ਯੁਵਰਾਜ ਸਿੰਘ: ਭਾਰਤੀ ਕ੍ਰਿਕਟ ਖਿਡਾਰੀ

ਯੁਵਰਾਜ ਸਿੰਘ (ਉਚਾਰਨ (ਮਦਦ·ਫ਼ਾਈਲ)) (ਜਨਮ 12 ਦਸੰਬਰ 1981) ਇੱਕ ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਹੈ, ਜੋ ਕਿ ਆਲ-ਰਾਊਂਡਰ ਵਜੋਂ ਖੇਡਦਾ ਹੈ। ਯੁਵਰਾਜ ਇੱਕ ਖੱਬੂ ਬੱਲੇਬਾਜ਼ ਅਤੇ ਖੱਬੂ-ਗੇਂਦਬਾਜ਼ ਹੈ। ਯੁਵਰਾਜ ਸਿੰਘ ਇੱਕ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਯੂਵੀ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ, ਤੇਜ਼ ਗੇਂਦਬਾਜ਼ ਅਤੇ ਪੰਜਾਬੀ ਸਿਨੇਮਾ ਦੇ ਅਦਾਕਾਰ ਯੋਗਰਾਜ ਸਿੰਘ ਦਾ ਪੁੱਤਰ ਹੈ। ਯੁਵਰਾਜ ਸਿੰਘ ਸੰਨ 2000 ਤੋਂ ਭਾਰਤੀ ਕ੍ਰਿਕਟ ਟੀਮ ਦਾ ਮੈਂਬਰ ਹੈ ਅਤੇ ਉਸਨੇ ਆਪਣਾ ਪਹਿਲਾ ਟੈਸਟ ਮੈਚ ਅਕਤੂਬਰ, 2003 ਵਿੱਚ ਖੇਡਿਆ। ਯੂਵੀ 2007-2008 ਦੌਰਾਨ ਇੱਕ ਦਿਨਾ ਮੈਚਾਂ ਵਿੱਚ ਸਾਬਕਾ ਕਪਤਾਨ ਵੀ ਰਿਹਾ। ਯੁਵਰਾਜ ਸਿੰਘ ਨੂੰ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2011 ਵਿੱਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦ ਟੂਰਨਾਮੈਂਟ ਵੀ ਚੁਣਿਆ ਗਿਆ ਅਤੇ '2007 ਆਈਸੀਸੀ ਵਿਸ਼ਵ ਟਵੰਟੀ-ਟਵੰਟੀ ਕੱਪ' ਵਿੱਚ ਵੀ ਉਸਦਾ ਬਹੁਤ ਅਹਿਮ ਯੋਗਦਾਨ ਸੀ। ਇਸ ਤਰ੍ਹਾਂ ਦੋਵੇਂ ਹੀ ਟੂਰਨਾਮੈਂਟ ਭਾਰਤ ਨੇ ਜਿੱਤੇ ਸਨ। 2007 ਵਿਸ਼ਵ ਕੱਪ ਟਵੰਟੀ-ਟਵੰਟੀ ਦੌਰਾਨ ਇੰਗਲੈਂਡ ਵਿਰੁੱਧ ਹੋਏ ਮੈਚ ਵਿੱਚ ਸਟੂਅਰਟ ਬਰੌਡ ਦੇ ਓਵਰ ਵਿੱਚ ਲਗਾਤਾਰ 6 ਗੇਂਦਾਂ ਤੇ 6 ਛਿੱਕੇ ਲਗਾ ਕੇ ਯੁਵਰਾਜ ਨੇ ਵਿਸ਼ਵ ਕ੍ਰਿਕਟ ਨੂੰ ਇੱਕਦਮ ਹੈਰਾਨ ਕਰ ਦਿੱਤਾ। ਦੋ ਟੈਸਟ ਟੀਮਾਂ ਲਈ ਇੱਕ-ਦੂਜੇ ਵਿਰੁੱਧ ਇਹ ਅੱਜ ਵੀ ਵਿਸ਼ਵ ਰਿਕਾਰਡ ਹੈ। ਇਸ ਤੋਂ ਇਲਾਵਾ ਟਵੰਟੀ-ਟਵੰਟੀ ਕ੍ਰਿਕਟ ਵਿੱਚ ਸਭ ਤੋਂ ਤੇਜ਼ 50 ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਵੀ ਯੁਵਰਾਜ ਸਿੰਘ ਦੇ ਨਾਂਮ ਹੈ। ਯੂਵੀ ਨੇ 2007 ਵਿੱਚ ਇੰਗਲੈਂਡ ਵਿਰੁੱਧ ਸਿਰਫ 12 ਗੇਂਦਾਂ 'ਤੇ 50 ਦੌੜਾਂ ਬਣਾ ਕੇ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ।

ਯੁਵਰਾਜ ਸਿੰਘ
ਯੁਵਰਾਜ ਸਿੰਘ: ਖੇਡਣ ਦਾ ਢੰਗ, ਸਵੈ-ਜੀਵਨੀ, ਨਿੱਜੀ ਜ਼ਿੰਦਗੀ
ਜਨਵਰੀ 2013 ਵਿੱਚ ਯੁਵਰਾਜ
ਨਿੱਜੀ ਜਾਣਕਾਰੀ
ਜਨਮ (1981-12-12) 12 ਦਸੰਬਰ 1981 (ਉਮਰ 42)
ਚੰਡੀਗੜ੍ਹ, ਭਾਰਤ
ਛੋਟਾ ਨਾਮਯੂਵੀ
ਬੱਲੇਬਾਜ਼ੀ ਅੰਦਾਜ਼ਖੱਬੂ-ਬੱਲੇਬਾਜ
ਗੇਂਦਬਾਜ਼ੀ ਅੰਦਾਜ਼ਖੱਬੇ-ਹੱਥੀਂ (ਅਰਥਡੌਕਸ)
ਭੂਮਿਕਾਆਲ-ਰਾਊਂਡਰ (ਹਰਫਨਮੌਲਾ)
ਪਰਿਵਾਰਹੈਜ਼ਲ ਕੀਚ (ਪਤਨੀ 2016-)
ਯੋਗਰਾਜ ਸਿੰਘ (ਪਿਤਾ)
ਸ਼ਬਨਮ ਸਿੰਘ (ਮਾਤਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 247)16 ਅਕਤੂਬਰ 2003 ਬਨਾਮ ਨਿਊਜ਼ੀਲੈਂਡ
ਆਖ਼ਰੀ ਟੈਸਟ9 ਦਸੰਬਰ 2012 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 134)3 ਅਕਤੂਬਰ 2000 ਬਨਾਮ ਕੀਨੀਆ
ਆਖ਼ਰੀ ਓਡੀਆਈ11 ਦਸੰਬਰ 2013 ਬਨਾਮ ਦੱਖਣੀ ਅਫ਼ਰੀਕਾ
ਓਡੀਆਈ ਕਮੀਜ਼ ਨੰ.12
ਪਹਿਲਾ ਟੀ20ਆਈ ਮੈਚ (ਟੋਪੀ 15)13 ਸਤੰਬਰ 2007 ਬਨਾਮ ਸਕਾਟਲੈਂਡ
ਆਖ਼ਰੀ ਟੀ20ਆਈ27 ਮਾਰਚ 2016 ਬਨਾਮ ਆਸਟਰੇਲੀਆ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1996–ਵਰਤਮਾਨਪੰਜਾਬ ਕ੍ਰਿਕਟ ਟੀਮ
2003ਯਾਰਕਸ਼ਿਰ
2008–2010ਕਿੰਗਜ਼ XI ਪੰਜਾਬ
2011–2013ਪੂਨੇ ਵਾਰੀਅਰਜ ਇੰਡੀਆ
2014ਰੌਇਲ ਚੈਲੇਂਜਰਜ਼ ਬੰਗਲੌਰ
2015ਦਿੱਲੀ ਡੇਅਰਡੈਵਿਲਜ਼
2016–ਵਰਤਮਾਨਸਨਰਾਈਜ਼ਰਜ ਹੈਦਰਾਬਾਦ (ਟੀਮ ਨੰ. 12)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ. ਟਵੰਟੀ20 ਅੰ: ਪ: ਦ: ਕ੍ਰਿਕਟ
ਮੈਚ 40 293 47 125
ਦੌੜਾਂ 1900 8329 1008 8800
ਬੱਲੇਬਾਜ਼ੀ ਔਸਤ 33.92 36.37 30.08 44.39
100/50 3/11 13/51 0/9 25/34
ਸ੍ਰੇਸ਼ਠ ਸਕੋਰ 169 139 77* 260
ਗੇਂਦਾਂ ਪਾਈਆਂ 931 4988 352 3078
ਵਿਕਟਾਂ 9 111 25 38
ਗੇਂਦਬਾਜ਼ੀ ਔਸਤ 60.77 38.18 16.88 46.5
ਇੱਕ ਪਾਰੀ ਵਿੱਚ 5 ਵਿਕਟਾਂ 1 1 0 1
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 5/9 5/31 3/17 5/94
ਕੈਚਾਂ/ਸਟੰਪ 31/- 93/- 10/- 111/-
ਸਰੋਤ: ਈਐੱਸਪੀਐੱਨ ਕ੍ਰਿਕਇੰਫ਼ੋ, 26 ਜਨਵਰੀ 2016

ਖੇਡਣ ਦਾ ਢੰਗ

ਯੁਵਰਾਜ ਸਿੰਘ: ਖੇਡਣ ਦਾ ਢੰਗ, ਸਵੈ-ਜੀਵਨੀ, ਨਿੱਜੀ ਜ਼ਿੰਦਗੀ 
ਅਭਿਆਸ ਕਰਨ ਸਮੇਂ ਯੁਵਰਾਜ

ਯੁਵਰਾਜ ਸਿੰਘ ਇੱਕ ਖੱਬੂ ਬੱਲੇਬਾਜ਼ ਹੈ ਪਰੰਤੂ ਉਹ ਗੇਂਦਬਾਜ਼ੀ ਵੀ ਕਰ ਲੈਂਦਾ ਹੈ। ਯੂਵੀ ਆਕਰਾਮਕ ਕ੍ਰਿਕਟ ਖੇਡਦਾ ਹੈ। ਉਹ ਤੇਜ਼ ਗੇਂਦਬਾਜ਼ੀ ਵਿਰੁੱਧ ਬਹੁਤ ਵਧੀਆ ਖੇਡਦਾ ਹੈ। ਯੁਵਰਾਜ ਸਿੰਘ ਨੂੰ ਉਸਦੇ ਜਿਆਦਾ ਛੱਕੇ ਲਗਾਉਣ ਕਰਕੇ 'ਸਿਕਸਰ ਕਿੰਗ' ਵੀ ਕਿਹਾ ਜਾਂਦਾ ਹੈ। ਯੁਵਰਾਜ ਸਿੰਘ ਆਮ ਤੌਰ ਤੇ ਮੱਧ (ਮਿਡਲ ਔਡਰ) ਵਿੱਚ ਬੱਲੇਬਾਜ਼ੀ ਲਈ ਉੱਤਰਦਾ ਹੈ। ਯੂਵੀ ਜਿਆਦਾਤਰ 'ਪੁਆਇੰਟ' ਤੇ ਫੀਲਡਿੰਗ ਕਰਦਾ ਹੈ ਅਤੇ ਉਹ ਚੋਟੀ ਦੇ ਫੀਲਡਰਾਂ ਵਿੱਚ ਗਿਣਿਆ ਜਾਂਦਾ ਹੈ।

ਸਵੈ-ਜੀਵਨੀ

'ਦ ਟੈਸਟ ਆਫ਼ ਮਾਈ ਲਾਈਫ਼'- ਕ੍ਰਿਕਟ ਤੋਂ ਕੈਂਸਰ ਅਤੇ ਵਾਪਸੀ।

ਨਿੱਜੀ ਜ਼ਿੰਦਗੀ

12 ਨਵੰਬਰ 2016 ਨੂੰ ਯੁਵਰਾਜ ਦੀ ਮੰਗਣੀ ਹੈਜ਼ਲ ਕੀਚ ਨਾਲ ਹੋ ਗਈ ਸੀ ਅਤੇ ਇਸ ਤੋਂ ਬਾਅਦ 30 ਨਵੰਬਰ 2016 ਨੂੰ ਇਹ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ।

ਬਾਹਰੀ ਕੜੀਆਂ

ਹਵਾਲੇ

Tags:

ਯੁਵਰਾਜ ਸਿੰਘ ਖੇਡਣ ਦਾ ਢੰਗਯੁਵਰਾਜ ਸਿੰਘ ਸਵੈ-ਜੀਵਨੀਯੁਵਰਾਜ ਸਿੰਘ ਨਿੱਜੀ ਜ਼ਿੰਦਗੀਯੁਵਰਾਜ ਸਿੰਘ ਬਾਹਰੀ ਕੜੀਆਂਯੁਵਰਾਜ ਸਿੰਘ ਹਵਾਲੇਯੁਵਰਾਜ ਸਿੰਘYuvraj Singh.oggਅਦਾਕਾਰਆਈਸੀਸੀ ਕ੍ਰਿਕਟ ਵਿਸ਼ਵ ਕੱਪਇਸ ਅਵਾਜ਼ ਬਾਰੇਇੰਗਲੈਂਡਕ੍ਰਿਕਟਤਸਵੀਰ:Yuvraj Singh.oggਪੰਜਾਬੀ ਲੋਕਭਾਰਤਭਾਰਤੀਮਦਦ:ਫਾਈਲਾਂਯੋਗਰਾਜ ਸਿੰਘ

🔥 Trending searches on Wiki ਪੰਜਾਬੀ:

ਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਦੁਗਾਲ ਖੁਰਦਪੰਜਾਬ ਦੀ ਰਾਜਨੀਤੀਅਮਿਤੋਜਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਲਾਲਾ ਲਾਜਪਤ ਰਾਏਮਨੁੱਖੀ ਪਾਚਣ ਪ੍ਰਣਾਲੀਪੋਠੋਹਾਰ30 ਅਪ੍ਰੈਲਨਰਾਤੇਪੰਜਾਬ, ਪਾਕਿਸਤਾਨਲੁਧਿਆਣਾਖ਼ਾਲਸਾਹਰਿਮੰਦਰ ਸਾਹਿਬਪੰਜਾਬ (ਬਰਤਾਨਵੀ ਭਾਰਤ)ਭਗਤ ਸਿੰਘਬੁਝਾਰਤਾਂਜੀਵਨ - ਕਥਾਸੁਡਾਨਗੁੱਜਰਲਾਲ ਕਿਲਾਕੇਵਲ ਧਾਲੀਵਾਲਪਾਕਿਸਤਾਨਸ਼ਰਧਾ ਰਾਮ ਫਿਲੌਰੀਨਾਜ਼ੀਵਾਦਸਿੱਖਿਆਮਨੁੱਖਪੰਜਾਬੀ ਸਾਹਿਤਮਨਮੋਹਨ ਬਾਵਾਗੁਲਜ਼ਾਰ ਸਿੰਘ ਸੰਧੂਵਿਆਹ ਦੀਆਂ ਰਸਮਾਂਗੁਰੂ ਤੇਗ ਬਹਾਦਰਘਿਉਸਿੱਧਸਰ ਸਾਹਿਬ ਸਿਹੌੜਾ7ਪੰਜਾਬੀ ਸੂਫ਼ੀ ਕਵੀਤੁਰਕੀਸਬਾ ਕ਼ਮਰਸਕੂਲਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਚੀਤਾਗੁਰੂ ਗਰੰਥ ਸਾਹਿਬ ਦੇ ਲੇਖਕਸੂਰਜ ਗ੍ਰਹਿਣਔਰੰਗਜ਼ੇਬਸਿੱਧੂ ਮੂਸੇ ਵਾਲਾਤਰਨ ਤਾਰਨ ਸਾਹਿਬਸਿੱਖ ਗੁਰੂਬਲਦੇਵ ਸਿੰਘ ਸੜਕਨਾਮਾਨਿੰਮ੍ਹਬਾਗਬਾਨੀਵਿਸ਼ਵਕੋਸ਼ਆਤੰਕ ਦਾ ਥੀਏਟਰਦਰਸ਼ਨਭੁਪਿੰਦਰ ਮਟੌਰੀਆਬ੍ਰਾਹਮੀ ਲਿਪੀਆਹਲੂਵਾਲੀਆ ਮਿਸਲਦੁਆਬੀਅਭਾਜ ਸੰਖਿਆਭਾਰਤ ਦਾ ਸੰਸਦਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਉਪਮਾ ਅਲੰਕਾਰਭਾਈ ਵੀਰ ਸਿੰਘਭਾਰਤਛੋਟੇ ਸਾਹਿਬਜ਼ਾਦੇ ਸਾਕਾਈਸਟ ਇੰਡੀਆ ਕੰਪਨੀਅਲ ਕਾਇਦਾਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਹੁਮਾਯੂੰ ਦਾ ਮਕਬਰਾਮਿਲਖਾ ਸਿੰਘਗਿਰਜਾਮਿਸਲਨੁਸਰਤ ਭਰੂਚਾਭਾਰਤ ਰਤਨ🡆 More