ਧਰਮ ਦੀ ਆਜ਼ਾਦੀ

ਧਰਮ ਦੀ ਆਜ਼ਾਦੀ ਉਹ ਸਿਧਾਂਤ ਹੈ ਜਿਸ ਦੇ ਤਹਿਤ ਹਰ ਇੱਕ ਵਿਅਕਤੀ ਨੂੰ ਵਿਚਾਰ, ਜਮੀਰ ਅਤੇ ਧਰਮ ਦੀ ਆਜ਼ਾਦੀ ਦਾ ਅਧਿਕਾਰ ਹੈ। ਇਸ ਅਧਿਕਾਰ ਦੇ ਅਨੁਸਾਰ ਆਪਣਾ ਧਰਮ ਜਾਂ ਵਿਸ਼ਵਾਸ ਬਦਲਣ ਅਤੇ ਇਕੱਲੇ ਜਾਂ ਦੂਸਰਿਆਂ ਦੇ ਨਾਲ ਮਿਲ ਕੇ ਅਤੇ ਸਰਵਜਨਿਕ ਰੂਪ ਵਿੱਚ ਅਤੇ ਨਿਜੀ ਤੌਰ 'ਤੇ ਆਪਣੇ ਧਰਮ ਜਾਂ ਵਿਸ਼ਵਾਸ ਨੂੰ ਪ੍ਰਚਾਰ, ਅਮਲ, ਪੂਜਾ ਅਤੇ ਪਾਲਣ ਦੇ ਦੁਆਰਾ ਜ਼ਾਹਰ ਕਰਨ ਦੀ ਅਜ਼ਾਦੀ ਹੈ।

ਧਰਮ ਦੀ ਆਜ਼ਾਦੀ
ਲੋਕ ਹਿੰਦੂ ਦੇਵਤੇ, ਭਗਵਾਨ ਬ੍ਰਹਮਾ ਅੱਗੇ, ਈਰਾਵਾਨ ਮੰਦਰ, ਬੈਂਕਾਕ ਵਿਖੇ ਅਰਦਾਸ ਕਰ ਰਹੇ ਹਨ।

ਧਰਮ ਦੀ ਆਜ਼ਾਦੀ ਨੂੰ ਬਹੁਤ ਸਾਰੇ ਲੋਕ ਅਤੇ ਰਾਸ਼ਟਰ ਇੱਕ ਬੁਨਿਆਦੀ ਮਨੁੱਖੀ ਹੱਕ ਮੰਨਦੇ ਹਨ। ਇੱਕ ਦੇਸ਼ ਵਿੱਚ ਜਿਥੇ ਰਾਜ ਦਾ ਇੱਕ ਧਰਮ ਹੈ, ਧਰਮ ਦੀ ਆਜ਼ਾਦੀ ਦਾ ਮਤਲਬ ਆਮ ਤੌਰ 'ਤੇ ਲਿਆ ਜਾਂਦਾ ਹੈ ਕਿ ਸਰਕਾਰ ਰਾਜ ਦੇ ਧਰਮ ਦੇ ਇਲਾਵਾ ਹੋਰ ਫਿਰਕਿਆਂ ਦੇ ਧਾਰਮਿਕ ਕਰਮਕਾਂਡ ਦੀ ਇਜਾਜ਼ਤ ਦਿੰਦੀ ਹੈ, ਅਤੇ ਹੋਰ ਧਰਮਾਂ ਵਿੱਚ ਵਿਸ਼ਵਾਸ ਕਰਨ ਵਾਲਿਆਂ ਨੂੰ ਤਸੀਹੇ ਨਹੀਂ ਦਿੱਤੇ ਜਾਂਦੇ। ਵਿਸ਼ਵਾਸ ਦੀ ਆਜ਼ਾਦੀ ਵੱਖਰੀ ਹੈ। ਇਹ ਕਿਸੇ ਵਿਅਕਤੀ, ਸਮੂਹ ਜਾਂ ਧਰਮ ਨੂੰ ਆਪਣੀ ਮਰਜੀ ਨਾਲ ਮੰਨਣ ਦੇ ਅਧਿਕਾਰ ਦੀ ਆਗਿਆ ਦਿੰਦੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਧਰਮ ਜਾਂ ਵਿਸ਼ਵਾਸ ਨੂੰ ਖੁੱਲ੍ਹੇ ਅਤੇ ਬਾਹਰੀ ਤੌਰ 'ਤੇ ਜਨਤਕ ਢੰਗ ਨਾਲ ਮਨਾਉਣ ਦਾ ਅਧਿਕਾਰ ਦੇਵੇ, ਜਦ ਕਿ ਇਸ ਦੀ ਆਗਿਆ ਦੇਣਾ ਧਾਰਮਿਕ ਆਜ਼ਾਦੀ ਦਾ ਇੱਕ ਕੇਂਦਰੀ ਪਹਿਲੂ ਹੁੰਦਾ ਹੈ।

ਇਤਿਹਾਸ

ਧਰਮ ਦੀ ਆਜ਼ਾਦੀ 
ਮਿਨਰਵਾ ਪ੍ਰਕਾਸ਼ਤ ਬੁੱਧੀ ਦੇ ਪ੍ਰਤੀਕ ਦੇ ਤੌਰ ਤੇ ਸਾਰੇ ਧਰਮਾਂ ਦੇ ਵਿਸ਼ਵਾਸੀਆਂ ਦੀ ਰੱਖਿਆ ਕਰਦਾ ਹੈ (ਡੈਨੀਅਲ ਚੋਡੋਵੀਕੀ, 1791)

ਇਤਿਹਾਸਕ ਤੌਰ ਤੇ, ਧਰਮ ਦੀ ਆਜ਼ਾਦੀ ਦੀ ਵਰਤੋਂ ਵੱਖੋ ਵੱਖਰੀਆਂ ਧਰਮ ਸ਼ਾਸਤਰੀ ਪ੍ਰਣਾਲੀਆਂ ਦੀ ਸਹਿਣਸ਼ੀਲਤਾ ਨੂੰ ਦਰਸਾਉਣ ਲਈ ਕੀਤੀ ਗਈ ਹੈ, ਜਦੋਂ ਕਿ ਪੂਜਾ ਦੀ ਆਜ਼ਾਦੀ ਨੂੰ ਵਿਅਕਤੀਗਤ ਕਾਰਜ ਦੀ ਆਜ਼ਾਦੀ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਹਰੇਕ ਅਜ਼ਾਦੀ ਨੂੰ ਸਵੀਕਾਰਨ ਦੀ ਡਿਗਰੀ ਵੱਖ ਵੱਖ ਦੇਸ਼ਾਂ ਵਿੱਚ ਵੱਖੋ ਵੱਖਰੀ ਹੈ। ਸਾਨੂੰ ਪਤਾ ਲੱਗਦਾ ਹੈ ਕਿ ਕੁਝ ਦੇਸ਼ ਧਾਰਮਿਕ ਆਜ਼ਾਦੀ ਦੇ ਕੁਝ ਰੂਪ ਨੂੰ ਸਵੀਕਾਰ ਸਕਦੇ ਹਨ, ਪਰ ਅਸਲ ਵਿੱਚ ਉਹ ਧਾਰਮਿਕ ਘੱਟ ਗਿਣਤੀਆਂ ਉੱਪਰ ਕੁਝ ਅਨੁਸ਼ਾਸਨੀ ਟੈਕਸ ਲਗਾਉਂਦੇ ਹਨ, ਅਤੇ ਉਨ੍ਹਾਂ ਨੂੰ ਰਾਜਨੀਤਿਕ ਅਧਿਕਾਰਾਂ ਤੋਂ ਵਾਂਝੇ ਰੱਖਣ ਦੇ ਨਾਲ-ਨਾਲ ਕੁਝ ਸਮਾਜਿਕ ਕਾਨੂੰਨਾਂ ਨੂੰ ਜਾਬਰਾਨਾ ਢੰਗਾਂ ਨਾਲ ਲਾਗੂ ਕਰਨ ਲਈ ਕੰਮ ਕਰਦੇ ਹਨ। ਇਟਲੀ ਵਿੱਚ ਵਿਅਕਤੀਗਤ ਆਜ਼ਾਦੀ ਜਾਂ ਧਿਮੀ (ਸ਼ਾਬਦਿਕ ਤੌਰ ਤੇ ਕਾਨੂੰਨੀ ਤੌਰ ਤੇ ਗੈਰ ਮੁਸਲਿਮ,"ਸੁਰੱਖਿਅਤ ਵਿਅਕਤੀ") ਦੀ ਮੁਸਲਿਮ ਪਰੰਪਰਾ ਦੀਆਂ ਉਦਾਹਰਣਾਂ ਦੀ ਤੁਲਨਾ ਕਰੋ।

ਧਰਮ ਦੀ ਆਜ਼ਾਦੀ 
ਮਨੁੱਖੀ ਅਤੇ ਨਾਗਰਿਕ ਅਧਿਕਾਰਾਂ ਦਾ ਐਲਾਨ (1789) ਧਰਮ ਦੀ ਆਜ਼ਾਦੀ ਦੀ ਗਰੰਟੀ ਦਿੰਦਾ ਹੈ, ਜਦੋਂ ਤੱਕ ਧਾਰਮਿਕ ਗਤੀਵਿਧੀਆਂ ਸਮਾਜ ਨੂੰ ਨੁਕਸਾਨਦੇਹ ਪਹੁੰਚਾਉਣ ਦੇ ਤਰੀਕਿਆਂ ਨਾਲ ਜਨਤਕ ਵਿਵਸਥਾ ਦੀ ਉਲੰਘਣਾ ਨਹੀਂ ਕਰਦੀਆਂ।

ਪ੍ਰਾਚੀਨ ਸਮੇਂ ਦੌਰਾਨ, ਵਪਾਰੀਆਂ ਨੂੰ ਉਨ੍ਹਾਂ ਦੇ ਵਿਸ਼ਵਾਸਾਂ ਦਾ ਅਭਿਆਸ ਕਰਨ ਅਤੇ ਉਨ੍ਹਾਂ ਦੇ ਅਨੁਸਾਰ ਕੰਮ ਕਰਨ ਦੀ ਆਗਿਆ ਦਿੱਤੀ ਗਈ ਸੀ। ਜਦੋਂ ਕੜੇ ਕਿਸੇ ਰੋਮਨ ਸ਼ਹਿਰ ਵਿੱਚ ਜਿੱਥੇ ਕਈ ਧਾਰਮਿਕ ਸਮੂਹ ਰਹਿੰਦੇ ਹੁੰਦੇ ਸਨ, ਫਿਰਕੂ ਭੀੜਾਂ ਫਸਾਦ ਕਰ ਲੈਂਦੀਆਂ ਸਨ, ਤਾਂ ਇਹ ਮੁੱਦਾ ਆਮ ਤੌਰ ਤੇ ਕਮਿਊਨਿਟੀ ਅਧਿਕਾਰਾਂ ਦੀ ਉਲੰਘਣਾ ਮੰਨਿਆ ਜਾਂਦਾ ਸੀ।

ਸਾਇਰਸ ਮਹਾਨ ਨੇ ਅਚੇਮੇਨੀਡ ਸਾਮਰਾਜ ਦੀ ਸਥਾਪਨਾ ਅੰਦਾਜ਼ਨ 550 ਈਪੂ ਦੇ ਨੇੜੇ ਕੀਤੀ ਸੀ, ਅਤੇ ਉਸ ਨੇ ਸਾਇਰਸ ਕਲੰਡਰ 'ਤੇ ਇਸ ਨੂੰ ਦਸਤਾਵੇਜ਼ੀ ਤੌਰ ਤੇ ਦਰਜ ਕਰਦਿਆਂ, ਸਾਰੇ ਸਾਮਰਾਜ ਵਿੱਚ ਧਾਰਮਿਕ ਆਜ਼ਾਦੀ ਦੀ ਆਗਿਆ ਦੇਣ ਦੀ ਇੱਕ ਆਮ ਨੀਤੀ ਸ਼ੁਰੂ ਕੀਤੀ ਸੀ।

ਕੁਝ ਇਤਿਹਾਸਕ ਅਪਵਾਦ ਉਨ੍ਹਾਂ ਖੇਤਰਾਂ ਵਿੱਚ ਰਹੇ ਹਨ ਜਿਥੇ ਅਬਰਾਹਮੀ ਧਰਮਾਂ: ਯਹੂਦੀ, ਪਾਰਸੀ, ਈਸਾਈ ਅਤੇ ਇਸਲਾਮ ਵਿੱਚੋਂ ਇੱਕ ਸ਼ਕਤੀ ਦੀ ਸਥਿਤੀ ਵਿੱਚ ਰਿਹਾ ਹੈ। ਦੂਸਰੇ ਅਜਿਹੇ ਹਨ ਜਿਥੇ ਸਥਾਪਤੀ ਨੂੰ ਖਤਰਾ ਮਹਿਸੂਸ ਹੋਇਆ ਹੈ, ਜਿਵੇਂ ਕਿ ਸੁਕਰਾਤ ਦੇ ਮੁਕੱਦਮੇ (399 ਈਪੂ) ਵਿੱਚ ਦੇਖਣ ਵਿੱਚ ਆਇਆ ਸੀ ਜਾਂ ਜਿਥੇ ਹਾਕਮ ਨੂੰ ਦੇਵਤਾ ਬਣਾਇਆ ਗਿਆ ਸੀ, ਜਿਵੇਂ ਕਿ ਰੋਮ ਵਿਚ, ਅਤੇ ਟੋਕਨ ਕੁਰਬਾਨੀ ਦੇਣ ਤੋਂ ਇਨਕਾਰ ਕਰਨਾ ਉਵੇਂ ਹੀ ਸੀ ਜਿਵੇਂ ਕੋਈ ਵਫ਼ਾਦਾਰੀ ਦੀ ਸਹੁੰ ਲੈਣ ਤੋਂ ਇਨਕਾਰ ਕਰ ਰਿਹਾ ਹੋਵੇ। ਇਹ ਮੁਢਲੇ ਈਸਾਈ ਭਾਈਚਾਰਿਆਂ ਦੀ ਨਾਰਾਜ਼ਗੀ ਅਤੇ ਅਤਿਆਚਾਰ ਲਈ ਮੁੱਖ ਗੱਲ ਸੀ।

ਹਵਾਲੇ

Tags:

🔥 Trending searches on Wiki ਪੰਜਾਬੀ:

ਫੁਲਵਾੜੀ (ਰਸਾਲਾ)ਸਿੱਖਲੇਖਕ ਦੀ ਮੌਤਸਿਮਰਨਜੀਤ ਸਿੰਘ ਮਾਨਨਾਥ ਜੋਗੀਆਂ ਦਾ ਸਾਹਿਤਪ੍ਰਿੰਸੀਪਲ ਤੇਜਾ ਸਿੰਘਕੋਸ਼ਕਾਰੀਸ਼ੁੱਕਰਵਾਰਸਿੰਘਚਾਣਕਿਆਰਾਣੀ ਲਕਸ਼ਮੀਬਾਈਪੰਜਾਬਰੋਮਾਂਸਵਾਦਗੁਰੂ ਗੋਬਿੰਦ ਸਿੰਘਵਿਕੀਪੰਜਾਬੀ ਵਿਆਕਰਨਮਾਝੀਹਮੀਦਾ ਹੁਸੈਨਭਗਵਾਨ ਸਿੰਘਪੰਜਾਬ ਦੇ ਲੋਕ-ਨਾਚਕਾਫ਼ੀਛੰਦਪੰਜਾਬੀ ਸੂਫ਼ੀ ਕਵੀਜਵਾਹਰ ਲਾਲ ਨਹਿਰੂਮਹਾਨ ਕੋਸ਼ਜੱਸਾ ਸਿੰਘ ਆਹਲੂਵਾਲੀਆਸ੍ਵਰ ਅਤੇ ਲਗਾਂ ਮਾਤਰਾਵਾਂਸਾਬਿਤਰੀ ਅਗਰਵਾਲਾਭਾਰਤੀ ਸੰਵਿਧਾਨਇਰਾਨ ਵਿਚ ਖੇਡਾਂਡਾ. ਹਰਿਭਜਨ ਸਿੰਘਪੜਨਾਂਵਆਰਥਿਕ ਵਿਕਾਸਝਾਂਡੇ (ਲੁਧਿਆਣਾ ਪੱਛਮੀ)ਵਿਸ਼ਵ ਰੰਗਮੰਚ ਦਿਵਸਰਾਮਨੌਮੀਜਨਮ ਕੰਟਰੋਲਵਾਕੰਸ਼ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਭਾਖੜਾ ਨੰਗਲ ਡੈਮਅਨੰਦਪੁਰ ਸਾਹਿਬ ਦਾ ਮਤਾਮੈਨਹੈਟਨਸ਼ਾਹ ਮੁਹੰਮਦਸੁਬੇਗ ਸਿੰਘਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਅਨੰਦਪੁਰ ਸਾਹਿਬਮੌਤ ਦੀਆਂ ਰਸਮਾਂਸਕੂਲ ਮੈਗਜ਼ੀਨਪਹਿਲੀ ਐਂਗਲੋ-ਸਿੱਖ ਜੰਗਸੋਵੀਅਤ ਯੂਨੀਅਨਦੁਆਬੀਛੱਲ-ਲੰਬਾਈਦੇਵਨਾਗਰੀ ਲਿਪੀ7 ਸਤੰਬਰਜਰਗ ਦਾ ਮੇਲਾਅੰਜੂ (ਅਭਿਨੇਤਰੀ)ਭੀਸ਼ਮ ਸਾਹਨੀਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਸ਼ਬਦਕੋਸ਼ਮਹਾਰਾਜਾ ਰਣਜੀਤ ਸਿੰਘ ਇਨਾਮਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਅੰਮ੍ਰਿਤਸਰਸਮਾਜਿਕ ਸੰਰਚਨਾਸੁਜਾਨ ਸਿੰਘਤਾਜ ਮਹਿਲਬਲਾਗਹਰਿਆਣਾਚੰਡੀਗੜ੍ਹਯਥਾਰਥਵਾਦਪਿੱਪਲਦੇਸ਼🡆 More