ਖ਼ਵਾਰਜ਼ਮ

ਖ਼ਵਾਰਜ਼ਮ /kwəˈrɛzəm/ (ਫ਼ਾਰਸੀ: خوارزم) ਮੱਧ-ਏਸ਼ੀਆ ਦੀ ਇੱਕ ਪੁਰਾਣੀ ਰਿਆਸਤ ਜਿਹੜੀ ਆਮੂ ਦਰਿਆ ਦੇ ਬੇਟ ਵਿੱਚ ਫੈਲੀ ਹੋਈ ਸੀ। ਹੁਣ ਇਹ ਇਲਾਕਾ ਉਜ਼ਬੇਕਿਸਤਾਨ ਵਿੱਚ ਸ਼ਾਮਿਲ ਹੈ। ਇਸ ਦੇ ਉੱਤਰ ਵਿੱਚ ਅਰਾਲ ਸਾਗਰ, ਪੂਰਬ ਵਿੱਚ ਕਿਜਿਲ ਕੁਮ ਰੇਗਿਸਤਾਨ, ਦੱਖਣ ਵਿੱਚ ਕਾਰਾਕੁਮ ਰੇਗਿਸਤਾਨ ਅਤੇ ਪੱਛਮ ਵਿੱਚ ਉਸਤਿਉਰਤ ਪਠਾਰ ਹੈ। ਪੁਰਾਣੇ ਜ਼ਮਾਨਿਆਂ ਚ ਇਹ ਇਲਾਕਾ ਤਹਿਜ਼ੀਬ ਦਾ ਅਹਿਮ ਮਰਕਜ਼ ਸੀ। 6ਵੀਂ ਸਦੀ ਈਪੂ ਚ ਇਸ ਤੇ ਸਾਇਰਸ ਆਜ਼ਮ ਦਾ ਕਬਜ਼ਾ ਹੋਇਆ ਤੇ ਚੌਥੀ ਸਦੀ ਈਪੂ ਵਿੱਚ ਇਹ ਖ਼ੁਦ ਮੁਖ਼ਤਾਰ ਹੋ ਗਿਆ। 7ਵੀਂ ਸਦੀ ਈਸਵੀ ਵਿੱਚ ਇਸ ਤੇ ਅਰਬਾਂ ਨੇ ਕਬਜ਼ਾ ਕਰ ਲਿਆ ਤੇ ਉਥੇ ਦੇ ਲੋਕਾਂ ਨੇ ਇਸਲਾਮ ਕਬੂਲ ਕਰ ਲਿਆ। 995 ਵਿੱਚ ਇਹ ਇਲਾਕਾ ਖ਼ਾਰਜ਼ਮੀ ਅਮੀਰਾਂ ਦੇ ਹੇਠ ਮੁਤਹਿਦ ਹੋ ਗਿਆ ਜਿਸ ਦੀ ਰਾਜਧਾਨੀ ਜ਼ਰਨਿੱਜ ਸ਼ਹਿਰ ਸੀ ਜਿਹੜਾ ਵਪਾਰ, ਸਨਅਤਾਂ ਦੇ ਨਾਲ਼ ਨਾਲ਼ ਅਰਬੀ ਦੀ ਤਾਲੀਮ ਦਾ ਵੀ ਅਹਿਮ ਕੇਂਦਰ ਸੀ। 12ਵੀਂ ਸਦੀ ਈਸਵੀ ਦੇ ਆਖ਼ੀਰ ਤੱਕ ਖ਼ਵਾਰਜ਼ਮ ਨੇ ਸਲਜੋਕੀ ਤੁਰਕਾਂ ਤੋਂ ਆਜ਼ਾਦੀ ਹਾਸਲ ਕਰ ਲਈ ਜਿਹੜੇ ਅਰਬਾਂ ਦੇ ਬਾਦ ਇਸ ਇਲਾਕੇ ਤੇ ਹਕੂਮਤ ਕਰਨ ਲੱਗੇ ਸਨ। ਬਾਦ ਵਿੱਚਇਨ੍ਹਾਂ ਨੇ ਉਪਲੀ ਸਲਤਨਤ ਨੂੰ ਵਧਾਇਆ ਤੇ 13ਵੀਂ ਸਦੀ ਈਸਵੀ ਦੇ ਸ਼ੁਰੂ ਚ ਇਹ ਸਲਤਨਤ ਕੈਸਪੀਅਨ ਸਾਗਰ ਤੋਂ ਸਮਰਕੰਦ ਤੇ ਬੁਖ਼ਾਰਾ ਤੱਕ ਫੈਲੀ ਹੋਈ ਸੀ 1221 ਵਿੱਚ ਚੰਗੇਜ਼ ਖ਼ਾਨ ਨੇ ਇਸ ਇਲਾਕੇ ਤੇ ਹਮਲਾ ਕੀਤਾ ਤੇ ਰਾਜਧਨੀ ਨੂੰ ਤਬਾਹ ਕਰ ਦਿੱਤਾ। 14ਵੀਂ ਸਦੀ ਦੇ ਆਖ਼ੀਰ ਵਿੱਚ ਅਮੀਰ ਤੈਮੂਰ ਨੇ ਖ਼ਵਾਰਜ਼ਮ ਨੂੰ ਮਲੀਆਮੇਟ ਕਰ ਦਿੱਤਾ।

ਖ਼ਵਾਰਜ਼ਮ
Aral
Sea
Ustyurt
Plateau
Kyzylkum
Khwarazm
Karakum
ਖ਼ਵਾਰਜ਼ਮ
ਖ਼ਵਾਰਜ਼ਮ
2009 ਦੀ ਇੱਕ ਸੈਟੇਲਾਈਟ ਤਸਵੀਰ ਤੇ ਖ਼ਵਾਰਜ਼ਮ ਨਖਲਿਸਤਾਨ

ਹਵਾਲੇ

Tags:

ਅਰਾਲ ਸਾਗਰਆਮੂ ਦਰਿਆਉਜ਼ਬੇਕਿਸਤਾਨਕੈਸਪੀਅਨ ਸਾਗਰਚੰਗੇਜ਼ ਖ਼ਾਨਤੈਮੂਰਫ਼ਾਰਸੀ ਭਾਸ਼ਾਬੁਖ਼ਾਰਾਸਮਰਕੰਦ

🔥 Trending searches on Wiki ਪੰਜਾਬੀ:

ਨਾਵਲਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਮੌਲਾਨਾ ਅਬਦੀ18 ਅਕਤੂਬਰਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸ੧੯੨੬ਲਾਲਾ ਲਾਜਪਤ ਰਾਏਮੁਹੰਮਦਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਵਿਕੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ26 ਅਗਸਤਗੁਰਦੁਆਰਾ ਅੜੀਸਰ ਸਾਹਿਬਸ੍ਰੀ ਚੰਦਗਿੱਧਾਟੂਰਨਾਮੈਂਟਕਰਨ ਔਜਲਾਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਸਮਤਾਡੈਡੀ (ਕਵਿਤਾ)ਆਮ ਆਦਮੀ ਪਾਰਟੀਆਸਾ ਦੀ ਵਾਰਪੰਜਾਬ ਦੇ ਮੇੇਲੇਪੰਜਾਬੀ ਕਿੱਸਾਕਾਰ19081771ਭਾਰਤਦਸਤਾਰਮੌਤ ਦੀਆਂ ਰਸਮਾਂਵਾਲੀਬਾਲ੧੧ ਮਾਰਚਆਚਾਰੀਆ ਮੰਮਟ ਦੀ ਕਾਵਿ ਸ਼ਾਸਤਰ ਨੂੰ ਦੇਣਟਾਹਲੀਕਰਜ਼ਸਿੰਧਗ਼ੈਰ-ਬਟੇਨੁਮਾ ਸੰਖਿਆਹੋਲਾ ਮਹੱਲਾਡਾ. ਦੀਵਾਨ ਸਿੰਘਚੋਣਪਟਿਆਲਾਗਰਭ ਅਵਸਥਾਮਧੂ ਮੱਖੀਪੰਜਾਬੀ ਅਖਾਣਬੁਝਾਰਤਾਂਗੋਤ ਕੁਨਾਲਾਲੁਧਿਆਣਾ26 ਅਪ੍ਰੈਲਕਰਤਾਰ ਸਿੰਘ ਦੁੱਗਲਸਫ਼ਰਨਾਮਾਐਮਨੈਸਟੀ ਇੰਟਰਨੈਸ਼ਨਲਰਤਨ ਸਿੰਘ ਜੱਗੀਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਸਮੰਥਾ ਐਵਰਟਨਮਨੀਕਰਣ ਸਾਹਿਬਨੋਬੂਓ ਓਕੀਸ਼ੀਓ18 ਸਤੰਬਰਇਸਲਾਮਅਕਾਲ ਤਖ਼ਤਭਾਰਤ ਦੀ ਵੰਡਪੈਨਕ੍ਰੇਟਾਈਟਸਗੁਰੂ ਨਾਨਕ ਜੀ ਗੁਰਪੁਰਬਰਿਮਾਂਡ (ਨਜ਼ਰਬੰਦੀ)ਗੁਰਬਖ਼ਸ਼ ਸਿੰਘ ਪ੍ਰੀਤਲੜੀਸੁਖਮਨੀ ਸਾਹਿਬਔਕਾਮ ਦਾ ਉਸਤਰਾਤਰਨ ਤਾਰਨ ਸਾਹਿਬਨਿਊਕਲੀਅਰ ਭੌਤਿਕ ਵਿਗਿਆਨਧੁਨੀ ਵਿਗਿਆਨਬਿਕਰਮ ਸਿੰਘ ਘੁੰਮਣ🡆 More