ਹਿੰਦ ਮਹਾਂਸਾਗਰ: ਮਹਾਂਸਾਗਰ

ਹਿੰਦ ਮਹਾਂਸਾਗਰ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਸਮੁੰਦਰੀ-ਖੰਡ (ਮਹਾਂਸਾਗਰ) ਹੈ ਜਿਸ ਵਿੱਚ ਧਰਤੀ ਦੇ ਤਲ ਉਤਲੇ ਪਾਣੀ ਦਾ 20% ਹਿੱਸਾ ਮੌਜੂਦ ਹੈ। ਇਸਦੀਆਂ ਹੱਦਾਂ ਉੱਤਰ ਵੱਲ ਏਸ਼ੀਆ— ਭਾਰਤ ਸਮੇਤ, ਜਿੱਥੋਂ ਇਸਦਾ ਨਾਮ ਆਇਆ ਹੈ ਨਾਲ, ਪੱਛਮ ਵੱਲ ਅਫ਼ਰੀਕਾ ਨਾਲ, ਪੂਰਬ ਵੱਲ ਆਸਟ੍ਰੇਲੀਆ ਨਾਲ ਅਤੇ ਦੱਖਣ ਵੱਲ ਦੱਖਣੀ ਮਹਾਂਸਾਗਰ (ਜਾਂ, ਪਰਿਭਾਸ਼ਾ ਮੁਤਾਬਕ, ਅੰਟਾਰਕਟਿਕਾ) ਨਾਲ ਲੱਗਦੀਆਂ ਹਨ।

ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ
ਹਿੰਦ ਮਹਾਂਸਾਗਰ, ਅੰਟਾਰਕਟਿਕ ਖੇਤਰ ਤੋਂ ਬਗੈਰ

ਜਗਤ ਮਹਾਂਸਾਗਰ ਦੇ ਇੱਕ ਅੰਗ ਵਜੋਂ, ਹਿੰਦ ਮਹਾਂਸਾਗਰ ਨੂੰ ਅੰਧ ਮਹਾਂਸਾਗਰ ਨਾਲੋਂ 20° ਪੂਰਬ ਦੁਪਹਿਰ-ਰੇਖਾ, ਜੋ ਅਗੁਲਹਾਸ ਅੰਤਰੀਪ ਤੋਂ ਦੱਖਣ ਵੱਲ ਨੂੰ ਜਾਂਦੀ ਹੈ, ਅਤੇ ਪ੍ਰਸ਼ਾਂਤ ਮਹਾਂਸਾਗਰ ਨਾਲੋਂ 146°55' ਪੂਰਬ ਦੁਪਹਿਰ-ਰੇਖਾ ਦੀ ਮਦਦ ਨਾਲ ਰੇਖਾਂਕਤ ਕੀਤਾ ਗਿਆ ਹੈ। ਇਸਦੀ ਸਭ ਤੋਂ ਉੱਤਰੀ ਪਹੁੰਚ ਫ਼ਾਰਸੀ ਖਾੜੀ ਵਿੱਚ ਤਕਰੀਬਨ 30° ਉੱਤਰ ਅਕਸ਼ਾਂਸ਼ ਤੱਕ ਹੈ। ਅਫ਼ਰੀਕਾ ਅਤੇ ਆਸਟ੍ਰੇਲੀਆ ਦੀਆਂ ਸਭ ਤੋਂ ਹੇਠਲੀਆਂ ਨੋਕਾਂ ਵਿਚਕਾਰ ਇਸ ਮਹਾਂਸਾਗਰ ਦੀ ਚੌੜਾਈ ਲਗਭਗ 10,000 ਕਿ.ਮੀ. ਹੈ ਅਤੇ ਇਸਦਾ ਖੇਤਰਫਲ ਫ਼ਾਰਸੀ ਖਾੜੀ ਅਤੇ ਲਾਲ ਸਾਗਰ ਸਮੇਤ 73,556,000 ਵਰਗ ਕਿ.ਮੀ. ਹੈ।

ਅੰਦਾਜ਼ੇ ਮੁਤਾਬਕ ਇਸਦਾ ਘਣ-ਫ਼ਲ 292,131,000 ਘਣ ਕਿ.ਮੀ. ਮੰਨਿਆ ਜਾਂਦਾ ਹੈ। ਮਹਾਂਦੀਪੀ ਕਿਨਾਰਿਆਂ 'ਤੇ ਬਹੁਤ ਸਾਰੇ ਟਾਪੂ ਜੜੇ ਹੋਏ ਹਨ। ਇਸ ਮਹਾਂਸਾਗਰ ਵਿਚਲੇ ਟਾਪੂਨੁਮਾ ਦੇਸ਼ ਹਨ: ਮੈਡਾਗਾਸਕਰ (ਦੁਨੀਆ ਦਾ ਚੌਥਾ ਸਭ ਤੋਂ ਵੱਡਾ ਟਾਪੂ), ਕਾਮਾਰੋਸ, ਸੇਸ਼ੈੱਲ, ਮਾਲਦੀਵ, ਮਾਰੀਸ਼ਸ ਅਤੇ ਸ੍ਰੀਲੰਕਾ

ਇੰਡੋਨੇਸ਼ੀਆ ਦਾ ਟਾਪੂ-ਸਮੂਹ ਇਸਦੀਆਂ ਪੂਰਬੀ ਸਰਹੱਦਾ ਨੂੰ ਛੋਂਹਦਾ ਹੈ।

ਭੂਗੋਲ

ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ 
ਹਿੰਦ ਮਹਾਂਸਾਗਰ ਦਾ ਡੂੰਘਾਈ-ਵਿਸ਼ੇਸ਼ ਨਕਸ਼ਾ

ਅਫ਼ਰੀਕੀ, ਭਾਰਤੀ ਅਤੇ ਅੰਟਾਰਕਟਿਕ ਪਰਤੀ ਪਲੇਟਾਂ ਹਿੰਦ ਮਹਾਂਸਾਗਰ ਵਿੱਚ ਰਾਡਰਿਗਜ਼ ਤੀਹਰੇ ਬਿੰਦੂ ਨਾਮ ਦੀ ਥਾਂ 'ਤੇ ਮਿਲਦੀਆਂ ਹਨ। ਇਸ ਤਰ੍ਹਾਂ ਬਣੀਆਂ ਪੂਰਬੀ, ਪੱਛਮੀ ਅਤੇ ਦੱਖਣੀ ਹੌਜ਼ੀਆਂ ਨੂੰ ਉੱਭਰੀ ਰੇਖਾਵਾਂ ਨੇ ਉਪ-ਹੌਜ਼ੀਆਂ ਵਿੱਚ ਵੰਡਿਆ ਹੋਇਆ ਹੈ। ਇਹਨਾਂ ਜੋੜਾਂ ਦੀ ਨਿਸ਼ਾਨੀ ਮੱਧ-ਮਹਾਂਸਾਗਰੀ ਉੱਭਰੀਆਂ ਰੇਖਾਵਾਂ ਦੀਆਂ ਸ਼ਾਖਾਵਾਂ ਹਨ, ਜੋ ਪੁੱਠੀ "Y" (ਵਾਈ) ਬਣਾਉਂਦੀਆਂ ਹਨ ਅਤੇ ਜਿਹਨਾਂ ਦੀ ਮੁੱਖ ਡੰਡਲ ਮੁੰਬਈ (ਭਾਰਤ) ਕੋਲ ਸਥਿਤ ਮਹਾਂਦੀਪੀ ਵਾਧਰੇ ਦੇ ਕਿਨਾਰੇ ਤੋਂ ਸ਼ੁਰੂ ਹੋ ਕੇ ਦੱਖਣ ਵੱਲ ਨੂੰ ਜਾਂਦੀ ਹੈ।

ਪ੍ਰਮੁੱਖ ਗਲ-ਘੋਟੂ ਥਾਂਵਾਂ ਹਨ: ਬਬ ਅਲ ਮੰਦੇਬ, ਹੋਰਮੂਜ਼ ਜਲ-ਡਮਰੂ, ਲੋਂਬੋਕ ਜਲ-ਡਮਰੂ, ਮਲੱਕਾ ਜਲ-ਡਮਰੂ ਅਤੇ ਪਾਕ ਜਲ-ਡਮਰੂ। ਸਮੁੰਦਰਾਂ ਦੀ ਸੂਚੀ 'ਚ ਐਡਨ ਦੀ ਖਾੜੀ, ਅੰਡੇਮਾਨ ਸਾਗਰ, ਅਰਬ ਸਾਗਰ, ਬੰਗਾਲ ਦੀ ਖਾੜੀ, ਮਹਾਨ ਆਸਟ੍ਰੇਲੀਆਈ ਖਾੜੀ, ਲਕਸ਼ਦੀਪ ਸਾਗਰ, ਮੱਨਾਰ ਦੀ ਖਾੜੀ, ਮੋਜ਼ੈਂਬੀਕ ਖਾੜੀ, ਓਮਾਨ ਦੀ ਖਾੜੀ, ਫ਼ਾਰਸੀ ਖਾੜੀ, ਲਾਲ ਸਾਗਰ ਅਤੇ ਹੋਰ ਸਹਾਇਕ ਜਲ-ਪਿੰਡ ਸ਼ਾਮਲ ਹਨ। ਹਿੰਦ ਮਹਾਂਸਾਗਰ ਨੂੰ ਬਣਾਵਟੀ ਤੌਰ 'ਤੇ ਸਵੇਜ਼ ਨਹਿਰ, ਜੋ ਕਿ ਲਾਲ ਸਾਗਰ ਵੱਲੋਂ ਪਹੁੰਚਯੋਗ ਹੈ, ਦੀ ਮਦਦ ਨਾਲ ਭੂ-ਮੱਧ ਸਾਗਰ ਨਾਲ ਜੋੜਿਆ ਹੋਇਆ ਹੈ।

ਹੱਦਾਂ

ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ 
ਹਿੰਦ ਮਹਾਂਸਾਗਰ ਦੀ ਹੱਦ ਉੱਤਰ ਵਿੱਚ ਲਕਸ਼ਦੀਪ ਟਾਪੂਆਂ ਨਾਲ ਲੱਗਦੀ ਹੈ।

ਹਿੰਦ ਮਹਾਂਸਾਗਰ ਦੱਖਣੀ ਏਸ਼ੀਆ ਹੇਠ ਪੈਂਦਾ ਹੈ ਅਤੇ ਅਫ਼ਰੀਕਾ ਅਤੇ ਏਸ਼ੀਆਂ ਨੂੰ ਵੱਖਰਾ ਕਰਦਾ ਹੈ।

ਅੰਤਰਰਾਸ਼ਟਰੀ ਜਲ-ਨਕਸ਼ਾਕਸ਼ੀ ਸੰਗਠਨ (IHO) ਦੇ ਪ੍ਰਕਾਸ਼ਨ Limits of Oceans and Seas (ਲਿਮਿਟਜ਼ ਆਫ਼ ਓਸ਼ਨਜ਼ ਐਂਡ ਸੀਜ਼) ਦੀ ਤੀਜੀ ਜਿਲਦ ਦੇ ਮੁਤਾਬਕ ਹਿੰਦ ਮਹਾਂਸਾਗਰ ਦੀਆਂ ਹੱਦਾਂ (ਵਿੱਚ ਪੈਂਦੇ ਸਮੁੰਦਰਾਂ ਤੋਂ ਛੁੱਟ) ਹੇਠ ਲਿਖੇ ਅਨੁਸਾਰ ਹਨ:

ਉੱਤਰ ਵੱਲ: ਅਰਬ ਸਾਗਰ ਅਤੇ ਲਕਸ਼ਦੀਪ ਸਾਗਰ ਦੀਆਂ ਦੱਖਣੀ ਹੱਦਾਂ, ਬੰਗਾਲ ਦੀ ਖਾੜੀ, ਦੀਆਂ ਦੱਖਣੀ ਹੱਦਾਂ, ਪੂਰਬ ਭਾਰਤੀ ਟਾਪੂ-ਸਮੂਹ ਦੀਆਂ ਦੱਖਣੀ ਹੱਦਾਂ ਅਤੇ ਮਹਾਨ ਆਸਟ੍ਰੇਲੀਆਈ ਖਾੜੀ ਦੀਆਂ ਦੱਖਣੀ ਹੱਦਾਂ।

ਪੱਛਮ ਵੱਲ: ਅਗੁਲਹਾਸ ਅੰਤਰੀਪ, ਤੋਂ ੨੦° ਪੂਰਬ ਦੁਪਹਿਰੀ-ਰੇਖਾ ਦੇ ਨਾਲ-ਨਾਲ ਅੰਟਾਰਕਟਿਕਾ ਮਹਾਂਦੀਪਾ ਤੱਕ।

ਪੂਰਬ ਵੱਲ: ਤਸਮਾਨੀਆਂ ਦਾ ਦੱਖਣੀ ਬਿੰਦੂ, ਦੱਖਣ-ਪੂਰਬੀ ਅੰਤਰੀਪ, ਤੋਂ ੧੪੬°੫੫' ਪੂਰਬ ਦੁਪਹਿਰੀ-ਰੇਖਾ ਦੇ ਨਾਲ-ਨਾਲ ਅੰਟਾਰਕਟਿਕਾ ਮਹਾਂਦੀਪਾ ਤੱਕ।

ਦੱਖਣ ਵੱਲ: ਅੰਟਾਰਕਟਿਕਾ ਮਹਾਂਦੀਪ।

ਨੋਟ ਕਰੋ ਕਿ ਇਸ ਪਰਿਭਾਸ਼ਾ ਵਿੱਚ ਸੰਗਠਨ ਵੱਲੋਂ ਵੱਖਰੇ ਤੌਰ 'ਤੇ ਪਰਿਭਾਸ਼ਤ ਕੰਨੀ ਦੇ ਸਾਗਰਾਂ, ਜਿਵੇਂ ਕਿ ਅਰਬ ਸਾਗਰ ਜਾਂ ਬੰਗਾਲ ਦੀ ਖਾੜੀ, ਨੂੰ ਸ਼ਾਮਲ ਨਹੀਂ ਕੀਤਾ ਗਿਆ ਭਾਵੇਂ ਇਹ ਹਿੰਦ-ਮਹਾਂਸਾਗਰ ਦਾ ਹਿੱਸਾ ਮੰਨੇ ਜਾਂਦੇ ਹਨ।

ਨੋਟ

ਸੱਭਿਆਚਾਰ ਅਤੇ ਸਾਹਿਤ

ਪੁਰਾਤਨ ਸੰਸਕ੍ਰਿਤ ਸਾਹਿਤ ਵਿੱਚ ਹਿੰਦ ਮਹਾਂਸਾਗਰ ਨੂੰ ਰਤਨਾਕਰ ਕਿਹਾ ਗਿਆ ਹੈ, ਜਿਸਦਾ ਭਾਵ ਹੈ "ਜਵਾਹਰਾਂ ਦਾ ਨਿਰਮਾਤਾ (ਰਚਨਹਾਰ)"

ਇਸਨੂੰ ਅੰਗਰੇਜ਼ੀ ਵਿੱਚ ਇੰਡੀਅਨ ਓਸ਼ਨ ਅਤੇ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਹਿੰਦ ਮਹਾਂਸਾਗਰ ਹੀ ਕਿਹਾ ਜਾਂਦਾ ਹੈ।

ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ

ਮੋਟੇ ਰੂਪ ਵਿੱਚ ਘੜੀ ਦੇ ਰੁਖ਼ ਨਾਲ ਚੱਲਦਿਆਂ, ਹਿੰਦ ਮਹਾਂਸਾਗਰ ਦੇ ਤਟ ਨਾਲ ਲੱਗਦੇ ਦੇਸ਼ ਅਤੇ ਇਲਾਕੇ ਹਨ:

ਅਫ਼ਰੀਕਾ

ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਦੱਖਣੀ ਅਫ਼ਰੀਕਾ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਮੋਜ਼ੈਂਬੀਕ, ਫਰਮਾ:Country data ਮੈਡਾਗਾਸਕਰ, ਫਰਮਾ:Country data ਫ਼ਰਾਂਸੀਸੀ ਦੱਖਣੀ ਅਤੇ ਅੰਟਾਰਕਟਿਕ ਇਲਾਕੇ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਫ਼ਰਾਂਸ (ਰੇਯੂਨੀਅਨ, ਮੇਯੋਟ), ਫਰਮਾ:Country data ਮਾਰੀਸ਼ਸ, ਫਰਮਾ:Country data ਕਾਮਾਰੋਸ, ਫਰਮਾ:Country data ਤਨਜ਼ਾਨੀਆ, ਫਰਮਾ:Country data ਸੇਸ਼ੈੱਲ, ਫਰਮਾ:Country data ਕੀਨੀਆ, ਫਰਮਾ:Country data ਸੋਮਾਲੀਆ, ਫਰਮਾ:Country data ਜੀਬੂਤੀ, ਫਰਮਾ:Country data ਇਰੀਤਰੀਆ, ਫਰਮਾ:Country data ਸੂਡਾਨ, ਫਰਮਾ:Country data ਮਿਸਰ

ਏਸ਼ੀਆ

ਫਰਮਾ:Country data ਮਿਸਰ (ਸਿਨਾਈ ਪਰਾਇਦੀਪ), ਫਰਮਾ:Country data ਇਜ਼ਰਾਈਲ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਜਾਰਡਨ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਸਾਊਦੀ ਅਰਬ, ਫਰਮਾ:Country data ਯਮਨ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਓਮਾਨ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਸੰਯੁਕਤ ਅਰਬ ਅਮੀਰਾਤ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਕਤਰ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਬਹਿਰੀਨ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਕੁਵੈਤ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਇਰਾਕ, ਫਰਮਾ:Country data ਇਰਾਨ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਪਾਕਿਸਤਾਨ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਭਾਰਤ, ਫਰਮਾ:Country data ਮਾਲਦੀਵ, ਫਰਮਾ:Country data ਬਰਤਾਨਵੀ ਭਾਰਤੀ ਸਮੁੰਦਰੀ ਇਲਾਕੇ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਸ੍ਰੀਲੰਕਾ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਬੰਗਲਾਦੇਸ਼, ਫਰਮਾ:Country data ਬਰਮਾ (ਮਿਆਂਆਰ), ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਥਾਈਲੈਂਡ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਮਲੇਸ਼ੀਆ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਇੰਡੋਨੇਸ਼ੀਆ, ਫਰਮਾ:Country data ਕੋਕੋਸ (ਕੀਲਿੰਗ) ਟਾਪੂ, ਫਰਮਾ:Country data ਕ੍ਰਿਸਮਸ ਟਾਪੂ

ਆਸਟ੍ਰੇਲੇਸ਼ੀਆ

ਫਰਮਾ:Country data ਆਸਟ੍ਰੇਲੀਆ ਐਸ਼ਮੋਰ ਅਤੇ ਕਾਰਟਿਅਰ ਟਾਪੂ, ਹਿੰਦ ਮਹਾਂਸਾਗਰ: ਭੂਗੋਲ, ਸੱਭਿਆਚਾਰ ਅਤੇ ਸਾਹਿਤ, ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ  ਇੰਡੋਨੇਸ਼ੀਆ, ਫਰਮਾ:Country data ਪੂਰਬੀ ਤਿਮੋਰ, ਫਰਮਾ:Country data ਆਸਟ੍ਰੇਲੀਆ

ਦੱਖਣੀ ਹਿੰਦ ਮਹਾਂਸਾਗਰ

ਫਰਮਾ:Country data ਆਸਟ੍ਰੇਲੀਆ ਹਰਡ ਟਾਪੂ ਅਤੇ ਮੈਕਡਾਨਲਡ ਟਾਪੂ, ਫਰਮਾ:Country data ਫ਼ਰਾਂਸੀਸੀ ਦੱਖਣੀ ਅਤੇ ਅੰਟਾਰਕਟਿਕ ਇਲਾਕੇ

ਕੰਨੀ ਦੇ ਸਮੁੰਦਰ

ਹਿੰਦ ਮਹਾਂਸਾਗਰ ਦੇ ਕੰਨੀ ਦੇ ਸਮੁੰਦਰ, ਖਾੜੀਆਂ, ਜਲ-ਡਮਰੂ ਆਦਿ ਹਨ:

  • ਅਰਬ ਸਾਗਰ
  • ਫ਼ਾਰਸੀ ਖਾੜੀ
  • ਲਾਲ ਸਾਗਰ
  • ਓਮਾਨ ਦੀ ਖਾੜੀ
  • ਬਬ-ਅਲ-ਮੰਦੇਬ ਦਾ ਜਲ-ਡਮਰੂ
  • ਕੱਛ ਦੀ ਖਾੜੀ
  • ਖੰਬਤ ਦੀ ਖਾੜੀ
  • ਪਾਕ ਜਲ-ਡਮਰੂ
  • ਬੰਗਾਲ ਦੀ ਖਾੜੀ
  • ਅੰਡੇਮਾਨ ਸਾਗਰ
  • ਮਲੱਕਾ ਜਲ-ਡਮਰੂ
  • ਮੈਡਾਗਾਸਕਰ ਜਲ-ਡਮਰੂ
  • ਮਹਾਨ ਆਸਟ੍ਰੇਲੀਆਈ ਖਾੜੀ
  • ਮੱਨਾਰ ਦੀ ਖਾੜੀ

ਹਵਾਲੇ

Tags:

ਹਿੰਦ ਮਹਾਂਸਾਗਰ ਭੂਗੋਲਹਿੰਦ ਮਹਾਂਸਾਗਰ ਸੱਭਿਆਚਾਰ ਅਤੇ ਸਾਹਿਤਹਿੰਦ ਮਹਾਂਸਾਗਰ ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇਹਿੰਦ ਮਹਾਂਸਾਗਰ ਕੰਨੀ ਦੇ ਸਮੁੰਦਰਹਿੰਦ ਮਹਾਂਸਾਗਰ ਹਵਾਲੇਹਿੰਦ ਮਹਾਂਸਾਗਰਅਫ਼ਰੀਕਾਅੰਟਾਰਕਟਿਕਾਆਸਟ੍ਰੇਲੀਆਏਸ਼ੀਆਦੁਨੀਆਂਦੱਖਣੀ ਮਹਾਂਸਾਗਰਧਰਤੀਪਾਣੀਭਾਰਤ

🔥 Trending searches on Wiki ਪੰਜਾਬੀ:

ਹੈਰੋਇਨਵਾਰਿਸ ਸ਼ਾਹਦਾਰਸ਼ਨਿਕਬਾਵਾ ਬਲਵੰਤਪੰਜਾਬੀ ਨਾਟਕ ਦਾ ਤੀਜਾ ਦੌਰਸਿਮਰਨਜੀਤ ਸਿੰਘ ਮਾਨਪ੍ਰਗਤੀਵਾਦਨਾਰੀਵਾਦਮਦਰ ਟਰੇਸਾਬੜੂ ਸਾਹਿਬਪ੍ਰਦੂਸ਼ਣਮਲਹਾਰ ਰਾਓ ਹੋਲਕਰਗੁਰੂ ਨਾਨਕ ਜੀ ਗੁਰਪੁਰਬਸਿੰਘ ਸਭਾ ਲਹਿਰਜਨਮ ਸੰਬੰਧੀ ਰੀਤੀ ਰਿਵਾਜਵਰਿਆਮ ਸਿੰਘ ਸੰਧੂਮਈ ਦਿਨਮੌਤ ਦੀਆਂ ਰਸਮਾਂਯਾਹੂ! ਮੇਲਮਾਝੀਆਈਪੀ ਪਤਾਕਿਰਿਆਬੋਹੜਚੰਡੀ ਦੀ ਵਾਰਬਾਜ਼ਪਾਣੀ ਦੀ ਸੰਭਾਲਸਆਦਤ ਹਸਨ ਮੰਟੋਖਡੂਰ ਸਾਹਿਬਸਾਹਿਤ ਦਾ ਇਤਿਹਾਸਵਾਕੰਸ਼ਗੁਰੂ ਗ੍ਰੰਥ ਸਾਹਿਬਸਾਈਕਲਹਾੜੀ ਦੀ ਫ਼ਸਲਭਾਰਤ ਦੀ ਸੁਪਰੀਮ ਕੋਰਟਪੰਜਾਬ ਦੀ ਰਾਜਨੀਤੀਨੌਰੋਜ਼ਸੀ++ਗੁਰਦੁਆਰਾ ਬਾਬਾ ਬਕਾਲਾ ਸਾਹਿਬਸ਼ਿਵਾ ਜੀ2023ਸਿਧ ਗੋਸਟਿਤੰਤੂ ਪ੍ਰਬੰਧਗੁਰੂ ਹਰਿਰਾਇਮਹਿੰਦਰ ਸਿੰਘ ਧੋਨੀਵੇਦਅਨੀਮੀਆਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਵਾਰਪੰਜਾਬ, ਭਾਰਤਰੈੱਡ ਕਰਾਸਰਤਨ ਟਾਟਾਪਾਣੀਅਨੰਦ ਸਾਹਿਬਮਨੁੱਖੀ ਦਿਮਾਗਵਹਿਮ ਭਰਮਲੋਕ ਮੇਲੇਕਿਤਾਬਬਾਲ ਗੰਗਾਧਰ ਤਿਲਕਮਹਾਨ ਕੋਸ਼ਸੰਯੁਕਤ ਰਾਜਮਿਸਲਰਹਿਰਾਸਆਤਮਾਪੰਜਾਬਝੋਨਾਜਾਵਾ (ਪ੍ਰੋਗਰਾਮਿੰਗ ਭਾਸ਼ਾ)ਨਿਬੰਧਕਬੀਰਪੰਜਾਬੀ ਸੱਭਿਆਚਾਰਪਾਸ਼ ਦੀ ਕਾਵਿ ਚੇਤਨਾਮਾਰਕਸਵਾਦਸੋਨਾਹੇਮਕੁੰਟ ਸਾਹਿਬ🡆 More