ਸੱਪ ਪੌੜੀ

ਸੱਪ ਪੌੜੀ ਜਾਂ ਸੱਪ ਸੀੜੀ ਬੱਚਿਆਂ ਦੀ ਖੇਡ ਹੈ ਕਈ ਵਾਰੀ ਬੱਚਿਆਂ ਨਾਲ ਵੱਡੇ ਵੀ ਖੇਡਦੇ ਹਨ। ਇਸ ਖੇਡ ਦਾ ਹੋਰ ਨਾਮ ਮੋਕਸ਼ ਪਾਤਮ ਜਾਂ ਪਰਮ ਪਦਮ ਵੀ ਕਿਹਾ ਜਾਂਦਾ ਹੈ। ਇਹ ਖੇਡ ਘਰ ਵਿੱਚ ਹੀ ਖੇਡੀ ਜਾ ਸਕਦੀ ਹੈ ਇਸ ਵਾਸਤੇ ਕੋਈ ਖੇਡ ਦਾ ਮੈਦਾਨ ਦੀ ਜ਼ਰੂਰਤ ਨਹੀਂ ਪੈਂਦੀ। ਇਸ ਖੇਡ ਨੂੰ ਬੋਰਡ ਉੱਤੇ ਡਾਈਸ ਨਾਲ ਖੇਡਿਆ ਜਾਂਦਾ ਹੈ। ਇਸ ਨੂੰ ਦੋ ਜਾਂ ਇਸ ਤੋਂ ਵੱਧ ਖਿਡਾਰੀ ਖੇਡ ਸਕਦੇ ਹਨ। ਇਸ ਖੇਡ ਦੀ ਖੋਜ ਭਾਰਤ ਵਿੱਚ ਹੋਈ ਮੰਨੀ ਜਾਂਦੀ ਹੈ।

ਸੱਪ ਪੌੜੀ
ਸੱਪ ਪੌੜੀ
ਖੇਡਾਂ ਦਾ ਬੋਰਡ
ਕਿਰਿਆਸ਼ੀਲਤਾ ਦੇ ਸਮਾਂਪੁਰਾਤਨ ਖੇਡਾਂ ਤੋਂ ਹੁਣ ਤੱਕ
ਵਿਧੀਬੋਰਡ ਖੇਡਾਂ
ਦੌੜ ਵਾਲੀਆਂ ਖੇਡਾਂ
ਪਾਸਾ ਖੇਡਾਂ
ਖਿਡਾਰੀ2+
ਉਮਰ ਹੱਦ3+
ਸਥਾਪਿਤ ਕਰਨ ਦਾ ਸਮਾਂਬਹੁਤ ਘੱਟ
ਖੇਡਣ ਦਾ ਸਮਾਂ15–45 ਮਿੰਟ
ਰਲ਼ਵਾਂ ਮੌਕਾਸਾਰੇ
ਯੋਗਤਾਵਾਂਗਿਣਤੀ, ਧਿਆਨ

ਸਮਾਨ

ਬੋਰਡ ਉੱਤੇ ਕਈ ਨਿੱਕੇ-ਨਿੱਕੇ ਡੱਬਿਆਂ ਉੱਤੇ ਪੌੜੀਆਂ ਅਤੇ ਸੱਪ ਬਣੇ ਹੁੰਦੇ ਹਨ। ਹਰ ਸੱਪ ਤੇ ਪੌੜੀ ਸ਼ੁਰੂ ਤੇ ਅੰਤ ਵਿੱਚ ਦੋ ਡੱਬਿਆਂ ਨਾਲ ਜੁੜੇ ਹੋਏ ਹੁੰਦੇ ਹਨ। ਪੌੜੀਆਂ ਦਾ ਮਤਲਵ ਲਾਭ ਤੇ ਸੱਪ ਦਾ ਮਤਲਵ ਹਾਨੀ ਹੈ। ਪੌੜੀਆਂ ਦੀ ਗਿਣਤੀ ਸੱਪਾਂ ਦੀ ਗਿਣਤੀ ਤੋਂ ਘੱਟ ਹੁੰਦੀ ਹੈ ਹਾਥੀ ਦੰਦ ਅਤੇ ਹੱਡੀਆਂ ਦੇ ਬਣੇ ਹੋਏ ਪਾਸੇ (ਡਾਈਸ) ਜਿਨ੍ਹਾਂ ਉੱਪਰ ਬਿੰਦੀਆਂ ਦੇ ਨਿਸ਼ਾਨ ਬਣੇ ਹੋਏ ਹਨ।

ਇਤਿਹਾਸ

ਇਹ ਖੇਡ ਪੂਰਵ-ਇਤਿਹਾਸ ਕਾਲ ਤੋਂ ਖੇਡੀ ਜਾਂਦੀ ਰਹੀ ਹੋਵੇਗੀ। ਇਸਦੇ ਸਬੂਤ ਸਿੰਧੂ ਘਾਟੀ ਸੱਭਿਅਤਾ ਦੇ ਸਮੇਂ ਵੀ ਮਿਲੇ ਹਨ। ਹਾਥੀ ਦੰਦ ਅਤੇ ਹੱਡੀਆਂ ਦੇ ਬਣੇ ਹੋਏ ਪਾਸੇ (ਡਾਈਸ) ਜਿਨ੍ਹਾਂ ਉੱਪਰ ਬਿੰਦੀਆਂ ਦੇ ਨਿਸ਼ਾਨ ਬਣੇ ਹੋਏ ਹਨ ਲੋਥਲ, ਕਾਲੀਬੰਗਨ ਅਤੇ ਆਲਮਗੀਰ ਤੋਂ ਪ੍ਰਾਪਤ ਹੋਏ ਹਨ। ਇਸ ਖੇਡ ਦਾ ਜ਼ਿਕਰ ਰਿਗਵੇਦ ਵਿੱਚ ਵੀ ਮਿਲਦਾ ਹੈ। ਵੈਦਿਕ ਲੋਕ ਵਿਭੀਦਕ ਨੂੰ ਪਾਸੇ ਵਜੋਂ ਵਰਤਦੇ ਸਨ। ਇਸ ਖੇਡ ਦਾ ਜ਼ਿਕਰ ਮਹਾਂਭਾਰਤ ਵਿੱਚ ਵੀ ਮਿਲਦਾ ਹੈ ਜਦੋਂ ਯੁਧਿਸ਼ਟਰ ਆਪਣੀ ਪਤਨੀ ਅਤੇ ਹੋਰ ਸਭ ਕੁਝ ਕੌਰਵਾਂ ਨੂੰ ਹਾਰ ਜਾਂਦਾ ਹੈ। ਸਕੰਦ ਪੁਰਾਣ ਵਿੱਚ ਸ਼ਿਵ ਤੇ ਪਾਰਵਤੀ ਨੂੰ ਚੌਪਰ ਖੇਡਦੇ ਹੋਏ ਵਰਨਣ ਕੀਤਾ ਗਿਆ ਹੈ। ਇਹ ਦ੍ਰਿਸ਼ ਇਲੋਰਾ ਗੁਫਾਵਾਂ ਵਿੱਚ ਵੀ ਮੂਰਤੀਮਾਨ ਕੀਤਾ ਗਿਆ ਹੈ। ਸਭ ਧਰਮ ਜਿਵੇਂ ਹਿੰਦੂ, ਮੁਸਲਿਮ, ਬੁੱਧ ਤੇ ਜੈਨ ਗਿਆਨ ਚੌਪਰ ਮਿਲਦੇ ਹਨ। ਬਸਤੀਵਾਦੀ ਰਾਜ ਦੌਰਾਨ ਇਹ ਖੇਡ ਇੰਗਲੈਂਡ ਤੋਂ ਹੁੰਦੀ ਹੋਈ ਸਾਰੀ ਦੁਨੀਆ ਵਿੱਚ ਪ੍ਰਚੱਲਿਤ ਹੋ ਗਈ।

ਹਵਾਲੇ

Tags:

ਭਾਰਤ

🔥 Trending searches on Wiki ਪੰਜਾਬੀ:

ਪੀਲੂਚੈਟਜੀਪੀਟੀਮੁਹਾਰਨੀਭਾਈ ਗੁਰਦਾਸਸ਼ਖ਼ਸੀਅਤਪੰਜਾਬ, ਪਾਕਿਸਤਾਨਗੁਰਮੀਤ ਸਿੰਘ ਖੁੱਡੀਆਂਸਿੱਖ ਗੁਰੂਬੇਰੁਜ਼ਗਾਰੀਵਾਕਨਾਰੀਅਲਭੀਮਰਾਓ ਅੰਬੇਡਕਰਅਤਰ ਸਿੰਘਚੰਦਰ ਸ਼ੇਖਰ ਆਜ਼ਾਦਚਾਬੀਆਂ ਦਾ ਮੋਰਚਾਖੋਜਅੰਗਰੇਜ਼ੀ ਬੋਲੀਪਿੰਡਸਲਮਾਨ ਖਾਨਆਮਦਨ ਕਰਜਲੰਧਰਜਗਜੀਤ ਸਿੰਘ ਅਰੋੜਾਮੱਧ ਪ੍ਰਦੇਸ਼ਮਾਤਾ ਸਾਹਿਬ ਕੌਰਮਾਝਾਮੂਲ ਮੰਤਰਤਮਾਕੂਆਨੰਦਪੁਰ ਸਾਹਿਬ ਦੀ ਲੜਾਈ (1700)ਬਾਬਾ ਦੀਪ ਸਿੰਘਭਾਰਤੀ ਪੰਜਾਬੀ ਨਾਟਕਡਾ. ਜਸਵਿੰਦਰ ਸਿੰਘਸੁਹਾਗਪ੍ਰਦੂਸ਼ਣਰੇਤੀਕਾਗ਼ਜ਼ਅੰਜੀਰਤਖ਼ਤ ਸ੍ਰੀ ਪਟਨਾ ਸਾਹਿਬਸੂਰਜ ਮੰਡਲਕੁਲਦੀਪ ਪਾਰਸਜਨਮ ਸੰਬੰਧੀ ਰੀਤੀ ਰਿਵਾਜਕੁਲਦੀਪ ਮਾਣਕਹਵਾਈ ਜਹਾਜ਼ਜਰਮਨੀਵਿਗਿਆਨਸਿੱਖ ਲੁਬਾਣਾਪੰਜਾਬ ਵਿਧਾਨ ਸਭਾਉਦਾਸੀ ਮੱਤਗੁਰੂ ਹਰਿਗੋਬਿੰਦਮਹਾਂਭਾਰਤਛੱਪੜੀ ਬਗਲਾਸਮਾਜਅਭਿਨਵ ਬਿੰਦਰਾਸ਼ਿਸ਼ਨਪੰਜਾਬ ਡਿਜੀਟਲ ਲਾਇਬ੍ਰੇਰੀਅਰਦਾਸਗੁਰਮਤਿ ਕਾਵਿ ਧਾਰਾਪ੍ਰਯੋਗਵਾਦੀ ਪ੍ਰਵਿਰਤੀਲੋਕ ਸਾਹਿਤਸ਼ਬਦਕਾਂਸਾਹਿਬਜ਼ਾਦਾ ਫ਼ਤਿਹ ਸਿੰਘਅਮਰ ਸਿੰਘ ਚਮਕੀਲਾਕੁਦਰਤਉਪਭਾਸ਼ਾਪੂਰਨ ਭਗਤਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਧਰਮਕੋਟ, ਮੋਗਾਪਰਨੀਤ ਕੌਰਅਲ ਨੀਨੋਸੰਸਦੀ ਪ੍ਰਣਾਲੀਪੰਜ ਪਿਆਰੇਨਾਂਵ ਵਾਕੰਸ਼ਸਾਹਿਬਜ਼ਾਦਾ ਜੁਝਾਰ ਸਿੰਘਸੁਰਜੀਤ ਪਾਤਰਲੱਖਾ ਸਿਧਾਣਾ🡆 More