ਜੀਨ-ਜੈਕੁਇਸ ਐਨੌਡ

ਜੀਨ-ਜੈਕੁਇਸ ਐਨੌਡ (ਜਨਮ 1 ਅਕਤੂਬਰ 1943) ਇੱਕ ਫ਼ਰਾਂਸੀਸੀ, ਸਕ੍ਰੀਨਲੇਖਕ ਅਤੇ ਨਿਰਮਾਤਾ ਸੀ ਜਿਸਨੂੰ ਮੁੱਖ ਤੌਰ 'ਤੇ ਉਸਦੀਆਂ ਫ਼ਿਲਮਾਂ ਕੁਐਸਟ ਔਫ਼ ਫ਼ਾਇਰ (1981), ਦ ਨੇਮ ਔਫ਼ ਦ ਰੋਜ਼ (1986), ਦ ਬੀਅਰ (1988), ਦ ਲਵਰ (1992) ਅਤੇ ਸੈਵਨ ਯਰਸ ਇਨ ਤਿੱਬਤ (1997)। ਐਨੌਡ ਨੂੰ ਉਸਦੇ ਕੰਮਾਂ ਲਈ ਬਹੁਤ ਸਾਰੇ ਅਵਾਰਡ ਮਿਲੇ ਹਨ, ਜਿਸ ਵਿੱਚ 5 ਸੀਜ਼ਰ ਅਵਾਰਡ, ਇੱਕ ਡੇਵਿਡ ਡੀ ਡੋਨਾਟੈਲੋ ਅਤੇ ਇੱਕ ਨੈਸ਼ਨਲ ਅਕੈਡਮੀ ਔਫ਼ ਸਿਨੇਮਾ ਅਵਾਰਡ ਸ਼ਾਮਿਲ ਹੈ। ਐਨੌਡ ਦੀ ਪਹਿਲੀ ਫ਼ਿਲਮ ਬਲੈਕ ਐਂਡ ਵ੍ਹਾਈਟ ਇਨ ਕਲਰ (1976) ਨੂੰ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਵਾਲੀ ਫ਼ਿਲਮ ਦੀ ਸ਼੍ਰੇਣੀ ਵਿੱਚ ਅਕਾਦਮੀ ਇਨਾਮ ਮਿਲਿਆ ਸੀ।

ਜੀਨ-ਜੈਕੁਇਸ ਐਨੌਡ
ਜੀਨ-ਜੈਕੁਇਸ ਐਨੌਡ
ਜੀਨ-ਜੈਕੁਇਸ ਐਨੌਡ 2015 ਵਿੱਚ
ਜਨਮ (1943-10-01) 1 ਅਕਤੂਬਰ 1943 (ਉਮਰ 80)
ਐਸ਼ੋਨੇ, ਇਲੇ-ਦ-ਫ਼ਰਾਂਸ, ਫ਼ਰਾਂਸ
ਪੇਸ਼ਾਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ, ਨਿਰਮਾਤਾ
ਸਰਗਰਮੀ ਦੇ ਸਾਲ1967–ਹੁਣ ਤੱਕ
ਵੈੱਬਸਾਈਟwww.jjannaud.com

ਮੁੱਢਲਾ ਜੀਵਨ

ਜੀਨ-ਜੈਕੁਇਸ ਐਨੌਡ ਦਾ ਜਨਮ 1 ਅਕਤੂਬਰ 1943 ਨੂੰ ਜੂਵੀਸੀ-ਸੁਰ-ਓਰਗੇ, ਐਸ਼ੋਨੇ, ਫ਼ਰਾਂਸ ਵਿੱਚ ਹੋਇਆ ਸੀ। ਉਹ ਵਾਊਗਿਰਾਰਡ ਵਿੱਚ ਤਕਨੀਕੀ ਸਕੂਲ ਵਿੱਚ ਪੜ੍ਹਿਆ ਸੀ ਅਤੇ 1964 ਵਿੱਚ ਉਸਨੇ ਪੈਰਿਸ ਦੇ ਆਈ.ਡੀ.ਐਚ.ਈ.ਸੀ. (Institut des Hautes Études Cinématographiques) ਫ਼ਿਲਮ ਸਕੂਲ ਤੋਂ ਉਸਨੇ ਗ੍ਰੈਜੂਏਸ਼ਨ ਪੂਰੀ ਕੀਤੀ।

ਕੈਰੀਅਰ

ਜੀਨ-ਜੈਕੁਇਸ ਐਨੌਡ 
ਐਨੌਡ ਵੌਲਫ਼ ਟੌਟਮ ਦੇ ਸੈੱਟ ਤੇ ਇੱਕ ਤਿੱਬਤੀ ਬਘਿਆੜ ਨਾਲ।

ਐਨੌਡ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1970 ਦੇ ਦਹਾਕੇ ਦੀ ਸ਼ੁਰੂਆਤ ਵਿ4ਚ ਕੁਝ ਟੀਵੀ ਵਿਗਿਆਪਨਾਂ ਦੇ ਨਿਰਦੇਸ਼ਨ ਨਾਲ ਕੀਤੀ ਸੀ। ਉਸਦੀ ਪਹਿਲੀ ਫ਼ੀਚਰ ਫ਼ਿਲਮ ਬਲੈਕ ਐਂਡ ਵ੍ਹਾਈਟ ਇਨ ਕਲਰ 1976 ਵਿੱਚ ਆਈ ਸੀ, ਇਸ ਫ਼ਿਲਮ ਵਿੱਚ ਉਸਨੇ ਕੈਮਰੂਨ ਵਿੱਚ ਕੀਤੀ ਮਿਲਿਟਰੀ ਸੇਵਾ ਦੇ ਆਪਣੇ ਵਿਅਕਤੀਗਤ ਤਜਰਬੇ ਦਾ ਇਸਤੇਮਾਲ ਕੀਤਾ ਸੀ। ਇਸ ਫ਼ਿਲਮ ਨੂੰ ਸਭ ਤੋਂ ਵਧੀਆ ਵਿਦੇਸ਼ੀ ਫ਼ਿਲਮ ਦੀ ਸ਼੍ਰੇਣੀ ਵਿੱਚ ਔਸਕਰ ਅਵਾਰਡ ਮਿਲਿਆ ਸੀ। ਇਸਦੀ ਤੀਜੀ ਫ਼ਿਲਮ ਕੁਐਸਟ ਔਨ ਫ਼ਾਇਰ ਨੂੰ ਸਭ ਤੋਂ ਵਧੀਆ ਫ਼ਿਲਮ ਅਤੇ ਸਭ ਤੋਂ ਵਧੀਆ ਨਿਰਦੇਸ਼ਕ ਦੀ ਸ਼੍ਰੇਣੀ ਵਿੱਚ ਦੋ ਸੀਜ਼ਰ ਅਵਾਰਡ ਮਿਲੇ ਸਨ।

ਸੈਵਨ ਯਰਸ ਇਨ ਤਿੱਬਤ (1997) ਫ਼ਿਲਮ ਲਈ, ਜਿਹੜੀ ਕਿ ਹੈਨਰੀਸ਼ ਹਾਰਰ ਦੀ ਜ਼ਿੰਦਗੀ ਉੱਪਰ ਅਧਾਰਿਤ ਸੀ, ਉਸਨੂੰ ਅਦਾਕਾਰਾਂ ਬ੍ਰੈਡ ਪਿਟ ਅਤੇ ਡੇਵਿਡ ਥਿਊਲਿਸ ਸਮੇਤ ਚੀਨ ਦੀ ਸਰਕਾਰ ਵੱਲੋਂ ਜ਼ਿੰਦਗੀ ਭਰ ਚੀਨ ਅੰਦਰ ਨਾ ਦਾਖ਼ਲ ਹੋਣ ਦਾ ਫ਼ਤਵਾ ਦਿੱਤਾ ਗਿਆ, ਜਿਸਨੂੰ ਕਿ ਪਰਸੋਨਾ ਨੌਨ ਗਰੇਟਾ (persona non grata) ਕਹਿੰਦੇ ਹਨ। ਹਾਲਾਂਕਿ 2012 ਵਿੱਚ ਐਨੌਡ ਨੂੰ ਸ਼ੰਘਾਈ ਫ਼ਿਲਮ ਫ਼ੈਸਟੀਵਲ ਵਿਖੇ ਜਿਊਰੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ।

ਐਨੌਡ ਦਾ ਸਭ ਤੋਂ ਨਵਾਂ ਪ੍ਰੋਜੈਕਟ ਬਹੁਤ ਅਵਾਰਡ ਜੇਤੂ ਮਸ਼ਹੂਰ ਚੀਨੀ ਨਾਵਲ ਵੌਲਫ਼ ਟੌਟਮ ਦਾ ਫ਼ਿਲਮੀ ਰੂਪਾਂਤਰਨ ਹੈ।

ਫ਼ਿਲਮੋਗ੍ਰਾਫ਼ੀ

  • ਬਲੈਕ ਐਂਡ ਵ੍ਹਾਈਟ ਇਨ ਕਲਰ (1976, Noirs et Blancs en couleur or La Victoire en chantant)
  • ਹੌਟਹੈੱਡ (1979, Coup de tête)
  • ਕੁਐਸਟ ਔਨ ਫ਼ਾਇਰ (1981, La Guerre du feu)
  • ਦ ਨੇਮ ਔਫ਼ ਦ ਰੋਜ਼ (1986, Der Name der Rose or Le Nom de la rose)
  • ਦ ਬੀਅਰ (1988, L'Ours)
  • ਦ ਲਵਰ (1992, L'Amant)
  • ਵਿੰਗਸ ਔਫ਼ ਕਰੇਜ (1995, Guillaumet, les ailes du courage)
  • ਸੈਵਨ ਯਰਸ ਇਨ ਤਿੱਬਤ (1997, Sept ans au Tibet)
  • ਐਨੇਮੀ ਐਟ ਦ ਗੇਟਸ (2001, Stalingrad)
  • ਟੂ ਬ੍ਰਦਰਜ਼ (2004, Deux frères)
  • ਹਿਜ਼ ਮਜੈਸਟੀ ਮਾਈਨਰ (2007, Sa majesté Minor)
  • ਬਲੈਕ ਗੋਲਡ (2011, Day of the Falcon or Or Noir)
  • ਵੌਲਫ਼ ਟੌਟਮ (2015, Le Dernier Loup)

ਅਵਾਰਡ ਅਤੇ ਨਾਮਜ਼ਦਗੀਆਂ

  • ਅਕਾਦਮੀ ਇਨਾਮ
    • 1976: ਬਲੈਕ ਐਂਡ ਵ੍ਹਾਈਟ ਇਨ ਕਲਰ (ਜੇਤੂ – ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਵਾਲੀ ਫ਼ਿਲਮ)
  • ਸੀਜ਼ਰ ਅਵਾਰਡ
    • 1982: ਕੁਐਸਟ ਔਨ ਫ਼ਾਇਰ (ਜੇਤੂ – ਸਭ ਤੋਂ ਵਧੀਆ ਫ਼ਿਲਮ)
    • 1982: ਕੁਐਸਟ ਔਨ ਫ਼ਾਇਰ (ਜੇਤੂ – ਸਭ ਤੋਂ ਵਧੀਆ ਨਿਰਦੇਸ਼ਕ)
    • 1987: ਦ ਨੇਮ ਔਫ਼ ਦ ਰੋਜ਼ (ਜੇਤੂ)
    • 1988: ਦ ਬੀਅਰ (ਨਾਮਜ਼ਦਗੀ – ਸਭ ਤੋ ਵਧੀਆ ਫ਼ਿਲਮ)
    • 1988: ਦ ਬੀਅਰ (ਜੇਤੂ – ਸਭ ਤੋਂ ਵਧੀਆ ਨਿਰਦੇਸ਼ਕ)
    • 1992: ਦ ਲਵਰ (ਨਾਮਜ਼ਦਗੀ)
  • ਡੇਵਿਡ ਡੀ ਡੋਨਾਟੈਲੋ
    • 1987: ਦ ਨੇਮ ਔਫ਼ ਦ ਰੋਜ਼ (ਜੇਤੂ)
  • ਯੂਰਪੀ ਫ਼ਿਲਮ ਅਕੈਡਮੀ
    • ਐਨੇਮੀ ਐਟ ਦ ਗੇਟਸ (ਨਾਮਜ਼ਦਗੀ)

ਹਵਾਲੇ

ਬਾਹਰਲੇ ਲਿੰਕ

Tags:

ਜੀਨ-ਜੈਕੁਇਸ ਐਨੌਡ ਮੁੱਢਲਾ ਜੀਵਨਜੀਨ-ਜੈਕੁਇਸ ਐਨੌਡ ਕੈਰੀਅਰਜੀਨ-ਜੈਕੁਇਸ ਐਨੌਡ ਫ਼ਿਲਮੋਗ੍ਰਾਫ਼ੀਜੀਨ-ਜੈਕੁਇਸ ਐਨੌਡ ਅਵਾਰਡ ਅਤੇ ਨਾਮਜ਼ਦਗੀਆਂਜੀਨ-ਜੈਕੁਇਸ ਐਨੌਡ ਹਵਾਲੇਜੀਨ-ਜੈਕੁਇਸ ਐਨੌਡ ਬਾਹਰਲੇ ਲਿੰਕਜੀਨ-ਜੈਕੁਇਸ ਐਨੌਡਅਕਾਦਮੀ ਇਨਾਮ

🔥 Trending searches on Wiki ਪੰਜਾਬੀ:

ਮੀਡੀਆਵਿਕੀਸਹਾਇਕ ਮੈਮਰੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਹਰਿਆਣਾਨਜਮ ਹੁਸੈਨ ਸੱਯਦਨਿਸ਼ਾਨ ਸਾਹਿਬਮਝੈਲਪੰਜਾਬੀ ਲੋਕਗੀਤਗੁਰੂ ਗ੍ਰੰਥ ਸਾਹਿਬਪੰਜਾਬੀ ਕੈਲੰਡਰਕਵਿਤਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਭੀਮਰਾਓ ਅੰਬੇਡਕਰਅੰਮ੍ਰਿਤਾ ਪ੍ਰੀਤਮਸ਼ੁਤਰਾਣਾ ਵਿਧਾਨ ਸਭਾ ਹਲਕਾਕਿਰਿਆ-ਵਿਸ਼ੇਸ਼ਣਪੰਜਾਬੀ ਲੋਕ ਸਾਜ਼ਜਸਬੀਰ ਸਿੰਘ ਭੁੱਲਰਮਹਾਤਮਾ ਗਾਂਧੀਚੌਪਈ ਸਾਹਿਬਮਾਂ ਬੋਲੀਪਾਣੀ ਦੀ ਸੰਭਾਲਪਛਾਣ-ਸ਼ਬਦਸਿਹਤਸ਼ਬਦਕੋਸ਼ਘੋੜਾਸੁਰਜੀਤ ਪਾਤਰਧਰਮ ਸਿੰਘ ਨਿਹੰਗ ਸਿੰਘਗੁਰੂ ਹਰਿਕ੍ਰਿਸ਼ਨਡਾਟਾਬੇਸਧਰਤੀਕਾਲੀਦਾਸ2010ਪੰਜਾਬੀ ਕੱਪੜੇਮਹਾਂਦੀਪਇਤਿਹਾਸਅਰਬੀ ਭਾਸ਼ਾਮਦਰ ਟਰੇਸਾਸਿੱਖ ਧਰਮ ਦਾ ਇਤਿਹਾਸ2024 ਭਾਰਤ ਦੀਆਂ ਆਮ ਚੋਣਾਂਅਲੰਕਾਰ ਸੰਪਰਦਾਇਹੁਮਾਯੂੰਸਾਕਾ ਨੀਲਾ ਤਾਰਾਸਿੰਧੂ ਘਾਟੀ ਸੱਭਿਅਤਾਮੌਤ ਅਲੀ ਬਾਬੇ ਦੀ (ਕਹਾਣੀ)ਜਪੁਜੀ ਸਾਹਿਬਆਧੁਨਿਕ ਪੰਜਾਬੀ ਸਾਹਿਤਸੰਸਦੀ ਪ੍ਰਣਾਲੀਮੱਧਕਾਲੀਨ ਪੰਜਾਬੀ ਵਾਰਤਕਪੰਜਾਬੀ ਸਵੈ ਜੀਵਨੀਰੱਖੜੀਗੁਰੂ ਅੰਗਦਪਾਕਿਸਤਾਨਅੰਤਰਰਾਸ਼ਟਰੀ ਮਜ਼ਦੂਰ ਦਿਵਸਆਪਰੇਟਿੰਗ ਸਿਸਟਮਜੈਤੋ ਦਾ ਮੋਰਚਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਲੋਕ ਸਭਾਸੰਸਦ ਦੇ ਅੰਗਡੀ.ਡੀ. ਪੰਜਾਬੀਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਵਿਕੀਰਾਮ ਸਰੂਪ ਅਣਖੀਰਾਜਨੀਤੀ ਵਿਗਿਆਨਹਰਿਮੰਦਰ ਸਾਹਿਬਪੈਰਿਸਤਖ਼ਤ ਸ੍ਰੀ ਕੇਸਗੜ੍ਹ ਸਾਹਿਬਸੰਗਰੂਰ (ਲੋਕ ਸਭਾ ਚੋਣ-ਹਲਕਾ)ਕਿਰਿਆਭੱਟਸਿੱਖ ਸਾਮਰਾਜਗੌਤਮ ਬੁੱਧriz16ਬੀਰ ਰਸੀ ਕਾਵਿ ਦੀਆਂ ਵੰਨਗੀਆਂਧਮੋਟ ਕਲਾਂਪੰਜਾਬੀ ਲੋਕ ਖੇਡਾਂ🡆 More