ਦੱਖਣੀ ਅਫ਼ਰੀਕਾ ਦਾ ਇਤਿਹਾਸ

ਮੰਨਿਆ ਜਾਂਦਾ ਹੈ ਕਿ ਪਹਿਲ ਇਨਸਾਨ 100,000 ਤੋਂ ਜ਼ਿਆਦਾ ਸਾਲ ਪਹਿਲਾਂ ਦੱਖਣੀ ਅਫ਼ਰੀਕਾ ਵਿੱਚ ਆਬਾਦ ਸੀ। ਇਸ ਨਸਲੀ ਵਿਭਿੰਨਤਾ ਨਾਲ ਭਰਪੂਰ ਦੇਸ਼ ਦਾ ਇਤਿਹਾਸਕ ਰਿਕਾਰਡ ਆਮ ਤੌਰ 'ਤੇ ਪੰਜ ਵੱਖ-ਵੱਖ ਕਲਾਂ ਵਿੱਚ ਵੰਡਿਆ ਜਾਂਦਾ ਹੈ: ਪੂਰਵ-ਬਸਤੀਵਾਦੀ ਯੁੱਗ, ਬਸਤੀਵਾਦੀ ਯੁੱਗ, ਉਤਰ-ਬਸਤੀਵਾਦੀ ਅਤੇ ਰੰਗਭੇਦ ਦਾ ਯੁੱਗ ਅਤੇ ਰੰਗਭੇਦ ਤੋਂ ਬਾਅਦ ਦਾ ਯੁੱਗ। ਜ਼ਿਆਦਾਤਰ ਇਤਿਹਾਸ, ਖ਼ਾਸ ਕਰ ਕੇ ਬਸਤੀਵਾਦੀ ਅਤੇ ਉੱਤਰ-ਬਸਤੀਵਾਦੀ ਯੁੱਗਾਂ ਦਾ ਇਤਿਹਾਸ ਜ਼ਿਆਦਾਤਰ, ਸੱਭਿਆਚਾਰਾਂ ਦੀਆਂ ਝੜਪਾਂ, ਯੂਰਪੀ ਮੂਲਵਾਸੀ ਅਤੇ ਆਦਿਵਾਸੀ ਲੋਕਾਂ ਦੇ ਵਿਚਕਾਰ ਹਿੰਸਕ ਖੇਤਰੀ ਝਗੜੇ, ਕਬਜ਼ੇ ਅਤੇ ਦਮਨ, ਅਤੇ ਹੋਰ ਨਸਲੀ ਅਤੇ ਰਾਜਨੀਤਿਕ ਤਣਾਵਾਂ ਦਾ ਇਤਿਹਾਸ। 

ਬਾਰਟੋਲੋਮੂ ਡਿਆਸ
ਦੱਖਣੀ ਅਫ਼ਰੀਕਾ ਦਾ ਇਤਿਹਾਸ
ਲੰਡਨ ਵਿੱਚ ਦੱਖਣੀ ਅਫ਼ਰੀਕਾ ਦੇ ਹਾਈ ਕਮਿਸ਼ਨ ਵਿੱਚ ਬਾਰਟੋਲੋਮੂ ਡਿਆਸ ਦੀ ਮੂਰਤੀ ਉਹ ਪਹਿਲੇ ਯੂਰਪੀਨ ਨੇਵੀਗੇਟਰ ਸੀ ਜੋ ਸਭ ਤੋਂ ਜਿਆਦਾ ਦੂਰ ਵਾਲੇ ਪੂਰਬੀ ਅਫ਼ਰੀਕਾ ਦੇ ਆਲੇ-ਦੁਆਲੇ ਸਫ਼ਰ ਕਰਨ ਵਾਲਾ ਪਹਿਲਾ ਵਿਅਕਤੀ ਸੀ। 
ਦੱਖਣੀ ਅਫ਼ਰੀਕਾ ਦੇ ਗਣਰਾਜ ਦਾ ਝੰਡਾ
ਦੱਖਣੀ ਅਫ਼ਰੀਕਾ ਦਾ ਇਤਿਹਾਸ
ਵਰਤੋਂCivil ਅਤੇ state flag, civil ਅਤੇ state ensign
ਡਿਜ਼ਾਈਨਦੱਖਣੀ ਅਫ਼ਰੀਕਾ ਦੇ ਗਣਰਾਜ ਦਾ ਝੰਡਾ 27 ਅਪ੍ਰੈਲ 1994 ਨੂੰ ਅਪਣਾਇਆ ਗਿਆ। ਇਸ ਨੇ ਉਸ ਝੰਡੇ ਦੀ ਜਗ੍ਹਾ ਲੈ ਲਈ ਹੈ ਜੋ 1928 ਤੋਂ ਵਰਤਿਆ ਜਾਂਦਾ ਸੀ ਅਤੇ ਦੇਸ਼ ਦੇ ਨਵੇਂ, ਨਸਲੀ ਵਿਤਕਰੇ ਤੋਂ ਬਾਅਦ ਦੇ ਜਮਹੂਰੀ ਸਮਾਜ ਵਿੱਚ ਬਹੁਸੱਭਿਆਚਾਰਵਾਦ ਅਤੇ ਨਸਲੀ ਵਿਭਿੰਨਤਾ ਦੀ ਪ੍ਰਤੀਨਿਧਤਾ ਕਰਨ ਲਈ ਚੁਣਿਆ ਗਿਆ ਸੀ।

ਉਨ੍ਹੀਵੀਂ ਸਦੀ ਵਿੱਚ ਹੀਰਿਆਂ ਅਤੇ ਸੋਨੇ ਦੀ ਖੋਜਾਂ ਨੇ ਖੇਤਰ ਦੀ ਕਿਸਮਤ ਨੂੰ ਡੂੰਘੀ ਤਰ੍ਹਾਂ ਪ੍ਰਭਾਵਤ ਕੀਤਾ, ਇਸ ਨੂੰ ਵਿਸ਼ਵ ਮੰਚ 'ਤੇ ਪਹੁੰਚਾ ਦਿੱਤਾ ਅਤੇ ਕੇਵਲ ਤੇ ਕੇਵਲ ਖੇਤੀ ਅਧਾਰਿਤ ਆਰਥਿਕਤਾ ਤੋਂ ਉਦ੍ਯੋਗੀਕ੍ਰਿਤ ਅਰਥਵਿਵਸਥਾ ਵੱਲ ਸ਼ਿਫਟ ਕਰ ਦਿੱਤਾ। ਖੋਜਾਂ ਦਾ ਨਤੀਜਾ ਬੋਇਰ ਦੇ ਵਸਨੀਕਾਂ ਅਤੇ ਬ੍ਰਿਟਿਸ਼ ਸਾਮਰਾਜ ਦਰਮਿਆਨ ਖੁਲ੍ਹੀ ਲੜਾਈ ਅਤੇ ਨਵੇਂ ਸੰਘਰਸ਼ ਹੋਏ, ਜੋ ਨਵੇਂ ਨਵੇਂ ਦੱਖਣੀ ਅਫ਼ਰੀਕੀ ਮਾਈਨਿੰਗ ਉਦਯੋਗ ਤੇ ਨਿਯੰਤਰਣ ਲਈ ਲੜੇ ਗਏ ਸਨ। 

ਐਂਗਲੋ-ਬੋਇਰ ਜਾਂ ਦੱਖਣ ਅਫਰੀਕਨ ਜੰਗ (1899-1902) ਵਿੱਚ ਬੋਇਰਾਂ ਦੀ ਹਾਰ ਤੋਂ ਬਾਅਦ ਦੱਖਣੀ ਅਫ਼ਰੀਕਾ ਐਕਟ 1909 ਦੇ ਅਨੁਸਾਰ ਦੱਖਣੀ ਅਫ਼ਰੀਕਾ ਦੀ ਯੂਨੀਅਨ ਬ੍ਰਿਟਿਸ਼ ਸਾਮਰਾਜ ਦੀ ਡੋਮੀਨੀਅਨ ਦੇ ਤੌਰ 'ਤੇ ਤਿਆਰ ਕੀਤੀ ਗਈ ਸੀ, ਜਿਸ ਨਾਲ ਪਹਿਲਾਂ ਦੀਆਂ ਚਾਰ ਵੱਖ ਵੱਖ ਬ੍ਰਿਟਿਸ਼ ਕਲੋਨੀਆਂ: ਕੇਪ ਕਲੋਨੀ, ਨੇਟਲ ਕਲੋਨੀ, ਟਰਾਂਸਵਾਲ ਕਾਲੋਨੀ, ਅਤੇ ਔਰੇਜ ਨਦੀ ਕਲੋਨੀ ਨੂੰ ਇਕਠਾ ਕੀਤਾ ਗਿਆ। ਯੂਨੀਅਨ ਐਕਟ ਦੀ ਸਥਿਤੀ ਦੇ ਲਾਗੂ ਹੋਣ ਤੋਂ ਬਾਅਦ 1934 ਵਿੱਚ ਦੇਸ਼ ਬ੍ਰਿਟਿਸ਼ ਸਾਮਰਾਜ ਦੇ ਅੰਦਰ ਇੱਕ ਸਵੈ ਸ਼ਾਸਨਕਾਰੀ ਰਾਸ਼ਟਰ ਰਾਜ ਬਣ ਗਿਆ। 1960 ਦੀ ਜਨਮਤ ਦੇ ਨਤੀਜੇ ਵਜੋਂ ਇਹ ਡੋਮੀਨੀਅਨ 31 ਮਈ 1961 ਨੂੰ ਖ਼ਤਮ ਹੋ ਗਿਆ ਸੀ, ਜਿਸ ਨੇ ਦੇਸ਼ ਨੂੰ ਦੱਖਣੀ ਅਫ਼ਰੀਕਾ ਦਾ ਰੀਪਬਲਿਕ ਨਾਮਕ ਇੱਕ ਪ੍ਰਭੁੱਤ ਸਟੇਟ ਬਣਾਇਆ ਸੀ, ਇੱਕ ਰਿਪਬਲਿਕਨ ਸੰਵਿਧਾਨ ਵੀ ਅਪਣਾਇਆ ਗਿਆ ਸੀ। 

1948-1994 ਤੋਂ, ਦੱਖਣੀ ਅਫ਼ਰੀਕੀ ਰਾਜਨੀਤੀ ਵਿੱਚ ਅਫਰੀਕਾਨੇਰ ਰਾਸ਼ਟਰਵਾਦ ਹਾਵੀ ਸੀ। ਨਸਲੀ ਵੰਡੀ ਅਤੇ ਸਫੈਦ ਘੱਟ ਗਿਣਤੀ ਦੀ ਹਕੂਮਤ ਨੂੰ ਰਸਮੀ ਤੌਰ 'ਤੇ ਅਪਾਰਥੇਡ (ਰੰਗਭੇਦ) ਦੇ ਤੌਰ 'ਤੇ ਜਾਣਿਆ ਜਾਂਦਾ ਸੀ, ਅਪਾਰਥੇਡ ਇੱਕ ਅਫ਼ਰੀਕਨ ਸ਼ਬਦ ਹੈ ਜਿਸਦਾ ਅਰਥ ਹੈ "ਭੇਦਭਾਵ"। ਇਹ 1948 ਵਿੱਚ (ਬ੍ਰਿਟਿਸ਼ ਸ਼ਾਸਨ ਦੇ ਅਧੀਨ) ਵਿੱਚ ਹੋਂਦ ਵਿੱਚ ਆਇਆ ਅਤੇ ਦੱਖਣੀ ਅਫਰੀਕਾ ਇੱਕ ਗਣਤੰਤਰ ਬਣ ਗਿਆ ਜਦੋਂ ਇਹ ਰੰਗਭੇਦ ਅਧਿਕਾਰਤ ਕਾਨੂੰਨ ਬਣ ਗਿਆ। 1960 ਵਿੱਚ ਇਸ ਭੇਦਭਾਵ ਦੇ ਕਾਨੂੰਨ ਦੇ 27 ਅਪ੍ਰੈਲ 1994 ਨੂੰ,ਵਿਸਤਾਰਿਤ ਕੀਤਾ ਗਿਆ। ਦਹਾਕਿਆਂ ਦੇ ਹਥਿਆਰਬੰਦ ਸੰਘਰਸ਼ ਅਤੇ ਅੰਤਰਰਾਸ਼ਟਰੀ ਵਿਰੋਧ ਦੇ ਬਾਅਦ, ਜਿਸ ਦੌਰਾਨ ਮੁੱਖ ਤੌਰ 'ਤੇ ਸੋਵੀਅਤ ਯੂਨੀਅਨ ਦੁਆਰਾ ਗੈਰ-ਨਸਲੀ ਅਫ਼ਰੀਕੀ ਨੈਸ਼ਨਲ ਕਾਂਗਰਸ (ਏ ਐੱਨ ਸੀ) ਨੂੰ ਦਿੱਤੀ ਗਈ ਹਮਾਇਤ ਸ਼ਾਮਿਲ ਸੀ, ਏ ਐੱਨ ਸੀ ਨੇ ਦੇਸ਼ ਦੀਆਂ ਪਹਿਲਿਆਂ ਲੋਕਤੰਤਰੀ ਚੋਣਾਂ ਵਿੱਚ ਜਿਸ ਵਿੱਚ ਸਾਰੀਆਂ ਨਸਲਾਂ ਵੋਟ ਕਰ ਸਕਦੀਆਂ ਹਨ ਜਿੱਤ ਪ੍ਰਾਪਤ ਕੀਤੀ ਅਤੇ ਉਦੋਂ ਤੋਂ ਦੱਖਣੀ ਅਫ਼ਰੀਕਾ ਦੀ ਕਮਿਊਨਿਸਟ ਪਾਰਟੀ ਅਤੇ ਦੱਖਣੀ ਅਫ਼ਰੀਕਾ ਦੀਆਂ ਟਰੇਡ ਯੂਨੀਅਨਾਂ ਦੀ ਕਾਂਗਰਸ ਨਾਲ ਇੱਕ ਅਸੰਗਤ ਗਠਜੋੜ ਵਿੱਚ ਅਫਰੀਕਨ ਨੈਸ਼ਨਲ ਕਾਂਗਰਸ ਨੇ ਦੱਖਣੀ ਅਫ਼ਰੀਕਾ ਦੀ ਰਾਜਨੀਤੀ ਦਾ ਦਬਦਬਾ ਬਣਾ ਰੱਖਿਆ ਹੈ। 

ਮੁਢਲਾ ਇਤਿਹਾਸ (1652 ਤੋਂ ਪਹਿਲਾਂ)

ਪੂਰਵ ਇਤਿਹਾਸ

ਲਿਖੇ ਇਤਿਹਾਸਕ ਰਿਕਾਰਡਾਂ ਤੋਂ ਪਹਿਲਾਂ ਦੇ ਸਮੇਂ ਦੀ ਖੋਜ ਕਰਨ ਵਾਲੇ ਵਿਗਿਆਨੀਆਂ ਨੇ ਇਹ ਸਥਾਪਿਤ ਕਰ ਦਿੱਤਾ ਹੈ ਕਿ ਜਿਸ ਖੇਤਰ ਦਾ ਹੁਣ ਆਮ ਤੌਰ 'ਤੇ ਦੱਖਣੀ ਅਫ਼ਰੀਕਾ ਵਜੋਂ ਜ਼ਿਕਰ ਕੀਤਾ ਜਾਂਦਾ ਹੈ, ਉਹ ਮਨੁੱਖੀ ਵਿਕਾਸ ਦੇ ਮਹੱਤਵਪੂਰਨ ਕੇਂਦਰਾਂ ਵਿਚੋਂ ਇੱਕ ਹੈ। ਇਥੇ ਆਸਟਰੇਲੋਪਿਥੇਸਾਈਨ ਘੱਟੋ ਘੱਟ 25 ਲੱਖ ਸਾਲ ਪਹਿਲਾਂ ਤੋਂ ਰਹਿ ਰਹੇ ਸੀ। ਆਧੁਨਿਕ ਮਨੁੱਖੀ ਬੰਦੋਬਸਤ 125,000 ਸਾਲ ਪਹਿਲਾਂ ਵਿੱਚਕਾਰਲੇ ਪੱਥਰ ਜੁੱਗ ਵਿੱਚ ਹੋਇਆ ਸੀ, ਜਿਵੇਂ ਕਿ ਕਲਾਸੀਜ਼ ਰਿਵਰ ਗੁਫਾਵਾਂ ਵਿਖੇ ਪੁਰਾਤੱਤਵ ਖੋਜਾਂ ਦੇ ਰੂਪ ਵਿੱਚ ਦਿਖਾਇਆ ਗਿਆ ਹੈ।  ਪਹਿਲਾ ਮਨੁੱਖੀ ਵਾਸਾ ਦੱਖਣੀ ਅਫ਼ਰੀਕਾ ਦੇ ਉੱਤਰ-ਪੱਛਮੀ ਇਲਾਕੇ ਦੇ ਉਤਪੰਨ ਹੋਣ ਵਾਲੇ ਡੀਐਨਏ ਸਮੂਹ ਨਾਲ ਸੰਬੰਧਿਤ ਹੈ ਅਤੇ ਅਜੇ ਵੀ ਸਵਦੇਸ਼ੀ ਖੋਇਜ਼ਨ (ਖੋਈ ਅਤੇ ਸੈਨ) ਵਿੱਚ ਪ੍ਰਚਲਿਤ ਹੈ।

ਹਵਾਲੇ

Tags:

ਦੱਖਣੀ ਅਫ਼ਰੀਕਾ

🔥 Trending searches on Wiki ਪੰਜਾਬੀ:

ਹੋਲਾ ਮਹੱਲਾਸਿੱਖ ਖਾਲਸਾ ਫੌਜਸਿੰਘਐਕਸ (ਅੰਗਰੇਜ਼ੀ ਅੱਖਰ)ਸਾਬਿਤ੍ਰੀ ਹੀਸਨਮਗੁਰਦੇਵ ਸਿੰਘ ਕਾਉਂਕੇਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼2025ਹੌਰਸ ਰੇਸਿੰਗ (ਘੋੜਾ ਦੌੜ)ਜੂਆਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ1844ਰਾਜਨੀਤੀ ਵਿਗਿਆਨਜਨਮ ਕੰਟਰੋਲਨਾਥ ਜੋਗੀਆਂ ਦਾ ਸਾਹਿਤਖੰਡਾਚਾਣਕਿਆਲੋਹਾਬੂਟਾਅਨਰੀਅਲ ਇੰਜਣਸ਼ਾਹ ਮੁਹੰਮਦਰਿਸ਼ਤਾ-ਨਾਤਾ ਪ੍ਰਬੰਧਖ਼ਾਲਸਾ ਏਡਸਫ਼ਰਨਾਮੇ ਦਾ ਇਤਿਹਾਸਅਜਮੇਰ ਰੋਡੇ4 ਸਤੰਬਰਦੋਆਬਾਕਿੱਸਾ ਕਾਵਿਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀ1945ਸੰਯੁਕਤ ਰਾਜ ਅਮਰੀਕਾਸ਼ਬਦਕੋਸ਼ਓਡ ਟੂ ਅ ਨਾਈਟਿੰਗਲਹਰਿਮੰਦਰ ਸਾਹਿਬਅਨੰਦਪੁਰ ਸਾਹਿਬਮਨੁੱਖੀ ਹੱਕਸ਼ੰਕਰ-ਅਹਿਸਾਨ-ਲੋੲੇਸਿੱਖ ਇਤਿਹਾਸਅਫਸ਼ਾਨ ਅਹਿਮਦਸੱਭਿਆਚਾਰਜਾਰਜ ਵਾਸ਼ਿੰਗਟਨਚੈਟਜੀਪੀਟੀਅਹਿਮਦ ਸ਼ਾਹ ਅਬਦਾਲੀਸੁਕਰਾਤਮੁਸਲਮਾਨ ਜੱਟਕੰਪਿਊਟਰਮੱਲ-ਯੁੱਧਕਾਰਬਨਏ.ਪੀ.ਜੇ ਅਬਦੁਲ ਕਲਾਮਪ੍ਰੀਖਿਆ (ਮੁਲਾਂਕਣ)1925ਗੁਰੂ ਰਾਮਦਾਸਪੰਜਾਬੀਖ਼ਾਲਿਸਤਾਨ ਲਹਿਰਸਤਿ ਸ੍ਰੀ ਅਕਾਲਸਿੰਘ ਸਭਾ ਲਹਿਰਵਿਕੀਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣਰਾਈਨ ਦਰਿਆਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਨਾਂਵਪੰਜਾਬ ਦੀਆਂ ਵਿਰਾਸਤੀ ਖੇਡਾਂਆਰਟਬੈਂਕਪੰਜਾਬ ਦੇ ਤਿਓਹਾਰਇਟਲੀਬਾਵਾ ਬਲਵੰਤਖੇਤੀਬਾੜੀਰੌਕ ਸੰਗੀਤਪੰਜਾਬੀ ਮੁਹਾਵਰੇ ਅਤੇ ਅਖਾਣਜੈਨ ਧਰਮਮੌਤ ਦੀਆਂ ਰਸਮਾਂਮਾਝੀਐਲਿਜ਼ਾਬੈਥ II🡆 More