ਮੈਕਸ ਆਰਥਰ ਮੈਕਾਲਿਫ਼

ਮਾਈਕਲ ਮੈਕਾਲਿਫ਼ , ਜਾਂ ਮੈਕਸ ਆਰਥਰ ਮੈਕਾਲਿਫ਼ (10 ਸਤੰਬਰ 1841 − 15 ਮਾਰਚ 1913) ਇੱਕ ਬ੍ਰਿਟਿਸ਼ ਪ੍ਰਬੰਧਕ, ਵਿਦਵਾਨ ਅਤੇ ਲੇਖਕ ਸੀ। ਉਹ ਸਿੱਖ ਇਤਿਹਾਸਕਾਰੀ ਅਤੇ ਗੁਰਬਾਣੀ ਦਾ ਅੰਗਰੇਜ਼ੀ ਅਨੁਵਾਦ ਕਰਨ ਕਰ ਕੇ ਜਾਣਿਆ ਜਾਂਦਾ ਹੈ। ਮੈਕਸ ਆਰਥਰ ਮੈਕਾਲਿਫ਼ ਅਖੀਰ 19ਵੀਂ ਸਦੀ ਅਤੇ 20ਵੀਂ ਸਦੀ ਦੇ ਆਰੰਭ ਦੇ ਮਹਾਨ ਸਿੱਖ ਚਿੰਤਕਾਂ ਵਿੱਚ ਆਪਣੀ ਨਿਵੇਕਲੀ ਪਛਾਣ ਰੱਖਦਾ ਹੈ। ਸਿੱਖ ਧਰਮ ਨੂੰ ਪੱਛਮੀ ਵਿਸ਼ਵ ਦੇ ਪੜ੍ਹੇ ਲਿਖੇ ਵਰਗ ਦੇ ਧਿਆਨ ਵਿੱਚ ਲਿਆਉਣ ਵਾਲਾ ਪਹਿਲਾ ਲੇਖਕ ਸੀ।

ਮੈਕਸ ਆਰਥਰ ਮੈਕਾਲਿਫ਼
ਮੈਕਸ ਆਰਥਰ ਮੈਕਾਲਿਫ਼
ਅਖੀਰ 19ਵੀਂ ਸਦੀ ਅਤੇ 20ਵੀਂ ਸਦੀ ਦੇ ਆਰੰਭ ਸਮੇਂ ਦਾ ਸਿੱਖੀ ਬਾਰੇ ਲਿਖਣ ਵਾਲਾ ਲਿਖਾਰੀ
ਜਨਮ10 ਸਤੰਬਰ 1841
ਨੀਊਕੈਸਲ ਵੈਸਟ, ਲਿਮੇਰਿਕ ਕਾਊਂਟੀ, ਆਇਰਲੈਂਡ
ਮੌਤ15 ਮਾਰਚ 1913
ਲੰਦਨ, ਸਿਨਕਲੇਰ ਗਾਰਡਨਜ, ਵੈਸਟ ਕੇਨਸਿੰਗਟਨ, ਸਯੁੰਕਤ ਬਾਦਸ਼ਾਹੀ
ਲਈ ਪ੍ਰਸਿੱਧਸਿੱਖ ਇਤਿਹਾਸਕਾਰ ਅਤੇ ਗੁਰਬਾਣੀ ਦਾ ਅੰਗਰੇਜ਼ੀ ਅਨੁਵਾਦਕ

ਜ਼ਿੰਦਗੀ

ਮੈਕਾਲਿਫ਼ ਦਾ ਜਨਮ ਨੀਊਕੈਸਲ ਵੈਸਟ, ਲਿਮੇਰਿਕ ਕਾਊਂਟੀ, ਆਇਰਲੈਂਡ ਵਿੱਚ 10 ਸਤੰਬਰ,1841 ਨੂੰ ਹੋਇਆ ਸੀ।

ਉਸ ਨੇ ਨੀਊਕੈਸਲ ਸਕੂਲ, ਆਲਬੇਨੀ ਕਾਲਜ ਅਤੇ ਕਵੀਨਜ਼ ਕਾਲਜ, ਗਾਲ੍ਵੇ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ। ਉਸ ਨੇ ਮੂਲ ਭਾਸ਼ਾਵਾਂ ਵਿੱਚ ਯੂਨਾਨੀ ਅਤੇ ਲਾਤੀਨੀ ਕਲਾਸਿਕਸ ਪੜ੍ਹੇ ਸੀ। ਉਸ ਨੇ ਫ਼ਰਾਂਸੀਸੀ ਅਤੇ ਇਤਾਲਵੀ ਵੀ ਪੜ੍ਹੀ ਸੀ।

1862 ਦੀ ਪ੍ਰੀਖਿਆ ਵਿੱਚ ਉਹ ਭਾਰਤੀ ਸਿਵਲ ਸੇਵਾ ਦੇ ਲਈ ਚੁਣਿਆ ਗਿਆ ਸੀ ਅਤੇ ਨਿਯੁਕਤੀ ਉੱਪਰੰਤ ਉਸ ਨੂੰ 1864 ਵਿੱਚ ਪੰਜਾਬ ਭੇਜਿਆ ਗਿਆ ਸੀ। 1882 ਵਿੱਚ ਉਹ ਡਿਪਟੀ ਕਮਿਸ਼ਨਰ ਦੇ ਗਰੇਡ ਤੱਕ ਪਹੁੰਚ ਗਿਆ ਅਤੇ ਦੋ ਸਾਲ ਬਾਅਦ ਮੰਡਲ ਜੱਜ ਬਣ ਗਿਆ।

ਮੈਕਾਲਿਫ਼ ਨੇ ਆਪਣੀ ਛੇ-ਜਿਲਦੀ ਅੰਗਰੇਜ਼ੀ ਪੁਸਤਕ ‘ਦ ਸਿੱਖ ਰਿਲਿਜਨ’ ਆਪਣੀ ਜਾਇਦਾਦ ਦਾ ਇੱਕ ਹਿੱਸਾ ਵੇਚ ਕੇ ਛਪਾਈ ਸੀ। ਮੈਕਾਲਿਫ ਨੇ ਸਿੱਖ ਸਾਹਿਤ ਦੇ ਅਨੁਵਾਦ ਵੀ ਸਿੱਖਾਂ ਦੀ ਸ਼ਰਧਾ-ਭਾਵਨਾ ਬਾਰੇ ਪੂਰੀ ਤਰ੍ਹਾਂ ਸਚੇਤ ਰਹਿੰਦਿਆਂ ਅਤੇ ਮੂਲ ਦੇ ਵੱਧ ਤੋਂ ਵੱਧ ਅਨੁਸਾਰ ਰਹਿੰਦਿਆਂ ਕੀਤੇ ਸਨ। ਉਹ ਆਪਣਾ ਕੰਮ 1899 ਵਿੱਚ ਖਾਲਸੇ ਦੀ ਸਿਰਜਣਾ ਦੀ 200ਵੀਂ ਵਰ੍ਹੇਗੰਢ ਤੱਕ ਮੁਕੰਮਲ ਕਰ ਦੇਣਾ ਚਾਹੁੰਦਾ ਸੀ। ਇਸ ਲਈ ਉਸਨੇ 1893 ਵਿੱਚ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਫਿਰ ਵੀ ਇਹ ਕੰਮ ਸਿਰੇ ਨਾ ਲੱਗਿਆ, ਸਗੋਂ ਗਿਆਰਾਂ-ਬਾਰਾਂ ਸਾਲ ਬਾਅਦ ਸਿਰੇ ਲੱਗਿਆ।

ਪ੍ਰਕਾਸ਼ਨ

(ਮੂਲ ਅੰਗਰੇਜ਼ੀ ਵਿੱਚ ਛੇ-ਜਿਲਦੀ ਪੁਸਤਕ ‘ਦ ਸਿੱਖ ਰਿਲਿਜਨ’ ਹੈ)

  • ਸਿੱਖ ਧਰਮ ਜਿਲਦ I (1909)
  • ਸਿੱਖ ਧਰਮ ਜਿਲਦ II (1909)
  • ਸਿੱਖ ਧਰਮ ਜਿਲਦ III (1909)
  • ਸਿੱਖ ਧਰਮ ਜਿਲਦ IV (1909)
  • ਸਿੱਖ ਧਰਮ ਜਿਲਦ V (1909)
  • ਸਿੱਖ ਧਰਮ ਜਿਲਦ VI (1909)
  • ਸਿੱਖ ਧਰਮ ਗੁਰੂ ਸਾਹਿਬਾਨ, ਪਵਿੱਤਰ ਰਚਨਾਵਾਂ ਅਤੇ ਰਚਨਾਕਾਰ

ਹਵਾਲੇ

Tags:

10 ਸਤੰਬਰ15 ਮਾਰਚ18411913ਅੰਗਰੇਜ਼ੀਗੁਰਬਾਣੀਲੇਖਕ

🔥 Trending searches on Wiki ਪੰਜਾਬੀ:

ਗੁਣਬਾਜਰਾਪੰਜਾਬੀ ਕਹਾਣੀਤਖ਼ਤ ਸ੍ਰੀ ਦਮਦਮਾ ਸਾਹਿਬਦਲ ਖ਼ਾਲਸਾ (ਸਿੱਖ ਫੌਜ)ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਵਿਕੀਸਰੋਤਪ੍ਰੇਮ ਪ੍ਰਕਾਸ਼ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਅਸਤਿਤ੍ਵਵਾਦਪੂਨਮ ਯਾਦਵਅਡੋਲਫ ਹਿਟਲਰਭਾਰਤ ਦਾ ਆਜ਼ਾਦੀ ਸੰਗਰਾਮਨੇਕ ਚੰਦ ਸੈਣੀਵਰਨਮਾਲਾਪ੍ਰੋਫ਼ੈਸਰ ਮੋਹਨ ਸਿੰਘਛੱਲਾਚਾਰ ਸਾਹਿਬਜ਼ਾਦੇਪਟਿਆਲਾਗੁਰੂ ਗ੍ਰੰਥ ਸਾਹਿਬਸੁਰਿੰਦਰ ਛਿੰਦਾਪਾਣੀਭਾਈ ਵੀਰ ਸਿੰਘਭਾਰਤ ਦਾ ਰਾਸ਼ਟਰਪਤੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪੂਰਨ ਭਗਤਪੰਜਾਬਸਾਹਿਬਜ਼ਾਦਾ ਜੁਝਾਰ ਸਿੰਘਭਗਤ ਰਵਿਦਾਸਸਰਪੰਚਪੰਛੀਪਰਕਾਸ਼ ਸਿੰਘ ਬਾਦਲਰੋਸ਼ਨੀ ਮੇਲਾਲੋਕ ਸਾਹਿਤਸਿੱਖ ਧਰਮ ਵਿੱਚ ਮਨਾਹੀਆਂਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਯੂਟਿਊਬਬਾਬਰਤਖ਼ਤ ਸ੍ਰੀ ਹਜ਼ੂਰ ਸਾਹਿਬਮਲਵਈਨਵਤੇਜ ਸਿੰਘ ਪ੍ਰੀਤਲੜੀਅੰਗਰੇਜ਼ੀ ਬੋਲੀਭਾਰਤੀ ਪੁਲਿਸ ਸੇਵਾਵਾਂਰਾਧਾ ਸੁਆਮੀ ਸਤਿਸੰਗ ਬਿਆਸਵਿਰਾਸਤ-ਏ-ਖ਼ਾਲਸਾਆਸਾ ਦੀ ਵਾਰਤਰਨ ਤਾਰਨ ਸਾਹਿਬਮਦਰੱਸਾਦੇਸ਼ਸਮਾਣਾਨਾਰੀਵਾਦਗੂਗਲਮੀਂਹਸੰਤੋਖ ਸਿੰਘ ਧੀਰਜਾਵਾ (ਪ੍ਰੋਗਰਾਮਿੰਗ ਭਾਸ਼ਾ)ਕਿਰਤ ਕਰੋਤਮਾਕੂਪਿਸ਼ਾਬ ਨਾਲੀ ਦੀ ਲਾਗਸਤਲੁਜ ਦਰਿਆਸੂਚਨਾਭਾਈ ਮਨੀ ਸਿੰਘਵਾਲੀਬਾਲਅਮਰ ਸਿੰਘ ਚਮਕੀਲਾਏ. ਪੀ. ਜੇ. ਅਬਦੁਲ ਕਲਾਮਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਮਹਾਨ ਕੋਸ਼ਜੀਵਨਤਰਾਇਣ ਦੀ ਦੂਜੀ ਲੜਾਈਧਰਮਆਰੀਆ ਸਮਾਜ🡆 More