ਸਭਰਾਵਾਂ ਦੀ ਲੜਾਈ

ਸਭਰਾਵਾਂ ਦੀ ਲੜਾਈ ਜਾਂ ਸਭਰਾਓਂ ਦੀ ਲੜਾਈ 10 ਫ਼ਰਵਰੀ 1846 ਨੂੰ ਈਸਟ ਇੰਡੀਆ ਕੰਪਨੀ ਅਤੇ ਸਿੱਖਾਂ ਵਿਚਕਾਰ ਲੜੀ ਗਈ। ਇਸ ਲੜਾਈ ਵਿੱਚ ਸਿੱਖ ਪੂਰੀ ਤਰ੍ਹਾਂ ਹਾਰ ਗਏ ਅਤੇ ਇਹ ਪਹਿਲੀ ਐਂਗਲੋ-ਸਿੱਖ ਜੰਗ ਦੀ ਇੱਕ ਫ਼ੈਸਲਾਕੁੰਨ ਲੜਾਈ ਸੀ। ਸਭਰਾਵਾਂ ਦੀ ਲੜਾਈ ਜਾਂਬਾਜ ਸਿੰਘ ਸੂਰਬੀਰ ਯੋਧਿਆਂ ਨੇ ਦੇਸ਼ ਦੀ ਆਨ ਅਤੇ ਸ਼ਾਨ ਦੀ ਖ਼ਾਤਰ ਮੈਦਾਨੇ-ਜੰਗ ਵਿੱਚ ਮੌਤ ਦਾ ਜਾਮ ਹੱਸ-ਹੱਸ ਕੇ ਪੀਂਦੇ ਰਹੇ।

ਸਭਰਾਵਾਂ ਦੀ ਲੜਾਈ
ਪਹਿਲੀ ਐਂਗਲੋ-ਸਿੱਖ ਜੰਗ ਦਾ ਹਿੱਸਾ
ਸਭਰਾਵਾਂ ਦੀ ਲੜਾਈ
ਮਿਤੀ10 ਫ਼ਰਵਰੀ 1846
ਥਾਂ/ਟਿਕਾਣਾ
ਨਤੀਜਾ ਫ਼ੈਸਲਾਕੁੰਨ ਬਰਤਾਨਵੀ ਜਿੱਤ
Belligerents
ਸਭਰਾਵਾਂ ਦੀ ਲੜਾਈ ਸਿੱਖ ਸਲਤਨਤ ਸਭਰਾਵਾਂ ਦੀ ਲੜਾਈ ਈਸਟ ਇੰਡੀਆ ਕੰਪਨੀ
Commanders and leaders
ਤੇਜ ਸਿੰਘ
ਸ਼ਾਮ ਸਿੰਘ ਅਟਾਰੀਵਾਲਾ
ਲਾਲ ਸਿੰਘ
ਸਰ ਹਿਊ ਗਫ਼
ਸਰ ਹੈਨਰੀ ਹਾਰਡਿੰਗ
Strength
30,000
70 ਬੰਦੂਕਾਂ
20,000
35 siege guns
30 field or light guns
Casualties and losses
ਜਾਣਕਾਰੀ ਨਹੀਂ 230 ਮਰੇ
2,063 ਜ਼ਖ਼ਮੀ

ਪਿਛੋਕੜ

“ਸਿਖ ਜਰਨੈਲਾਂ ਦੀ ਗ਼ਦਾਰੀ ਕਾਰਨ, ਅੰਗਰੇਜ਼ਾਂ ਦੀ ਹਾਰ ਇੱਕ ਵਾਰੀ ਫਿਰ ਜਿੱਤ ਵਿੱਚ ਤਬਦੀਲ ਹੋ ਗਈ ਸੀ।”

ਅੰਗਰੇਜ਼ ਹੈਸਕੀਥ ਪੀਅਰਸਨ ਦੀ ਪੁਸਤਕਾਂ ‘‘ਹੀਰੋ ਆਫ ਡੇਲੀ’’ ਵਿੱਚੋਂ

“ਸਿੱਖਾਂ ਦੇ ਜਰਨੈਲਾਂ ਨੇ ਮੈਦਾਨ ਵਿੱਚੋਂ ਭੱਜ ਕੇ ਸਤਲੁਜ ਦਾ ਪੁਲ ਤੋੜ ਕੇ ਆਪਣੀ ਗੱਦਾਰੀ ਦਾ ਪਿਆਲਾ ਨੱਕੋ-ਨੱਕ ਭਰ ਦਿੱਤਾ ਸੀ।”

ਮੇਜਰ ਐਡਮਜ਼ ਦੀ ਪੁਸਤਕ ‘‘ਐਪੀਸੋਡਜ਼ ਆਫ ਐਂਗਲੋ ਇੰਡੀਅਨ ਹਿਸਟਰੀ’’ ਵਿੱਚੋਂ

ਪਹਿਲੀ ਐਂਗਲੋ-ਸਿੱਖ ਜੰਗ 1845 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਰਾਜ ਵਿੱਚ ਗੜਬੜ ਫੈਲਣ ਕਾਰਨ ਸ਼ੁਰੂ ਹੋਈ। ਖ਼ਾਲਸਾ ਫ਼ੌਜ ਨੇ ਅੰਗਰੇਜ਼ਾਂ ਦੇ ਭੜਕਾਉਣ ਤੋਂ ਬਾਅਦ ਸਤਲੁਜ ਪਾਰ ਦੇ ਅੰਗਰੇਜ਼ੀ ਰਾਜ ਤੇ ਹਮਲਾ ਕਰ ਦਿੱਤਾ। ਅੰਗਰੇਜ਼ਾਂ ਨੇ ਆਪਣੀ ਕਿਸਮਤ ਅਤੇ ਲਾਲ ਸਿੰਘ ਤੇ ਤੇਜ ਸਿੰਘ ਦੀ ਗ਼ੱਦਾਰੀ ਕਾਰਨ ਇਹ ਲੜਾਈਆਂ ਜਿੱਤ ਲਈਆਂ। ਮੁਦਕੀ ਦੀ ਲੜਾਈ ਅਤੇ ਫ਼ਿਰੋਜ਼ਸ਼ਾਹ ਦੀ ਲੜਾਈ ਤੋਂ ਬਾਅਦ ਅੰਗਰੇਜ਼ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਗੁਲਾਬ ਸਿੰਘ ਨੂੰ ਕਿਹਾ ਕਿ ਕਿਸੇ ਨਾ ਕਿਸੇ ਢੰਗ ਨਾਲ ਖ਼ਾਲਸਾ ਫੌਜਾਂ ਨੂੰ ਈਨ ਮੰਨਣ ਲਈ ਤਿਆਰ ਕਰ ਲਵੇ। ਆਖੀਰ ਵਿੱਚ ਇਹ ਸਮਝੌਤਾ ਹੋਇਆ ਕਿ ਜਦੋਂ ਤੱਕ ਅੰਗਰੇਜ਼ਾਂ ਦੀਆਂ ਵੱਡੀਆਂ ਤੋਪਾਂ ਅਤੇ ਹੋਰ ਜੰਗੀ ਸਾਮਾਨ ਨਹੀਂ ਪਹੁੰਚ ਜਾਂਦਾ ਉਦੋਂ ਤਕ ਲੜਾਈ ਨਾ ਛੇੜੀ ਜਾਵੇ ਅਤੇ ਗੁਲਾਬ ਸਿੰਘ ਖ਼ਾਲਸਾ ਫ਼ੌਜਾਂ ਲਈ ਲੋੜੀਂਦਾ ਗੋਲਾ ਬਾਰੂਦ ਅਤੇ ਖਾਣ-ਪੀਣ ਦੇ ਸਾਮਾਨ ਦੀ ਸਪਲਾਈ ਬੰਦ ਕਰ ਦੇਵੇਗਾ। ਲੜਾਈ ਉਪਰੰਤ ਜੰਮੂ-ਕਸ਼ਮੀਰ ਦਾ ਇਲਾਕਾ ਖ਼ਾਲਸਾ ਰਾਜ ਨਾਲੋਂ ਤੋੜ ਕੇ ਗੁਲਾਬ ਸਿੰਘ ਨੂੰ ‘ਗਦਾਰੀ ਇਨਾਮ’ ਵਜੋਂ ਦੇ ਦਿੱਤਾ ਜਾਵੇਗਾ। ਹਿੰਦੁਸਤਾਨ ਦੇ ਇਤਿਹਾਸ ਵਿੱਚ ਆਪਣੇ ਹੀ ਦੇਸ਼ ਨਾਲ ਗ਼ਦਾਰੀ ਕਰਨ ਦੀ ਇਹ ਸਭ ਤੋਂ ਵੱਧ ਸ਼ਰਮਨਾਕ ਘਟਨਾ ਸੀ। ਇਸ ਤਰ੍ਹਾਂ ਗ਼ਦਾਰ ਜੁੰਡਲੀ ਨੇ ਅੰਗਰੇਜ਼ਾਂ ਨੂੰ ਲੜਾਈ ਲਈ ਤਿਆਰੀ ਕਰਨ ਦਾ ਖੁੱਲ੍ਹਾ ਸਮਾਂ ਦੇ ਦਿੱਤਾ।

“ਸਭਰਾਵਾਂ ਦੀ ਲੜਾਈ ਤੋਂ ਪਹਿਲਾਂ ਦੋਹਾਂ ਪਾਸਿਆਂ ਦੇ ਜਰਨੈਲਾਂ ਵੱਲੋਂ ਅਜਿਹਾ ਸ਼ਰਮਨਾਕ ਸਮਝੌਤਾ ਦੁਨੀਆ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਸੀ। ਇਸ ਸਮਝੌਤੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਹਿੰਦੁਸਤਾਨ ਵਿੱਚ ਅੰਗਰੇਜ਼ ਰਾਜ ਕਿਸ ਨਿਵਾਣ ਤਕ ਡਿੱਗ ਪਿਆ ਹੈ।”

ਕੈਪਟਨ ਮੂਰੇ ਦੀ ਪੁਸਤਕ ‘‘ਹਿਸਟਰੀ ਆਫ ਇੰਡੀਆਂ’ ਵਿੱਚ

ਤਿਆਰੀ

“ਇਕ ਕਮਾਂਡਰ-ਇਨ-ਚੀਫ ਦੀ ਹੈਸੀਅਤ ਵਿੱਚ ਮੈਨੂੰ ਆਪਣੇ ਦੁਸ਼ਮਣ (ਸਿੱਖਾਂ) ਬਾਰੇ ਨਿੱਜੀ ਭਾਵਨਾਵਾਂ ਵਿਅਕਤ ਕਰਨ ਦੀ ਖੁੱਲ੍ਹ ਨਹੀਂ ਹੈ। ਪਰ ਫਿਰ ਵੀ ਮੈਂ ਤੁਹਾਨੂੰ ਇਹ ਦੱਸਣ ਤੋਂ ਨਹੀਂ ਰਹਿ ਸਕਦਾ ਕਿ ਸਿੱਖ ਫੌਜੀ ਨਿੱਜੀ ਤੌਰ ’ਤੇ ਅਤੇ ਸਮੂਹਿਕ ਤੌਰ ’ਤੇ ਮਹਾਨ ਨਾਇਕਾਂ ਦੀ ਤਰ੍ਹਾਂ ਅੰਤ ਤਕ ਜੂਝਦੇ ਰਹੇ ਸਨ। ਜੋ ਹਸ਼ਰ ਅਸੀਂ ਅਜਿਹੇ ਨਾਇਕਾਂ ਦਾ ਕੀਤਾ ਸੀ, ਇੱਕ ਮਨੁੱਖ ਹੋਣ ਦੇ ਨਾਤੇ ਉਨ੍ਹਾਂ ਨਾਇਕਾਂ ਲਈ ਮੈਂ ਜ਼ਾਰ ਜ਼ਾਰ ਰੋਣੋਂ ਅਤੇ ਹੰਝੂ ਵਹਾਉਣ ਤੋਂ ਕਦੀ ਵੀ ਨਾ ਰੁਕਦਾ।”

ਅੰਗਰੇਜ਼ ਕਮਾਂਡਰ-ਇਨ-ਚੀਫ ਲਾਰਡ ਗਫ, ਬ੍ਰਿਟਿਸ਼ ਪ੍ਰਧਾਨ ਲਾਰਡ ਪੀਲ ਨੂੰ ਭੇਜੀ ਰਿਪੋਰਟ ਵਿੱਚ

ਅੰਗਰੇਜ਼ਾਂ ਦੀਆਂ ਵੱਡੀਆਂ ਤੋਪਾਂ ਅਤੇ ਹੋਰ ਜੰਗੀ ਸਾਮਾਨ ਫਰਵਰੀ 1846 ਦੇ ਪਹਿਲੇ ਹਫ਼ਤੇ ਵਿੱਚ ਸਭਰਾਵਾਂ ਦੇ ਸਥਾਨ ਤੇ ਮੋਰਚਾ ਬੰਦੀ ਕੀਤੀ ਅਤੇ ਖ਼ਾਲਸਾ ਫ਼ੌਜਾਂ ਨੇ ਸਤਲੁਜ ਦਰਿਆ ਦੇ ਕੰਢੇ ’ਤੇ ਢਾਈ ਮੀਲ ਲੰਬੀ ਜ਼ਬਰਦਸਤ ਮੋਰਚਾਬੰਦੀ ਕਰ ਲਈ ਸੀ। ਲੜਾਈ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਹੀ ਜਰਨੈਲ ਲਾਲ ਸਿੰਘ ਨੇ ਮੋਰਚਾਬੰਦੀ ਦੀ ਪੂਰੀ ਰਿਪੋਰਟ ਆਪਣੇ ਏਲਚੀ ਰਾਹੀਂ ਮੇਜਰ ਲਾਰੰਸ ਨੂੰ ਭੇਜ ਦਿੱਤੀ ਸੀ। ਫ਼ੌਜ ਦੇ ਸੱਜੇ ਪਾਸੇ ਦਰਿਆ ਉੱਤੇ ਬੇੜੀਆਂ ਦਾ ਪੁਲ ਬਣਿਆ ਹੋਇਆ ਸੀ। ਇਸ ਪੁਲ ਰਾਹੀਂ ਫ਼ੌਜ ਨੂੰ ਅਸਲਾ, ਖਾਣ-ਪੀਣ ਆਦਿ ਦਾ ਸਾਮਾਨ ਭੇਜਣ ਦਾ ਪ੍ਰਬੰਧ ਕੀਤਾ ਹੋਇਆ ਸੀ। ਫ਼ੌਜਾਂ ਦੇ ਖੱਬੇ ਪਾਸੇ ਰੇਤ ਦੇ ਵੱਡੇ-ਵੱਡੇ ਢੇਰ ਸਨ ਅਤੇ ਇਹ ਮੁਹਾਜ਼ ਸਭ ਤੋਂ ਕਮਜ਼ੋਰ ਸੀ। ਇਸ ਕਮਜ਼ੋਰ ਮੁਹਾਜ਼ ਵਾਲੇ ਪਾਸੇ ਦੀ ਕਮਾਂਡ ਲਾਲ ਸਿੰਘ ਨੇ ਖ਼ੁਦ ਸੰਭਾਲੀ ਹੋਈ ਸੀ ਤਾਂ ਜੋ ਅੰਗਰੇਜ਼ਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ। ਸ. ਸ਼ਾਮ ਸਿੰਘ ਅਟਾਰੀਵਾਲਾ ਆਪਣੇ ਫ਼ੌਜੀ ਦਸਤੇ ਨੂੰ ਨਾਲ ਲਿਆ 10 ਫਰਵਰੀ 1846 ਨੂੰ ਸਭਰਾਵਾਂ ਦੇ ਮੈਦਾਨ ਵਿੱਚ ਆਣ ਧਮਕਿਆ ਜਿਸ ਤੇ ਜਰਨੈਲ ਲਾਲ ਸਿੰਘ ਅਤੇ ਤੇਜ ਸਿੰਘ ਦੇ ਰੰਗ ਪੀਲੇ ਪੈ ਗਏ।

ਲੜਾਈ

“ਸਿੱਖ ਜਰਨੈਲਾਂ ਦੀਆਂ ਗ਼ਦਾਰੀਆਂ ਦੀਆਂ ਕਰਤੂਤਾਂ ਕਾਰਨ ਸਿੱਖਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ। ਪਰ ਅਜਿਹੇ ਨਾਜ਼ੁਕ ਹਾਲਾਤ ਦੇ ਬਾਵਜੂਦ ਕਿਸੀ ਵੀ ਇੱਕ ਸਿੱਖ ਨੇ ਹਥਿਆਰ ਸੁੱਟ ਕੇ ਹਾਰ ਮੰਨਣੀ ਕਬੂਲ ਨਹੀਂ ਕੀਤੀ।”

ਇਤਿਹਾਸਕਾਰ ਜੋਸਫ ਡੇਵੀ ਕਨਿੰਘਮ ਦੀ ਪੁਸਤਕ ‘‘ਹਿਸਟਰੀ ਆਫ ਦੀ ਸਿੱਖਸ’’ ਵਿੱਚੋਂ

10 ਫਰਵਰੀ 1846 ਦੀ ਸਵੇਰ ਹਨੇਰੇ ਵੇਲੇ ਅੰਗਰੇਜ਼ ਫ਼ੌਜਾਂ ਨੇ ਚੁਪਕੇ-ਚੁਪਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਤਾਂ ਜੋ ਖਾਲਸਾ ਫ਼ੌਜਾਂ ਉਪਰ ਅਚਾਨਕ ਹਮਲਾ ਕਰਕੇ, ਉਨ੍ਹਾਂ ਨੂੰ ਬਿਨਾਂ ਲੜਾਈ ਦੇ ਮੈਦਾਨ ਵਿੱਚੋਂ ਖਦੇੜ ਦਿੱਤਾ ਜਾਵੇ। ਸਵੇਰ ਦੀ ਥੋੜ੍ਹੀ ਜਿਹੀ ਰੋਸ਼ਨੀ ਹੋਣ ’ਤੇ ਸਿੱਖਾਂ ਨੂੰ ਅੰਗਰੇਜ਼ ਫ਼ੌਜੀਆਂ ਦੀਆਂ ਗਤੀਵਿਧੀਆਂ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਉਸੀ ਸਮੇਂ ਨਗਾਰੇ ਵਜਾ ਕੇ ਆਪਣੀ ਫੌਜ ਨੂੰ ਲੜਾਈ ਲਈ ਤਿਆਰ ਕਰ ਲਿਆ। ਅੰਗਰੇਜ਼ੀ ਤੋਪਖਾਨੇ ਨੇ ਪੂਰੇ ਤਿੰਨ ਘੰਟੇ ਲਗਾਤਾਰ ਗੋਲਾਬਾਰੀ ਜਾਰੀ ਰੱਖੀ। ਖਾਲਸਾ ਤੋਪਖਾਨੇ ਨੇ ਵੀ ਜੁਆਬੀ ਗੋਲਾਬਾਰੀ ਸ਼ੁਰੂ ਕਰ ਦਿੱਤੀ ਸੀ। ਖ਼ਾਲਸਾ ਤੋਪਖਾਨੇ ਦੇ ਅੱਗ ਉਗਲਦੇ ਅਤੇ ਸ਼ੂਕਦੇ ਗੋਲਿਆਂ ਨੇ ਅੰਗਰੇਜ਼ੀ ਤੋਪਖਾਨੇ ਨੂੰ ਚੁੱਪ ਕਰਵਾ ਦਿੱਤਾ। ਅੰਗਰੇਜ਼ ਫ਼ੌਜ ਦੇ ਇੱਕ ਡਿਵੀਜ਼ਨ ਨੇ, ਸਰ ਰਾਬਰਟ ਡਿਕ ਦੀ ਅਗਵਾਈ ਹੇਠ, ਸਿੱਖ ਫੌਜ ਦੇ ਸਭ ਤੋਂ ਕਮਜ਼ੋਰ ਪਾਸੇ ਵੱਲ ਵਧਣਾ ਸ਼ੁਰੂ ਕਰ ਦਿੱਤਾ, ਜਿਧਰ ਲਾਲ ਸਿੰਘ ਦੀ ਕਮਾਂਡ ਹੇਠ ਥੋੜ੍ਹੀ ਜਿਹੀ ਫ਼ੌਜ ਖੜ੍ਹੋਤੀ ਸੀ। ਡਿਕ ਦੀ ਇਹ ਡਿਵੀਜ਼ਨ ਖ਼ਾਲਸਾ ਫ਼ੌਜ ਦੇ ਧੁਰ ਅੰਦਰ ਤਕ ਪਹੁੰਚ ਗਈ। ਪਰ ਖ਼ਾਲਸਾ ਫ਼ੌਜਾਂ ਦੇ ਜ਼ਬਰਦਸਤ ਮੁਕਾਬਲੇ ਕਾਰਨ ਅੰਗਰੇਜ਼ਾਂ ਦੇ ਪੈਰ ਉਖੜ ਗਏ ਅਤੇ ਉਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪੈ ਗਿਆ। ਉਸ ਸਮੇਂ ਅੰਗਰੇਜ਼ਾਂ ਦੀ ਇੱਕ ਹੋਰ ਫ਼ੌਜੀ ਡਿਵੀਜ਼ਨ ਸਰ ਗਿਲਬਰਟ ਦੀ ਅਗਵਾਈ ਹੇਠ ਉੱਥੇ ਆਣ ਪਹੁੰਚੀ। ਪਰ ਸਿੱਖਾਂ ਨਾਲ ਹੋਈ ਗਹਿਗੱਚ ਲੜਾਈ ਵਿੱਚ ਅੰਗਰੇਜ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅਤੇ ਉਨ੍ਹਾਂ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਹੋਣਾ ਪੈ ਗਿਆ। ਦੋਵੇਂ ਫ਼ੌਜਾਂ ਦੇ ਲਿਸ਼ਕਦੇ ਹਥਿਆਰਾਂ ਨਾਲ ਮੈਦਾਨੇ-ਜੰਗ ਚਮਕ ਉੱਠਿਆ। ਸ੍ਰ. ਸ਼ਾਮ ਸਿੰਘ ਅਟਾਰੀਵਾਲਾ ਮੈਦਾਨ ਵਿੱਚ ਫੌਜਾਂ ਨੂੰ ਹਰ ਮੁਹਾਜ਼ ’ਤੇ ਹੱਲਾਸ਼ੇਰੀ ਦਿੰਦਾ ਨਜ਼ਰ ਆ ਰਿਹਾ ਸੀ। ਲੜਾਈ ਵਿੱਚ ਅੰਗਰੇਜ਼ਾਂ ਦਾ ਜ਼ਬਰਦਸਤ ਜਾਨੀ ਨੁਕਸਾਨ ਹੋ ਗਿਆ ਸੀ। ਅੰਗਰੇਜ਼ਾਂ ਨੂੰ ਹਰੇਕ ਮੁਹਾਜ਼ ’ਤੇ ਹਾਰ ਹੀ ਹਾਰ ਪੱਲੇ ਪੈ ਰਹੀ ਸੀ। ਅਟਾਰੀਵਾਲਾ ਸਰਦਾਰ ਅੰਗਰੇਜ਼ਾਂ ਦੀ ਭਾਰੀ ਜਾਨੀ ਨੁਕਸਾਨ ਕਰਦਾ ਹੋਇਆ ਅੰਗਰੇਜ਼ ਜਰਨੈਲ ਸਰ ਰਾਬਰਟ ਡਿਕ ਦੇ ਨਜ਼ਦੀਕ ਜਾ ਪਹੁੰਚਿਆ ਅਤੇ ਹੱਥੋ-ਹੱਥੀ ਲੜਾਈ ਵਿੱਚ ਰਾਬਰਟ ਡਿਕ ਸ਼ਾਮ ਸਿੰਘ ਹੱਥੋਂ ਮਾਰਿਆ ਗਿਆ। ਉਸ ਸਮੇਂ ਅੰਗਰੇਜ਼ੀ ਫੌਜਾਂ ਵਿੱਚ ਦਹਿਸ਼ਤ ਵਰਗਾ ਮਾਹੌਲ ਬਣ ਗਿਆ ਸੀ। ਅੰਗਰੇਜ਼ੀ ਫੌਜਾਂ ਨੇ ਅਟਾਰੀਵਾਲਾ ਸਰਦਾਰ ਨੂੰ ਚਾਰੋ ਤਰਫੋਂ ਘੇਰ ਕੇ ਉਸ ਦਾ ਸਰੀਰ ਗੋਲੀਆਂ ਨਾਲ ਛਲਣੀ-ਛਲਣੀ ਕਰ ਦਿੱਤਾ। ਇਸ ਤਰ੍ਹਾਂ ਸ. ਸ਼ਾਮ ਸਿੰਘ ਅਟਾਰੀਵਾਲਾ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਦੇਸ਼ ਅਤੇ ਕੌਮ ਲਈ ਸ਼ਹਾਦਤ ਦਾ ਜਾਮ ਪੀ ਗਿਆ। ਅੰਗਰੇਜ਼ਾਂ ਦੀ ਅਜਿਹੀ ਪਤਲੀ ਹਾਲਤ ਨੂੰ ਵੇਖ ਕੇ ਲਾਲ ਸਿੰਘ ਅਤੇ ਤੇਜ ਸਿੰਘ ਮੈਦਾਨ ਵਿੱਚੋਂ ਭੱਜ ਕੇ ਸਤਲੁਜ ਦਾ ਦਰਿਆ ਪਾਰ ਕਰਕੇ ਜਰਨੈਲਾਂ ਨੇ ਜਾਂਦੇ-ਜਾਂਦੇ ਬੇੜੀਆਂ ਦੇ ਪੁਲ ਨੂੰ ਤੋਪਾਂ ਨਾਲ ਉਡਾ ਦਿੱਤਾ। ਅੰਗਰੇਜ਼ਾਂ ਨਾਲ ਹੋਏ ਸਮਝੌਤੇ ਅਨੁਸਾਰ ਗੁਲਾਬ ਸਿੰਘ ਨੇ ਸਵੇਰੇ ਤੋਂ ਹੀ ਗੋਲਾ-ਬਾਰੂਦ ਅਤੇ ਖਾਣ-ਪੀਣ ਦਾ ਸਾਮਾਨ ਭੇਜਣਾ ਬੰਦ ਕੀਤਾ ਹੋਇਆ ਸੀ। ਖ਼ਾਲਸਾ ਫ਼ੌਜਾਂ ਕੋਲ ਪਹਿਲਾਂ ਹੀ ਮੌਜੂਦ ਗੋਲਾ-ਬਾਰੂਦ ਅਤੇ ਹੋਰ ਹਥਿਆਰਾਂ ਨਾਲ ਮੈਦਾਨ ਵਿੱਚ ਨਾਇਕਾਂ ਦੀ ਤਰ੍ਹਾਂ ਜੂਝ ਰਹੇ ਸਨ ਅਤੇ ਅੰਗਰੇਜ਼ਾਂ ਦੇ ਆਹੂ ਲਾਹ ਰਹੇ ਸਨ। ਖ਼ਾਲਸਾ ਫ਼ੌਜਾਂ ਦੀ ਨਾਜ਼ੁਕ ਸਥਿਤੀ ਦੇ ਬਾਵਜੂਦ ਖ਼ਾਲਸਾ ਫੌਜਾਂ ਆਪਣੇ ਪੂਰੇ ਜਾਹੋ-ਜਲਾਲ ਅਤੇ ਚੜ੍ਹਦੀ ਕਲਾ ਦੇ ਸਬੂਤ ਦੇ ਰਹੀਆਂ ਸਨ। ‘‘ਬੋਲੇ ਸੋ ਨਿਹਾਲ’’ ਦੇ ਜੈਕਾਰਿਆਂ ਨਾਲ ਧਰਤੀ ਆਕਾਸ਼ ਗੂੰਜ ਰਿਹਾ ਸੀ। ਭੁੱਖੇ-ਭਾਣੇ ਸਿੱਖ ਫ਼ੌਜੀਆਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਤਾਂ ਉਨ੍ਹਾਂ ਨੇ ਲੜਾਈ ਜਾਰੀ ਰੱਖਦੇ ਹੋਏ ਦਰਿਆ ਵੱਲ ਨੂੰ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਤਾਂ ਜੋ ਦਰਿਆ ਪਾਰ ਕਰਕੇ ਦੂਜੇ ਕੰਢੇ ’ਤੇ ਪਹੁੰਚ ਕੇ, ਉੱਥੋਂ ਹਥਿਆਰ ਪ੍ਰਾਪਤ ਕਰਕੇ, ਮੋਰਚਾਬੰਦੀ ਕਰਕੇ ਜੰਗ ਜਾਰੀ ਰੱਖੀ ਜਾ ਸਕੇ। ਪਰ ਗ਼ਦਾਰ ਜਰਨੈਲਾਂ ਨੇ ਤਾਂ ਬੇੜੀਆਂ ਦਾ ਪੁਲ ਪਹਿਲਾਂ ਹੀ ਤੋੜ ਦਿੱਤਾ ਸੀ। ਸਿੱਖ ਫੌਜੀਆਂ ਨੇ ਦਰਿਆ ਵਿੱਚ ਤੈਰ ਕੇ ਦੂਜੇ ਕੰਢੇ ’ਤੇ ਪਹੁੰਚ ਸਕਣ। ਅੰਗਰੇਜ਼ਾਂ ਨੇ ਦਰਿਆ ਦੇ ਕੰਢੇ ’ਤੇ ਤੋਪਾਂ ਬੀੜ ਦਿੱਤੀਆਂ ਅਤੇ ਦਰਿਆ ਵਿੱਚ ਤੈਰ ਰਹੇ ਸਿੱਖਾਂ ਉੱਤੇ ਬੰਬਾਰੀ ਸ਼ੁਰੂ ਕਰ ਦਿੱਤੀ। ਸੈਂਕੜੇ ਅੰਗਰੇਜ਼ ਫ਼ੌਜੀਆਂ ਨੇ ਬੰਦੂਕਾਂ ਨਾਲ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਕੋਈ ਸਿੱਖ ਦਰਿਆ ਪਾਰ ਨਾ ਕਰ ਸਕੇ। ਸਭਰਾਵਾਂ ਦੀ ਲੜਾਈ ਇਤਨੀ ਜ਼ਿਆਦਾ ਭਿਆਨਕ ਅਤੇ ਤਬਾਹਕੁੰਨ ਸੀ ਕਿ ਗਵਰਨਰ ਜਨਰਲ ਲਾਰਡ ਹਾਰਡਿੰਗ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਇਸ ਕਾਰਨ ਉਹ ਤੁਰਨ-ਫਿਰਨ ਤੋਂ ਵੀ ਨਕਾਰਾ ਹੋ ਗਿਆ ਸੀ। ਉਸ ਦਾ ਇੱਕ ਹੱਥ ਤਾਂ ਪਹਿਲਾਂ ਹੀ ਟੁੱਟਾ ਹੋਇਆ ਸੀ ਜਿਸ ਕਾਰਨ ਹਿੰਦੁਸਤਾਨੀ ਲੋਕ ਉਸ ਨੂੰ ਟੁੰਡੀ-ਲਾਟ ਆਖਦੇ ਹੁੰਦੇ ਸਨ।

ਹਵਾਲੇ

Tags:

ਸਭਰਾਵਾਂ ਦੀ ਲੜਾਈ ਪਿਛੋਕੜਸਭਰਾਵਾਂ ਦੀ ਲੜਾਈ ਤਿਆਰੀਸਭਰਾਵਾਂ ਦੀ ਲੜਾਈ ਲੜਾਈਸਭਰਾਵਾਂ ਦੀ ਲੜਾਈ ਹਵਾਲੇਸਭਰਾਵਾਂ ਦੀ ਲੜਾਈਈਸਟ ਇੰਡੀਆ ਕੰਪਨੀਪਹਿਲੀ ਐਂਗਲੋ-ਸਿੱਖ ਜੰਗਸਿੱਖ ਸਲਤਨਤ

🔥 Trending searches on Wiki ਪੰਜਾਬੀ:

ਭਗਤ ਸਿੰਘਪਰਵਾਸੀ ਪੰਜਾਬੀ ਨਾਵਲਜਹਾਂਗੀਰਚੀਨੀ ਭਾਸ਼ਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬ, ਭਾਰਤਬਾਬਾ ਬੁੱਢਾ ਜੀਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਸੋਵੀਅਤ ਯੂਨੀਅਨਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਛੋਟੇ ਸਾਹਿਬਜ਼ਾਦੇ ਸਾਕਾਪੂਰਨ ਸਿੰਘਅਜਮੇਰ ਰੋਡੇਜਰਸੀਆਧੁਨਿਕ ਪੰਜਾਬੀ ਸਾਹਿਤਰਬਿੰਦਰਨਾਥ ਟੈਗੋਰਹੋਲਾ ਮਹੱਲਾਸ਼ੰਕਰ-ਅਹਿਸਾਨ-ਲੋੲੇਬੰਦਾ ਸਿੰਘ ਬਹਾਦਰਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆਅਹਿਮਦੀਆਮਹਾਨ ਕੋਸ਼ਰਣਜੀਤ ਸਿੰਘਇਲਤੁਤਮਿਸ਼ਸਿੱਖਿਆ (ਭਾਰਤ)ਆਜ ਕੀ ਰਾਤ ਹੈ ਜ਼ਿੰਦਗੀਨਜ਼ਮਸੂਫ਼ੀ ਸਿਲਸਿਲੇਖੰਡਾਪ੍ਰਗਤੀਵਾਦਊਸ਼ਾ ਠਾਕੁਰਨਰਿੰਦਰ ਸਿੰਘ ਕਪੂਰਮਾਪੇਮੋਲਸਕਾ1944ਹਰਜਿੰਦਰ ਸਿੰਘ ਦਿਲਗੀਰਜੱਟਅਕਾਲ ਤਖ਼ਤ1948 ਓਲੰਪਿਕ ਖੇਡਾਂ ਵਿੱਚ ਭਾਰਤਕੋਸ਼ਕਾਰੀਕਿਲੋਮੀਟਰ ਪ੍ਰਤੀ ਘੰਟਾਪੂਰਨ ਭਗਤਬਾਲ ਸਾਹਿਤਬਲਦੇਵ ਸਿੰਘ ਸੜਕਨਾਮਾਸੁਬੇਗ ਸਿੰਘਸੰਸਕ੍ਰਿਤ ਭਾਸ਼ਾਗਣਿਤਿਕ ਸਥਿਰਾਂਕ ਅਤੇ ਫੰਕਸ਼ਨਪ੍ਰਤੀ ਵਿਅਕਤੀ ਆਮਦਨਊਸ਼ਾ ਉਪਾਧਿਆਏਦਰਸ਼ਨਮੁਗ਼ਲ ਸਲਤਨਤਨਾਨਕ ਸਿੰਘਖੋਲ ਵਿੱਚ ਰਹਿੰਦਾ ਆਦਮੀਬਾਬਾ ਦੀਪ ਸਿੰਘਭਾਈ ਗੁਰਦਾਸਮਨੁੱਖੀ ਦਿਮਾਗਬਲਵੰਤ ਗਾਰਗੀਪੁਆਧੀ ਉਪਭਾਸ਼ਾਪੰਜਾਬੀਪਹਿਲੀ ਸੰਸਾਰ ਜੰਗ1870ਮਹਾਰਾਜਾ ਰਣਜੀਤ ਸਿੰਘ ਇਨਾਮਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਦੁਆਬੀਸ਼ਬਦਉਲੰਪਿਕ ਖੇਡਾਂਭੂਗੋਲਕਹਾਵਤਾਂਸੂਰਜਪੰਜਾਬੀ ਬੁਝਾਰਤਾਂਅਫ਼ਰੀਕਾਗਾਂ1844ਮੁਹਾਰਨੀ🡆 More