ਗੇਟੇ ਫਾਉਸਟ

ਫਾਉਸਟ ਜਰਮਨੀ ਦੇ ਮਹਾਨ ਕਵੀ ਗੇਟੇ ਦੁਆਰਾ ਰਚਿਤ ਦੁਖਾਂਤ ਡਰਾਮਾ ਹੈ। ਇਹ ਦੋ ਅੰਕਾਂ ਵਿੱਚ ਹੈ। ਇਸਨੂੰ ਜਰਮਨ ਸਾਹਿਤ ਦੀ ਮਹਾਨ ਰਚਨਾ ਮੰਨਿਆ ਜਾਂਦਾ ਹੈ। ਇਹ ਗੇਟੇ ਦੀ ਸਭ ਤੋਂ ਉੱਤਮ ਰਚਨਾ ਹੈ। ਜਰਮਨੀ ਵਿੱਚ ਮੰਚਿਤ ਹੋਣ ਉੱਤੇ ਇਸਨੂੰ ਦੇਖਣ ਵਾਲਿਆਂ ਦੀ ਗਿਣਤੀ ਸਭ ਤੋਂ ਜਿਆਦਾ ਹੈ। ਗੇਟੇ ਨੇ ਇਸਦੇ ਪਹਿਲੇ ਅੰਕ ਦਾ ਆਰੰਭਿਕ ਸੰਸਕਰਣ ਸੰਨ 1806 ਵਿੱਚ ਪੂਰਾ ਕੀਤਾ ਸੀ ਅਤੇ 1808 ਵਿੱਚ ਛਪਿਆ। ਇਸਦਾ ਸੋਧਿਆ ਅਡੀਸ਼ਨ 1828–29 ਪ੍ਰਕਾਸ਼ਿਤ ਹੋਇਆ ਜਿਸਦਾ ਗੇਟੇ ਨੇ ਖੁਦ ਸੰਪਾਦਨ ਕੀਤਾ ਸੀ। ਇਸ ਤੋਂ ਪਹਿਲਾਂ 1790 ਵਿੱਚ ਫਾਉਸਟ ਅ ਫ੍ਰੈਗਮੈਂਟ (Faust, a Fragment) ਨਾਮ ਹੇਠ ਇਸਦੇ ਅੰਸ਼ ਛਪੇ ਸਨ। ਉਰਫਾਉਸਟ (Urfaust) ਵਜੋਂ ਜਾਣੇ ਜਾਂਦੇ ਇਸਦੇ ਸਭ ਤੋਂ ਪਹਿਲੇ ਰੂਪ 1772 ਅਤੇ 1775 ਦਰਮਿਆਨ ਤਿਆਰ ਹੋਏ; ਐਪਰ ਇਸ ਪ੍ਰਕਿਰਿਆ ਦੇ ਵੇਰਵੇ ਹੁਣ ਸਪਸ਼ਟ ਨਹੀਂ ਹਨ। ਉਰਫਾਉਸਟ ਦੇ 22 ਦ੍ਰਿਸ਼ ਹਨ, ਜਿਹਨਾਂ ਵਿੱਚੋਂ ਇੱਕ ਵਾਰਤਕ ਵਿੱਚ ਹੈ, ਦੋ ਵਧੇਰੇ ਕਰਕੇ ਵਾਰਤਕ ਵਿੱਚ ਹੈ ਅਤੇ ਬਾਕੀ 1,441 ਸਤਰਾਂ ਤੁਕਬੰਦੀ-ਯੁਕਤ ਕਵਿਤਾ ਵਿੱਚ ਹਨ। ਖਰੜਾ ਤਾਂ ਗੁੰਮ ਗਿਆ, ਪਰ 1886 ਵਿੱਚ ਉਸਦੀ ਇੱਕ ਕਾਪੀ ਮਿਲ ਗਈ ਸੀ।

ਗੇਟੇ ਫਾਉਸਟ
ਲੀਪਜਿਗ ਵਿੱਚ ਔਰਬਾਖ ਕੈਲਰ ਪੱਬ ਦੇ ਦਰਵਾਜੇ ਤੇ ਫਾਉਸਟ ਦੇ ਇੱਕ ਦ੍ਰਿਸ਼ ਵਿੱਚ ਵਿਦਿਆਰਥੀਆਂ ਨੂੰ ਕੀਲ ਰਹੇ ਮਫਿਸਟੋਫੇਲਜ ਦਾ ਬੁੱਤ
ਗੇਟੇ ਫਾਉਸਟ
ਐਫ਼ ਜੀ ਸਲਿੱਕ. ਸੈਰ ਕਰ ਰਹੇ ਫਾਉਸਟ ਅਤੇ ਵੈਗਨਰ

ਗੇਟੇ ਨੇ ਫਾਉਸਟ ਦਾ ਦੂਜਾ ਭਾਗ 1831 ਵਿੱਚ ਮੁਕਾਇਆ। ਇਸ ਵਿੱਚ ਹੁਣ ਫ਼ੋਕਸ ਫਾਉਸਟ ਦੀ ਸ਼ੈਤਾਨ ਕੋਲ ਗਿਰਵੀ ਆਤਮਾ ਨਹੀਂ, ਸਗੋਂ ਰਹੱਸਮਈ ਅਤੇ ਦਾਰਸ਼ਨਿਕ ਵਿਸ਼ਿਆਂ ਦੇ ਇਲਾਵਾ ਮਨੋਵਿਗਿਆਨ, ਇਤਹਾਸ ਅਤੇ ਰਾਜਨੀਤੀ ਵਰਗੇ ਸਮਾਜਕ ਵਰਤਾਰੇ ਹਨ। ਜੀਵਨ ਦੇ ਆਖਰੀ ਸਾਲਾਂ ਵਿੱਚ ਇਹ ਦੂਜਾ ਭਾਗ ਗੇਟੇ ਦਾ ਮੁੱਖ ਰੁਝੇਵਾਂ ਸੀ। ਇਹ 1832 ਵਿੱਚ ਉਸਦੀ ਮੌਤ ਦੇ ਬਾਅਦ ਪ੍ਰਕਾਸ਼ਿਤ ਹੋਇਆ।

ਦੁਖਾਂਤ ਦਾ ਪਹਿਲਾ ਭਾਗ

ਗੇਟੇ ਫਾਉਸਟ 
ਫਾਉਸਟ ਭਾਗ ਪਹਿਲਾ, ਪਹਿਲਾ ਅਡੀਸ਼ਨ, 1808

ਫਾਉਸਟ ਭਾਗ ਪਹਿਲਾ ਦੇ ਮੁੱਖ ਪਾਤਰ:

  • ਹੈਨਰਿਖ ਫਾਉਸਟ , ਵਿਦਵਾਨ, ਕਿਹਾ ਜਾਂਦਾ ਹੈ ਕਿ ਜੋਹਾਨ ਜਾਰਜ ਫਾਉਸਟ ਦੇ ਅਸਲ ਜੀਵਨ ਤੇ, ਜਾਂ ਪੈਰਸ ਦੇ ਡਾਕਟਰ ਦੀ ਦੰਦਕਥਾ, ਸੇਨੋਡੋਕਸਸ ਦੇ ਜੈਕਬ ਬਾਈਡਰਮੈਨ ਦੁਆਰਾ ਕੀਤੇ ਨਾਟਕੀ ਰੂਪ ਤੇ ਅਧਾਰਿਤ ਸੀ
  • ਮਫਿਸਟੋਫੇਲਜ, ਸ਼ੈਤਾਨ
  • ਗ੍ਰੇਚਨ, ਫਾਉਸਟ ਦੀ ਪ੍ਰੇਮਿਕਾ (ਮਾਰਗਰੇਟ ਦਾ ਸਰਲ ਰੂਪ; ਗੇਟੇ ਨੇ ਦੋਵੇਂ ਰੂਪ ਵਰਤੇ ਹਨ)
  • ਮਾਰਥਾ, ਗ੍ਰੇਚਨ ਦੀ ਗੁਆਂਢਣ
  • ਵਾਲੇਨਤਿਨ, ਗ੍ਰੇਚਨ ਦਾ ਭਰਾ
  • ਵੈਗਨਰ, ਫਾਉਸਟ ਦਾ ਘਰੇਲੂ ਨੌਕਰ

ਹਵਾਲੇ

Tags:

ਯੋਹਾਨ ਵੁਲਫਗੈਂਗ ਵਾਨ ਗੇਟੇ

🔥 Trending searches on Wiki ਪੰਜਾਬੀ:

ਬਾਲ ਸਾਹਿਤਖ਼ਾਲਸਾਸਿੱਖਉ੍ਰਦੂਧਨੀ ਰਾਮ ਚਾਤ੍ਰਿਕਆਸਾ ਦੀ ਵਾਰਬੱਬੂ ਮਾਨਚਾਰ ਸਾਹਿਬਜ਼ਾਦੇ (ਫ਼ਿਲਮ)ਅਕਸ਼ਰਾ ਸਿੰਘਪਿਆਰਨਾਰੀਵਾਦਮਾਪੇਪਰਮਾਣੂ ਸ਼ਕਤੀਅਕਾਲੀ ਫੂਲਾ ਸਿੰਘਐਕਸ (ਅੰਗਰੇਜ਼ੀ ਅੱਖਰ)ਵਿਆਕਰਨਿਕ ਸ਼੍ਰੇਣੀਸਤਵਿੰਦਰ ਬਿੱਟੀਇਰਾਨ ਵਿਚ ਖੇਡਾਂਪੰਜਾਬੀ ਭਾਸ਼ਾਵੈਸਟ ਪ੍ਰਾਈਡਪੰਜਾਬ ਦੀ ਰਾਜਨੀਤੀਅਹਿਮਦੀਆਨਾਥ ਜੋਗੀਆਂ ਦਾ ਸਾਹਿਤ27 ਮਾਰਚਲੇਖਕ ਦੀ ਮੌਤਕਿੱਸਾ ਕਾਵਿਅਹਿਮਦ ਸ਼ਾਹ ਅਬਦਾਲੀਸੋਵੀਅਤ ਯੂਨੀਅਨਫੁੱਲਮਾਝਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਪੰਜਾਬੀ ਕਲੰਡਰਟੱਪਾਦੋਹਿਰਾ ਛੰਦਨਿਕੋਲੋ ਮੈਕਿਆਵੇਲੀਪੰਜਾਬੀ ਲੋਕ ਕਲਾਵਾਂਗੁਰੂ ਗੋਬਿੰਦ ਸਿੰਘ ਮਾਰਗਇਰਾਕ1948 ਓਲੰਪਿਕ ਖੇਡਾਂ ਵਿੱਚ ਭਾਰਤਗੁਰਮਤਿ ਕਾਵਿ ਦਾ ਇਤਿਹਾਸਸਾਉਣੀ ਦੀ ਫ਼ਸਲਰੁੱਖਗੂਗਲਵਿਧਾਨ ਸਭਾਨਜ਼ਮਗਾਂਸਹਰ ਅੰਸਾਰੀਸਾਂਚੀਬ੍ਰਿਸ਼ ਭਾਨਅਰਸਤੂ ਦਾ ਅਨੁਕਰਨ ਸਿਧਾਂਤਜੇਮਸ ਕੈਮਰੂਨਗ਼ਦਰ ਪਾਰਟੀਚਾਣਕਿਆਪੰਜਾਬਅਫ਼ਰੀਕਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ2025ਘਾਟੀ ਵਿੱਚਵਿਕੀਲੰਗਰਝਾਂਡੇ (ਲੁਧਿਆਣਾ ਪੱਛਮੀ)ਖ਼ਾਲਿਸਤਾਨ ਲਹਿਰਕਬੀਲਾਛੰਦਬਲਾਗਰੌਲਟ ਐਕਟਸ਼ਾਹ ਹੁਸੈਨਗ੍ਰੀਸ਼ਾ (ਨਿੱਕੀ ਕਹਾਣੀ)ਜਾਪੁ ਸਾਹਿਬਅਕਾਲ ਤਖ਼ਤਬੂਟਾਖੁਰਾਕ (ਪੋਸ਼ਣ)ਗਿੱਧਾਸੰਯੁਕਤ ਕਿਸਾਨ ਮੋਰਚਾਚੀਨੀ ਭਾਸ਼ਾ🡆 More