ਬਾਸੜੀਆਂ: ਤਿੳੁਹਾਰ

ਬਾਸੜੀਆ ਇੱਕ ਤਿਉਹਾਰ ਹੈ ਜਿਸ ਵਿੱਚ ਮਾਤਾ ਸੀਤਲਾ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਜੋ ਬੱਚਿਆਂ ਦੇ ਚੇਚਕ/ਮਾਤਾ ਨਾ ਨਿਕਲੇ। ਇਹ ਤਿਉਹਾਰ ਫੱਗਣ, ਚੇਤ ਮਹੀਨੇ ਦੇ ਹਨੇਰੇ ਪੱਖ ਦੇ ਪਹਿਲੇ ਮੰਗਲਵਾਰ ਵਾਲੇ ਦਿਨ ਮਨਾਇਆ ਜਾਂਦਾ ਹੈ। ਕਈ ਇਲਾਕਿਆਂ ਵਿੱਚ ਬਾਸੜੀਆ ਨੂੰ ਬਹਿੜਾ ਵੀ ਕਿਹਾ ਜਾਂਦਾ ਹੈ। ਬਾਸੜੀਆ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਪੂਜਾ ਸਮੱਗਰੀ ਸੋਮਵਾਰ ਸ਼ਾਮ ਨੂੰ ਬਣਾਈ ਜਾਂਦੀ ਹੈ ਅਤੇ ਅਗਲੇ ਦਿਨ ਮੰਗਲਵਾਰ ਨੂੰ ਸਵੇਰੇ ਮੱੱਥਾ ਟੇਕਣ ਤੋਂ ਪਿੱਛੋਂ ਖਾਧੀ ਜਾਂਦੀ ਹੈ। ਬਾਸੀ ਜਾਂ ਬੇਹੇ ਹੋਣ ਕਰਕੇ ਹੀ ਇਸ ਨੂੰ ਬਾਸੜੀਆ ਕਿਹਾ ਜਾਂਦਾ ਹੈ। ਇਸ ਨੂੰ ਬਾਸੜੇ ਵੀ ਕਿਹਾ ਜਾਂਦਾ ਹੈ ਜਿਸ ਨੂੰ ਪੇਂਡੂ ਲੋਕ ਵੱਸੜੇ ਕਹਿੰਦੇ ਹਨ ਤੇ ਛੋਟੇ-ਛੋਟੇ ਬੱਚੇ ਤਾਂ ਇਸ ਨੂੰ ਵੈਹੜੇ ਭਾਵ ਵਹਿਕੜੇ ਹੀ ਕਹਿ ਦੇਂਦੇ ਹਨ। ਇਹ ਸ਼ਬਦ ਬਾਸੀ ਜਾਂ ਬਾਸੇ ਤੋਂ ਬਣਿਆ ਹੋਇਆ ਹੈ। ਇਹ ਤਿਉਹਾਰ ਚੇਤ ਦੇ ਮਹੀਨੇ ਵਿੱਚ ਜੇਠੇ ਮੰਗਲਵਾਰ ਨੂੰ ਹੁੰਦਾ ਹੈ। ਇਹ ਮਾਰਚ-ਅਪ੍ਰੈਲ ਦੇ ਦਿਨਾਂ ਵਿੱਚ ਹੁੰਦਾ ਹੈ।ਖਸਰਾ ਤੇ ਚੇਚਕ ਨੂੰ ਛੋਟੀ ਮਾਤਾ ਤੇ ਬੜੀ ਮਾਤਾ ਕਹਿੰਦੇ ਸਨ। ਇਹ ਬੱਚਿਆਂ ਦੇ ਨਾਂ ਨਿਕਲੇ ਜੇ ਨਿਕਲ ਆਵੇ ਤਾਂ ਕੋਈ ਨੁਕਸਾਨ ਨਾ ਕਰੇ, ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਹ ਤਿਉਹਾਰ ਸੀਤਲਾ ਦੇਵੀ ਨਾਲ ਸਬੰਧਤ ਹੁੰਦਾ ਹੈ। ਏਸ ਪੂਜਾ ਨੂੰ ਬਾਸੀਆਰਾ ਕਿਹਾ ਜਾਂਦਾ ਸੀ, ਏਸ ਨੂੰ ਪੂਜਣ ਲਈ ਕਿਸੇ ਸਾਂਝੇ ਥਾਂ ਤੇ ਛੋਟੀਆਂ ਜਿਹੀਆਂ ਕਈ ਮਟੀਆਂ ਬਣਾਈਆਂ ਜਾਂਦੀਆਂ ਹਨ ਤੇ ਇਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ।

ਵਿਧੀ

ਸੋਮਵਾਰ ਦੀ ਸ਼ਾਮ ਨੂੰ ਗੁਲਗਲੇ, ਮੱਠੀਆਂ, ਮਿੱਠੀਆਂ ਰੋਟੀਆਂ, ਖਿਚੜੀ, ਮਿੱਠੇ ਚੌਲ ਬਣਾਏ ਜਾਂਦੇ ਹਨ। ਮੋਠ, ਮੂੰਗੀ, ਮਾਂਹ, ਕਣਕ, ਛੋਲੇ, ਜੌਂ ਆਦਿ ਰਾਤ ਨੂੰੰ ਪਾਣੀ ਵਿੱਚ ਭਿਉਂਤੇ ਜਾਂਦੇ ਹਨ। ਦੂਜੇ ਦਿਨ ਸਵੇਰੇ ਮਾਤਾ ਸੀਤਲਾ ਨੂੰ ਬਣਾਏ ਪਕਵਾਨਾਂ ਅਤੇ ਭਿਉਂਤੇ ਅਨਾਜ ਦਾ ਮੱਥਾ ਟੇਕਿਆ ਜਾਂਦਾ ਹੈ। ਸੀਤਲਾ ਮਾਤਾ ਦੇ ਸਥਾਨ ਭਾਵ ਮਟੀਆਂ ਤੇ ਇਹ ਪੂਜਾ ਕੀਤੀ ਜਾਂਦੀ ਹੈ। ਸੀਤਲਾ ਦੀ ਸਵਾਰੀ ਖੋਤੇ ਨੂੰ ਮਿੱਠੇ ਪਕਵਾਨ ਖਵਾਏ ਜਾਂਦੇ ਹਨ ਤੇ ਬਾਕੀ ਹੋਰਾਂ ਲੋਕਾਂ ਵਿੱਚ ਵੰਡ ਦਿੱਤੇ ਜਾਂਦੇ ਹਨ। ਮੱਥਾ ਟੇਕਣ ਵੇਲੇ ਕਿਹਾ ਜਾਂਦਾ ਹੈ। ਮਾਤਾ ਰਾਣੀ ਏ, ਗੁਲਗਲੇ ਖਾਣੀ ਏ, ਬਾਲ ਬੱਚਾ ਰਾਜ਼ੀ ਰੱਖਣਾ।

ਹਵਾਲੇ

2. ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 487-488

Tags:

ਚੇਚਕਚੇਤਫੱਗਣਸੀਤਲਾ ਮਾਤਾ, ਪੰਜਾਬ

🔥 Trending searches on Wiki ਪੰਜਾਬੀ:

ਆਰਟਬੈਂਕਸ਼ੁੱਕਰਵਾਰ27 ਮਾਰਚਉਲੰਪਿਕ ਖੇਡਾਂਅੱਜ ਆਖਾਂ ਵਾਰਿਸ ਸ਼ਾਹ ਨੂੰਪੰਜ ਤਖ਼ਤ ਸਾਹਿਬਾਨਗੁਰੂ ਗ੍ਰੰਥ ਸਾਹਿਬਮਾਰੀ ਐਂਤੂਆਨੈਤਪੰਜਾਬਸੂਫ਼ੀਵਾਦਸਹਰ ਅੰਸਾਰੀਪੰਜਾਬੀ ਮੁਹਾਵਰੇ ਅਤੇ ਅਖਾਣਸਰਬੱਤ ਦਾ ਭਲਾਪੰਜਾਬੀ ਧੁਨੀਵਿਉਂਤਸਿੱਧੂ ਮੂਸੇਵਾਲਾਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਓਮ ਪ੍ਰਕਾਸ਼ ਗਾਸੋਪ੍ਰਿੰਸੀਪਲ ਤੇਜਾ ਸਿੰਘਸਤਵਿੰਦਰ ਬਿੱਟੀਮਹਾਤਮਾ ਗਾਂਧੀਭਾਰਤੀ ਸੰਵਿਧਾਨਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਗ਼ਦਰ ਪਾਰਟੀਕੋਸ਼ਕਾਰੀਸਰਵਣ ਸਿੰਘਜਪਾਨੀ ਯੈੱਨਬੱਚੇਦਾਨੀ ਦਾ ਮੂੰਹਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਮੌਤ ਦੀਆਂ ਰਸਮਾਂਹੱਡੀਯੂਰੀ ਗਗਾਰਿਨਹਵਾ ਪ੍ਰਦੂਸ਼ਣਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਬੁੱਲ੍ਹੇ ਸ਼ਾਹਮਹਾਂਦੀਪਕਿਰਿਆ-ਵਿਸ਼ੇਸ਼ਣਛੋਟੇ ਸਾਹਿਬਜ਼ਾਦੇ ਸਾਕਾਜੈਵਿਕ ਖੇਤੀਕਹਾਵਤਾਂਪਾਣੀ ਦੀ ਸੰਭਾਲਟੀਚਾਧਾਂਦਰਾਤੀਆਂਪੰਜਾਬੀ ਰੀਤੀ ਰਿਵਾਜਸਫ਼ਰਨਾਮੇ ਦਾ ਇਤਿਹਾਸਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਆਸਾ ਦੀ ਵਾਰਵਾਰਗਿੱਧਾਪੰਜਾਬ ਵਿੱਚ ਕਬੱਡੀਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਸ਼ਹਿਰੀਕਰਨਪੰਜਾਬੀ ਸਾਹਿਤ ਦਾ ਇਤਿਹਾਸਲੋਕ ਕਾਵਿਛੱਲ-ਲੰਬਾਈਰਾਣੀ ਲਕਸ਼ਮੀਬਾਈ1945ਪੰਜਾਬੀ ਨਾਵਲਾਂ ਦੀ ਸੂਚੀਪਾਣੀਪਤ ਦੀ ਪਹਿਲੀ ਲੜਾਈਕੈਥੀਭਾਰਤ ਦਾ ਇਤਿਹਾਸਜੂਆਫੁਲਵਾੜੀ (ਰਸਾਲਾ)28 ਮਾਰਚਵਾਕਮੁਸਲਮਾਨ ਜੱਟਸਕੂਲ ਮੈਗਜ਼ੀਨਪੁਰਖਵਾਚਕ ਪੜਨਾਂਵਸੂਫ਼ੀ ਸਿਲਸਿਲੇਹਮੀਦਾ ਹੁਸੈਨਪੰਜਾਬ ਦੇ ਲੋਕ ਧੰਦੇ🡆 More