ਸ਼ਰੀਫ਼ ਸਾਬਿਰ

ਸ਼ੇਖ ਮੁਹੰਮਦ ਸ਼ਰੀਫ਼ ਸਾਬਿਰ ( ਉਰਦੂ : شریف صابر; 18 ਮਈ 1928 – 1 ਅਕਤੂਬਰ 2015),ਆਮ ਤੌਰ `ਤੇ ਸ਼ਰੀਫ਼ ਸਾਬਿਰ ਇੱਕ ਪਾਕਿਸਤਾਨੀ-ਪੰਜਾਬੀ ਵਿਦਵਾਨ, ਕਵੀ, ਖੋਜਕਾਰ ਅਤੇ ਸਿੱਖਿਆ ਸ਼ਾਸਤਰੀ ਸੀ ਜੋ ਹੀਰ ਵਾਰਿਸ ਸ਼ਾਹ ਦੇ ਸਭ ਤੋਂ ਪ੍ਰਮਾਣਿਕ ਐਡੀਸ਼ਨ ਦੇ ਸੰਪਾਦਨ ਲਈ ਦੂਰ ਦੂਰ ਤੱਕ ਜਾਣਿਆ ਜਾਂਦਾ ਹੈ, ਜੋ 1985 ਵਿੱਚ ਪ੍ਰਕਾਸ਼ਿਤ ਹੋਇਆ। ਇਸ ਕੰਮ ਨੂੰ ਪੂਰਾ ਕਰਨ ਲਈ ਉਸ ਨੂੰ ਦਸ ਸਾਲ ਤੋਂ ਵੱਧ ਦਾ ਸਮਾਂ ਲੱਗਾ। ਇਸ ਤੋਂ ਪਹਿਲਾਂ ਉਹ ਕਾਦਿਰ ਯਾਰ ਦੇ ਪੂਰਨ ਭਗਤ ਦੀ ਸੰਪਾਦਨਾ ਅਤੇ ਸਾਦੀ ਸ਼ਿਰਾਜ਼ੀ ਦੇ ਗੁਲਿਸਤਾਨ ਅਤੇ ਬੁਸਤਾਨ ਦੇ ਕੁਝ ਹਿੱਸਿਆਂ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਕਵਿਤਾ ਦੀ ਇੱਕ ਪੁਸਤਕ ਲਿਖ ਚੁੱਕਾ ਹੈ। ਉਸਨੇ ਸੁਲਤਾਨ ਬਾਹੂ ਦੇ ਕਾਵਿ ਸੰਗ੍ਰਹਿ ਆਬੀਆਤ-ਏ-ਬਾਹੂ, ਮੀਆਂ ਮੁਹੰਮਦ ਬਖ਼ਸ਼ ਦੀ ਸੈਫੁਲ ਮੁਲੁੱਕ ਦੀ ਯਾਦਗਾਰੀ ਰਚਨਾ, ਬੁੱਲ੍ਹੇ ਸ਼ਾਹ ਦੀ ਕਵਿਤਾ ਦਾ ਸੰਪਾਦਨ ਕੀਤਾ ਅਤੇ ਆਪਣੀ ਮੌਤ ਤੋਂ ਪਹਿਲਾਂ ਬਾਬਾ ਫ਼ਰੀਦ ਦੀ ਕਵਿਤਾ ਦਾ ਸੰਪਾਦਨ ਪੂਰਾ ਕੀਤਾ ਸੀ। ਫ਼ਾਰਸੀ ਅਤੇ ਅਰਬੀ ਦੇ ਵਿਦਵਾਨ ਹੋਣ ਦੇ ਨਾਤੇ, ਉਸਨੇ ਅਲੀ ਹਜਵੇਰੀ ਗੁੰਜ ਬਖ਼ਸ਼ ਦੇ ਕਸ਼ਫ਼ ਉਲ ਮਹਿਜੂਬ ਦਾ ਫ਼ਾਰਸੀ ਤੋਂ ਉਰਦੂ ਵਿੱਚ ਇੱਕ ਬੇਮਿਸਾਲ ਅਨੁਵਾਦ ਕੀਤਾ। ਉਸ ਨੂੰ ਪੰਜਾਬ ਔਕਾਫ਼ ਵਿਭਾਗ ਵੱਲੋਂ ਨਿਯੁਕਤ ਕੀਤਾ ਗਿਆ ਸੀ।

ਸ਼ਰੀਫ਼ ਸਾਬਿਰ
شریف صابر
ਸ਼ਰੀਫ਼ ਸਾਬਿਰ
ਸ਼ਰੀਫ਼ ਸਾਬਿਰ 2010 ਵਿੱਚ
ਜਨਮ18 ਮਈ 1928
ਪੱਕੀ ਸਰਾਂ (ਲਾਹੌਰ ਦੇ ਨੇੜੇ), ਸ਼ੇਖੂਪੁਰਾ ਜ਼ਿਲ੍ਹਾ, ਪਾਕਿਸਤਾਨ
ਮੌਤ1 ਅਕਤੂਬਰ 2015 (ਉਮਰ 87)
ਨਾਰੰਗ ਮੰਡੀ, ਪੰਜਾਬ
ਪੇਸ਼ਾਪੰਜਾਬੀ ਵਿਦਵਾਨ, ਕਵੀ, ਖੋਜਕਾਰ ਅਤੇ ਸਿੱਖਿਆ ਸ਼ਾਸਤਰੀ
ਜੀਵਨ ਸਾਥੀਜ਼ੁਬੈਦਾ ਅਖ਼ਤਰ (ਮੌਤ 2000)
ਬੱਚੇ6
ਵੈੱਬਸਾਈਟhttp://msharifsabir.com

ਅਰੰਭਕ ਜੀਵਨ

ਸ਼ਰੀਫ਼ ਸਾਬਿਰ ਦਾ ਜਨਮ ਪੱਕੀ ਸਰਾਂ (ਲਾਹੌਰ ਦੇ ਨੇੜੇ), ਸ਼ੇਖੂਪੁਰਾ ਜ਼ਿਲ੍ਹਾ, ਪਾਕਿਸਤਾਨ ਵਿੱਚ ਇੱਕ ਗ਼ਰੀਬ ਘਰ ਵਿੱਚ ਹੋਇਆ ਸੀ। ਆਪਣੇ ਉਮਰ ਦੇ ਸਾਥੀਆਂ ਦੇ ਉਲਟ, ਉਸਨੇ ਆਪਣੀ ਕਿਸ਼ੋਰ ਉਮਰ ਦਾ ਜ਼ਿਆਦਾਤਰ ਸਮਾਂ ਕੰਮ ਕਰਨ ਅਤੇ ਆਪਣੀਆਂ ਟਿਊਸ਼ਨਾਂ ਦਾ ਭੁਗਤਾਨ ਕਰਨ ਲਈ ਕਮਾਉਣ ਵਿੱਚ ਬਿਤਾਇਆ। ਉਸਨੇ ਆਪਣਾ ਕੈਰੀਅਰ ਇੱਕ ਸਰਕਾਰੀ ਸਕੂਲ ਵਿੱਚ ਅੰਗਰੇਜ਼ੀ ਭਾਸ਼ਾ ਦੇ ਅਧਿਆਪਕ ਵਜੋਂ ਸ਼ੁਰੂ ਕੀਤਾ। ਐਲੀਮੈਂਟਰੀ ਕਲਾਸਾਂ ਨੂੰ ਅੰਗਰੇਜ਼ੀ ਪੜ੍ਹਾਉਂਦੇ ਹੋਏ, ਉਸਨੇ ਨਿੱਜੀ ਤੌਰ 'ਤੇ ਫਾਰਸੀ ਵਿੱਚ ਐਮਏ ਕੀਤੀ ਅਤੇ ਲਾਹੌਰ ਦੇ ਸੈਂਟਰਲ ਮਾਡਲ ਸਕੂਲ ਵਿੱਚ ਫ਼ਾਰਸੀ ਅਤੇ ਉਰਦੂ ਪੜ੍ਹਾਉਣ ਲੱਗ ਪਿਆ। ਉਹ ਤਰੱਕੀ ਕਰ ਕੇ ਇੱਕ ਭਾਸ਼ਾ ਮਾਹਰ ਬਣ ਗਿਆ ਅਤੇ ਕੇਂਦਰੀ ਸਿਖਲਾਈ ਕਾਲਜ ਵਿੱਚ ਅਧਿਆਪਕ ਬਣ ਗਿਆ। ਪੰਜਾਬ ਸਰਕਾਰ ਅਤੇ ਵਾਰਿਸ ਸ਼ਾਹ ਅਕੈਡਮੀ ਵੱਲੋਂ ਹੀਰ ਵਾਰਿਸ ਸ਼ਾਹ ਬਾਰੇ ਆਪਣੀ ਖੋਜ ਪੂਰੀ ਕਰਨ ਲਈ ਡੈਪੂਟੇਸ਼ਨ 'ਤੇ ਉਸਦੀਆਂ ਸੇਵਾਵਾਂ ਪ੍ਰਾਪਤ ਕਰਨ ਤੋਂ ਪਹਿਲਾਂ ਹੈੱਡਮਾਸਟਰ ਬਣ ਗਿਆ। ਹਾਲਾਂਕਿ ਉਸਨੇ 1980 ਦੇ ਦਹਾਕੇ ਵਿੱਚ ਸੇਵਾਮੁਕਤੀ ਲੈ ਲਈ ਸੀ, ਉਸਨੇ ਆਪਣੀ ਖੋਜ ਜਾਰੀ ਰੱਖੀ ਅਤੇ ਬਾਅਦ ਦੇ ਸਾਲਾਂ ਵਿੱਚ ਕਈ ਕਿਤਾਬਾਂ ਪ੍ਰਕਾਸ਼ਤ ਕੀਤੀਆਂ।

ਜੀਵਨ ਭਰ ਦੀ ਖੋਜ- ਹੀਰ ਵਾਰਿਸ ਸ਼ਾਹ ਦਾ ਸੰਪਾਦਨ

ਸ਼ਰੀਫ ਸਾਬਿਰ ਪੰਜਾਬ ਦੇ ਸੱਭਿਆਚਾਰਕ ਵਿਭਾਗ ਵੱਲੋਂ ਸਥਾਪਿਤ ਵਾਰਿਸ ਸ਼ਾਹ ਯਾਦਗਾਰ ਕਮੇਟੀ ਵਿੱਚ ਦੋ ਸਾਲ਼ ਕੰਮ ਕਰਦਾ ਰਿਹਾ। ਇੱਥੇ, ਉਸਨੂੰ ਜੰਡਿਆਲਾ ਸ਼ੇਰ ਖਾਂ ਵਿੱਚ ਵਾਰਿਸ ਸ਼ਾਹ ਦੀ ਯਾਦ ਵਿੱਚ ਅਸਥਾਨ ਬਣਾਉਣ ਅਤੇ ਇੱਕ ਪ੍ਰਮਾਣਿਕ ਹੀਰ ਵਾਰਿਸ ਸ਼ਾਹ ਦਾ ਪਾਠ ਪ੍ਰਕਾਸ਼ਤ ਕਰਨ ਦਾ ਕੰਮ ਸੌਂਪਿਆ ਗਿਆ ਸੀ। ਜਦੋਂ ਤੱਕ ਉਸਦੀ ਪੋਸਟਿੰਗ ਸ਼ੁਰੂ ਹੋਈ, ਸਾਬਿਰ ਨੇ ਪਹਿਲਾਂ ਹੀ ਆਪਣੀ ਖੋਜ 'ਤੇ 12 ਸਾਲ ਲਾਏ ਸਨ। ਆਪਣੀ ਤਾਇਨਾਤੀ ਦੇ ਦੌਰਾਨ, ਆਪਣੇ ਪਿਛਲੇ ਕੰਮ ਦੀ ਸਮੀਖਿਆ ਕਰਨ ਤੋਂ ਇਲਾਵਾ, ਉਹ 1821 ਦੀ ਹੱਥ-ਲਿਖਤ ਖਰੜੇ ਤੱਕ ਪਹੁੰਚ ਕਰਨ ਦੇ ਯੋਗ ਵੀ ਸੀ ਜੋ ਉਸਦੇ ਅਨੁਸਾਰ ਪਟਿਆਲਾ, ਪੰਜਾਬ ਤੋਂ ਮਿਲ਼ਿਆ ਸੀ। ਉਸਨੇ ਸਾਰੇ ਪੰਜਾਬ ਵਿੱਚ, ਖਾਸ ਤੌਰ 'ਤੇ ਉਨ੍ਹਾਂ ਥਾਵਾਂ ਦੀ ਯਾਤਰਾ ਕੀਤੀ ਜਿੱਥੇ ਅਜੇ ਵੀ ਪੁਰਾਣੀ ਬੋਲੀ ਬੋਲੀ ਜਾਂਦੀ ਸੀ। ਉਹ ਵਪਾਰੀਆਂ ਅਤੇ ਕਾਰੀਗਰਾਂ ਨੂੰ ਮਿਲਣ ਗਿਆ ਤਾਂ ਕਿ ਵਾਰਿਸ ਸ਼ਾਹ ਵੱਲੋਂ ਉਨ੍ਹਾਂ ਦੇ ਕਿੱਤਿਆਂ ਅਤੇ ਪੇਸ਼ਿਆਂ ਦਾ ਵਰਣਨ ਕਰਦੇ ਸਮੇਂ ਵਰਤੇ ਗਏ ਸ਼ਬਦਾਂ ਨੂੰ ਸਮਝਿਆ ਜਾ ਸਕੇ; ਉਹ ਸੱਪਾਂ ਬਾਰੇ ਜਾਣਨ ਲਈ ਸਪੇਰਿਆਂ ਕੋਲ਼ ਗਿਆ। ਉਹ ਲੋਕ-ਕਥਾਵਾਂ ਦੇ ਵਿਦਵਾਨਾਂ ਨੂੰ ਮਿਲ਼ਿਆ ਅਤੇ ਵਾਰਿਸ ਸ਼ਾਹ ਦੀਆਂ ਦਰਸਾਈਆਂ ਗਈਆਂ ਮਿਥਿਹਾਸਕ ਕਹਾਣੀਆਂ ਦੇ ਪਿਛੋਕੜ ਨੂੰ ਸਮਝਣ ਲਈ ਬਹੁਤ ਸਾਰੀਆਂ ਕਿਤਾਬਾਂ ਨੂੰ ਘੋਖਿਆ।

ਵਾਰਿਸ ਸ਼ਾਹ ਯਾਦਗਾਰ ਕਮੇਟੀ ਨੇ 1985 ਵਿੱਚ ਸਾਬਿਰ ਦੀ ਸੰਪਾਦਿਤ ਹੀਰ ਪ੍ਰਕਾਸ਼ਿਤ ਕੀਤੀ। ਸਾਬਿਰ ਨੇ ਬਾਅਦ ਵਿੱਚ 2006 ਵਿੱਚ, ਪ੍ਰੋਗਰੈਸਿਵ ਬੁਕਸ, ਲਾਹੌਰ ਦੀ ਮਦਦ ਨਾਲ ਇੱਕ ਸੋਧਿਆ ਅਤੇ ਅੱਪਡੇਟ ਕੀਤਾ ਐਡੀਸ਼ਨ ਛਾਪਿਆ। ਉਸ ਦੀ ਹੀਰ ਸੰਕਲਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਸ ਨੇ ਵਾਰਿਸ ਸ਼ਾਹ ਦੇ ਮਹਾਂਕਾਵਿ ਵਿੱਚ ਆਉਣ ਵਾਲ਼ੇ ਲੋਕਾਂ ਅਤੇ ਸਥਾਨਾਂ ਬਾਰੇ ਔਖੇ ਸ਼ਬਦਾਂ ਦੇ ਅਰਥ ਅਤੇ ਵੇਰਵੇ ਦਿੱਤੇ ਹਨ।

ਵਿਆਹ ਅਤੇ ਬੱਚੇ

ਸ਼ਰੀਫ ਸਾਬਿਰ ਦਾ ਵਿਆਹ ਜ਼ੁਬੈਦਾ ਅਖ਼ਤਰ ਨਾਲ ਹੋਇਆ ਸੀ ਅਤੇ ਉਸ ਦੇ ਚਾਰ ਪੁੱਤਰ ਅਤੇ ਦੋ ਧੀਆਂ ਸਨ। ਅੱਗ ਨਾਲ ਖੇਡਦੇ ਹੋਏ ਦੁਰਘਟਨਾ ਵਿੱਚ ਉਸ ਦੇ ਇੱਕ ਪੁੱਤਰ ਦੀ ਕਿਸ਼ੋਰ ਉਮਰ ਵਿੱਚ ਮੌਤ ਹੋ ਗਈ ਸੀ। ਉਸਦੇ ਬਾਕੀ ਬੱਚੇ 2008 ਵਿੱਚ ਅਮਰੀਕਾ ਚਲੇ ਗਏ। ਉਹ 2013 ਵਿੱਚ ਉਨ੍ਹਾਂ ਨੂੰ ਮਿਲਣ ਗਿਆ ਅਤੇ ਦੋ ਸਾਲ ਉਨ੍ਹਾਂ ਕੋਲ਼ ਰਿਹਾ। 2015 ਵਿੱਚ, ਉਸਨੇ ਪਾਕਿਸਤਾਨ ਆਪਣੇ ਪਿੰਡ ਵਾਪਸ ਜਾਣ ਦਾ ਫੈਸਲਾ ਕੀਤਾ।

ਮੌਤ ਅਤੇ ਬਾਅਦ ਵਿੱਚ

ਸ਼ਰੀਫ ਸਾਬਿਰ ਦੀ ਛਾਤੀ ਵਿੱਚ ਇਨਫੈਕਸ਼ਨ ਹੋਣ ਤੋਂ ਬਾਅਦ ਆਪਣੇ ਪਿੰਡ ਵਿੱਚ ਉਸਦੀ ਮੌਤ ਹੋ ਗਈ। ਉਸਨੂੰ ਨਾਰੰਗ ਮੰਡੀ ਵਿੱਚ ਇੱਕ ਮਿੱਤਰ ਸੰਤ ਦੇ ਮਕਬਰੇ ਦੇ ਨੇੜੇ ਦਫ਼ਨਾਇਆ ਗਿਆ।

ਪ੍ਰਕਾਸ਼ਿਤ ਰਚਨਾਵਾਂ

ਸ਼ਰੀਫ਼ ਸਾਬਿਰ ਦੀਆਂ ਸੰਪਾਦਿਤ ਕੀਤੀਆਂ ਸਾਰੀਆਂ ਕਿਤਾਬਾਂ ਵਿੱਚ ਸ਼ਾਮਲ ਹਨ: ਹੀਰ ਵਾਰਿਸ ਸ਼ਾਹ, ਬੁੱਲੇ ਸ਼ਾਹ ਅਤੇ ਸੁਲਤਾਨ ਬਾਹੂ ਦੀ ਸੰਪੂਰਨ ਕਵਿਤਾ ਅਤੇ ਮੀਆਂ ਮੁਹੰਮਦ ਬਖ਼ਸ਼ ਦੀ ਸੈਫੁਲ ਮਲੂਕ। ਇਨ੍ਹਾਂ ਸਭਨਾਂ ਵਿੱਚ ਇੱਕ ਸ਼ਾਨਦਾਰ ਵਿਸ਼ੇਸ਼ਤਾ ਹੈ। ਉਹ ਇਹ ਕਿ ਸਾਰੇ ਔਖੇ ਸ਼ਬਦਾਂ ਦੀ ਸ਼ਬਦਾਵਲੀ ਦਿੱਤੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਬਾਰੇ ਲਿਖੀਆਂ ਪੁਸਤਕਾਂ ਤੋਂ ਇਲਾਵਾ ਪੰਜਾਬੀ ਸਾਹਿਤ ਦੀ ਕਿਸੇ ਵੀ ਹੋਰ ਪੁਸਤਕ ਵਿੱਚ ਉਸ ਦੀਆਂ ਸੰਪਾਦਿਤ ਰਚਨਾਵਾਂ ਵਿੱਚ ਦਿੱਤੀਆਂ ਵਿਆਪਕ ਸ਼ਬਦਾਵਲੀਆਂ ਨਹੀਂ ਹਨ। ਹੇਠਾਂ ਉਹਨਾਂ ਦੀਆਂ ਲਿਖੀਆਂ, ਸੰਪਾਦਿਤ ਜਾਂ ਅਨੁਵਾਦ ਕੀਤੀਆਂ ਕਿਤਾਬਾਂ ਦੀ ਸੂਚੀ ਹੈ:

ਸ਼ਰੀਫ ਸਾਬਿਰ ਦਾ ਕੰਮ
ਕਿਤਾਬ ਮੂਲ ਲੇਖਕ ਸਾਬਿਰ ਦਾ ਯੋਗਦਾਨ ਸਾਲ
ਕਲਾਮ ਬਾਬਾ ਫਰੀਦ ਸੰਪਾਦਿਤ (ਬਕਾਇਆ ਪ੍ਰਕਾਸ਼ਨ)
ਸੈਫ਼ੁਲ ਮਲੂਕ ਮੀਆਂ ਮੁਹੰਮਦ ਬਖਸ਼ ਸੰਪਾਦਿਤ ਕੀਤਾ
ਹੀਰ ਵਾਰਿਸ ਸ਼ਾਹ ਵਾਰਿਸ ਸ਼ਾਹ ਸੰਪਾਦਿਤ ਕੀਤਾ
ਅਬਯਤ-ਏ-ਬਾਹੂ ਸੁਲਤਾਨ ਬਾਹੂ ਸੰਪਾਦਿਤ ਕੀਤਾ
ਬੁੱਲ੍ਹੇ ਸ਼ਾਹ ਬੁੱਲ੍ਹੇ ਸ਼ਾਹ ਸੰਪਾਦਿਤ ਕੀਤਾ
ਫ਼ਾਰਸੀ ਕਲਾਮ ਸੂਫੀ ਮੁਹੰਮਦ ਅਫ਼ਜ਼ਲ ਫ਼ਕੀਰ ਅਨੁਵਾਦ ਕੀਤਾ
ਪੂਰਨ ਭਗਤ ਕਾਦਿਰ ਯਾਰ ਅਨੁਵਾਦ ਕੀਤਾ
ਕਸ਼ਫ਼ ਉਲ ਮਹਿਜੂਬ ਅਲੀ ਹੁਜਵੀਰੀ ਅਨੁਵਾਦ ਕੀਤਾ
ਗੁਲਿਸਤਾਨ ਅਤੇ ਬੋਸਤਾਨ ਸਾਦੀ ਸ਼ਿਰਾਜ਼ੀ ਅਨੁਵਾਦ ਕੀਤਾ
ਹਟਕੋਰੇ ਸ਼ਰੀਫ ਸਾਬਿਰ ਲੇਖਕ
ਬਗ਼ਾਵਤ ਸ਼ਰੀਫ ਸਾਬਿਰ ਲੇਖਕ
ਪੰਜਾਬੀ ਡਰਾਮਾ ਸ਼ਰੀਫ ਸਾਬਿਰ ਲੇਖਕ
ਆਤਮਕਥਾ ਸ਼ਰੀਫ ਸਾਬਿਰ ਲੇਖਕ

ਸਨਮਾਨ, ਅਤੇ ਪੁਰਸਕਾਰ

ਉਸ ਨੂੰ ਉਸ ਦੇ ਯਾਦਗਾਰੀ ਕੰਮ ਹੀਰ ਵਾਰਿਸ ਸ਼ਾਹ ਲਈ ਤਮਗ਼ਾ ਹੁਸਨ ਕਾਰਕਰਦਗੀ ਅਤੇ 70,000 ਰੁਪਏ ਦੀ ਮਾਮੂਲੀ ਰਕਮ ਦਿੱਤੀ ਗਈ ਸੀ।

ਇਹ ਵੀ ਵੇਖੋ

ਹਵਾਲੇ

Tags:

ਸ਼ਰੀਫ਼ ਸਾਬਿਰ ਅਰੰਭਕ ਜੀਵਨਸ਼ਰੀਫ਼ ਸਾਬਿਰ ਜੀਵਨ ਭਰ ਦੀ ਖੋਜ- ਹੀਰ ਵਾਰਿਸ ਸ਼ਾਹ ਦਾ ਸੰਪਾਦਨਸ਼ਰੀਫ਼ ਸਾਬਿਰ ਵਿਆਹ ਅਤੇ ਬੱਚੇਸ਼ਰੀਫ਼ ਸਾਬਿਰ ਮੌਤ ਅਤੇ ਬਾਅਦ ਵਿੱਚਸ਼ਰੀਫ਼ ਸਾਬਿਰ ਪ੍ਰਕਾਸ਼ਿਤ ਰਚਨਾਵਾਂਸ਼ਰੀਫ਼ ਸਾਬਿਰ ਸਨਮਾਨ, ਅਤੇ ਪੁਰਸਕਾਰਸ਼ਰੀਫ਼ ਸਾਬਿਰ ਇਹ ਵੀ ਵੇਖੋਸ਼ਰੀਫ਼ ਸਾਬਿਰ ਹਵਾਲੇਸ਼ਰੀਫ਼ ਸਾਬਿਰਅਲੀ ਹਜਵੇਰੀਉਰਦੂਕਸ਼ਫ਼-ਉਲ-ਮਹਜੂਬਕਾਦਰਯਾਰਗੁਲਿਸਤਾਨਪੂਰਨ ਭਗਤਬਾਬਾ ਫਰੀਦਬੁੱਲ੍ਹੇ ਸ਼ਾਹਬੋਸਤਾਨ (ਸਾਦੀ)ਮੀਆਂ ਮੁਹੰਮਦ ਬਖ਼ਸ਼ਸ਼ੇਖ਼ ਸਾਦੀਸੁਲਤਾਨ ਬਾਹੂਸੈਫ਼ੁਲ-ਮਲੂਕ (ਕਿੱਸਾ)ਹੀਰ ਰਾਂਝਾ

🔥 Trending searches on Wiki ਪੰਜਾਬੀ:

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਪੰਜਾਬੀ ਨਾਵਲਾਂ ਦੀ ਸੂਚੀਚੇਤਸੂਰਜਲੰਗਰਅਨੁਪਮ ਗੁਪਤਾਧਾਂਦਰਾਹਰੀ ਸਿੰਘ ਨਲੂਆਉੱਤਰਆਧੁਨਿਕਤਾਵਾਦਰਾਜ ਸਭਾਕਿੱਸਾ ਕਾਵਿਭਾਰਤੀ ਰਿਜ਼ਰਵ ਬੈਂਕਰਾਜਨੀਤੀ ਵਿਗਿਆਨਟੱਪਾਊਸ਼ਾ ਉਪਾਧਿਆਏਇੰਗਲੈਂਡਸਮਾਜ ਸ਼ਾਸਤਰਕਬੀਲਾ2014ਵਿਕੀਪੀਡੀਆਮੈਨਚੈਸਟਰ ਸਿਟੀ ਫੁੱਟਬਾਲ ਕਲੱਬਭਾਰਤ ਦੀ ਵੰਡਪਾਸ਼ਸ਼੍ਰੋਮਣੀ ਅਕਾਲੀ ਦਲਬੰਦਾ ਸਿੰਘ ਬਹਾਦਰਪੰਜਾਬੀ ਸਵੈ ਜੀਵਨੀਪਿੱਪਲਯੂਰਪਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਖ਼ਾਲਸਾ ਏਡਰਾਜੀਵ ਗਾਂਧੀ ਖੇਲ ਰਤਨ ਅਵਾਰਡਗੁਰੂ ਹਰਿਰਾਇਗੂਗਲਜਥੇਦਾਰਹੌਰਸ ਰੇਸਿੰਗ (ਘੋੜਾ ਦੌੜ)ਕਿਰਿਆ-ਵਿਸ਼ੇਸ਼ਣਹੋਲੀਵਾਤਾਵਰਨ ਵਿਗਿਆਨਚਾਰ ਸਾਹਿਬਜ਼ਾਦੇਰਾਜਸਥਾਨਰਾਈਨ ਦਰਿਆਸਾਉਣੀ ਦੀ ਫ਼ਸਲਔਰਤਨਾਟੋਪਾਸ਼ ਦੀ ਕਾਵਿ ਚੇਤਨਾਸਕੂਲ ਮੈਗਜ਼ੀਨਯੂਟਿਊਬਨਾਵਲਹਰਿਆਣਾਸਰੋਜਨੀ ਨਾਇਡੂਯਥਾਰਥਵਾਦਸਫ਼ਰਨਾਮੇ ਦਾ ਇਤਿਹਾਸਹਵਾ ਪ੍ਰਦੂਸ਼ਣਗੁਰੂ ਅਮਰਦਾਸਪਹਿਲੀਆਂ ਉਲੰਪਿਕ ਖੇਡਾਂਜਿੰਦ ਕੌਰਪੰਜਾਬੀਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਮਦਰਾਸ ਪ੍ਰੈਜੀਡੈਂਸੀ28 ਮਾਰਚਪੁਆਧੀ ਉਪਭਾਸ਼ਾਪੰਜਾਬਨਾਸਾਨਿਸ਼ਾਨ ਸਾਹਿਬਸੁਬੇਗ ਸਿੰਘਐਲਿਜ਼ਾਬੈਥ IIਪੰਜਾਬੀ ਵਿਆਕਰਨਫੁੱਟਬਾਲਗੁਰਮੁਖੀ ਲਿਪੀ ਦੀ ਸੰਰਚਨਾਜੀਵਨੀਭਾਈ ਵੀਰ ਸਿੰਘਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)1870🡆 More