ਕਬੀਲਾ ਸੱਭਿਆਚਾਰ

ਭਾਰਤ ਇੱਕ ਵਿਸ਼ਾਲ ਦੇਸ਼ ਹੈ। ਜਿਸ ਵਿੱਚ ਬਹੁਤ ਸਾਰੇ ਲੋਕ-ਸਮੂਹ ਵਿਚਰਦੇ ਦਿਖਾਈ ਦਿੰਦੇ ਹਨ। ਇਹਨਾਂ ਲੋਕ-ਸਮੂਹ ਨੂੰ ਇਹਨਾਂ ਦੇ ਸੱਭਿਆਚਾਰਕ ਜੀਵਨ ਵਿਹਾਰ ਦੇ ਪੈਟਰਨਾਂ ਦੇ ਆਧਾਰ ਤੇ ਕਬੀਲੇ, ਝੁੰਡ, ਗੋਤਾਂ, ਦੂਹਰੇ ਸੰਗਠਨ, ਖ਼ਾਨਾਬਦੋਸ਼ ਆਦਿ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇਸ ਦੇਸ਼ ਦੇ ਪ੍ਰਮੁੱਖ ਪੰਜਾਬ ਰਾਜ ਦੇ ਕੁਝ ਭੂਗੋਲਿਕ ਖੇਤਰਾਂ ਵਿੱਚ ਵੀ ਅਜਿਹੇ ਲੋਕ-ਸਮੂਹ ਵਿਚਰਦੇ ਦਿਖਾਈ ਦਿੰਦੇ ਹਨ, ਜਿਨ੍ਹਾਂ ਵਿੱਚੋਂ ਕਬੀਲਾ ਜਨ-ਸਮੂਹ ਦੀ ਆਪਣੀ ਨਿਵੇਕਲੀ ਸੱਭਿਆਚਾਰਕ ਭੂਮਿਕਾ ਅਤੇ ਸਾਰਥਿਕਤਾ ਹੈ ਜਿਸ ਸਦਕਾ ਇਹ ਮੁੱਖ ਸੱਭਿਆਚਾਰ ਦੀ ਖਿੱਚ ਦਾ ਕਾਰਨ ਬਣੇ ਹੋਏ ਹਨ ਇਹਨਾਂ ਵਿੱਚੋਂ ਬੋਰੀਆ, ਸਾਂਸੀ, ਗਾਡੀ ਲੁੁੁਹਾਰ, ਗੁੱਜਰ, ਸਿਕਲੀਗਰ, ਬਾਜ਼ੀਗਰ, ਢੇਹੇ, ਕੀਕਣ, ਬੱਦੋ, ਮਾਹਤਮ ਆਦਿ ਕਬੀਲੇ ਵਿਸ਼ੇਸ਼ ਮਹੱਤਤਾ ਦੇ ਧਾਰਨੀ ਹਨ।

ਭੂਮਿਕਾ:-

ਕਬੀਲੇ ਦਾ ਅਰਥ :-

ਅਰਬੀ -ਫਾਰਸੀ ਵਿਚੋਂ ਉਤਪੰਨ ਪੰਜਾਬੀ ਸ਼ਬਦਾਵਲੀ ਦੇ ਅੰਤਰਗਤ ਕਬੀਲਾ ਪਦ ਦੇ ਸ਼ਾਬਦਿਕ ਅਰਥ ਇੱਕ ਦਾਦੇ ਦੀ ਔਲਾਦ,ਖ਼ਾਨਦਾਨ, ਕੁਨਬਾ ਅਤੇ ਟੱਬਰ ਨਾਲ ਸੰਬੰਧਿਤ ਦੱਸੇ ਗਏ ਹਨ।" ਕਬੀਲਾ ਅੰਗਰੇਜ਼ੀ ਸ਼ਬਦ ਟਰਾਇਬ ਦਾ ਪੰਜਾਬੀ ਅਨੁਵਾਦ ਹੈ। ਟਰਾਇਬ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਟਰਾਇਬੁਸ ਤੋਂ ਨਿਕਲਿਆ ਹੈ ਜਿਸ ਦਾ ਅਰਥ ਇੱਕ ਤਿਹਾਈ।

"ਟਰਾਇਬ ਸ਼ਬਦ ਦੇ ਅੰਤਰਗਤ ਉਹਨਾਂ ਆਦਿਵਾਸੀ ਲੋਕਾਂ ਨੂੰ ਵੀ ਸ਼ਾਮਿਲ ਕਰ ਲਿਆ ਜਾਂਦਾ ਹੈ ਜੋ ਦੱਖਣੀ ਅਮਰੀਕਾ, ਅਫਰੀਕਾ, ਏਸ਼ੀਆ ਆਸਟਰੇਲੀਆ ਅਤੇ ਦੱਖਣੀ ਅੰਧ ਮਹਾਂਸਾਗਰ ਦੇ ਪੱਛੜੇ ਇਲਾਕਿਆਂ ਵਿੱਚ ਰਹਿੰਦੇ ਸਨ। ਯੂਰਪੀਅਨ ਬਸਤੀਵਾਦ ਦੇ ਪਾਸਾਰ ਤੋਂ ਪਹਿਲਾਂ ਉਤੱਰੀ ਅਮਰੀਕਾ ਦੇ ਲੋਕ ਵੀ ਕਬੀਲਾ ਜੀਵਨ ਢੰਗ ਦੇ ਕਾਫ਼ੀ ਨੇੜੇ ਰਹੇ ਹਨ।"

ਕਬੀਲਾ ਸੱਭਿਆਚਾਰ ਦੀ ਪਰਿਭਾਸ਼ਾ :-

"ਡਾ.ਦਰਿਆ ਅਨੁਸਾਰ":- "ਕਬੀਲੇ ਦਾ ਇੱਕ ਸਾਂਝਾ ਇਲਾਕਾ, ਸਾਂਝੀ ਉਪਭਾਸ਼ਾ, ਸ਼ਾਸਨ ਤੇ ਨਿਆਂ -ਪ੍ਰਬੰਧ ਹੁੰਦਾ ਹੈ ਅਤੇ ਇਸ ਵਿੱਚ ਅੰਤਰਰਾਜੀ ਵਿਆਹ, ਸਾਂਝੀਆਂ ਰੀਤਾਂ -ਰਸਮਾਂ, ਸਾਂਝੇ ਕਾਰਜ, ਸਾਂਝਾ ਵਿਰਸਾ ਅਤੇ ਮਨਾਹੀਆਂ ਦੀ ਸਖ਼ਤੀ ਨਾਲ਼ ਪਾਲਣਾ ਵਰਗੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ।"

ਕਬੀਲਾ ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ ਅਤੇ ਲੱਛਣ:-

(1) ਸਮਾਜਿਕ ਸੰਗਠਨ।

(2) ਰਾਜਨੀਤਕ ਚੇਤਨਾ।

(3) ਰੋਜੀ ਰੋਟੀ ਲਈ ਕੁਦਰਤ ਤੇ ਨਿਰਭਰਤਾ।

(4) ਅਨਪੜ੍ਹਤਾ।

(5) ਸਧਾਰਨ ਕੁਦਰਤੀ ਜੀਵਨ।

(6) ਕਬੀਲੇ ਦਾ ਇੱਕ ਸਾਂਝਾ ਇਲਾਕਾ ਹੁੰਦਾ ਹੈ।

(7) ਕਬੀਲਾ ਉਹ ਸਮੂਹ ਹੈ, ਜੋ ਸਾਂਝੀ ਉਪਭਾਸ਼ਾ ਬੋਲਦਾ ਹੋਵੇ ਅਤੇ ਇੱਕ ਸਾਂਝੇ ਇਲਾਕੇ ਵਿੱਚ ਵਸਦਾ ਹੋਵੇ।

(8) ਕਬੀਲਾ ਸੰਗਠਤਾ ਪ੍ਰਤੀ ਵਚਨਬੱਧ ਹੈ।

(9) ਕਬੀਲਾ ਲੋਕ -ਚਕਿਤਸਾ ਪ੍ਰਤਿ ਨਿਸ਼ਠਾ

(10) ਹਰ ਕਬੀਲੇ ਦੇ ਆਪਣੇ ਆਪਣੇ ਰਸਮੋ ਰਿਵਾਜ ਹੁੰਦੇ ਹਨ।

ਪੰਜਾਬ ਦਾ ਕਬੀਲਾਈ ਸੱਭਿਆਚਾਰ ਵਰਤਮਾਨ ਪਰਿਪੇਖ

ਪੰਜਾਬੀ ਸੱਭਿਆਚਾਰ ਵਿੱਚ ਅਨੇਕਾਂ ਜਾਤੀਆਂ, ਧਰਮਾਂ, ਨਸਲਾਂ, ਅਤੇ ਕਬੀਲਿਆਂ ਦਾ ਮਿਸ਼ਰਣ ਮਿਲਦਾ ਹੈ। ਜਿਵੇਂ -ਜਿਵੇਂ ਸੱਭਿਆਚਾਰ ਵਿਕਾਸ ਕਰਦਾ ਹੈ ਤਿਵੇਂ -ਤਿਵੇਂ ਜਾਤਾਂ ਤੇ ਕਬੀਲੇ ਸੱਭਿਆਚਾਰ ਦੇ ਖ਼ਮੀਰ ਵਿੱਚ ਇਕ-ਮਿਕ ਹੁੰਦੇ ਗਏ। ਪੰਜਾਬ ਵਿੱਚ ਬੁਹਤ ਸਾਰੇ ਕਬੀਲੇ ਵੱਸਦੇ ਆ ਰਹੇ ਹਨ, ਜਿਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਅੰਤਰ ਕਿਰਿਆ ਵਿੱਚ ਬਹੁਤ ਕੁਝ ਆਪਣੇ ਅੰਦਰ ਸਮੋ ਲਿਆ ਅਤੇ ਬਹੁਤ ਕੁਝ ਪੰਜਾਬੀ ਸੱਭਿਆਚਾਰ ਨੂੰ ਵੀ ਦਿੱਤਾ ਹੈ।

ਪੰਜਾਬੀ ਸੱਭਿਆਚਾਰ ਵਿੱਚ ਵੱਸ ਰਹੇ ਕਬੀਲੇ :-

ਜਿਵੇਂ ਕਿ ਸਾਂਸੀ, ਬਾਜ਼ੀਗਰ, ਬੋਰੀਆਂ, ਨਾਥ, ਗਾਡੀ ਲੁਹਾਰ, ਢੇਹ, ਕੀਕਨ ਅਤੇ ਮਦਾਰੀ, ਸ਼ਿਕਲੀਗਰ ਆਦਿ ਪ੍ਰਮੁੱਖ ਹਨ। ਸਾਂਸੀ ਕਬੀਲੇ ਦੇ ਲੋਕ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਵੱਸ ਰਹੇ ਹਨ। ਇਹਨਾਂ ਦੀ ਵਧੇਰੇ ਆਬਾਦੀ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਫਿਰੋਜ਼ਪੁਰ ਅਤੇ ਮੋਗਾ ਆਦਿ ਜ਼ਿਲ੍ਹਿਆਂ ਵਿੱਚ ਹੈ। ਮਹਾਰਾਜਾ ਰਣਜੀਤ ਸਿੰਘ ਕਾਲ ਵਿੱਚ ਇਸ ਕਬੀਲੇ ਦੇ ਸਥਾਈ ਤੋਰ ਤੇ ਪਿੰਡਾਂ ਨਾਲ ਬੱਝ ਕੇ ਬੈਠਣ ਦੇ ਸੰਕੇਤ ਮਿਲਦੇ ਹਨ।ਇਸ ਕਬੀਲੇ ਦਾ ਮੁੱਖ ਧੰਦਾ ਭੇਡਾਂ ਬੱਕਰੀਆਂ ਚਾਰਨਾ ਸੀ।

ਜੇਕਰ ਵਰਤਮਾਨ ਸਮੇਂ ਪੰਜਾਬ ਦੇ ਕਬੀਲਿਆਂ ਦੀ ਸਥਿਤੀ ਦਾ ਜਾਇਜ਼ਾ ਲਿਆ ਜਾਵੇ ਤਾਂ ਇਹ ਕਬੀਲੇ ਵਿਭਿੰਨ-ਪ੍ਰਕਾਰ ਦੀਆਂ ਪਰਿਸਥਤੀਆਂ ਵਿੱਚ ਵਿਚਰਦੇ ਨਜ਼ਰ ਆਉਂਦੇ ਹਨ।ਇਹਨਾਂ ਦੀ ਵਰਤਮਾਨ ਸਥਿਤੀ ਦੇ ਤਿੰਨ ਪ੍ਰਮੁੱਖ ਵਰਗ ਬਣਦੇ ਹਨ:-

  • ਘੁਮੰਤਰੂ
  • ਸਥਾਈ
  • ਅਰਧ ਘੁੰਮਤਰੂ

ਕਬੀਲਾ ਸੰਗਠਨ

ਭਾਰਤ ਵਿੱਚ ਸ਼ੈਕੜੇ ਕਬੀਲੇ ਹਨ ਸਾਧਾਰਨਤਾ ਇਹਨਾਂ ਦੀ ਗਿਣਤੀ ਕਰਨੀ ਕਠਿਨ ਹੈ ਪਹਿਰਾਵਾ, ਰਹਿਤਲ, ਰਸਮਾਂ -ਰੀਤਾਂ, ਵਿਵਸਾਇਕ, ਮਾਤਾਵਾਂ (ਟੌਟਮ)ਮਨਾਹੀਆ (ਟੈਬੂਜ)ਅਤੇ ਭਾਸ਼ਾ ਦੀ ਵੱਖਰਤਾ ਵਜੋਂ ਇਹ ਇੱਕ ਦੂਜੇ ਨਾਲੌ ਰੂਪਾਂ ਵਿੱਚ ਭਿੰਨ ਹਨ। ਇਹ ਭਿੰਨਤਾ ਹੀ ਇਹਨਾਂ ਦੀ ਪਛਾਣ ਅਤੇ ਸਭਿਆਚਾਰ ਹੈ। ਇਹਨਾਂ ਦੀਆਂ ਕੁਝ ਕੁ ਵੰਨਗੀਆਂ ਹੇਠ ਲਿਖੀਆਂ ਹਨ ਜਿਵੇਂ ਆਦਿਵਾਸੀ, ਟਪਰੀਵਾਸ, ਅਰਧ ਵਸੇਬੇ ਵਾਲੇ, ਅਪਰਾਧੀ ਕਬੀਲੇ, ਅਨੁਸੂਚਿਤ ਜਨ-ਜਾਤੀਆਂ ਆਦਿ।

ਕਬੀਲਾ :-

ਕਬੀਲਾ ਗੋਤ ਸਬੰਧਾਂ ਉਪਰ ਅਧਾਰਿਤ ਹੁੰਦਾ ਸੀ ਇਹ ਖੇਤਰ ਐਭਾਸ਼ਾ ਅਤੇ ਸੰਸਕ੍ਰਿਤੀ ਦੀ ਦ੍ਰਿਸ਼ਟੀ ਤੌ ਕਬੀਲਿਆਂ ਦੀ ਵੱਖਰਤਾ ਨਿਰਧਾਰਤ ਕਰਨਾ ਹੈ। ਕਬੀਲੇ ਦਾ ਮੈਂਬਰ ਹੌਣ ਦੀ ਸੂਰਤ ਵਿੱਚ ਹੀ ਵਿਅਕਤੀ ਸਮੂਹਿਕ ਸੰਮਤੀ ਦਾ ਸਹਿਭਾਗੀ ਹੰਦਾ ਸੀ ਕਬੀਲੇ ਦਾ ਆਪਣਾ ਨਿਆਂ ਪ੍ਬੰਧ ਹੰਦਾ ਹੈ।

ਕਬੀਲੇ ਦਾ ਪਹਿਰਾਵਾ:

ਪ੍ਰਚੀਨ ਸਮਿਆਂ ਤੋ ਕਬੀਲੇ ਦਾ ਮੁਢਲਾ ਪਹਿਰਾਵਾ ਮਾਰਵਾੜੀ ਸੀ ਮਰਦ ਚੋਲਾ ਪਾਉਂਦੇ, ਵਲਦਾਰ ਪੱਗ ਬੰਨ੍ਹ ਦੇ ਸਿਰ ਤੇ ਕੋਪਰ ਨੰਗਾ ਰਖਿਆ ਜਾਂਦਾ ਸੀ, ਪੈਰੀਂ ਧੌੜੀ ਦੀ ਪਿਥਲੀ ਜੁੱਤੀ ਪਾਉਂਦੇ ਜੌ ਪੈਰ ਦੇ ਛੱਪਰ ਨੂੰ ਢੱਕ ਕੇ ਰੱਖਦੇ ਹਨ।

ਕਬੀਲਾ ਚਿੰਨ੍ਹ :-

ਸਾਰੇ ਕਬੀਲਿਆਂ ਵਿੱਚ ਹਰ ਇਲਾਕੇ, ਕਬੀਲੇ ਅਤੇ ਪਿਡਾਂ ਦੇ ਆਪਣੇ ਆਪਣੇ ਚਿੰਨ੍ਹ ਹੁੰਦੇ ਹਨ। (ਅਜੇ ਵੀ ਹਨ) ਪਰ ਪੜ੍ਹੇ ਹੋਏ ਅਤੇ ਜਾਗਰਤੀ ਵਿੱਚ ਧਿਆਨ ਰੱਖਣ ਵਾਲੇ ਪੇਂਡੂ ਵੀ ਹੁਣ ਇਸ ਚਿੰਨ੍ਹ ਨੂੰ ਬਹੁਤੀ ਮਹੱਤਤਾ ਨਹੀਂ ਦਿੰਦਾ, ਹਰ ਕਬੀਲੇ ਨੇ ਆਪੋ ਆਪਣੇ ਚਿੰੰਨ੍ਹ ਉਕਰ ਲਿਆ ਇਹ ਚਿੰੰਨ੍ਹ ਜਿੰਨੇ ਕਬੀਲੇ ਉਤਨੀਆ ਹੀ ਕਿਸਮਾਂ ਦੇ ਹਨ, ਸਭ ਨਾਲੋਂ ਜਿਆਦਾ ਮਹੀਨ ਅਤੇ ਜਿਆਦਾ ਗਿਣਤੀ ਦੇ ਉਤਰੀ ਨਾਈਜੀਰੀ ਲੋਕਾਂ ਦੇ ਸਨ ਅਤੇ ਸਭ ਤੋਂ ਘੱਟ ਈਬੋ ਦੇ ਲੋਕਾਂ ਦੀ ਹੈ ਕਬੀਲਾ ਚਿੰੰਨ੍ਹ ਖੂਬਸੂਰਤੀ ਦਾ ਚਿੰੰਨ੍ਹ ਵੀ ਸਮਝਿਆ ਜਾਂਦਾ ਹੈ।

ਇਚੀ:

ਈਬੋ ਕੁੜੀ ਪਤੀ ਦੇ ਘਰ ਉਹਨਾਂ ਚਿਰ ਨਹੀਂ ਜਾਂ ਸਕਦੀ ਜਦ ਕਿ ਉਹਦੇ ਕਬੀਲੇ ਦੇ ਚਿਨ੍ ਮੂੰਹ, ਠੋਡੀ, ਪਿੱਠ ਤੇ ਉਕਰੇ ਨਹੀਂ ਜਾਂਦੇ। ਪਰ ਹਰ ਹਲਾਤ ਵਿੱਚ ਉਹਦੇ ਚਿਹਰੇ ਤੇ ਕਬੀਲਾ ਚਿਨ੍ ਦੀ ਖਣਾਈ ਕਰਨੀ ਲਾਜਮੀ ਹੈ।

ਬਦਲਦਾ ਕਬੀਲਾਈ ਸਭਿਆਚਾਰ :

ਇਸ ਬਦਲਦੇ ਪਰਿਪੇਖ ਚ ਕਬੀਲਾਈ ਸਭਿਆਚਾਰ ਵੀ ਪ੍ਮੁੱਖ ਸਭਿਆਚਾਰ ਨਾਲ ਇੱਕ ਸੁਰ ਹੋ ਰਿਹਾ ਹੈ। ਭਾਰਤੀ ਰਾਜਾ ਖਾਸ ਕਰਕੇ ਆਸਾਮ,ਆਂਧਰਾ ਪ੍ਰਦੇਸ਼ ਦੇ ਸੰਘਣੇ ਜੰਗਲਾਂ ਅਤੇ ਦੂਰ ਵਿਦੇਸ਼ ਚ ਆਸਟਰੇਲੀਆ ਦੀ ਧਰਤੀ ਉੱਤੇ ਕਬੀਲਿਆਂ ਦੀ ਹੋਂਦ ਅਜੇ ਵੀ ਕਾਇਮ ਹੈ, ਸਦੀਆਂ ਪਹਿਲਾਂ ਰਾਜਸਥਾਨ ਦੇ ਮਾਰਵਾੜ ਇਲਾਕੇ ਵਿੱਚ ਵਸਦਾ ਸਾਂਸੀ ਕਬੀਲਾ ਕੁਝ ਮਜਬੂਰੀਆਂ ਵਸੋਂ ਘਰ ਬੇ-ਘਰ ਹੋ ਤੁਰਿਆ।

1ਭੋਗਿਲਕ ਹਲਾਤਾਂ ਕਾਰਨਾਂ ਅਕਾਲ ਪੈ ਜਾਣ ਤੇ

2 ਮੁਸਲਮਾਨੀ ਹਮਲੇ ਕਾਰਨ।

3 ਸਮਾਜਿਕ ਪਰਿਵਰਤਨ ਨੇ ਇਸ ਕਬੀਲੇ ਨੂੰ ਅਗਾਂਹ ਵਧ ਕੇ ਪੰਜਾਬੀ ਸਭਿਆਚਾਰ ਚ ਘੁਲਣ ਮਿਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਇਸ ਕਬੀਲੇ ਦੇ ਬਹੁਤ ਸਾਰੇ ਲੋਕ ਪੜ੍ ਲਿਖ ਕੇ ਉਚੀਆਂ ਪਦਵੀਆਂ ਹਾਸਲ ਕਰ ਚੁੱਕੇ ਹਨ।

ਬੋਰੀਆ ਕਬੀਲਾ :

ਬੋਰੀਆ ਕਬੀਲਾ ਪੰਜਾਬ ਦੇ ਭੂ- ਖੇਤਰ ਵਿੱਚ ਕਾਫੀ ਲੰਮੇ ਸਮੇਂ ਤੋ ਭਰਵੀਂ ਵਸੋਂ ਵਿਚਰ ਰਿਹਾ ਹੈ। ਜਨ-ਸਮੂਹ ਆਪਣੇ ਆਪ ਨੂੰ ਰਾਜਪੂਤ ਕਸ਼ੱਤਰੀ ਮੰਨਦਾ ਹੈ ਜਿਨ੍ਹਾਂ ਪੁਰਖਿਆਂ ਦਾ ਰਾਜ ਕਿਸੇ ਸਮੇਂ ਰਾਜਸਥਾਨ ਦੇ ਖੇਤਰ ਵਿੱਚ ਰਿਹਾ ਹੈ। ਪ੍ਰਮੁੱਖ ਪੰਜ ਗੋਤ ਮਸ਼ੂਹਰ ਹਨ ਚੋਹਾਨ, ਪਰਮਾਰ, ਸੋਲੰਕੀ, ਭੱਟੀ ਹਨ।

ਕਬੀਲਿਆਂ ਵਿੱਚ ਰੀਤੀ -ਰਿਵਾਜਾਂ ਦੀ ਪ੍ਰਕਿਰਤੀ ਬਾਹਰੀ ਸਮਾਜਾਂ ਨਾਲੋਂ ਇਸ ਲਈ ਵੀ ਭਿੰਨ ਹੈ ਕਿਉਂਕਿ ਕਬੀਲਾ ਰੀਤੀ -ਰਿਵਾਜ ਆਪਣੇ ਪਿਛੋਕੜ ਵਿੱਚ ਧਾਰਮਿਕ ਸੁੱਚਤਾ ਦਾ ਬਲ ਲੈ ਕੇ ਵਿਚਰਦੇ ਹਨ ਅਤੇ ਖੁੱਲਾ ਤੋ ਵੱਧ ਮਨਾਹੀਆ ਨੂੰ ਵਧੇਰੇ ਮਹੱਤਤਾ ਦਿੰਦੇ ਹਨ।

ਪੰਜਾਬੀ ਗੀਤਕਾਰੀ ਦੇ ਇਤਿਹਾਸ :

ਉਤੇ ਨਜ਼ਰਮਾਨੀ ਕਰਿਦਆ ਕਈ ਤੱਥ ਉਭਰ ਕੇ ਸਾਹਮਣੇ ਆਉਂਦੇ ਹਨ ਜਦੋਂ ਗੀਤਕਾਰੀ ਨੂੰ ਗਾਇਨ ਨਾਲ ਸੰਬੰਧਿਤ ਕਰਦੇ ਹਾਂ ਤਾਂ ਇਸ ਤੱਥ ਦਾ ਅਹਿਸਾਸ ਹੁੰਦਾ ਹੈ, ਕਿ ਇਸ ਦਾ ਆਰੰਭ ਮੋਖਿਕ ਪਰੰਪਰਾ ਵਿੱਚੋਂ ਹੌਇਆ ਇਸ ਉਪਰੰਤ ਮਧੱਕਾਲੀਨ ਯੁੱਗ ਵਿੱਚ ਕਬੀਲਿਆਂ ਰਾਹੀ ਉਸਾਰਿਆ ਸਮਾਜ ਪਹਿਲਾਂ ਸਮਾਜਿਕ ਵਿਧੀ ਵਿਧਾਨ ਵਾਲਾ ਸੰਗਠਨ ਬਣਦਾ ਹੈ ਪੰਜਾਬੀ ਸਮਾਜ ਅੰਦਰ ਇਸ ਕਬੀਲਾ ਸੰਗਠਨ ਦੀ ਲਗਭਗ 30 ਕਬੀਲਿਆਂ ਵਜੋਂ ਨਿਸ਼ਾਨ ਕੀਤੀ ਗਈ ਹੈ ਕਬੀਲਾਈ ਸਭਿਆਚਾਰ ਵਿੱਚ ਗੀਤਕਾਰੀ ਅਤੇ ਗਾਇਨ ਲੋਕਪਾਗਈ ਵਿਸ਼ਵਾਸ ਵਾਲਾ ਰੂਪ ਪ੍ਰਬੰਧ ਹੈ।

ਕਬੀਲਾਈ ਸੱਭਿਆਚਾਰ ਔਰਤ ਦੀ ਸਥਿਤੀ ਦੇ ਵਿਭਿੰਨ ਪ੍ਰਤੀਮਾਨ:-

ਕਬੀਲਾਈ ਸੱਭਿਆਚਾਰ ਵਿੱਚ ਔਰਤ ਦੀ ਹੋਂਦ ਅਤੇ ਅਸਤਿਤਵ ਨਾਲ ਜੁੜੇ ਹੋਏ ਵਿਭਿੰਨ ਪ੍ਰਤੀਮਾਨਾਂ ਅਤੇ ਮਸਲਿਆਂ ਦਾ ਅਧਿਐਨ ਕਰਨਾ ਹੈ। ਸਮਾਜ ਵਿੱਚ ਸਮੇਂ ਸਮੇਂ ਚੱਲੀਆਂ ਸਮਾਜ ਸੁਧਾਰਕ ਲਹਿਰਾਂ ਵਿਚਾਰਧਾਰਾਵਾਂ ਅਤੇ ਵਿਸ਼ਵ ਪੱਧਰ ਉੱਪਰ ਵਾਪਰੇ ਕਾਤੀਕਾਰੀ ਪਰਿਵਰਤਨਾਂ ਕਰਕੇ ਔਰਤ ਪ੍ਰਤੀ ਸਮਾਜਿਕ ਦ੍ਰਿਸ਼ਟੀ ਵਿੱਚ ਵੀ ਪਰਿਵਰਤਨ ਵਾਪਰਿਆ ਹੈ। ਕਬੀਲਾਈ ਸੱਭਿਆਚਾਰ ਵਿੱਚ ਔਰਤ ਦੀ ਸਥਿਤੀ ਦੇ ਪ੍ਰਤੀਮਾਨ ਮੁੱਖ ਸਮਾਜ ਨਾਲੋਂ ਵੱਖਰੀ ਤਰ੍ਹਾਂ ਦੇ ਹਨ।ਇਸ ਵੱਖਰਤਾ ਨੂੰ ਕਬੀਲਿਆਂ ਦੇ ਜੀਵਨ ਵਿਹਾਰ ਰਿਸ਼ਤੇਦਾਰੀ ਅਤੇ ਸਮਾਜਿਕ ਪ੍ਬੰਧ ਦੇ ਅਧਿਐਨ ਤੋਂ ਦੇਖਿਆ ਜਾ ਸਕਦਾ ਹੈ। ਕਬੀਲਾਈ ਸੱਭਿਆਚਾਰ ਵਿੱਚ ਔਰਤ ਦੀ ਸਥਿਤੀ ਓਨੀ ਦਮਨ ਵਾਲੀ ਨਹੀਂ, ਜਿੰਨੀ ਕਿ ਮੁੱਖ ਸਮਾਜ ਵਿੱਚ ਹੈ। ਇਸਦਾ ਪ੍ਰਮੁੱਖ ਕਾਰਨ ਕਬੀਲਿਆਂ ਦੇ ਖ਼ਾਨਾਬਦੋਸ਼ ਜੀਵਨ ਜਿਊਣ ਦੇ ਢੰਗ ਤਰੀਕਿਆਂ ਵਿੱਚੋਂ ਤਲਾਸ਼ਿਆ ਜਾ ਸਕਦਾ ਹੈ। ਖ਼ਾਨਾਬਦੋਸ਼ ਜੀਵਨ ਜਿਊਣ ਕਰਕੇ ਕਬੀਲਾਈ ਸੱਭਿਆਚਾਰ ਵਿੱਚ ਔਰਤ ਉੱਪਰ ਮਰਦ ਸਮਾਜ ਦੀ ਨਿਰਭਰਤਾ ਵੀ ਵਧੇਰੇ ਹੈ, ਕਿਉਂਕਿ ਔਰਤ ਰੋਜ਼ੀ -ਰੋਟੀ ਕਮਾਉਣ ਦੇ ਕਬੀਲਾਈ ਢੰਗ ਤਰੀਕਿਆਂ ਵਿੱਚ ਬਰਾਬਰ ਦੀ ਭਾਗੀਦਾਰੀ ਬਣਦੀ ਹੈ। ਕਬੀਲਾਈ ਔਰਤ ਕਬੀਲੇ ਨਾਲ ਜੁੜੇ ਕਿੱਤੇ ਅਤੇ ਕਾਰੋਬਾਰ ਨਾਲ ਜੁੜੀ ਹੋਣ ਕਰਕੇ ਪਰਿਵਾਰ ਵਿੱਚ ਆਪਣੀ ਬਰਾਬਰਤਾ ਵਾਲੀ ਹੋਂਦ ਦਾ ਅਹਿਸਾਸ ਕਰਦੀ ਹੈ। ਬਹੁਤ ਸਾਰੇ ਕਬੀਲਿਆਂ ਵਿੱਚ ਕਬੀਲੇ ਦੇ ਕਿੱਤਿਆਂ ਅਤੇ ਕਾਰੋਬਾਰ ਵਿੱਚ ਔਰਤ ਆਪਣੀ ਗੋਣ ਜਾਂ ਬਰਾਬਰੀ ਵਾਲੀ ਭੂਮਿਕਾ ਹੀ ਨਹੀਂ ਨਿਭਾਉਂਦੀ, ਸਗੋਂ ਪ੍ਰਮੁੱਖ ਭੂਮਿਕਾ ਵੀ ਨਿਭਾਉਂਦੀ ਹੈ।

ਪੰਜਾਬ ਵਿੱਚ ਵੱਸਦੇ ਕਬੀਲਿਆਂ ਕੀਕਨ,ਬੌਰੀਆ,ਮਦਾਰੀ, ਢੇਹ,ਮਹਾਤਮ ਅਤੇ ਗਾਡੀ-ਲੁਹਾਰ ਆਦਿ ਤੋਂ ਨਿੱਜੀ ਤੋਰ ਤੇ ਪ੍ਰਾਪਤ ਅੰਕੜਿਆਂ ਅਨੁਸਾਰ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਕਿਤੇ ਵੱਧ ਹੈ।

Tags:

ਕਬੀਲਾ ਸੱਭਿਆਚਾਰ ਭੂਮਿਕਾ:-ਕਬੀਲਾ ਸੱਭਿਆਚਾਰ ਕਬੀਲੇ ਦਾ ਅਰਥ :-ਕਬੀਲਾ ਸੱਭਿਆਚਾਰ ਦੀ ਪਰਿਭਾਸ਼ਾ :-ਕਬੀਲਾ ਸੱਭਿਆਚਾਰ ਕਬੀਲਾ :-ਕਬੀਲਾ ਸੱਭਿਆਚਾਰ ਬਦਲਦਾ ਕਬੀਲਾਈ ਸਭਿਆਚਾਰ :ਕਬੀਲਾ ਸੱਭਿਆਚਾਰ

🔥 Trending searches on Wiki ਪੰਜਾਬੀ:

ਅੱਜ ਆਖਾਂ ਵਾਰਿਸ ਸ਼ਾਹ ਨੂੰਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਪੰਜਾਬ (ਭਾਰਤ) ਦੀ ਜਨਸੰਖਿਆਮੀਰਾ ਬਾਈਪੰਜਾਬੀ ਲੋਕ ਸਾਜ਼ਡਿਗਰੀ (ਕੋਣ)ਸਮਾਜਵਾਦਵੱਡਾ ਘੱਲੂਘਾਰਾਇੰਦਰਾ ਗਾਂਧੀਹਰਪਾਲ ਸਿੰਘ ਪੰਨੂਪੰਜਾਬੀ ਲੋਕ ਬੋਲੀਆਂਕਹਾਵਤਾਂਕਲ੍ਹ ਕਾਲਜ ਬੰਦ ਰਵ੍ਹੇਗਾਅੰਮ੍ਰਿਤ ਵੇਲਾਉਪਭਾਸ਼ਾਸੂਫ਼ੀ ਕਾਵਿ ਦਾ ਇਤਿਹਾਸਸੁਰਜੀਤ ਪਾਤਰਸਿੱਖ ਰਹਿਤ ਮਰਯਾਦਾਚੀਨਗੁਰਦੁਆਰਾ ਬੰਗਲਾ ਸਾਹਿਬਪੰਜਾਬੀ ਲੋਕ ਖੇਡਾਂਦਲੀਪ ਸਿੰਘ ਤਲਵੰਡੀਭਾਈ ਮਨੀ ਸਿੰਘਉੱਚੀ ਛਾਲਕਾਸਾਬਲਾਂਕਾਪਾਈ2023ਫ਼ਾਰਨਹਾਈਟਮੜ੍ਹੀ ਦਾ ਦੀਵਾਪੀਲੂਬੁਝਾਰਤਾਂਸਾਰਕਅਰਬੀ ਭਾਸ਼ਾਡਾਸਹੀਰ ਰਾਂਝਾਅਬਰਾਹਮ ਲਿੰਕਨਝੀਲਵਾਹਿਗੁਰੂਰੂਪਵਾਦ (ਸਾਹਿਤ)ਪਰਕਾਸ਼ ਸਿੰਘ ਬਾਦਲਕੌਰ ਸਿੰਘਗਣਿਤਿਕ ਸਥਿਰਾਂਕ ਅਤੇ ਫੰਕਸ਼ਨਅਕਬਰਬਠਿੰਡਾਲੋਕ ਮੇਲੇਸੰਪਾਦਕਲੰਮੀ ਛਾਲਭੀਮਰਾਓ ਅੰਬੇਡਕਰਦਿਲਜੀਤ ਦੁਸਾਂਝਬਲਵੰਤ ਗਾਰਗੀਪੰਜਾਬ (ਬਰਤਾਨਵੀ ਭਾਰਤ)ਜਹਾਂਗੀਰਮੈਟ ਡੈਮਨਚਾਨਣ ਬਚਾਊ ਸਮਾਂਖੇਤੀਬਾੜੀਹਿੰਦੁਸਤਾਨੀ ਭਾਸ਼ਾਰਾਮਾਇਣਸੁਖਮਨੀ ਸਾਹਿਬਲੋਧੀ ਵੰਸ਼ਮੈਂ ਹੁਣ ਵਿਦਾ ਹੁੰਦਾ ਹਾਂਉਚਾਰਨ ਸਥਾਨਨਰਿੰਦਰ ਸਿੰਘ ਕਪੂਰਮਹਾਤਮਾ ਗਾਂਧੀਭੁੱਬਲਪੱਛਮੀਕਰਨਭਗਤੀ ਲਹਿਰਅਲਬਰਟ ਆਈਨਸਟਾਈਨਪੰਜਾਬੀ ਸਭਿਆਚਾਰਕ ਵਿਰਸਾਨਾਦਰ ਸ਼ਾਹਦੇਸ਼ਾਂ ਦੀ ਸੂਚੀਪੰਜਾਬ ਦੇ ਮੇੇਲੇਏ.ਪੀ.ਜੇ ਅਬਦੁਲ ਕਲਾਮਯਾਹੂ!ਮਾਂ ਬੋਲੀਰਘੁਬੀਰ ਢੰਡਪ੍ਰਤੱਖ ਚੋਣ ਪ੍ਰਣਾਲੀਜਲੰਧਰ🡆 More