ਸ਼ਰੀਂਹ

ਸ਼ਰੀਂਹ (ਵਿਗਿਆਨਕ ਨਾਮ: Albizia lebbeck ਗੁਰਮੁਖੀ: ਅਲਬੀਜ਼ੀਆ ਲੇਬੈੱਕ) ਅਲਬੀਜ਼ੀਆ ਦੀ ਪ੍ਰਜਾਤੀ ਦਾ, ਹਿੰਦ-ਮਲਾਇਆ, ਨਿਊ ਗਿਨੀਆ ਅਤੇ ਉੱਤਰ ਆਸਟਰੇਲੀਆ ਦਾ ਪੱਤਝੜੀ ਦਰਖਤ ਹੈ। ਫ਼ਾਰਸੀ ਵਿੱਚ ਇਸਨੂੰ ਇਸਦੇ ਫੁੱਲਾਂ ਦੀ ਕੋਮਲਤਾ ਅਨੁਸਾਰ ਦਰਖਤ ਗੁਲ ਅਬ੍ਰੇਸ਼ਮ ਕਹਿੰਦੇ ਹਨ। ਇਸ ਦਰਖ਼ਤ ਦਾ ਵਿਗਿਆਨਕ ਨਾਮ, Filipo Del Albizia (ਇਕ ਇਤਾਲਵੀ ਬੀਜਾਂ ਦੇ ਖੋਜਕਾਰ) ਅਤੇ ਸ਼ਰੀਂਹ ਦਾ ਅਰਬੀ ਨਾਮ, Lebbeck, ਦਾ ਮਿਸ਼੍ਰਣ ਹੈ। ਇਸ ਦਰੱਖਤ ਨੂੰ woman's tongue ਵੀ ਆਖਿਆ ਜਾਂਦਾ ਹੈ, ਕਿਉਂਕਿ ਇਸਦੇ ਬੀਜਾਂ ਆਲੀ ਗੁਠਲੀ ਕਾਫੀ ਆਵਾਜ਼ ਕਰਦੀ ਹੈ।

ਸ਼ਰੀਂਹ
ਸ਼ਰੀਂਹ
Conservation status
Not evaluated (IUCN 3.1)
Scientific classification
Kingdom:
Plantae
(unranked):
Angiosperms
(unranked):
Eudicots
(unranked):
Rosids
Order:
Fabales
Family:
Fabaceae
Genus:
Species:
ਏ. ਲੇਬੈੱਕ
Binomial name
ਅਲਬੀਜ਼ੀਆ ਲੇਬੈੱਕ
(L.) Benth.
Synonyms

Many, see text

ਇਹ 50 ਸਮ ਤੋਂ 1 ਮੀਟਰ ਵਿਆਸ ਤਣੇ ਵਾਲਾ ਮੋਟਾ 18-30 ਮੀਟਰ ਦੀ ਉਚਾਈ ਤੱਕ ਵਧਣ ਵਾਲਾ ਵੱਡੇ ਕੱਦ ਵਾਲਾ ਰੁੱਖ ਹੈ।

ਸ਼ਰੀਂਹ : ਇਹ ਲੈਗਿਊਮਿਨੋਸੀ (Leguminosae) ਕੁਲ ਅਤੇ ਮਾਈਮੋਸਾਇਡੀ ਉਪ-ਕੁਲ ਦਾ ਉੱਚਾ ਲੰਮਾ ਅਤੇ ਘਣੀ ਛਾਂ ਵਾਲਾ ਰੁੱਖ ਹੈ। ਕਾਲੇ ਸ਼ਰੀਂਹ ਦਾ ਬਨਸਪਤੀ ਵਿਗਿਆਨਕ ਨਾਂ ਐਲਬੀਜੀਆ ਲੈਬੈਂਕ (Albizzia lebeek) ਅਤੇ ਚਿੱਟੇ ਸ਼ਰੀਂਹ ਦਾ ਨਾਂ ਐਲਬੀਜ਼ੀਆ ਪਰੋਸੈਰਾ (Albizzia procera) ਹੈ।

         ਸ਼ਰੀਂਹ ਦੀ ਛਿੱਲ ਸਲੇਟੀ ਅਤੇ ਤਰੇੜਾਂ (flecked) ਵਾਲੀ ਹੁੰਦੀ ਹੈ। ਇਸ ਦੀਆਂ ਟਾਹਣੀਆਂ ਲੰਮੀਆਂ ਅਤੇ ਖਲਾਰ ਵਾਲੀਆਂ ਹੁੰਦੀਆਂ ਹਨ। ਇਹ ਰੁੱਖ ਅਪ੍ਰੈਲ ਦੇ ਮਹੀਨੇ ਰੂੰਦਾਰ, ਖ਼ੁਸ਼ਬੂ ਵਾਲੇ, ਚਿੱਟੀ ਭਾਹ ਮਾਰਦੇ ਹਰੇ ਰੰਗ ਦੇ ਬਹੁਤ ਜ਼ਿਆਦਾ ਫੁੱਲ ਪੈਦਾ ਕਰਦਾ ਹੈ। ਹਰ ਇਕ ਪੱਤਾ ਦੋ ਵੇਰ ਨਿਕੀਆਂ ਪੱਤੀਆਂ ਵਿਚ ਵੰਡਿਆ ਹੁੰਦਾ ਹੈ। ਪੱਤਝੜ ਦੀ ਰੁੱਤ ਵਿਚ ਇਸ ਦੇ ਪੱਤੇ ਝੜ ਜਾਂਦੇ ਹਨ। ਪੱਤੇ ਝੜਨ ਤੋਂ ਬਾਅਦ ਰੁੱਖ ਉਤੇ ਸਿਰਫ਼ ਲੰਮੀਆਂ ਤੇ ਚਪਟੀਆਂ ਪੀਲੇ ਰੰਗ ਦੀਆਂ ਫਲੀਆਂ ਰਹਿ ਜਾਂਦੀਆਂ ਹਨ। ਇਸ ਰੁੱਖ ਦੀ ਲਕੜੀ ਸਖ਼ਤ ਅਤੇ ਹੰਢਣਸਾਰ ਹੁੰਦੀ ਹੈ। ਦਵਾਈਆਂ ਦੇ ਪੱਖੋਂ ਵੀ ਇਸ ਰੁੱਤ ਦੀ ਬਹੁਤ ਮਹਾਨਤਾ ਹੈ। ਇਸ ਰੁੱਖ ਦੇ ਫੁੱਲ ਠੰਢਿਆਈ ਵਜੋਂ ਲੋਕੀਂ ਖਾਂਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਫੁੱਲ ਵੀਰਜ ਰਸ ਨੂੰ ਰੋਕ ਕੇ ਰੱਖਣ ਵਿਚ ਬੜੇ ਸਹਾਈ ਹੁੰਦੇ ਹਨ। ਫਿਨਸੀਆਂ, ਗੰਭੀਰ ਫੋੜਿਆਂ, ਉਠਾਅ ਆਦਿ ਦੇ ਫੁੱਲਾਂ ਦਾ ਲੇਪ ਕਰਦੇ ਹਨ।          ਇਸ ਰੁੱਖ ਦੇ ਬੀਜਾਂ ਨੂੰ ਪੀਹ ਕੇ ਹੰਜ਼ੀਰਾਂ ਨੂੰ ਰੋਕਣ ਲਈ ਦਵਾਈ ਬਣਾਈ ਜਾਂਦੀ ਹੈ। ਪੀਠੇ ਹੋਏ ਬੀਜਾਂ ਤੋਂ ਬਣਾਈ ਹੋਈ ਮਲ੍ਹਮ ਅੱਖਾਂ ਦੇ ਰੋਗਾਂ ਲਈ ਵਰਤੀ ਜਾਂਦੀ ਹੈ। ਕੋੜ੍ਹ ਵਰਗੀ ਭਿਆਨਕ ਬਿਮਾਰੀ ਦਾ ਇਲਾਜ ਇਸ ਰੁੱਖ ਦੇ ਬੀਜਾਂ ਦੇ ਤੇਲ ਤੋਂ ਕੀਤਾ ਜਾਂਦਾ ਹੈ ਅਤੇ ਕਾਫ਼ੀ ਲਾਭਵੰਦ ਸਿੱਧ ਹੁੰਦਾ ਹੈ। ਇਸ ਰੁੱਖ ਦੀ ਛਿੱਲ ਨੂੰ ਉਬਾਲ ਕੇ ਫੁੱਲੇ ਹੋਏ ਮਸੂੜਿਆਂ ਲਈ ਗਰਾਰੇ ਅਤੇ ਕੁਰਲੀਆਂ ਕੀਤੀਆਂ ਜਾਂਦੀਆਂ ਹਨ। ਅੱਖਾਂ ਉੱਤੇ ਸੱਟ ਲਗ ਜਾਵੇ ਤਾਂ ਵੀ ਛਿੱਲ ਨੂੰ ਪੀਹ ਕੇ ਅੱਖਾਂ ਉੱਤੇ ਲੇਪ ਕਰਦੇ ਹਨ। ਜੜ੍ਹਾਂ ਦੀ ਛਿੱਲ ਨੂੰ ਬਰੀਕ ਪੀਹ ਕੇ ਦੰਦਾਂ ਲਈ ਚੰਗਾਂ, ਲਾਭਵੰਦ ਮੰਜਨ ਤਿਆਰ ਕੀਤਾ ਜਾਂਦਾ ਹੈ। ਇਹ ਮੰਜਨ ਸੁੱਜੇ ਹੋਏ ਤੇ ਜ਼ਖ਼ਮੀ ਮਸੂੜਿਆਂ ਲਈ ਲਾਭਵੰਦ ਸਿੱਧ ਹੁੰਦਾ ਹੈ।          ਜੇ ਸੱਪ ਕੱਟ ਜਾਵੇ ਤਾਂ ਕੱਟੇ ਹੋਏ ਥਾਂ ਤੇ ਇਸ ਰੁੱਖ ਦੀਆਂ ਕਰੂੰਬਲਾਂ, ਪੱਤਿਆਂ, ਫੁੱਲਾਂ, ਫਲੀਆਂ, ਬੀਜਾਂ, ਜੜ੍ਹਾਂ ਅਤੇ ਛਿੱਲ ਦਾ ਦਰੜਾ ਕਰਕੇ ਲੇਪ ਕਰਦੇ ਹਨ। ਇਸ ਤੋਂ ਕਾਫ਼ੀ ਫ਼ਾਈਦਾ ਹੁੰਦਾ ਹੈ।          ਸ਼ਰੀਂਹ ਸਾਰੇ ਭਾਰਤ ਵਿਚ ਮਿਲਦਾ ਹੈ ਪਰ ਹਿਮਾਲੀਆ ਪਰਬਤ ਤੇ ਸਿਰਫ਼ 1500 ਮੀ. ਦੀ ਉਚਾਈ ਤਕ ਦੀ ਸੀਮਤ ਹੈ। 

ਸ਼ਰੀਂਹ : ਮਾਈਮੋਸੇਸੀ (Mimosaceae) ਕੁਲ ਨਾਲ ਸੰਬੰਧਤ ਇਸ ਰੁੱਖ ਦਾ ਵਿਗਿਆਨਕ ਨਾਂ ਅਲਬੀਜ਼ੀਆ ਲੇਬੈੱਕ (Albizia lebbeck) ਹੈ। ਇਹ ਵੱਡੇ ਕਦ ਦਾ ਪਤਝੜੀ ਦਰਖ਼ਤ ਹੈ ਜਿਸ ਦੀ ਗੂੜ੍ਹੇ ਸਲੇਟੀ ਰੰਗ ਦੀ ਛਿੱਲ ਉੱਪਰ ਬੇਤਰਤੀਬ ਤ੍ਰੇੜਾਂ ਪਈਆਂ ਹੁੰਦੀਆਂ ਹਨ। ਸੰਯੁਕਤ ਪੱਤੇ ਵਿਚ ਖੰਭੜੇ ਹੁੰਦੇ ਹਨ ਅਤੇ ਇਕ ਖੰਭੜੇ ਵਿਚ 3-9 ਜੋੜੇ ਪੱਤੀਆਂ ਦੇ ਹੁੰਦੇ ਹਨ। ਚਿੱਟੇ ਖੁਸ਼ਬੂਦਾਰ ਫੁੱਲ ਗੋਲ, ਡੰਡੀਦਾਰ ਗੁੱਛਿਆਂ ਵਿਚ ਅਪਰੈਲ ਤੋਂ ਅਗਸਤ ਤੱਕ ਖਿੜੇ ਰਹਿੰਦੇ ਹਨ। ਇਸ ਦੀਆਂ 15 ਤੋਂ 30 ਸੈਂ. ਮੀ. ਤੱਕ ਲੰਬੀਆਂ ਚਪਟੇ ਫ਼ੀਤੇ ਵਰਗੀਆਂ ਫਲੀਆਂ ਸਤੰਬਰ ਤੋਂ ਨਵੰਬਰ ਤੱਕ ਲਗਦੀਆਂ ਹਨ ਅਤੇ ਪੱਕਣ ਤੋਂ ਬਾਅਦ ਵੀ ਨਾਲ ਲਟਕਦੀਆਂ ਰਹਿੰਦੀਆਂ ਹਨ। ਇਕ ਫਲੀ ਵਿਚ 6 ਤੋਂ 10 ਬੀਜ ਹੁੰਦੇ ਹਨ।

       ਇਸ ਦੀ ਲੱਕੜ ਫ਼ਰਨੀਚਰ ਅਤੇ ਅੰਦਰੂਨੀ ਲਕੜੀ ਦੀ ਸਜਾਵਟ ਲਈ ਵਰਤੀ ਜਾਂਦੀ ਹੈ। ਇਮਾਰਤੀ ਸਮਾਨ, ਖੇਤੀਬਾੜੀ ਦੇ ਸੰਦ, ਕੋਹਲੂ, ਖੂਣ ਦੀ ਮੌਣ ਅਤੇ ਬੁੱਤਸਾਜ਼ੀ ਲਈ ਵੀ ਇਸ ਦੀ ਲੱਕੜ ਲਾਹੇਵੰਦ ਹੈ। ਇਸ ਦੀ ਗੂੰਦ ਅਕਸਰ ਕਿੱਕਰ ਦੀ ਗੂੰਦ ਨਾਲ ਮਿਲਾ ਕੇ ਵੇਚੀ ਜਾਂਦੀ ਹੈ। ਇਹ ਰੁੱਖ ਚਾਅ ਅਤੇ ਕਾਫ਼ੀ ਦੇ ਬਾਗਾਂ ਵਿਚ ਛਾਂ ਦੇਣ ਲਈ ਉਗਾਇਆ ਜਾਂਦਾ ਹੈ। ਰੁੱਖ ਦੇ ਸੱਕ ਮੱਛੀਆਂ ਫੜਨ ਵਾਲੇ ਜਾਲ ਰੰਗਣ ਲਈ ਵਰਤੇ ਜਾਂਦੇ ਹਨ। ਇਸ ਤੋਂ ਇਲਾਵਾ ਇਹ ਸਾਹ ਨਾਲੀ ਦੀ ਸੋਜ਼ਸ, ਕੋਹੜ, ਲਕਵਾ, ਫੁੱਲੇ ਹੋਏ ਮਸੂੜ ਅਤੇ ਆਂਦਰਾਂ ਦੇ ਕੀੜਿਆਂ ਦੇ ਇਲਾਜ ਲਈ ਵੀ ਵਰਤੇ ਜਾਂਦੇ ਹਨ। ਜੜ੍ਹਾਂ ਦੀ ਛਿੱਲ ਦਾ ਚੂਰਾ ਮਸੂੜੇ ਮਜ਼ਬੂਤ ਕਰਨ ਲਈ ਵਰਤਿਆ ਜਾਂਦਾ ਹੈ। ਪੱਤੀਆਂ ਅੰਧਰਾਤੇ ਦੇ ਵਿਗਾੜ ਨੂੰ ਦੂਰ ਕਰਨ ਲਈ ਲਾਹੇਵੰਦ ਹੁੰਦੀਆਂ ਹਨ। 

ਸ਼ਿਵ ਕੁਮਾਰ ਦੀ ਕਵਿਤਾ ਸ਼ਰੀਂਹ ਦੇ ਫੁੱਲ ਵਿੱਚ

ਮੇਰਿਆਂ ਗੀਤਾਂ ਦੀ ਮੈਨਾਂ ਮਰ ਗਈ,
ਰਹਿ ਗਿਆ ਪਾਂਧੀ ਮੁਕਾ ਪਹਿਲਾ ਹੀ ਕੋਹ,
ਆਖਰੀ ਫੁੱਲ ਵੀ ਸ਼ਰੀਂਹ ਦਾ ਡਿਗ ਪਿਆ,
ਖਾ ਗਿਆ ਸਰਸਬਜ਼ ਜੂਹਾਂ ਸਰਦ ਪੋਹ,

ਕੇਸੂ, ਕਚਨਾਰ ਨੀ ਸ਼ਰੀਂਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ 'ਚ ਉਗਾਈਦੇ - ਸਤਿੰਦਰ ਸਰਤਾਜ ਦਾ ਗਾਣਾ ਮੋਤੀਆ ਚਮੇਲੀ

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬੀ ਸਾਹਿਤ ਦਾ ਇਤਿਹਾਸਟਕਸਾਲੀ ਭਾਸ਼ਾਵੀਅਤਨਾਮਕਿਲ੍ਹਾ ਰਾਏਪੁਰ ਦੀਆਂ ਖੇਡਾਂਆਈਐੱਨਐੱਸ ਚਮਕ (ਕੇ95)ਖੇਡਹਾਈਡਰੋਜਨਟਿਊਬਵੈੱਲਅਭਾਜ ਸੰਖਿਆ10 ਅਗਸਤਆਧੁਨਿਕ ਪੰਜਾਬੀ ਵਾਰਤਕਜ਼ਿਮੀਦਾਰਵਹਿਮ ਭਰਮ2024 ਵਿੱਚ ਮੌਤਾਂਮਾਰਲੀਨ ਡੀਟਰਿਚਖੀਰੀ ਲੋਕ ਸਭਾ ਹਲਕਾਭੋਜਨ ਨਾਲੀਲੋਕ ਸਭਾਪੰਜਾਬੀ ਭੋਜਨ ਸੱਭਿਆਚਾਰਪੰਜਾਬੀ ਮੁਹਾਵਰੇ ਅਤੇ ਅਖਾਣਸ਼ਬਦਵਿੰਟਰ ਵਾਰਤਖ਼ਤ ਸ੍ਰੀ ਦਮਦਮਾ ਸਾਹਿਬਗ਼ਦਰ ਲਹਿਰਪਾਕਿਸਤਾਨਏਡਜ਼ਪੁਰਖਵਾਚਕ ਪੜਨਾਂਵਯੋਨੀਬਲਰਾਜ ਸਾਹਨੀਪੰਜਾਬ ਦੀ ਕਬੱਡੀਫੇਜ਼ (ਟੋਪੀ)ਅਟਾਰੀ ਵਿਧਾਨ ਸਭਾ ਹਲਕਾਅਫ਼ਰੀਕਾਗੁਰਦਿਆਲ ਸਿੰਘਆਲੀਵਾਲਕਲਾਦਿਲਲੈੱਡ-ਐਸਿਡ ਬੈਟਰੀ383ਪੰਜਾਬੀ ਵਾਰ ਕਾਵਿ ਦਾ ਇਤਿਹਾਸਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਜਪਾਨਰਿਆਧਨਿਕੋਲਾਈ ਚੇਰਨੀਸ਼ੇਵਸਕੀਅੰਤਰਰਾਸ਼ਟਰੀ ਇਕਾਈ ਪ੍ਰਣਾਲੀਸੰਭਲ ਲੋਕ ਸਭਾ ਹਲਕਾਅਸ਼ਟਮੁਡੀ ਝੀਲਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਭਾਰਤੀ ਜਨਤਾ ਪਾਰਟੀਨਾਨਕਮੱਤਾਅਫ਼ੀਮਨਿਮਰਤ ਖਹਿਰਾਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਪੰਜਾਬੀਅਧਿਆਪਕਆ ਕਿਊ ਦੀ ਸੱਚੀ ਕਹਾਣੀਫ਼ਰਿਸ਼ਤਾਸਰਪੰਚਮਾਰਟਿਨ ਸਕੌਰਸੀਜ਼ੇਸੱਭਿਆਚਾਰਜਨਰਲ ਰਿਲੇਟੀਵਿਟੀਭਾਰਤ–ਚੀਨ ਸੰਬੰਧਡੇਂਗੂ ਬੁਖਾਰਜਾਹਨ ਨੇਪੀਅਰਮਿੱਟੀ1 ਅਗਸਤਲੁਧਿਆਣਾਧਨੀ ਰਾਮ ਚਾਤ੍ਰਿਕਕਰਤਾਰ ਸਿੰਘ ਦੁੱਗਲਸ਼ਿਵਾ ਜੀਹਾਂਗਕਾਂਗ🡆 More