ਮਾਛੀਵਾੜਾ

ਮਾਛੀਵਾੜਾ (30.92 N, 76.2 E) ਲੁਧਿਆਣਾ ਜ਼ਿਲ੍ਹਾ (ਪੰਜਾਬ) ਦੀ ਇੱਕ ਨਗਰ ਪੰਚਾਇਤ ਹੈ। ਮਾਛੀਵਾੜਾ ਗੁਰਦੁਆਰਾ ਚਰਨਕੰਵਲ ਸਾਹਿਬ ਕਰ ਕੇ ਮਸ਼ਹੂਰ ਹੈ। ਚਰਨਕੰਵਲ ਦਾ ਮਤਲਬ ਹੈ ਕਮਲ ਦੇ ਫੁੱਲਾਂ ਵਰਗੇ ਚਰਨ ਮਤਲਬ ਗੁਰਾਂ ਦੇ ਚਰਨ।

ਮਾਛੀਵਾੜਾ
ਸ਼ਹਿਰ
ਦੇਸ਼ਮਾਛੀਵਾੜਾ ਭਾਰਤ
ਰਾਜਪੰਜਾਬ
ਜ਼ਿਲਾਲੁਧਿਆਣਾ
ਉੱਚਾਈ
262 m (860 ft)
ਆਬਾਦੀ
 (2001)
 • ਕੁੱਲ18,363
ਭਾਸ਼ਾਵਾਂ
 • ਅਧਿਕਾਰਿਤਪੰਜਾਬੀ (ਗੁਰਮੁਖੀ)
 • ਖੇਤਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐਸਟੀ)
PIN
141115
Telephone code+911628
ਵਾਹਨ ਰਜਿਸਟ੍ਰੇਸ਼ਨPB 43

ਜਦੋਂ ਔਰੰਗਜ਼ੇਬ ਦੀ ਸੇਨਾ ਨੇ ਚਮਕੋਰ ਸਾਹਿਬ ਦੇ ਕਿਲੇ ਤੇ ਹਮਲਾ ਕੀਤਾ ਤਾਂ ਗੁਰੂ ਜੀ ਉਸ ਦੇ ਹਮਲੇ ਤੋਂ ਬਚ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਗਏ। ਭਾਈ ਮਾਨ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੇ ਉਨ੍ਹਾਂ ਨੂੰ ਕੰਡੇਦਾਰ ਜੰਗਲ ਪਾਰ ਕਰਨ ਤੋਂ ਬਾਦ ਆ ਕੇ ਇੱਥੇ ਸੁੱਤੇ ਹੋਏ ਪਾਇਆ। ਇਹ ਵਾਕਿਆ 7 ਦਸੰਬਰ 1705 ਦਾ ਹੈ। ਹਰ ਸਾਲ ਦਸੰਬਰ ਮਹੀਨੇ ਦੇ ਤੀਸਰੇ ਹਫ਼ਤੇ ਇਸ ਯਾਦ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਹੈ। ਬਾਦ ਵਿੱਚ ਇਸ ਥਾਂ ਤੇ ਹੀ ਗੁਰਦੁਆਰਾ ਚਰਨਕੰਵਲ ਸਾਹਿਬ ਦੀ ਉਸਾਰੀ ਕੀਤੀ ਗਈ।

ਮੁਗਲਾਂ ਨੂੰ ਉਹਨਾਂ ਦੇ ਮਾਛੀਵਾੜੇ ਆਉਣ ਬਾਰੇ ਪਤਾ ਲੱਗ ਗਿਆ। ਪਰ ਗੁਰਾਂ ਦੇ ਦੋ ਪਠਾਨ ਭਗਤਾਂ ਗਨੀ ਖਾਂ ਅਤੇ ਨਬੀ ਖਾਂ ਨੇ ਉਹਨਾਂ ਨੂੰ ਇੱਕ ਪਾਲਕੀ ਵਿੱਚ ਬਿਠਾਇਆ ਅਤੇ ਉਹਨਾਂ ਨੂੰ 'ਉੱਚ ਦਾ ਪੀਰ' ਦਾ ਰੂਪ ਦੇ ਕੇ ਉੱਥੋਂ ਕੱਢ ਕੇ ਲੈ ਗਏ। ਗੁਰੂ ਜੀ ਲੰਬੀ ਯਾਤਰਾ ਤੋਂ ਬਾਦ ਲੁਧਿਆਣੇ ਵਿਖੇ ਆਲਮਗੀਰ ਸਾਹਿਬ ਪਹੁੰਚੇ ਅਤੇ ਉਸ ਤੋਂ ਬਾਦ ਕੋਟਕਪੂਰੇ ਦੇ ਲਾਖੀ ਜੰਗਲ ਵਿੱਚ ਚਲੇ ਗਏ।

ਮਾਛੀਵਾੜੇ ਦਾ ਗੁਰਦੁਆਰਾ ‘ਚਰਨਕੰਵਲ ਸਾਹਿਬ’ ਪੰਜਾਬੀਆਂ ਲਈ ਇੱਕ ਵੱਡੀ ਧਾਰਮਿਕ ਥਾਂ ਬਣ ਗਈ।

ਇਸ ਥਾਂ ਤੇ ਗੁਰੂ ਜੀ ਨੇ ਹੇਠ ਲਿੱਖੀਆਂ ਪੰਕਤੀਆਂ ਦਾ ਉੱਚਾਰਨ ਵੀ ਕੀਤਾ।

“ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥“

ਮਾਛੀਵਾੜੇ ਵਿੱਚ ਹੀ ਗੁਰੂ ਜੀ ਦੇ ਪਠਾਨ ਭਗਤਾਂ ਗਨੀ ਖਾਂ ਅਤੇ ਨਬੀ ਖਾਂ ਦੇ ਨਾਂ ਤੇ ਇੱਕ ਗੁਰਦੁਆਰੇ 'ਗੁਰਦੁਆਰਾ ਗਨੀ ਖਾਂ ਨਬੀ ਖਾਂ' ਦੀ ਉਸਾਰੀ ਕੀਤੀ ਗਈ।

ਗੁਰਦੁਆਰਾ ਚੁਬਾਰਾ ਸਾਹਿਬ ਅਤੇ ਗੁਰਦੁਆਰਾ ਉੱਚ ਦਾ ਪੀਰ ਇੱਥੇ ਹੋਰ ਇਤਿਹਾਸਕ ਗੁਰਦੁਆਰੇ ਹਨ।

ਜਨ-ਸੰਖਿਆ ਅੰਕੜੇ

2011 ਦੀ ਜਨਗਨਣਾ ਦੇ ਅਨੁਸਾਰ ਮਾਛੀਵਾੜੇ ਦੀ ਜਨਸੰਖਿਆ 24,916 ਹੈ। ਮਾਛੀਵਾੜੇ ਵਿੱਚ 60% ਲੋਕ ਪੜ੍ਹੇ ਲਿੱਖੇ ਹਨ ਜਦ ਕਿ ਪੂਰੇ ਭਾਰਤ ਵਿੱਚ 59.5% ਲੋਕ ਪੜ੍ਹੇ ਲਿੱਖੇ ਹਨ। ਬੰਦਿਆਂ ਵਿੱਚੋਂ 64% ਅਤੇ ਔਰਤਾਂ ਵਿੱਚੋਂ 56% ਪੜ੍ਹੀਆਂ ਲਿੱਖੀਆਂ ਹਨ। ਮਾਛੀਵਾੜੇ ਦੀ 14% ਜਨਸੰਖਿਆ 6 ਸਾਲ ਦੀ ਉਮਰ ਤੋਂ ਛੋਟੀ ਹੈ।[ਹਵਾਲਾ ਲੋੜੀਂਦਾ]

ਹਵਾਲੇ

Tags:

ਪੰਜਾਬਲੁਧਿਆਣਾ

🔥 Trending searches on Wiki ਪੰਜਾਬੀ:

ਗ਼ਦਰ ਲਹਿਰਦੁੱਲਾ ਭੱਟੀਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਬੁੱਧ ਧਰਮਨਵੀਂ ਦਿੱਲੀਹਾਂਗਕਾਂਗਅਮਰ ਸਿੰਘ ਚਮਕੀਲਾਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਨਵਤੇਜ ਭਾਰਤੀਮੈਰੀ ਕਿਊਰੀ1990 ਦਾ ਦਹਾਕਾਹਿੰਦੀ ਭਾਸ਼ਾਸਾਹਿਤਭਲਾਈਕੇਮੁਗ਼ਲਦੇਵਿੰਦਰ ਸਤਿਆਰਥੀਦਾਰ ਅਸ ਸਲਾਮਗੁਰੂ ਅਮਰਦਾਸਅੰਬੇਦਕਰ ਨਗਰ ਲੋਕ ਸਭਾ ਹਲਕਾਦੁਨੀਆ ਮੀਖ਼ਾਈਲਕਿੱਸਾ ਕਾਵਿਨੂਰ ਜਹਾਂਛੋਟਾ ਘੱਲੂਘਾਰਾਸਿੰਧੂ ਘਾਟੀ ਸੱਭਿਅਤਾਜੋ ਬਾਈਡਨ2024 ਵਿੱਚ ਮੌਤਾਂਬੋਨੋਬੋਬ੍ਰਾਤਿਸਲਾਵਾਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਗ਼ੁਲਾਮ ਮੁਸਤੁਫ਼ਾ ਤਬੱਸੁਮਸਾਂਚੀ29 ਸਤੰਬਰਤਖ਼ਤ ਸ੍ਰੀ ਦਮਦਮਾ ਸਾਹਿਬਸੁਖਮਨੀ ਸਾਹਿਬਅਧਿਆਪਕਨਿਮਰਤ ਖਹਿਰਾ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਆਧੁਨਿਕ ਪੰਜਾਬੀ ਵਾਰਤਕਬਲਰਾਜ ਸਾਹਨੀ5 ਅਗਸਤਕਾਰਟੂਨਿਸਟਮਹਿਦੇਆਣਾ ਸਾਹਿਬ18 ਅਕਤੂਬਰਸਦਾਮ ਹੁਸੈਨਜਪੁਜੀ ਸਾਹਿਬਨਿਬੰਧ2006ਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਨਿਊਜ਼ੀਲੈਂਡਸੀ. ਰਾਜਾਗੋਪਾਲਚਾਰੀਦਲੀਪ ਸਿੰਘਐਰੀਜ਼ੋਨਾਮਾਤਾ ਸੁੰਦਰੀਭਾਰਤ ਦਾ ਇਤਿਹਾਸਮੈਰੀ ਕੋਮਅਨੁਵਾਦਪੰਜਾਬ ਦੇ ਮੇੇਲੇਆਮਦਨ ਕਰਭਾਰਤੀ ਜਨਤਾ ਪਾਰਟੀਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਅਰੁਣਾਚਲ ਪ੍ਰਦੇਸ਼ਹਾਂਸੀਛਪਾਰ ਦਾ ਮੇਲਾਹਨੇਰ ਪਦਾਰਥਗੁਰੂ ਅਰਜਨਪੰਜਾਬ ਦੀ ਕਬੱਡੀਪੰਜ ਪਿਆਰੇਅਫ਼ਰੀਕਾਐੱਸਪੇਰਾਂਤੋ ਵਿਕੀਪੀਡਿਆਅਨੰਦ ਕਾਰਜਜੈਵਿਕ ਖੇਤੀਲੋਕਰਾਜਓਪਨਹਾਈਮਰ (ਫ਼ਿਲਮ)ਫ਼ਲਾਂ ਦੀ ਸੂਚੀਵਿਸਾਖੀ🡆 More