ਅਲੈਗਜ਼ੈਂਡਰ ਬਲੋਕ

ਅਲੈਗਜ਼ੈਂਡਰ ਅਲੈਗਜ਼ੈਂਡਰੋਵਿੱਚ ਬਲੋਕ (ਰੂਸੀ: Алекса́ндр Алекса́ндрович Бло́к; IPA:  ( ਸੁਣੋ); 28 ਨਵੰਬਰ 1880 - 7 ਅਗਸਤ 1921) ਇੱਕ ਰੂਸੀ ਕਵੀ ਸੀ।

ਅਲੈਗਜ਼ੈਂਡਰ ਬਲੋਕ
1903 ਵਿੱਚ ਬਲੋਕ
1903 ਵਿੱਚ ਬਲੋਕ
ਜਨਮਅਲੈਗਜ਼ੈਂਡਰ ਅਲੈਗਜ਼ੈਂਡਰੋਵਿਚ ਬਲੋਕ
28 November [ਪੁ.ਤ. 16 November] 1880
Saint Petersburg, Russian Empire
ਮੌਤ7 ਅਗਸਤ 1921(1921-08-07) (ਉਮਰ 40)
Petrograd, Russian SFSR
ਕਿੱਤਾ
  • Poet
  • writer
  • publicist
  • playwright
  • translator
  • literary critic
ਭਾਸ਼ਾRussian
ਸਾਹਿਤਕ ਲਹਿਰRussian symbolism
ਪ੍ਰਮੁੱਖ ਕੰਮThe Twelve

ਜ਼ਿੰਦਗੀ

ਅਲੈਗਜ਼ੈਂਡਰ ਬਲੋਕ 
ਅਲੈਗਜ਼ੈਂਡਰਾ ਐਂਦਰੀਵਨਾ ਬਲੋਕ — ਬਲੋਕ ਦੀ ਮਾਂ, ਵਾਰਸਾ, 1880

ਬਲੋਕ ਇੱਕ ਪ੍ਰਭਾਵਸ਼ਾਲੀ ਅਤੇ ਬੌਧਿਕ ਪਰਵਾਰ ਵਿੱਚ, ਸੇਂਟ ਪੀਟਰਸਬਰਗ ਵਿੱਚ ਪੈਦਾ ਹੋਇਆ ਸੀ। ਉਸ ਦੇ ਰਿਸ਼ਤੇਦਾਰਾਂ ਵਿੱਚੋਂ ਕੁੱਝ ਸਾਹਿਤਕ ਪੁਰਸ਼ ਸਨ। ਉਸ ਦੇ ਪਿਤਾ ਜੀ ਵਾਰਸਾ ਵਿੱਚ ਕਨੂੰਨ ਦੇ ਪ੍ਰੋਫੈਸਰ ਅਤੇ ਨਾਨਾ ਜੀ ਸੇਂਟ ਪੀਟਰਸਬਰਗ ਰਾਜ ਯੂਨੀਵਰਸਿਟੀ ਦੇ ਰੈਕਟਰ ਸਨ। ਮਾਤਾ ਪਿਤਾ ਦੇ ਤੋੜ ਵਿਛੋੜੇ ਦੇ ਬਾਅਦ ਬਲੋਕ, ਆਪਣੇ ਅਮੀਰ ਰਿਸ਼ਤੇਦਾਰਾਂ ਦੇ ਨਾਲ ਮਾਸਕੋ ਦੇ ਨਜ਼ਦੀਕ ਮਨੋਰ ਸਖਮਾਤੋਵੋ ਰਿਹਾ, ਜਿਥੇ ਵਲਾਦੀਮੀਰ ਸੋਲੋਵਿਓਵ ਦੇ ਫ਼ਲਸਫ਼ੇ, ਅਤੇ ਉਦੋਂ ਅਣਗੌਲੇ 19ਵੀਂ ਸਦੀ ਦੇ ਕਵੀਆਂ ਫਿਓਦਰ ਤਿਊਤਚੇਵ ਅਤੇ ਅਫ਼ਨਾਸੀ ਫੇਤ ਦੀ ਕਵਿਤਾ ਨਾਲ ਉਹਦਾ ਵਾਹ ਪਿਆ। ਇਸਨੇ ਉਸ ਦੀਆਂ ਅਰੰਭਕ ਪ੍ਰਕਾਸ਼ਨਾਵਾਂ ਨੂੰ ਪ੍ਰਭਾਵਿਤ ਕੀਤਾ, ਜੋ ਬਾਅਦ ਨੂੰ ਪਹੁ-ਫੁਟਾਲੇ ਤੋਂ ਪਹਿਲਾਂ ਨਾਮ ਹੇਠ ਕਿਤਾਬੀ ਰੂਪ ਵਿੱਚ ਪ੍ਰਕਾਸ਼ਿਤ ਹੋਈਆਂ।

1903 ਵਿੱਚ ਉਸਨੇ ਪ੍ਰਸਿੱਧ ਰਸਾਇਣ ਵਿਗਿਆਨੀ ਦਮਿਤਰੀ ਮੈਂਡਲੀਵ ਦੀ ਧੀ ਲਿਊਬੋਵ (ਲਿਊਬਾ) ਦਮਿਤਰੀਏਵਨਾ ਮੈਂਡਲੀਵਾ ਨਾਲ ਵਿਆਹ ਕਰ ਲਿਆ। ਬਾਅਦ ਵਿੱਚ, ਲਿਊਬਾ ਨੇ ਉਸ ਨੂੰ ਆਪਣੇ ਸਾਥੀ ਪ੍ਰਤੀਕਵਾਦੀ ਆਂਦਰੇਈ ਬੇਲੀ ਨਾਲ ਜਟਿਲ ਪਿਆਰ-ਨਫਰਤ ਸਬੰਧਾਂ ਵਿੱਚ ਉਲਝਾ ਲਿਆ। ਲਿਊਬਾ ਨੂੰ ਉਸਨੇ ਇੱਕ ਕਾਵਿ-ਸੰਗ੍ਰਹਿ (ਹੁਸੀਨ ਔਰਤ ਬਾਰੇ ਕਵਿਤਾਵਾਂ, 1904) ਸਮਰਪਿਤ ਕੀਤਾ। ਇਸ ਨਾਲ ਉਸਨੂੰ ਖੂਬ ਪ੍ਰਸਿੱਧੀ ਮਿਲੀ।

ਆਪਣੀ ਜ਼ਿੰਦਗੀ ਦੇ ਆਖ਼ਰੀ ਅਰਸੇ ਦੇ ਦੌਰਾਨ, ਬਲੋਕ ਨੇ ਸਿਆਸੀ ਰੁਚੀਆਂ ਤੇ ਜ਼ੋਰ ਦਿੱਤਾ। ਉਹ ਦੇਸ਼ ਦੀ ਮਸੀਹਾ ਕਿਸਮਤ ਬਾਰੇ ਸੋਚਦਾ (Vozmezdie, 1910-21; Rodina, 1907-16; Skify, 1918)। ਸੋਲੋਵਯੋਵ ਦੇ ਇਲਮ ਤੋਂ ਪ੍ਰਭਾਵਿਤ, ਉਹ ਅਸਪਸ਼ਟ ਧਾਰਮਿਕ ਖਦਸ਼ੇ ਪਾਲੀ ਬੈਠਾ ਸੀ ਅਤੇ ਅਕਸਰ ਉਮੀਦ ਅਤੇ ਨਿਰਾਸ਼ਾ ਦੇ ਵਿਚਕਾਰ ਡੋਲਦਾ ਰਹਿੰਦਾ। "ਮੈਨੂੰ ਲੱਗਦਾ ਹੈ ਕਿ ਇੱਕ ਵੱਡੀ ਘਟਨਾ ਵਾਪਰਨ ਵਾਲੀ ਸੀ, ਪਰ ਇਹ ਠੀਕ ਠੀਕ ਹੈ ਕੀ ਮੈਨੂੰ ਸਪਸ਼ਟ ਨਹੀਂ ਸੀ", ਉਸ ਨੇ 1917 ਦੀਆਂ ਗਰਮੀਆਂ ਦੌਰਾਨ ਆਪਣੀ ਡਾਇਰੀ ਵਿੱਚ ਲਿਖਿਆ। ਉਸ ਦੇ ਬਹੁਤੇ ਪ੍ਰਸ਼ੰਸਕਾਂ ਦੇ ਲਈ ਬੜੀ ਅਚੰਭੇ ਭਰੀ ਗੱਲ ਸੀ ਕਿ ਉਸ ਨੇ ਆਪਣੇ ਧਾਰਮਿਕ ਖਦਸ਼ਿਆਂ ਦੇ ਆਖਰੀ ਹੱਲ ਦੇ ਤੌਰ ਤੇ ਅਕਤੂਬਰ ਇਨਕਲਾਬ ਨੂੰ ਸਵੀਕਾਰ ਕਰ ਲਿਆ।

ਮਈ 1917 ਵਿੱਚ ਬਲੋਕ ਨੂੰ ਸਾਬਕਾ ਸਰਕਾਰੀ ਮੰਤਰੀਆਂ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਦੀ ਪੜਤਾਲ ਕਰਨ ਲਈ ਅਤੇ ਗ੍ਰਿਗੋਰੀ ਰਾਸਪੂਤਿਨ ਨੂੰ ਜਾਣਦੇ ਲੋਕਾਂ ਦੀ ਪੁੱਛਗਿੱਛ ਨੂੰ ਲਿਖਤ ਰੂਪ ਦੇਣ ਲਈ ਇੱਕ ਅਸਧਾਰਨ ਕਮਿਸ਼ਨ ਦਾ ਸਟੈਨੋਗ੍ਰਾਫਰ ਥਾਪ ਦਿੱਤਾ ਗਿਆ। ਓਰਲਾਂਡੋ ਫਿਗੇਸ ਅਨੁਸਾਰ ਪੁੱਛਗਿੱਛ ਦੌਰਾਨ ਸਿਰਫ ਉਹੀ ਮੌਜੂਦ ਸੀ।

1921 ਤੱਕ ਬਲੋਕ ਰੂਸੀ ਇਨਕਲਾਬ ਤੋਂ ਨਿਰਾਸ਼ ਹੋ ਗਿਆ ਸੀ। ਉਸ ਨੇ ਤਿੰਨ ਸਾਲ ਕੋਈ ਵੀ ਕਵਿਤਾ ਨਹੀਂ ਲਿਖੀ। ਬਲੋਕ ਨੇ ਗੋਰਕੀ ਨੂੰ ਸ਼ਿਕਾਇਤ ਭੇਜੀ ਕਿ ਉਸ ਦਾ "ਮਨੁੱਖਤਾ ਦੀ ਸੂਝ-ਸਮਝ ਵਿੱਚ ਨਿਹਚਾ" ਖਤਮ ਹੋ ਗਿਆ ਸੀ। ਉਸ ਨੇ ਆਪਣੇ ਦੋਸਤ ਨੂੰ ਕੋਰਨੀ ਚੂਕੋਵਸਕੀ ਨੂੰ ਦੱਸਿਆ ਕਿ ਉਹ ਹੁਣ ਕਵਿਤਾ ਕਿਓਂ ਨਹੀਂ ਲਿਖ ਸਕਦਾ ਸੀ: "ਸਭ ਆਵਾਜ਼ਾਂ ਬੰਦ ਹੋ ਗਈਆਂ ਹਨ। ਕੀ ਤੂੰ ਨਹੀਂ ਸੁਣ ਰਿਹਾ ਹੁਣ ਉੱਥੇ ਕੋਈ ਵੀ ਆਵਾਜ਼ ਨਹੀਂ ਸੀ।" ਕੁਝ ਦਿਨ ਦੇ ਅੰਦਰ-ਅੰਦਰ ਬਲੋਕ ਬਿਮਾਰ ਹੋ ਗਿਆ। ਉਸ ਦੇ ਡਾਕਟਰ ਨ ਬੇਨਤੀ ਕੀਤੀ ਹੈ ਕਿ ਡਾਕਟਰੀ ਇਲਾਜ ਲਈ ਉਸ ਨੂੰ ਵਿਦੇਸ਼ ਭੇਜਿਆ ਜਾਵੇ, ਪਰ ਉਸ ਨੂੰ ਦੇਸ਼ ਛੱਡ ਜਾਣ ਦੀ ਇਜਾਜ਼ਤ ਨਹੀਂ ਸੀ। ਗੋਰਕੀ ਨੇ ਉਸਦੇ ਵੀਜ਼ਾ ਲਈ ਬੇਨਤੀ ਕੀਤੀ। 29 ਮਈ 1921 ਨੂੰ ਉਸ ਨੇ ਅਨਾਤੋਲੀ ਲੂਨਾਚਾਰਸਕੀ ਨੂੰ ਲਿਖਿਆ: "ਬਲੋਕ ਰੂਸ ਦਾ ਸਭ ਤੋਂ ਵਧੀਆ ਕਵੀ ਹੈ। ਜੇ ਤੁਸੀਂ ਉਸ ਨੂੰ ਵਿਦੇਸ਼ ਜਾਣ ਰੋਕਦੇ ਹੋ, ਅਤੇ ਉਹ ਮਰ ਜਾਂਦਾ ਹੈ, ਤਾਂ ਤੁਸੀਂ ਅਤੇ ਤੁਹਾਡੇ ਕਾਮਰੇਡ ਉਸ ਦੀ ਮੌਤ ਦਾ ਦੋਸ਼ੀ ਹੋਵੇਗੇ।"। ਸਿਰਫ 10 ਅਗਸਤ ਨੂੰ ਇਜਾਜ਼ਤ ਦਿੱਤੀ ਗਈ ਸੀ, ਪਰ ਇਸ ਤੋਂ ਪਹਿਲਾਂ ਹੀ ਬਲੋਕ ਦੀ ਮੌਤ ਹੋ ਗਈ ਸੀ।

ਹਵਾਲੇ

Tags:

Ru-Alyeksandr Alyeksandrovich Blok.ogaਤਸਵੀਰ:Ru-Alyeksandr Alyeksandrovich Blok.ogaਮਦਦ:ਰੂਸੀ ਲਈ IPAਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਆਸਟਰੇਲੀਆਸੰਯੁਕਤ ਰਾਜਨਜ਼ਮਚਰਖ਼ਾਰਾਧਾ ਸੁਆਮੀ ਸਤਿਸੰਗ ਬਿਆਸਅੰਮ੍ਰਿਤਸਰਪਾਸ਼ਤਾਜ ਮਹਿਲਅੰਨ੍ਹੇ ਘੋੜੇ ਦਾ ਦਾਨਸ਼ਾਹ ਹੁਸੈਨਗਰਭਪਾਤਮਮਿਤਾ ਬੈਜੂਤਖ਼ਤ ਸ੍ਰੀ ਦਮਦਮਾ ਸਾਹਿਬਮਾਰਕਸਵਾਦ ਅਤੇ ਸਾਹਿਤ ਆਲੋਚਨਾਖੋਜਬਾਬਾ ਜੈ ਸਿੰਘ ਖਲਕੱਟਮਨੁੱਖੀ ਦਿਮਾਗਨਾਂਵਬੁਢਲਾਡਾ ਵਿਧਾਨ ਸਭਾ ਹਲਕਾਨਿਮਰਤ ਖਹਿਰਾਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪੰਜਾਬੀ ਟ੍ਰਿਬਿਊਨਨਾਦਰ ਸ਼ਾਹਲੰਗਰ (ਸਿੱਖ ਧਰਮ)ਗ਼ੁਲਾਮ ਫ਼ਰੀਦਦਰਿਆਧਾਰਾ 370ਸੋਨਾਪ੍ਰੋਗਰਾਮਿੰਗ ਭਾਸ਼ਾਹਰੀ ਸਿੰਘ ਨਲੂਆਜੈਤੋ ਦਾ ਮੋਰਚਾਸੰਤੋਖ ਸਿੰਘ ਧੀਰਮਹਾਰਾਸ਼ਟਰਦਲੀਪ ਸਿੰਘਸਮਾਰਟਫ਼ੋਨਮਹਿਮੂਦ ਗਜ਼ਨਵੀਨਿਰਮਲ ਰਿਸ਼ੀਗੁਰੂ ਅਰਜਨਮੁਹਾਰਨੀਵਾਲੀਬਾਲਇੰਡੋਨੇਸ਼ੀਆਚੀਨਮੱਕੀ ਦੀ ਰੋਟੀਸਿੱਖ ਧਰਮਗ੍ਰੰਥਅਭਾਜ ਸੰਖਿਆ15 ਨਵੰਬਰਸਤਿ ਸ੍ਰੀ ਅਕਾਲਅੰਮ੍ਰਿਤਪਾਲ ਸਿੰਘ ਖ਼ਾਲਸਾਨਾਮਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਕੁਦਰਤਲਸੂੜਾਨਿਕੋਟੀਨਗੌਤਮ ਬੁੱਧਕੈਨੇਡਾਕਾਮਾਗਾਟਾਮਾਰੂ ਬਿਰਤਾਂਤਪੰਛੀਸੋਹਣ ਸਿੰਘ ਸੀਤਲਭਾਰਤ ਦੀ ਵੰਡਮਸੰਦਜਾਤਮੋਬਾਈਲ ਫ਼ੋਨਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਭਾਰਤੀ ਪੁਲਿਸ ਸੇਵਾਵਾਂਕਾਲੀਦਾਸਗੁਰੂ ਹਰਿਗੋਬਿੰਦਲ਼ਮਹਾਰਾਜਾ ਭੁਪਿੰਦਰ ਸਿੰਘਮਨੋਵਿਗਿਆਨਤੂੰ ਮੱਘਦਾ ਰਹੀਂ ਵੇ ਸੂਰਜਾਕੁੱਤਾਅਮਰ ਸਿੰਘ ਚਮਕੀਲਾਇਜ਼ਰਾਇਲ–ਹਮਾਸ ਯੁੱਧਆਨੰਦਪੁਰ ਸਾਹਿਬਅਰਥ-ਵਿਗਿਆਨਸੰਯੁਕਤ ਰਾਸ਼ਟਰਬਾਬਰਕੋਟ ਸੇਖੋਂ🡆 More