ਕਾਂਸ਼ੀ ਰਾਮ: ਭਾਰਤੀ ਸਿਆਸਤਦਾਨ ਅਤੇ ਸਮਾਜਿਕ ਕਾਰਕੁਨ

ਕਾਂਸ਼ੀ ਰਾਮ (15 ਮਾਰਚ 1934 – 9 ਅਕਤੂਬਰ 2006) ਜਿਹਨਾਂ ਨੂੰ ਬਹੁਜਨ ਨਾਇਕਜਾਂ ਮਾਨਿਆਵਰਜਾਂ ਸਾਹਿਬ, ਆਦਿ ਨਾਵਾਂ ਨਾਲ਼ ਪੁਕਾਰਿਆ ਜਾਂਦਾ ਹੈ, ਭਾਰਤੀ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਅਤੇ ਬਹੁਜਨ ਰਾਜਨੀਤੀ ਦੇ ਵਾਹਕ ਸਨ। ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਇੱਕ ਪਿੰਡ ਖਵਾਸਪੁਰਾ ਵਿੱਚ ਇੱਕ ਗਰੀਬ ਪਰਵਾਰ ਵਿੱਚ ਪੈਦਾ ਹੋਏ ਸਨ। ਉਹਨਾਂ ਨੂੰ ਆਧੁਨਿਕ ਭਾਰਤ ਦੇ ਨਿਰਮਾਤਾ ਭੀਮ ਰਾਓ ਅੰਬੇਡਕਰ ਤੋਂ ਬਾਅਦ ਦਲਿਤ ਸਮਾਜ ਦਾ ਸਭ ਤੋਂ ਵੱਡਾ ਨੇਤਾ ਮੰਨਿਆ ਜਾਂਦਾ ਹੈ।

ਕਾਂਸ਼ੀਰਾਮ
ਕਾਂਸ਼ੀ ਰਾਮ: ਕੈਰੀਅਰ, ਹੋਰ, ਸਾਹਿਬ ਕਾਂਸ਼ੀਰਾਮ ਜੀ ਦਾ ਪਰਿਵਾਰ
ਜਨਮ15 ਮਾਰਚ 1934
ਖਵਾਸਪੁਰ, ਪੰਜਾਬ ਦੇ ਰੋਪੜ ਜ਼ਿਲ੍ਹੇ ਦਾ ਇੱਕ ਪਿੰਡ,ਚਮਾਰ
ਮੌਤ9 ਅਕਤੂਬਰ 2006
ਰਾਜਨੀਤਿਕ ਦਲਬਹੁਜਨ ਸਮਾਜ ਪਾਰਟੀ
ਜੀਵਨ ਸਾਥੀਵਿਆਹ ਨਹੀਂ ਕਰਵਾਇਆ
ਮਾਤਾ-ਪਿਤਾ
  • ਸਰਦਾਰ ਹਰੀ ਸਿੰਘ (ਪਿਤਾ)
  • ਮਾਤਾ ਬਿਸ਼ਨ ਕੌਰ (ਮਾਤਾ)

ਉਹਨਾਂ ਨੇ 1970 ਦੇ ਦਹਾਕੇ ਵਿੱਚ ਬਹੁਜਨ (ਭਾਰਤ ਦੀ 85% ਜਨਸੰਖਿਆ ਜਿਸ ਵਿਚ ਦਲਿਤ, ਪਿਛੜੇ, ਸਿੱਖ, ਮੁਸਲਿਮ, ਆਦਿ ਆਉਂਦੇ ਹਨ) ਰਾਜਨੀਤੀ ਸ਼ੁਰੂ ਕੀਤੀ ਸੀ, ਸਾਲਾਂ ਦੀ ਮਿਹਨਤ ਦੇ ਬਾਅਦ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ ਅਤੇ ਉਸ ਨੂੰ ਸੱਤਾ ਦੇ ਪਧਰ ਤੱਕ ਪਹੁੰਚਾਇਆ। ਆਪਣੇ ਸਿਧਾਂਤਾਂ ਦਾ ਪਾਲਣ ਕਰਦੇ ਹੋਏ ਉਹਨਾਂ ਨੇ ਆਪਣੇ ਆਪ ਕਦੇ ਕੋਈ ਪਦ ਸਵੀਕਾਰ ਨਹੀਂ ਕੀਤਾ। ਕਾਂਸ਼ੀਰਾਮ ਹਾਲਾਂਕਿ ਹਮੇਸ਼ਾ ਇਹੀ ਕਿਹਾ ਕਰਦੇ ਸਨ ਕਿ ਬਹੁਜਨ ਸਮਾਜ ਪਾਰਟੀ ਦਾ ਇੱਕ ਮਾਤਰ ਉਦੇਸ਼ ਸੱਤਾ ਹਾਸਲ ਕਰਨਾ ਹੈ। ਉਹ ਜਾਤੀ ਆਧਾਰਿਤ ਭਾਰਤੀ ਸਮਾਜ ਵਿੱਚ ਹਮੇਸ਼ਾ ਬਹੁਜਨਾ ਦੇ ਅਧਿਕਾਰਾਂ ਅਤੇ ਸਮਾਜਕ ਸਮਾਨਤਾ ਲਈ ਸੰਘਰਸ਼ ਕਰਦੇ ਰਹੇ।

ਉਹਨਾਂ ਦੀ ਅਗਵਾਈ ਵਿੱਚ ਬਸਪਾ ਨੇ 1999 ਲੋਕਸਭਾ ਚੋਣ ਵਿੱਚ 14 ਸੀਟਾਂ ਹਾਸਲ ਕੀਤੀਆਂ। 1995 ਵਿੱਚ ਉੱਤਰ ਪ੍ਰਦੇਸ਼ ਵਿੱਚ ਰਾਜਨੀਤਕ ਪੈਰੋਕਾਰ ਮਾਇਆਵਤੀ ਮੁੱਖ ਮੰਤਰੀ ਬਣੀ।

ਕੈਰੀਅਰ

ਕਾਂਸ਼ੀ ਰਾਮ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਛੜੀਆਂ ਜਾਤੀਆਂ ਲਈ ਸਰਕਾਰ ਦੇ ਰਾਖਵੇਂਕਰਨ ਕੋਟੇ ਦੇ ਤਹਿਤ ਪੁਣੇ ਵਿੱਚ ਵਿਸਫੋਟਕ ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾ ਦੇ ਦਫ਼ਤਰਾਂ ਨਾਲ ਜੁੜੇ। ਇਸ ਵੇਲੇ ਪਹਿਲੀ ਵਾਰ ਜਾਤੀ ਵਿਤਕਰੇ ਦਾ ਅਨੁਭਵ ਕੀਤਾ ਅਤੇ 1964 ਵਿੱਚ ਉਹ ਇੱਕ ਕਾਰਕੁਨ ਬਣੇ। ਉਨ੍ਹਾਂ ਦੇ ਪ੍ਰਸ਼ੰਸਕ ਦੱਸਦੇ ਹਨ ਕਿ ਉਹ ਬੀ.ਆਰ. ਅੰਬੇਡਕਰ ਦੀ ਕਿਤਾਬ ਐਨੀਹਿਲੇਸ਼ਨ ਆਫ ਕਾਸਟ ਨੂੰ ਪੜ੍ਹ ਕੇ ਅਤੇ ਇੱਕ ਦਲਿਤ ਕਰਮਚਾਰੀ ਨਾਲ ਹੋ ਰਹੇ ਵਿਤਕਰੇ ਨੂੰ ਦੇਖ ਕੇ ਪ੍ਰੇਰਿਤ ਹੋਏ ਸੀ ਜੋ ਅੰਬੇਡਕਰ ਜੀ ਦਾ ਜਨਮ ਦਿਨ ਮਨਾਉਣ ਲਈ ਛੁੱਟੀ ਲੈਣੀ ਚਾਹੁੰਦਾ ਸੀ।

ਹੋਰ

  • ਸ਼੍ਰੀ ਗੁਰੂ ਰਵਿਦਾਸ
  • ਡਾਕਟਰ ਭੀਮ ਰਾਓ ਅੰਬੇਡਕਰ
  • ਮਹਾਤਮਾ ਜਯੋਤਿਬਾ ਫੂਲੇ
  • ਛੱਤਰਪਤੀ ਸਾਹੁ ਜੀ ਮਹਾਰਾਜ
  • ਗੌਤਮ ਬੁੱਧ
  • ਸਮਰਾਟ ਅਸ਼ੋਕ
  • ਸਮਰਾਟ ਚੰਦਰਗੁਪਤ ਮੋਰੀਆ

ਸਾਹਿਬ ਕਾਂਸ਼ੀਰਾਮ ਜੀ ਦਾ ਪਰਿਵਾਰ

ਕਾਂਸ਼ੀਰਾਮ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਬਿਸ਼ਨ ਕੌਰ ਅਤੇ ਪਿਤਾ ਜੀ ਦਾ ਨਾਮ ਸਰਦਾਰ ਹਰੀ ਸਿੰਘ ਸੀ। ਆਪ ਆਪਣੇ ਭੈਣ ਭਰਾਵਾਂ ਤੋਂ ਉਮਰ ਵਿੱਚ ਸਭ ਤੋਂ ਵੱਡੇ ਸਨ। ਆਪ ਦੇ ਪਰਿਵਾਰ ਵਾਲੇ ਚਮਾਰ ਜਾਤੀ ਨਾਲ ਸਬੰਧਿਤ ਸਨ।

ਹਵਾਲੇ

Tags:

ਕਾਂਸ਼ੀ ਰਾਮ ਕੈਰੀਅਰਕਾਂਸ਼ੀ ਰਾਮ ਹੋਰਕਾਂਸ਼ੀ ਰਾਮ ਸਾਹਿਬ ਕਾਂਸ਼ੀਰਾਮ ਜੀ ਦਾ ਪਰਿਵਾਰਕਾਂਸ਼ੀ ਰਾਮ ਹਵਾਲੇਕਾਂਸ਼ੀ ਰਾਮਬਹੁਜਨ ਸਮਾਜ ਪਾਰਟੀਭੀਮ ਰਾਓ ਅੰਬੇਡਕਰ

🔥 Trending searches on Wiki ਪੰਜਾਬੀ:

ਵਿਸਾਖੀਮੌਤ ਅਲੀ ਬਾਬੇ ਦੀ (ਕਹਾਣੀ)ਮਾਰਗੋ ਰੌਬੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਡਿਸਕਸਮਨੁੱਖੀ ਪਾਚਣ ਪ੍ਰਣਾਲੀਸੱਸੀ ਪੁੰਨੂੰਭਾਈ ਗੁਰਦਾਸ ਦੀਆਂ ਵਾਰਾਂਆਧੁਨਿਕ ਪੰਜਾਬੀ ਕਵਿਤਾਰੋਸ਼ਨੀ ਮੇਲਾਸੰਯੁਕਤ ਰਾਜਨਿਬੰਧ ਅਤੇ ਲੇਖਮੜ੍ਹੀ ਦਾ ਦੀਵਾਸੁਖਬੰਸ ਕੌਰ ਭਿੰਡਰਪੰਜਾਬੀ ਨਾਵਲ ਦਾ ਇਤਿਹਾਸਸਤਿ ਸ੍ਰੀ ਅਕਾਲਈਸਾ ਮਸੀਹਸਿੰਘ ਸਭਾ ਲਹਿਰਸਾਹਿਤ ਅਤੇ ਮਨੋਵਿਗਿਆਨਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਪੰਜਾਬੀ ਵਿਆਹ ਦੇ ਰਸਮ-ਰਿਵਾਜ਼ਸੀ.ਐਸ.ਐਸਅਧਿਆਪਕਮੱਧਕਾਲੀਨ ਪੰਜਾਬੀ ਵਾਰਤਕਰਸ (ਕਾਵਿ ਸ਼ਾਸਤਰ)ਉੱਚੀ ਛਾਲ2009ਸਾਫ਼ਟਵੇਅਰਵਿਆਕਰਨਿਕ ਸ਼੍ਰੇਣੀਪੰਜਾਬੀ ਭਾਸ਼ਾਸੋਹਿੰਦਰ ਸਿੰਘ ਵਣਜਾਰਾ ਬੇਦੀਗੁਰੂ ਗਰੰਥ ਸਾਹਿਬ ਦੇ ਲੇਖਕਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਵੇਅਬੈਕ ਮਸ਼ੀਨਸਾਧ-ਸੰਤਚਾਰ ਸਾਹਿਬਜ਼ਾਦੇ (ਫ਼ਿਲਮ)ਨਜ਼ਮਕਬੀਰਟਕਸਾਲੀ ਭਾਸ਼ਾਸ਼ਹੀਦੀ ਜੋੜ ਮੇਲਾਜਰਮਨੀਹੋਲਾ ਮਹੱਲਾਹਰਿਆਣਾਕੁਦਰਤਪੰਜਾਬ, ਪਾਕਿਸਤਾਨਚੰਡੀ ਦੀ ਵਾਰਗੁਰਮਤਿ ਕਾਵਿ ਦਾ ਇਤਿਹਾਸਕੁਲਦੀਪ ਮਾਣਕਕੀਰਤਨ ਸੋਹਿਲਾਰਿਸ਼ਤਾ-ਨਾਤਾ ਪ੍ਰਬੰਧਗ੍ਰਹਿਭਾਰਤ ਦੀ ਰਾਜਨੀਤੀਦਰਸ਼ਨਪੰਜਾਬ ਦੇ ਲੋਕ-ਨਾਚਬਲਵੰਤ ਗਾਰਗੀਕਾਮਰਸਬਾਸਕਟਬਾਲਪ੍ਰਿੰਸੀਪਲ ਤੇਜਾ ਸਿੰਘਨੀਰੂ ਬਾਜਵਾਸੁਹਾਗਸੁਖਮਨੀ ਸਾਹਿਬਬਿਧੀ ਚੰਦਗੁਰੂ ਨਾਨਕ ਜੀ ਗੁਰਪੁਰਬਸੱਪ (ਸਾਜ਼)ਯੂਬਲੌਕ ਓਰਿਜਿਨਪਹਿਲੀ ਸੰਸਾਰ ਜੰਗਪੰਜਾਬ ਵਿਧਾਨ ਸਭਾਏਡਜ਼ਸੰਤ ਅਤਰ ਸਿੰਘਮਜ਼੍ਹਬੀ ਸਿੱਖਜਸਬੀਰ ਸਿੰਘ ਭੁੱਲਰਹੈਰੋਇਨ🡆 More