ਕੁੱਪ

ਤੂੜੀ ਦੇ ਢੇਰ ਨੂੰ, ਕਣਕ ਦੇ ਨਾੜ ਨਾਲ ਜਾਂ ਸਲਵਾੜ ਨਾਲ ਜਾਂ ਕਾਹੀ ਨਾਲ, ਕਿਸੇ ਵੀ ਸ਼ਕਲ ਵਿਚ ਬਣਾ ਕੇ, ਬੰਨ੍ਹ ਕੇ, ਢੱਕ ਕੇ ਰੱਖਣ ਨੂੰ ਕੁੱਪ ਕਹਿੰਦੇ ਹਨ। ਕੁੱਪ ਨੂੰ ਕਈ ਇਲਾਕਿਆਂ ਵਿਚ ਮੂਸਲ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਜਦ ਲੋਕ ਕੁੱਲੀਆਂ/ਝੌਂਪੜੀਆਂ ਵਿਚ ਰਹਿੰਦੇ ਸਨ, ਉਸ ਸਮੇਂ ਤੂੜੀ ਨੂੰ ਕੁੱਪਾਂ ਵਿਚ ਰੱਖਿਆ ਜਾਂਦਾ ਸੀ। ਲੋਕਾਂ ਨੇ ਜਦ ਕੱਚੇ ਘਰ ਬਣਾ ਕੇ ਰਹਿਣਾ ਸ਼ੁਰੂ ਕੀਤਾ, ਉਸ ਸਮੇਂ ਵੀ ਤੂੜੀ ਨੂੰ ਕੁੱਪਾਂ ਵਿਚ ਰੱਖਦੇ ਸਨ। ਜਿਮੀਂਦਾਰਾਂ ਨੇ ਜਦ ਪੱਕੇ ਘਰ ਬਣਾਏ ਤਾਂ ਫੇਰ ਤੂੜੀ ਕੱਚੇ ਘਰਾਂ ਵਿਚ ਰੱਖੀ ਜਾਣ ਲੱਗੀ। ਹੁਣ ਬਹੁਤੇ ਘਰ ਪੱਕੇ ਹਨ ਅਤੇ ਤੂੜੀ ਵੀ ਪੱਕੇ ਘਰਾਂ ਵਿਚ ਰੱਖੀ ਜਾਂਦੀ ਹੈ।

ਕੁੱਪ

ਕੁੱਪ ਕਈ ਸ਼ਕਲਾਂ ਵਿਚ ਬਣਾਏ ਜਾਂਦੇ ਸਨ/ਹਨ। ਪਹਿਲਾਂ ਕੁੱਪ ਮੰਜਿਆਂ ਨਾਲ ਬਣਾਏ ਜਾਂਦੇ ਸਨ। ਕੁੱਪ ਆਮ ਤੌਰ 'ਤੇ ਅੱਠ ਜਾਂ ਛੇ ਮੰਜਿਆਂ ਨਾਲ ਬਣਾਏ ਜਾਂਦੇ ਸਨ। ਜਿੰਨੇ ਮੰਜਿਆਂ ਨਾਲ ਕੱਪ ਬਣਾਉਣਾ ਹੁੰਦਾ ਸੀ, ਓਨੇ ਮੰਜਿਆਂ ਨੂੰ ਬਾਹੀਆਂ ਦੇ ਲੋਟ ਖੜ੍ਹਾ ਕਰ ਲੈਂਦੇ ਸਨ। ਮੰਜਿਆਂ ਦੇ ਪਾਵੇ ਬਾਹਰਲੇ ਪਾਸੇ ਹੁੰਦੇ ਸਨ। ਇਨ੍ਹਾਂ ਮੰਜਿਆਂ ਦੇ ਉਪਰ ਦੀ ਤੇ ਪਾਵਿਆਂ ਦੇ ਨਾਲ ਦੀ ਰੱਸੇ ਦੇ ਦੋ ਗੇੜ ਦਿੱਤੇ ਜਾਂਦੇ ਸਨ। ਇਹ ਰੱਸਿਆਂ ਦੇ ਗੇੜ ਹੀ ਤੂੜੀ ਨੂੰ ਮੰਜਿਆਂ ਤੋਂ ਬਾਹਰ ਨਹੀਂ ਜਾਣ ਦਿੰਦੇ ਸਨ। ਮੰਜਿਆਂ ਦੇ ਵਿਚਾਲੇ ਤੂੜੀ ਸਿੱਟੀ ਜਾਂਦੇ ਸਨ। ਨਾਲ ਦੀ ਨਾਲ ਤੂੜੀ ਨੂੰ ਪੈਰਾਂ ਨਾਲ ਦੱਬੀ ਜਾਂਦੇ ਸਨ। ਜਦ ਤੂੜੀ ਮੰਜਿਆਂ ਦੇ ਬਰਾਬਰ ਆ ਜਾਂਦੀ ਸੀ ਤਾਂ ਮੰਜਿਆਂ ਤੋਂ ਰੱਸਾ ਖੋਲ੍ਹ ਕੇ ਉਨ੍ਹਾਂ ਮੰਜਿਆਂ ਨੂੰ ਫੇਰ ਪਹਿਲਾਂ ਦੀ ਤਰ੍ਹਾਂ ਉਪਰ ਕਰ ਕੇ ਰੱਖ ਲੈਂਦੇ ਸਨ। ਮੰਜਿਆਂ ਦੁਆਲੇ ਫੇਰ ਪਹਿਲਾਂ ਦੀ ਤਰ੍ਹਾਂ ਰੱਸਿਆਂ ਦੇ ਦੋ ਗੇੜ ਦਿੱਤੇ ਜਾਂਦੇ ਸਨ। ਇਨ੍ਹਾਂ ਦੁਵਾਰਾ ਰੱਖੇ ਮੰਜਿਆਂ ਵਿਚ ਤੂੜੀ ਫੇਰ ਸਿੱਟੀ ਜਾਂਦੇ ਸਨ। ਨਾਲ ਦੀ ਨਾਲ ਪੈਰਾਂ ਨਾਲ ਦੱਬੀ ਜਾਂਦੇ ਸਨ। ਇਸ ਵਿਧੀ ਨਾਲ ਕੁੱਪ ਬਣਾਇਆ ਜਾਂਦਾ ਸੀ। ਕੁੱਪ ਬਣਾਉਣ ਤੋਂ ਬਾਅਦ ਮੰਜੇ ਲਾਹ ਦਿੱਤੇ ਜਾਂਦੇ ਸਨ। ਫੇਰ ਕੁੱਪ ਦੇ ਉਪਰਲੇ ਪਾਸੇ ਸਲਵਾੜ ਕੁੱਪ ਤੋਂ ਬਾਹਰ ਤੱਕ ਪਾ ਦਿੰਦੇ ਸਨ। ਸਲਵਾੜ ਉਪਰ ਮਿੱਟੀ ਪਾ ਕੇ ਕੁੱਪ ਨੂੰ ਉਪਰੋਂ ਲਿੱਪ ਦਿੰਦੇ ਸਨ। ਉਪਰੋਂ ਲਿੱਪਣ ਨਾਲ ਮੀਂਹ ਦਾ ਪਾਣੀ ਕੁੱਪ ਵਿਚ ਨਹੀਂ ਪੈਂਦਾ ਸੀ। ਕੁੱਪ ਦੀਆਂ ਸਾਈਡਾਂ ਤੋਂ ਬਾਹਰ ਤੱਕ ਪਿਆ ਹੋਇਆ ਸਲਵਾੜ ਮੀਂਹ ਦੀ ਵਾਛੜ ਤੋਂ ਰੋਕਦਾ ਸੀ। ਕੁੱਪ ਵਿਚੋਂ ਫੇਰ ਲੋੜ ਅਨੁਸਾਰ ਤੂੜੀ ਧਰਤੀ ਦੇ ਲੈਵਲ ਤੋਂ ਇਕ ਸਾਈਡ ਤੋਂ ਕੱਢਦੇ ਰਹਿੰਦੇ ਹਨ। ਇਸ ਤਰ੍ਹਾਂ ਮੰਜਿਆਂ ਨਾਲ ਕੁੱਪ ਬਣਦੇ ਸਨ।

ਮੰਜਿਆਂ ਤੋਂ ਪਿਛੋਂ ਕਣਕ ਦੇ ਨਾੜ ਨਾਲ, ਕਾਹੀ ਨਾਲ ਤੇ ਸਲਵਾੜ ਨਾਲ ਕੁੱਪ ਬੰਨ੍ਹੇ ਜਾਣ ਲੱਗੇ। ਇਹ ਕੁੱਪ ਗੋਲ ਆਕਾਰ ਵਿਚ ਗੁੰਬਦ ਦੀ ਸ਼ਕਲ ਵਿਚ ਬੰਨ੍ਹੇ ਜਾਂਦੇ ਸਨ/ਹਨ। ਜਿਥੇ ਕੁੱਪ ਬੰਨ੍ਹਣਾ ਹੁੰਦਾ ਸੀ, ਉਥੇ ਪਹਿਲਾਂ ਤੂੜੀ ਦਾ ਛੋਟਾ ਜਿਹਾ ਢੇਰ ਸਿੱਟ ਲੈਂਦੇ ਸਨ। ਫੇਰ ਉਸ ਢੇਰ ਦੇ ਦੁਆਲੇ ਕਣਕ ਦੇ ਨਾੜ/ਸਲਵਾੜ/ਕਾਹੀ ਨੂੰ ਚਾਰ ਕੁ ਇੰਚ ਡੂੰਘੀ ਖਾਈ ਪੁੱਟਕੇ ਖੜ੍ਹਾ ਕੀਤਾ ਜਾਂਦਾ ਸੀ। ਇਸ ਖੜੇ ਕੀਤੇ ਨਾੜ/ਸਲਵਾੜ/ਕਾਹੀ ਦੁਆਲੇ ਪੱਟੀ ਹੋਈ ਮਿੱਟੀ ਨੂੰ ਹੀ ਖਾਈ ਵਿਚ ਸੁੱਟ ਕੇ ਤੋਹ ਦਿੱਤਾ ਜਾਂਦਾ ਸੀ ਜਿਸ ਕਰ ਕੇ ਨਾੜ/ਸਲਵਾੜ/ਕਾਹੀ ਖੜ੍ਹ ਜਾਂਦੀ ਸੀ। ਇਸ ਖੜਵੇ ਕੀਤੇ ਨਾੜ/ਸਲਵਾੜ/ਕਾਹੀ ਦੇ ਆਲੇ-ਦੁਆਲੇ ਕਣਕ ਦੇ ਨਾੜ/ਕਾਹੀ/ ਸਲਵਾੜ ਦੀ ਵੱਟੀ ਹੋਈ ਬੇੜ ਦੇ ਗੇੜੇ ਦਿੱਤੇ ਜਾਂਦੇ ਸਨ। ਇਹ ਬੇੜ ਦੇ ਗੇੜੇ ਹੀ ਤੂੜੀ ਨੂੰ ਕੁੱਪ ਤੋਂ ਬਾਹਰ ਜਾਣ ਤੋਂ ਰੋਕਦੇ ਸਨ। ਕੁੱਪ ਵਿਚ ਫੇਰ ਹੋਰ ਤੂੜੀ ਸਿੱਟੀ ਜਾਂਦੀ ਸੀ। ਸਿੱਟੀ ਤੂੜੀ ਨੂੰ ਆਦਮੀ ਕੁੱਪ ਵਿਚ ਵੜ ਕੇ ਲਤੜੀ ਜਾਂਦੇ ਸਨ। ਜਦ ਖੜੀ ਕੀਤੀ ਨਾੜ/ਕਾਹੀ/ਸਲਵਾੜ ਵਾਲਾ ਹਿੱਸਾ ਭਰ ਜਾਂਦਾ ਸੀ, ਤਾਂ ਉਸ ਨਾੜ/ਕਾਹੀ/ਸਲਵਾੜ ਦੇ ਉਪਰ ਫੇਰ ਹੋਰ ਨਾੜ/ਕਾਹੀ/ਸਲਵਾੜ ਨੂੰ ਜੋੜਿਆ ਜਾਂਦਾ ਸੀ। ਏਸੇ ਜੋੜੇ ਹੋਏ ਹਿੱਸੇ ਦੇ ਦੁਆਲੇ ਫੇਰ ਬੇੜ ਦੇ ਗੇੜੇ ਦਿੱਤੇ ਜਾਂਦੇ ਸਨ। ਫੇਰ ਇਸ ਹਿੱਸੇ ਵਿਚ ਤੂੜੀ ਸਿੱਟੀ ਜਾਂਦੀ ਸੀ। ਨਾਲ ਦੀ ਨਾਲ ਤੂੜੀ ਨੂੰ ਪੈਰਾਂ ਨਾਲ ਦੱਬਦੇ ਰਹਿੰਦੇ ਸਨ। ਇਸ ਵਿਧੀ ਨਾਲ ਹੀ ਹੋਰ ਨਾੜ/ਕਾਹੀ/ਸਲਵਾੜ ਨੂੰ ਜੋੜਿਆ ਜਾਂਦਾ ਸੀ ਤੇ ਕੁੱਪ ਵਿਚ ਤੂੜੀ ਪਾਈ ਜਾਂਦੀ ਰਹਿੰਦੀ ਸੀ। ਜਿਉਂ-ਜਿਉਂ ਕੁੱਪ ਉਪਰ ਜਾਈ ਜਾਂਦਾ ਸੀ, ਤਿਉਂ-ਤਿਉਂ ਕੁੱਪ ਦਾ ਘੇਰਾ ਘੱਟ ਕੀਤਾ ਜਾਂਦਾ ਸੀ। ਜਦ ਕੁੱਪ ਵਿਚ ਸਾਰੀ ਤੂੜੀ ਭਰ ਦਿੱਤੀ ਜਾਂਦੀ ਸੀ ਤਾਂ ਕੁੱਪ ਦੇ ਉਪਰਲੇ ਹਿੱਸੇ ਦਾ ਘੇਰਾ ਘੱਟਘੱਟ ਕਰਦੇ ਹੋਏ ਬਿਲਕੁਲ ਉਪਰ ਤੋਂ ਬੰਦ ਕਰ ਦਿੱਤਾ ਜਾਂਦਾ ਸੀ। ਕੁੱਪ ਐਨੀ ਚੰਗੀ ਤਰ੍ਹਾਂ ਬੰਨ੍ਹੇ ਹੁੰਦੇ ਸਨ ਕਿ ਮੀਂਹ ਦੇ ਪਾਣੀ ਦੀ ਇਕ ਬੂੰਦ ਵੀ ਅੰਦਰ ਨਹੀਂ ਜਾ ਸਕਦੀ ਸੀ। ਲੋੜ ਅਨੁਸਾਰ ਫੇਰ ਕੁੱਪ ਵਿਚੋਂ ਤੂੜੀ ਧਰਤੀ ਦੀ ਪੱਧਰ ਤੋਂ ਕੁੱਪ ਨੂੰ ਕੱਟ ਕੇ ਕੱਢਦੇ ਰਹਿੰਦੇ ਸਨ।

ਕਈ ਜਿਮੀਂਦਾਰ ਤੂੜੀ ਦੇ ਲੰਮੀ ਧੜ ਬਣਾ ਕੇ ਉਸ ਉੱਪਰ ਨਾੜ/ਕਾਹੀ/ ਸਲਵਾੜ ਪਾ ਕੇ ਮਿੱਟੀ ਨਾਲ ਲਿੱਪ ਕੇ ਹੀ ਕੁੱਪ ਬਣਾ ਲੈਂਦੇ ਸਨ/ਹਨ। ਹੁਣ ਪੰਜਾਬ ਵਿਚ ਕਿਤੇ ਵੀ ਤੁਹਾਨੂੰ ਮੰਜਿਆਂ ਨਾਲ ਬਣਿਆ ਕੁੱਪ ਨਹੀਂ ਮਿਲੇਗਾ। ਹਾਂ, ਹੁਣ ਖੇਤਾਂ ਵਿਚ ਕਿਸੇ ਕਿਸੇ ਜਿਮੀਂਦਾਰ ਦਾ ਗੁੰਬਦ ਦੀ ਸ਼ਕਲ ਵਾਲਾ ਤੇ ਧੜ ਵਾਲਾ ਕੁੱਪ ਲਾਇਆ ਜ਼ਰੂਰ ਮਿਲ ਜਾਂਦਾ ਹੈ।

ਹਵਾਲੇ

Tags:

ਕਣਕਤੂੜੀ

🔥 Trending searches on Wiki ਪੰਜਾਬੀ:

ਮੈਕਸੀਕੋ ਸ਼ਹਿਰਮੱਧਕਾਲੀਨ ਪੰਜਾਬੀ ਸਾਹਿਤਸੰਯੁਕਤ ਰਾਜ ਡਾਲਰਨਵਤੇਜ ਭਾਰਤੀਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਪੰਜਾਬ ਦੀ ਰਾਜਨੀਤੀਅਦਿਤੀ ਮਹਾਵਿਦਿਆਲਿਆਰੂਸਇੰਡੋਨੇਸ਼ੀਆਈ ਰੁਪੀਆਦਲੀਪ ਕੌਰ ਟਿਵਾਣਾਕਲੇਇਨ-ਗੌਰਡਨ ਇਕੁਏਸ਼ਨਜਮਹੂਰੀ ਸਮਾਜਵਾਦਮਾਰਕਸਵਾਦ2015ਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਲੋਕਧਾਰਾਪੰਜਾਬੀ ਭਾਸ਼ਾਸ਼ਿਵਾ ਜੀਭਲਾਈਕੇਮਲਾਲਾ ਯੂਸਫ਼ਜ਼ਈਪ੍ਰਦੂਸ਼ਣਪੁਆਧਦਾਰ ਅਸ ਸਲਾਮਆਧੁਨਿਕ ਪੰਜਾਬੀ ਕਵਿਤਾਗੁਰਮੁਖੀ ਲਿਪੀਓਪਨਹਾਈਮਰ (ਫ਼ਿਲਮ)ਰਿਆਧਤਖ਼ਤ ਸ੍ਰੀ ਦਮਦਮਾ ਸਾਹਿਬਕਬੱਡੀਅਨਮੋਲ ਬਲੋਚਪੁਰਾਣਾ ਹਵਾਨਾਮਿਆ ਖ਼ਲੀਫ਼ਾਭਾਰਤ ਦਾ ਸੰਵਿਧਾਨਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬ ਦਾ ਇਤਿਹਾਸਖੇਡਸੀ.ਐਸ.ਐਸਆਤਮਾਉਕਾਈ ਡੈਮਪੰਜਾਬੀ ਕੱਪੜੇਮਾਈਕਲ ਡੈੱਲਪੱਤਰਕਾਰੀਪੰਜ ਤਖ਼ਤ ਸਾਹਿਬਾਨਗੁਰੂ ਰਾਮਦਾਸਹਾਈਡਰੋਜਨਸੁਰਜੀਤ ਪਾਤਰਰਾਜਹੀਣਤਾਨਾਨਕਮੱਤਾਲੋਕ-ਸਿਆਣਪਾਂਛੋਟਾ ਘੱਲੂਘਾਰਾਸ਼ਿੰਗਾਰ ਰਸਸ਼ਾਹ ਹੁਸੈਨਮਿਖਾਇਲ ਬੁਲਗਾਕੋਵ੧੭ ਮਈਤਜੱਮੁਲ ਕਲੀਮਮੌਰੀਤਾਨੀਆਲਹੌਰਮਸੰਦਇਗਿਰਦੀਰ ਝੀਲਦ ਸਿਮਪਸਨਸਗੈਰੇਨਾ ਫ੍ਰੀ ਫਾਇਰਫ਼ਲਾਂ ਦੀ ਸੂਚੀਬਾਬਾ ਫ਼ਰੀਦਨਾਟੋਪੰਜਾਬ (ਭਾਰਤ) ਦੀ ਜਨਸੰਖਿਆਨਿਮਰਤ ਖਹਿਰਾਯੂਰਪੀ ਸੰਘਭਾਰਤ8 ਦਸੰਬਰਐਸਟਨ ਵਿਲਾ ਫੁੱਟਬਾਲ ਕਲੱਬਸੂਰਜ ਮੰਡਲਨੌਰੋਜ਼ਪੰਜਾਬ ਰਾਜ ਚੋਣ ਕਮਿਸ਼ਨਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਮਦਰ ਟਰੇਸਾਸਿੰਗਾਪੁਰਬੋਲੀ (ਗਿੱਧਾ)🡆 More