ਖ਼ੱਯਾਮ ਉਡਾਰੀ

ਖ਼ੱਯਾਮ ਉਡਾਰੀ 11 ਵੀਂ ਸਦੀ ਦੇ ਇਰਾਨੀ ਕਵੀ ਉਮਰ ਖ਼ਯਾਮ (1048–1131) ਦੀਆਂ ਰੁਬਾਈਆਂ (ਫ਼ਾਰਸੀ: رباعیات عمر خیام) ਦਾ ਸ਼ ਸ਼ ਜੋਗੀ ਦੁਆਰਾ ਕੀਤਾ ਪੰਜਾਬੀ ਤਰਜਮਾ ਹੈ।

ਤਰਜਮੇ ਬਾਰੇ

ਇਸ ਤਰਜਮੇ ਬਾਰੇ ਸੁਰਜਨ ਜ਼ੀਰਵੀ ਹੁਰਾਂ ਨੇ ਇਸ ਕਿਤਾਬ ਦੀ ਪਰਵੇਸ਼ਕਾ ਵਿੱਚ ਲਿਖਿਆ ਹੈ: "ਸ਼ ਸ਼ ਜੋਗੀ ਦਾ ਤਰਜਮਾ ਆਪਣੀ ਥਾਂ ਖ਼ਯਾਮ ਨੂੰ ਪੰਜਾਬੀ ਕਵਿਤਾ ਦਾ ਹਮਸੁਖ਼ਨ ਤੇ ਪੰਜਾਬੀ ਮਨਾ ਦਾ ਮਹਿਰਮ ਬਣਾਉਣ ਦੀ ਸਮਰਥਾ ਰਖਦਾ ਹੈ। ਇਹ ਉਹਨਾਂ ਦੀ ਕਈ ਸਾਲਾਂ ਦੀ ਖ਼ਾਮੋਸ਼ ਘਾਲਣਾ ਦਾ ਸਿੱਟਾ ਹੈ। ਇਹ ਗਲ ਉਹੀ ਜਾਣਦੇ ਹਨ ਖ਼ਯਾਮ ਦੀ ਇੱਕ ਇੱਕ ਰੁਬਾਈ ਨੂੰ ਤਰਾਸ਼ਣ ਤੇ ਸਵਾਰਨ ਲਈ ਉਹਨਾਂ ਕਿੰਨੀਆਂ ਬੇਚੈਨ ਸ਼ਾਮਾਂ ਗੁਜ਼ਾਰੀਆਂ ਅਤੇ ਕਿਸੇ ਢੁਕਵੇਂ ਸ਼ਬਦ ਦੇ ਜੁਗਨੂੰ ਦਾ ਪਿਛਾ ਕਰਦਿਆਂ ਉਹਨਾਂ ਨੂੰ ਕਿੰਨੇ ਜਗਰਾਤੇ ਕਟਣੇ ਪਏ। ਬਹੁਤੀਆਂ ਰੁਬਾਈਆਂ ਦਾ ਤਰਜਮਾ ਉਹਨਾਂ ਸਿਧਾ ਫ਼ਾਰਸੀ ਤੋਂ ਕੀਤਾ ਤੇ ਕੁਝ ਹੋਰ ਰੁਬਾਈਆਂ ਦੇ ਤਰਜਮੇ ਲਈ ਉਹਨਾਂ ਫ਼ਿਟਜ਼ਜੈਰਾਲਡ ਦੇ ਅੰਗ੍ਰੇਜ਼ੀ ਤਰਜਮੇ ਨੂੰ ਸਾਹਮਣੇ ਰਖਿਆ ਹੈ। ਪਰ ਕਿਸੇ ਵੀ ਹਾਲਤ ਵਿੱਚ ਉਹਨਾਂ ਰੁਬਾਈਆਂ ਦੇ ਪੰਜਾਬੀ ਰੂਪਾਂਤਰਣ ਵਿਚਲੀ ਇਕਸਾਰਤਾ ਵਿੱਚ ਕੋਈ ਫ਼ਰਕ ਨਹੀਂ ਆਉਣ ਦਿੱਤਾ।"

ਤਰਜਮੇ ਦੀਆਂ ਕੁਝ ਵੰਨਗੀਆਂ

ਏਨੀਆਂ ਲੰਮੀਆਂ ਵਾਟਾਂ ਦੇ ਜੋ ਪਾਂਧੀ ਹੈਸਨ ਸਾਰੇ
ਪਰਤ ਕੇ ਕੋਈ ਨਾ ਆਇਆ ਜੋ ਭੇਦਾਂ ਦਾ ਹਾਲ ਗੁਜ਼ਾਰੇ
ਰਹਿਣ ਦੇਈਂ ਨਾ ਰੀਝ ਕੋਈ ਤੂੰ ਏਸ ਸਰਾਂ ਵਿੱਚ ਰਹਿਕੇ
ਏਥੋਂ ਜੋ ਵੀ ਕੂਚ ਕਰ ਗਿਆ, ਮੁੜ ਨਾ ਫੇਰਾ ਮਾਰੇ


ਰਾਹ ਵਿੱਚ ਏਦਾਂ ਤੁਰੀਂ ਕਿ ਤੈਨੂੰ ਕੋਈ ਨਾ ਕਰੇ ਸਲਾਮ
ਵਿਚਰੀਂ ਖ਼ਲਕ ‘ਚ ਏਦਾਂ ਤੈਨੂੰ ਕੋਈ ਨਾ ਮਿਲੇ ਇਨਾਮ
'ਉੱਤੇ ਜਦ ਤੂੰ ਜਾਏਂ ਮਸੀਤੇ, ਏਦਾਂ ਅੰਦਰ ਵੜੀਂ ਕਿ ਤੇਰਾ
ਕਰ ਕੇ ਸੁਆਗਤ ਤੈਨੂੰ ਕਿਧਰੇ ਥਾਪ ਨਾ ਦੇਣ ਇਮਾਮ


ਜਦੋਂ ਰਾਤ ਨੇ ਚਾਦਰ ਆਪਣੀ ਦੁਨੀਆ ਤੋਂ ਖਿਸਕਾਈ
ਸੁਣਿਆਂ ਮੈਂ ਕਿ ਮੈਖ਼ਾਨੇ ‘ਚੋਂ ਇੱਕ ਆਵਾਜ਼ ਇਹ ਆਈ
ਜਾਗੋ ਮੇਰੇ ਜੀਣ ਜੋਗਿਓ ਭਰ ਲਓ ਜਾਮ ਕਿ ਕਿਧਰੇ
ਜੀਵਨ ਮਧੂ ਪਿਆਲੀ ਸੁਕ ਕੇ ਪਾਟ ਨਾ ਜਾਏ ਤਿਹਾਈ

ਹਵਾਲੇ

Tags:

ਇਰਾਨਉਮਰ ਖ਼ਯਾਮਫ਼ਾਰਸੀ

🔥 Trending searches on Wiki ਪੰਜਾਬੀ:

ਪੰਜਾਬੀ ਕਿੱਸਾ ਕਾਵਿ (1850-1950)ਗਿੱਧਾਜੰਗਨਾਮਾ ਸ਼ਾਹ ਮੁਹੰਮਦਗੂਰੂ ਨਾਨਕ ਦੀ ਪਹਿਲੀ ਉਦਾਸੀਨਰਿੰਦਰ ਮੋਦੀਕੋਰੋਨਾਵਾਇਰਸ ਮਹਾਮਾਰੀ 2019ਪੰਜਾਬੀ ਪੀਡੀਆਨਾਥ ਜੋਗੀਆਂ ਦਾ ਸਾਹਿਤਕੰਪਿਊਟਰਗੁਰਦੁਆਰਾ ਅੜੀਸਰ ਸਾਹਿਬਰਿਸ਼ਤਾ-ਨਾਤਾ ਪ੍ਰਬੰਧਗੁਰਮਤਿ ਕਾਵਿ ਦਾ ਇਤਿਹਾਸਹੁਸਤਿੰਦਰਕੰਡੋਮਜ਼ੈਨ ਮਲਿਕਪੰਜਾਬ ਦੇ ਤਿਓਹਾਰਪੰਜਾਬ ਦੇ ਲੋਕ-ਨਾਚਜਰਗ ਦਾ ਮੇਲਾਧੁਨੀ ਵਿਗਿਆਨਸਿੱਖਨਾਮਦੰਤੀ ਵਿਅੰਜਨਸ਼ਬਦ-ਜੋੜਸ਼ਿਵਪੰਜਾਬਬਾਬਰਅਕਾਲ ਤਖ਼ਤਬਾਲ ਵਿਆਹਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਮਹਿੰਦਰ ਸਿੰਘ ਰੰਧਾਵਾਪਟਿਆਲਾਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਵਿਕੀਮੀਡੀਆ ਸੰਸਥਾਕੈਥੋਲਿਕ ਗਿਰਜਾਘਰਗੁਰੂ ਅਰਜਨਭਾਰਤਦੁੱਧਸ਼ੱਕਰ ਰੋਗਗੁਰੂ ਹਰਿਗੋਬਿੰਦਹਾਂਗਕਾਂਗਦਮਦਮੀ ਟਕਸਾਲਸ੍ਰੀ ਚੰਦਵਿਆਹ ਦੀਆਂ ਰਸਮਾਂ5 ਸਤੰਬਰਬਸੰਤਭਾਰਤ ਦਾ ਪ੍ਰਧਾਨ ਮੰਤਰੀਕੀਰਤਨ ਸੋਹਿਲਾਭਾਈ ਗੁਰਦਾਸਸਰਗੁਣ ਮਹਿਤਾਓਡੀਸ਼ਾਗੁਲਾਬਾਸੀ (ਅੱਕ)ਅਰਸਤੂਫਾਸ਼ੀਵਾਦਅਲਬਰਟ ਆਈਨਸਟਾਈਨਭਗਤ ਧੰਨਾ ਜੀਪੰਜਾਬ ਦੀਆਂ ਵਿਰਾਸਤੀ ਖੇਡਾਂਅਨੀਮੀਆਯੂਨੀਕੋਡਸਮਰੂਪਤਾ (ਰੇਖਾਗਣਿਤ)ਲੋਕ ਧਰਮਆਟਾਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਸੁਲਤਾਨ ਰਜ਼ੀਆ (ਨਾਟਕ)ਮਾਲਵਾ (ਪੰਜਾਬ)ਬ੍ਰਹਿਮੰਡਗੁਰੂ ਤੇਗ ਬਹਾਦਰਯੂਰਪੀ ਸੰਘਚੇਤਸਮਤਾਪੰਜਾਬੀ ਧੁਨੀਵਿਉਂਤ1 ਅਗਸਤ🡆 More