ਜਗਤਾਰ ਜੀਵਨ ਤੇ ਰਚਨਾਵਾਂ

ਡਾ.ਜਗਤਾਰ ਪੰਜਾਬੀ ਸਾਹਿਤ ਦੇ ਉਹਨਾਂ ਪ੍ਰਮਾਣਿਕ ਕਵੀਆਂ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ ਜਿਹਨਾਂ ਨੇ ਪੰਜਾਬੀ ਕਵਿਤਾ ਨੂੰ ਆਧੁਨਿਕ ਵਿਅਕਤੀ ਦੀਆਂ ਸੋਚਾਂ ਅਤੇ ਸੁਪਨਿਆਂ ਦੇ ਹਾਣ ਦਾ ਬਣਾਇਆ। ਉਸਨੇ ਅੰਮ੍ਰਿਤਾ ਮੋਹਨ ਸਿੰਘ ਕਾਵਿ ਪਰੰਪਰਾ ਦੀ ਸਿਖਰ ਦੇ ਦਿਨਾਂ ਵਿੱਚ ਆਪਣੀ ਕਲਮ ਉਠਾਈ ਪ੍ਰੰਤੂ ਹੈਰਾਨੀ ਹੁੰਦੀ ਹੈ ਕਿ ਉਸ ਨੇ ਇਸ ਪ੍ਰਭਾਵਸ਼ਾਲੀ ਪਰੰਪਰਾ ਦਾ ਅੰਗ ਬਣਨ ਦੀ ਬਜਾਇ ਖੁਦ ਆਪਣੇ ਰਾਹਾਂ ਦੀ ਤਲਾਸ਼ ਕੀਤੀ।

ਜਨਮ:

ਜਗਤਾਰ ਦਾ ਜਨਮ 23 ਮਾਰਚ 1935 ਨੂੰ ਜਲੰਧਰ ਜਿਲ੍ਹੇ ਦੇ ਇਕ ਪਿੰਡ ਰਾਜਗੋਮਾਲ ਵਿੱਚ ਮੱਧ ਸ਼੍ਰੇਣੀ ਦੇ ਗਰੀਬ ਕਿਸਾਨੀ ਘਰਾਣੇ ਵਿੱਚ ਹੋਇਆ। ਮੁਲਕ ਦੀ ਵੰਡ ਵੇਲੇ ਜਗਤਾਰ ਆਪਣੀ ਭੈਣ ਕੋਲ ਰਹਿ ਕੇ ਸ਼ੇਖੂਪੁਰ ਪਾਕਿਸਤਾਨ ਵਿਖੇ ਚੌਥੀ ਜਮਾਤ ਵਿੱਚ ਪੜਦਾ ਸੀ। ਵੰਡ ਤੋਂ ਬਾਅਦ ਉਹ ਭਾਰਤ ਵਿੱਚ ਆ ਗਿਆ।ਆਪ ਨੇ ਉਰਦੂ, ਫ਼ਾਰਸੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਐਮ.ਏ ਕੀਤੀ।

ਰਚਨਾਵਾਂ:

ਆਪ ਨੇ ਆਪਣਾ ਸਾਹਿਤਕ ਸਫਰ ਤਹਿ ਕਰਦਿਆਂ ਚੌਦਾਂ (14)ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ।ਜਿਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ: 

1.ਰੁੱਤਾਂ ਰਾਂਗਲੀਆਂ(1957)

2.ਤਲਖ਼ੀਆ ਰੰਗੀਨੀਆਂ (1960)

3.ਦੁੱਧ ਪੱਥਰੀ(1961)

4.ਅਧੂਰਾ ਆਦਮੀ (1967)

5.ਲਹੂ ਦੇ ਨਕਸ਼(1973)

6.ਡਾਂਗਿਆ ਰੁੱਖ (1976)

7.ਸ਼ੀਸ਼ੇ ਦਾ ਜੰਗਲ (1980)

8.ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ (1985)

9.ਚਨੁਕਰੀ ਸਾਮ (1990)

10.ਜੁਗਨੂੰ ਦੀਵਾ ਤੇ ਦਰਿਆ (1992)

11.ਅੱਖਾਂ ਵਾਲੀਆਂ ਪੈੜਾਂ (1999)

12.ਮੇਰੇ ਅੰਦਰ ਇੱਕ ਸਮੁੰਦਰ (2001)

13.ਹਰ ਮੋੜ ਤੇ ਸਲੀਬਾਂ (2003)

14.ਪ੍ਰਵੇਸ਼ ਦੁਆਰ (2003)

ਕਾਵਿ-ਕਲਾ:

ਜਗਤਾਰ ਇਕ ਮਾਨਵਵਾਦੀ ਸ਼ਾਇਰ ਹੈ ਜਿਸ ਨੇ ਸਦੀ ਦੇ ਛੇਵੇਂ ਅਤੇ ਸੱਤਵੇਂ ਦਹਾਕੇ ਵਿੱਚ ਸਮਾਜ ਵਿੱਚ ਉਤਰੀਆ ਨਵੀਆਂ ਰਾਜਸੀ ਅਤੇ ਆਰਥਿਕ ਮੁਸ਼ਕਲਾਂ ਨੂੰ ਸੁਚੇਤ ਪੱਧਰ ਤੇ ਆਪਣੀ ਕਾਵਿ ਸਿਰਜਣਾ ਦਾ ਵਸਤੂ ਯਥਾਰਥ ਬਣਾਇਆ ਹੈ।ਇਹਨਾਂ ਵਿੱਚੋਂ ਦਲਿਤ ਚੇਤਨਾ, ਨਾਰੀ ਚੇਤਨਾ ਅਤੇ ਨਵ-ਪੂੰਜੀਵਾਦ ਤੇ ਨਵ-ਬਸਤੀਵਾਦ ਅਜੋਕੇ ਸਾਹਿਤ ਚਿੰਤਨ ਦੀ ਬਹਿਸ ਦਾ ਵਿਸ਼ਾ ਹੈ।

ਡਾ.ਕੁਲਬੀਰ ਕੌਰ ਦੇ ਕਥਨ ਅਨੁਸਾਰ, 
"ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਕਵਿਤਾ ਦਾ ਵਿਚਾਰਧਾਰਕ ਪੱਖ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਖੇਤਰ ਵਿਚ ਵਿਚਾਰਧਾਰਾਈ ਦ੍ਰਿਸ਼ਟੀਕੋਣ ਤੋਂ ਕਾਫ਼ੀ ਪਰਿਵਰਤਨ ਵਾਪਰੇ ਹਨ।ਜਗਤਾਰ ਦੀ ਕਵਿਤਾ ਵਿੱਚ ਇਹਨਾਂ ਨਿਰੰਤਰ ਵਾਪਰਨ ਵਾਲੀਆਂ ਵਿਚਾਰਧਾਰਕ ਤਬਦੀਲੀਆਂ ਦਾ ਭਰਪੂਰ ਚਿੱਤਰਨ ਮਿਲਦਾ ਹੈ।" 

ਜਗਤਾਰ ਆਪਣੀਆਂ ਕਾਵਿ ਰਚਨਾਵਾਂ ਵਿਚ ਦਲਿਤ ਚੇਤਨਾ ਦੇ ਨਾਲ-ਨਾਲ ਸਮੁੱਚੇ ਵਿਸ਼ਵ ਵਰਤਾਰੇ ਵਿੱਚ ਸਮਾਜਿਕ, ਰਾਜਸੀ, ਆਰਥਿਕ ਅਤੇ ਅੰਤਰਰਾਸ਼ਟਰੀ ਸਰੋਕਾਰਾਂ ਪ੍ਰਤੀ ਹੁੰਗਾਰਾ ਅਤੇ ਪ੍ਰਤੀਕਰਮ ਪੇਸ਼ ਕਰਦਾ ਹੈ।ਇਸ ਤਰ੍ਹਾਂ ਉਹ ਰੋਟੀ ਅਤੇ ਜੰਗ ਦੇ ਦੋ ਵਿਰੋਧੀ ਜੁਜ਼ਾਂ ਰਾਹੀਂ ਟਕਰਾਉ ਨੂੰ ਆਧਾਰ ਬਣਾ ਕੇ ਮਾਨਵੀ ਵਿਕਾਸ ਦੇ ਇਤਿਹਾਸ ਵਿੱਚ ਮਨੁੱਖ ਦੀਆਂ ਤਿੰਨ ਲੋੜਾਂ ਦੇ ਨੁਕਤਿਆਂ ਨੂੰ ਉਠਾ ਰਿਹਾ ਹੈ:

      ਬੜੀ ਅਣਜਾਣ ਹੈ ਅੰਮਾਂ        ਜੇ ਘਰ ਵਿੱਚ ਰੋਟੀਆਂ       ਸਾਡੀ ਹਿਫਾਜ਼ਤ ਜੋਗੀਆਂ ਹੁੰਦੀਆਂ       ਅਸੀਂ ਰਣਭੂਮ ਵਿੱਚ ਕਿਉਂ       ਗੋਲੀਆਂ ਦਾ ਸਾਹਮਣਾ ਕਰਦੇ। 

ਮਾਨਵੀ ਸੰਬੰਧਾਂ ਦੀ ਪ੍ਰਕਿਰਤੀ ਨਾਲ ਸੂਖ਼ਮਤਾ ਦੇ ਸੰਵੇਦਨਸ਼ੀਲ ਵਰਤਾਰੇ ਦੀ ਗਲ ਕਰਦਾ ਜਗਤਾਰ ਮਾਨਵੀ ਸਬੰਧਾਂ ਦੇ ਅਜੋਕੇ ਵਰਤਾਰੇ ਵਿੱਚ ਆਈ ਧਾਰਮਿਕ ਦਖਲਅੰਦਾਜ਼ੀ ਨੂੰ ਵੀ ਅਮਾਨਵੀ ਦ੍ਰਿਸ਼ਟੀ ਤੋਂ ਚਿੰਤਾ ਦਾ ਵਿਸ਼ਾ ਬਣਾਉਂਦਾ ਹੈ।ਧਰਮ ਨੂੰ ਇਕ ਪਦਾਰਥ ਸ਼ਕਤੀ ਵਜੋਂ ਉਭਾਰ ਕੇ ਅਤੇ ਇਸ ਵਿਚਲੀ ਮਾਨਵੀ ਸੋਚ ਮਾਰ ਕੇ ਮਾਨਵ ਨੂੰ ਧਰਮ ਤੰਤਰ ਦੇ ਅੰਤਰਗਤ ਸ਼ਕਤੀ ਮਾਰਗ ਦੇ ਰੂਪ ਸਥਾਪਤ ਕਰ ਰਿਹਾ ਹੈ।

ਡਾ.ਜਸਵੰਤ ਸਿੰਘ ਬੇਗੋਵਾਲ ਅਨੁਸਾਰ,  

"ਅਖੌਤੀ ਸਭਿਆਚਾਰ/ਸਮਾਜ ਦੀ ਕੈਦ ਤੋਂ ਮੁਕਤ ਹੋਣਾ ਚਾਹੁੰਦਾ ਹੈ ਆਧੁਨਿਕ ਮਨੁੱਖ ਪਰ ਸਾਡੇ ਚੁਫੇਰੇ ਧਰਮਾਂ ਫਰਜ਼ਾਂ ਦੀ ਇਕ ਦੀਵਾਰ ਹੈ ਜਿਸ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ।ਜਗਤਾਰ ਨੇ ਕਈ ਕਵਿਤਾਵਾਂ ਵਿੱਚ ਇਕ ਪ੍ਰੋਟੈਸਟ ਹੈ ਜੋ ਅਖੌਤੀ ਸਭਿਅਤਾ ਤੋਂ ਮੁਕਤ ਹੋਣ ਲਈ ਕੀਤਾ ਗਿਆ ਹੈ।"

ਅਜੋਕੇ ਵਰਤਾਰੇ ਵਿੱਚ ਇਹ ਅਭਿਧਾਰਨਾ ਅਸਲ ਵਿੱਚ ਪ੍ਰਦੂਸ਼ਤ ਅਭਿਧਾਰਨਾ ਹੈ ਜਿਸ ਨੇ ਮਾਨਵੀਅਤਾ ਨੂੰ ਸਮਾਜੀ ਜ਼ਿੰਦਗੀ ਵਿੱਚੋ ਖਾਰਜ ਕਰਕੇ ਮਨੁੱਖ ਅੰਦਰ ਸੰਪਰਦਾਇਕ ਕੱਟੜਤਾ ਦੇ ਬੀਜ ਬੀਜੇ ਹਨ ਜਿਸ ਵਿੱਚ ਪ੍ਰਕਿਰਤੀ ਅਤੇ ਸੰਸਕ੍ਰਿਤੀ ਨਾਲ ਵਿਭਿੰਨ ਮਾਨਵੀ ਅਵਾਜ਼ਾਂ ਦਫ਼ਨ ਹੋ ਜਾਂਦੀਆਂ ਹਨ:

           ਪਰ ਸਵੇਰੇ             ਹਰ ਸਦਾ ਹੀ ਡੁੱਬ ਜਾਂਦੀ             ਟੱਲੀਆਂ, ਭਜਨਾ,ਅਜ਼ਾਨਾਂ             ਦੇ ਤਖੇਰੇ ਸ਼ੋਰ ਅੰਦਰ। 

ਜੈਵਿਕ ਆਧਾਰ ਤੇ ਇਕ ਸੈਕਸ ਦੀ ਪ੍ਰਧਾਨਤਾ ਦੂਜੇ ਸੈਕਸ ਉਪਰ ਆਰੋਪਿਤ ਨਹੀਂ ਹੋਣੀ ਚਾਹੀਦੀ। ਆਦਿ ਕਾਲ ਨਿਯਮਿਤ ਕੀਮਤਾਂ ਤੋਂ ਛੁਟਕਾਰਾ ਅੱਜ ਦੀ ਔਰਤ ਦਾ ਮੁੱਖ ਸਰੋਕਾਰ ਹੈ।ਪਰ ਸਮਾਜ ਵਿੱਚ ਵਿਆਪਤ ਸਮਾਜਿਕ/ਨੈਤਿਕ/ਧਾਰਮਿਕ ਕੀਮਤਾਂ ਇਸ ਕਦਰ ਆਪਣੀ ਪੈਂਠ ਸਥਾਪਤ ਕਰ ਚੁੱਕੀਆਂ ਹਨ ਕਿ ਔਰਤ ਦੇ ਮਨ ਅੰਦਰ ਵਿੱਚ ਸਿਰਜਤ 'ਚਿਹਰਾ' ਸ਼ਕਤੀਹੀਣ ਹੋ ਕੇ ਬਿਖਰ ਜਾਂਦਾ ਹੈ। ਜਗਤਾਰ ਦੀ ਕਵਿਤਾ ਇਸ ਨੁਕਤੇ ਨੂੰ ਉਠਾਉਂਦੀ ਹੈ।

ਡਾ.ਗੁਰਇਕਬਾਲ ਸਿੰਘ ਅਨੁਸਾਰ,  

"ਇਹੀ ਔਰਤ ਦੀ ਵਿਡੰਬਨਾ ਹੈ ਕਿ ਉਸਦੀ ਵਰਤਮਾਨ ਸਥਾਪਤੀ ਦਾ ਮੁੱਖ ਸਰੋਕਾਰ ਉਸਦੀ ਪਦਾਰਥਕ ਵਿਨਾਸ਼ਤਾ ਵਿੱਚ ਹੀ ਉਜਾਗਰ ਹੋ ਰਿਹਾ ਹੈ।ਜਗਤਾਰ ਦੀ ਕਵਿਤਾ ਦੀ ਇਹ ਮੁੱਖ ਚਿੰਤਾ ਹੈ।"

      ਜਗਤਾਰ ਆਪਣੀ ਕਵਿਤਾ ਵਿੱਚ ਇਸਤਰੀ ਲਿੰਗ ਪ੍ਰਸੰਗ ਵਿਚ ਸਮਾਜਿਕ, ਰਾਜਸੀ ਅਤੇ ਆਰਥਿਕ ਸਰੋਕਾਰਾਂ ਨੂੰ ਅਰਥ ਪ੍ਰਦਾਨ ਕਰਦਾ ਹੈ।ਉਹ ਜਿਸ ਲੋਕ ਪ੍ਰਸੰਗਿਕ ਮਰਿਆਦਾ/ਮਿੱਥਾ ਨੂੰ ਵਰਤਦਾ ਹੈ ਉਸ ਵਿੱਚ ਵੀ ਔਰਤ ਮਰਦ ਦੀ ਪਰਉਪਕਾਰਤਾ ਲਈ ਯਤਨਸ਼ੀਲ ਹੈ।  
ਡਾ.ਗੁਰਇਕਬਾਲ ਦੇ ਕਥਨ ਅਨੁਸਾਰ, 

"ਅਜੋਕੀ ਖਪਤ ਕਲਚਰ ਵਿੱਚ ਵੀ ਮਨੁੱਖ ਲਈ ਕੁਝ ਚਿਰ ਲਈ ਸਾਰੇ ਦਿਨ ਦੀ ਉਤਕਾਹਟ ਭਾਰੂਪਣ ਨੂੰ ਦੂਰ ਕਰਨ ਦਾ ਇਕ ਸਾਧਨ ਹੈ।ਅਸਲ ਵਿਚ ਕਵੀ ਦੇ ਮਨ ਵਿਚਲੇ ਵਸੇ ਕਬੀਲੀ/ਜਗੀਰੂ ਉਪਚਾਰ ਦੇ ਸਾਧਨ ਵਜੋਂ ਹੀ ਔਰਤ ਪੇਸ਼ ਹੋ ਰਹੀ ਹੈ।"

ਮਨੁੱਖੀ ਜਿੰਦਗੀ ਦੇ ਜੀਵਨ ਨਾਲ ਜੁੜੇ ਪਾਸਾਰਾਂ ਤੋਂ ਇਲਾਵਾ ਕਵੀ ਦੀ ਰਹੱਸਵਾਦੀ ਸੋਚ ਦੀ ਪੇਸ਼ਕਾਰੀ ਵੀ ਉਭਰ ਕੇ ਪ੍ਰਗਟ ਹੁੰਦੀ ਹੈ। ਉਸਦਾ ਰਹੱਸਵਾਦੀ ਨਜ਼ਰਿਆ ਆਧੁਨਿਕਤਾਵਾਦੀ ਨਜ਼ਰਿਏ ਤੋਂ ਮੱਧਕਾਲੀ ਨਜ਼ਰਿਏ ਦੀ ਪ੍ਰੋੜਤਾ ਕਰਦਾ ਹੈ।

ਜਿਵੇਂ:

ਬਿਰਛ ਮੇਰੇ ਵਾਸਤੇ

ਘਰ ਨਹੀਂ

ਕੁਰਸੀ ਜਾਂ ਦਰਵਾਜ਼ਾ ਨਹੀਂ

ਬਿਰਛ ਪੈਗੰਬਰ ਹੈ ਮੇਰੇ ਵਾਸਤੇ।

ਇਸ ਵਿਚਾਰਧਾਰਾ ਸੰਬੰਧਿਤ ਉਸਦੀਆਂ ਹੋਰ ਕਵਿਤਾਵਾਂ 'ਅਕਹਿ ਸੰਸਾਰ','ਪਰਵਾਸੀ ਪੁੱਤਰ ਦੇ ਪਿਉ ਦੀ ਵਸੀਅਤ' ਆਦਿ ਕਵਿਤਾਵਾਂ ਵਿੱਚ ਪੇਸ਼ ਹੋਈ ਹੈ।

ਨਿਸ਼ਕਰਸ਼:

ਉਪਰੋਕਤ ਚਰਚਾ ਤੋਂ ਬਾਅਦ ਕਿਹਾ ਜਾ ਸਕਦਾ ਹੈ ਜਗਤਾਰ ਦੀ ਕਵਿਤਾ ਜਿਥੇ ਆਧੁਨਿਕ ਯਥਾਰਥ ਦੀਆਂ ਪਰਤਾਂ ਅਤੇ ਕਰੂਰਤਾ ਨੂੰ ਪ੍ਰਭਾਵਕਾਰੀ ਢੰਗ ਨਾਲ ਬਿਆਨ ਕਰਦੀ ਹੈ, ਉਥੇ ਉਹ ਪ੍ਰਾਪਤ ਸਥਿਤੀਆਂ ਦੇ ਅੰਤਰਗਤ ਮਨੁੱਖ ਦੇ ਸਾਹਮਣੇ ਪ੍ਰਸ਼ਨ ਜਾ ਵੰਗਾਰ ਨੂੰ ਵਿਅੰਗ ਦੀ ਰਚਨਾਤਮਿਕ ਪ੍ਰਾਪਤੀ ਦੇ ਅੰਤਰਗਤ ਉਠਾਉਂਦੀ ਹੈ।

ਹਵਾਲੇ:

Tags:

ਜਗਤਾਰ ਜੀਵਨ ਤੇ ਰਚਨਾਵਾਂ ਜਨਮ:ਜਗਤਾਰ ਜੀਵਨ ਤੇ ਰਚਨਾਵਾਂ ਰਚਨਾਵਾਂ:ਜਗਤਾਰ ਜੀਵਨ ਤੇ ਰਚਨਾਵਾਂਜਗਤਾਰ

🔥 Trending searches on Wiki ਪੰਜਾਬੀ:

ਮਹਾਨ ਕੋਸ਼ਪਹਿਲੀ ਸੰਸਾਰ ਜੰਗਸਾਕਾ ਸਰਹਿੰਦਸੰਯੁਕਤ ਰਾਜ ਦਾ ਰਾਸ਼ਟਰਪਤੀਮਾਘੀਰੂਸਰੂਸੀ ਇਨਕਲਾਬਵਿਕੀਮੀਡੀਆ ਕਾਮਨਜ਼ਸਮਾਜਵਾਦਅੰਤਰਰਾਸ਼ਟਰੀ ਮਹਿਲਾ ਦਿਵਸਲਾਇਬ੍ਰੇਰੀਹੀਰ ਰਾਂਝਾਗੁਰੂ ਹਰਿਕ੍ਰਿਸ਼ਨਇਟਲੀਕੋਕੀਨਡੇਵਿਡਬੁਝਾਰਤਾਂਸ਼ਬਦ-ਜੋੜਭਾਈ ਗੁਰਦਾਸ ਦੀਆਂ ਵਾਰਾਂਪ੍ਰੋਫ਼ੈਸਰ ਮੋਹਨ ਸਿੰਘਪੁਆਧੀ ਉਪਭਾਸ਼ਾਭਾਸ਼ਾਸੁਰਜ਼ਮੀਨਧਨੀ ਰਾਮ ਚਾਤ੍ਰਿਕਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਇਤਿਹਾਸਪੰਜਾਬੀ ਲੋਕ ਸਾਹਿਤਸੰਗਰੂਰ (ਲੋਕ ਸਭਾ ਚੋਣ-ਹਲਕਾ)ਜਨੇਊ ਰੋਗਨਾਂਵਪੰਜਾਬੀ ਟ੍ਰਿਬਿਊਨਪੰਜਾਬੀ ਟੀਵੀ ਚੈਨਲਕਿਰਿਆ-ਵਿਸ਼ੇਸ਼ਣਪਾਠ ਪੁਸਤਕਬਾਬਾ ਫ਼ਰੀਦਉੱਦਮਜਿੰਦ ਕੌਰਟੈਲੀਵਿਜ਼ਨਸਾਰਕਜਪਾਨਲੋਕ ਸਭਾ ਹਲਕਿਆਂ ਦੀ ਸੂਚੀਗੋਰਖਨਾਥਡਾ. ਭੁਪਿੰਦਰ ਸਿੰਘ ਖਹਿਰਾਨਿੱਜਵਾਚਕ ਪੜਨਾਂਵਰੂਸੀ ਇਨਕਲਾਬ (1905)ਵਾਕੰਸ਼ਉਪਭਾਸ਼ਾਅਲੰਕਾਰ (ਸਾਹਿਤ)ਗੁਰੂ ਗਰੰਥ ਸਾਹਿਬ ਦੇ ਲੇਖਕਤਰਨ ਤਾਰਨ (ਲੋਕ ਸਭਾ ਚੋਣ-ਹਲਕਾ)ਜਰਗ ਦਾ ਮੇਲਾਉਪਵਾਕਪੁਆਧਪੁਰਾਣਮੱਧਕਾਲੀਨ ਪੰਜਾਬੀ ਸਾਹਿਤਮਨੋਵਿਗਿਆਨਭਾਰਤ ਦਾ ਸੰਵਿਧਾਨਬਵਾਸੀਰਦਸਮ ਗ੍ਰੰਥਪੰਜਾਬੀ ਅਖਾਣਵੋਟ ਦਾ ਹੱਕਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਘਰੇਲੂ ਰਸੋਈ ਗੈਸਮਾਨੇਵਾਲਾ ਫ਼ਾਜ਼ਿਲਕਾਬਠਿੰਡਾ ਲੋਕ ਸਭਾ ਹਲਕਾਆਇਰਲੈਂਡਬਲਦੇਵ ਸਿੰਘ ਸੜਕਨਾਮਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀਲੁਕਣ ਮੀਚੀਖ਼ਲੀਲ ਜਿਬਰਾਨਆਮ ਆਦਮੀ ਪਾਰਟੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਾਣੀ ਲਕਸ਼ਮੀਬਾਈਜਸਵੰਤ ਦੀਦਸਿੰਧੂ ਘਾਟੀ ਸੱਭਿਅਤਾ🡆 More