ਫਲੋਰਾ ਏਨੀ ਸਟੀਲ

ਫਲੋਰਾ ਐਨੀ ਸਟੀਲ (2 ਅਪ੍ਰੈਲ 1847 – 12 ਅਪ੍ਰੈਲ 1929) ਇੱਕ ਅੰਗਰੇਜ਼ੀ ਲੇਖਕ ਸੀ, ਜੋ ਬ੍ਰਿਟਿਸ਼ ਭਾਰਤ ਵਿੱਚ 22 ਸਾਲ ਤੋਂ ਰਹਿੰਦੀ ਸੀ। ਉਹ ਖਾਸ ਤੌਰ 'ਤੇ ਉਥੇ ਜਾਂ ਉਪ-ਮਹਾਂਦੀਪ ਨਾਲ ਜੁੜੀਆਂ ਕਿਤਾਬਾਂ ਲਈ ਜਾਣੀ ਜਾਂਦੀ ਸੀ।

ਨਿੱਜੀ ਜ਼ਿੰਦਗੀ

ਉਹ ਫਲੋਰਾ ਐਨੀ ਵੇਬਸਟਰ ਵਜੋਂ ਜਾਰਜ ਵੇਬਸਟਰ ਦੇ ਛੇਵੇਂ ਬੱਚੇ ਦੇ ਤੌਰ 'ਤੇ ਸੁੱਡਬਰੀ, ਮਿਡਲਸੈਕਸ ਵਿੱਚ ਪੈਦਾ ਹੋਈ ਸੀ। 1867 ਵਿੱਚ  ਉਸ ਨੇ ਭਾਰਤੀ ਸਿਵਲ ਸਰਵਿਸ ਦੇ ਇੱਕ ਰੁਕਨ ਵਿਲੀਅਮ ਹੈਨਰੀ ਸਟੀਲ ਨਾਲ ਵਿਆਹ ਕਰਵਾਇਆ ਅਤੇ ਅਗਲੇ 22 ਸਾਲਾਂ ਤਕ ਭਾਰਤ ਵਿੱਚ (1889 ਤਕ), ਮੁੱਖ ਤੌਰ 'ਤੇ ਪੰਜਾਬ ਵਿੱਚ ਰਹੀ, ਜਿਸ ਨਾਲ ਉਸ ਦੀਆਂ ਜ਼ਿਆਦਾਤਰ ਕਿਤਾਬਾਂ ਜੁੜੀਆਂ ਹੋਈਆਂ ਹਨ। ਉਸ ਨੇ ਭਾਰਤੀ ਮੂਲ ਦੇ ਜੀਵਨ ਵਿੱਚ ਬਹੁਤ ਦਿਲਚਸਪੀ  ਲੈਣੀ ਸ਼ੁਰੂ ਕਰ ਦਿੱਤੀ ਅਤੇ ਉਸਨੇ ਭਾਰਤ ਸਰਕਾਰ ਤੇ ਵਿਦਿਅਕ ਸੁਧਾਰਾਂ ਲਈ ਜ਼ੋਰ ਪਾਇਆ। ਮਿਸਿਜ਼ ਸਟੀਲ ਪੰਜਾਬ ਵਿੱਚ ਸਰਕਾਰੀ ਅਤੇ ਏਡਿਡ ਸਕੂਲਾਂ ਦੀ ਇੰਸਪੈਕਟਰ ਬਣ ਗਈ ਅਤੇ ਉਸਨੇ ਭਾਰਤੀ ਕਲਾ ਅਤੇ ਕਾਰੀਗਰੀ ਨੂੰ ਉਤਸ਼ਾਹਤ ਕਰਨ ਲਈ ਰੂਡਯਾਰਡ ਕਿਪਲਿੰਗ ਦੇ ਪਿਤਾ ਜਾਨ ਲੌਕਵੁਡ ਕਿਪਲਿੰਗ ਨਾਲ ਵੀ ਕੰਮ ਕੀਤਾ।  ਜਦੋਂ ਉਸ ਦੇ ਪਤੀ ਦੀ ਸਿਹਤ ਕਮਜ਼ੋਰ ਸੀ, ਫਲੋਰਾ ਐਨੀ ਸਟੀਲ ਨੇ ਉਸ ਦੀਆਂ ਕੁਝ  ਜ਼ਿੰਮੇਵਾਰੀਆਂ ਆਪਣੇ ਹਥ ਲੈ ਲਈਆਂ। 

12 ਅਪ੍ਰੈਲ 1929 ਨੂੰ ਚਿਨਹੈਪਟਨ, ਗਲੌਸੈਸਟਰਸ਼ਾਇਰ ਵਿਖੇ ਉਸਦੀ ਬੇਟੀ ਦੇ ਘਰ ਉਸ ਦਾ ਦੇਹਾਂਤ ਹੋ ਗਿਆ।   ਉਸ ਦੇ ਜੀਵਨ ਲੇਖਕਾਂ ਵਿੱਚ ਵਾਇਲਟ ਪਾਵੇਲ  ਅਤੇ ਦਯਾ ਪਟਵਰਧਨ ਸ਼ਾਮਲ ਹਨ।

ਲੇਖਣੀ

ਫਲੋਰਾ ਐਨੀ ਸਟੀਲ ਭਾਰਤੀ ਸਮਾਜ ਦੇ ਸਾਰੇ ਵਰਗਾਂ ਦੇ ਨਾਲ ਸੰਬੰਧਿਤ ਹੋਣ ਵਿੱਚ ਰੁਚੀ ਰੱਖਦਾ ਸੀ। ਉਸ ਦੀ ਬੇਟੀ ਦੇ ਜਨਮ ਨਾਲ ਉਸ ਨੂੰਨੇ ਸਥਾਨਕ ਔਰਤਾਂ ਨਾਲ ਗੱਲਬਾਤ ਕਰਨ ਅਤੇ ਉਹਨਾਂ ਦੀ ਭਾਸ਼ਾ ਸਿੱਖਣ ਦਾ ਮੌਕਾ ਮਿਲ ਗਿਆ ਸੀ। ਉਸਨੇ ਸਥਾਨਕ ਦਸਤਕਾਰੀ ਦੇ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਅਤੇ ਲੋਕ-ਕਹਾਣੀਆਂ ਇਕੱਤਰ ਕੀਤੀਆਂ ਜਿਹਨਾਂ ਨੇ ਉਸਨੇ 1894 ਵਿੱਚ ਪ੍ਰਕਾਸ਼ਿਤ ਕੀਤਾ।

ਸਕੂਲਾਂ ਅਤੇ ਔਰਤਾਂ ਦੀ ਸਿੱਖਿਆ ਵਿੱਚ ਉਸ ਦੀ ਦਿਲਚਸਪੀ ਨੇ ਉਸ ਨੂੰ ਮੂਲਵਾਸੀ ਜੀਵਨ ਅਤੇ ਚਰਿੱਤਰ ਦੀ ਵਿਸ਼ੇਸ਼ ਸਮਝ ਪ੍ਰਦਾਨ ਕੀਤੀ। ਭਾਰਤ ਛੱਡਣ ਤੋਂ ਇੱਕ ਸਾਲ ਪਹਿਲਾਂ, ਉਸਨੇ ਦ ਕੰਮਲੀਟ ਇੰਡੀਅਨ ਹਾਊਸਕੀਪਰ ਐਂਡ ਕੁੱਕ ਪ੍ਰਕਾਸ਼ਿਤ ਕੀਤੀ ਜਿਸ ਵਿੱਚ ਭਾਰਤ ਦੇ ਘਰੇਲੂ ਪ੍ਰਬੰਧਨ ਦੇ ਸਾਰੇ ਪਹਿਲੂਆਂ ਬਾਰੇ ਯੂਰਪੀ ਔਰਤਾਂ ਨੂੰ ਵਿਸਤ੍ਰਿਤ ਨਿਰਦੇਸ਼ ਦਿੱਤੇ ਗਏ ਸਨ। 

1889 ਵਿੱਚ ਇਹ ਪਰਿਵਾਰ ਸਕਾਟਲੈਂਡ ਵਾਪਸ ਪਰਤ ਆਇਆ, ਅਤੇ ਉਸਨੇ ਉੱਥੇ ਲਿਖਣਾ ਜਾਰੀ ਰੱਖਿਆ। 1911 ਦੇ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ, ਉਸਦੇ ਸਭ ਤੋਂ ਵਧੀਆ ਕੰਮ ਵਿੱਚ ਦੋ ਲਘੂ ਕਹਾਣੀ ਸੰਗ੍ਰਹਿਆਂ, ਫਰਾਮ ਦ ਫ਼ਾਈਵ ਰਿਵਰਜ਼ ਐਂਡ ਟੇਲਸ ਆਫ ਦ ਪੰਜਾਬ ਵਿੱਚ ਸ਼ਾਮਿਲ ਹੈ। 

ਉਸ ਦੇ ਨਾਵਲ 'ਆਨ ਦ ਫੇਸ ਆਫ਼ ਦ ਵਾਟਰਸ' (1896) ਵਿੱਚ ਭਾਰਤੀ ਵਿਦਰੋਹ ਦੀਆਂ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ। ਉਸਨੇ ਭਾਰਤ ਦਾ ਲੋਕਪ੍ਰਿਯ ਇਤਿਹਾਸ ਵੀ ਲਿਖਿਆ। ਜੌਨ ਐੱਫ. ਰਿਦਿਕ ਨੇ ਸਟੀਲ ਦੇ ਦ ਹੋਸਟਸ ਆੱਫ ਦ ਲੌਰਡਜ਼ ਨੂੰ ਭਾਰਤੀ ਮਿਸ਼ਨਰੀਆਂ ਬਾਰੇ ਐਂਗਲੋ-ਇੰਡੀਅਨ ਲੇਖਕਾਂ ਦੁਆਰਾ ਲਿਖੇ "ਤਿੰਨ ਅਹਿਮ ਕੰਮਾਂ" ਵਿੱਚੋਂ ਇੱਕ ਦੱਸਿਆ ਹੈ। ਦੂਜਿਆਂ ਦੋ ਹਨ: ਵਿਲੀਅਮ ਵਿਲਸਨ ਹੰਟਰ ਦੀ ਦ ਓਲਡ ਮਿਸ਼ਨਰੀ (1895) ਅਤੇ ਐਲਿਸ ਪੈਰੀਨ ਦੀ ਆਈਡੋਲੇਟਰੀ (1909)।  ਭਾਰਤ ਵਿੱਚ ਉਸ ਦੇ ਹੋਰ ਸਾਹਿਤਕ ਸਹਿਯੋਗੀਆਂ ਵਿੱਚ ਬਿਥਿਆ ਮੈਰੀ ਕ੍ਰੋਕਰ ਵੀ ਸੀ।

ਪੁਸਤਕ ਸੂਚੀ 

ਫਲੋਰਾ ਏਨੀ ਸਟੀਲ 
ਪੰਜਾਬ ਦੀਆਂ ਲੋਕ ਕਥਾਵਾਂ (1894)  ਚਿੱਤਰਕਾਰ ਲੌਕਵੁਡ ਕਿਪਲਿੰਗ
  • Wide Awake Stories (1884)
  • From the Five Rivers (1893)
  • Miss Stuart's Legacy (1893)
  • Tales of the Punjab (1894)
  • The Flower of Forgiveness (1894)
  • The Potter's Thumb (1894)
  • Red Rowans (1895)
  • On the Face of the Waters (1896)
  • In the Permanent Way, and Other Stories (1897)
  • In the Tideway (1897)
  • The Complete Indian Housekeeper and Cook (1888)
  • The Hosts of the Lord (1900)
  • Voices in the Night (1900)
  • In the Guardianship of God (1903)
  • A Book of Mortals (1905)
  • India (1905)
  • A Sovereign Remedy (1906)
  • A Prince of Dreamers (1908)
  • India through the ages; a popular and picturesque history of Hindustan (1908)
  • King-Errant (1912)
  • The Adventures of Akbar (1913)
  • The Mercy of the Lord (1914)
  • Marmaduke (1917)
  • Mistress of Men (1918)
  • English Fairy Tales (1922)
  • A Tale of Indian Heroes (1923)
  • "Lâl"
  • A Cookery Book
  • Late Tales
  • The Curse of Eve
  • The Gift of the Gods
  • The Law of the Threshold
  • The Woman Question
  • The Garden Of Fidelity: Being The Autobiography Of Flora Annie Steel 1847–1929

ਹਵਾਲੇ

Tags:

ਫਲੋਰਾ ਏਨੀ ਸਟੀਲ ਨਿੱਜੀ ਜ਼ਿੰਦਗੀਫਲੋਰਾ ਏਨੀ ਸਟੀਲ ਲੇਖਣੀਫਲੋਰਾ ਏਨੀ ਸਟੀਲ ਪੁਸਤਕ ਸੂਚੀ ਫਲੋਰਾ ਏਨੀ ਸਟੀਲ ਹਵਾਲੇਫਲੋਰਾ ਏਨੀ ਸਟੀਲਬਰਤਾਨਵੀ ਰਾਜ

🔥 Trending searches on Wiki ਪੰਜਾਬੀ:

ਹਿੰਦੂ ਧਰਮਵਿਆਨਾਸੂਰਜਅਲਕਾਤਰਾਜ਼ ਟਾਪੂਰਾਮਕੁਮਾਰ ਰਾਮਾਨਾਥਨਵਾਰਿਸ ਸ਼ਾਹਦੋਆਬਾਯੂਕਰੇਨੀ ਭਾਸ਼ਾਆਈਐੱਨਐੱਸ ਚਮਕ (ਕੇ95)ਜਪਾਨਜਰਗ ਦਾ ਮੇਲਾਇੰਡੀਅਨ ਪ੍ਰੀਮੀਅਰ ਲੀਗਪੰਜਾਬੀ ਭੋਜਨ ਸੱਭਿਆਚਾਰਕਵਿਤਾਅਲੰਕਾਰ (ਸਾਹਿਤ)ਸ਼ਰੀਅਤਪਾਣੀ ਦੀ ਸੰਭਾਲਅਜਨੋਹਾਮਾਤਾ ਸੁੰਦਰੀਸੋਮਾਲੀ ਖ਼ਾਨਾਜੰਗੀਹੋਲਾ ਮਹੱਲਾ ਅਨੰਦਪੁਰ ਸਾਹਿਬਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਪੁਨਾਤਿਲ ਕੁੰਣਾਬਦੁੱਲਾਅੰਬੇਦਕਰ ਨਗਰ ਲੋਕ ਸਭਾ ਹਲਕਾਪਿੱਪਲਗੌਤਮ ਬੁੱਧਅਜੀਤ ਕੌਰਭਗਤ ਸਿੰਘਕੋਸਤਾ ਰੀਕਾਆਤਾਕਾਮਾ ਮਾਰੂਥਲਖੋਜਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਯੁੱਧ ਸਮੇਂ ਲਿੰਗਕ ਹਿੰਸਾਪੰਜਾਬ ਦੇ ਮੇਲੇ ਅਤੇ ਤਿਓੁਹਾਰਸੰਯੁਕਤ ਰਾਸ਼ਟਰ੧੯੯੯ਕਰਾਚੀਸ਼ਾਰਦਾ ਸ਼੍ਰੀਨਿਵਾਸਨਅਨੁਵਾਦਮੋਬਾਈਲ ਫ਼ੋਨਪਾਸ਼ ਦੀ ਕਾਵਿ ਚੇਤਨਾਆਨੰਦਪੁਰ ਸਾਹਿਬਗੁਰੂ ਰਾਮਦਾਸਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸਿੰਧੂ ਘਾਟੀ ਸੱਭਿਅਤਾਅਦਿਤੀ ਰਾਓ ਹੈਦਰੀਪੰਜਾਬੀ ਨਾਟਕਨਾਵਲਮੁਗ਼ਲਪੰਜਾਬ ਦੇ ਲੋਕ-ਨਾਚਖੀਰੀ ਲੋਕ ਸਭਾ ਹਲਕਾਪੰਜਾਬ ਦੇ ਤਿਓਹਾਰਵਲਾਦੀਮੀਰ ਪੁਤਿਨਨਰਿੰਦਰ ਮੋਦੀਹੁਸਤਿੰਦਰਅਕਾਲ ਤਖ਼ਤ28 ਅਕਤੂਬਰਸੰਭਲ ਲੋਕ ਸਭਾ ਹਲਕਾਗ਼ੁਲਾਮ ਮੁਸਤੁਫ਼ਾ ਤਬੱਸੁਮਵਿਆਕਰਨਿਕ ਸ਼੍ਰੇਣੀਵਰਨਮਾਲਾਮੇਡੋਨਾ (ਗਾਇਕਾ)ਲੋਧੀ ਵੰਸ਼ਦਿਲਕ੍ਰਿਸ ਈਵਾਂਸ22 ਸਤੰਬਰਸੱਭਿਆਚਾਰ ਅਤੇ ਮੀਡੀਆਦਰਸ਼ਨ ਬੁੱਟਰਬ੍ਰਿਸਟਲ ਯੂਨੀਵਰਸਿਟੀਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਲੋਕਧਾਰਾਤੇਲਅਨੀਮੀਆਸਾਊਥਹੈਂਪਟਨ ਫੁੱਟਬਾਲ ਕਲੱਬਏਡਜ਼🡆 More