ਖ਼ਾਨਜ਼ਾਦਾ ਬੇਗ਼ਮ

ਖਾਨਜ਼ਾਦਾ ਬੇਗਮ (c.1478-1545) ਇੱਕ ਤਾਮੂਰੀ ਰਾਜਕੁਮਾਰੀ ਸੀ ਅਤੇ ਉਮਰ ਸ਼ੇਖ ਮਿਰਜ਼ਾ ਦੂਜਾ ਜੋ ਕਿ ਫਰਗਾਨਾ ਦਾ ਅਮੀਰ ਸੀ, ਦੀ ਦੂਜੀ ਸਭ ਤੋਂ ਵੱਡੀ ਲੜਕੀ ਸੀ। ਉਹ ਬਾਬਰ ਦੀ ਪਿਆਰੀ ਵੱਡੀ ਭੈਣ ਸੀ, ਜੋ ਮੁਗਲ ਸਾਮਰਾਜ ਦੇ ਬਾਨੀ ਸਨ.

ਉਸ ਦਾ ਆਪਣੇ ਭਰਾ ਨਾਲ ਆਪਣੀ ਸਾਰੀ ਉਮਰ ਗਹਿਰਾ ਸਬੰਧ ਰਿਹਾ, ਇੱਕ ਅਜਿਹਾ ਸਮਾਂ ਜਿਸ ਦੌਰਾਨ ਪਰਿਵਾਰ ਨੇ ਕੇਂਦਰੀ ਏਸ਼ੀਆ ਦੇ ਇੱਕ ਛੋਟੇ ਜਿਹੇ ਅਤੇ ਅਸਪਸ਼ਟ ਹਕੂਮਤ ਨੂੰ ਭਾਰਤੀ ਉਪ-ਮਹਾਂਦੀਪ ਦੇ ਇੱਕ ਵੱਡੇ ਹਿੱਸੇ ਉੱਤੇ ਰਾਜ ਕਰਨ ਦੀ ਤਰੱਕੀ ਤੋਂ ਅੱਗੇ ਵਧਾਇਆ। ਬਾਬਰ ਨੇ ਆਪਣੀ ਭੈਣ ਨੂੰ ਪਦਸ਼ਾ ਬੇਗਮ ਦਾ ਸਨਮਾਨ ਭੇਂਟ ਕੀਤਾ ਅਤੇ ਉਸਦੀ ਮੌਤ ਤੋਂ ਬਾਦ ਉਹ ਅਸਲ ਵਿੱਚ ਆਪਣੇ ਸਾਮਰਾਜ ਦੀ ਪਹਿਲੀ ਮਹਿਲਾ ਸਨ।

ਖਾਨਜ਼ਾਦਾ ਬੇਗਮ ਦਾ ਜ਼ਿਕਰ ਅਕਸਰ ਬਾਬਰਨਾਮਾ, ਉਸਦੇ ਭਰਾ ਦੀਆਂ ਯਾਦਾਂ ਵਿੱਚ ਹਮੇਸ਼ਾ ਪਿਆਰ ਅਤੇ ਸਤਿਕਾਰ ਨਾਲ ਕੀਤਾ ਗਿਆ ਹੈ। ਉਸ ਦੀ ਭਤੀਜੀ ਗੁਲਬਦਨ ਬੇਗਮ ਨੇ ਹੁਮਾਯੂੰਨਾਮਾ ਵਿੱਚ ਵੀ ਅਕਸਰ ਉਸ ਦਾ ਜ਼ਿਕਰ ਕੀਤਾ ਹੈ, ਉਸ ਵਿੱਚ ਉਸਨੇ ਆਪਣੀ ਚਾਚੀ ਨੂੰ "ਸਭ ਤੋਂ ਖਾਸ ਔਰਤ" (ਉਰਫ ਜਨਮ) ਕਿਹਾ ਹੈ। ਕਈ ਅਜਿਹੇ ਮੌਕਿਆਂ ਦਾ ਵਰਣਨ ਕੀਤਾ ਗਿਆ ਹੈ ਜਿੱਥੇ ਉਸਨੇ ਆਪਣੇ ਰਿਸ਼ਤੇਦਾਰਾਂ ਅਤੇ ਖਾਸ ਕਰਕੇ ਉਨ੍ਹਾਂ ਦੇ ਭਤੀਜੇ ਵਿਚਕਾਰ ਰਾਜਨੀਤਿਕ ਮੁਸ਼ਕਿਲਾਂ ਦੌਰਾਨ ਦਖਲ ਕਿਵੇਂ ਦਿੱਤਾ।

ਪਰਿਵਾਰ ਅਤੇ ਵੰਸ਼

ਖਾਨਜ਼ਾਦਾ ਬੇਗਮ ਦਾ ਜਨਮ ਲੱਗਭਗ 1478 ਵਿੱਚ  ਅਦੀਹਜ਼ਹਾਨ, ਫ਼ਰਗਨਾ, ਵਿਖੇ ਹੋਇਆ। ਉਹ ਉਮਾਰ ਸ਼ੇਖ ਮਿਰਜ਼ਾ ਅਤੇ ਉਨ੍ਹਾਂ ਦੀ ਪਹਿਲੀ ਅਤੇ ਮੁੱਖ ਪਤਨੀ ਕੁਤੁਲੂਗ਼ ਨਿਗਾਰ ਖ਼ਾਨਮ (ਮੁਗ਼ਲਿਸਤਾਨ ਦੀ ਰਾਜਕੁਮਾਰੀ) ਦੀ ਵੱਡੀ ਧੀ ਸੀ। ਉਸ ਦਾ ਛੋਟਾ ਭਰਾ ਬਾਬਰ 1483 ਵਿੱਚ ਉਸਦੇ ਜਨਮ ਲੈਣ ਤੋਂ ਪੰਜ ਸਾਲ ਪਿੱਛੋਂ ਪੈਦਾ ਹੋਇਆ ਸੀ ਅਤੇ ਉਹ ਭਾਰਤ ਦੇ ਮੁਗਲ ਸਾਮਰਾਜ ਦੇ ਬਾਨੀ ਅਤੇ ਪਹਿਲੇ ਸਮਰਾਟ ਬਣਿਆ।

ਖਨਜ਼ਾਦਾ ਦਾ ਦਾਦਾ ਤਿਮੁਰਿਡ ਸਾਮਰਾਜ ਦਾ ਅਬੂ ਸਈਦ ਮਿਰਜ਼ਾ ਸੀ, ਜਦੋਂ ਕਿ ਉਸ ਦਾ ਨਾਨਾ ਯੂਨਸ ਖ਼ਾਨ, ਮੁਗ਼ਲਿਸਤਾਨ ਦਾ ਮਹਾਨ ਖਾਨ ਸੀ। ਇਸ ਤਰ੍ਹਾਂ ਖ਼ਾਨਜ਼ਾਦਾ, ਨਾਨਕਿਆਂ ਵੱਲੋਂ ਚੇਂਗੀਸ ਖ਼ਾਨ ਦੀ ਉੱਤਰਾਧਿਕਾਰੀ ਅਤੇ ਆਪਣੇ ਦਾਦਿਆਂ ਦੇ ਪਾਸੇ ਤੋਂ ਤੈਮੂਰ ਦੇ ਘਰਾਣੇ ਵਿਚੋਂ ਸੀ।

ਹਵਾਲੇ

Tags:

ਅਮੀਰ (ਪਦਵੀ)ਬਾਬਰ

🔥 Trending searches on Wiki ਪੰਜਾਬੀ:

ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਬਲਵੰਤ ਗਾਰਗੀਗੁਲਾਬਾਸੀ (ਅੱਕ)ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਰਾਜਾ ਸਾਹਿਬ ਸਿੰਘ17 ਅਕਤੂਬਰਸੂਰਜਕੁਲਵੰਤ ਸਿੰਘ ਵਿਰਕਵਿਸਾਖੀਚੜ੍ਹਦੀ ਕਲਾਐਮਨੈਸਟੀ ਇੰਟਰਨੈਸ਼ਨਲਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਅਲਬਰਟ ਆਈਨਸਟਾਈਨਵਿਕੀਪੀਡੀਆਸਾਰਕਮੋਰਚਾ ਜੈਤੋ ਗੁਰਦਵਾਰਾ ਗੰਗਸਰਵੱਲਭਭਾਈ ਪਟੇਲਗਿੱਧਾਜਲੰਧਰਪ੍ਰੋਫ਼ੈਸਰ ਮੋਹਨ ਸਿੰਘਭਾਰਤ ਦੀ ਵੰਡਮਾਰਚਸਿੱਧੂ ਮੂਸੇ ਵਾਲਾਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਈਸਟ ਇੰਡੀਆ ਕੰਪਨੀਹਾਫ਼ਿਜ਼ ਬਰਖ਼ੁਰਦਾਰਨਾਰੀਵਾਦਵਹੁਟੀ ਦਾ ਨਾਂ ਬਦਲਣਾਈਸਟਰਸੱਜਣ ਅਦੀਬਪ੍ਰਿਅੰਕਾ ਚੋਪੜਾਗੂਗਲ ਕ੍ਰੋਮਬ੍ਰਾਜ਼ੀਲਭਾਸ਼ਾ ਵਿਗਿਆਨਪ੍ਰਦੂਸ਼ਣਭਾਰਤੀ ਕਾਵਿ ਸ਼ਾਸਤਰਦਿੱਲੀਗੁਰੂ ਗ੍ਰੰਥ ਸਾਹਿਬ10 ਦਸੰਬਰਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਘੋੜਾਪੰਜਾਬੀ ਬੁਝਾਰਤਾਂਭਾਰਤ ਮਾਤਾਵਿਧੀ ਵਿਗਿਆਨਪੰਜਾਬ, ਭਾਰਤ ਦੇ ਜ਼ਿਲ੍ਹੇਬੱਬੂ ਮਾਨਭਗਤ ਨਾਮਦੇਵਗੂਗਲਸੱਭਿਆਚਾਰਇੰਟਰਵਿਯੂਚੰਡੀਗੜ੍ਹਅਕਾਲੀ ਫੂਲਾ ਸਿੰਘਹਰੀ ਖਾਦਮਾਊਸਰੋਬਿਨ ਵਿਲੀਅਮਸਸਫ਼ਰਨਾਮਾਪੰਜਾਬੀ ਵਿਕੀਪੀਡੀਆਬੇਅੰਤ ਸਿੰਘ (ਮੁੱਖ ਮੰਤਰੀ)ਮੁੱਖ ਸਫ਼ਾਫਲਡੇਂਗੂ ਬੁਖਾਰਭਗਤ ਧੰਨਾ ਜੀਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਪੰਜਾਬੀ ਤਿਓਹਾਰਜ਼ੈਨ ਮਲਿਕਗੁਰੂ ਕੇ ਬਾਗ਼ ਦਾ ਮੋਰਚਾਹਲਫੀਆ ਬਿਆਨਟਵਾਈਲਾਈਟ (ਨਾਵਲ)ਸਾਨੀਆ ਮਲਹੋਤਰਾਹੜੱਪਾਭੌਤਿਕ ਵਿਗਿਆਨਲੂਣ ਸੱਤਿਆਗ੍ਰਹਿਲੋਕ ਧਰਮ2014 ਆਈਸੀਸੀ ਵਿਸ਼ਵ ਟੀ20ਸਦਾਮ ਹੁਸੈਨ🡆 More