ਹਰਜੀਤ ਦੌਧਰੀਆ

ਹਰਜੀਤ ਦੌਧਰੀਆ (ਜਨਮ 1931) ਕੈਨੇਡੀਅਨ ਪੰਜਾਬੀ ਲੇਖਕ ਹਨ।

ਹਰਜੀਤ ਦੌਧਰੀਆ
ਹਰਜੀਤ ਦੌਧਰੀਆ

ਜਾਣਪਛਾਣ

ਹਰਜੀਤ ਦੌਧਰੀਆ ਪੰਜਾਬੀ ਦੇ ਜਾਣੇ ਪਛਾਣੇ ਲੇਖਕ ਅਤੇ ਸਮਾਜਕ ਕਾਰਕੁੰਨ (ਸੋਸ਼ਲ ਐਕਟਵਿਸਟ) ਹਨ। ਹੁਣ ਤੱਕ ਉਹ 6 ਦੇ ਕਰੀਬ ਕਿਤਾਬਾਂ ਲਿਖ ਚੁੱਕੇ ਹਨ। ਇਹਨਾਂ ਵਿਚੋਂ ਬਹੁਤੀਆਂ ਕਿਤਾਬਾਂ ਕਵਿਤਾਵਾਂ ਦੀਆਂ ਹਨ।

ਜੀਵਨ ਵੇਰਵੇ

ਹਰਜੀਤ ਦੌਧਰੀਆ ਦਾ ਜਨਮ 8 ਜੂਨ 1931 ਨੂੰ ਜਿਲ੍ਹਾ ਮੋਗਾ ਦੇ ਪਿੰਡ ਦੌਧਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਪਾਲ ਸਿੰਘ ਅਤੇ ਉਨ੍ਹਾਂ ਦੀ ਮਾਤਾ ਦਾ ਨਾਮ ਗੁਰਚਰਨ ਕੌਰ ਸੀ।

ਉਨ੍ਹਾਂ ਨੇ ਆਪਣੀ ਮੁਢਲੀ ਪਡ਼੍ਹਾਈ ਆਪਣੇ ਪਿੰਡ ਦੌਧਰ ਅਤੇ ਨਾਨਕੇ ਪਿੰਡ ਚੂਹਡ਼ਚੱਕ ਤੋਂ ਕੀਤੀ। ਫਿਰ ਉਨ੍ਹਾਂ ਨੇ ਲੁਧਿਆਣਾ ਤੋਂ ਐਗਰੀਕਲਚਰ ਵਿੱਚ ਬੀ ਐੱਸ ਸੀ ਕੀਤੀ।

ਪਡ਼੍ਹਾਈ ਮੁਕੰਮਲ ਕਰਨ ਤੋਂ ਬਾਅਦ ਉਹ ਖੇਤੀਬਾਡ਼ੀ ਐਕਸਟੈਨਸ਼ਨ ਅਧਿਕਾਰੀ ਵਜੋਂ ਕੰਸ ਕਰਨ ਲੱਗੇ। ਇਸ ਨੌਕਰੀ ਦੌਰਾਨ ਉਹ ਜ਼ਿਆਦਾਤਰ ਅਵਾਮ ਨਾਲ ਹਮਦਰਦੀ ਰੱਖਦੇ ਸਨ ਅਤੇ ਗਰੀਬਾਂ ਦੀ ਮਦਦ ਕਰਦੇ ਸਨ। ਉਨ੍ਹਾਂ ਨੇ ਕਦੇ ਵੀ ਕਿਸੇ ਤੋਂ ਰਿਸ਼ਵਤ ਨਹੀਂ ਲਈ ਸੀ। ਇਕ ਅਮੀਰ ਕਿਸਾਨ ਦੀ ਕਰਜ਼ੇ ਦੀ ਸਿਫਾਰਸ਼ ਕਰਨ ਤੋਂ ਪਹਿਲਾਂ ਉਹ ਇਕ ਗਰੀਬ ਕਿਸਾਨ ਦੇ ਕਰਜ਼ੇ ਦੀ ਸਿਫਾਰਸ਼ ਕਰਦੇ ਸਨ। ਨਤੀਜੇ ਵਜੋਂ ਅਮੀਰ ਕਿਸਾਨ ਉਨ੍ਹਾਂ ਦੇ ਅਫਸਰਾਂ ਕੋਲ ਉਨ੍ਹਾਂ ਦੀਆਂ ਸ਼ਿਕਾਇਤਾਂ ਕਰਦੇ ਰਿਹੰਦੇ ਸਨ। ਅਖੀਰ ਵਿੱਚ ਉਨ੍ਹਾਂ ਨੇ ਇਹ ਨੌਕਰੀ ਛੱਡ ਦਿੱਤੀ।

ਫਿਰ ਉਹ ਗੁਰਬਕਸ਼ ਸਿੰਘ ਪ੍ਰੀਤਲਡ਼ੀ ਕੋਲ ਪ੍ਰੀਤ ਨਗਰ ਚਲੇ ਗਏ ਅਤੇ ਪ੍ਰੀਤਨਗਰ ਦੇ ਫਾਰਮ ਵਿੱਚ ਖੇਤੀ ਕਰਨ ਲੱਗੇ। ਉੱਥੇ ਉਨ੍ਹਾਂ ਤਿੰਨ ਕੁ ਸਾਲ ਕੰਮ ਕੀਤਾ। ਪਰ ਗੁਰਬਕਸ਼ ਸਿੰਘ ਪ੍ਰੀਤਲਡ਼ੀ ਨਾਲ ਵਿਚਾਰਾਂ ਦੇ ਅੰਤਰ ਕਾਰਨ ਉਨ੍ਹਾਂ 1962 ਵਿੱਚ ਪ੍ਰੀਤਨਗਰ ਛੱਡ ਦਿੱਤਾ। ਫਿਰ ਕੁਝ ਚਿਰ ਉਨ੍ਹਾਂ ਨੇ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਕੁਝ ਚਿਰ ਫਿਰੋਜ਼ਪੁਰ ਪੰਚਾਇਤੀ ਰਾਜ ਸਿਖਲਾਈ ਸੈਂਟਰ ਵਿਖੇ ਪ੍ਰਿੰਸੀਪਲ ਦੇ ਤੌਰ ‘ਤੇ ਕੰਮ ਕੀਤਾ।

ਸੰਨ 1967 ਵਿੱਚ ਉਹ ਇੰਗਲੈਂਡ ਆ ਗਏ। ਉੱਥੇ ਉਨ੍ਹਾਂ ਨੇ ਫੋਰਡ ਮੋਟਰ ਕੰਪਨੀ ਵਿੱਚ 24 ਸਾਲ ਕੰਮ ਕੀਤਾ। ਰਿਟਾਇਰਮੈਂਟ ਤੋਂ ਬਾਅਦ ਉਹ ਸੰਨ 2000 ਵਿੱਚ ਕੈਨੇਡਾ ਆ ਗਏ।

ਸਾਹਿਤਕ ਜੀਵਨ

ਇੰਗਲੈਂਡ ਆਉਣ ਤੋਂ ਬਾਅਦ ਉਨ੍ਹਾਂ ਨੇ ਲਿਖਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ “ਸੱਚੇ ਮਾਰਗ ਚਲਦਿਆਂ” 1977 ਵਿੱਚ ਛਪੀ। ਇੰਗਲੈਂਡ ਞਿੱਚ ਲਿਖਣ ਦੇ ਨਾਲ ਨਾਲ ਉਹ ਸਾਹਿਤਕ, ਸਿਆਸੀ ਅਤੇ ਟ੍ਰੇਡ ਯੂਨੀਅਨ ਨਾਲ ਸੰਬੰਧਤ ਜਥੇਬੰਦੀਆਂ ਵਿੱਚ ਵੀ ਹਿੱਸਾ ਲੈਂਦੇ ਸਨ। ਉਹ ‘ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ’ ਅਤੇ ‘ਪ੍ਰਗਤੀਸ਼ੀਲ ਲੇਖਕ ਸੰਘ ਗ੍ਰੇਟ ਬ੍ਰਿਟੇਨ’ ਦਾ ਸਰਗਰਮ ਮੈਂਬਰ ਰਹੇ ਹਨ।

ਕੈਨੇਡਾ ਆ ਕੇ ਵੀ ਉਨ੍ਹਾਂ ਨੇ ਸਾਹਿਤ ਲਿਖਣ ਅਤੇ ਸਮਾਜਕ ਅਤੇ ਸਿਆਸੀ ਕਾਰਜ ਜਾਰੀ ਰੱਖਿਆ। ਉਹ ਪੰਜਾਬੀ ਲੇਖਕ ਮੰਚ ਵੈਨਕੂਵਰ ਅਤੇ ਫਰੇਜ਼ਰ ਵੈਲੀ ਪੀਸ ਕਮੇਟੀ ਦੇ ਮੈਂਬਰ ਹਨ। ਇਸ ਤੋਂ ਬਿਨਾਂ ਉਹ ਸੰਨ 2006 ਅਤੇ 2008 ਦੀਆਂ ਫੈਡਰਲ ਚੋਣਾਂ ਵਿੱਚ ਕਮਿਊਨਿਸਟ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਵਜੋਂ ਚੋਣ ਲਡ਼ ਚੁੱਕੇ ਹਨ।

ਇਨਾਮ

  • ਇਕਬਾਲ ਅਰਪਣ ਯਾਦਗਾਰੀ ਇਨਾਮ (2014)

ਪੁਸਤਕਾਂ

  • ਸੱਚੇ ਮਾਰਗ ਚਲਦਿਆਂ (ਕਵਿਤਾ, 1977)
  • ਹੈ ਭੀ ਸੱਚ ਹੋਸੀ ਭੀ ਸੱਚ (ਕਵਿਤਾ, 1984)
  • ਆਪਣਾ ਪਿੰਡ ਪਰਦੇਸ (ਕਵਿਤਾ), ਲੋਕਗੀਤ ਪ੍ਰਕਾਸ਼ਨ, ਚੰਡੀਗਡ਼੍ਹ, 2002
  • ਤੁੰਮਿਆਂ ਵਾਲ਼ੀ ਜਮੈਣ (ਕਾਵਿ-ਸੰਗ੍ਰਹਿ)
  • ਦਰਸ਼ਨ (ਵਾਰਤਕ: ਦਰਸ਼ਨ ਸਿੰਘ ਕਨੇਡੀਅਨ ਦਾ ਜੀਵਨ ਅਤੇ ਦੇਣ - ਸੰਪਾਦਨ), ਦਰਸ਼ਣ ਸਿੰਘ ਸੰਘਾ 'ਕਨੇਡੀਅਨ' ਹੈਰੀਟੇਜ਼ ਫਾਊਂਡੇਸ਼ਨ, 2004
  • ਹੇਠਲੀ ਉੱਤੇ (ਵਾਰਤਕ, 2011 )
  • Hold the Sky (Poems, 2011 )

ਹਵਾਲੇ

ਬਾਹਰਲੇ ਲਿੰਕ

Tags:

ਹਰਜੀਤ ਦੌਧਰੀਆ ਜਾਣਪਛਾਣਹਰਜੀਤ ਦੌਧਰੀਆ ਜੀਵਨ ਵੇਰਵੇਹਰਜੀਤ ਦੌਧਰੀਆ ਸਾਹਿਤਕ ਜੀਵਨਹਰਜੀਤ ਦੌਧਰੀਆ ਇਨਾਮਹਰਜੀਤ ਦੌਧਰੀਆ ਪੁਸਤਕਾਂਹਰਜੀਤ ਦੌਧਰੀਆ ਹਵਾਲੇਹਰਜੀਤ ਦੌਧਰੀਆ ਬਾਹਰਲੇ ਲਿੰਕਹਰਜੀਤ ਦੌਧਰੀਆ

🔥 Trending searches on Wiki ਪੰਜਾਬੀ:

ਸੁਖਮਨੀ ਸਾਹਿਬਲੈਸਬੀਅਨਰਾਜਨੀਤੀ ਵਿਗਿਆਨਲਛਮਣ ਸਿੰਘ ਗਿੱਲਸਿੱਖਿਆਅਨੰਦਪੁਰ ਸਾਹਿਬ ਦਾ ਮਤਾਭਾਰਤਲੋਕ ਸਭਾਕੰਪਿਊਟਰਵੈਦਿਕ ਕਾਲਪ੍ਰੋਫ਼ੈਸਰ ਮੋਹਨ ਸਿੰਘਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਪ੍ਰਹਿਲਾਦਹਰਭਜਨ ਹਲਵਾਰਵੀਮਨੁੱਖਸੁਜਾਨ ਸਿੰਘਅੰਮ੍ਰਿਤਾ ਪ੍ਰੀਤਮਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਲੰਧਰਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਹੋਲਾ ਮਹੱਲਾਪਦਮ ਵਿਭੂਸ਼ਨਸ਼ਬਦਅਨੰਦ ਕਾਰਜਈਸਾ ਮਸੀਹਪੰਜਾਬ ਦੀ ਰਾਜਨੀਤੀਮਾਂ ਧਰਤੀਏ ਨੀ ਤੇਰੀ ਗੋਦ ਨੂੰਲਿਨਅਕਸਸਾਫ਼ਟਵੇਅਰਨਿਬੰਧ ਦੇ ਤੱਤਜਵਾਰ (ਫ਼ਸਲ)ਏਕਾਦਸ਼ੀਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਡਾ. ਜਸਵਿੰਦਰ ਸਿੰਘਮਹਿਮੂਦ ਗਜ਼ਨਵੀਜੱਸਾ ਸਿੰਘ ਰਾਮਗੜ੍ਹੀਆਪੰਜਾਬ ਦੀ ਕਬੱਡੀਸਵਰਾਜਬੀਰਭਾਈ ਗੁਰਦਾਸ ਦੀਆਂ ਵਾਰਾਂਧਰਮਪੰਜਾਬੀ ਭਾਸ਼ਾ ਦੇ ਕਵੀਆਂ ਦੀ ਸੂਚੀਕਣਕਭਾਰਤੀ ਕਾਵਿ ਸ਼ਾਸਤਰੀਗੁਰਮਤਿ ਕਾਵਿ ਦਾ ਇਤਿਹਾਸਕੁਲਵੰਤ ਸਿੰਘ ਵਿਰਕਸਰਕਾਰਗੁਰੂ ਤੇਗ ਬਹਾਦਰਕਰਕ ਰੇਖਾਮੈਕਬਥਸ੍ਰੀ ਮੁਕਤਸਰ ਸਾਹਿਬਗੋਇੰਦਵਾਲ ਸਾਹਿਬਖਾਲਸਾ ਰਾਜਭਾਰਤ ਦੀਆਂ ਭਾਸ਼ਾਵਾਂਆਤੰਕ ਦਾ ਥੀਏਟਰਲਾਸ ਐਂਜਲਸਮੁਹੰਮਦ ਗ਼ੌਰੀਰੂਸੀ ਭਾਸ਼ਾਫ਼ੈਸਲਾਬਾਦਬਬਰ ਅਕਾਲੀ ਲਹਿਰਪੰਜਾਬੀ ਆਲੋਚਨਾਮਨੋਵਿਸ਼ਲੇਸ਼ਣਵਾਦਬਠਿੰਡਾਜਪੁਜੀ ਸਾਹਿਬਇਕਾਂਗੀਸੋਨਮ ਬਾਜਵਾਪਹਾੜੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਹਰਪ੍ਰੀਤ ਸੇਖਾਚਾਰ ਸਾਹਿਬਜ਼ਾਦੇ (ਫ਼ਿਲਮ)ਪੰਜਾਬ ਦੇ ਲੋਕ ਸਾਜ਼ਆਧੁਨਿਕ ਪੰਜਾਬੀ ਸਾਹਿਤਕਹਾਵਤਾਂਫ਼ਾਰਸੀ ਭਾਸ਼ਾਅਤਰ ਸਿੰਘਮਨੁੱਖੀ ਦਿਮਾਗਸ਼ਾਹ ਗਰਦੇਜ਼ਜਾਪੁ ਸਾਹਿਬਦਲੀਪ ਸਿੰਘਢੱਡਪਾਸ਼ ਦੀ ਕਾਵਿ ਚੇਤਨਾ🡆 More