ਡਾਇਨਾਮਾਈਟ

ਡਾਇਨਾਮਾਈਟ ਦਾ ਖੋਜੀ ਨੋਬੇਲ ਪੁਰਸਕਾਰ ਸਵੀਡਨ ਦਾ ਰਸਾਇਣ ਵਿਗਿਆਨੀ ਅਲਫ਼ਰੈਡ ਨੋਬਲ ਹੈ। ਅਲਫਰੈੱਡ ਨੋਬੇਲ ਦਾ ਪਿਤਾ ਪੁਲ਼ਾਂ ਦੀ ਉਸਾਰੀ ਦਾ ਕੰਮ ਕਰਦਾ ਸੀ, ਜਿਸ ਨੂੰ ਬਾਰੂਦ ਨਾਲ ਚੱਟਾਨਾਂ ਉਡਾਉਣ ਦੀਆਂ ਕਈ ਤਕਨੀਕਾਂ ਆਉਂਦੀਆਂ ਸਨ। ਉਸ ਨੇ ਪੀਟਰਸਬਰਗ (ਰੂਸ) ’ਚ ਇੱਕ ਵਰਕਸ਼ਾਪ ਖੋਲ੍ਹੀ ਜਿਸ ਵਿੱਚ ਬਾਰੂਦੀ ਸੁਰੰਗਾਂ ਦੇ ਨਾਲ ਕਈ ਤਰ੍ਹਾਂ ਦੇ ਕਲਪੁਰਜ਼ੇ ਬਣਦੇ ਸਨ। ਉਸ ਦੀ ਮੁਲਾਕਾਤ ਇਟਲੀ ਦੇ ਰਸਾਇਣ ਵਿਗਿਆਨੀ ਆਸਕਾਨੀਓ ਸੌਬਰੈਰੋ ਨਾਲ ਹੋਈ ਜਿਸ ਨੇ ਤਿੰਨ ਸਾਲ ਪਹਿਲਾਂ ਇੱਕ ਸ਼ਕਤੀਸ਼ਾਲੀ ਵਿਸਫੋਟਕ ਤਰਲ ਨਾਈਟ੍ਰੋਗਲਿਸਰੀਨ ਖੋਜਿਆ ਸੀ। ਇਸ ਵਿਸਫੋਟਕ ਨੂੰ ਸਾਂਭਣਾ ਜੋਖਮ ਭਰਿਆ ਕੰਮ ਸੀ। ਇਸ ਦੇ ਫਟ ਜਾਣ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਸੀ। ਅਲਫਰੈੱਡ ’ਤੇ ਨਾਈਟ੍ਰੋਗਲਿਸਰੀਨ ਦੀ ਸਾਂਭ-ਸੰਭਾਲ ਦੇ ਤਰੀਕੇ ਲੱਭਣ ਦੀ ਧੁਨ ਸਵਾਰ ਹੋ ਗਈ। ਸਤੰਬਰ 1864 ’ਚ ਨਾਈਟ੍ਰੋਗਲਿਸਰੀਨ ਦੇ ਉਤਪਾਦਨ ਸਮੇਂ ਇੱਕ ਭਾਰੀ ਵਿਸਫੋਟ ਹੋਣ ਕਾਰਨ ਉਸ ਦਾ ਭਰਾ ਐਮਿਲ ਅਤੇ ਚਾਰ ਹੋਰ ਬੰਦੇ ਮਾਰੇ ਗਏ। ਕਾਰਖ਼ਾਨਾ ਸੜ ਕੇ ਸੁਆਹ ਹੋ ਗਿਆ। ਸਰਕਾਰ ਨੇ ਨਾਈਟ੍ਰੋਗਲਿਸਰੀਨ ਬਣਾਉਣ ’ਤੇ ਪਾਬੰਦੀ ਲਾ ਦਿੱਤੀ। ਸੰਨ 1863 ’ਚ ਨੋਬੇਲ ਨੇ ‘ਡੈਟੋਨੇਟਰ’ ਖੋਜਿਆ ਅਤੇ 1865 ’ਚ ‘ਬਲਾਸਟਿੰਗ ਕੈਪ’ ਤਿਆਰ ਕੀਤੀ। ਅਲਫਰੈੱਡ ਨੇ ਆਪਣਾ ਕਾਰਖਾਨਾ ਜਰਮਨੀ ਦੇ ਸ਼ਹਿਰ ਹੈਮਬਰਗ ਵਿੱਚ ਲਾ ਲਿਆ। ਉੱਥੇ ਉਹ ਵਿਸਫੋਟਕ ਪਦਾਰਥ ਅਤੇ ਨਾਈਟ੍ਰੋਗਲਿਸਰੀਨ ਵੇਚਣ ਲੱਗਾ। ਨੋਬੇਲ ਨੇ ਇੱਕ ਅਜਿਹਾ ਪਦਾਰਥ ਲੱਭਿਆ, ਜੋ ਮਿੱਟੀ ਵਰਗਾ ਸੀ ਅਤੇ ਸੌਖਿਆਂ ਹੀ ਨਾਈਟ੍ਰੋਗਲਿਸਰੀਨ ਨੂੰ ਸੋਖ ਲੈਂਦਾ ਸੀ। ਹੁਣ ਇੱਕ ਥਾਂ ਤੋਂ ਦੂਜੀ ਥਾਂ ਇਸ ਨੂੰ ਲਿਜਾਣਾ ਸੌਖਾ ਹੋ ਗਿਆ ਸੀ।

ਪੇਂਟ

ਇਸੇ ਲੜੀ ’ਚ ਨੋਬੇਲ ਨੇ 1867 ’ਚ ਵਿਸਫੋਟਕ ‘ਡਾਇਨਾਮਾਈਟ’ ਦੀ ਖੋਜ ਨੂੰ ਪੇਟੈਂਟ ਕਰਵਾਇਆ। ਡਾਇਨਾਮਾਈਟ ਦੀ ਵਰਤੋਂ ਪੁਰਾਣੀਆਂ ਇਮਾਰਤਾਂ ਨੂੰ ਡੇਗਣ, ਸੜਕਾਂ ਬਣਾਉਣ, ਚੱਟਾਨਾਂ ਤੋੜਨ ਅਤੇ ਖਾਣਾਂ ਦੀ ਖੁਦਾਈ ਵਿੱਚ ਬੜੀ ਲਾਹੇਵੰਦ ਸਾਬਤ ਹੋਣ ਲੱਗੀ। ਡਾਇਨਾਮਾਈਟ ਸ਼ਕਤੀਸ਼ਾਲੀ ਵੀ ਸੀ ਅਤੇ ਟਿਕਾਊ ਵੀ। ਸੰਨ 1875 ’ਚ ਉਸ ਨੇ ਹੋਰ ਸ਼ਕਤੀਸ਼ਾਲੀ ਵਿਸਫੋਟਕ ‘ਜ਼ੈਲੀਗਨਾਈਟ’ ਖੋਜਿਆ। ਇਹ ਨਾਈਟ੍ਰੋਸੈਲੂਲੋਜ਼ ਅਤੇ ਨਾਈਟ੍ਰੋਗਲਿਸਰੀਨ ਦੇ ਮੇਲ ਤੋਂ ਤਿਆਰ ਕੀਤਾ ਸੀ। ਸੰਨ 1887 ’ਚ ਉਸ ਨੇ ‘ਬੈਲੀਸਾਈਟਸ’ ਪਦਾਰਥ ਤਿਆਰ ਕੀਤਾ। ਉਸ ਨੇ ਫ਼ੌਜ ਦੀ ਵਰਤੋਂ ਲਈ ਇੱਕ ਧੂੰਆਂ ਰਹਿਤ ਵਿਸਫੋਟਕ ਪਾਊਡਰ ਵੀ ਤਿਆਰ ਕੀਤਾ।

ਹੋਰ ਦੇਖੋ

ਹਵਾਲੇ

Tags:

186318641865ਅਲਫ਼ਰੈਡ ਨੋਬਲ

🔥 Trending searches on Wiki ਪੰਜਾਬੀ:

ਭਾਰਤ ਵਿੱਚ ਬੁਨਿਆਦੀ ਅਧਿਕਾਰਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਸੰਯੁਕਤ ਰਾਜਸਿੱਖਮਹਾਂਦੀਪਭਗਤ ਨਾਮਦੇਵਸਿੰਚਾਈਮਾਲਵਾ (ਪੰਜਾਬ)ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਗਰਾਮ ਦਿਉਤੇਨਾਮਸੱਸੀ ਪੁੰਨੂੰਮਹਾਤਮਾ ਗਾਂਧੀਲੈਸਬੀਅਨਮਾਈ ਭਾਗੋਧਰਮਅਜਮੇਰ ਸਿੰਘ ਔਲਖਬਾਬਾ ਫ਼ਰੀਦਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਅਨੁਵਾਦ18 ਅਪਰੈਲਐਚ.ਟੀ.ਐਮ.ਐਲਰਾਜਨੀਤੀ ਵਿਗਿਆਨਭਾਰਤ ਦੀ ਸੁਪਰੀਮ ਕੋਰਟਘੜਾਗੂਗਲ ਖੋਜਬਜ਼ੁਰਗਾਂ ਦੀ ਸੰਭਾਲਪੁਆਧਪੰਜਾਬੀ ਕੱਪੜੇਮੁੱਖ ਸਫ਼ਾਜੀਊਣਾ ਮੌੜਇਹ ਹੈ ਬਾਰਬੀ ਸੰਸਾਰਵਿਰਾਟ ਕੋਹਲੀਗਾਜ਼ਾ ਪੱਟੀਮਨੁੱਖੀ ਪਾਚਣ ਪ੍ਰਣਾਲੀਕਿਰਿਆਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸੂਰਜ ਮੰਡਲਵਿਕੀਪੀਡੀਆਜਵਾਹਰ ਲਾਲ ਨਹਿਰੂਗਿੱਧਾਸਿੱਖ ਧਰਮ ਦਾ ਇਤਿਹਾਸਨਿਸ਼ਾਨ ਸਾਹਿਬਜਗਦੀਸ਼ ਚੰਦਰ ਬੋਸਜੈਵਿਕ ਖੇਤੀਸਿੱਖ ਸਾਮਰਾਜਲੰਮੀ ਛਾਲਗੂਗਲਨਾਵਲਬੀਬੀ ਭਾਨੀਇੰਟਰਨੈੱਟਮਹਿਸਮਪੁਰਗੁਰੂ ਅਰਜਨਅਧਿਆਪਕਲੋਕਧਾਰਾਗਿਆਨੀ ਦਿੱਤ ਸਿੰਘਟਾਹਲੀਸਮਾਜ ਸ਼ਾਸਤਰਨਿਹੰਗ ਸਿੰਘਮਾਝ ਕੀ ਵਾਰਅਮਰ ਸਿੰਘ ਚਮਕੀਲਾਆਸਟਰੇਲੀਆਆਈਪੀ ਪਤਾਗਰਮੀਸੰਤ ਸਿੰਘ ਸੇਖੋਂਭਾਈ ਗੁਰਦਾਸਚੌਪਈ ਸਾਹਿਬਨਿਰਵੈਰ ਪੰਨੂਸਕੂਲਲੋਹੜੀਸੱਪਫ਼ਰੀਦਕੋਟ (ਲੋਕ ਸਭਾ ਹਲਕਾ)ਮਲਾਲਾ ਯੂਸਫ਼ਜ਼ਈਸਵਰ ਅਤੇ ਲਗਾਂ ਮਾਤਰਾਵਾਂਅੰਮ੍ਰਿਤਸਰਭਾਈ ਨੰਦ ਲਾਲ🡆 More