ਮਧੂਰਿਮਾ ਤੁਲੀ: ਭਾਰਤੀ ਅਦਾਕਾਰਾ

ਮਧੁਰਿਮਾ ਤੁਲੀ ਬਾਲੀਵੁੱਡ ਅਤੇ ਦੱਖਣੀ ਭਾਰਤੀ ਫਿਲਮਾਂ ਅਤੇ ਹਿੰਦੀ ਟੈਲੀਵਿਜ਼ਨ ਵਿਚ ਇਕ ਭਾਰਤੀ ਅਭਿਨੇਤਰੀ ਹੈ। ਉਹ ਕਲਰਜ਼ ਟੀਵੀ 'ਤੇ ਸੀਰੀਅਲ ਚੰਦਰਕਾਂਤਾ ਵਿਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ। ਉਹ ਜ਼ੀ ਟੀਵੀ ਉੱਤੇ ਸੀਰੀਅਲ ਕੁਮਕੁਮ ਭਾਗਿਆ ਵਿੱਚ ਤਨੁਸ਼੍ਰੀ ਮਹਿਤਾ ਦਾ ਕਿਰਦਾਰ ਵੀ ਨਿਭਾਅ ਚੁੱਕੀ ਹੈ। ਉਸ ਨੂੰ ਆਖਰੀ ਵਾਰ ਸਟਾਰ ਪਲੱਸ 'ਤੇ ਡਰਾਉਣੀ/ ਥ੍ਰਿਲਰ ਟੈਲੀਵਿਜ਼ਨ ਲੜੀ ਕਿਆਮਤ ਕੀ ਰਾਤ ਵਿਚ ਸੰਜਨਾ ਦੇ ਰੂਪ ਵਿਚ ਦੇਖਿਆ ਗਿਆ ਸੀ। ਉਹ ਡਾਂਸ ਰਿਐਲਿਟੀ ਸ਼ੋਅ ਨੱਚ ਬੱਲੀਏ 9 ਦੀ ਦੂਜੀ ਉਪ ਜੇਤੂ ਰਹੀ। ਦਸੰਬਰ 2019 ਵਿਚ ਉਹ ਰਿਐਲਿਟੀ ਸ਼ੋਅ ਬਿੱਗ ਬੌਸ ਦੇ 13 ਵੇਂ ਸੀਜ਼ਨ ਦਾ ਹਿੱਸਾ ਬਣੀ।

ਮਧੂਰਿਮਾ ਤੁਲੀ
ਮਧੂਰਿਮਾ ਤੁਲੀ: ਮੁੱਢਲਾ ਜੀਵਨ, ਕੈਰੀਅਰ, ਨਿੱਜੀ ਜੀਵਨ
ਮਧੂਰਿਮਾ ਤੁਲੀ
ਜਨਮ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ
ਲਈ ਪ੍ਰਸਿੱਧਚੰਦਰਕਾਂਤਾ (2017 ਟੀ.ਵੀ ਸੀਰੀਜ਼), ਕ਼ਿਆਮਤ ਕੀ ਰਾਤ

ਮੁੱਢਲਾ ਜੀਵਨ

ਤੁਲੀ ਦਾ ਜਨਮ ਉੜੀਸਾ ਵਿੱਚ ਹੋਇਆ ਸੀ ਅਤੇ ਉੱਤਰਾਖੰਡ ਦੇ ਦੇਹਰਾਦੂਨ ਸ਼ਹਿਰ ਵਿੱਚ ਵੱਡੀ ਹੋਈ। ਉਸ ਨੇ ਕਾਲਜ ਵਿੱਚ ਪੜ੍ਹਦਿਆਂ ਮਿਸ ਉੱਤਰਾਂਚਲ ਮੁਕਾਬਲਾ ਜਿੱਤਿਆ। ਉਸ ਦਾ ਪਿਤਾ ਟਾਟਾ ਸਟੀਲ ਲਈ ਕੰਮ ਕਰਦਾ ਹੈ, ਉਸ ਦੀ ਮਾਂ ਇੱਕ ਪਹਾੜੀ ਯਾਤਰੀ ਹੈ ਅਤੇ ਇੱਕ ਐਨ.ਜੀ.ਓ. ਵਿੱਚ ਕੰਮ ਕਰਦੀ ਹੈ, ਅਤੇ ਉਸ ਦਾ ਇੱਕ ਛੋਟਾ ਭਰਾ ਹੈ।

ਕੈਰੀਅਰ

ਤੁਲੀ ਨੇ ਤੇਲਗੂ ਫ਼ਿਲਮ ਸਠਥਾ (2004) ਵਿੱਚ ਸਾਈ ਕਿਰਨ ਦੇ ਨਾਲ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਉਹ ਮੁੰਬਈ ਚਲੀ ਗਈ ਅਤੇ ਕਿਸ਼ੋਰ ਨਮਿਤ ਕਪੂਰ ਐਕਟਿੰਗ ਸਕੂਲ ਵਿੱਚ ਅਦਾਕਾਰੀ ਦੀ ਸਿਖਲਾਈ ਲਈ, ਗੋਦਰੇਜ, ਫਿਆਮਾ ਡੀ ਵਿਲਜ਼ ਅਤੇ ਕਾਰਬਨ ਮੋਬਾਈਲ ਵਰਗੇ ਬ੍ਰਾਂਡਾਂ ਲਈ ਮਸ਼ਹੂਰੀ ਕਰਨ ਵਾਲੀ ਇੱਕ ਮਾਡਲ ਵਜੋਂ ਕੰਮ ਕੀਤਾ।

2008 ਵਿੱਚ, ਉਸ ਨੇ ਹੋਮਮ, ਜੇਡੀ ਚਕਰਵਰਤੀ ਦੁਆਰਾ ਨਿਰਦੇਸ਼ਤ ਅਤੇ ਰਚਿਤ ਇੱਕ ਥ੍ਰਿਲਰ ਅਤੇ ਕੁਝ ਹੱਦ ਤੱਕ 2006 ਦੀ ਹਾਲੀਵੁੱਡ ਫ਼ਿਲਮ "ਡਿਪਾਰਟਿਡ" ਤੋਂ ਪ੍ਰੇਰਿਤ, ਮਾਰਟਿਨ ਸਕੋਰਸੇ ਦੁਆਰਾ ਨਿਰਦੇਸ਼ਤ ਹੈ, ਵਿੱਚ ਇੱਕ ਸੁੰਦਰ ਲੜਕੀ ਸਤਿਆ ਦੇ ਰੂਪ ਵਿੱਚ ਇੱਕ ਸਹਾਇਕ ਭੂਮਿਕਾ ਨਿਭਾਈ।

ਟਾਸ (2009) ਨਾਮੀ ਫ਼ਿਲਮ ਵਿੱਚ ਉਸ ਨੇ ਸ਼ੈਰੀ ਦੀ ਭੂਮਿਕਾ ਨਿਭਾਈ ਸੀ , ਅਤੇ ਜ਼ੀ ਟੀ.ਵੀ ਦੇ ਅਲੌਕਿਕ ਸੋਪ ਓਪੇਰਾ "ਸ਼੍ਰੀ" (2008-2009) ਵਿੱਚ ਬਿੰਦੀਆ ਦੀ ਭੂਮਿਕਾ ਤੋਂ ਬਾਅਦ, ਤੁਲੀ ਨੇ ਸਟਾਰ ਵਨ ਦੇ ਟੀ.ਵੀ ਸੀਰੀਅਲ "ਰੰਗ ਬਦਲਤੀ ਓਡਨੀ" (2010-2011) ਵਿੱਚ ਅਭਿਨੇਤਰੀ ਮਾਡਲ ਕੁਸ਼ੀ ਦੀ ਭੂਮਿਕਾ ਨਿਭਾਈ।


ਤੁਲੀ "ਕਾਲੋ" (2010) ਵਿੱਚ ਨਵੀਂ ਵਿਆਹੀ ਰੁਕਮਿਨੀ ਦੇ ਰੂਪ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਇਸ ਨੂੰ ਕੇਪ ਟਾਊਨ ਵਿੱਚ 6ਵੇਂ ਸਲਾਨਾ ਦੱਖਣੀ ਅਫਰੀਕਾ ਦੇ ਹੈਲੋਵੀਨ ਹੌਰਰ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿੱਥੇ ਇਸ ਨੇ ਸਰਬੋਤਮ ਫੀਚਰ ਫਿਲਮ ਅਤੇ ਸਰਬੋਤਮ ਸਿਨੇਮੈਟੋਗ੍ਰਾਫੀ ਦਾ ਪੁਰਸਕਾਰ ਜਿੱਤਿਆ। ਦੀਨੋ ਮੋਰੀਆ ਨੂੰ ਉਸ ਦੇ ਸਾਥੀ ਵਜੋਂ ਮਿਲ ਕੇ, ਉਸ ਨੇ ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ ਦੇ ਤੀਜੇ ਸੀਜ਼ਨ ਵਿੱਚ ਹਿੱਸਾ ਲਿਆ, ਬ੍ਰਾਜ਼ੀਲ ਵਿੱਚ ਫਿਲਮਾਇਆ ਗਿਆ ਇੱਕ ਰਿਐਲਿਟੀ ਸ਼ੋਅ ਜੋ ਆਪਕਾ ਕਲਰਸ ਦੁਆਰਾ ਪ੍ਰਸਾਰਿਤ ਕੀਤਾ ਗਿਆ।

ਪ੍ਰਸ਼ਾਂਤ ਨਾਰਾਇਣਨ ਦੇ ਨਾਲ ਸਿਗਰੇਟ ਕੀ ਤਰ੍ਹਾ (2012) ਵਿੱਚ ਤੁਲੀ ਨੇ ਮੁੱਖ ਭੂਮਿਕਾ ਸੀ ਅਤੇ ਅਨਿਕ ਸਿੰਗਲ ਦੀ ਅੰਗਰੇਜ਼ੀ ਭਾਸ਼ਾ ਦੀ ਲਘੂ ਫ਼ਿਲਮ "ਲਥਲ ਕਮਿਸ਼ਨ" (2012) ਵਿੱਚ ਮੁੱਖ ਕਿਰਦਾਰ ਨਤਾਸ਼ਾ ਵਜੋਂ ਭੂਮਿਕਾ ਅਦਾ ਕੀਤੀ।

ਉਸ ਨੇ ਕੇ. ਸਿਵਾਸੁਰਿਆ ਦੁਆਰਾ ਨਿਰਦੇਸ਼ਤ ਫ਼ਿਲਮ "ਮਾਰੀਚਾ" (2012) ਵਿੱਚ ਅਭਿਨੈ ਕੀਤਾ। ਇਹ ਫ਼ਿਲਮ ਇਕੋ ਸਮੇਂ ਕੰਨੜ ਅਤੇ ਤਾਮਿਲ ਵਿੱਚ ਬਣਾਈ ਗਈ ਸੀ ਅਤੇ ਮਿਥੁਨ ਤੇਜਸਵੀ ਤੁਲਸੀ ਦੇ ਨਾਲ ਮੁੱਖ ਭੂਮਿਕਾ ਨਿਭਾਈ ਸੀ।

ਤੁਲੀ ਨੇ ਹਿੰਦੀ ਥ੍ਰਿਲਰ 3 ਡੀ ਫਿਲਮ "ਚਿਤਾਵਨੀ: (2013) ਵਿੱਚ ਗੁੰਜਨ ਦੱਤਾ ਦਾ ਕਿਰਦਾਰ ਨਿਭਾਇਆ। ਉਹ ਹੇਮੰਤ ਹੇਗੜੇ ਦੁਆਰਾ ਨਿਰਦੇਸ਼ਤ ਅਤੇ ਸੁਭਾਸ਼ ਘਈ ਦੁਆਰਾ ਨਿਰਮਿਤ ਫ਼ਿਲਮ "ਨਿੰਬੇ ਹੁਲੀ" ਵਿੱਚ ਮੁੱਖ ਭੂਮਿਕਾ ਨਿਭਾਉਂਦੀ ਦਿਖਾਈ ਦਿੱਤੀ ਸੀ। ਫ਼ਿਲਮ ਵਿੱਚ ਹੇਗੜੇ ਨੇ ਤੁਲਸੀ, ਕੋਮਲ ਝਾ ਅਤੇ ਨਿਵੇਦਿਥਾ ਦੇ ਨਾਲ ਮੁੱਖ ਭੂਮਿਕਾ ਨਿਭਾਈ ਸੀ। ਉਸ ਨੇ 2015 ਦੀ ਐਕਸ਼ਨ ਫ਼ਿਲਮ "ਬੇਬੀ" (2015 ਹਿੰਦੀ ਫ਼ਿਲਮ) ਵਿੱਚ ਅਕਸ਼ੈ ਕੁਮਾਰ ਦੀ ਪਤਨੀ ਦੀ ਭੂਮਿਕਾ ਵੀ ਨਿਭਾਈ ਸੀ। ਤੁਲੀ ਨੇ ਜ਼ੀ ਟੀ.ਵੀ ਦੇ ਰਿਐਲਿਟੀ ਸ਼ੋਅ ਆਈ ਕੈਨ ਡੂ ਡੈਟ ਵਿੱਚ ਹਿੱਸਾ ਲਿਆ। ਉਸ ਨੇ ਕੁਮਕੁਮ ਭਾਗਿਆ ਵਿੱਚ ਤਨੂ ਦੀ ਨਕਾਰਾਤਮਕ ਭੂਮਿਕਾ ਵੀ ਨਿਭਾਈ। ਉਸ ਨੇ ਕਲਰਸ ਦੀ ਟੀ.ਵੀ ਸੀਰੀਜ਼ ਚੰਦਰਕਾਂਤਾ ਵਿੱਚ ਰਾਜਕੁਮਾਰੀ ਚੰਦਰਕਾਂਤਾ ਦਾ ਕਿਰਦਾਰ ਨਿਭਾਈ।

ਨਿੱਜੀ ਜੀਵਨ

ਤੁਲੀ ਦੀ ਅਭਿਨੇਤਾ ਵਿਸ਼ਾਲ ਆਦਿੱਤਿਆ ਸਿੰਘ ਨਾਲ ਆਪਣੇ ਸ਼ੋਅ ਚੰਦਰਕਾਂਤ ਦੇ ਸੈੱਟਾਂ 'ਤੇ 2017 'ਤੇ ਮੁਲਾਕਾਤ ਹੋਈ ਅਤੇ ਬਾਅਦ ਵਿੱਚ ਉਸ ਨੂੰ ਡੇਟ ਕੀਤਾ। ਉਹ 2018 ਵਿੱਚ ਡੇਟਿੰਗ ਦੇ ਇੱਕ ਸਾਲ ਬਾਅਦ ਉਨ੍ਹਾਂ ਡਾ ਰਿਸ਼ਤਾ ਟੁੱਟ ਗਿਆ।

ਫ਼ਿਲਮੋਗ੍ਰਾਫੀ

ਫ਼ਿਲਮ

ਸਾਲ ਸਿਰਲੇਖ ਭੂਮਿਕਾ ਮਾਧਿਅਮ ਭਾਸ਼ਾ
2008 ਹੋਮਮ ਸਤਿਆ ਫ਼ਿਲਮ ਤੇਲਗੂ
2008 ਏਲਮ ਅਵਾਨ ਸੇਯਲ ਮਧੁਰਿਮਾ ਫ਼ਿਲਮ ਤਾਮਿਲ
2009 ਟਾਸ ਸ਼ੈਰੀ ਫ਼ਿਲਮ ਹਿੰਦੀ
2010 ਕਾਲੋ ਰੁਕਮਿਨੀ ਫ਼ਿਲਮ ਹਿੰਦੀ
2012 ਲੇਥਲ ਕਮਿਸ਼ਨ ਨਤਾਸ਼ਾ ਲਘੂ ਫ਼ਿਲਮ ਅੰਗ੍ਰੇਜ਼ੀ
2012 ਸਿਗਰੇਟ ਕੀ ਤਰ੍ਹਾਂ ਜੈਸਿਕਾ ਫ਼ਿਲਮ ਹਿੰਦੀ
2013 ਵਾਰਨਿੰਗ ਗੁੰਜਨ ਫ਼ਿਲਮ ਹਿੰਦੀ
2014 ਨਿੰਬੇ ਹੂਲੀ ਜਾਨਕੀ ਫ਼ਿਲਮ ਕੰਨੜ
2015 ਬੇਬੀ ਅੰਜਲੀ ਸਿੰਘ ਰਾਜਪੂਤ ਫ਼ਿਲਮ ਹਿੰਦੀ
2015 ਹਮਾਰੀ ਅਧੂਰੀ ਕਹਾਨੀ ਅਵਨੀ ਫ਼ਿਲਮ ਹਿੰਦੀ
2017 ਨਾਮ ਸ਼ਬਾਨਾ ਅੰਜਲੀ ਸਿੰਘ ਰਾਜਪੂਤ ਫ਼ਿਲਮ ਹਿੰਦੀ

ਟੈਲੀਵਿਜ਼ਨ

ਸਾਲ ਸਿਰਲੇਖ ਭੂਮਿਕਾ ਭਾਸ਼ਾ ਚੈਨਲ
2008 ਸ਼੍ਰੀ ਬਿੰਦੀਆ ਹਿੰਦੀ ਜ਼ੀ ਟੀ.ਵੀ
2009 ਪਰਿਚੈ ਰੀਚਾ ਠਕਰਾਲ ਕਲਰਜ਼ ਟੀ.ਵੀ
2010 ਰੰਗ ਬਦਲਤੀ ਓਡਨੀ ਖੁਸ਼ੀ ਸਟਾਰ ਵਨ
2014 ਕੁਮਕੁਮ ਭਾਗਿਆ ਤਨੁਸ਼੍ਰੀ (ਤਨੁ) ਮਹਿਤਾ ਜ਼ੀ ਟੀ.ਵੀ
2015 ਦਫ਼ਾ 420 ਸਾਹੇਬ ਲਾਈਫ ਓ.ਕੇ
2016 24 (ਭਾਰਤੀ ਟੀ.ਵੀ ਸੀਰੀਜ਼ ਸੀਜ਼ਨ 2) ਦੇਵਯਾਨੀ ਕਲਰਜ਼ ਟੀ.ਵੀ
2017 ਸਵਿੱਤਰੀ ਦੇਵੀ ਕਾਲਜ ਐਂਡ ਹਾਸਪਿਟਲ ਨੈਨਾ
2017–2018 ਚੰਦਰਕਾਂਤਾ— ਏਕ ਮਾਇਆਵੀ ਪ੍ਰੇਮ ਗਾਥਾ ਰਾਜਕੁਮਾਰੀ ਚੰਦਰਕਾਂਤਾ
2018 26 ਜਨਵਰੀ ਇੰਸੀਆ ਉੱਲੂ ਓਰਿਜਨਲਸ
2018–2019 ਕ਼ਿਆਮਤ ਕੀ ਰਾਤ ਸੰਜਨਾ ਸਟਾਰ ਪਲਸ
2020 ਇਸ਼ਕ਼ ਮੇਂ ਮਰਜਾਵਾਂ 2 ਟੀ.ਬੀ.ਏ. ਕਲਰਸ ਟੀ.ਵੀ

ਰਿਏਲਿਟੀ ਸ਼ੋਅ

ਸਾਲ ਸਿਰਲੇਖ ਭੂਮਿਕਾ ਭਾਸ਼ਾ ਚੈਨਲ
2015 ਆਈ ਕੈਨ ਡੂ ਦੈਟ ਖ਼ੁਦ ਹਿੰਦੀ ਜ਼ੀ ਟੀ.ਵੀ
2019 ਨੱਚ ਬਲੀਏ ਪ੍ਰਤਿਯੋਗੀ (ਦੁਜੈਲਾ ਸਥਾਨ) ਸਟਾਰ ਪਲੱਸ
2019–2020 ਬਿੱਗ ਬੌਸ 13 ਪ੍ਰਤਿਯੋਗੀ (112 ਦਿਨਾਂ ਬਾਅਦ ਕੱਢੀ ਗਈ) ਕਲਰਜ਼ ਟੀ.ਵੀ

ਹਵਾਲੇ


Tags:

ਮਧੂਰਿਮਾ ਤੁਲੀ ਮੁੱਢਲਾ ਜੀਵਨਮਧੂਰਿਮਾ ਤੁਲੀ ਕੈਰੀਅਰਮਧੂਰਿਮਾ ਤੁਲੀ ਨਿੱਜੀ ਜੀਵਨਮਧੂਰਿਮਾ ਤੁਲੀ ਫ਼ਿਲਮੋਗ੍ਰਾਫੀਮਧੂਰਿਮਾ ਤੁਲੀ ਹਵਾਲੇਮਧੂਰਿਮਾ ਤੁਲੀਜ਼ੀ ਟੀਵੀਦੱਖਣੀ ਭਾਰਤਬਾਲੀਵੁੱਡਭਾਰਤਸਟਾਰ ਪਲੱਸ

🔥 Trending searches on Wiki ਪੰਜਾਬੀ:

ਗੁਰੂ ਅਰਜਨਇਕਾਂਗੀਫੁੱਟਬਾਲਪਹਾੜੀਗੁਰਮੁਖੀ ਲਿਪੀਪੰਜਾਬੀ ਲੋਕਯਾਨ - ਵਿਹਾਰਕ ਪੱਖਸਫ਼ਰਨਾਮਾਧਰਮਸ਼ਾਲਾਓਲਗਾ ਤੋਕਾਰਚੁਕਸਿਕੰਦਰ ਮਹਾਨਬੰਦਾ ਸਿੰਘ ਬਹਾਦਰਹਰਪਾਲ ਸਿੰਘ ਪੰਨੂਸਿੱਖਅਪ੍ਰਤੱਖ ਚੋਣ ਪ੍ਰਣਾਲੀਭਾਈ ਸੰਤੋਖ ਸਿੰਘ ਧਰਦਿਓਪੰਜਾਬੀ ਸੱਭਿਆਚਾਰਬਾਬਾ ਫਰੀਦਮੁੱਖ ਸਫ਼ਾਗੁਰੂ ਤੇਗ ਬਹਾਦਰਭਾਰਤੀ ਪੰਜਾਬੀ ਨਾਟਕਬੋਹੜ1430ਨਾਂਵਤਕਨੀਕੀਰਾਸ਼ਟਰਪਤੀ (ਭਾਰਤ)ਸਾਹਿਤ ਅਕਾਦਮੀ ਪੁਰਸਕਾਰ ਮੋੜਨ ਵਾਲੇ ਲੇਖਕਾਂ ਦੀ ਸੂਚੀਧਿਆਨ ਚੰਦਸ਼ਬਦ ਅਲੰਕਾਰਛਪਾਰ ਦਾ ਮੇਲਾਨਿਸ਼ਚੇਵਾਚਕ ਪੜਨਾਂਵਗੁਰਦੁਆਰਾ ਅੜੀਸਰ ਸਾਹਿਬਭਾਰਤ ਰਤਨਸਬਾ ਕ਼ਮਰਰਾਸ਼ਟਰੀ ਗਾਣਸਾਹਿਬਜ਼ਾਦਾ ਅਜੀਤ ਸਿੰਘ ਜੀਦੋਆਬਾਸਵਾਮੀ ਵਿਵੇਕਾਨੰਦਗਿੱਦੜਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬੀ ਬੁਝਾਰਤਾਂਲਾਲ ਕਿਲਾਫ੍ਰੀਕੁਐਂਸੀਕੁਲਦੀਪ ਮਾਣਕਪੁਰਖਵਾਚਕ ਪੜਨਾਂਵਬਬਰ ਅਕਾਲੀ ਲਹਿਰਭਾਸ਼ਾ ਵਿਗਿਆਨ ਦਾ ਇਤਿਹਾਸਯਥਾਰਥਵਾਦ (ਸਾਹਿਤ)ਉਚਾਰਨ ਸਥਾਨਗਣਿਤਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਬ੍ਰਾਹਮੀ ਲਿਪੀਲਿਪੀਅੰਤਰਨਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਗਿਆਨਪੀਠ ਇਨਾਮਰੁੱਖਸੁਕਰਾਤਨਰਾਤੇਪੰਜਾਬੀ ਸਾਹਿਤਰਾਜ ਸਭਾਸ਼ੱਕਰ ਰੋਗਰੂਮੀਮੱਧਕਾਲੀਨ ਪੰਜਾਬੀ ਸਾਹਿਤਧਨੀ ਰਾਮ ਚਾਤ੍ਰਿਕਸਿੱਖ ਧਰਮ ਵਿੱਚ ਮਨਾਹੀਆਂਸੈਣੀਜਵਾਰ (ਫ਼ਸਲ)ਖਰਬੂਜਾਹੁਮਾਯੂੰ ਦਾ ਮਕਬਰਾਨਿਬੰਧਗੁਰਦੁਆਰਾ ਪੰਜਾ ਸਾਹਿਬਅੰਤਰਰਾਸ਼ਟਰੀ ਮਜ਼ਦੂਰ ਦਿਵਸਗੁਰੂ ਅਮਰਦਾਸ🡆 More