ਕੇ ਐਸ ਨਰਸਿੰਘਸਵਾਮੀ

ਉਸਦੇ ਸਭ ਤੋਂ ਵਧੀਆ ਕਵਿਤਾ-ਸੰਗ੍ਰਹਿਆਂ ਵਿੱਚ ਟੇਰੇਡਾ ਬਾਗਿਲੂ, ਉਂਗੁਰਾ, ਦੀਪਾ ਸਲੀਨਾ ਨਾਡੁਵੇ, ਮਨੇਂਦੀਆ ਮੈਨੇਗੇ, ਦੀਪਦਾ ਮੱਲੀ ਅਤੇ ਆਈਰਾਵਥਾ ਸ਼ਾਮਲ ਹਨ। ਕਵਿਤਾਵਾਂ ਲਿਖਣ ਤੋਂ ਇਲਾਵਾ ਉਸਨੇ ਅਨੁਵਾਦ ਵੀ ਕੀਤੇ।ਕੇ ਐਸ ਨਰਸਿੰਘਸਵਾਮੀ (26 ਜਨਵਰੀ 1915 - 27 ਦਸੰਬਰ 2003) ਕੰਨੜ ਭਾਸ਼ਾ ਵਿੱਚ ਇੱਕ ਭਾਰਤੀ ਕਵੀ ਸੀ। ਉਸਦਾ ਸਭ ਤੋਂ ਮਸ਼ਹੂਰ ਕਵਿਤਾਵਾਂ ਸੰਗ੍ਰਹਿ ਮਾਈਸੂਰੂ ਮੱਲੀਗੇ ਨੇ ਅਨੇਕਾਂ ਪ੍ਰਕਾਸ਼ਨ ਵੇਖੇ ਹਨ ਅਤੇ ਕਈ ਵਾਰ ਕਰਨਾਟਕ ਦੇ ਨਵੇਂ ਵਿਆਹੇ ਜੋੜਿਆਂ ਨੂੰ ਦਿੱਤਾ ਜਾਂਦਾ ਹੈ। ਨਰਸਿੰਘਸਵਾਮੀ ਨੇ ਸਾਹਿਤ ਅਕਾਦਮੀ ਪੁਰਸਕਾਰ ਅਤੇ ਕੰਨੜ ਸਾਹਿਤ ਅਕੈਡਮੀ ਪੁਰਸਕਾਰ ਜਿੱਤਿਆ ਹੈ।

ਮੁੱਢਲਾ ਜੀਵਨ

ਨਰਸਿੰਘਸਵਾਮੀ ਦਾ ਜਨਮ ਮੰਡਿਆ ਜ਼ਿਲ੍ਹੇ ਦੇ ਕਿੱਕੜੀ ਵਿੱਚ ਹੋਇਆ ਸੀ। ਉਸਨੇ ਮੁਢਲੀ ਵਿਦਿਆ ਮੈਸੂਰ ਵਿੱਚ ਕੀਤੀ ਹਾਸਲ ਕੀਤੀ। 1934 ਵਿੱਚ ਉਸਨੇ ਬੰਗਲੌਰ ਦੇ ਸੈਂਟਰਲ ਕਾਲਜ ਵਿੱਚ ਦਾਖਲਾ ਲਿਆ ਅਤੇ ਆਪਣੀ ਬੈਚਲਰ ਆਫ਼ ਆਰਟਸ ਦੀ ਡਿਗਰੀ ਪੂਰੀ ਕੀਤੀ। ਉਸ ਨੇ ਵੈਂਕੰਮਾ ਨਾਲ 1936 ਵਿੱਚ ਤਿਪਟੂਰ ਵਿੱਚ ਵਿਆਹ ਕੀਤਾ। ਉਸਨੇ ਅਕਸਰ ਆਪਣੀ ਪਤਨੀ ਨੂੰ ਆਪਣੀਆਂ ਕਵਿਤਾਵਾਂ ਦੀ ਪ੍ਰੇਰਣਾ ਦੱਸਿਆ ਜੋ ਮੁੱਖ ਤੌਰ ਤੇ ਵਿਆਹੇ ਜੀਵਨ ਵਿੱਚ ਰੋਮਾਂਸ ਨਾਲ ਸੰਬੰਧ ਰੱਖਦਾ ਹੈ।

ਸਾਹਿਤਕ ਕੰਮ

ਉਸ ਦੀਆਂ ਰੋਮਾਂਟਿਕ ਪਿਆਰ ਦੀਆਂ ਕਵਿਤਾਵਾਂ, ਰੌਬਰਟ ਬਰਨਜ਼ ਦੁਆਰਾ ਪ੍ਰੇਰਿਤ (ਜਿਸਦੀ ਰਚਨਾਵਾਂ ਨੂੰ ਉਸਨੇ ਕੰਨੜ ਵਿੱਚ ਰਾਬਰਟ ਬਰਨਸਨਾ ਪ੍ਰੇਮਗੀਤਗਲੂ ਦੇ ਤੌਰ ਤੇ ਅਨੁਵਾਦ ਕੀਤਾ) ਸਨ ਅਤੇ ਉਸ ਦੀ ਭਾਸ਼ਾ ਬੜੀ ਵਿਲੱਖਣ ਸੀ ਜਦੋਂ ਜ਼ਿਆਦਾਤਰ ਕੰਨੜ ਕਵਿਤਾ ਕੁਦਰਤ ਅਤੇ ਕੁਦਰਤੀ ਸੰਸਾਰ ਦੀ ਗੱਲ ਕਰਦੀ ਸੀ।'ਮਾਈਸੂਰੂ ਮੱਲੀਗੇ' ਦੇ ਅਧਾਰ ਤੇ ਇਸੇ ਨਾਮ ਦੀ ਫਿਲਮ ਪ੍ਰਸਿੱਧ ਨਿਰਦੇਸ਼ਕ ਟੀ.ਐੱਸ. ਨਾਗਭਾਰਣਾ ਨੇ ਕੀਤੀ ਹੈ। ਇਸ ਫਿਲਮ ਲਈ, ਉਸਨੂੰ ਸਰਬੋਤਮ ਗੀਤਾਂ ਲਈ ਰਾਸ਼ਟਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਇਹ ਫਿਲਮ ਦੇ 32 ਰੀਪ੍ਰਿੰਟਸ ਵੇਖਣ ਵਿੱਚ ਆਏ ਹਨ। ਉਸਦੇ ਸਭ ਤੋਂ ਵਧੀਆ ਕਵਿਤਾ-ਸੰਗ੍ਰਹਿਆਂ ਵਿੱਚ ਟੇਰੇਡਾ ਬਾਗਿਲੂ, ਉਂਗੁਰਾ, ਦੀਪਾ ਸਲੀਨਾ ਨਾਡੁਵੇ, ਮਨੇਂਦੀਆ ਮੈਨੇਗੇ, ਦੀਪਦਾ ਮੱਲੀ ਅਤੇ ਆਈਰਾਵਥਾ ਸ਼ਾਮਲ ਹਨ। ਕਵਿਤਾਵਾਂ ਲਿਖਣ ਤੋਂ ਇਲਾਵਾ ਉਸਨੇ ਅਨੁਵਾਦ ਵੀ ਕੀਤੇ।

ਨਰਸਿੰਘਸਵਾਮੀ ਦਾ ਜੱਦੀ ਘਰ ਪਹਿਲਾਂ ਕਿਸੇ ਸਥਾਨਕ ਵਿਅਕਤੀ ਦੁਆਰਾ ਖ੍ਰੀਦਿਆ ਗਿਆ ਸੀ ਜਿਸ ਨੇ ਅੱਗੋਂ ਇਸਨੂੰ ਇੱਕ ਹੋਰ ਸਥਾਨਕ ਗ੍ਰਾਹਕ ਨੂੰ ਇੱਕ ਛੋਟੀ ਜਿਹੀ ਰਕਮ ਲਈ ਲੀਜ਼ ‘ਤੇ ਦੇ ਦਿੱਤਾ ਸੀ।ਪ੍ਰਸਿੱਧ ਗਾਇਕ ਵਾਈ ਕੇ ਮੁੱਦੁਕ੍ਰਿਸ਼ਨ, ਸਾਬਕਾ ਡਾਇਰੈਕਟਰ, ਕੰਨੜ ਅਤੇ ਸਭਿਆਚਾਰ ਵਿਭਾਗ ਨੇ ਵੀ ਨਿਊ ਸੰਡੇ ਐਕਸਪ੍ਰੈਸ ਨੂੰ ਦੱਸਿਆ ਕਿ ਕਵੀ ਦੇ ਘਰ ਨੂੰ ਯਾਦਗਾਰ ਵਿੱਚ ਬਦਲਣ ਦੀ ਮੰਗ ਕੀਤੀ ਗਈ ਸੀ ਅਤੇ ਰਾਜ ਸਰਕਾਰ ਲਈ ਉਸ ਘਰ ਤੋਂ ਇਸ ਘਰ ਨੂੰ ਦੁਬਾਰਾ ਪ੍ਰਾਪਤ ਕਰਨਾ ਮੁਸ਼ਕਲ ਨਹੀਂ।

ਹਵਾਲੇ

Tags:

ਕਰਨਾਟਕਕੰਨੜ ਭਾਸ਼ਾਭਾਰਤਸਾਹਿਤ ਅਕਾਦਮੀ ਇਨਾਮ

🔥 Trending searches on Wiki ਪੰਜਾਬੀ:

ਪਾਣੀ ਦੀ ਸੰਭਾਲਤਾਸ਼ਕੰਤਅਕਤੂਬਰਪਾਣੀਪਤ ਦੀ ਪਹਿਲੀ ਲੜਾਈਅੰਜਨੇਰੀਸਵਰਏਡਜ਼ਗੁਰੂ ਗੋਬਿੰਦ ਸਿੰਘਪਹਿਲੀ ਐਂਗਲੋ-ਸਿੱਖ ਜੰਗਗੱਤਕਾਸੋਮਨਾਥ ਲਾਹਿਰੀਸਦਾਮ ਹੁਸੈਨਸੰਯੁਕਤ ਰਾਜ ਡਾਲਰਜਪੁਜੀ ਸਾਹਿਬਦਰਸ਼ਨਅਭਾਜ ਸੰਖਿਆਮਿੱਤਰ ਪਿਆਰੇ ਨੂੰਹੱਡੀਸਿੱਖ ਗੁਰੂਇਲੈਕਟੋਰਲ ਬਾਂਡਜਗਜੀਤ ਸਿੰਘ ਡੱਲੇਵਾਲਲਹੌਰਇਟਲੀਸਾਊਥਹੈਂਪਟਨ ਫੁੱਟਬਾਲ ਕਲੱਬਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਵਟਸਐਪਕਰਜ਼ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਕੋਰੋਨਾਵਾਇਰਸ ਮਹਾਮਾਰੀ 2019ਟੌਮ ਹੈਂਕਸਫ਼ਰਿਸ਼ਤਾਗੇਟਵੇ ਆਫ ਇੰਡਿਆਵਲਾਦੀਮੀਰ ਵਾਈਸੋਤਸਕੀ29 ਸਤੰਬਰਫੁਲਕਾਰੀ2013 ਮੁਜੱਫ਼ਰਨਗਰ ਦੰਗੇ28 ਮਾਰਚਵਿਟਾਮਿਨਲੋਧੀ ਵੰਸ਼ਮਾਰਫਨ ਸਿੰਡਰੋਮਭਾਰਤ ਦੀ ਸੰਵਿਧਾਨ ਸਭਾਆਈਐੱਨਐੱਸ ਚਮਕ (ਕੇ95)ਲੈਰੀ ਬਰਡਬੀਜਗੁਰੂ ਨਾਨਕ ਜੀ ਗੁਰਪੁਰਬਨਿਊਜ਼ੀਲੈਂਡਵਲਾਦੀਮੀਰ ਪੁਤਿਨਬੋਲੀ (ਗਿੱਧਾ)ਜਿੰਦ ਕੌਰਨਵੀਂ ਦਿੱਲੀਪੂਰਨ ਸਿੰਘਇਗਿਰਦੀਰ ਝੀਲਸ਼ਬਦ-ਜੋੜਚੈਕੋਸਲਵਾਕੀਆਸੂਰਜ ਮੰਡਲਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਰਣਜੀਤ ਸਿੰਘਮਿਲਖਾ ਸਿੰਘ2023 ਮਾਰਾਕੇਸ਼-ਸਫੀ ਭੂਚਾਲ1910ਸੂਰਜਪੰਜਾਬੀ ਲੋਕ ਗੀਤਬਲਰਾਜ ਸਾਹਨੀਪੰਜਾਬੀ ਜੰਗਨਾਮਾਅੰਬੇਦਕਰ ਨਗਰ ਲੋਕ ਸਭਾ ਹਲਕਾਨੌਰੋਜ਼ਹੇਮਕੁੰਟ ਸਾਹਿਬਬਿਆਸ ਦਰਿਆਪੰਜਾਬੀ ਅਖਾਣਊਧਮ ਸਿੰਘਮਾਈ ਭਾਗੋ1989 ਦੇ ਇਨਕਲਾਬ🡆 More