੀ.ਐਮ.ਸੀ.ਕਾਲਜ ਮੋਗਾ, ਲਾਇਲਪੁਰ ਖ਼ਾਲਸਾ ਕਾਲਜ ਜਲੰਧਰ

ਜੀਵਨ

ਗੁਰਦੇਵ ਸਿੰਘ ਸਿੱਧੂ ਦਾ ਜਨਮ 15 ਸਤੰਬਰ 1931 ਨੂੰ ਪਿਤਾ ਅਜੀਤ ਸਿੰਘ ਤੇ ਮਾਤਾ ਰਾਇ ਕੌਰ ਦੇ ਘਰ ਪਿੰਡ ਖਾਈ ਜ਼ਿਲਾ ਮੋਗਾ ਵਿਚ ਹੋਇਆ। ਉਸ ਨੇ 1967  ਵਿਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ ਐੱਮ ਏ (ਪੰਜਾਬੀ) ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ 1974 ਵਿਚ 'ਮਾਲਵੇ ਦਾ ਕਿੱਸਾ ਕਾਵਿ' ਵਿਸ਼ਾ ਬਾਰੇ ਸੋਧ ਪ੍ਰਬੰਧ ਲਿਖ ਕੇ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕੀਤੀ। ਪੰਜਾਬ ਸਿੱਖਿਆ ਵਿਭਾਗ ਵਿਚ ਲਗਭਗ 35 ਸਾਲ ਲੈਕਚਰਾਰ, ਪ੍ਰਿੰਸੀਪਲ, ਡਿਪਟੀ ਡਾਇਰੈਕਟਰ ਤੇ ਇਸ ਉਪਰੰਤ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਮੀਤ ਪ੍ਰਧਾਨ ਵਜੋਂ ਸੇਵਾ ਕਰਕੇ ਸੇਵਾ ਮੁਕਤ ਹੋਏ ਡਾ ਸਿੱਧੂ ਸ਼ੁਰੁ ਤੋਂ ਹੀ ਅਧਿਆਪਨ ਤੇ ਪ੍ਰਸ਼ਾਸਨਿਕ ਕਾਰਜ ਦੇ ਨਾਲ ਨਾਲ ਖੋਜ ਕਾਰਜ ਵਿਚ ਨਿਰੰਤਰ ਕਿਰਿਆਸ਼ੀਲ ਰਿਹਾ।

ਕਿੱਸਾ ਸਾਹਿਤ ਨਾਲ ਸਬੰਧਿਤ ਉਹਨਾਂ ਦੀਆਂ ਰਚਨਾਵਾਂ ਵਿਚ 'ਪੱਤਲ ਕਾਵਿ' 1985 'ਮਾਲਵੇ ਦਾ ਕਿੱਸਾ ਸਾਹਿਤ'1990 'ਕਿੱਸਾਕਾਰ ਕਰਮ ਸਿੰਘ ਰਚਨਾਵਲੀ'1991 'ਕਿੱਸਾਕਾਰ ਰਣ ਸਿੰਘ ਜੀਵਨੀ ਤੇ ਰਚਨਾ'2002 'ਪੰਜਾਬੀ ਕਿੱਸਾ ਸਾਹਿਤ ਸੰਦਰਭ ਕੋਸ਼' (ਤਿੰਨ ਜਿਲਦਾਂ) ਜਿਸ  ਵਿਚੋਂ ਪਹਿਲੀ ਜਿਲਦ ਪ੍ਰਕਾਸ਼ਿਤ ਹੋ ਚੁੱਕੀ ਹੈ।

17 ਦਸੰਬਰ, 2016 ਨੂੰ ਡਾ ਸਿੱਧੂ ਦਾ ਦਿਹਾਂਤ ਹੋ ਗਿਆ।

ਰਚਨਾਵਾਂ

ਸੰਪਾਦਿਤ ਪੁਸਤਕਾਂ

  1. ਸਾਕਾ ਬਾਗ਼ ਏ ਜਲਿਆ
  2. ਘੋੜੀਆਂ ਸ਼ਹੀਦ ਭਗਤ ਸਿੰਘ
  3. ਬੋਲੀਆਂ ਦਾ ਬਾਦਸ਼ਾਹ ਕਰਤਾਰ ਸਿੰਘ ਲੋਪੋਂ ਸਮੁੱਚਾ ਕਾਵਿ 1994
  4. ਕਲਾਮ ਅਲੀ ਹੈਦਰ
  5. ਸਿੰਘ ਗਰਜਣ
  6. ਆਵਾਜ਼ ਇ ਗਾਂਧੀ
  7. ਪੰਜਾਬੀ ਕਿੱਸਾ ਸਾਹਿਤ ਸੰਦਰਭ ਕੋਸ਼ 2004

ਮੂਲ ਰਚਨਾਵਾਂ

  1. ਕਿੱਸਾਕਾਰ ਰਣ ਸਿੰਘ ਜੀਵਨ ਤੇ ਰਚਨਾ
  2. ਪੱਤਲ ਕਾਵਿ (1985)
  3. ਪ੍ਰੋ ਗੁਰਮੁਖ ਸਿੰਘ (1989)
  4. ਸੂਫੀ ਜੀਵਨੀਆਂ (2002)
  5. ਮਾਲਵੇ ਦਾ ਕਿੱਸਾ ਸਾਹਿਤ (1990)

ਹਵਾਲੇ

Tags:

ਡਾ. ਗੁਰਦੇਵ ਸਿੰਘ ਸਿੱਧੂ ਜੀਵਨਡਾ. ਗੁਰਦੇਵ ਸਿੰਘ ਸਿੱਧੂ ਰਚਨਾਵਾਂਡਾ. ਗੁਰਦੇਵ ਸਿੰਘ ਸਿੱਧੂ ਹਵਾਲੇਡਾ. ਗੁਰਦੇਵ ਸਿੰਘ ਸਿੱਧੂ

🔥 Trending searches on Wiki ਪੰਜਾਬੀ:

ਅੰਗਰੇਜ਼ੀ ਬੋਲੀਮਨੁੱਖੀ ਪਾਚਣ ਪ੍ਰਣਾਲੀਅਰਸਤੂ ਦਾ ਅਨੁਕਰਨ ਸਿਧਾਂਤਸਾਉਣੀ ਦੀ ਫ਼ਸਲਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਰੋਮਾਂਸਵਾਦੀ ਪੰਜਾਬੀ ਕਵਿਤਾਗੁਰੂ ਹਰਿਰਾਇਗੁਰਸੇਵਕ ਮਾਨਗੁਰਦਾਸਪੁਰ ਜ਼ਿਲ੍ਹਾਜਪੁਜੀ ਸਾਹਿਬਵਾਲੀਬਾਲਲੋਕ ਸਭਾ ਹਲਕਿਆਂ ਦੀ ਸੂਚੀਤਾਜ ਮਹਿਲਅਤਰ ਸਿੰਘਮੋਬਾਈਲ ਫ਼ੋਨਵਚਨ (ਵਿਆਕਰਨ)ਅਲ ਨੀਨੋ2022 ਪੰਜਾਬ ਵਿਧਾਨ ਸਭਾ ਚੋਣਾਂਕਾਨ੍ਹ ਸਿੰਘ ਨਾਭਾਨਿੱਕੀ ਕਹਾਣੀਕਣਕਮਹਿਮੂਦ ਗਜ਼ਨਵੀਸਕੂਲ ਲਾਇਬ੍ਰੇਰੀਇੰਟਰਨੈੱਟਪੰਜਾਬੀ ਸੂਬਾ ਅੰਦੋਲਨਹਵਾ ਪ੍ਰਦੂਸ਼ਣਸਰਸੀਣੀਰੈੱਡ ਕਰਾਸਨਿਰਮਲ ਰਿਸ਼ੀਵਾਲਮੀਕਅਲਾਹੁਣੀਆਂਬਿਰਤਾਂਤਕ ਕਵਿਤਾਆਧੁਨਿਕ ਪੰਜਾਬੀ ਕਵਿਤਾਪਾਣੀਪਤ ਦੀ ਦੂਜੀ ਲੜਾਈਪਾਉਂਟਾ ਸਾਹਿਬਹਲਫੀਆ ਬਿਆਨਰਨੇ ਦੇਕਾਰਤ1999ਕਰਨ ਔਜਲਾਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਕਬਾਇਲੀ ਸਭਿਆਚਾਰਪਹਾੜਵਾਰਪੂਰਨ ਭਗਤਪ੍ਰਿਅੰਕਾ ਚੋਪੜਾਗਿਆਨ ਮੀਮਾਂਸਾਰਾਧਾ ਸੁਆਮੀਆਲਮੀ ਤਪਸ਼ਐਕਸ (ਅੰਗਰੇਜ਼ੀ ਅੱਖਰ)ਘੜਾਬਲਰਾਜ ਸਾਹਨੀi8yytਫਲਤ੍ਵ ਪ੍ਰਸਾਦਿ ਸਵੱਯੇਪੰਜਾਬੀ ਵਾਰ ਕਾਵਿ ਦਾ ਇਤਿਹਾਸਸੁਖਵੰਤ ਕੌਰ ਮਾਨਵਿਆਹਏਸ਼ੀਆਚਰਖ਼ਾਗ਼ਜ਼ਲਨਿਹੰਗ ਸਿੰਘਗ੍ਰਹਿਵੱਲਭਭਾਈ ਪਟੇਲ18 ਅਪਰੈਲਤੂੰਬੀ26 ਅਪ੍ਰੈਲਭਾਰਤ ਵਿੱਚ ਬੁਨਿਆਦੀ ਅਧਿਕਾਰਕੰਡੋਮਗੁਰੂਦੰਤ ਕਥਾਘੋੜਾਵਿਕੀਮੀਡੀਆ ਤਹਿਰੀਕਤਖਤੂਪੁਰਾਕਲੀ (ਛੰਦ)ਰਾਤਉਰਦੂ ਗ਼ਜ਼ਲਨਮੋਨੀਆ🡆 More