ਜਿਓਵਾਨੀ ਬੇਲੀਨੀ

ਜਿਓਵਾਨੀ ਬੇਲੀਨੀ (ਅੰ.1430 – 26 ਨਵੰਬਰ 1516) ਪੁਨਰ-ਜਾਗਰਣ ਕਾਲ ਦਾ ਇੱਕ ਇਤਾਲਵੀ ਚਿੱਤਰਕਾਰ ਸੀ। ਇਸਦਾ ਪਿਤਾ ਜਾਕੋਪੋ ਬੇਲੀਨੀ ਅਤੇ ਭਾਈ ਜੇਨਤੀਲੇ ਬੇਲੀਨੀ ਦੋਵੇਂ ਹੀ ਚਿੱਤਰਕਾਰ ਸਨ। ਉਸ ਸਮੇਂ ਵਿੱਚ ਇਸਦਾ ਭਾਈ ਜੇਨਤੀਲੇ ਇਸ ਨਾਲੋਂ ਜ਼ਿਆਦਾ ਮਸ਼ਹੂਰ ਸੀ ਅਤੇ ਅੱਜ ਇਸਦੇ ਉਲਟ ਹੈ। ਇਸਦਾ ਜੀਜਾ ਆਂਦਰਿਆ ਮਾਂਤੇਗਨਾ ਵੀ ਇੱਕ ਚਿੱਤਰਕਾਰ ਸੀ। ਇਹ ਮੰਨਿਆ ਜਾਂਦਾ ਹੈ ਕਿ ਇਸਨੇ ਵੇਨੇਸ਼ੀਅਨ ਚਿੱਤਰਕਾਰੀ ਵਿੱਚ ਕ੍ਰਾਂਤੀ ਲੈ ਕੇ ਆਉਂਦੀ ਅਤੇ ਇਸਨੂੰ ਹੋਰ ਰੰਗੀਨ ਅਤੇ ਇੰਦ੍ਰਿਆਈ ਬਣਾਇਆ।

ਜਿਓਵਾਨੀ ਬੇਲੀਨੀ
ਜਿਓਵਾਨੀ ਬੇਲੀਨੀ
ਜਿਓਵਾਨੀ ਬੇਲੀਨੀ ਦਾ ਸਵੈ-ਚਿੱਤਰ
ਜਨਮc. 1430
ਮੌਤ1516
ਵੈਨਿਸ
ਰਾਸ਼ਟਰੀਅਤਾਇਤਾਲਵੀ
ਲਈ ਪ੍ਰਸਿੱਧਚਿੱਤਰਕਾਰੀ
ਲਹਿਰਪੁਨਰ-ਜਾਗਰਣ

ਜੀਵਨ

ਮੁੱਢਲਾ ਕੰਮਕਾਜੀ ਜੀਵਨ

ਜਿਓਵਾਨੀ ਬੇਲੀਨੀ 
ਮਾਰੂਥਲ ਵਿੱਚ ਸੰਤ ਜੇਰੋਮੀ, ਅੰ. 1455; ਪੈਨਲ ਉੱਤੇ ਤੈਮਪੇਰਾ; ਬਾਰਬਰ ਇੰਸਟੀਚਿਊਟ, ਬਰਮਿੰਘਮ

ਜਿਓਵਾਨੀ ਬੇਲੀਨੀ ਦਾ ਜਨਮ ਵੈਨਿਸ ਵਿੱਚ ਹੋਇਆ। ਇਹ ਆਪਣੇ ਪਿਤਾ ਦੇ ਘਰ ਹੀ ਵੱਡਾ ਹੋਇਆ ਅਤੇ ਇਸਨੇ ਭਾਈ ਜੇਨਤੀਲੇ ਨਾਲ ਆਪਣੇ ਘਰ ਵਿੱਚ ਹੀ ਕੰਮ ਕੀਤਾ। ਲਗਭਗ 30 ਸਾਲ ਦੀ ਉਮਰ ਤੱਕ ਇਸਦੇ ਚਿੱਤਰਾਂ ਵਿੱਚ ਧਾਰਮਿਕ ਭਾਵਨਾਵਾਂ ਅਤੇ ਮਾਨਵੀ ਦਰਦ ਭਾਰੀ ਹੈ। ਮੁੱਢਲੇ ਸਮੇਂ ਵਾਲੇ ਇਸਦੇ ਸਾਰੇ ਚਿੱਤਰ ਪੁਰਾਣੇ ਤੇਮਪੇਰਾ ਅੰਦਾਜ਼ ਵਿੱਚ ਬਣਾਏ ਗਏ ਹਨ ਪਰ ਨਾਲ ਹੀ ਉਹਨਾਂ ਵਿੱਚ ਚੜ੍ਹਦੇ ਸੂਰਜ ਦੀ ਲਾਲੀ ਦਾ ਇੱਕ ਨਵਾਂ ਪ੍ਰਭਾਵ ਵੀ ਹੈ ਜੋ ਦ੍ਰਿਸ਼ ਨੂੰ ਕੋਮਲ ਕਰਦਾ ਹੈ। (ਮਿਸਾਲ ਵਜੋਂ ਇਸਦਾ ਮਸ਼ਹੂਰ ਚਿੱਤਰ "ਮਾਰੂਥਲ ਵਿੱਚ ਸੰਤ ਜੇਰੋਮੀ" ਵੇਖਿਆ ਜਾ ਸਕਦਾ ਹੈ)

ਸਿਆਣਪੁਣਾ

ਅਨੁਮਾਨ ਹੈ ਕਿ ਇਸਨੇ 1470 ਦੇ ਦਹਾਕੇ ਵਿੱਚ "ਈਸਾ ਦਾ ਰੂਪਾਂਤਰਨ" (Transfiguration of Christ) ਚਿੱਤਰ ਉੱਤੇ ਕੰਮ ਕੀਤਾ ਜੋ ਹੁਣ ਨੇਪਲਜ਼ ਦੇ ਕਾਪੋਦੀਮੋਨਤੇ ਅਜਾਇਬਘਰ ਵਿੱਚ ਪਿਆ ਹੈ।

ਜੇਨਤੀਲੇ ਵਾਂਗ ਜੀਓਵਾਨੀ ਦੇ ਵੀ ਉਸ ਸਮੇਂ ਦੇ ਕਈ ਚਿੱਤਰ ਹੁਣ ਮੌਜੂਦ ਨਹੀਂ ਹਨ।

ਪੁਨਰਜਾਗਰਣ

1507 ਵਿੱਚ ਇਸਦੇ ਭਾਈ ਜੇਨਤੀਲੇ ਦੀ ਮੌਤ ਹੋ ਗਈ ਅਤੇ ਉਸ ਦੁਆਰਾ ਸ਼ੁਰੂ ਕੀਤੇ ਚਿੱਤਰ ਪ੍ਰੀਚਿੰਗ ਔਫ਼ ਸੇਂਟ ਮਾਰਕ (Preaching of St. Mark) ਨੂੰ ਜਿਓਵਾਨੀ ਨੇ ਪੂਰਾ ਕੀਤਾ।

ਜਿਓਵਾਨੀ ਬੇਲੀਨੀ 
ਫੀਸਟ ਔਫ਼ ਦ ਗੌਡਸ, ਅੰ. 1514 ਅਤੇ ਇਸਨੂੰ 1529 ਵਿੱਚ ਬੇਲੀਨੀ ਦੇ ਵਿਦਿਆਰਥੀ ਤੀਤੀਆਨ ਨੇ ਪੂਰਾ ਕੀਤਾ; ਕੈਨਵਸ ਉੱਤੇ ਤੇਲ ਵਾਲੇ ਰੰਗ; ਨੈਸ਼ਨਲ ਗੈਲਰੀ ਔਫ਼ ਆਰਟ, ਵਸ਼ਿੰਗਟਨ

1511 ਵਿੱਚ ਹਾਲ ਔਫ਼ ਦ ਗ੍ਰੇਟ ਕਾਉਂਸਿਲ ਦੇ ਇੱਕਲੇ ਚਿੱਤਰਕਾਰ ਦੇ ਇਸਦੇ ਅਹੁਦੇ ਨੂੰ ਇਸਦੇ ਹੀ ਪੁਰਾਣੇ ਵਿਦਿਆਰਥੀ ਤੀਤੀਆਨ ਤੋਂ ਖ਼ਤਰਾ ਖੜ੍ਹਾ ਹੋਇਆ। ਜਵਾਨ ਤੀਤੀਆਨ ਨੇ ਜਿਓਵਾਨੀ ਵਾਲੀਆਂ ਸ਼ਰਤਾਂ ਉੱਤੇ ਹੀ ਉਹ ਕੰਮ ਕਰਨ ਦੀ ਮੰਗ ਕੀਤੀ। ਤੀਤੀਆਨ ਦੀ ਅਰਜ਼ੀ ਨੂੰ ਪਹਿਲਾਂ ਮੰਜੂਰੀ ਦੇ ਦਿੱਤੀ ਗਈ ਅਤੇ ਫਿਰ ਇੱਕ ਸਾਲ ਇਸਨੂੰ ਰੱਦ ਕਰ ਦਿੱਤਾ ਗਿਆ। ਫਿਰ ਇੱਕ-ਦੋ ਸਾਲਾਂ ਬਾਅਦ ਉਸਨੂੰ ਫਿਰ ਮੰਜੂਰੀ ਦਿੱਤੀ ਗਈ। ਬਜੁਰਗ ਬੇਲੀਨੀ ਬੇਸ਼ਕ ਇਸ ਗੱਲ ਉੱਤੇ ਬਹੁਤ ਨਾਰਾਜ਼ ਹੋਇਆ ਹੋਵੇਗਾ। 1514 ਵਿੱਚ ਬੇਲੀਨੀ ਨੇ ਫੇਰਾਰਾ ਦੇ ਅਲਫੋਨਸੋ ਪਹਿਲੇ ਲਈ "ਫੀਸਟ ਔਫ਼ ਦ ਗੌਡਸ" (Feast of the Gods) ਉੱਤੇ ਕੰਮ ਕਰਨਾ ਸ਼ੁਰੂ ਕੀਤਾ ਪਰ 1516 ਵਿੱਚ ਇਸਦੀ ਮੌਤ ਹੋ ਗਈ।

ਵਿਸ਼ਲੇਸ਼ਣ

ਸੰਪੂਰਨ ਰੂਪ ਵਿੱਚ ਕਲਾਤਮਕ ਤੌਰ ਉੱਤੇ ਅਤੇ ਦੁਨਿਆਵੀ ਮਾਅਨੇ ਵਿੱਚ ਬੇਲੀਨੀ ਦਾ ਕੰਮਕਾਜੀ ਜੀਵਨ ਬਹੁਤ ਖੁਸ਼ਹਾਲ ਰਿਹਾ ਅਤੇ ਇਸਨੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਕੰਮਕਾਜੀ ਜੀਵਨ ਦੀ ਸ਼ੁਰੂਆਤ ਕੁਆਤਰੋਸੈਂਤੋ ਅੰਦਾਜ਼ ਦੇ ਚਿੱਤਰਾਂ ਨਾਲ ਹੋਈ ਅਤੇ ਫਿਰ ਇਹ ਉੱਤਰ ਜਿਓਰਜੋਨ ਪੁਨਰਜਾਗਰਣ ਅੰਦਾਜ਼ ਵਿੱਚ ਚਿੱਤਰਕਾਰੀ ਕਰਨ ਲੱਗਿਆ। ਇਸਦੇ ਜੀਵਨ ਕਾਲ ਵਿੱਚ ਹੀ ਇਸਦਾ ਚਿੱਤਰਕਾਰੀ ਸਕੂਲ ਬਾਕੀਆਂ ਨਾਲੋਂ ਮਸ਼ਹੂਰ ਹੋ ਗਿਆ ਸੀ। ਇਸਦਾ ਪ੍ਰਭਾਵ ਇਸਦੇ ਵਿਦਿਆਰਥੀਆਂ ਰਾਹੀਂ ਅੱਗੇ ਵੀ ਤੁਰਿਆ ਜਿਹਨਾਂ ਵਿੱਚੋਂ ਘੱਟੋ-ਘੱਟ, ਜਿਓਰਜੋਨ ਅਤੇ ਤੀਤੀਆਨ, ਇਸਦੇ ਬਰਾਬਰ ਜਾਂ ਇਸ ਤੋਂ ਉੱਤੇ ਦੇ ਕਲਾਕਾਰ ਵੀ ਮੰਨੇ ਜਾਂਦੇ ਹਨ। ਬੇਲੀਨੀ ਜਿਓਰਜੋਨ ਤੋਂ 5 ਸਾਲ ਵੱਧ ਉਮਰ ਭੋਗ ਕੇ ਮਰਿਆ ਅਤੇ ਤੀਤੀਆਨ ਆਪਣੇ ਅਧਿਆਪਕ ਬੇਲੀਨੀ ਦੇ ਬਰਾਬਰ ਦਾ ਦਰਜਾ ਰੱਖਦਾ ਸੀ। ਇਸਦੇ ਵਿਦਿਆਰਥੀਆਂ ਵਿੱਚ ਜਿਲੋਰਾਮੋ ਗਾਲੀਸੀ ਦਾ ਸਾਂਤੋਕਰੋਚੇ, ਵਿਤੋਰੇ ਬੇਲੀਨੀਆਨੋ, ਰੋਕੋ ਮਾਰਕੋਨੀ, ਆਂਦਰਿਆ ਪ੍ਰੇਵਿਤਾਲੀ ਅਤੇ ਸ਼ਾਇਦ ਬੇਰਨਾਰਦੀਨੋ ਲੀਚੀਨੀਓ ਸ਼ਾਮਲ ਸਨ।

ਇਤਿਹਾਸਕ ਪਰਿਪੇਖ ਵਿੱਚ ਵੇਖਿਆ ਜਾਵੇ ਤਾਂ ਬੇਲੀਨੀ ਦਾ ਇਤਾਲਵੀ ਪੁਨਰਜਾਗਰਣ ਵਿੱਚ ਅਹਿਮ ਯੋਗਦਾਨ ਰਹਿਆ ਕਿਉਂਕਿ ਇਸਨੇ ਉੱਤਰੀ ਯੂਰਪੀ ਸੁਹਜ ਨੂੰ ਇਸ ਵਿੱਚ ਸ਼ਾਮਲ ਕੀਤਾ।

ਇਸਦੇ ਨਾਂ ਉੱਤੇ ਬੇਲੀਨੀ (ਕੌਕਟੇਲ) ਦਾ ਨਾਂ ਰੱਖਿਆ ਗਿਆ ਹੈ।

ਹਵਾਲੇ

ਹਵਾਲਾ ਕਿਤਾਬਾਂ

  • C. C. Wilson (ed.), Examining Giovanni Bellini: An Art "More Human and More Divine" (= Taking Stock, 3), Turnhout, 2016 (ISBN 978-2-503-53570-8)
  • Oskar Batschmann, Giovanni Bellini (London, Reaktion Books, 2008).
  • Rona Goffen, Giovanni Bellini (Yale University Press, 1989).

ਬਾਹਰੀ ਕੜੀਆਂ

Tags:

ਜਿਓਵਾਨੀ ਬੇਲੀਨੀ ਜੀਵਨਜਿਓਵਾਨੀ ਬੇਲੀਨੀ ਵਿਸ਼ਲੇਸ਼ਣਜਿਓਵਾਨੀ ਬੇਲੀਨੀ ਹਵਾਲੇਜਿਓਵਾਨੀ ਬੇਲੀਨੀ ਹਵਾਲਾ ਕਿਤਾਬਾਂਜਿਓਵਾਨੀ ਬੇਲੀਨੀ ਬਾਹਰੀ ਕੜੀਆਂਜਿਓਵਾਨੀ ਬੇਲੀਨੀਇਟਲੀਮੁੜ-ਸੁਰਜੀਤੀ

🔥 Trending searches on Wiki ਪੰਜਾਬੀ:

ਕਲਾਬੁਨਿਆਦੀ ਢਾਂਚਾਮਾਂ ਬੋਲੀਮਈਬਾਬਾ ਦੀਪ ਸਿੰਘਬਿਆਸ ਦਰਿਆਦੁਨੀਆ ਮੀਖ਼ਾਈਲਹੀਰ ਵਾਰਿਸ ਸ਼ਾਹਗੁਰੂ ਨਾਨਕ ਜੀ ਗੁਰਪੁਰਬਪੂਰਬੀ ਤਿਮੋਰ ਵਿਚ ਧਰਮਜਾਪੁ ਸਾਹਿਬ੧੯੧੮ਯਿੱਦੀਸ਼ ਭਾਸ਼ਾ੧੯੨੬ਇਟਲੀਦਲੀਪ ਸਿੰਘਬਜ਼ੁਰਗਾਂ ਦੀ ਸੰਭਾਲਗੁਰੂ ਹਰਿਰਾਇਵਿੰਟਰ ਵਾਰਕਵਿ ਦੇ ਲੱਛਣ ਤੇ ਸਰੂਪਅਮਰ ਸਿੰਘ ਚਮਕੀਲਾਕੋਰੋਨਾਵਾਇਰਸਭਾਰਤ ਦਾ ਇਤਿਹਾਸਕਾਵਿ ਸ਼ਾਸਤਰ10 ਅਗਸਤਅੰਦੀਜਾਨ ਖੇਤਰਆਈ ਹੈਵ ਏ ਡਰੀਮਰਾਣੀ ਨਜ਼ਿੰਗਾਲੋਰਕਾਲੋਕਗੁਰਮੁਖੀ ਲਿਪੀਗੁਰੂ ਗ੍ਰੰਥ ਸਾਹਿਬਛਪਾਰ ਦਾ ਮੇਲਾਮੀਡੀਆਵਿਕੀਆਤਮਜੀਤਮਾਈਕਲ ਜੈਕਸਨਕੁੜੀਪੰਜਾਬੀ ਕਹਾਣੀਘੱਟੋ-ਘੱਟ ਉਜਰਤਹੋਲੀਪਟਨਾਇਗਿਰਦੀਰ ਝੀਲਗੋਰਖਨਾਥਦਾਰ ਅਸ ਸਲਾਮਇੰਡੋਨੇਸ਼ੀਆਸ਼ਬਦਫ਼ਰਿਸ਼ਤਾਨੌਰੋਜ਼ਅਵਤਾਰ ( ਫ਼ਿਲਮ-2009)ਕੋਸ਼ਕਾਰੀਪੇ (ਸਿਰਿਲਿਕ)ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਬੋਨੋਬੋਹਨੇਰ ਪਦਾਰਥਭਾਰਤ ਦਾ ਸੰਵਿਧਾਨਲਾਉਸਗ੍ਰਹਿਮੀਂਹ27 ਅਗਸਤਊਧਮ ਸਿਘ ਕੁਲਾਰਗਲਾਪਾਗੋਸ ਦੀਪ ਸਮੂਹਭਾਰਤ–ਚੀਨ ਸੰਬੰਧ15ਵਾਂ ਵਿੱਤ ਕਮਿਸ਼ਨਪਾਣੀਹਾਰਪਮੈਟ੍ਰਿਕਸ ਮਕੈਨਿਕਸਚੌਪਈ ਸਾਹਿਬਫੁੱਟਬਾਲਸੰਤੋਖ ਸਿੰਘ ਧੀਰਮਾਰਕਸਵਾਦਭਗਤ ਰਵਿਦਾਸਨਵਤੇਜ ਭਾਰਤੀਆਤਮਾਸੇਂਟ ਲੂਸੀਆਅੰਕਿਤਾ ਮਕਵਾਨਾਪੰਜਾਬੀ ਲੋਕ ਬੋਲੀਆਂ🡆 More