ਅੱਠਵਾਂ ਇੰਗ੍ਲੈੰਡ ਦਾ ਰਾਜਾ ਹੈਨਰੀ

ਹੈਨਰੀ ਅੱਠਵਾਂ (28 ਜੂਨ 1491-28 ਜਨਵਰੀ 1547) 21 ਅਪ੍ਰੈਲ 1509 ਤੋਂ ਆਪਣੀ ਮੌਤ ਤਕ ਇੰਗਲੈਂਡ ਦਾ ਰਾਜਾ ਸੀ I ਉਹ ਆਇਰਲੈਂਡ ਦੇ ਲਾਰਡ ਅਤੇ ਫਰਾਂਸ ਦੇ ਸਾਮਰਾਜ ਦਾ ਦਾਅਵੇਦਾਰ ਸੀ। ਹੈਨਰੀ, ਟੂਡਰ ਰਾਜਘਰਾਣੇ ਦਾ ਦੂਜਾ ਰਾਜਾ ਸੀ, ਜਿਸਨੇ ਆਪਣੇ ਪਿਤਾ ਹੈਨਰੀ ਸੱਤਵੇਂ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਸੀ I ਆਪਨੇ ਕਈ ਕੰਮਾਂ ਕਾਰਨ ਰਾਜਾ ਹੈਨਰੀ (ਅੱਠਵਾਂ) ਇਤਿਹਾਸ ਵਿੱਚ ਮਸ਼ਹੂਰ ਹੋਇਆ ਹੈ I ਇਸਨੇ ਇੰਗਲੈਂਡ ਨੂੰ ਰੋਮ ਦੀ ਕੈਥੋਲਿਕ ਚਰਚ ਤੋਂ ਅਲਗ ਕਰਕੇ ਇੰਗਲੈਂਡ ਦੀ ਆਪਣੀ ਨਵੀਂ ਐਂਗਲੀਕਨ ਚਰਚ ਦੀ ਸਥਾਪਨਾ ਕੀਤੀ I ਉਸ ਨੇ ਕੁੱਲ ਛੇ ਵਿਆਹ ਕਰਵਾਏ ਸੀI

ਹੈਨਰੀ ਅੱਠਵਾਂ
ਅੱਠਵਾਂ ਇੰਗ੍ਲੈੰਡ ਦਾ ਰਾਜਾ ਹੈਨਰੀ
ਤਾਜਪੋਸ਼ੀ24 ਜੂਨ 1509 (ਉਮਰ 17 ਸਾਲ)
ਪੂਰਵ-ਅਧਿਕਾਰੀਹੈਨਰੀ ਸੱਤਵਾਂ
ਵਾਰਸਏਡਵਰ੍ਡ (ਛੇਵਾਂ)
ਘਰਾਣਾਟੂਡਰ ਰਾਜਘਰਾਨਾ
ਪਿਤਾਹੈਨਰੀ ਸੱਤਵਾਂ
ਦਸਤਖਤਹੈਨਰੀ ਅੱਠਵਾਂ ਦੇ ਦਸਤਖਤ

ਨਿਜੀ ਜੀਵਨ

ਹੈਨਰੀ (ਅੱਠਵਾਂ) ਪਹਿਲੇ ਟੂਡਰ ਰਾਜਾ ਹੈਨਰੀ (ਸੱਤਵਾਂ) ਦਾ ਦੂਸਰਾ ਪੁੱਤਰ ਸੀ I ਹੈਨਰੀ ਦੇ ਰਾਜਾ ਬਨਣ ਦੇ 20 ਦਿਨਾਂ ਮਗਰੋਂ ਇਸਦੇ ਪਿਤਾ ਦੀ ਮੌਤ ਹੋ ਗਈ I ਇਸਦੀ ਪਹਲੀ ਪਤਨੀ ਦਾ ਨਾਂ ਕੈਥਰੀਨ ( ਕਵੀਨ ਆਫ਼ ਏਰਗਨ ) ਸੀ I ਇਸਦੇ ਦੋ ਮਰੇ ਹੋਏ ਬੱਚੇ ਪੈਦਾ ਹੋਏ I ਬਾਅਦ ਵਿੱਚ ਕੈਥਰੀਨ ਨੇ ਮੈਰੀ ਨਾਂ ਦੀ ਇੱਕ ਕੁੜੀ ਨੂੰ ਜਨਮ ਦਿੱਤਾ I ਜੋ ਬਾਅਦ ਵਿੱਚ ਮੈਰੀ (ਪਹਿਲੀ) ਦੇ ਨਾਂ ਤੋਂ ਮਸ਼ਹੂਰ ਹੋਈ I ਹੈਨਰੀ ਨੇ ਕੈਥਰੀਨ ਨੂੰ ਛੱਡ ਦਿੱਤਾ ਤੇ ਮੈਰੀ ਨੂੰ ਆਪਣੀ ਜਾਇਦਾਦ ਤੋ ਬੇਦਖਲ ਕਰ ਦਿੱਤਾ I ਉਸਨੇ ਦੂਜਾ ਵਿਆਹ ਐਨ ਬੁਲੇਨ ਨਾਲ 1533 ਵਿੱਚ ਕਰਵਾ ਲਿਆ I ਉਸਨੇ ਏਲਿਜ਼ਾਬੇਥ ਨਾਂ ਦੀ ਇੱਕ ਕੁੜੀ ਨੂੰ ਜਨਮ ਦਿੱਤਾ ਜੋ ਅੱਗੇ ਚਲਕੇ ਏਲਿਜ਼ਾਬੇਥ (ਪਹਿਲੀ) ਰਾਣੀ ਦੇ ਨਾਂ ਤੇ ਮਸ਼ਹੂਰ ਹੋਈ I ਹੈਨਰੀ ਨੇ ਆਪਣੀ ਪਤਨੀ ਐਨ ਬੁਲੇਨ ਤੇ ਜਾਦੂ-ਟੋਨੇ ਦਾ ਦੋਸ਼ ਲਾਕੇ ਉਸਨੂੰ ਮਰਵਾ ਦਿੱਤਾ ਅਤੇ ਏਲਿਜ਼ਾਬੇਥ ਨੂੰ ਵੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ I ਉਸਨੇ ਤੀਜਾ ਵਿਆਹ ਜੇਨ ਸੈਮੋਰ ਨਾਲ 1536 ਵਿੱਚ ਕਰਵਾਇਆ ਅਤੇ ਉਸਨੇ ਇੱਕ ਮੁੰਡੇ ਰਾਜਕੁਮਾਰ ਏਡਵਰ੍ਡ ਨੂੰ ਜਨਮ ਦਿੱਤਾ I ਜੋ ਅੱਗੇ ਚਲਕੇ ਏਡਵਰ੍ਡ (ਛੇਵਾਂ) ਦੇ ਨਾਂ ਤੋ ਮਸ਼ਹੂਰ ਹੋਇਆ I ਰਾਜਕੁਮਾਰ ਏਡਵਰ੍ਡ ਬਚਪਨ ਤੋਂ ਬੜਾ ਕਮਜ਼ੋਰ ਸੀ I ਇਸ ਤੋਂ ਬਾਅਦ ਉਸਨੇ ਚੋਥਾ ਵਿਆਹ ਐਨ ਆਫ਼ ਕ੍ਲੀਵ੍ਜ਼ ਨਾਲ 1540 ਵਿੱਚ, ਪੰਜਵਾ ਵਿਆਹ ਕੈਥਰੀਨ ਹੋਵਰ੍ਡ ਨਾਲ 1540 ਵਿੱਚ ਹੀ ਅਤੇ ਛੇਵਾਂ ਤੇ ਆਖਿਰੀ ਵਿਆਹ ਕੈਥਰੀਨ ਪਰ ਨਾਲ 1543 ਵਿੱਚ ਕਰਵਾਇਆ I ਇੰਨਾ ਪਤਨੀਆਂ ਤੋਂ ਉਸਨੂੰ ਹੋਰ ਕੋਈ ਔਲਾਦ ਨਹੀਂ ਹੋਈ I 1547 ਵਿੱਚ ਹੈਨਰੀ ਦੀ ਮੌਤ ਹੋ ਗਈ I

ਰਾਜਨੀਤਿਕ ਬਦਲਾਵ

ਜਦੋਂ ਹੈਨਰੀ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇਣਾ ਚਾਹੁੰਦਾ ਸੀ, ਉਸ ਵੇਲੇ ਰੋਮ ਦੀ ਚਰਚ ਦੇ ਪੋਪ ਨੇ ਇਸਦਾ ਵਿਰੋਧ ਕੀਤਾ I ਹੈਨਰੀ ਨੇ ਏਕਟ ਆਫ ਸੁਪਰੀਮੇਸੀ (ਪਾਸ ਕਰਕੇ ਇੰਗਲੈੰਡ ਦੀ ਆਪਣੀ ਨਵੀਂ ਐਂਗਲੀਕਨ ਚਰਚ ਸਥਾਪਿਤ ਕਰ ਦਿਤੀ I ਇਸ ਨਾਲ ਰੋਮ ਦੀ ਕੈਥੋਲਿਕ ਚਰਚ ਦੇ ਪੋਪ ਦਾ ਕੋਈ ਹੁਕਮ ਇੰਗਲੈੰਡ ਤੇ ਲਾਗੂ ਨਹੀਂ ਸੀ ਹੁੰਦਾ I ਹੁਣ ਇੰਗਲੈੰਡ ਦਾ ਰਾਜਾ ਕਿਸੇ ਪੋਪ ਦੇ ਅਧੀਨ ਨਹੀਂ ਸੀ I

Tags:

en:Church of Englanden:Henry VIII of England

🔥 Trending searches on Wiki ਪੰਜਾਬੀ:

ਪਿਆਰਮਨੀਕਰਣ ਸਾਹਿਬ4 ਅਗਸਤਮੁਹੰਮਦਮਹਾਤਮਾ ਗਾਂਧੀਵਿਸ਼ਾਲ ਏਕੀਕਰਨ ਯੁੱਗਕੰਪਿਊਟਰਆਸਟਰੇਲੀਆਸਾਹਿਬਜ਼ਾਦਾ ਅਜੀਤ ਸਿੰਘ29 ਸਤੰਬਰਪੀਏਮੋਂਤੇਸਦਾਮ ਹੁਸੈਨਵਿਧੀ ਵਿਗਿਆਨਅਨੁਵਾਦਕਰਤਾਰ ਸਿੰਘ ਸਰਾਭਾਸ਼ਿਵਾ ਜੀਜੈਵਿਕ ਖੇਤੀਜੱਟਵਹਿਮ ਭਰਮਪਾਣੀ ਦੀ ਸੰਭਾਲਨੋਬੂਓ ਓਕੀਸ਼ੀਓਅਨੁਭਾ ਸੌਰੀਆ ਸਾਰੰਗੀਸੱਭਿਆਚਾਰਸੰਯੁਕਤ ਰਾਜਕੌਰਸੇਰਾਭਾਰਤ ਵਿਚ ਖੇਤੀਬਾੜੀਆਊਟਸਮਾਰਟਨਬਾਮ ਟੁਕੀਭਗਵਾਨ ਮਹਾਵੀਰਮਧੂ ਮੱਖੀਪੰਜਾਬੀ ਮੁਹਾਵਰੇ ਅਤੇ ਅਖਾਣਮੀਂਹਮਹਿਮੂਦ ਗਜ਼ਨਵੀਤਜੱਮੁਲ ਕਲੀਮਹੜੱਪਾਨਵਤੇਜ ਸਿੰਘ ਪ੍ਰੀਤਲੜੀਗੁਰੂ ਨਾਨਕ ਜੀ ਗੁਰਪੁਰਬਭੌਤਿਕ ਵਿਗਿਆਨ28 ਅਕਤੂਬਰਸੰਤ ਸਿੰਘ ਸੇਖੋਂਅੱਜ ਆਖਾਂ ਵਾਰਿਸ ਸ਼ਾਹ ਨੂੰਗੁਰੂ ਅਰਜਨਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਪਾਲੀ ਭੁਪਿੰਦਰ ਸਿੰਘਆਸਾ ਦੀ ਵਾਰਗੋਇੰਦਵਾਲ ਸਾਹਿਬਅੰਮ੍ਰਿਤਾ ਪ੍ਰੀਤਮਸਿੱਖਿਆ (ਭਾਰਤ)2024 ਵਿੱਚ ਮੌਤਾਂਰੱਬ26 ਅਗਸਤਸਿੱਖਿਆਓਡੀਸ਼ਾਵਰਗ ਮੂਲਕਹਾਵਤਾਂਬੇਅੰਤ ਸਿੰਘ (ਮੁੱਖ ਮੰਤਰੀ)18 ਅਕਤੂਬਰਗੂਗਲ ਕ੍ਰੋਮਖ਼ਪਤਵਾਦਸਫੀਪੁਰ, ਆਦਮਪੁਰ22 ਸਤੰਬਰਘੋੜਾਉਸਮਾਨੀ ਸਾਮਰਾਜਪੰਜਾਬੀ ਸੱਭਿਆਚਾਰਨਿੱਜਵਾਚਕ ਪੜਨਾਂਵਕ੍ਰਿਸਟੀਆਨੋ ਰੋਨਾਲਡੋਜ਼ਮੀਰਮੌਤ ਦੀਆਂ ਰਸਮਾਂਸਟਾਕਹੋਮਨਛੱਤਰ ਗਿੱਲਹਰਾ ਇਨਕਲਾਬਜੀ ਆਇਆਂ ਨੂੰ (ਫ਼ਿਲਮ)ਵੋਟ ਦਾ ਹੱਕਛਪਾਰ ਦਾ ਮੇਲਾਪੂਰਨ ਭਗਤਔਕਾਮ ਦਾ ਉਸਤਰਾਨਰਿੰਦਰ ਮੋਦੀ🡆 More