ਇਕਰਾ ਅਜ਼ੀਜ਼: ਪਾਕਿਸਤਾਨੀ ਅਦਾਕਾਰਾ

ਇਕਰਾ ਅਜ਼ੀਜ਼ (Urdu: اقرا عزیز; ਜਨਮ 24 ਨਵੰਬਰ 1994) ਇੱਕ ਪਾਕਿਸਤਾਨੀ ਅਦਾਕਾਰਾ ਹੈ।

ਇਕਰਾ ਅਜ਼ੀਜ਼
ਜਨਮ (1997-11-24) 24 ਨਵੰਬਰ 1997 (ਉਮਰ 26)
ਕਰਾਚੀ , ਸਿੰਧ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨੀ
ਅਲਮਾ ਮਾਤਰਕਰਾਚੀ ਯੂਨੀਵਰਸਿਟੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2014–ਹੁਣ ਤੱਕ
ਰਿਸ਼ਤੇਦਾਰਸਿਦਰਾ ਅਜ਼ੀਜ਼ (ਭੈਣ)

ਉਸਨੇ ਹਮ ਟੀਵੀ ਦੇ ਕਈ ਡਰਾਮਿਆਂ ਵਿਚ ਕੰਮ ਕੀਤਾ ਹੈ। ਹਮ ਅਵਾਰਡਸ 2016 ਵਿਚ ਉਸਨੂੰ ਉਸਦੀ ਅਦਾਕਾਰੀ ਲਈ ਸਨਮਾਨ ਵੀ ਮਿਲਿਆ।

ਅਜ਼ੀਜ਼ ਨੇ ਪਹਿਲਾਂ ਇੱਕ ਟੈਲੀਵਿਜ਼ਨ ਵਪਾਰਕ ਮਾਡਲ ਵਜੋਂ ਆਡੀਸ਼ਨ ਦਿੱਤਾ ਅਤੇ ਸਿਟਰਸ ਟੇਲੈਂਟ ਏਜੰਸੀ ਦੁਆਰਾ ਚੁਣੀ ਗਈ। ਉਸ ਨੇ ‘ਕਿਸੇ ਅਪਨਾ ਕਹੇਂ’ (2014) ਵਿੱਚ ਇੱਕ ਸਹਾਇਕ ਭੂਮਿਕਾ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ 2015 ਦੀ ਰੋਮਾਂਟਿਕ ਸੀਰੀਜ਼ ‘ਮੁਕਦੱਸ’ ਨਾਲ ਉਸ ਨੇ ਆਪਣੀ ਪਹਿਲੀ ਮੋਹਰੀ ਜਾਂ ਮੁੱਖ ਭੂਮਿਕਾ ਅਦਾ ਕੀਤੀ। ਇਸ ਤੋਂ ਬਾਅਦ, ਉਹ ਦੀਵਾਨਾ (2016), ਲਾਜ (2016), ਸੋਚਾ ਨਾ ਥਾ (2016), ਛੋਟੀ ਸੀ ਜ਼ਿੰਦਗੀ (2016), ਨਾਟਕ (2016), ਗੁਸਤਾਖ ਇਸ਼ਕ (2017), ਕੁਰਬਾਨ (2018), ਸੁਨੋ ਚੰਦਾ (2018), ਰਾਂਝਾ ਰਾਂਝਾ ਕਰਦੀ ਵਿੱਚ ਆਪਣੀਆਂ ਪ੍ਰਮੁੱਖ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ।

ਮੁੱਢਲਾ ਜੀਵਨ

ਇਕਰਾ ਦਾ ਜਨਮ 24 ਨਵੰਬਰ 1994 ਨੂੰ ਕਰਾਚੀ ਵਿੱਚ ਹੋਇਆ। ਅੱਜ ਕਲ ਉਹ ਕਰਾਚੀ ਵਿੱਚ ਹੀ ਰਹਿ ਰਹੀ ਹੈ। ਉਸ ਦਾ ਜਨਮ ਸਿੰਧੀ ਪਰਿਵਾਰ ਵਿੱਚ ਅਬਦੁੱਲ ਅਜ਼ੀਜ਼ ਅਤੇ ਆਸੀਆ ਅਜ਼ੀਜ਼ ਦੇ ਘਰ ਹੋਇਆ ਸੀ। ਉਹ ਦੇ ਪਰਿਵਾਰ ‘ਚ 3 ਸੱਦਸ ਸਨ- ਉਸਦੀ ਮਾਂ, ਖੁਦ ਅਤੇ ਉਸਦੀ ਵੱਡੀ ਭੈਣ ਸਿਦਰਾ ਅਜ਼ੀਜ਼। ਉਸਨੇ ਬਹੁਤ ਛੋਟੀ ਉਮਰੇ ਹੀ ਆਪਣੇ ਪਿਤਾ ਨੂੰ ਗੁਆ ਦਿੱਤਾ ਅਤੇ ਉਸ ਦਾ ਪਾਲਣ ਪੋਸ਼ਣ ਉਸਦੀ ਮਾਂ ਦੁਆਰਾ ਕੀਤਾ ਗਿਆ। ਉਸਨੇ ਇੰਟਰਵਿਊਆਂ ਵਿੱਚ ਆਪਣੀ ਮਾਂ ਦੇ ਸੰਘਰਸ਼ਾਂ ਬਾਰੇ ਇੱਕਲੇ ਮਾਂ-ਬਾਪ ਹੋਣ ਦਾ ਜ਼ਿਕਰ ਕੀਤਾ। ਉਸ ਦੇ ਦੱਸਿਆ ਕਿ ਉਨ੍ਹਾਂ ਲਈ ਦਿਨੋ-ਦਿਨ ਵਿੱਤੀ ਲੋੜਾਂ ਨੂੰ ਪੂਰਾ ਕਰਨਾ ਬਹੁਤ ਮੁਸ਼ਕਲ ਸੀ। ਉਸ ਦੀ ਮਾਂ ਨੂੰ ਕਰਾਚੀ ਵਿੱਚ ਪਹਿਲੀ ਔਰਤ ਕਰੀਮ ਡਰਾਈਵਰ ਹੋਣ ਦਾ ਸਿਹਰਾ ਹੈ। ਅਜ਼ੀਜ਼ ਆਪਣੀ ਮਾਂ ਦੇ ਨਾਲ ਕਰਾਚੀ ਵਿੱਚ ਰਹਿੰਦੀ ਹੈ। ਉਸ ਨੇ ਕਰਾਚੀ ਯੂਨੀਵਰਸਿਟੀ ਤੋਂ ਕਾਮਰਸ ਦੀ ਇੱਕ ਅਧੁਰੀ ਬੈਚਲਰਸ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਉਸ ਦੀ ਇੱਛਾ ਹੈ ਕਿ ਅਦਾਕਾਰੀ ਅਤੇ ਮਾਡਲਿੰਗ ਤੋਂ ਬਰੇਕ ਮਿਲਦਿਆਂ ਹੀ ਇਸ ਨੂੰ ਪੂਰਾ ਕਰੇਗੀ।

ਕੈਰੀਅਰ

ਇਕਰਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਹਮ ਟੀਵੀ ਦੇ ਡਰਾਮੇ ਕਿਸੇ ਅਪਨਾ ਕਹੇਂ ਨਾਲ ਕੀਤਾ। ਜਿਸ ਵਿੱਚ ਉਸਨੇ ਸ਼ਬੀਰ ਜਾਨ, ਆਰਿਜ ਫਾਤਿਮਾ, ਰੁਬੀਨਾ ਅਸ਼ਰਫ ਨਾਲ ਭੂਮਿਕਾ ਨਿਭਾਈ।

2015 ਦਾ ਉਸਦਾ ਪਹਿਲਾ ਸੀਰੀਅਲ ਮੁਕੱਦਸ ਸੀ। ਇਸ ਵਿੱਚ ਉਸਦੇ ਨਾਲ ਨੂਰ ਹਸਨ ਰਿਜ਼ਵੀ ਅਤੇ ਹਿਨਾ ਖ਼ਵਾਜ਼ਾ ਬਯਾਤ ਸਨ। ਮੋਲ ਵਿਚ ਉਸਨੇ ਸ਼ਾਨਜ਼ੀ ਦਾ ਕਿਦਾਰ ਨਿਭਾਇਆ ਹੈ ਜੋ ਇੱਕ ਦਹਾਜੂ ਨਾਲ ਵਿਆਹ ਕਰਾ ਲੈਂਦੀ ਹੈ। 2016 ਵਿੱਚ ਇਕਰਾ ਚਾਰ ਨਾਟਕਾਂ ਵਿੱਚ ਨਜ਼ਰ ਆਈ। ਇਹਨਾਂ ਵਿੱਚ ਕਿਸੇ ਚਾਹੂੰ, ਦੀਵਾਨਾ, ਛੋਟੀ ਸੀ ਜ਼ਿੰਦਗੀ ਅਤੇ ਲਾਜ ਦੇ ਨਾਂ ਆਉਂਦੇ ਹਨ।

ਨਿੱਜੀ ਜੀਵਨ

ਉਸ ਦੀ ਇੱਕ ਵੱਡੀ ਭੈਣ ਸਿਦਰਾ ਅਜ਼ੀਜ਼ ਹੈ ਜੋ ਪੇਸ਼ੇ ਦੇ ਤੌਰ ‘ਤੇ ਇੱਕ ਅਧਿਆਪਕਾ ਹੈ। ਇਹ ਗੱਲ 2018 ਵਿੱਚ ਸਾਹਮਣੇ ਆਈ ਸੀ ਕਿ ਅਜ਼ੀਜ਼ ਖ਼ਾਮੋਸ਼ੀ ਦੇ ਸਹਿ-ਅਦਾਕਾਰ ਅਫਾਨ ਵਹੀਦ ਨਾਲ ਰਿਸ਼ਤੇ ਵਿੱਚ ਰਹੀ ਸੀ। 7 ਜੁਲਾਈ 2019 ਨੂੰ, 18ਵੇਂ ਲੱਕਸ ਸ਼ੈਲੀ ਅਵਾਰਡਾਂ ‘ਚ, ਇਕਰਾ ਨੇ ਜਨਤਕ ਤੌਰ 'ਤੇ ਯਾਸੀਰ ਹੁਸੈਨ ਨਾਲ ਵਿਆਹ ਕਰਵਾਇਆ ਸੀ।

ਫ਼ਿਲਮੋਗ੍ਰਾਫੀ

ਟੈਲੀਵਿਜ਼ਨ

ਸਾਲ ਫ਼ਿਲਮ ਭੂਮਿਕਾ ਨੋਟਸ
2014 ਕਿਸੇ ਅਪਨਾ ਕਹੇਂ ਸ਼ੰਜ਼ੇ
2015 “ਮੁਕਦੱਸ” ਮੁਕਦੱਸ
2015 “ਮੋਲ” ਸੱਜਲ ਹਮ ਅਵਾਰਡ ਫ਼ਾਰ ਬੈਸਟ ਟੈਲੀਵਿਜ਼ਨ ਸੇਨਟੇਸ਼ਨ
2016 ਸੋਚਾ ਨਾ ਥਾ ਸ਼ਫਾਕ
2016 “ਦੀਵਾਨਾ” ਮਿਹਰ ਸੁਲਤਾਨਾ
2016 ਕਿਸੇ ਚਾਹੂੰ ਮਰੀਨਾ ਜ਼ਾਮਨ
2016 ਲਾਜ ਮੰਨਤ
2016 ਛੋਟੀ ਸੀ ਜ਼ਿਦੰਗੀ ਅਮੀਨਾ
2016 ਨਾਟਕ (ਡਰਾਮਾ) ਸ਼ਫ਼ਾਕ
2017 ਜੁਦਾਈ ਜ਼ੁਨੈਰਾ (ਜ਼ੁਨੀ) ਟੈਲੀਫ਼ਿਲਮ
2017 ਗੁਸਤਾਖ਼ ਇਸ਼ਕ ਨਜਫ਼
2017 ਦਿਲ-ਏ-ਜਾਨਮ ਸਮੀਰਾ ਕੈਮਿਉ ਪੇਸ਼ਕਾਰੀ
2017 “ਘੈਰਤ” ਸਬਾ
2017 ਖ਼ਾਮੋਸ਼ੀ ਨਾਈਮਾ ਸਾਬਿਰ
2018 ਕੁਰਬਾਨ ਹੀਰ
2018 ਸੁਨੋ ਚੰਦਾ ਜੀਆ ਰਮਾਦਨ ਸਪੈਸ਼ਲ ਫਨੀਟੀ ਸੀਰੀਜ਼
2018 ਤਾਬੀਰ ਤਾਬੀਰ
2018–2019 ਰਾਂਝਾ ਰਾਂਝਾ ਕਰਦੀ ਨੂਰ ਬਾਨੋ (ਨੂਰੀ)
2019 ਸੁਨੋ ਚੰਦਾ 2 ਜੀਆ
2019 ਝੂਠੀ ਟੀ.ਬੀ.ਏ. ਫ਼ਿਲਮਿੰਗ
2019 ਮੇਰਾ ਤੇਰਾ ਯਾਰ TBA Announced

ਮਿਊਜ਼ਿਕ ਵੀਡਿਓ ਪੇਸ਼ਕਾਰੀ

ਸਾਲ ਗੀਤ ਆਰਟਿਸਟ ਨੋਟਸ
2018 "ਓ ਜਾਨਾ" ਰਾਹਤ ਫ਼ਤਿਹ ਅਲੀ ਖਾਨ, ਹਮਜ਼ਾ ਮਲਿਕ
2018 "ਜੋ ਤੁੰ ਨਾ ਮਿਲਾ" ਆਸੀਮ ਅਜ਼ਹਰ

ਹਵਾਲੇ

ਬਾਹਰੀ ਕੜੀਆਂ

Tags:

ਇਕਰਾ ਅਜ਼ੀਜ਼ ਮੁੱਢਲਾ ਜੀਵਨਇਕਰਾ ਅਜ਼ੀਜ਼ ਕੈਰੀਅਰਇਕਰਾ ਅਜ਼ੀਜ਼ ਨਿੱਜੀ ਜੀਵਨਇਕਰਾ ਅਜ਼ੀਜ਼ ਫ਼ਿਲਮੋਗ੍ਰਾਫੀਇਕਰਾ ਅਜ਼ੀਜ਼ ਹਵਾਲੇਇਕਰਾ ਅਜ਼ੀਜ਼ ਬਾਹਰੀ ਕੜੀਆਂਇਕਰਾ ਅਜ਼ੀਜ਼ਉਰਦੂ ਭਾਸ਼ਾ

🔥 Trending searches on Wiki ਪੰਜਾਬੀ:

ਯੂਰਪ ਦੀ ਕਲਾਮੂਲ ਮੰਤਰਨਾਨਕਸ਼ਾਹੀ ਕੈਲੰਡਰਸੱਭਿਆਚਾਰਛੰਦਭਾਈ ਤਾਰੂ ਸਿੰਘਧਰਮਡੋਪਿੰਗ (ਖੇਡਾਂ)ਭਾਰਤ ਦਾ ਆਜ਼ਾਦੀ ਸੰਗਰਾਮਗੁਰੂ ਗਰੰਥ ਸਾਹਿਬ ਦੇ ਲੇਖਕਗੋਰਖਨਾਥਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਭਾਸ਼ਾਟਕਸਾਲੀ ਭਾਸ਼ਾਧਨੀ ਰਾਮ ਚਾਤ੍ਰਿਕਆਸ਼ੂਰਾਸਾਹਿਤਭੰਗੜਾ (ਨਾਚ)ਚਮਕੌਰ ਦੀ ਲੜਾਈਕਾਲ਼ੀ ਮਾਤਾਕਿਸਮਤਧਾਰਾ 370ਮਾਰਕਸਵਾਦੀ ਪੰਜਾਬੀ ਆਲੋਚਨਾਸਿੱਖਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਆਸਾ ਦੀ ਵਾਰਉੱਤਰ ਪ੍ਰਦੇਸ਼ਜ਼ੋਰਾਵਰ ਸਿੰਘ (ਡੋਗਰਾ ਜਨਰਲ)ਆਰਮੀਨੀਆਲੋਕ ਰੂੜ੍ਹੀਆਂਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬੀ ਲੋਕ ਸਾਹਿਤਬੋਲੇ ਸੋ ਨਿਹਾਲਸਿੱਖਿਆਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਇਹ ਹੈ ਬਾਰਬੀ ਸੰਸਾਰਕਪੂਰਥਲਾ ਸ਼ਹਿਰਬੰਦੀ ਛੋੜ ਦਿਵਸਕੀਰਤਨ ਸੋਹਿਲਾਜੈਤੋ ਦਾ ਮੋਰਚਾਵਰਨਮਾਲਾਭੁਚਾਲਲੂਣਾ (ਕਾਵਿ-ਨਾਟਕ)ਪੰਜਾਬੀ ਵਾਰ ਕਾਵਿ ਦਾ ਇਤਿਹਾਸਨਵੇਂ ਲੋਕਪੰਜਾਬੀ ਮੁਹਾਵਰੇ ਅਤੇ ਅਖਾਣਘੁਡਾਣੀ ਕਲਾਂਟੀ ਐਸ ਈਲੀਅਟਸੁਰਜੀਤ ਬਿੰਦਰਖੀਆਲੁਧਿਆਣਾਅੰਕ ਗਣਿਤਕਾਮਾਗਾਟਾਮਾਰੂ ਬਿਰਤਾਂਤਧਾਤਲਹਿਰਾ ਦੀ ਲੜਾਈਭਾਈ ਮਰਦਾਨਾਪੂੰਜੀਵਾਦਹੱਜਲੋਕ ਸਭਾਗੁਰੂ ਹਰਿਕ੍ਰਿਸ਼ਨਸਾਉਣੀ ਦੀ ਫ਼ਸਲਆਰਥਿਕ ਵਿਕਾਸਭਾਰਤ ਦਾ ਝੰਡਾਅਨੰਦ ਸਾਹਿਬਨਰਿੰਦਰ ਪਾਲ ਸਿੰਘਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਹਥਿਆਰਵਾਹਿਗੁਰੂਸ਼ਬਦ-ਜੋੜਕੌਰ (ਨਾਮ)ਮਨਮੋਹਨ ਬਾਵਾਵਿਧਾਨ ਸਭਾਨਵ ਰਹੱਸਵਾਦੀ ਪ੍ਰਵਿਰਤੀਚਿੱਟਾ ਲਹੂਪਾਠ ਪੁਸਤਕਮੱਧਕਾਲੀ ਬੀਰ ਰਸੀ ਵਾਰਾਂਪੰਜਾਬੀ ਸੱਭਿਆਚਾਰ🡆 More