ਅਹਿੱਲਿਆ

ਅਹੱਲਿਆ (ਸੰਸਕ੍ਰਿਤ: अहल्या, IAST Ahalyā), ਹਿੰਦੂ ਪੁਰਾਤਨ ਇਤਿਹਾਸ ਅਨੁਸਾਰ, ਵਿਰਧਸ਼ਵ ਦੀ ਪੁੱਤਰੀ ਅਤੇ ਆਪਣੇ ਨਾਲੋਂ ਉਮਰ ਵਿੱਚ ਕਾਫੀ ਵੱਡੇ ਗੌਤਮ ਰਿਸ਼ੀ ਦੀ ਪਤਨੀ ਸੀ। ਰਾਮਾਇਣ ਅਨੁਸਾਰ ਬ੍ਰਹਮਾ ਨੇ ਸਾਰੀਆਂ ਇਸਤਰੀਆਂ ਤੋਂ ਪਹਿਲਾਂ, ਸਭ ਤੋਂ ਸੋਹਣੀ ਅਹੱਲਿਆ ਬਣਾਈ ਸੀ ਅਤੇ ਉਸ ਦਾ ਵਿਆਹ ਸਭ ਤੋਂ ਪਹਿਲਾਂ ਤਿੰਨ ਲੋਕ ਦਾ ਚੱਕਰ ਪੂਰਾ ਕਰਨ ਵਾਲੇ ਨਾਲ ਕਰਨ ਦੀ ਸ਼ਰਤ ਰੱਖ ਦਿੱਤੀ। ਇੰਦਰ ਨੇ ਆਪਣੇ ਸਾਰੇ ਜਾਦੂ ਵਰਤੇ ਤੇ ਚੱਕਰ ਪੂਰਾ ਕਰਕੇ ਬ੍ਰਹਮਾ ਕੋਲ ਗਿਆ ਪਰ ਨਾਰਦ ਦੀ ਵਿਆਖਿਆ ਮੁਤਾਬਕ: ਇਹ ਚੱਕਰ ਅਸਲ ਵਿੱਚ ਗੌਤਮ ਰਿਸ਼ੀ ਨੇ ਪਹਿਲਾਂ ਪੂਰਾ ਕੀਤਾ ਹੈ। ਉਹ ਹਰ ਰੋਜ਼ ਪੂਜਾ ਕਰਦਿਆਂ ਆਪਣੀ ਗਊ ਦਾ ਚੱਕਰ ਲਾਉਂਦਾ ਹੈ। ਇੱਕ ਦਿਨ ਚੱਕਰ ਲਾਉਂਦੇ ਵਕਤ ਗਊ ਸੂ ਪਈ ਤੇ ਸੂ ਰਹੀ ਗਊ ਤਿੰਨ ਲੋਕ ਦੇ ਬਰਾਬਰ ਮੰਨੀ ਜਾਂਦੀ ਹੈ। ਇਸ ਲਈ ਅਹੱਲਿਆ ਤੇ ਇੰਦਰ ਦਾ ਨਹੀਂ ਗੌਤਮ ਰਿਸ਼ੀ ਦਾ ਹੱਕ ਬਣਦਾ ਹੈ।

ਮਿਥ ਕਥਾ-ਅੰਸ਼

ਗੌਤਮ ਰਿਸ਼ੀ ਨਾਲ ਸੰਬੰਧਿਤ ਇੱਕ ਕਥਾਅੰਸ਼ ਵਿੱਚ ਜ਼ਿਕਰ ਆਉਂਦਾ ਹੈ ਕਿ ਉਹ ਅੰਮ੍ਰਿਤ ਵੇਲੇ ਨਦੀ ’ਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ। ਉਹ ਕੁੱਕੜ ਦੀ ਬਾਂਗ ਨਾਲ ਜਾਗਦੇ ਅਤੇ ਨਦੀ ਵੱਲ ਚੱਲ ਪੈਂਦੇ ਸੀ। ਗੌਤਮ ਰਿਸ਼ੀ ਦੀ ਪਤਨੀ ਅਹੱਲਿਆ ਤੇ ਇੰਦਰ ਦੇਵਤਾ ਮੋਹਿਤ ਸੀ। ਇੰਦਰ ਨੇ ਇੱਕ ਦਿਨ ਸਮੇਂ ਤੋਂ ਪਹਿਲਾਂ ਚੰਦਰਮਾ ਕੋਲੋਂ ਕੁੱਕੜ ਦੀ ਬਾਂਗ ਦੁਆ ਕੇ, ਰਿਸ਼ੀ ਨੂੰ ਗੁਮਰਾਹ ਕਰ ਦਿੱਤਾ। ਆਪ ਇੰਦਰ ਗੌਤਮ ਦੇ ਭੇਖ ਵਿੱਚ ਅਹੱਲਿਆ ਵੱਲ ਵਧਿਆ ਤਾਂ ਸਭ ਤੋਂ ਪੁਰਾਣੇ ਬਿਰਤਾਂਤਾਂ ਅਨੁਸਾਰ ਅਹੱਲਿਆ ਨੇ ਉਸਨੂੰ ਪਛਾਣ ਲਿਆ ਸੀ । ਜਦ ਰਿਸ਼ੀ ਵਾਪਿਸ ਆਇਆ ਤਾਂ ਉਸ ਨੇ ਇੰਦਰ ਦੇ ਆਣ ਬਾਰੇ ਪਤਾ ਲੱਗਣ ਤੇ ਅਹੱਲਿਆ ਨੂੰ ਪੱਥਰ ਹੋਣ ਦਾ ਸਰਾਪ ਦੇ ਦਿੱਤਾ। ਅਤੇ ਇੰਦਰ ਨੂੰ ਛਲ ਲਈ ਸਰਾਪ ਦੇ ਦਿੱਤਾ ਕਿ ਉਹ ਕਾਂ ਬਣ ਜਾਏ।

ਪੰਜਾਬੀ ਸਾਹਿਤ ਵਿੱਚ


ਗੌਤਮ ਨਾਰਿ ਉਮਾਪਤਿ ਸ੍ਵਾਮੀ॥ ਸੀਸੁ ਧਰਨਿ ਸਹਸ ਭਗ ਗਾਮੀ॥
ਇਨ ਦੂਤਨ ਖਲੁ ਬਧੁ ਕਰਿ ਮਾਰਿਓ॥ ਬਡੋ ਨਿਲਾਜੁ ਅਜਹੂ ਨਹੀਂ ਹਾਰਿਓ॥ (710)-ਭਗਤ ਰਵਿਦਾਸ

ਗੌਤਮ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰ ਲੋਭਾਇਆ॥
ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ॥ (1344)-ਗੁਰੂ ਨਾਨਕ

ਗੌਤਮ ਨਾਰਿ ਅਹਿਲਿਆ ਤਿਸਨੋ ਦੇਖਿ ਇੰਦ੍ਰ ਲੋਭਾਣਾ॥
ਪਰ ਘਰਿ ਜਾਇ ਸਰਾਪ ਲੈ ਹੋਇ ਸਹਸ ਭਗ ਪਛੋਤਾਣਾ॥
ਸੁੰਞਾ ਹੋਆ ਇੰਦ੍ਰ ਲੋਕ ਲੁਕਿਆ ਸਰਵਰ ਮਨਿ ਸਰਮਾਣਾ॥
ਸਹਸ ਭਗਹੁ ਲੋਇਣ ਸਹਸ ਲੈ ਦੋਈ ਇਦ੍ਰ ਪੁਰੀ ਸਿਧਾਣਾ॥ (ਭਾਈ ਗੁਰਦਾਸ 10-18)

ਹਵਾਲੇ

Tags:

ਬ੍ਰਹਮਾਰਾਮਾਇਣਸੰਸਕ੍ਰਿਤ

🔥 Trending searches on Wiki ਪੰਜਾਬੀ:

ਨੰਦ ਲਾਲ ਨੂਰਪੁਰੀਕਾਨ੍ਹ ਸਿੰਘ ਨਾਭਾਭਾਰਤ ਵਿੱਚ ਔਰਤਾਂਭਰੂਣ ਹੱਤਿਆਸ਼ਿਸ਼ਨਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਚਿੱਟਾ ਲਹੂਇਮਰਤੀਸਿਹਤਦਿਵਾਲੀਮਾਰਕਸਵਾਦੀ ਸਾਹਿਤ ਅਧਿਐਨਸਾਹਿਬਜ਼ਾਦਾ ਅਜੀਤ ਸਿੰਘਭਾਰਤ ਦੀਆਂ ਭਾਸ਼ਾਵਾਂਪੰਜਾਬੀ ਇਕਾਂਗੀ ਦਾ ਇਤਿਹਾਸਮੱਧ ਪ੍ਰਦੇਸ਼ਗੌਤਮ ਬੁੱਧਲੂਣਾ (ਕਾਵਿ-ਨਾਟਕ)ਸਿੰਘ ਸਭਾ ਲਹਿਰਜਗਤਾਰਮਿੱਟੀਸਮਾਂ ਖੇਤਰਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਮੋਰਪੰਜਾਬ ਵਿਧਾਨ ਸਭਾਮਾਤਾ ਗੁਜਰੀਤਾਜ ਮਹਿਲਯੂਨਾਈਟਡ ਕਿੰਗਡਮਠੰਢੀ ਜੰਗ4 ਮਈਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਕਾਰਕਲੈਸਬੀਅਨਛੱਤਬੀੜ ਚਿੜ੍ਹੀਆਘਰਵੇਅਬੈਕ ਮਸ਼ੀਨਪੰਜਾਬੀ ਸਾਹਿਤਪੰਜਾਬੀ ਕਹਾਣੀਸੁਤੰਤਰਤਾ ਦਿਵਸ (ਭਾਰਤ)ਰੱਖੜੀਫ਼ਰੀਦਕੋਟ (ਲੋਕ ਸਭਾ ਹਲਕਾ)ਸਵਰਲੋਕ ਸਭਾ ਹਲਕਿਆਂ ਦੀ ਸੂਚੀਸਮਾਜਕ ਪਰਿਵਰਤਨਗੁਰੂ ਨਾਨਕਸਾਕਾ ਨਨਕਾਣਾ ਸਾਹਿਬਛੋਟਾ ਘੱਲੂਘਾਰਾਦਲੀਪ ਕੌਰ ਟਿਵਾਣਾਅੰਤਰਰਾਸ਼ਟਰੀ ਮਜ਼ਦੂਰ ਦਿਵਸਅਸਤਿਤ੍ਵਵਾਦਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਕਿਰਿਆਪਰਵਾਸੀ ਪੰਜਾਬੀ ਕਹਾਣੀਲੋਕਗੀਤਰਾਣੀ ਲਕਸ਼ਮੀਬਾਈਮੁਹਾਰਤ ਨਾਲ ਸਿੱਖਣਾਕਾਮਾਗਾਟਾਮਾਰੂ ਬਿਰਤਾਂਤਮਨੀਕਰਣ ਸਾਹਿਬਮਹਾਤਮਾ ਗਾਂਧੀਗੂਰੂ ਨਾਨਕ ਦੀ ਪਹਿਲੀ ਉਦਾਸੀਦਿਲਜੀਤ ਦੋਸਾਂਝਸ਼ਾਹ ਹੁਸੈਨਵਾਰਿਸ ਸ਼ਾਹਪੋਮੇਰਿਅਨ (ਕੁੱਤਾ)ਸ਼ਹਿਰੀਕਰਨਪਲਾਸੀ ਦੀ ਲੜਾਈਪਾਣੀਗੁਰਮੁਖੀ ਲਿਪੀ ਦੀ ਸੰਰਚਨਾਮੇਰਾ ਪਾਕਿਸਤਾਨੀ ਸਫ਼ਰਨਾਮਾਭਾਰਤ ਦਾ ਪ੍ਰਧਾਨ ਮੰਤਰੀਪੰਜਾਬੀ ਲੋਕਧਾਰਾ ਦੇ ਸੰਗ੍ਰਹਿ, ਸੰਪਾਦਨ ਤੇ ਮੁਲਾਂਕਣ ਵਿੱਚ ਅੰਗਰੇਜ਼ੀ ਵਿਦਵਾਨਾਂ ਦਾ ਯੋਗਦਾਨਪੰਜਾਬੀ ਬੁਝਾਰਤਾਂਮਾਂ ਦਿਵਸਗੁਰਮਤਿ ਕਾਵਿ ਦਾ ਇਤਿਹਾਸਬੰਦਾ ਸਿੰਘ ਬਹਾਦਰ🡆 More