ਸੁਰਜੀਤ ਜੱਜ: ਪੰਜਾਬੀ ਕਵੀ

ਸੁਰਜੀਤ ਜੱਜ ਪੰਜਾਬੀ ਕਵੀ ਅਤੇ ਗ਼ਜ਼ਲਗੋ ਹੈ। ਉਸਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ੍ਰੋਮਣੀ ਪੰਜਾਬੀ ਕਵੀ 2011 ਦਾ ਐਵਾਰਡ ਮਿਲ ਚੁੱਕਾ ਹੈ।

ਸੁਰਜੀਤ ਜੱਜ
ਸੁਰਜੀਤ ਜੱਜ: ਪੁਸਤਕਾਂ, ਕਾਵਿ-ਨਮੂਨਾ, ਬਾਹਰਲੇ ਲਿੰਕ
ਜਨਮ (1958-03-13) 13 ਮਾਰਚ 1958 (ਉਮਰ 66)
ਪਿੰਡ ਪਲਾਖਾ, ਜ਼ਿਲ੍ਹਾ ਪਟਿਆਲਾ, ਭਾਰਤੀ (ਪੰਜਾਬ)
ਕਿੱਤਾਲੇਖਕ, ਕਵੀ
ਭਾਸ਼ਾਪੰਜਾਬੀ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਾਲਅੰਤਲੀ 20ਵੀਂ ਅਤੇ 21ਵੀਂ ਸਦੀ ਜਾਰੀ।
ਸ਼ੈਲੀਗ਼ਜ਼ਲ, ਨਿੱਕੀ ਕਵਿਤਾ
ਵਿਸ਼ਾਸਮਾਜਕ ਸਰੋਕਾਰ
ਪ੍ਰਮੁੱਖ ਕੰਮਪਰਿੰਦੇ ਘਰੀਂ ਪਰਤਣਗੇ
ਪਰ-ਮੁਕਤ ਪਰਵਾਜ਼
ਰਿਸ਼ਤੇਦਾਰਦਰਸ਼ਨ ਸਿੰਘ (ਪਿਤਾ)
ਮਹਿੰਦਰ ਕੌਰ (ਮਾਤਾ)
ਤਸਵੀਰ:Surjit Judge,Punjabi language poet.jpg
ਸੁਰਜੀਤ ਜੱਜ ਇੱਕ ਅੰਦਾਜ਼ ਵਿੱਚ
ਸੁਰਜੀਤ ਜੱਜ: ਪੁਸਤਕਾਂ, ਕਾਵਿ-ਨਮੂਨਾ, ਬਾਹਰਲੇ ਲਿੰਕ
ਸੁਰਜੀਤ ਜੱਜ: ਪੁਸਤਕਾਂ, ਕਾਵਿ-ਨਮੂਨਾ, ਬਾਹਰਲੇ ਲਿੰਕ

ਪੁਸਤਕਾਂ

ਕਾਵਿ-ਸੰਗ੍ਰਹਿ

  • ਪਰਿੰਦੇ ਘਰੀਂ ਪਰਤਣਗੇ
  • ਘਰੀਂ ਮੁੜਦੀਆਂ ਪੈੜਾਂ
  • ਆਉਂਦੇ ਦਿਨੀਂ
  • ਵਕਤ ਉਡੀਕੇ ਵਾਰਸਾਂ
  • ਦਰਦ ਕਹੇ ਦਹਿਲੀਜ਼
  • ਪਰ-ਮੁਕਤ ਪਰਵਾਜ਼

ਲੰਮੀ ਗ਼ਜ਼ਲ

  • ਨਾ ਅੰਤ ਨਾ ਆਦਿ

ਕਾਵਿ-ਨਮੂਨਾ

ਗ਼ਜ਼ਲ: ਫੁੱਲਾਂ ਦੀ ਥਾਂ ਪੱਥਰ ਪੂਜੋ

ਫੁੱਲਾਂ ਦੀ ਥਾਂ ਪੱਥਰ ਪੂਜੋ, ਕੁਦਰਤ ਨੇ ਕੁਰਲਾਉਣਾ ਹੀ ਸੀ
ਏਨੇ ਹੰਝੂ ਵਹਿ ਚੁੱਕੇ ਸਨ, ਪਰਲੋ ਨੇ ਤਾਂ ਆਉਣਾ ਹੀ ਸੀ
ਆਪਣੀ ਮਾਇਆ ਦੀ ਵਲਗਣ ਵਿੱਚ ਕ਼ੈਦ ਜਿਨ੍ਹਾਂ ਨੂੰ ਕਰ ਬੈਠੇ ਸੋ
ਇਕ ਨਾ ਇੱਕ ਦਿਨ ਉਨ੍ਹਾਂ ਨਦੀਆਂ, ਖ਼ੁਦ ਨੂੰ ਮੁਕਤ ਕਰਾਉਣਾ ਹੀ ਸੀ
ਚੱਪਾ-ਚੱਪਾ ਹਿੱਕ ਧਰਤੀ ਦੀ ਸਾਡੀ ਹਵਸ ਨੇ ਲੂਹ ਦਿੱਤੀ ਸੀ
ਉਹਦਾ ਤਪਦਾ ਤਨ ਠਾਰਨ ਨੂੰ, ਸਾਗਰ ਨੇ ਤਾਂ ਆਉਣਾ ਹੀ ਸੀ
ਏਨਾ ਬੋਝ ਕਿ ਜਿਸ ਤੋਂ ਤ੍ਰਹਿ ਕੇ ਬੌਲ ਖੁਦਕਸ਼ੀ ਕਰ ਚੁੱਕਾ ਸੀ
ਥੱਕ ਹਾਰ ਕੇ ਮਾਂ ਮਿੱਟੀ ਨੇ ਪਾਸਾ ਤਾਂ ਪਰਤਾਉਣਾ ਹੀ ਸੀ
ਜੀਹਦੇ ਚੀਰ ਹਰਨ ਦੀ ਲੀਲ੍ਹਾ, ਆਪਾਂ ਹੁੱਬ ਹੁੱਬ ਵੇਖ ਰਹੇ ਸਾਂ
ਕੁਦਰਤ ਪੰਚਾਲੀ ਨੇ ਆਪਣਾ, ਨੰਗਾ ਸੱਚ ਵਿਖਾਉਣਾ ਹੀ ਸੀ
ਸਿੱਪੀਆਂ ਵਿੱਚ ਸਮੁੰਦਰ ਭਰ ਕੇ ਜੋ ਜੇਬਾਂ ਵਿੱਚ ਪਾਈ ਫਿਰਦੇ
ਸੋਕੇ-ਡੋਬੇ ਨਾਲ ਉਨ੍ਹਾਂ ਨੇ, ਮੱਛੀਆਂ ਨੂੰ ਤੜਫਾਉਣਾ ਹੀ ਸੀ
ਤੂੰ ਸ਼ੀਸ਼ੇ ਦੇ ਮੂਹਰੇ ਲੈ ਕੇ, ਪੱਥਰਾਂ ਨਾਲ ਬਾਜੀਆਂ ਖੇਡੇਂ
ਆਖਰ ਕਦੇ ਤਾਂ ਉਹਨਾਂ ਨੇ ਵੀ ਆਪਣਾ ਹੁਨਰ ਵਿਖਾਉਣਾ ਹੀ ਸੀ
ਜਦ ਤਕ ਹਰ ਪਰਲੋ ਤੋਂ ਵੱਡੀ ਜੀਣ ਕਦੀ 'ਸੁਰਜੀਤ' ਨਾ ਹੁੰਦੀ
ਤੇਰੇ ਖ਼ਤ ਦਾ ਅੱਖਰ-ਅੱਖਰ, ਮੈਂ ਮੁੜ-ਮੁੜ ਦੁਹਰਾਉਣਾ ਹੀ ਸੀ

ਬਾਹਰਲੇ ਲਿੰਕ

ਹਵਾਲੇ

Tags:

ਸੁਰਜੀਤ ਜੱਜ ਪੁਸਤਕਾਂਸੁਰਜੀਤ ਜੱਜ ਕਾਵਿ-ਨਮੂਨਾਸੁਰਜੀਤ ਜੱਜ ਬਾਹਰਲੇ ਲਿੰਕਸੁਰਜੀਤ ਜੱਜ ਹਵਾਲੇਸੁਰਜੀਤ ਜੱਜ

🔥 Trending searches on Wiki ਪੰਜਾਬੀ:

ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਮਾਂ ਬੋਲੀਗੁਰਮੀਤ ਸਿੰਘ ਖੁੱਡੀਆਂਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਦਿੱਲੀ ਸਲਤਨਤਨਰਾਇਣ ਸਿੰਘ ਲਹੁਕੇਸਿੰਘ ਸਭਾ ਲਹਿਰਪੰਜਾਬ ਦੇ ਮੇਲੇ ਅਤੇ ਤਿਓੁਹਾਰਅੰਗਰੇਜ਼ੀ ਬੋਲੀ2009ਨੀਰਜ ਚੋਪੜਾਗੁੱਲੀ ਡੰਡਾਗੂਰੂ ਨਾਨਕ ਦੀ ਦੂਜੀ ਉਦਾਸੀਉੱਚੀ ਛਾਲਘੱਗਰਾਸਾਕਾ ਸਰਹਿੰਦਕਪਾਹਇੰਡੋਨੇਸ਼ੀਆਸਿੰਧੂ ਘਾਟੀ ਸੱਭਿਅਤਾਮਨੁੱਖਸਰੀਰ ਦੀਆਂ ਇੰਦਰੀਆਂਕੁਲਦੀਪ ਮਾਣਕਪਾਕਿਸਤਾਨੀ ਕਹਾਣੀ ਦਾ ਇਤਿਹਾਸਸ਼ਿਸ਼ਨਦਿਨੇਸ਼ ਸ਼ਰਮਾਪੰਜਾਬੀ ਸਾਹਿਤ ਦਾ ਇਤਿਹਾਸਅਜੀਤ (ਅਖ਼ਬਾਰ)ਦੂਰ ਸੰਚਾਰਜੁਗਨੀਗੁਰਦੁਆਰਿਆਂ ਦੀ ਸੂਚੀਭਾਰਤ ਦਾ ਝੰਡਾਗੁਰਮੀਤ ਬਾਵਾਪਾਰਕਰੀ ਕੋਲੀ ਭਾਸ਼ਾਕਾਲੀਦਾਸਸ਼ਾਹ ਹੁਸੈਨਪੰਜਾਬੀ ਟੀਵੀ ਚੈਨਲriz16ਪੰਜਾਬ, ਭਾਰਤਜਸਵੰਤ ਸਿੰਘ ਕੰਵਲਰੋਗਪੰਜਾਬੀ ਲੋਕ ਸਾਜ਼ਕਪਿਲ ਸ਼ਰਮਾਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਮਹਿਮੂਦ ਗਜ਼ਨਵੀਪੰਜਾਬੀ ਨਾਟਕਭਗਵੰਤ ਮਾਨਸਿਹਤਮੰਦ ਖੁਰਾਕਇਸਲਾਮਤਰਨ ਤਾਰਨ ਸਾਹਿਬਸੱਭਿਆਚਾਰ ਅਤੇ ਸਾਹਿਤਕਾਰੋਬਾਰਮਦਰ ਟਰੇਸਾਫੁੱਟਬਾਲਵਿਰਾਟ ਕੋਹਲੀਨਾਨਕ ਕਾਲ ਦੀ ਵਾਰਤਕਅਲਬਰਟ ਆਈਨਸਟਾਈਨਲਿਵਰ ਸਿਰੋਸਿਸਭੋਤਨਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਨਿਰੰਜਨਮਾਰਕ ਜ਼ੁਕਰਬਰਗਬਾਬਰਪੰਜਾਬੀ ਜੰਗਨਾਮਾਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਮੋਬਾਈਲ ਫ਼ੋਨਮਨੋਜ ਪਾਂਡੇਸਵਰਚਰਖ਼ਾਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਅੰਕ ਗਣਿਤਰਬਾਬਮਨੁੱਖੀ ਸਰੀਰਕੀਰਤਪੁਰ ਸਾਹਿਬਸਮਕਾਲੀ ਪੰਜਾਬੀ ਸਾਹਿਤ ਸਿਧਾਂਤਉਪਵਾਕਸਾਮਾਜਕ ਮੀਡੀਆ🡆 More