ਹਜ਼ਾਰਾਜਾਤ

ਹਜ਼ਾਰਾਜਾਤ (ਫ਼ਾਰਸੀ: ur, ਅੰਗਰੇਜ਼ੀ: Hazarajat, ਹਜ਼ਾਰਗੀ: ur), ਜਿਸ ਨੂੰ ਹਜ਼ਾਰਸਤਾਨ ਵੀ ਕਿਹਾ ਜਾਂਦਾ ਹੈ, ਹਜ਼ਾਰਾ ਲੋਕ ਦੀ ਕੇਂਦਰੀ ਅਫ਼ਗ਼ਾਨਿਸਤਾਨ ਵਿੱਚ ਸਥਿਤ ਮਾਤਭੂਮੀ ਹੈ। ਇਹ ਹਿੰਦੂ ਕੁਸ਼ ਪਰਬਤਾਂ ਦੇ ਪੱਛਮੀ ਭਾਗ ਵਿੱਚ ਕੋਹ-ਏ-ਬਾਬਾ ਲੜੀ ਵਿੱਚ ਪਸਰਿਆ ਹੈ। ਉੱਤਰ ਵਿੱਚ ਬਾਮਯਾਨ ਦਰੋਣੀ, ਦੱਖਣ ਵਿੱਚ ਹੇਲਮੰਦ ਨਦੀ, ਪੱਛਮ ਵਿੱਚ ਫਿਰੋਜਕੋਹ ਪਹਾੜ ਅਤੇ ਪੂਰਬ ਵਿੱਚ ਉਨਈ ਦੱਰਾ ਇਸਦੀਆਂ ਸਰਹੱਦਾਂ ਮੰਨੀਆਂ ਜਾਂਦੀਆਂ ਹਨ। ਪਸ਼ਤੂਨ ਕਬੀਲਿਆਂ ਦੁਆਰਾ ਹਮਲਿਆਂ ਦੇ ਕਾਰਨ ਇਸਦੀਆਂ ਸਰਹਦਾਂ ਸਮੇਂ-ਸਮੇਂ ਬਦਲਦੀਆਂ ਰਹੀਆਂ ਹਨ।ਬਗ਼ਲਾਨ, ਬਾਮੀਆਨ, ਦਾਏਕੁੰਦੀ ਸੂਬੇ ਲੱਗਪੱਗ ਪੂਰੇ-ਦੇ-ਪੂਰੇ ਹਜ਼ਾਰਾਜਾਤ ਵਿੱਚ ਆਉਂਦੇ ਹਨ, ਜਦੋਂ ਕਿ ਹੇਲਮੰਦ, ਗ਼ਜ਼ਨੀ, ਗ਼ੌਰ, ਔਰੋਜ਼ਗਾਨ, ਪਰਵਾਨ, ਸਮੰਗਾਨ, ਸਰ-ਏ-ਪੋਲ ਅਤੇ ਮੈਦਾਨ ਵਰਦਿੱਕ ਸੂਬਿਆਂ ਦੇ ਵੱਡੇ ਹਿੱਸੇ ਵੀ ਇਸਦਾ ਭਾਗ ਮੰਨੇ ਜਾਂਦੇ ਹਨ। ਇਸ ਖੇਤਰ ਨੂੰ ਪਰੋਪਾਮੀਜ਼ਨ ਵੀ ਕਹਿੰਦੇ ਹਨ। ਹਜ਼ਾਰਾਜਾਤ ਨਾਮ ਪਹਿਲੀ ਵਾਰ 16ਵੀਂ ਸਦੀ ਵਿੱਚ ਮੁਗਲ ਸਮਰਾਟ ਬਾਬਰ ਦੇ ਲਿਖੇ ਬਾਬਰ ਨਾਮਾ ਵਿੱਚ ਆਇਆ ਹੈ। ਪ੍ਰਸਿੱਧ ਭੂਗੋਲਵਿਦ ਇਬਨ ਬਤੂਤਾ 1333 ਵਿੱਚ ਅਫਗਾਨਿਸਤਾਨ ਪਹੁੰਚਿਆ, ਉਸ ਨੇ ਦੇਸ਼ ਭਰ ਦੀ ਯਾਤਰਾ ਕੀਤੀ ਪਰ ਕਿਸੇ ਵੀ ਸਥਾਨ ਦਾ ਨਾਮ ਹਜ਼ਾਰਾਜਾਤ ਜਾਂ ਹਜ਼ਾਰਾ ਲੋਕ ਦੇ ਤੌਰ ਤੇ ਰਿਕਾਰਡ ਨਹੀਂ ਕੀਤਾ। ਇਸ ਤੋਂ ਪਹਿਲਾਂ ਦੇ ਭੂਗੋਲਵੇਤਾਵਾਂ, ਇਤਿਹਾਸਕਾਰਾਂ, ਮੁਹਿੰਮਬਾਜ਼ ਯੋਧਿਆਂ ਜਾਂ ਹਮਲਾਵਰਾਂ ਨੇ ਵੀ ਇਸ ਨਾਮ ਦਾ ਜ਼ਿਕਰ ਨਹੀਂ ਕੀਤਾ।

ਹਜ਼ਾਰਾਜਾਤ
Flag of Hazaristan
ਹਜ਼ਾਰਾਜਾਤ
Hazarajat map.jpg
ਅਨੁਮਾਨਤ ਖੇਤਰਫਲ਼80,000 ਵਰਗ ਮੀਲ (207,199 ਵਰਗ ਕਿਲੋਮੀਟਰ)
ਅਨੁਮਾਨਤ ਆਬਾਦੀAfghanistan, The World Factbook, Central Intelligence Agency, Accessed December 14, 200160 ਲੱਖ
ਆਬਾਦੀ ਦੀ ਘਣਤਾ50 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਜਾਂ 130 ਵਿਅਕਤੀ ਪ੍ਰਤੀ ਮੀਲ
ਹਜ਼ਾਰਾਜਾਤ ਖੇਤਰ ਵਿੱਚ (ਪੂਰੇ ਜਾਂ ਅਧੂਰੇ) ਸੂਬੇਬਗ਼ਲਾਨ
ਬਾਮੀਆਨ
ਦਾਏਕੁੰਦੀ
ਹੇਲਮੰਦ
ਗ਼ਜ਼ਨੀ
ਗ਼ੌਰ
ਔਰੋਜ਼ਗਾਨ
ਪਰਵਾਨ
ਸਮਨਗਾਨ
ਮੈਦਾਨ ਵਰਦਿੱਕ
ਜਾਤੀਆਂਹਜ਼ਾਰਾ

ਤਾਜਿਕ

ਪਸ਼ਤੂਨ
ਭਾਸ਼ਾਈਂਹਜ਼ਾਰਗੀ

ਦਰੀ ਫ਼ਾਰਸੀ

ਪਸ਼ਤੋ

ਇਤਿਹਾਸ

ਹਜ਼ਾਰਾਜਾਤ 
ਕੈਪ ਦੇ ਨਾਲ ਇੱਕ ਦਾੜ੍ਹੀ ਵਾਲੇ ਆਦਮੀ, ਸੰਭਵ ਹੈ ਸਿਥੀਅਨ ਦਾ ਬੁੱਤ, ਤੀਜੀ-ਚੌਥੀ ਸਦੀ ਈਸਵੀ

ਇਸ ਖੇਤਰ ਨੂੰ ਸੱਫਾਰੀ ਰਾਜਵੰਸ਼ ਵਲੋਂ ਇਸਲਾਮੀ ਬਣਾਉਣ ਅਤੇ ਆਪਣੇ ਸਾਮਰਾਜ ਦਾ ਹਿੱਸਾ ਬਣਾਉਣ ਤੋਂ ਪਹਿਲਾਂ ਲੜੀਵਾਰ ਹਖ਼ਾਮਨਸ਼ੀ ਸਲਤਨਤ, ਸਲੋਕੀ ਸਲਤਨਤ, ਮੌਰੀਆ ਸਲਤਨਤ, ਕੁਸ਼ਾਨ, ਅਤੇ ਹਫਥਾਲੀ ਲੋਕਾਂ ਨੇ ਰਾਜ ਕੀਤਾ। ਦਿੱਲੀ ਸਲਤਨਤ ਦਾ ਹਿੱਸਾ ਬਣਨ ਤੋਂ ਪਹਿਲਾਂ ਸਾਮਾਨੀ, ਫਿਰ ਗ਼ਜ਼ਨਵੀ ਅਤੇ ਗੌਰੀ ਰਾਜਵੰਸ਼ਾਂ ਦੇ ਅਧੀਨ ਰਿਹਾ। 13ਵੀਂ ਸਦੀ ਵਿੱਚ ਇਸ ਤੇ ਚੰਗੇਜ ਖਾਨ ਅਤੇ ਉਸ ਦੀ ਮੰਗੋਲ ਫੌਜ ਨੇ ਹਮਲਾ ਕੀਤਾ। ਬਾਅਦ ਵਿੱਚ ਇਹ ਕਰਮਵਾਰ ਤੈਮੂਰ ਰਾਜਵੰਸ਼, ਮੁਗਲ ਸਾਮਰਾਜ ਅਤੇ ਦੁੱਰਾਨੀ ਸਾਮਰਾਜ ਦਾ ਹਿੱਸਾ ਬਣ ਗਿਆ।

ਜਦ ਸਿਕੰਦਰ ਮਹਾਨ ਉੱਤਰ ਵੱਲ (ਹੁਣ ਅਫਗਾਨਿਸਤਾਨ) ਵਿੱਚ ਯਾਤਰਾ ਤੇ ਨਿਕਲਿਆ, "ਉਸ ਦੇ ਇਤਿਹਾਸਕਾਰ ਲਿਖਦੇ ਹਨ ਕਿ ਸਿਕੰਦਰ ਨੂੰ ਇਸ ਖੇਤਰ ਵਿੱਚ ਬੜੇ ਅਜੀਬ ਲੋਕ ਟੱਕਰੇ ਹੋਰਾਂ ਨਾਲੋਂ ਵੱਧ ਝਗੜਾਲੂ ਸਨ। ਕੈਂਟ ਕੋਰਸ ਦਾ ਦੁਆਰਾ ਦਿੱਤਾ ਵੇਰਵਾ ਕਿ ਲੋਕ ਕੱਚੇ ਮਿੱਟੀ ਦੇ ਘਰਾਂ ਵਿੱਚ ਰਹਿੰਦੇ ਸਨ ਅੱਜ ਕੋਈ ਵੀ ਯਾਤਰੀ ਦੇਖ ਸਕਦਾ ਹੈ (ਈਰਾਨ ਦੀ ਸਭਿਅਤਾ, ਪੰਨਾ 422)।

ਹਵਾਲੇ

Tags:

ਅਫ਼ਗ਼ਾਨਿਸਤਾਨਅੰਗਰੇਜ਼ੀਇਬਨ ਬਤੂਤਾਗ਼ਜ਼ਨੀ ਸੂਬਾਪਸ਼ਤੂਨ ਕਬੀਲੇਫ਼ਾਰਸੀਬਾਬਰਮੁਗਲ ਸਾਮਰਾਜਸਮੰਗਾਨ ਸੂਬਾਹਜ਼ਾਰਗੀ ਭਾਸ਼ਾਹਜ਼ਾਰਾ ਲੋਕਹਿੰਦੂ ਕੁਸ਼ਹੇਲਮੰਦ ਨਦੀਹੇਲਮੰਦ ਸੂਬਾ

🔥 Trending searches on Wiki ਪੰਜਾਬੀ:

ਚੁਮਾਰਮਾਤਾ ਸਾਹਿਬ ਕੌਰਡੇਂਗੂ ਬੁਖਾਰਵਿਰਾਟ ਕੋਹਲੀਜਿਓਰੈਫਪੀਰ ਬੁੱਧੂ ਸ਼ਾਹਕਿੱਸਾ ਕਾਵਿਖੋਜਨਿਤਨੇਮਗੁਰੂ ਅਰਜਨਅਮਰੀਕੀ ਗ੍ਰਹਿ ਯੁੱਧਬਿਆਂਸੇ ਨੌਲੇਸਅੱਲ੍ਹਾ ਯਾਰ ਖ਼ਾਂ ਜੋਗੀਆਈ ਹੈਵ ਏ ਡਰੀਮਜਨੇਊ ਰੋਗਕੁੜੀਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਓਕਲੈਂਡ, ਕੈਲੀਫੋਰਨੀਆਪੋਲੈਂਡਬੰਦਾ ਸਿੰਘ ਬਹਾਦਰਦੋਆਬਾ191228 ਮਾਰਚ੧੭ ਮਈਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਭਾਸ਼ਾਦਲੀਪ ਸਿੰਘਚੀਨਉਜ਼ਬੇਕਿਸਤਾਨਲੈੱਡ-ਐਸਿਡ ਬੈਟਰੀਮਦਰ ਟਰੇਸਾਵੋਟ ਦਾ ਹੱਕਨਿੱਕੀ ਕਹਾਣੀਖੇਡਪੰਜਾਬੀ ਨਾਟਕਜ਼ਪੰਜਾਬੀ ਬੁਝਾਰਤਾਂਆਮਦਨ ਕਰਯੂਨੀਕੋਡਗੜ੍ਹਵਾਲ ਹਿਮਾਲਿਆਸੱਭਿਆਚਾਰ ਅਤੇ ਮੀਡੀਆਲੋਧੀ ਵੰਸ਼ਲਿਸੋਥੋਨਿਬੰਧਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਫੁੱਟਬਾਲਭਾਰਤ ਦਾ ਸੰਵਿਧਾਨਅਨਮੋਲ ਬਲੋਚਨਿਬੰਧ ਦੇ ਤੱਤਅੰਦੀਜਾਨ ਖੇਤਰਸਾਊਥਹੈਂਪਟਨ ਫੁੱਟਬਾਲ ਕਲੱਬਸੂਫ਼ੀ ਕਾਵਿ ਦਾ ਇਤਿਹਾਸਗੁਰੂ ਨਾਨਕ ਜੀ ਗੁਰਪੁਰਬਦਲੀਪ ਕੌਰ ਟਿਵਾਣਾਮਿੱਤਰ ਪਿਆਰੇ ਨੂੰਆਂਦਰੇ ਯੀਦਪ੍ਰਿੰਸੀਪਲ ਤੇਜਾ ਸਿੰਘਊਧਮ ਸਿਘ ਕੁਲਾਰਵਲਾਦੀਮੀਰ ਵਾਈਸੋਤਸਕੀਇਗਿਰਦੀਰ ਝੀਲਬਹਾਵਲਪੁਰਸੋਹਣ ਸਿੰਘ ਸੀਤਲ15ਵਾਂ ਵਿੱਤ ਕਮਿਸ਼ਨਪੰਜਾਬੀ ਵਿਕੀਪੀਡੀਆ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਸਪੇਨ2024ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਮਿਲਖਾ ਸਿੰਘਹਿੰਦੂ ਧਰਮ1989 ਦੇ ਇਨਕਲਾਬਸਮਾਜ ਸ਼ਾਸਤਰਪੰਜਾਬੀ ਰੀਤੀ ਰਿਵਾਜਐੱਸਪੇਰਾਂਤੋ ਵਿਕੀਪੀਡਿਆਫ਼ਲਾਂ ਦੀ ਸੂਚੀਖੁੰਬਾਂ ਦੀ ਕਾਸ਼ਤ🡆 More