ਅਹੰਕਾਰ

ਅਹੰਕਾਰ ਤ੍ਰਿਸ਼ਨਾ ਦਾ ਹੀ ਸਰੂਪ ਹੈ। ਇਹ ਦੁਨਿਆਵੀ ਸੁੱਖਾਂ ਨੂੰ ਜਨਮ ਦਿੰਦਾ ਹੈ, ਜਿਸ ਤੋਂ ਕਾਮ ਤੇ ਲੋਭ ਉਪਜਦੇ ਹਨ। ਇਹਨਾਂ ਤੋਂ ਜੋ ਪ੍ਰਾਪਤੀ ਹੁੰਦੀ ਹੈ ਉਹ ਮੋਹ ਦਾ ਰੂਪ ਧਾਰਦੀ ਹੈ, ਜਿਸ ਨੂੰ ਦੁਨਿਆਵੀ ਪਕੜ ਕਹਿੰਦੇ ਹਨ। ਜਦੋਂ ਹਉਮੈ ਮਨੁੱਖ ਅੰਦਰ ਪ੍ਰਬਲ ਹੁੰਦੀ ਹੈ ਤਾਂ ਉਸ ਵਕਤ ਉਸ ਨੂੰ ਪ੍ਰਭੂ ਦੀ ਹੋਂਦ ਨਹੀਂ ਭਾਸਦੀ। ਹਉਮੈ ਦਾ ਰੋਗ ਬਹੁਤ ਹੀ ਮਾੜਾ ਹੈ। ਹਉਮੈ ਦਾ ਗ੍ਰਸਿਆ ਹੋਇਆ ਵਿਅਕਤੀ ਆਪਣੇ ਸਾਰੇ ਕੰਮ-ਕਾਰ ਹੰਕਾਰ ਵਿੱਚ ਰਹਿ ਕੇ ਹੀ ਕਰਦਾ ਹੈ। ਉਸ ਨੂੰ ਆਪਣੀ ਹਰ ਗੱਲ ਸਹੀ ਲੱਗਦੀ ਹੈ। ਹਉਮੈ ਸ਼ਬਦ ‘ਹਉ’ ਅਤੇ ‘ਮੈਂ’ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ਜਿੱਥੇ ਮੈਂ ਦਾ ਭਾਵ ਪੈਦਾ ਹੋ ਜਾਵੇ, ਉੱਥੇ ਹਉਮੈ ਹੀ ਹੁੰਦੀ ਹੈ। ਹਉਮੈ ਦਾ ਸ਼ਿਕਾਰ ਵਿਅਕਤੀ ਆਪਣੇ ਅੰਦਰ ਵਿਸ਼ ਘੋਲਦਾ ਰਹਿੰਦਾ ਹੈ ਜਿਸਦੇ ਨਤੀਜੇ ਵਜੋਂ ਉਹ ਮਾਨਸਿਕ ਰੋਗੀ ਬਣ ਜਾਂਦਾ ਹੈ। ਭਾਵੇਂ ਉਸ ਦੀ ਇਹ ਕਮਜ਼ੋਰੀ ਸਭ ਨੂੰ ਛੇਤੀ ਹੀ ਦਿਸਣ ਲੱਗ ਪੈਂਦੀ ਹੈ ਪਰ ਉਹ ਇਸ ਨੂੰ ਲੋਕਾਂ ਸਾਹਮਣੇ ਜ਼ਾਹਰ ਕਰਨ ਤੋਂ ਗੁਰੇਜ਼ ਕਰਦਾ ਹੋਇਆ ਫਿਰ ਹਉਮੈ ਦਾ ਹੀ ਸਹਾਰਾ ਲੈਂਦਾ ਹੈ। ਅਜਿਹੇ ਵਿਅਕਤੀ ’ਤੇ ਪੰਜ ਵਿਕਾਰ- ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਹਾਵੀ ਹੋ ਜਾਂਦੇ ਹਨ। ਉਹ ਆਪਣੀ ਅਸਲ ਜ਼ਿੰਦਗੀ ਜਿਊਣਾ ਭੁੱਲ ਜਾਂਦਾ ਹੈ। ਉਹ ਦਿਖਾਵੇ ਭਰੀ ਅਤੇ ਫੋਕੀ ਸ਼ਾਨ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਜਾਂਦਾ ਹੈ।

ਜ਼ਿਆਦਾਤਰ ਝਗੜਿਆਂ ਦਾ ਕਾਰਨ ਹੰਕਾਰ ਹੀ ਹੁੰਦਾ ਹੈ। ਇਹ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ। ਉਸ ਦਾ ਆਪਾ ਆਪਣੇ ਨਜ਼ਦੀਕੀਆਂ ਨਾਲੋਂ ਟੁੱਟ ਜਾਂਦਾ ਹੈ। ਹੰਕਾਰੀ ਇਨਸਾਨ ਦਾ ਭਾਵੇਂ ਹੰਕਾਰ ਕਾਰਨ ਆਪਣਾ ਕਿੰਨਾ ਹੀ ਨੁਕਸਾਨ ਹੋ ਜਾਵੇ ਪਰ ਉਹ ਆਪਣੀ ਹਉਮੈ ਨਹੀਂ ਛੱਡਦਾ। ਦੁਨੀਆ ਦੇ ਜੀਵ ਹਉਮੈ ਦੇ ਜਾਲ ਵਿੱਚ ਫਸੇ ਹੋਏ ਹਨ। ਉਹ ਹਰ ਸਫ਼ਲਤਾ ਅਤੇ ਵਡਿਆਈ ਦਾ ਸਿਹਰਾ ਆਪਣੇ ਸਿਰ ’ਤੇ ਲੈਂਦੇ ਹਨ। ਅਜਿਹੇ ਇਨਸਾਨ ਆਪਣੀ ਚਤੁਰਾਈ ਅਤੇ ਸਿਆਣਪ ’ਤੇ ਹਰ ਵੇਲੇ ਮਾਣ ਕਰਦੇ ਹਨ। ਪ੍ਰਕਿਰਤੀ ਵਿੱਚ ਹਰ ਕੰਮ ਪਰਮਾਤਮਾ ਦੇ ਹੁਕਮ ਅਨੁਸਾਰ ਹੋ ਰਿਹਾ ਹੈ। ਜਿਸ ਵਿਅਕਤੀ ਨੂੰ ਉਸ ਦੇ ਹੁਕਮ, ਭਾਵ ਰਜ਼ਾ ਦੀ ਸਮਝ ਆ ਜਾਂਦੀ ਹੈ, ਉਸ ਦੇ ਅੰਦਰੋਂ ਹਉਮੈ ਖ਼ਤਮ ਹੋ ਜਾਂਦੀ ਹੈ। ਪਰਮਾਤਮਾ ਦੇ ਹੁਕਮ ਨੂੰ ਮੰਨਣਾ ਹੀ ਹਉਮੈ ਦਾ ਖ਼ਾਤਮਾ ਹੈ। ਹਉਮੈ ਵਿੱਚ ਗ੍ਰਸਿਆ ਜੀਵ ਆਪ ਤਾਂ ਦੁਖੀ ਹੁੰਦਾ ਹੀ ਹੈ ਬਲਕਿ ਨਾਲ ਹੀ ਦੂਜਿਆਂ ਨੂੰ ਵੀ ਦੁੱਖ ਦਿੰਦਾ ਹੈ।

ਕਿਸਮਾ

ਹਉਮੈ ਚਾਰ ਪ੍ਰਕਾਰ ਦੀ ਹੁੰਦੀ ਹੈ:-

  • ਵਿੱਦਿਆ ਦੀ ਹਉਮੈ
  • ਜਾਤ ਦੀ ਹਉਮੈ
  • ਕਰਮਾਂ ਦੀ ਹਉਮੈ
  • ਪਦਾਰਥਾਂ ਅਥਵਾ ਰਾਜ, ਮਾਲ, ਕੁਟੰਬ, ਜੋਬਨ ਦੀ ਹਉਮੈ

ਹਵਾਲੇ

Tags:

ਕਾਮਕ੍ਰੋਧਤ੍ਰਿਸ਼ਨਾਮੋਹਲੋਭਹੰਕਾਰ

🔥 Trending searches on Wiki ਪੰਜਾਬੀ:

ਮਹਿੰਦਰ ਸਿੰਘ ਰੰਧਾਵਾਪਿਆਰਦੂਜੀ ਸੰਸਾਰ ਜੰਗਪਟਿਆਲਾਹੁਸਤਿੰਦਰਟੋਰਾਂਟੋ ਰੈਪਟਰਸਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਗੂਰੂ ਨਾਨਕ ਦੀ ਪਹਿਲੀ ਉਦਾਸੀਪੰਜਾਬ ਦੇ ਤਿਓਹਾਰਪੁੰਨ ਦਾ ਵਿਆਹਵਰਲਡ ਵਾਈਡ ਵੈੱਬਸਰਗੁਣ ਮਹਿਤਾਮੇਰਾ ਪਿੰਡ (ਕਿਤਾਬ)ਵਲਾਦੀਮੀਰ ਪੁਤਿਨਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਨਿੱਕੀ ਕਹਾਣੀਇੰਟਰਨੈੱਟਭਾਰਤ ਦਾ ਰਾਸ਼ਟਰਪਤੀਵਿਕੀਪੀਡੀਆਨਿੰਮ੍ਹਕੀਰਤਨ ਸੋਹਿਲਾਆਮ ਆਦਮੀ ਪਾਰਟੀਪ੍ਰੇਮ ਪ੍ਰਕਾਸ਼26 ਮਾਰਚਵੋਟ ਦਾ ਹੱਕਭੂਗੋਲਟਵਾਈਲਾਈਟ (ਨਾਵਲ)ਗੋਇੰਦਵਾਲ ਸਾਹਿਬਵਿਆਹ ਦੀਆਂ ਕਿਸਮਾਂਕੁਲਵੰਤ ਸਿੰਘ ਵਿਰਕ5 ਅਗਸਤਨਾਰੀਵਾਦਪਹਿਲਾ ਦਰਜਾ ਕ੍ਰਿਕਟਫ਼ਰਾਂਸ ਦੇ ਖੇਤਰਸੱਜਣ ਅਦੀਬਨਾਂਵਜ਼ਫ਼ਰਨਾਮਾਗੋਰਖਨਾਥਪੰਜਾਬੀ ਕਿੱਸਾ ਕਾਵਿ (1850-1950)ਨਾਗਰਿਕਤਾਸੰਤ ਸਿੰਘ ਸੇਖੋਂਲੋਕ ਸਾਹਿਤਲੋਕ ਰੂੜ੍ਹੀਆਂਰਸ਼ਮੀ ਚੱਕਰਵਰਤੀਇਲਤੁਤਮਿਸ਼ਮਨਗੁਰਦੁਆਰਿਆਂ ਦੀ ਸੂਚੀਜਾਤਪੀਏਮੋਂਤੇਕੰਪਿਊਟਰਪੰਜਨਦ ਦਰਿਆਸਾਹਿਬਜ਼ਾਦਾ ਅਜੀਤ ਸਿੰਘ8 ਅਗਸਤਭਗਵੰਤ ਮਾਨਜਪੁਜੀ ਸਾਹਿਬਗੁਰਦੁਆਰਾਚੂਨਾਹਰੀ ਸਿੰਘ ਨਲੂਆਆਚਾਰੀਆ ਮੰਮਟ ਦੀ ਕਾਵਿ ਸ਼ਾਸਤਰ ਨੂੰ ਦੇਣਫ਼ਾਦੁਤਸਤਾਜ ਮਹਿਲਕੁਲਾਣਾਨੋਬੂਓ ਓਕੀਸ਼ੀਓਵਹਿਮ ਭਰਮਨਰਿੰਦਰ ਮੋਦੀ28 ਮਾਰਚਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀ9 ਨਵੰਬਰਰਤਨ ਸਿੰਘ ਜੱਗੀਮੀਰਾ ਬਾਈਗੁਰੂ ਨਾਨਕ ਜੀ ਗੁਰਪੁਰਬਲਿਓਨਲ ਮੈਸੀਪੂਰਨ ਭਗਤਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾ🡆 More