ਪੱਛਮ ਦੀ ਯਾਤਰਾ

ਪੱਛਮ ਦੀ ਯਾਤਰਾ , 16 ਵੀਂ ਸਦੀ ਵਿੱਚ ਮਿੰਗ ਰਾਜਵੰਸ਼ ਦੇ ਸਮੇਂ ਪ੍ਰਕਾਸ਼ਿਤ ਇੱਕ ਚੀਨੀ ਨਾਵਲ ਹੈ ਅਤੇ ਇਸਦਾ ਕਰਤਾ ਵੁ ਚੇਂਗਨ ਨੂੰ ਦੱਸਿਆ ਗਿਆ ਹੈ। ਇਹ ਚੀਨੀ ਸਾਹਿਤ ਦੇ ਚਾਰ ਮਹਾਨ ਕਲਾਸੀਕਲ ਨਾਵਲਾਂ ਵਿੱਚੋਂ ਇੱਕ ਹੈ। ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿਚ, ਮੌਂਕੀ, ਆਰਥਰ ਵੇਲੀ ਦਾ ਪ੍ਰਸਿੱਧ ਅਨੁਵਾਦ ਸੰਖੇਪ ਅਨੁਵਾਦ, ਬਹੁਤ ਆਮ ਪੜ੍ਹਿਆ ਜਾਣ ਵਾਲਾ ਨਾਵਲ ਹੈ। 

ਪੱਛਮ ਦੀ ਯਾਤਰਾ
ਪੱਛਮ ਦੀ ਯਾਤਰਾ
 16 ਵੀਂ ਸਦੀ ਦਾ ਸਭ ਤੋਂ ਪਹਿਲਾਂ ਮਿਲਦਾ ਐਡੀਸ਼ਨ
ਲੇਖਕਵੁ ਚੇਂਗਨ
ਮੂਲ ਸਿਰਲੇਖ西
ਦੇਸ਼ਮਿੰਗ ਰਾਜਵੰਸ਼ China
ਭਾਸ਼ਾਚੀਨੀ
ਵਿਧਾਦੇਵਤੇ ਅਤੇ ਭੂਤ ਕਹਾਣੀਆਂ, ਚੀਨੀ ਮਿਥਿਹਾਸ, ਫੈਂਟਾਸੀ, ਸਾਹਸੀ ਕਾਰਨਾਮੇ
ਪ੍ਰਕਾਸ਼ਨ ਦੀ ਮਿਤੀ
c. 1592 (ਪ੍ਰਿੰਟ)
ਪੱਛਮ ਦੀ ਯਾਤਰਾ
ਪੱਛਮ ਦੀ ਯਾਤਰਾ
ਪੱਛਮ ਦੀ ਯਾਤਰਾ in Traditional (top) and Simplified (bottom) Chinese characters
ਰਿਵਾਇਤੀ ਚੀਨੀ西遊記
ਸਰਲ ਚੀਨੀ西游记
"Record of the Western Journey"

ਇਹ ਨਾਵਲ ਤੰਗ ਰਾਜਵੰਸ਼ ਦੇ ਬੋਧੀ ਭਿਕਸ਼ੂ ਹਿਊਨ ਸਾਂਗ ਦੇ ਮਸ਼ਹੂਰ ਯਾਤਰਾ ਬਿਰਤਾਂਤ ਦਾ ਵਿਸਤਾਰਤ ਵਰਣਨ ਸੀ।ਹਿਊਨ ਸਾਂਗ "ਪੱਛਮੀ ਖੇਤਰ", ਅਰਥਾਤ, ਮੱਧ ਏਸ਼ੀਆ ਅਤੇ ਭਾਰਤ, ਬੌਧ ਧਾਰਮਿਕ ਗ੍ਰੰਥ (ਸੂਤਰ) ਪ੍ਰਾਪਤ ਕਰਨ ਲਈ ਗਿਆ ਸੀ ਅਤੇ ਕਈ ਅਜ਼ਮਾਇਸ਼ਾਂ ਅਤੇ ਬਹੁਤ ਸਾਰੇ ਦੁੱਖਾਂ ਤੋਂ ਬਾਅਦ ਵਾਪਸ ਪਰਤ ਆਇਆ। ਇਹ ਹਿਊਨ ਸਾਂਗ ਦੇ ਆਪਣੇ ਵਰਣਨ, ਪੱਛਮੀ ਖੇਤਰਾਂ ਬਾਰੇ ਗ੍ਰੇਟ ਟਾਂਗ ਰਿਕਾਰਡਾਂ ਦੀ ਵਿਆਪਕ ਰੂਪਰੇਖਾ ਨੂੰ ਬਰਕਰਾਰ ਰੱਖਦਾ ਹੈ, ਪਰੰਤੂ ਮਿੰਗ ਰਾਜਵੰਸ਼ੀ ਨਾਵਲ ਨੇ ਲੋਕ ਕਹਾਣੀਆਂ ਅਤੇ ਲੇਖਕ ਦੇ ਅਵਿਸ਼ਕਾਰਾਂ ਤੋਂ ਇਸ ਵਿੱਚ ਤੱਤ ਸ਼ਾਮਿਲ ਕੀਤੇ ਹਨ, ਅਰਥਾਤ ਇਹ ਹੈ ਕਿ ਗੌਤਮ ਬੁੱਧ ਨੇ ਇਹ ਕੰਮ ਭਿਕਸ਼ੂ ਨੂੰ ਦਿੱਤਾ (ਜਿਸ ਦਾ ਜ਼ਿਕਰ ਨਾਵਲ ਵਿੱਚ ਤੈਂਗ ਸਾਨਜ਼ੰਗ ਦੇ ਤੌਰ ਆਇਆ ਹੈ) ਅਤੇ ਉਸ ਨੂੰ ਤਿੰਨ ਸੁਰੱਖਿਆ ਦੇਣ ਵਾਲੇ ਪ੍ਰਦਾਨ ਕੀਤੇ ਸਨ ਜੋ ਆਪਣੇ ਪਾਪਾਂ ਦੀ ਪ੍ਰਾਸਚਿਤ ਵਜੋਂ ਉਸ ਦੀ ਮਦਦ ਕਰਨ ਲਈ ਸਹਿਮਤ ਹੋ ਗਏ ਸਨ। ਇਹ ਚੇਲੇ ਹਨ। ਇਹ ਚੇਲੇ ਹਨ ਵੁਕੋਂਗ, ਜ਼ੂ ਬਾਜ਼ੀ ਅਤੇ ਸ਼ਾਹ ਵਜਿੰਗ, ਅਤੇ ਇੱਕ ਡ੍ਰੈਗਨ ਪ੍ਰਿੰਸ ਦੇ ਨਾਲ ਜੋ ਤੈਂਗ ਸਾਨਜ਼ੰਗ ਦੇ ਘੋੜੇ ਦੇ ਰੂਪ ਵਿੱਚ ਕੰਮ ਕਰਦਾ ਹੈ, ਇੱਕ ਚਿੱਟਾ ਘੋੜਾ। 

ਪੱਛਮ ਦੀ ਯਾਤਰਾ ਦੀਆਂ ਚੀਨ ਦੇ ਲੋਕ ਧਰਮ, ਚੀਨੀ ਮਿਥਿਹਾਸ, ਤਾਓਵਾਦੀ ਅਤੇ ਬੁੱਧ ਦਰਸ਼ਨ ਵਿੱਚ ਮਜ਼ਬੂਤ ਜੜ੍ਹਾਂ ਹਨ, ਅਤੇ ਤਾਓਵਾਦੀ ਅਮਰਨਸ਼ੀਲ ਅਤੇ ਬੌਧ ਬੋਧੀਸਤਵ ਅੱਜ ਵੀ ਕੁਝ ਚੀਨੀ ਧਾਰਮਿਕ ਰਵੱਈਆਂ ਦੇ ਪ੍ਰਤੀਕ ਹਨ। ਚਿਰਾਂ ਤੋਂ ਪ੍ਰਸਿੱਧ, ਕਹਾਣੀ ਇਕੋ ਸਮੇਂ ਕਾਮਿਕ ਅਡਵੈਂਚਰ ਕਹਾਣੀ ਹੈ, ਚੀਨੀ ਨੌਕਰਸ਼ਾਹੀ ਤੇ ਇੱਕ ਹਾਸ-ਵਿਅੰਗ ਹੈ, ਰੂਹਾਨੀ ਦ੍ਰਿਸ਼ਟੀ ਦਾ ਇੱਕ ਸੋਮਾ ਅਤੇ ਇੱਕ ਵਿਆਪਕ ਰੂਪਕ ਹੈ, ਜਿਸ ਵਿੱਚ ਸ਼ਰਧਾਲੂਆਂ ਦਾ ਸਮੂਹ ਸੱਤਾ ਅਤੇ ਸਦਭਾਵਨਾ ਦੇ ਗੁਣ ਦੁਆਰਾ ਗਿਆਨ ਦੀ ਯਾਤਰਾ ਤੇ ਜਾਂਦਾ ਹੈ। 

ਲੇਖਕ ਦੇ ਬਾਰੇ 

ਪੱਛਮ ਦੀ ਯਾਤਰਾ 
ਚਾਰ ਮੁੱਖ ਪਾਤਰ, ਖੱਬੇ ਤੋਂ ਸੱਜੇ: ਸਨ ਵੁਕੋਂਗ, ਤੈਂਗ ਸਾਨਜਾਂਗ (ਚਿੱਟੇ ਡਰੈਗਨ ਘੋੜਾ), ਜ਼ੂ ਬਾਜੀ ਅਤੇ ਸ਼ਾ ਵੁਜਿੰਗ

ਪੱਛਮ ਦੀ ਯਾਤਰਾ ਬਾਰੇ ਸੋਚਿਆ ਜਾਂਦਾ ਸੀ ਕਿ 16 ਵੀਂ ਸਦੀ ਵਿੱਚ ਵੂ ਚੇਂਗਨ ਦੁਆਰਾ ਅਗਿਆਤ ਰੂਪ ਵਿੱਚ ਲਿਖਿਆ ਅਤੇ ਪ੍ਰਕਾਸ਼ਿਤ ਕੀਤਾ ਗਿਆ ਹੈ। ਹੂ ਸ਼ਿਹ, ਸਾਹਿਤਕ ਵਿਦਵਾਨ ਅਤੇ ਸੰਯੁਕਤ ਰਾਜ ਦੇ ਸਾਬਕਾ ਰਾਜਦੂਤ ਨੇ ਲਿਖਿਆ ਕਿ ਵੁ ਦੇ ਜੱਦੀ ਸ਼ਹਿਰ ਦੇ ਲੋਕਾਂ ਨੇ ਇਸ ਨੂੰ ਵੁ ਦਾ ਲਿਖਿਆ ਕਿਹਾ, ਅਤੇ 1625 ਦੇ ਸ਼ੁਰੂ ਤੋਂ ਇਸ ਦਾ ਰਿਕਾਰਡ ਕਾਇਮ ਰੱਖਿਆ; ਇਸ ਤਰ੍ਹਾਂ, ਰਾਜਦੂਤ ਹੂ ਨੇ ਦਾਅਵਾ ਕੀਤਾ ਕਿ, ਜਰਨੀ ਟੂ ਵੇਸਟ, ਪ੍ਰਾਚੀਨ ਚੀਨੀ ਨਾਵਲਾਂ ਵਿੱਚੋਂ ਇੱਕ ਸੀ ਜਿਸ ਲਈ ਲੇਖਕ ਦਾ ਦਾਹਵਾ ਅਧਿਕਾਰਿਕ ਤੌਰ 'ਤੇ ਦਸਤਾਵੇਜ਼ ਵਿੱਚ ਦਰਜ਼ ਹੈ। ਹਾਲੀਆ ਸਕਾਲਰਸ਼ਿਪ ਇਸ ਦਾਹਵੇ ਤੇ ਸ਼ੱਕ ਪੈਦਾ ਕਰਦੀ ਹੈ। ਬਰਾਊਨ ਯੂਨੀਵਰਸਿਟੀ ਦੇ ਚੀਨੀ ਸਾਹਿਤ ਦੇ ਵਿਦਵਾਨ ਡੇਵਿਡ ਲੈਟੀਮੋਰ ਨੇ ਲਿਖਿਆ ਹੈ: "ਰਾਜਦੂਤ ਦਾ ਵਿਸ਼ਵਾਸ ਬਿਲਕੁਲ ਅਨਿਆਂਪੂਰਨ ਸੀ. ਗਜ਼ਟੀਅਰ ਨੇ ਜੋ ਕਿਹਾ ਹੈ ਉਹ ਇਹ ਹੈ ਕਿ ਵੂ ਨੇ ਲਿਖਿਆ ਪੱਛਮ ਦੀ ਯਾਤਰਾ ਕਿਹਾ ਜਾਂਦਾ ਕੁਝ ਲਿਖਿਆ ਹੈ। ਇਸ ਵਿੱਚ ਇੱਕ ਨਾਵਲ ਬਾਰੇ ਕੁਝ ਨਹੀਂ ਦੱਸਿਆ ਗਿਆ। ਚਰਚਾ ਵਿੱਚਲੀ ਰਚਨਾ ਸਾਡੀ ਕਹਾਣੀ ਦਾ ਕੋਈ ਵੀ ਰੂਪ ਹੋ ਸਕਦੀ ਹੈ, ਜਾਂ ਕੁਝ ਹੋਰ ਪੂਰੀ ਤਰ੍ਹਾਂ ਅਲੱਗ ਹੋ ਸਕਦਾ ਹੈ।

ਅਨੁਵਾਦਕ W.J.F. ਜਨੇਰ ਦੱਸਦਾ ਹੈ ਕਿ ਭਾਵੇਂ ਵੂ ਨੂੰ ਚੀਨੀ ਨੌਕਰਸ਼ਾਹੀ ਅਤੇ ਰਾਜਨੀਤੀ ਦਾ ਗਿਆਨ ਸੀ, ਪਰ ਨਾਵਲ ਵਿੱਚ ਅਜਿਹੀ ਕੋਈ ਰਾਜਨੀਤਕ ਜਾਣਕਾਰੀ ਸ਼ਾਮਲ ਨਹੀਂ ਕੀਤੀ ਹੈ ਜੋ "ਇੱਕ ਚੰਗੇ ਪੜ੍ਹੇ ਲਿਖੇ ਆਮ ਆਦਮੀ ਨੂੰ ਨਾ ਪਤਾ ਹੋਵੇ"। ਐਂਥਨੀ ਸੀ ਯੂ ਲਿਖਦਾ ਹੈ ਕਿ ਲੇਖਕ ਦੀ ਪਹਿਚਾਣ, ਚੀਨੀ ਸਾਹਿਤ ਦੇ ਹੋਰ ਬਹੁਤ ਸਾਰੇ ਵੱਡੀਆਂ ਰਚਨਾਵਾਂ ਦੇ ਵਾਂਗ, "ਅਸਪਸ਼ਟ ਰਹਿੰਦੀ ਹੈ" ਪਰ ਇਹ ਵੀ ਹੈ ਕਿ ਵੁ ਹਿ "ਸਭ ਤੋਂ ਵੱਧ ਸੰਭਾਵੀ" ਲੇਖਕ ਹੈ।  ਗਲੇਨ ਡੂਡਬ੍ਰਿਜ ਦੁਆਰਾ ਕੀਤੇ ਗਏ ਵਿਸਥਾਰਿਤ ਅਧਿਐਨਾਂ ਨੂੰ ਯੂ ਨੇ ਆਪਣੇ ਸੰਦੇਹਵਾਦ ਦਾ ਆਧਾਰ ਬਣਾਇਆ ਹੈ। ਪਹਿਲਾਂ ਹੀ ਲੋਕ ਕਹਾਣੀਆਂ ਦੇ ਰੂਪ ਵਿੱਚ ਜ਼ਿਆਦਾਤਰ ਨਾਵਲ ਦੀ ਸਾਮਗਰੀ ਮਿਲ ਜਾਂਦੀ ਹੈ, ਇਸ ਤਥ ਦੇ ਨਾਲ ਲੇਖਕ ਦਾ ਸਵਾਲ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ।

ਹਵਾਲੇ

Tags:

ਚੀਨੀ ਸਾਹਿਤਮਿੰਗ ਰਾਜਵੰਸ਼

🔥 Trending searches on Wiki ਪੰਜਾਬੀ:

ਹਰਜਿੰਦਰ ਸਿੰਘ ਦਿਲਗੀਰਕਸ਼ਮੀਰਸੰਤ ਸਿੰਘ ਸੇਖੋਂਪੰਜਾਬ ਦੀ ਰਾਜਨੀਤੀਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਅਕਸ਼ਰਾ ਸਿੰਘਪਾਣੀਪੰਜਾਬੀ ਨਾਵਲ ਦਾ ਇਤਿਹਾਸਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਅੱਜ ਆਖਾਂ ਵਾਰਿਸ ਸ਼ਾਹ ਨੂੰਸਵਰਾਜਬੀਰਬਿਸਮਾਰਕਲੰਗਰਵੱਡਾ ਘੱਲੂਘਾਰਾਵਿਆਕਰਨਪੂਰਨ ਸੰਖਿਆਮੈਕਸਿਮ ਗੋਰਕੀਕਿਰਿਆਜੀਤ ਸਿੰਘ ਜੋਸ਼ੀਪੰਜਾਬੀ ਲੋਕਗੀਤਖੋਲ ਵਿੱਚ ਰਹਿੰਦਾ ਆਦਮੀਵੱਲਭਭਾਈ ਪਟੇਲਪੰਜਾਬੀ ਨਾਟਕਭਾਰਤ ਰਤਨਮੁਗ਼ਲ ਸਲਤਨਤਸਾਹਿਤ ਅਤੇ ਮਨੋਵਿਗਿਆਨਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪੰਜਾਬ ਵਿੱਚ ਕਬੱਡੀਦੁਆਬੀਉਪਵਾਕਯੂਰੀ ਗਗਾਰਿਨਪੰਜਾਬੀ ਲੋਕ ਸਾਹਿਤਜਨਮ ਸੰਬੰਧੀ ਰੀਤੀ ਰਿਵਾਜਬਿਲੀ ਆਇਲਿਸ਼ਲੋਹਾ1944ਖੇਡਸ਼ੁੱਕਰਚੱਕੀਆ ਮਿਸਲਵਿਆਕਰਨਿਕ ਸ਼੍ਰੇਣੀਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਪੰਜਾਬੀ ਕਲੰਡਰਪੰਜਾਬੀ ਲੋਕ ਬੋਲੀਆਂਪ੍ਰਤੀ ਵਿਅਕਤੀ ਆਮਦਨਗ੍ਰੀਸ਼ਾ (ਨਿੱਕੀ ਕਹਾਣੀ)ਮਹਿੰਗਾਈ ਭੱਤਾਸਮਾਜ ਸ਼ਾਸਤਰਹਮੀਦਾ ਹੁਸੈਨਪਰਵਾਸੀ ਪੰਜਾਬੀ ਨਾਵਲਨੇਪਾਲਜਲ੍ਹਿਆਂਵਾਲਾ ਬਾਗ ਹੱਤਿਆਕਾਂਡਖੁਰਾਕ (ਪੋਸ਼ਣ)ਪੰਜਾਬ (ਭਾਰਤ) ਵਿੱਚ ਖੇਡਾਂਫ਼ਿਨਲੈਂਡਪੰਜਾਬ ਦੇ ਮੇਲੇ ਅਤੇ ਤਿਓੁਹਾਰਸੁਕਰਾਤਸ਼ਬਦਜਨ-ਸੰਚਾਰਡਾ. ਨਾਹਰ ਸਿੰਘਸਮਾਜਕ ਪਰਿਵਰਤਨਊਸ਼ਾ ਉਪਾਧਿਆਏਚਾਰ ਸਾਹਿਬਜ਼ਾਦੇ (ਫ਼ਿਲਮ)2014ਰੋਮਾਂਸਵਾਦਮਹਾਤਮਾ ਗਾਂਧੀਜਾਰਜ ਵਾਸ਼ਿੰਗਟਨਸਰਵਉੱਚ ਸੋਵੀਅਤਅੰਮ੍ਰਿਤਪਾਲ ਸਿੰਘ ਖਾਲਸਾਸ਼ੰਕਰ-ਅਹਿਸਾਨ-ਲੋੲੇਪੰਜਾਬੀ ਬੁਝਾਰਤਾਂਭੰਗੜਾ (ਨਾਚ)ਅਭਾਜ ਸੰਖਿਆਸਫ਼ਰਨਾਮਾਸਤਵਿੰਦਰ ਬਿੱਟੀ🡆 More