ਪਤੀ ਪਤਨੀ

ਪਤੀ ਪਤਨੀ (ਜਰਮਨ: Das Ehepaa) ਫ੍ਰਾਂਜ਼ ਕਾਫਕਾ ਦੀ 1922 ਦੀ ਇੱਕ ਛੋਟੀ ਕਹਾਣੀ ਹੈ। ਇਹ ਮਰਨ ਉਪਰੰਤ ਬੀਮ ਬਾਉ ਡੇਰ ਚੀਨੀਸਚੇਨ ਮੌਅਰ ( ਬਰਲਿਨ, 1931) ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਵਿਲਾ ਅਤੇ ਐਡਵਿਨ ਮੁਇਰ ਦਾ ਕੀਤਾ ਪਹਿਲਾ ਅੰਗਰੇਜ਼ੀ ਅਨੁਵਾਦ 1933 ਵਿੱਚ ਲੰਡਨ ਵਿੱਚ ਮਾਰਟਿਨ ਸੇਕਰ ਨੇ ਪ੍ਰਕਾਸ਼ਿਤ ਕੀਤਾ ਸੀ। ਇਹ ਚੀਨ ਦੀ ਮਹਾਨ ਕੰਧ ਕਹਾਣੀਆਂ ਅਤੇ ਪ੍ਰਤੀਬਿੰਬ ( ਨਿਊਯਾਰਕ ਸਿਟੀ: ਸ਼ੌਕਨ ਬੁੱਕਸ, 1946) ਵਿੱਚ ਛਪੀ।

ਪਲਾਟ

ਕਹਾਣੀ ਇੱਕ ਵਪਾਰੀ ਦੀ ਹੈ ਜਿਸਦਾ ਮਨ ਨਹੀਂ ਲੱਗ ਰਿਹਾ। ਉਹ ਦਫਤਰ ਵਿਚ ਆਪਣੇ ਰੋਜ਼ਾਨਾ ਦੇ ਕੰਮਾਂ ਤੋਂ ਅੱਕ ਜਾਂਦਾ ਹੈ ਅਤੇ ਆਪਣੇ ਕੁਝ ਗਾਹਕਾਂ ਨਾਲ ਨਿੱਜੀ ਤੌਰ 'ਤੇ ਸੰਪਰਕ ਕਰਨ ਦਾ ਫੈਸਲਾ ਕਰਦਾ ਹੈ। ਉਨ੍ਹਾਂ ਵਿੱਚੋਂ ਇੱਕ, ਨੰਨਾ, ਇੱਕ ਬਜ਼ੁਰਗ ਵਿਅਕਤੀ ਹੈ ਜਿਸ ਨਾਲ ਉਸਦਾ ਪਹਿਲਾਂ ਨਿੱਜੀ ਅਤੇ ਵਪਾਰਕ ਸੰਪਰਕ ਰਿਹਾ ਹੈ। ਉਹ ਨੰਨਾ ਨੂੰ ਉਸਦੇ ਘਰ ਮਿਲਦਾ ਹੈ, ਅਤੇ ਨੋਟ ਕਰਦਾ ਹੈ ਕਿ ਉਹ ਕਿੰਨਾ ਕਮਜ਼ੋਰ ਹੋ ਗਿਆ ਹੈ। ਨੰਨਾ ਬੁੱਢਾ ਅਤੇ ਬਿਮਾਰ ਹੈ, ਪਰ ਅਜੇ ਵੀ ਮਾਨਸਿਕ ਤੌਰ 'ਤੇ ਪਹਿਲਾਂ ਵਾਂਗ ਤਿੱਖਾ ਹੈ, ਅਤੇ ਕਾਰੋਬਾਰੀ ਪ੍ਰਸਤਾਵ ਨੂੰ ਓਨਾ ਹੁੰਗਾਰਾ ਨਹੀਂ ਭਰਦਾ ਜਿੰਨੀ ਕਹਾਣੀਕਾਰ ਨੂੰ ਉਮੀਦ ਸੀ। ਇਸ ਤੋਂ ਇਲਾਵਾ, ਨੰਨਾ ਦੀ ਪਤਨੀ ਬੁੱਢੀ ਹੈ, ਉਹ ਸਾਵਧਾਨ, ਜੀਵੰਤ ਅਤੇ ਆਪਣੇ ਪਤੀ ਦਾ ਧਿਆਨ ਰਖਦੀ ਹੈ। ਇੱਕ ਬਿੰਦੂ 'ਤੇ ਲਗਦਾ ਹੈ ਕਿ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਹੈ, ਪਰ ਉਹ ਅਸਲ ਵਿੱਚ ਸੌਂ ਰਿਹਾ ਹੈ। ਬਿਰਤਾਂਤਕਾਰ ਦਾ ਪ੍ਰਗਟ ਕੀਤਾ ਗਿਆ ਡਰ ਸਿਰਫ ਉਸਦੀਆਂ ਆਪਣੀਆਂ ਕਮਜ਼ੋਰੀਆਂ ਨੂੰ ਵਧਾਉਂਦਾ ਹੈ, ਅਤੇ ਪਤਨੀ ਉਸ ਦੀ ਸਰਪ੍ਰਸਤੀ ਕਰਦੀ ਹੈ ਜਦੋਂ ਉਹ ਇਕੱਲਾ ਜਾਂਦਾ ਹੈ।

ਵਿਸ਼ਲੇਸ਼ਣ

ਭਾਵੇਂ ਵਿਦਵਾਨਾਂ ਨੇ ਕਾਫਕਾ ਨੂੰ ਕਈ ਵਾਰ ਔਰਤਾਂ ਨੂੰ ਭਰਮਾਉਣ ਵਾਲੀਆਂ, ਵਿਨਾਸ਼ਕਾਰੀ ਸ਼ਕਤੀਆਂ ਵਜੋਂ ਦਰਸਾਉਂਦਾ ਨੋਟ ਕੀਤਾ ਹੈ, ਇਹ ਕਹਾਣੀ ਪਤਨੀ ਨੂੰ ਇੱਕ ਵਫ਼ਾਦਾਰ ਅਤੇ ਸੁਰੱਖਿਆ ਪ੍ਰਦਾਨ ਕਰਨ ਵਾਲ਼ੀ ਸ਼ਕਤੀ ਵਜੋਂ ਚਿਤਰਿਆ ਗਿਆ ਹੈ। ਇਸ ਤੋਂ ਇਲਾਵਾ, ਔਰਤ ਵਿਆਹ ਵਿਚ ਪੂਰੀ ਤਰ੍ਹਾਂ ਲੀਨ ਹੋ ਜਾਂਦੀ ਹੈ, ਪਤੀ ਦੇ ਜੀਵਨ ਵਿਚ ਫ਼ਾਇਦੇਮੰਦ ਅਤੇ ਰੁਕਾਵਟ ਦੋਵੇਂ ਹੈ।

ਹਵਾਲੇ

Tags:

wiktionary:posthumouslyਜਰਮਨ ਭਾਸ਼ਾਨਿਊਯਾਰਕ ਸ਼ਹਿਰਨਿੱਕੀ ਕਹਾਣੀਫ਼ਰਾਂਜ਼ ਕਾਫ਼ਕਾਬਰਲਿਨ

🔥 Trending searches on Wiki ਪੰਜਾਬੀ:

ਬੁੱਲ੍ਹੇ ਸ਼ਾਹਸਵਿਤਾ ਭਾਬੀਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਜਨੇਊ ਰੋਗਗੁਰਦੁਆਰਿਆਂ ਦੀ ਸੂਚੀਉਮਰਵਾਰਮਾਂਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸਿੰਧੂ ਘਾਟੀ ਸੱਭਿਅਤਾਮਾਤਾ ਸਾਹਿਬ ਕੌਰਮੂਲ ਮੰਤਰਸਾਕਾ ਸਰਹਿੰਦਜਸਵੰਤ ਸਿੰਘ ਖਾਲੜਾਚਾਰ ਸਾਹਿਬਜ਼ਾਦੇਡਾ. ਹਰਸ਼ਿੰਦਰ ਕੌਰਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਕੁਦਰਤਪੰਜਾਬੀ ਇਕਾਂਗੀ ਦਾ ਇਤਿਹਾਸਪਾਚਨਰੱਬਪੰਜਾਬੀ ਯੂਨੀਵਰਸਿਟੀਲੋਕ ਵਾਰਾਂਗੁਰਦੁਆਰਾ ਅੜੀਸਰ ਸਾਹਿਬਖੋ-ਖੋਨਾਟ-ਸ਼ਾਸਤਰਗੁਰੂ ਗ੍ਰੰਥ ਸਾਹਿਬਭਾਈਚਾਰਾਬ੍ਰਹਿਮੰਡਪੰਜਾਬੀ ਰੀਤੀ ਰਿਵਾਜਵਿਸ਼ਵਾਸਸੰਯੁਕਤ ਰਾਜਅਮਰਿੰਦਰ ਸਿੰਘ ਰਾਜਾ ਵੜਿੰਗਭਾਈ ਗੁਰਦਾਸ ਦੀਆਂ ਵਾਰਾਂਗੁਰਦਿਆਲ ਸਿੰਘਭਗਤ ਧੰਨਾ ਜੀਆਨ-ਲਾਈਨ ਖ਼ਰੀਦਦਾਰੀਗੁਰੂ ਗੋਬਿੰਦ ਸਿੰਘਟਰਾਂਸਫ਼ਾਰਮਰਸ (ਫ਼ਿਲਮ)ਜਲ੍ਹਿਆਂਵਾਲਾ ਬਾਗ ਹੱਤਿਆਕਾਂਡਰਾਗ ਸੋਰਠਿਪੰਜਾਬ ਦਾ ਇਤਿਹਾਸਪੰਜਾਬ (ਭਾਰਤ) ਦੀ ਜਨਸੰਖਿਆਚੌਪਈ ਸਾਹਿਬਸਾਰਾਗੜ੍ਹੀ ਦੀ ਲੜਾਈਬਠਿੰਡਾਪੰਜਾਬ , ਪੰਜਾਬੀ ਅਤੇ ਪੰਜਾਬੀਅਤਭੀਮਰਾਓ ਅੰਬੇਡਕਰਤੀਆਂਤੂੰਬੀਰਬਿੰਦਰਨਾਥ ਟੈਗੋਰਬੁੱਧ ਗ੍ਰਹਿਪੰਜਾਬੀ ਕਹਾਣੀਅਰਦਾਸਕਿੱਸਾ ਕਾਵਿਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਸਿਕੰਦਰ ਮਹਾਨਗਿਆਨੀ ਦਿੱਤ ਸਿੰਘਨਰਿੰਦਰ ਸਿੰਘ ਕਪੂਰਭਾਖੜਾ ਡੈਮਖਡੂਰ ਸਾਹਿਬਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਸੇਵਾਭਗਤੀ ਲਹਿਰਸੁਜਾਨ ਸਿੰਘਪਹਿਲੀ ਸੰਸਾਰ ਜੰਗਓਂਜੀਤਾਨਸੇਨਕਾਨ੍ਹ ਸਿੰਘ ਨਾਭਾਵਿਕੀਮੀਡੀਆ ਤਹਿਰੀਕਗੁਰੂ ਤੇਗ ਬਹਾਦਰਵਾਈ (ਅੰਗਰੇਜ਼ੀ ਅੱਖਰ)ਕੈਲੀਫ਼ੋਰਨੀਆਦੁਨੀਆ ਦੇ 10 ਮਹਾਨ ਜਰਨੈਲਾਂ ਦੀ ਸੂਚੀ🡆 More