ਟਰੂਮੈਨ ਕਪੋਟੀ

ਟਰੂਮੈਨ ਗਾਰਸੀਆ ਕਪੋਟੀ (/K ə ਸਫ਼ਾ oʊ T I / ; ਜਨਮ ਟਰੂਮੈਨ ਸਟਰੇਕਫੂਸ ਪਰਸਨਜ਼, 30 ਸਤੰਬਰ, 1924 - ਅਗਸਤ 25, 1984) ਇੱਕ ਅਮਰੀਕੀ ਨਾਵਲਕਾਰ, ਕਹਾਣੀਕਾਰ, ਪਟਕਥਾਕਾਰ, ਨਾਟਕਕਾਰ, ਅਤੇ ਅਭਿਨੇਤਾ ਸੀ।ਉਸ ਦੀਆਂ ਕਈ ਛੋਟੀਆਂ ਕਹਾਣੀਆਂ, ਨਾਵਲਾਂ ਅਤੇ ਨਾਟਕਾਂ ਨੂੰ ਸਾਹਿਤਕ ਕਲਾਸਿਕ ਵਜੋਂ ਪ੍ਰਸੰਸਾ ਮਿਲੀ ਹੈ, ਜਿਸ ਬ੍ਰੇਕਫਾਸਟ ਐਟ ਟਿਫਨੀ`ਜ਼ ਨਾਵਲ (1958) ਅਤੇ ਸੱਚਾ ਅਪਰਾਧ ਨਾਵਲ ਇਨ ਕੋਲਡ ਬਲੱਡ (1966) ਸ਼ਾਮਲ ਹਨ, ਜਿਸਨੂੰ ਉਸਨੇ ਇੱਕ ਨਾਨ ਫਿਕਸ਼ਨ ਨਾਵਲ ਦਾ ਲੇਬਲ ਦਿੱਤਾ ਸੀ। ਉਸ ਦੀਆਂ ਲਿਖਤਾਂ ਤੋਂ ਘੱਟੋ ਘੱਟ 20 ਫਿਲਮਾਂ ਅਤੇ ਟੈਲੀਵਿਜ਼ਨ ਨਾਟਕ ਤਿਆਰ ਕੀਤੇ ਗਏ ਹਨ।

ਟਰੂਮੈਨ ਕਪੋਟੀ
ਟਰੂਮੈਨ ਕਪੋਟੀ
ਕਪੋਟੀ 1980 ਵਿੱਚ
ਜਨਮ
Truman Streckfus Persons

(1924-09-30)ਸਤੰਬਰ 30, 1924
New Orleans, Louisiana, U.S.
ਮੌਤਅਗਸਤ 25, 1984(1984-08-25) (ਉਮਰ 59)
Bel Air, Los Angeles, California, U.S.
ਕਬਰWestwood Memorial Park, Los Angeles, California, U.S.
ਹੋਰ ਨਾਮਟਰੂਮੈਨ ਗਾਰਸੀਆ ਕਪੋਟੀ
ਸਿੱਖਿਆGreenwich High School
Dwight School
ਪੇਸ਼ਾਲੇਖਕ, ਕਲਾਕਾਰ
ਸਾਥੀJack Dunphy
Writing career
ਕਾਲ1943–1964
ਸਾਹਿਤਕ ਲਹਿਰ
  • Southern Gothic
  • True crime
ਪ੍ਰਮੁੱਖ ਕੰਮIn Cold Blood, Breakfast at Tiffany's
ਦਸਤਖ਼ਤ
ਟਰੂਮੈਨ ਕਪੋਟੀ

ਕਪੋਟੀ ਦਾ ਬਚਪਨ ਮਾਪਿਆਂ ਦੇ ਤਲਾਕ ਦੇ ਕਾਰਨ ਸਰਾਪਿਆ ਸੀ। ਉਸਦਾ ਮਾਂ ਤੋਂ ਲੰਬੇ ਸਮੇਂ ਦਾ ਵਿਛੋੜਾ ਅਤੇ ਵਾਰ ਵਾਰ ਪਰਵਾਸ ਉਸ ਦੀਆਂ ਵੱਡੀਆਂ ਮੁਸੀਬਤਾਂ ਸਨ। ਉਸਨੇ 8 ਸਾਲ ਦੀ ਉਮਰ ਵਿੱਚ ਇੱਕ ਲੇਖਕ ਦੇ ਤੌਰ ਤੇ ਆਪਣੀ ਹੋਣੀ ਦੀ ਅਟਕਲ ਹੋ ਗਈ ਸੀ, ਅਤੇ ਬਚਪਨ ਦੇ ਬਾਕੀ ਸਮੇਂ ਦੌਰਾਨ ਉਸਨੇ ਆਪਣੀ ਲਿਖਣ ਦੀ ਕੁਸ਼ਲਤਾ ਨੂੰ ਸੁਧਾਰਿਆ। ਨਿੱਕੀਆਂ ਕਹਾਣੀਆਂ ਲਿਖਣ ਨਾਲ ਕਪੋਟੀ ਨੇ ਆਪਣੇ ਪੇਸ਼ੇਵਰ ਕੈਰੀਅਰ ਦੀ ਸ਼ੁਰੂਆਤ ਕੀਤੀ। ਇੱਕ ਕਹਾਣੀ, " ਮੀਰੀਅਮ " (1945) ਦੀ ਸਫਲਤਾ ਨੇ ਰੈਂਡਮ ਹਾਊਸ ਦੇ ਪ੍ਰਕਾਸ਼ਕ ਬੈਨੀਟ ਸਰਫ ਦਾ ਧਿਆਨ ਉਸ ਵੱਲ ਖਿੱਚਿਆ, ਅਤੇ ਨਤੀਜੇ ਵਜੋਂ ਨਾਵਲ ਹੋਰ ਆਵਾਜ਼ਾਂ, ਹੋਰ ਕਮਰੇ (1948) ਲਿਖਣ ਦਾ ਇਕਰਾਰਨਾਮਾ ਹੋਇਆ। ਕਪੋਟ ਨੇ ਉਨ੍ਹਾਂ ਦੇ ਘਰ ਵਿੱਚ ਇੱਕ ਕੰਸਾਸ ਫਾਰਮ ਪਰਿਵਾਰ ਦੀ ਹੱਤਿਆ ਬਾਰੇ ਇੱਕ ਪੱਤਰਕਾਰੀ ਕਾਰਜ, ਇਨ ਕੋਲਡ ਬਲੱਡ ਨਾਲ ਸਭ ਤੋਂ ਵੱਧ ਪ੍ਰਸਿੱਧੀ ਪ੍ਰਾਪਤ ਕੀਤੀ. ਕਪੋਟੀ ਨੇ ਉਸ ਦੇ ਜੀਵਨ ਸਾਥਣ ਹਾਰਪਰ ਲੀ ਦੀ ਸਹਾਇਤਾ ਨਾਲ ਕਿਤਾਬ ਲਿਖਣ ਵਿੱਚ ਚਾਰ ਸਾਲ ਬਿਤਾਏ। ਲੀ ਆਪ ਇੱਕ ਲੇਖਿਕ ਸੀ ਅਤੇ ਉਸ ਨੇ ਟੂ ਕਿਲ ਏ ਮੋਕਿੰਗਬਰਡ (1960) ਲਿਖੀ ਸੀ।

ਲੋਕਪ੍ਰਿਯ ਸਭਿਆਚਾਰ ਵਿੱਚ ਇੱਕ ਮੀਲ ਪੱਥਰ, ਇਨ ਕੋਲਡ ਬਲੱਡ, ਕਪੋਟੀ ਦੇ ਸਾਹਿਤਕ ਜੀਵਨ ਦਾ ਸਿਖਰ ਸੀ।  1970 ਦੇ ਦਹਾਕੇ ਵਿਚ, ਉਸਨੇ ਟੈਲੀਵਿਜ਼ਨ ਦੇ ਟਾਕ ਸ਼ੋਅਜ਼ ਵਿੱਚ ਪੇਸ਼ ਹੋ ਕੇ ਆਪਣੀ ਮਸ਼ਹੂਰ ਸਥਿਤੀ ਨੂੰ ਬਣਾਈ ਰੱਖਿਆ।

ਅਰੰਭਕ ਜੀਵਨ

ਨਿਊ ਓਰਲੀਨਜ਼, ਲੂਸੀਆਨਾ ਵਿੱਚ ਜਨਮਿਆ, ਕਪੋਟੀ 17 ਸਾਲਾਂ ਦੀ ਲੀਲੀ ਮੈ ਫਾਲਕ (1905-1954) ਅਤੇ ਸੇਲਜ਼ਮੈਨ ਆਰਚੂਲਸ ਪਰਸਨਜ਼ (1897-1981) ਦਾ ਪੁੱਤਰ ਸੀ। ਉਸ ਦੇ ਮਾਪਿਆਂ ਦਾ ਤਲਾਕ ਹੋ ਗਿਆ ਜਦੋਂ ਉਹ ਅਜੇ ਮਸਾਂ 4 ਸਾਲਾਂ ਦਾ ਸੀ, ਅਤੇ ਉਸ ਨੂੰ ਮੋਨਰੋਵਿਲੇ, ਅਲਾਬਮਾ ਭੇਜ ਦਿੱਤਾ ਗਿਆ, ਜਿੱਥੇ ਅਗਲੇ ਚਾਰ ਪੰਜ ਸਾਲ ਉਸਨੂੰ ਉਸਦੀ ਮਾਂ ਦੇ ਰਿਸ਼ਤੇਦਾਰਾਂ ਨੇ ਪਾਲਿਆ। ਉਸਨੇ ਆਪਣੀ ਮਾਂ ਦੀ ਦੂਰ ਦੇ ਰਿਸ਼ਤੇਦਾਰ ਨੈਨੀ ਰੰਬਲੀ ਫਾਲਕ ਨਾਲ ਇੱਕ ਗੂੜ੍ਹਾ ਸੰਬੰਧ ਬਣਾ ਲਿਆ। ਉਸ ਨੂੰ ਟਰੂਮੈਨ "ਸੂਕ" ਕਿਹਾ ਕਰਦਾ ਸੀ। “ਉਸ ਦਾ ਚਿਹਰਾ ਕਮਾਲ ਦਾ ਹੈ - ਲਿੰਕਨ ਦੇ ਉਲਟ ਨਹੀਂ, ਉਸ ਤਰ੍ਹਾਂ ਦਾ ਘੁਰੋੜਾ, ਅਤੇ ਧੁੱਪ ਅਤੇ ਹਵਾ ਨਾਲ ਲੂਸਿਆ ਹੋਇਆ”, ਕਪੋਟੀ ਨੇ “ ਏ ਕ੍ਰਿਸਮਸ ਮੈਮੋਰੀ ” (1956) ਵਿੱਚ ਸੂਕ ਦਾ ਹੁਲੀਆ ਇਵੇਂ ਬਿਆਨ ਕੀਤਾ। ਮੋਨਰੋਵਿਲੇ ਵਿੱਚ, ਉਹ ਲੇਖਕ ਹਾਰਪਰ ਲੀ ਦਾ ਗੁਆਂ ਢੀ ਅਤੇ ਦੋਸਤ ਸੀ, ਜਿਸਨੇ ਸ਼ਾਇਦ ਡਿਲ ਨਾਮ ਦਾ ਪਾਤਰ ਕਪੋਟੀ ਦੇ ਅਧਾਰ ਤੇ ਸਿਰਜਿਆ ਸੀ।

ਹਵਾਲੇ

Tags:

ਨਾਟਕਨਾਵਲਨਿੱਕੀ ਕਹਾਣੀ

🔥 Trending searches on Wiki ਪੰਜਾਬੀ:

ਗੁਰਮੀਤ ਕੌਰਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਭਾਰਤੀ ਰਾਸ਼ਟਰੀ ਕਾਂਗਰਸਦਲੀਪ ਕੌਰ ਟਿਵਾਣਾਈਸ਼ਵਰ ਚੰਦਰ ਨੰਦਾਤਜੱਮੁਲ ਕਲੀਮਕਰਮਜੀਤ ਅਨਮੋਲਸਿੱਖ ਧਰਮਪ੍ਰੋਫ਼ੈਸਰ ਮੋਹਨ ਸਿੰਘਅਨੰਦ ਕਾਰਜਪੀਲੀ ਟਟੀਹਰੀਗੁਰਦੁਆਰਿਆਂ ਦੀ ਸੂਚੀਵਿਜੈਨਗਰ ਸਾਮਰਾਜਸੰਤ ਸਿੰਘ ਸੇਖੋਂ18 ਅਪਰੈਲਟਰਾਂਸਫ਼ਾਰਮਰਸ (ਫ਼ਿਲਮ)ਛਾਇਆ ਦਾਤਾਰਹਰਪਾਲ ਸਿੰਘ ਪੰਨੂਹਰੀ ਸਿੰਘ ਨਲੂਆਦਮਦਮੀ ਟਕਸਾਲਇੰਡੀਆ ਗੇਟਗਾਡੀਆ ਲੋਹਾਰਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਚੰਡੀ ਦੀ ਵਾਰਪੰਜ ਕਕਾਰਅਕਾਲ ਤਖ਼ਤਭਾਰਤੀ ਰੁਪਈਆਕਿੱਸਾ ਕਾਵਿਤਾਪਮਾਨਭੀਮਰਾਓ ਅੰਬੇਡਕਰਮਨੁੱਖੀ ਦਿਮਾਗਰਿਸ਼ਤਾ-ਨਾਤਾ ਪ੍ਰਬੰਧਰਾਜਾ ਸਾਹਿਬ ਸਿੰਘਖਿਦਰਾਣਾ ਦੀ ਲੜਾਈ2024 ਦੀਆਂ ਭਾਰਤੀ ਆਮ ਚੋਣਾਂਝੋਨੇ ਦੀ ਸਿੱਧੀ ਬਿਜਾਈਨਰਿੰਦਰ ਸਿੰਘ ਕਪੂਰਪ੍ਰਿਅੰਕਾ ਚੋਪੜਾਭਗਤ ਧੰਨਾ ਜੀਮੋਬਾਈਲ ਫ਼ੋਨਭਾਰਤ ਦੀ ਰਾਜਨੀਤੀਸੁਭਾਸ਼ ਚੰਦਰ ਬੋਸਵੋਟ ਦਾ ਹੱਕਕੈਲੀਫ਼ੋਰਨੀਆਗੁਰੂ ਰਾਮਦਾਸਟਿਕਾਊ ਵਿਕਾਸ ਟੀਚੇਸਵਰਕੁੱਕੜਰਾਮਗੜ੍ਹੀਆ ਬੁੰਗਾਅੰਮ੍ਰਿਤ ਵੇਲਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਯਥਾਰਥਵਾਦ (ਸਾਹਿਤ)ਨਿਊਜ਼ੀਲੈਂਡਐਚ.ਟੀ.ਐਮ.ਐਲਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਪਾਸ਼ਕੰਡੋਮਅਤਰ ਸਿੰਘਗੁਰੂ ਗੋਬਿੰਦ ਸਿੰਘ ਮਾਰਗਪੰਜਾਬੀ ਸੂਫ਼ੀ ਕਵੀਸਿੱਖਸੁਖਬੀਰ ਸਿੰਘ ਬਾਦਲਨਕੋਦਰਭੱਖੜਾਭੰਗਾਣੀ ਦੀ ਜੰਗਬਾਸਕਟਬਾਲਲੈਸਬੀਅਨਲਤਪੰਜਾਬੀ ਨਾਵਲਾਂ ਦੀ ਸੂਚੀਧੁਨੀ ਸੰਪ੍ਰਦਾਸਵਿਤਾ ਭਾਬੀਪੰਜਾਬੀ ਆਲੋਚਨਾਵਰਚੁਅਲ ਪ੍ਰਾਈਵੇਟ ਨੈਟਵਰਕਏਸ਼ੀਆ🡆 More