ਨਾਨਕਪੰਥੀ

ਨਾਨਕਪੰਥੀ ਗੁਰੂ ਨਾਨਕ ਦੇਵ ਜੀ (1469-1539) ਦੀਆਂ ਸਿੱਖਿਆਵਾਂ ਦੇ ਪੈਰੋਕਾਰਾਂ ਨੂੰ ਕਿਹਾ ਜਾਂਦਾ ਹੈ। ਗੁਰੂ ਨਾਨਕ ਉੱਤਰੀ ਹਿੰਦ-ਮਹਾਦੀਪ ਦੇ ਇੱਕ ਰੂਹਾਨੀ ਭਾਈਚਾਰੇ ਦੇ ਬਾਨੀ ਸਨ, ਜਿਸ ਨੂੰ ਮੂਲ ਖੇਤਰ ਵਿੱਚ ਨਾਨਕਪੰਥ ਕਿਹਾ ਜਾਣ ਲੱਗਾ, ਜਦਕਿ ਵਿਸ਼ਵ-ਵਿਆਪੀ ਸਿੱਖ ਧਰਮ ਵਜੋਂ ਜਾਣਿਆ ਗਿਆ। ਨਾਨਕਪੰਥ ਇੱਕ ਖੁੱਲ੍ਹਾ ਭਾਈਚਾਰਾ ਹੈ ਜੋ ਮੁਢਲੇ ਸਿੱਖ ਭਾਈਚਾਰੇ ਦੀ ਨਿਸ਼ਾਨਦੇਹੀ ਕਰਦਾ ਹੈ, ਅਤੇ ਜਿਸ ਨੂੰ ਅਜੋਕੇ ਸਿੱਖ ਧਰਮ ਅਤੇ ਹਿੰਦੂ ਧਰਮ ਚਿੰਨਕਾਂ ਦੇ ਘੇਰੇ ਵਿੱਚ ਸਮੋਇਆ ਨਹੀਂ ਜਾ ਸਕਦਾ।

ਅੱਜ ਪਾਕਿਸਤਾਨ ਅਤੇ ਭਾਰਤ ਦੋਨਾਂ ਵਿੱਚ ਸਿੰਧੀ ਹਿੰਦੂਆਂ ਦਾ ਇੱਕ ਵੱਡਾ ਹਿੱਸਾ ਆਪਣੇ ਆਪ ਨੂੰ ਨਾ ਸਿਰਫ਼ ਸਿੱਖ ਦੇ ਤੌਰ ਤੇ, ਸਗੋਂ ਹੋਰ ਠੀਕ ਠੀਕ ਕਹੀਏ ਨਾਨਕਪੰਥੀ ਸਮਝਦਾ ਹੈ। ਉਨ੍ਹਾਂ ਦੇ ਆਮ ਤੌਰ ਤੇ ਦਾੜ੍ਹੀ ਜਾਂ ਪੱਗ ਨਹੀਂ ਹੁੰਦੀ (ਭਾਵ ਸਹਿਜਧਾਰੀ ਹੁੰਦੇ ਹਨ) ਅਤੇ ਇਸ ਤਰ੍ਹਾਂ ਹਿੰਦੂਆਂ ਵਰਗੇ ਦਿਖਾਈ ਦਿੰਦੇ ਹਨ। 1881 ਅਤੇ 1891 ਦੀਆਂ ਭਾਰਤੀ ਮਰਦਮਸ਼ੁਮਾਰੀਆਂ ਵਿੱਚ ਵੀ, ਸਿੰਧੀ ਹਿੰਦੂ ਭਾਈਚਾਰਾ ਸਮੂਹਕ ਤੌਰ ਤੇ ਹਿੰਦੂ ਜਾਂ ਸਿੱਖ ਵਜੋਂ ਪਛਾਣ ਕਰਨ ਦਾ ਫੈਸਲਾ ਨਹੀਂ ਸੀ ਕਰ ਸਕਿਆ। ਬਾਅਦ ਵਿੱਚ 1911 ਦੀ, ਸ਼ਾਹਪੁਰ ਜ਼ਿਲ੍ਹਾ (ਪੰਜਾਬ) ਦੀ ਮਰਦਮਸ਼ੁਮਾਰੀ ਰਿਪੋਰਟ ਵਿੱਚ ਦੱਸਿਆ ਕਿ 12,539 (ਕੁੱਲ ਹਿੰਦੂ ਆਬਾਦੀ ਦੇ 20 ਪ੍ਰਤੀਸ਼ਤ) ਹਿੰਦੂਆਂ ਨੇ ਨਾਨਕਪੰਥੀ ਵਜੋਂ ਆਪਣੀ ਪਛਾਣ ਦੱਸੀ ਅਤੇ 9,016 (ਕੁਲ ਸਿੱਖ ਆਬਾਦੀ ਦਾ 22 ਪ੍ਰਤੀਸ਼ਤ) ਨੇ ਆਪਣੀ ਪਛਾਣ ਸਿੱਖ ਦੱਸੀ।

ਆਪਣੇ ਮੁੱਢਲੇ ਸਮੇਂ ਤੋਂ ਹੀ ਨਾਨਕਪੰਥੀ ਭਾਈਚਾਰਾ ਪੰਜਾਬ ਅਤੇ ਸਿੰਧ ਤੋਂ ਬਹੁਤ ਦੂਰ ਤਕ ਫੈਲਿਆ ਹੋਇਆ ਸੀ। ਉੱਤਰ ਪ੍ਰਦੇਸ਼ ਦੇ ਇੱਕ ਕਸਬੇ ਮੱਘਰ ਵਿੱਚ ਨਾਨਕਪੰਥੀਆਂ ਦੀ ਤਕੜੀ ਅਨੁਪਾਤ ਹੈ।

16 ਵੀਂ ਅਤੇ 17 ਵੀਂ ਸਦੀ ਦੇ ਨਾਨਕ-ਪੰਥੀ ਇੱਕ ਸੰਪਰਦਾ ਸਨ ਜਿਵੇਂ ਕਿ ਕਬੀਰ-ਪੰਥੀ ਅਤੇ ਦਾਦੂ-ਪੰਥੀ ਇੱਕ ਸੰਪਰਦਾ ਹਨ। ਇਸ ਸਮੂਹ ਦੇ ਹਿੰਦੂ ਕੱਟੜਪੰਥੀਆਂ ਨਾਲੋਂ ਕੁਝ ਵੱਖਰੇ ਵਿਚਾਰ ਸਨ ਅਤੇ ਇਹ ਹੋਰਨਾਂ ਸੰਪਰਦਾਵਾਂ ਨਾਲੋਂ ਸਿਧਾਂਤ ਦੇ ਕਿਸੇ ਜ਼ਿਕਰਯੋਗ ਦੇ ਅੰਤਰ ਕਰਕੇ ਨਹੀਂ ਸਗੋਂ ਆਪਣੇ ਗੁਰੂਆਂ ਦੇ ਚਰਿੱਤਰ ਕਰਕੇ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੇ ਸੰਗਠਨ ਕਰਕੇ ਭਿੰਨ ਸਨ, ਅਜੋਕੇ ਸਮੇਂ ਦੇ ਨਾਨਕ-ਪੰਥੀਆਂ ਮੌਟੇ ਤੌਰ ਤੇ ਸਿੱਖ ਵਜੋਂ ਜਾਣੇ ਜਾਂਦੇ ਹਨ ਜੋ ਪਹਿਲੇ ਗੁਰੂਆਂ ਦੇ ਪੈਰੋਕਾਰ ਹਨ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੱਸੀਆਂ ਰਹਿਤਾਂ ਦੀ ਪਾਲਣਾ ਕਰਨਾ ਜ਼ਰੂਰੀ ਨਹੀਂ ਸਮਝਦੇ। ਉਹ ਸਿਗਰਟ ਪੀਣ ਦੀ ਮਨਾਹੀ ਨਹੀਂ ਕਰਦੇ; ਉਹ ਪੰਜ ਕੱਕਿਆਂ ਨੂੰ ਧਾਰਨ ਕਰਨਾ ਜ਼ਰੂਰੀ ਨਹੀਂ ਸਮਝਦੇ; ਅੰਮ੍ਰਿਤ ਨਹੀਂ ਸਕਦੇ; ਅਤੇ ਹੋਰ ਵੀ ਬੜੇ ਹਨ। ਨਾਨਕ-ਪੰਥੀ ਸਿੱਖ ਅਤੇ ਗੁਰੂ ਗੋਬਿੰਦ ਸਿੰਘ ਦੇ ਅਨੁਯਾਈਆਂ ਵਿਚਕਾਰ ਮੁੱਖ ਬਾਹਰੀ ਅੰਤਰ ਵਾਲਾਂ ਦਾ ਹੈ। ਨਾਨਕ-ਪੰਥੀ, ਹਿੰਦੂਆਂ ਦੀ ਤਰ੍ਹਾਂ, ਬੋਦੀ ਤੋਂ ਇਲਾਵਾ ਸਭ ਸਾਫ਼ ਕਰਵਾ ਦਿੰਦੇ ਹਨ, ਅਤੇ ਇਸ ਲਈ ਅਕਸਰ ਮੋਨੇ ਜਾਂ ਬੋਦੀਵਾਲੇ ਸਿੱਖ ਵਜੋਂ ਜਾਣੇ ਜਾਂਦੇ ਹਨ।

ਇਹ ਵੀ ਵੇਖੋ

  • ਸਾਧ ਬੇਲੋ

ਹਵਾਲੇ

Tags:

ਗੁਰੂ ਨਾਨਕਸਿੱਖੀ

🔥 Trending searches on Wiki ਪੰਜਾਬੀ:

ਭਾਰਤ ਵਿੱਚ ਬੁਨਿਆਦੀ ਅਧਿਕਾਰਲੋਕ ਸਭਾਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਨਿੱਜਵਾਚਕ ਪੜਨਾਂਵਗਰਭ ਅਵਸਥਾਨਾਨਕ ਸਿੰਘਜੀ ਆਇਆਂ ਨੂੰ (ਫ਼ਿਲਮ)ਦਲ ਖ਼ਾਲਸਾਕਾਵਿ ਸ਼ਾਸਤਰਮਨੋਜ ਪਾਂਡੇਘੋੜਾਭਗਵਾਨ ਮਹਾਵੀਰਮਿੱਕੀ ਮਾਉਸਦਿਲਵਿਸ਼ਵ ਮਲੇਰੀਆ ਦਿਵਸਬਚਪਨਮਾਨਸਿਕ ਸਿਹਤਪ੍ਰਯੋਗਵਾਦੀ ਪ੍ਰਵਿਰਤੀਨਿਓਲਾਲੋਕ ਸਭਾ ਹਲਕਿਆਂ ਦੀ ਸੂਚੀਕੀਰਤਪੁਰ ਸਾਹਿਬਪੂਰਨ ਸਿੰਘਸੋਨਮ ਬਾਜਵਾਇੰਟਰਨੈੱਟਵਿਰਾਸਤ-ਏ-ਖ਼ਾਲਸਾਗੁਰੂ ਹਰਿਕ੍ਰਿਸ਼ਨਸ਼ਿਵ ਕੁਮਾਰ ਬਟਾਲਵੀਵੈਦਿਕ ਕਾਲਹਿੰਦੀ ਭਾਸ਼ਾਪੈਰਸ ਅਮਨ ਕਾਨਫਰੰਸ 1919ਊਧਮ ਸਿੰਘਮਲਵਈਮਲੇਰੀਆਵਿਆਹ ਦੀਆਂ ਰਸਮਾਂਪੰਜਾਬੀ ਸਾਹਿਤਸਮਾਰਟਫ਼ੋਨਭੌਤਿਕ ਵਿਗਿਆਨਬੋਹੜਬਿਸ਼ਨੋਈ ਪੰਥਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਸਤਿੰਦਰ ਸਰਤਾਜਸੂਬਾ ਸਿੰਘਭਾਰਤ ਦਾ ਸੰਵਿਧਾਨਮੱਸਾ ਰੰਘੜਵਕ੍ਰੋਕਤੀ ਸੰਪਰਦਾਇਵੈਲਡਿੰਗਡੂੰਘੀਆਂ ਸਿਖਰਾਂਬੱਲਰਾਂਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਅਨੀਮੀਆਮਾਰਕਸਵਾਦਡਾ. ਹਰਸ਼ਿੰਦਰ ਕੌਰਧਾਤਪੰਜਨਦ ਦਰਿਆਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਉਪਵਾਕਅਮਰ ਸਿੰਘ ਚਮਕੀਲਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਕਣਕ ਦੀ ਬੱਲੀਜਾਤਕਰਤਾਰ ਸਿੰਘ ਸਰਾਭਾਪੂਨਮ ਯਾਦਵਕਲਾਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਜਾਵਾ (ਪ੍ਰੋਗਰਾਮਿੰਗ ਭਾਸ਼ਾ)ਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਮੌਰੀਆ ਸਾਮਰਾਜਤਰਨ ਤਾਰਨ ਸਾਹਿਬਗੁਰੂ ਨਾਨਕਫਾਸ਼ੀਵਾਦਲੰਗਰ (ਸਿੱਖ ਧਰਮ)🡆 More