ਠਠੇਰਾ

ਠਠੇਰਾ (ਸ਼ਾਬਦਿਕ ਅਰਥ ਹੈ 'ਕੁੱਟਣ ਵਾਲਾ', ਜਿਸਨੂੰ ਠਠਿਆਰ ਵੀ ਕਿਹਾ ਜਾਂਦਾ ਹੈ ) ਭਾਰਤ ਵਿੱਚ ਇੱਕ ਹਿੰਦੂ ਅਤੇ ਸਿੱਖ ਕਾਰੀਗਰ ਜਾਤੀ ਹੈ, ਜਿਸਦਾ ਰਵਾਇਤੀ ਕਿੱਤਾ ਪਿੱਤਲ ਅਤੇ ਤਾਂਬੇ ਦੇ ਭਾਂਡੇ ਬਣਾਉਣਾ ਹੈ। 2014 ਵਿੱਚ, ਜੰਡਿਆਲਾ ਗੁਰੂ ਦੇ ਠਠੇਰਾ ਭਾਈਚਾਰੇ ਦੀ ਸ਼ਿਲਪਕਾਰੀ ਨੂੰ ਯੂਨੈਸਕੋ ਇਟੈਂਜੀਬਲ ਕਲਚਰਲ ਹੈਰੀਟੇਜ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।

ਠਠੇਰਾ
ਠਠੇਰਾ
19ਵੀਂ ਸਦੀ ਦੇ ਮੱਧ ਵਿੱਚ ਇੱਕ ਧਾਤੂ-ਸ਼ਿਲਪ ਦੀ ਦੁਕਾਨ ਦੀ ਪੇਂਟਿੰਗ
ਅਹਿਮ ਅਬਾਦੀ ਵਾਲੇ ਖੇਤਰ
ਭਾਰਤ
ਭਾਸ਼ਾਵਾਂ
ਹਿੰਦੀ, ਪੰਜਾਬੀ

ਇਤਿਹਾਸ

ਠਠੇਰਾ 
ਗੁਰਦੁਆਰਾ ਬਾਬਾ ਅਟੱਲ ਰਾਏ, ਅੰਮ੍ਰਿਤਸਰ ਤੋਂ, ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਸਿੱਧ ਗੋਸ਼ਟ ਕਾਂਡ ਨੂੰ ਦਰਸਾਉਂਦੀ ਰਿਪੋਸੇ ਤਖ਼ਤੀ ( ਸੁਨਹਿਰੀ ਪੈਨਲ), ਅੰ. 1896

ਸਿੱਖ ਸਕੂਲ ਆਫ਼ ਮੈਟਲ ਰਿਲੀਫ਼ ਆਰਟਵਰਕ ਨੂੰ ਵਿਕਸਤ ਕਰਨ ਵਿੱਚ ਪੰਜਾਬ ਦੇ ਠਠੇਰਾ ਭਾਈਚਾਰਿਆਂ ਨੇ ਪ੍ਰਮੁੱਖ ਭੂਮਿਕਾ ਨਿਭਾਈ। ਗੋਲਡਨ ਟੈਂਪਲ ਜਾਂ ਗੁਰਦੁਆਰਾ ਬਾਬਾ ਅਟਲ ਰਾਏ ਦੀਆਂ ਇਮਾਰਤਾਂ ਨਾਲ ਚਿਪਕਾਏ ਗਏ ਬਹੁਤ ਸਾਰੇ ਬਚੇ ਹੋਏ ਸੋਨੇ ਦੇ ਪਿੱਤਲ ਅਤੇ ਤਾਂਬੇ ਦੇ ਪੈਨਲ 19ਵੀਂ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਠਠੇਰਾ ਕਾਰੀਗਰਾਂ ਜਾਂ ਗਿਲਡਾਂ ਦੇ ਬਣਾਏ ਹੋਏ ਸਨ। ਧਾਤੂ ਪੈਨਲ ਆਰਟ ਬਣਾਉਣ ਲਈ ਸਭ ਤੋਂ ਮਸ਼ਹੂਰ ਠਠੇਰਾ ਕੂਚਾ ਫਕੀਰਖਾਨਾ, ਲਾਹੌਰ ਵਿੱਚ ਸਥਿਤ ਸਨ। ਅੰਮ੍ਰਿਤਸਰ ਦੇ ਸਿਰਫ਼ ਤਿੰਨ ਜਾਂ ਚਾਰ ਠਠੇਰਾ ਪਰਿਵਾਰਾਂ ਨੇ ਇਸ ਸਮੇਂ ਧਾਤੂ ਕਲਾ ਦੇ ਇਸ ਰੂਪ ਨੂੰ ਕਿਵੇਂ ਚਲਾਉਣਾ ਹੈ ਇਸ ਬਾਰੇ ਗਿਆਨ ਨੂੰ ਸੁਰੱਖਿਅਤ ਰੱਖਿਆ ਹੈ।

ਮੌਜੂਦਾ ਹਾਲਾਤ

ਠਠੇਰਾ 
ਠਠੇਰੇ

ਠਠੇਰਾ ਭਾਈਚਾਰਾ 47 ਗੋਤਾਂ ਵਿੱਚ ਵੰਡਿਆ ਹੋਇਆ ਹੈ। ਮੁੱਖ ਹਨ ਚੌਹਾਨ, ਪਰਮਾਰ, ਗਹਿਲੋਤ, ਮਹੇਚਾ ਰਾਠੌੜ, ਵਢੇਰ, ਸੋਲੰਕੀ, ਭੱਟੀ, ਖਾਸੀ, ਕਾਗਦਾ ਅਤੇ ਪਵਾਰ । ਉੱਤਰ ਪ੍ਰਦੇਸ਼ ਵਿੱਚ, ਇਹ ਮੁੱਖ ਤੌਰ 'ਤੇ ਲਲਿਤਪੁਰ, ਜਾਲੌਨ, ਬਾਂਦਾ, ਕਾਨਪੁਰ, ਲਖਨਊ, ਮਿਰਜ਼ਾਪੁਰ ਅਤੇ ਇੰਦੌਰ ਵਿੱਚ ਮਿਲ਼ਦੇ ਹਨ, ਬਿਹਾਰ ਵਿੱਚ ਵੀ, ਇਹ ਪਟਨਾ, ਨਾਲੰਦਾ, ਗਯਾ, ਨਵਾਦਾ, ਭਾਗਲਪੁਰ, ਮੁਜ਼ੱਫਰਪੁਰ, ਮੁੰਗੇਰ, ਪੂਰਨੀਆ, ਜ਼ਿਲ੍ਹਿਆਂ ਵਿੱਚ ਪਾਏ ਜਾਂਦੇ ਹਨ। ਬੇਗੂਸਰਾਏ, ਕਟਿਹਾਰ, ਖਗੜੀਆ ਅਤੇ ਮਧੂਬਨੀ । ਬਿਹਾਰ ਦੇ ਠਠੇਰੇ ਕਈ ਬਾਹਰੀ ਕਬੀਲਿਆਂ ਵਿੱਚ ਵੰਡੇ ਹੋਏ ਹਨ ਜਿਵੇਂ ਕਿ ਚੰਦਰਹਾਰ, ਚਾਸਵਾਰ, ਮਿਰਦਾਂਗ, ਅਮਰਪੱਲੋ ਅਤੇ ਪੇਸਵਾ।

ਠਠੇਰੇ ਰਵਾਇਤੀ ਤੌਰ 'ਤੇ ਕਾਰੀਗਰਾਂ ਦਾ ਇੱਕ ਭਾਈਚਾਰਾ ਹੈ। ਧਾਤੂ ਦਾ ਕੰਮ, ਕਾਰੋਬਾਰ ਅਤੇ ਭਾਂਡਿਆਂ ਦੀ ਮੁਰੰਮਤ ਉਹਨਾਂ ਦੇ ਰਵਾਇਤੀ ਕਿੱਤੇ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਤਾਂ ਜ਼ਮੀਨ ਦੀ ਖੇਤੀ ਵੀ ਕਰਦੇ ਹਨ, ਅਤੇ ਬਿਹਾਰ ਵਿੱਚ, ਬਹੁਤ ਸਾਰੇ ਜੌਹਰੀ ਵੀ ਹਨ। ਉੜੀਸਾ ਵਿੱਚ, ਉਨ੍ਹਾਂ ਨੂੰ 'ਕਾਂਸਾਰੀ' ਕਿਹਾ ਜਾਂਦਾ ਹੈ ਅਤੇ ਇਸ ਭਾਈਚਾਰੇ ਦੇ ਮੁੱਖ ਲੋਕ ਮਹਾਰਾਣਾ ਅਤੇ ਮਹਾਪਾਤਰ ਹਨ। ਮੂਲ ਰੂਪ ਵਿੱਚ, ਉਹ 'ਪਿੱਤਲ', 'ਕਾਂਸੀ', 'ਐਲੂਮੀਨੀਅਮ' ਅਤੇ 'ਤਾਂਬਾ' ਆਦਿ ਵਰਗੀ ਧਾਤ ਕਾਰੀਗਰੀ ਨਾਲ ਜੁੜੇ ਹੋਏ ਹਨ।

ਰਾਜਸਥਾਨ ਵਿੱਚ

ਰਾਜਸਥਾਨ ਵਿੱਚ ਠਠੇਰੇ ਜੋਧਪੁਰ, ਅਲਵਰ, ਜੈਪੁਰ, ਮਾਧੋਪੁਰ, ਜੈਸਲਮੇਰ, ਅਜਮੇਰ, ਬੀਕਾਨੇਰ, ਉਜੈਨ, ਉਦੈਪੁਰ, ਬਾਂਸਵਾੜਾ ਅਤੇ ਡੂੰਗਰਪੁਰ ਜ਼ਿਲ੍ਹਿਆਂ ਵਿੱਚ ਮਿਲਦੇ ਹਨ। ਉਹ ਆਪਸ ਵਿੱਚ ਖਰੀ ਬੋਲੀ ਅਤੇ ਵਾਗੜੀ ਬੋਲਦੇ ਹਨ ਅਤੇ ਬਾਹਰਲੇ ਲੋਕਾਂ ਨਾਲ ਰਾਜਸਥਾਨੀ

ਹਰਿਆਣਾ ਵਿੱਚ

ਹਰਿਆਣਾ ਵਿੱਚ, ਠਠੇਰੇ ਰਾਜਪੂਤ ਹੋਣ ਦਾ ਦਾਅਵਾ ਕਰਦੇ ਹਨ, ਜਿਨ੍ਹਾਂ ਨੇ ਆਪਣੇ ਰਵਾਇਤੀ ਕਿੱਤੇ ਨੂੰ ਛੱਡ ਦਿੱਤਾ ਅਤੇ ਚਾਂਦੀ ਅਤੇ ਸੋਨੇ ਦੇ ਸਿੱਕੇ ਬਣਾਉਣੇ ਸ਼ੁਰੂ ਕਰ ਦਿੱਤੇ। ਉਹ 19ਵੀਂ ਸਦੀ ਵਿੱਚ ਰਾਜਸਥਾਨ ਤੋਂ ਆਏ ਅਤੇ ਸ਼ੁਰੂ ਵਿੱਚ ਰੇਵਾੜੀ ਵਿੱਚ ਵਸ ਗਏ। ਫਿਰ ਭਾਈਚਾਰਾ ਬਰਤਨਾਂ ਦਾ ਨਿਰਮਾਣ ਕਰਨ ਲੱਗ ਪਿਆ। ਥੋੜ੍ਹੇ ਜਿਹੇ ਠਠੇਰੇ ਜੋ ਜਗਾਧਰੀ ਕਸਬੇ ਵਿੱਚ ਮਿਲ਼ਦੇ ਹਨ, ਪਾਕਿਸਤਾਨ ਤੋਂ ਆਵਾਸ ਕਰਕੇ ਆਏ ਦੱਸੇ ਜਾਂਦੇ ਹਨ। ਹਰਿਆਣੇ ਦੇ ਠਠੇਰਿਆਂ ਦੇ ਬਾਵਣ ਗੋਤ ਹਨ। ਇਨ੍ਹਾਂ ਦੇ ਮੁੱਖ ਕਬੀਲੇ ਬਾਰਾਵਸ਼ਲੀ, ਅਨੰਤ, ਗੋਦੋਮੋਟ ਅਤੇ ਰਾਮਗੜ੍ਹੀਆ ਹਨ। ਭਾਈਚਾਰਾ ਸਖ਼ਤੀ ਨਾਲ ਐਂਡੋਗਮਸ (ਭਾਈਚਾਰੇ ਦੇ ਅੰਦਰ ਵਿਆਹ ਦਾ ਰਵਾਜ) ਹੈ।

ਬਿਹਾਰ ਵਿੱਚ

ਬਿਹਾਰ ਵਿੱਚ, ਠਠੇਰੇ ਪੱਛੜੀ ਜਾਤੀ ਵਜੋਂ ਸ਼੍ਰੇਣੀਬੱਧ ਕੀਤੇ ਗਏ ਹਨ।

ਯੂਨੈਸਕੋ ਸੂਚੀਕਰਨ ਅਤੇ ਸਰਕਾਰੀ ਪ੍ਰੋਗਰਾਮ

ਭਾਵੇਂ ਕਿ ਠਠੇਰਾ ਭਾਈਚਾਰੇ ਦੇ ਲੋਕ ਦੇਸ਼ ਭਰ ਵਿੱਚ ਵਸਦੇ ਹਨ, ਪਰ ਪੰਜਾਬ ਰਾਜ ਦੇ ਜੰਡਿਆਲਾ ਗੁਰੂ ਦੇ ਲੋਕ ਹੀ ਯੂਨੈਸਕੋ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਸਨ।

ਸਰਕਾਰ ਅਤੇ ਸਿਵਲ ਸੁਸਾਇਟੀ ਦੀ ਸਾਲਾਂ ਦੀ ਅਣਗੌਲੀ ਤੋਂ ਬਾਅਦ, ਯੂਨੈਸਕੋ ਦੀ ਸੂਚੀ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਸ਼੍ਰੀ ਰਾਮ ਕਾਲਜ ਆਫ ਕਾਮਰਸ ਦੇ ਵਿਦਿਆਰਥੀਆਂ ਨਾਲ ਮਿਲ ਕੇ ਮਰ ਰਹੇ ਕੌਸ਼ਲ ਰੂਪ ਨੂੰ ਮੁੜ ਸੁਰਜੀਤ ਕਰਨ ਲਈ ਪ੍ਰੇਰਿਆ। ਜਲਦੀ ਹੀ, ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਤਤਕਾਲੀ ਸੈਰ ਸਪਾਟਾ ਮੰਤਰੀ ਨੇ ਪ੍ਰੋਜੈਕਟ ਵਿਰਾਸਤ ਵੱਲੋਂ ਇਸ ਯਤਨ ਲਈ 10 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ।

ਹਵਾਲੇ

Tags:

ਠਠੇਰਾ ਇਤਿਹਾਸਠਠੇਰਾ ਮੌਜੂਦਾ ਹਾਲਾਤਠਠੇਰਾ ਯੂਨੈਸਕੋ ਸੂਚੀਕਰਨ ਅਤੇ ਸਰਕਾਰੀ ਪ੍ਰੋਗਰਾਮਠਠੇਰਾ ਹਵਾਲੇਠਠੇਰਾਜੰਡਿਆਲਾ ਗੁਰੂ

🔥 Trending searches on Wiki ਪੰਜਾਬੀ:

ਸਿੱਖਣਾਸਿੰਘ ਸਭਾ ਲਹਿਰਏਡਜ਼ਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਰੂਸੀ ਰੂਪਵਾਦਜਾਰਜ ਵਾਸ਼ਿੰਗਟਨਪਹਿਲੀ ਸੰਸਾਰ ਜੰਗਦੋਹਿਰਾ ਛੰਦਆਧੁਨਿਕ ਪੰਜਾਬੀ ਸਾਹਿਤਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਪੰਜਾਬ ਦੇ ਲੋਕ-ਨਾਚਜੇਮਸ ਕੈਮਰੂਨਧਨੀ ਰਾਮ ਚਾਤ੍ਰਿਕਕਬੀਲਾਸਿੱਖ ਇਤਿਹਾਸਭਾਰਤ ਦਾ ਮੁੱਖ ਚੋਣ ਕਮਿਸ਼ਨਰਬੀ (ਅੰਗਰੇਜ਼ੀ ਅੱਖਰ)ਦਿਵਾਲੀਦਸਮ ਗ੍ਰੰਥਇਰਾਕਖੇਤੀਬਾੜੀਗੁਰਦਿਆਲ ਸਿੰਘਬ੍ਰਿਸ਼ ਭਾਨਅਰਸਤੂ ਦਾ ਤ੍ਰਾਸਦੀ ਸਿਧਾਂਤਸਿਧ ਗੋਸਟਿਸ਼ੁੱਕਰਚੱਕੀਆ ਮਿਸਲਹੀਰ ਰਾਂਝਾਖ਼ਾਲਸਾਉਪਭਾਸ਼ਾਗ਼ਜ਼ਲਆਸਟਰੇਲੀਆਨਿਸ਼ਾਨ ਸਾਹਿਬਗੁਰਬਖ਼ਸ਼ ਸਿੰਘ ਪ੍ਰੀਤਲੜੀਪੰਜਾਬੀ ਨਾਟਕ ਦਾ ਦੂਜਾ ਦੌਰਜ਼ੋਰਾਵਰ ਸਿੰਘ ਕਹਲੂਰੀਆਵੈੱਬ ਬਰਾਊਜ਼ਰਹੌਰਸ ਰੇਸਿੰਗ (ਘੋੜਾ ਦੌੜ)ਨਰਿੰਦਰ ਸਿੰਘ ਕਪੂਰਈਸ਼ਵਰ ਚੰਦਰ ਨੰਦਾਘਾਟੀ ਵਿੱਚਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਕਲਾਵਾਂਸਿਹਤਕਿਲੋਮੀਟਰ ਪ੍ਰਤੀ ਘੰਟਾਸਾਹਿਤਗੁਰਮਤਿ ਕਾਵਿ ਦਾ ਇਤਿਹਾਸਪੰਜਾਬੀ ਲੋਕ ਕਾਵਿਮੱਲ-ਯੁੱਧਐਪਲ ਇੰਕ.ਸੰਤ ਸਿੰਘ ਸੇਖੋਂਖੋਲ ਵਿੱਚ ਰਹਿੰਦਾ ਆਦਮੀਪੂਰਾ ਨਾਟਕਆਰਆਰਆਰ (ਫਿਲਮ)ਸਮੁੱਚੀ ਲੰਬਾਈਭਗਵਾਨ ਸਿੰਘਮੁਹਾਰਨੀਗੁਰੂ ਅਮਰਦਾਸਜਨਮ ਕੰਟਰੋਲਯੂਟਿਊਬਚਾਣਕਿਆਸ਼ਹਿਰੀਕਰਨਵੱਲਭਭਾਈ ਪਟੇਲਵੈਸਟ ਪ੍ਰਾਈਡ3ਕਹਾਵਤਾਂਬਾਬਾ ਬੁੱਢਾ ਜੀਤਿੰਨ ਰਾਜਸ਼ਾਹੀਆਂਰਾਮਵਿਸਾਖੀਫੁੱਟਬਾਲਇੰਟਰਨੈੱਟ ਆਰਕਾਈਵਸਵਰਪੰਜਾਬ, ਭਾਰਤ ਦੇ ਜ਼ਿਲ੍ਹੇਧਾਂਦਰਾਭਗਤ ਰਵਿਦਾਸ2014🡆 More