ਮੜ੍ਹੀ ਦਾ ਦੀਵਾ

ਮੜ੍ਹੀ ਦਾ ਦੀਵਾ:- ਗੁਰਦਿਆਲ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਲੇਖਕ ਦਾ ਇਹ ਪਹਿਲਾ ਨਾਵਲ ਸੀ ਜੋ 1964 ਵਿੱਚ ਛਪਿਆ। ਇਹ ਪਹਿਲਾ ਪੰਜਾਬੀ ਨਾਵਲ ਹੈ ਜਿਸ ਦਾ ਰੂਸੀ ਭਾਸ਼ਾ ਵਿੱਚ ਤਰਜਮਾ ਹੋਇਆ ਤੇ ਇਸ ਦੀਆਂ ਪੰਜ ਲੱਖ ਕਾਪੀਆਂ ਸੋਵੀਅਤ ਰੂਸ ਵਿੱਚ ਛਪ ਕੇ ਵਿਕੀਆਂ। ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਆਧੁਨਿਕ ਭਾਰਤੀ ਕਲਾਸਿਕ ਵਜੋਂ ਪ੍ਰਵਾਨਿਆ ਅਤੇ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰ ਕੇ ਛਾਪਿਆ ਹੈ।

ਮੜ੍ਹੀ ਦਾ ਦੀਵਾ
ਮੜ੍ਹੀ ਦਾ ਦੀਵਾ
ਲੇਖਕਗੁਰਦਿਆਲ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਪੰਜਾਬੀ ਪੇਂਡੂ ਜੀਵਨ ਦਾ ਬੇਕਿਰਕ ਯਥਾਰਥ
ਵਿਧਾਨਾਵਲ
ਪ੍ਰਕਾਸ਼ਨ ਦੀ ਮਿਤੀ
1964
ਮੀਡੀਆ ਕਿਸਮਪ੍ਰਿੰਟ

ਕਥਾਨਕ

ਮੜ੍ਹੀ ਦਾ ਦੀਵਾ ਦੀ ਕਹਾਣੀ ਜਗਸੀਰ ਨਾਮ ਦੇ ਇੱਕ ਦਲਿਤ ਜਾਤੀ ਨਾਲ ਸੰਬੰਧਿਤ ਪਾਤਰ ਦੁਆਲੇ ਘੁੰਮਦੀ ਹੈ। ਜਗਸੀਰ ਦੇ ਪਿਉ ਨੇ ਸਾਰੀ ਉਮਰ ਧਰਮ ਸਿੰਘ ਦੇ ਪਰਿਵਾਰ ਨਾਲ ਸੀਰ ਕੀਤਾ ਤੇ ਜਗਸੀਰ ਵੀ ਵਿਰਸੇ ਵਿੱਚ ਮਿਲੇ ਇਸੇ ਕਿੱਤੇ ਨਾਲ ਜੁੜਿਆ ਹੈ। ਧਰਮ ਸਿੰਘ ਲਈ ਆਪਣੇ ਪੁੱਤਰ ਭੰਤੇ ਤੇ ਜਗਸੀਰ ਵਿੱਚ ਕੋਈ ਫਰਕ ਨਹੀਂ। ਉਹ ਜਗਸੀਰ ਦੇ ਪਿਉ ਨੂੰ ਆਪਣੇ ਪਿਉ ਵਲੋਂ ਦਿੱਤਾ ਟਾਹਲੀ ਵਾਲਾ ਖੇਤ ਦੇਣਾ ਚਾਹੁੰਦਾ ਹੈ ਪਰ ਆਹਲਾ ਤੇ ਅਦਨਾ ਮਾਲਕੀ ਦਾ ਰਜਵਾੜਾਸ਼ਾਹੀ ਕਾਨੂੰਨ ਉਸ ਦੇ ਰਸਤੇ ਵਿੱਚ ਖੜਾ ਹੋਣ ਕਰ ਕੇ ਮਾਲਕੀ ਇੰਤਕਾਲ ਨਹੀਂ ਕਰ ਸਕਿਆ ਤੇ ਸਮੇਂ ਦੇ ਬਦਲਣ ਨਾਲ ਉਹ ਮਾਨਵਵਾਦੀ ਕਦਰਾਂ ਕੀਮਤਾਂ ਹੀ ਨਵੀਂ ਲਾਲਚੀ ਮਾਨਸਿਕਤਾ ਦੀ ਭੇਟ ਚੜ੍ਹ ਗਈਆਂ ਜਿਹਨਾਂ ਤੋਂ ਧਰਮ ਸਿੰਘ ਅਗਵਾਈ ਲੈਂਦਾ ਸੀ। ਉਹਦੀ ਪਤਨੀ ਤੇ ਪੁੱਤਰ ਦੋਵੇਂ ਜਗਸੀਰ ਸਿੰਘ ਪ੍ਰਤੀ ਧਰਮ ਸਿੰਘ ਦੇ ਪ੍ਰੇਮ ਭਰੇ ਵਤੀਰੇ ਨੂੰ ਗੁਨਾਹ ਵਜੋਂ ਲੈਣ ਲੱਗਦੇ ਹਨ। ਭੰਤਾ ਜਗਸੀਰ ਦੇ 'ਖੇਤ ' ਵਾਲੀ ਟਾਹਲੀ ਵਢਾ ਦਿੰਦਾ ਹੈ ਤੇ ਜਗਸੀਰ ਆਪਣੇ ਪਿਉ ਦੀ ਮੜ੍ਹੀ ਦੀਆਂ ਚਾਰ ਕੁ ਇੱਟਾਂ ਆਪਣੇ ਘਰ ਲਿਆ ਕੇ ਰੱਖ ਲੈਂਦਾ ਹੈ। ਉਹਦੀ ਮਾਂ ਦੀ ਮੌਤ ਹੋ ਜਾਂਦੀ ਹੈ ਤੇ ਉਹ ਆਪ ਉੱਕਾ ਟੁੱਟ ਜਾਂਦਾ ਹੈ। ਧਰਮ ਸਿੰਘ, ਭਾਨੀ ਅਤੇ ਰੌਣਕੀ ਅਮਲੀ ਤੋਂ ਸਿਵਾ ਕੋਈ ਉਹਦਾ ਦਰਦੀ ਨਹੀਂ। ਇਹ ਤਿੰਨੋਂ ਪਾਤਰ ਉਨ੍ਹਾਂ ਅਣਹੋਇਆਂ ਦੀ ਹੋਣੀ ਦੇ ਪੂਰਵਸੰਕੇਤ ਬਣ ਨਿਬੜਦੇ ਹਨ ਜਿਹਨਾਂ ਨੂੰ ਦਨਦਨਾਉਂਦਾ ਆਉਂਦਾ ਨਵਾਂ ਨਜ਼ਾਮ ਹਾਸ਼ੀਏ ਵੱਲ ਧੱਕ ਦਿੰਦਾ ਹੈ। ਰੌਣਕੀ ਦੀ ਪਤਨੀ ਜਦੋਂ ਉਹਨੂੰ ਇੱਕਲੇ ਨੂੰ ਛੱਡ ਕੇ ਚਲੀ ਜਾਂਦੀ ਹੈ ਤਾਂ ਉਹਦੇ ਰੱਬ ਨੂੰ ਲਾਂਭੇ ਅਤੇ ਸਾਰੇ ਬਿਰਤਾਂਤ ਵਿੱਚ ਰਚਿਆ ਕਥਨ - ' ਬੰਦਿਆ ਤੇਰੀਆਂ ਦਸ ਦੇਹੀਆਂ ਇੱਕੋ ਗਈ ਵਿਹਾਅ ਨਉਂ ਕਿੱਧਰ ਗਈਆਂ ' ਮਾਹੌਲ ਨੂੰ ਘੋਰ ਦੁਖਾਂਤ ਦੀ ਰੰਗਤ ਚਾੜ੍ਹ ਦਿੰਦਾ ਹੈ।

ਆਲੋਚਨਾ

ਆਲੋਚਕ ਡਾ. ਅਤਰ ਸਿੰਘ ਨੇ ਇਸ ਦੀ ਤੁਲਨਾ ਭਾਰਤ ਦੇ ਉੱਘੇ ਗਲਪਕਾਰ ਮੁਨਸ਼ੀ ਪ੍ਰੇਮ ਚੰਦ ਦੇ ਕਲਾਸਿਕ ਨਾਵਲ ਗੋਦਾਨ ਅਤੇ ਫ਼ਨੇਸ਼ਵਰ ਰੇਣੂ ਦੇ ਮੈਲਾ ਆਂਚਲ ਨਾਲ ਕੀਤੀ। ਪੰਜਾਬੀ ਨਾਵਲਕਾਰ ਨਾਨਕ ਸਿੰਘ ਨੇ ਨਾਵਲ ਪੜ੍ਹ ਕੇ ਲਿਖਿਆ ਕਿ ਮੜ੍ਹੀ ਦਾ ਦੀਵਾ ਸ਼ਾਇਦ ਪੰਜਾਬੀ ਦਾ ਪਹਿਲਾ ਨਾਵਲ ਹੈ ਜੀਹਨੇ ਮੈਨੂੰ ਨਸ਼ਿਆ ਦਿੱਤਾ ਹੈ।

ਇਕ ਸਾਲ ਬਾਅਦ ਜਦੋਂ ਇਹ ਹਿੰਦੀ ਵਿੱਚ ਛਪਿਆ ਤਾਂ ਹਿੰਦੀ ਦੇ ਆਲੋਚਕ ਡਾ. ਨਾਮਵਰ ਸਿੰਘ ਨੇ ਇਸ ਨੂੰ ਦੁਨੀਆਂ ਦੇ ਸਭ ਤੋਂ ਪ੍ਰਸਿੱਧ ਰੂਸੀ ਨਾਵਲ ‘ਜੰਗ ਤੇ ਅਮਨ’ ਦੇ ਹਾਣ ਦੀ ਗਲਪ-ਰਚਨਾ ਕਰਾਰ ਦਿੱਤਾ ਜਿਸ ਨਾਲ਼ ਹਿੰਦੀ ਸਾਹਿਤ ਵਿੱਚ ਵੀ ਗੁਰਦਿਆਲ ਸਿੰਘ ਦੀ ਚਰਚਾ ਹੋਣ ਲੱਗੀ।

ਫ਼ਿਲਮ

1989 ਵਿੱਚ ਇਸ ਦੀ ਕਹਾਣੀ ’ਤੇ ਅਧਾਰਤ ਇਸੇ ਨਾਂ ਦੀ ਇੱਕ ਪੰਜਾਬੀ ਫ਼ਿਲਮ ਵੀ ਬਣੀ ਜਿਸ ਦਾ ਨਿਰਦੇਸ਼ਕ ਸਰਿੰਦਰ ਸਿੰਘ ਹੈ। ਇਸ ਵਿੱਚ ਮੁੱਖ ਕਿਰਦਾਰ ਰਾਜ ਬੱਬਰ (ਬਤੌਰ ਜਗਸੀਰ), ਦੀਪਤੀ ਨਵਲ (ਭਾਨੀ) ਅਤੇ ਪੰਕਜ ਕਪੂਰ (ਰੌਣਕੀ) ਨੇ ਨਿਭਾਏ ਹਨ।

ਹਵਾਲੇ

Tags:

ਮੜ੍ਹੀ ਦਾ ਦੀਵਾ ਕਥਾਨਕਮੜ੍ਹੀ ਦਾ ਦੀਵਾ ਆਲੋਚਨਾਮੜ੍ਹੀ ਦਾ ਦੀਵਾ ਫ਼ਿਲਮਮੜ੍ਹੀ ਦਾ ਦੀਵਾ ਹਵਾਲੇਮੜ੍ਹੀ ਦਾ ਦੀਵਾ

🔥 Trending searches on Wiki ਪੰਜਾਬੀ:

ਬਠਿੰਡਾਮੌਤ ਸਰਟੀਫਿਕੇਟਭਗਵਦ ਗੀਤਾਹਰਿਮੰਦਰ ਸਾਹਿਬਸਾਉਣੀ ਦੀ ਫ਼ਸਲਦੂਰ ਸੰਚਾਰਹਉਮੈਵਿਆਹਹੈਰੋਇਨਮਹਿਸਮਪੁਰਬੰਦਰਗਾਹਰੈੱਡ ਕਰਾਸਪੁਆਧੀ ਉਪਭਾਸ਼ਾਤਖ਼ਤ ਸ੍ਰੀ ਦਮਦਮਾ ਸਾਹਿਬਤਖ਼ਤ ਸ੍ਰੀ ਹਜ਼ੂਰ ਸਾਹਿਬ1941ਕਿਰਿਆ-ਵਿਸ਼ੇਸ਼ਣਤੰਤੂ ਪ੍ਰਬੰਧਦਿਲਸ਼ਾਦ ਅਖ਼ਤਰਪੰਜਾਬ, ਪਾਕਿਸਤਾਨਨੰਦ ਲਾਲ ਨੂਰਪੁਰੀਕੋਕੀਨਪੰਜਾਬੀ ਸਾਹਿਤਲੈਸਬੀਅਨਕਾਵਿ ਸ਼ਾਸਤਰਅਧਿਆਪਕਜੀਵਨੀਲਾਲ ਕਿਲ੍ਹਾਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਮਾਤਾ ਤ੍ਰਿਪਤਾਭੁਚਾਲਜਸਵੰਤ ਸਿੰਘ ਕੰਵਲਬੜੂ ਸਾਹਿਬਜਪੁਜੀ ਸਾਹਿਬਦਾਰਸ਼ਨਿਕਪੰਜਾਬ, ਭਾਰਤਤੀਆਂਗੁਰੂ ਗ੍ਰੰਥ ਸਾਹਿਬਰਣਜੀਤ ਸਿੰਘ ਕੁੱਕੀ ਗਿੱਲਪੰਜਾਬ ਦਾ ਇਤਿਹਾਸਹਰਸਰਨ ਸਿੰਘਮੀਡੀਆਵਿਕੀਮੋਬਾਈਲ ਫ਼ੋਨਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਗੁਰਦਿਆਲ ਸਿੰਘਵਿਰਚਨਾਵਾਦਮੀਂਹਜ਼ੈਦ ਫਸਲਾਂਚੰਦਰਮਾਗਾਜ਼ਾ ਪੱਟੀਵਿਸਾਖੀਕਵਿਤਾਮਨੁੱਖੀ ਦਿਮਾਗਸੰਤ ਰਾਮ ਉਦਾਸੀਵਾਯੂਮੰਡਲਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਗੁਰਮਤਿ ਕਾਵਿ ਦਾ ਇਤਿਹਾਸਵਾਹਿਗੁਰੂਭਾਰਤੀ ਰੁਪਈਆਗੁਰਦੁਆਰਾਪੁਆਧਜਾਮਨੀਅਟਲ ਬਿਹਾਰੀ ਬਾਜਪਾਈਭੰਗਾਣੀ ਦੀ ਜੰਗਊਧਮ ਸਿੰਘਸਭਿਆਚਾਰਕ ਪਰਿਵਰਤਨਊਠਪੰਜਾਬੀ ਸਾਹਿਤ ਦਾ ਇਤਿਹਾਸਅੰਡੇਮਾਨ ਅਤੇ ਨਿਕੋਬਾਰ ਟਾਪੂਬੁਣਾਈਲੋਕਧਾਰਾਪੰਜਾਬੀ🡆 More