ਡਰਨਾ

ਡਰਨਾ (ਅੰਗਰੇਜ਼ੀ: scarecrow)(ਹਿੰਦੀ:काकभगौडा) ਜਾਂ ਹੇ-ਮੈਨ ਮਨੁੱਖੀ ਸ਼ਕਲ ਦਾ ਇੱਕ ਪੁਤਲਾ ਹੁੰਦਾ ਹੈ ਜਿਸ ਨੂੰ ਪੁਰਾਣੇ ਕੱਪੜੇ ਪਹਿਨਾ ਕੇ ਖੇਤਾਂ ਵਿੱਚ ਗੱਡ ਦਿੱਤਾ ਜਾਂਦਾ ਹੈ ਤਾਂ ਜੋ ਤੋਤੇ, ਕਾਂ, ਚਿੜੀਆਂ ਆਦਿ ਪੰਛੀ ਉਸਨੂੰ ਬੰਦਾ ਸਮਝਕੇ ਡਰਦੇ ਰਹਿਣ ਅਤੇ ਤਾਜਾ ਬੀਜੀ ਜਾਂ ਪੱਕੀ ਫਸਲ ਦਾ ਨੁਕਸਾਨ ਨਾ ਕਰਨ। ਪੰਛੀ ਇਸ ਨੂੰ ਕੋਈ ਆਦਮੀ ਸਮਝ ਡਰਦੇ (ਜਿਵੇਂ ਇਸ ਦੇ ਨਾਮ ਤੋਂ ਸਪਸ਼ਟ ਹੈ) ਫਸਲ ਦੇ ਨੇੜੇ ਨਹੀਂ ਆਉਂਦੇ।ਪੰਛੀਆਂ ਦੇ ਇਸ ਝੂਠੇ ਅਤੇ ਭੁਲੇਖਾ ਪਾਊ ਬੰਦੇ ਤੋਂ ਪੰਛੀਆਂ ਦਾ ਡਰਨਾ ਹੀ ਇਸਦੇ ਨਾਮ ਡਰਨਾ ਰਖਣ ਦਾ ਕਾਰਣ ਬਣਿਆ।

ਡਰਨਾ
ਜਾਪਾਨ ਵਿੱਚ ਇੱਕ ਚੌਲਾਂ ਦੇ ਖੇਤ ਵਿੱਚ ਖੜੇ ਕੀਤੇ ਡਰਨੇ

ਖੇਤ ਵਿਚ ਬੀਜੀ ਫਸਲ ਨੂੰ ਅਵਾਰਾ ਪਸ਼ੂਆਂ, ਜਾਨਵਰਾਂ, ਪੰਛੀਆਂ ਦੇ ਉਜਾੜੇ ਤੋਂ ਬਚਾਉਣ ਲਈ, ਡਰਾਉਣ ਲਈ ਖੇਤ ਵਿਚ ਖੜ੍ਹੇ ਕੀਤੇ ਨਕਲੀ, ਬਣਾਉਟੀ ਬਣਾਏ ਬੰਦੇ ਨੂੰ ਡਰਨਾ ਕਿਹਾ ਜਾਂਦਾ ਹੈ। ਡਰਨੇ ਨੂੰ ਕਈ ਇਲਾਕਿਆਂ ਵਿਚ ਕਾਂ ਉਡਾਉਣਾ, ਰਾਖਾ, ਧੜਕਾ ਤੇ ਡਰਾਵਾ ਵੀ ਕਹਿੰਦੇ ਹਨ। ਡਰਨਾ ਬਣਾਉਣ ਲਈ ਕਈ ਸੋਟੀਆਂ ਲਈਆਂ ਜਾਂਦੀਆਂ ਹਨ। ਦੋ ਸੋਟੀਆਂ ਦੀਆਂ ਡਰਨੇ ਦੀਆਂ ਲੱਤਾਂ ਬਣਾ ਕੇ ਉਨ੍ਹਾਂ ਵਿਚ ਪਜਾਮਾ ਜਾਂ ਚਾਦਰਾ ਪਾ ਦਿੱਤਾ ਜਾਂਦਾ ਹੈ। ਲੱਤਾਂ ਦੀਆਂ ਸੋਟੀਆਂ ਦੇ ਉਪਰ ਦੋ ਹੋਰ ਸੋਟੀਆਂ ਬੰਨ੍ਹੀਆਂ ਜਾਂਦੀਆਂ ਹਨ। ਜਿਹੜੀਆਂ ਡਰਨੇ ਦਾ ਧੜ ਤੋਂ ਹੇਠਾਂ ਤੇ ਲੱਤਾਂ ਤੋਂ ਉਪਰ ਦਾ ਹਿੱਸਾ ਬਣਦੀਆਂ ਹਨ। ਇਨ੍ਹਾਂ ਸੋਟੀਆਂ ਦੇ ਉਪਰ ਇਕ ਲੰਮੀ ਸੋਟੀ ਬੰਨ੍ਹੀ ਜਾਂਦੀ ਹੈ, ਜਿਹੜੀ ਹੇਠਾਂ ਬੰਨ੍ਹੀਆਂ ਸੋਟੀਆਂ ਦੇ ਦੋਵੇਂ ਪਾਸੇ ਦੋ ਦੋ ਫੁੱਟ ਬਾਹਰ ਤੱਕ ਹੁੰਦੀ ਹੈ। ਇਹ ਸੋਟੀ ਡਰਨੇ ਦੀਆਂ ਬਾਹਾਂ ਬਣਦੀਆਂ ਹਨ। ਫੇਰ ਇਨ੍ਹਾਂ ਬੰਨ੍ਹੀਆਂ ਹੋਈਆਂ ਸੋਟੀਆਂ ਉਪਰ ਕੁੜਤਾ/ਝੱਗਾ ਪਾਇਆ ਜਾਂਦਾ ਹੈ।

ਉਪਰਲੀ ਸੋਟੀ ਦੇ ਵਿਚਾਲੇ ਇਕ ਛੋਟਾ ਜਿਹਾ ਡੰਡਾ ਬੰਨ੍ਹਿਆ ਜਾਂਦਾ ਹੈ ਜਿਸ ਵਿਚ ਪੁੱਠੀ ਕਰ ਕੇ ਮਿੱਟੀ ਦੀ ਝੱਕਰੀ ਪਾਈ ਜਾਂਦੀ ਹੈ। ਇਹ ਝੱਕਰੀ ਡਰਨੇ ਦਾ ਸਿਰ ਬਣਦੀ ਹੈ। ਝੱਕਰੀ ਉਪਰ ਪੱਗ ਬੰਨ੍ਹੀ ਜਾਂਦੀ ਹੈ। ਇਸ ਤਰ੍ਹਾਂ ਬਣਾਉਟੀ ਬੰਦਾ ਬਣ ਜਾਂਦਾ ਹੈ ਜਿਸ ਨੂੰ ਪਸ਼ੂ, ਪੰਛੀ, ਜਾਨਵਰ ਅਸਲੀ ਬੰਦਾ ਸਮਝ ਕੇ ਖੇਤ ਵਿਚ ਨਹੀਂ ਵੜਦੇ ਸਨ। ਅੱਜ ਵੀ ਤੁਹਾਨੂੰ ਕਿਸੇ ਨਾ ਕਿਸੇ ਖੇਤ ਵਿਚ ਡਰਨਾ ਗੱਡਿਆ ਜ਼ਰੂਰ ਮਿਲ ਜਾਵੇਗਾ।

ਹਵਾਲੇ

Tags:

ਅੰਗਰੇਜ਼ੀਹਿੰਦੀ

🔥 Trending searches on Wiki ਪੰਜਾਬੀ:

ਗੁਰਮਤ ਕਾਵਿ ਦੇ ਭੱਟ ਕਵੀਮੋਹਨ ਸਿੰਘ ਵੈਦਰਾਜਾ ਸਾਹਿਬ ਸਿੰਘਸ਼੍ਰੀਨਿਵਾਸ ਰਾਮਾਨੁਜਨ ਆਇੰਗਰਸ਼ਾਹ ਜਹਾਨਵਿਸ਼ਵ ਵਾਤਾਵਰਣ ਦਿਵਸਪਾਲੀ ਭਾਸ਼ਾਪਿੰਨੀਨਰਿੰਦਰ ਮੋਦੀਪ੍ਰਗਤੀਵਾਦਈ (ਸਿਰਿਲਿਕ)ਸਾਗਰਧਨੀਆਵੈਦਿਕ ਕਾਲਗਰਾਮ ਦਿਉਤੇਖਡੂਰ ਸਾਹਿਬਪੰਜਾਬੀ ਨਾਟਕ ਦਾ ਦੂਜਾ ਦੌਰਜਰਨੈਲ ਸਿੰਘ ਭਿੰਡਰਾਂਵਾਲੇਵਿਆਹਪੰਜਾਬ ਦੇ ਮੇਲੇ ਅਤੇ ਤਿਓੁਹਾਰਭਾਰਤ ਦਾ ਰਾਸ਼ਟਰਪਤੀਨਿਰਵੈਰ ਪੰਨੂਕਲੀਅਨੁਸ਼ਕਾ ਸ਼ਰਮਾਮੁਦਰਾਸੰਤ ਰਾਮ ਉਦਾਸੀਸਿੱਖ ਗੁਰੂਗਣਤੰਤਰ ਦਿਵਸ (ਭਾਰਤ)ਵਾਰਤਕ ਦੇ ਤੱਤਗੁਰੂ ਅੰਗਦਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਪੰਜਾਬੀ ਕੱਪੜੇਕਹਾਵਤਾਂਸੀੜ੍ਹਾਇੰਡੋਨੇਸ਼ੀਆਭਾਸ਼ਾਅਲਾਹੁਣੀਆਂਆਸਟਰੇਲੀਆਗੋਆ ਵਿਧਾਨ ਸਭਾ ਚੌਣਾਂ 2022ਖ਼ਲੀਲ ਜਿਬਰਾਨਵਰਿਆਮ ਸਿੰਘ ਸੰਧੂਆਪਰੇਟਿੰਗ ਸਿਸਟਮਭਾਖੜਾ ਡੈਮਅਜੀਤ ਕੌਰਸਮਾਜ ਸ਼ਾਸਤਰਗਿੱਧਾਸਾਰਕਸੰਤ ਅਤਰ ਸਿੰਘਜਾਤਲਾਲ ਕਿਲ੍ਹਾਲੋਕ ਵਾਰਾਂਵਿਆਹ ਦੀਆਂ ਰਸਮਾਂਸਾਹਿਤ ਅਤੇ ਮਨੋਵਿਗਿਆਨਸੁਜਾਨ ਸਿੰਘਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪੰਜਾਬ ਵਿੱਚ ਕਬੱਡੀਬੌਧਿਕ ਸੰਪਤੀਪੰਜਾਬੀ ਬੁਝਾਰਤਾਂਸੰਯੁਕਤ ਪ੍ਰਗਤੀਸ਼ੀਲ ਗਠਜੋੜਚਰਨ ਸਿੰਘ ਸ਼ਹੀਦਜੈਸਮੀਨ ਬਾਜਵਾਸਿਹਤਸਵੈ-ਜੀਵਨੀਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਮਾਈ ਭਾਗੋਗਿਆਨਦਾਨੰਦਿਨੀ ਦੇਵੀਸੁਰਿੰਦਰ ਕੌਰਰਿਹਾਨਾਸੋਹਣੀ ਮਹੀਂਵਾਲਕਿਤਾਬਬੀਬੀ ਭਾਨੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮਨੋਜ ਪਾਂਡੇ🡆 More