ਯਹੂਦੀ ਘੱਲੂਘਾਰਾ

ਯਹੂਦੀ ਘੱਲੂਘਾਰਾ ਜਾਂ ਹੋਲੋਕਾਸਟ (ਯੂਨਾਨੀ ὁλόκαυστος holókaustos ਤੋਂ: hólos, ਸਮੁੱਚਾ ਅਤੇ kaustós, ਝੁਲਸਿਆ) ਜਿਹਨੂੰ ਸ਼ੋਆਹ (ਹਿਬਰੂ: השואה, ਹਾਸ਼ੋਆਹ, ਆਫ਼ਤ; ਯਿੱਦੀ: חורבן, ਚੁਰਬਨ ਜਾਂ ਹੁਰਬਨ, ਤਬਾਹੀ ਲਈ ਹਿਬਰੂ ਸ਼ਬਦ) ਵੀ ਆਖਿਆ ਜਾਂਦਾ ਹੈ, ਦੂਜੀ ਵਿਸ਼ਵ ਜੰਗ ਦੌਰਾਨ ਲਗਭਗ ਸੱਠ ਲੱਖ ਯਹੂਦੀਆਂ ਦੀ ਨਸਲਕੁਸ਼ੀ ਜਾਂ ਕਤਲੇਆਮ ਸੀ। ਇਹ ਨਸਲਕੁਸ਼ੀ ਅਡੋਲਫ਼ ਹਿਟਲਰ ਅਤੇ ਨਾਜ਼ੀ ਪਾਰਟੀ ਦੀ ਰਹਿਨੁਮਾਈ ਹੇਠਲੇ ਨਾਜ਼ੀ ਜਰਮਨੀ ਰਾਹੀਂ ਕਰਵਾਇਆ ਗਿਆ, ਸਰਕਾਰ ਦੀ ਸਰਪ੍ਰਸਤੀ-ਪ੍ਰਾਪਤ, ਹੱਤਿਆ ਦਾ ਇੱਕ ਯੋਜਨਾਬੱਧ ਸਿਲਸਿਲਾ ਸੀ ਜੋ ਸਾਰੇ ਦੇ ਸਾਰੇ ਜਰਮਨ ਰਾਈਸ਼ ਅਤੇ ਜਰਮਨ ਦੇ ਕਬਜ਼ੇ ਹੇਠ ਰਾਜਖੇਤਰਾਂ ਵਿੱਚ ਵਾਪਰਿਆ।

ਯਹੂਦੀ ਘੱਲੂਘਾਰਾ
ਬੀਲੈਕੇ ਬੈਰਕ ਦੇ ਨਜ਼ਰਬੰਦੀ ਕੈਂਪ ਵਿਖੇ ਵਿਹੜੇ 'ਚ ਵਿਛੀਆਂ ਲੋਥਾਂ ਦੀ ਕਤਾਰ
ਯਹੂਦੀ ਘੱਲੂਘਾਰਾ
ਬੂਸ਼ਨਵਾਲਡ ਨਜ਼ਰਬੰਦੀ ਕੈਂਪ ਵਿਖੇ ਸੈਨੇਟਰ ਐਲਬਨ ਬਾਰਕਲੀ ਨਾਜ਼ੀਆਂ ਵੱਲੋਂ ਕੀਤੇ ਘੋਰ ਜ਼ੁਲਮਾਂ ਨੂੰ ਅੱਖੀਂ ਦੇਖਦੇ ਹੋਏ

ਘੱਲੂਘਾਰੇ ਤੋਂ ਪਹਿਲਾਂ ਯੂਰਪ ਵਿੱਚ ਰਹਿੰਦੇ ਨੱਬੇ ਲੱਖ ਯਹੂਦੀਆਂ 'ਚੋਂ ਲਗਭਗ ਦੋ-ਤਿਹਾਈ ਯਹੂਦੀਆਂ ਨੂੰ ਮਾਰ ਦਿੱਤਾ ਗਿਆ ਸੀ। ਦਸ ਲੱਖ ਤੋਂ ਵੱਧ ਯਹੂਦੀ ਬੱਚੇ, ਲਗਭਗ ਵੀਹ ਲੱਖ ਯਹੂਦੀ ਔਰਤਾਂ ਅਤੇ ਤੀਹ ਲੱਖ ਯਹੂਦੀ ਮਰਦ ਮਾਰੇ ਗਏ ਸਨ। ਜਰਮਨੀ ਅਤੇ ਜਰਮਨ ਹੇਠਲੇ ਰਾਜਖੇਤਰਾਂ ਵਿੱਚ ਯਹੂਦੀਆਂ ਅਤੇ ਹੋਰ ਸ਼ਿਕਾਰਾਂ ਨੂੰ ਇਕੱਠਾ ਕਰਨ, ਰੋਕੀ ਰੱਖਣ ਅਤੇ ਮਾਰਨ ਵਾਸਤੇ 40,000 ਤੋਂ ਵੱਧ ਸਹੂਲਤਾਂ ਦਾ ਇੰਤਜ਼ਾਮ ਕੀਤਾ ਗਿਆ ਸੀ।

ਕੁਝ ਵਿਦਵਾਨ ਤਰਕ ਦਿੰਦੇ ਹਨ ਕਿ ਰੋਮਨੀ ਅਤੇ ਅਪੰਗ ਲੋਕਾਂ ਦੇ ਕਤਲੇਆਮ ਨੂੰ ਇਸ ਪਰਿਭਾਸ਼ਾ ਵਿੱਚ ਜੋੜਿਆ ਜਾਣਾ ਚਾਹੀਦਾ ਹੈ ਅਤੇ ਕੁਝ ਵਿਦਵਾਨ ਆਮ ਨਾਂਵ "ਘੱਲੂਘਾਰਾ" (ਹੋਲੋਕਾਸਟ) ਦੀ ਵਰਤੋਂ ਨਾਜ਼ੀਆਂ ਵੱਲੋਂ ਕੀਤੇ ਹੋਰ ਕਤਲੇਆਮਾਂ ਦੇ ਵਰਣਨ ਵਿੱਚ ਵੀ ਕਰਦੇ ਹਨ ਜਿਵੇਂ ਕਿ ਸੋਵੀਅਤ ਜੰਗੀ ਕੈਦੀਆਂ, ਪੋਲੈਂਡੀ ਅਤੇ ਸੋਵੀਅਤ ਨਾਗਰਿਕਾਂ ਅਤੇ ਸਮਲਿੰਗੀਆਂ ਦੇ ਕਤਲੇਆਮ। ਹਾਲੀਆ ਅੰਦਾਜ਼ੇ, ਜੋ ਸੋਵੀਅਤ ਸੰਘ ਦੇ ਡਿੱਗਣ ਮਗਰੋਂ ਇਕੱਤਰ ਕੀਤੇ ਅੰਕੜਿਆਂ ਉੱਤੇ ਅਧਾਰਤ ਹਨ, ਦੱਸਦੇ ਹਨ ਕਿ ਨਾਜ਼ੀ ਹਕੂਮਤ ਵੱਲੋਂ ਜਾਣ-ਬੁੱਝ ਕੇ ਤਕਰੀਬਨ ਇੱਕ ਕਰੋੜ ਨਾਗਰਿਕਾਂ ਅਤੇ ਜੰਗੀ ਕੈਦੀਆਂ ਦੀ ਹੱਤਿਆ ਕੀਤੀ ਗਈ ਸੀ।

ਇਹ ਅੱਤਿਆਚਾਰ ਅਤੇ ਨਸਲਕੁਸ਼ੀ ਨੂੰ ਪੜਾਆਂ ਵਿੱਚ ਅੰਜਾਮ ਦਿੱਤਾ ਗਿਆ ਸੀ। ਯੂਰਪ ਵਿੱਚ ਦੂਜੀ ਵਿਸ਼ਵ ਜੰਗ ਦੇ ਅਰੰਭ ਤੋਂ ਪਹਿਲਾਂ ਹੀ ਜਰਮਨੀ ਵਿੱਚ ਯਹੂਦੀਆਂ ਨੂੰ ਬਾਕੀ ਸਮਾਜ ਨਾਲ਼ੋਂ ਵੱਖ ਕਰਨ ਲਈ ਕਈ ਕਨੂੰਨ ਪਾਸ ਕੀਤੇ ਗਏ ਜਿਹਨਾਂ ਵਿੱਚੋਂ ਸਭ ਤੋਂ ਉੱਘੇ 1935 ਦੇ ਨੂਰਮਬਰਗ ਕਨੂੰਨ ਹਨ। ਨਜ਼ਰਬੰਦੀ ਕੈਂਪ ਥਾਪੇ ਗਏ ਜਿੱਥੇ ਕੈਦੀਆਂ ਉੱਤੇ ਗ਼ੁਲਾਮੀ ਅਤੇ ਵਗਾਰ ਥੱਪੀ ਜਾਂਦੀ ਸੀ ਜਦ ਤੱਕ ਉਹ ਸੱਖਣੇਪਣ ਜਾਂ ਰੋਗ ਨਾਲ਼ ਮਰ ਨਾ ਜਾਣ। ਜਿੱਥੇ ਵੀ ਜਰਮਨੀ ਨੇ ਪੂਰਬੀ ਯੂਰਪ ਵਿੱਚ ਨਵੇਂ ਇਲਾਕੇ ਸਰ ਕੀਤੇ ਉੱਥੇ ਆਈਨਜ਼ਾਟਸਗਰੂਪਨ ਨਾਮਕ ਖ਼ਾਸ ਨੀਮ-ਫ਼ੌਜੀ ਦਲਾਂ ਨੇ ਗੋਲੀ ਕਾਂਡ ਕਰ-ਕਰ ਕੇ ਦਸ ਲੱਖ ਤੋਂ ਵੱਧ ਯਹੂਦੀ ਅਤੇ ਸਿਆਸੀ ਵਿਰੋਧੀ ਮੌਤ ਦੇ ਘਾਟ ਉਤਾਰ ਦਿੱਤੇ।

ਕਬਜ਼ਦਾਰ, ਯਹੂਦੀਆਂ ਅਤੇ ਰੋਮਾਨੀਆਂ ਨੂੰ, ਭੀੜ-ਭੜੱਕੇ ਵਾਲ਼ੀਆਂ ਝੁੱਗੀਨੁਮਾ ਬਸਤੀਆਂ ਵਿੱਚ ਰੱਖਦੇ ਸਨ ਜਿੱਥੋਂ ਉਹਨਾਂ ਨੂੰ ਮਾਲਗੱਡੀਆਂ ਰਾਹੀਂ ਵਿਨਾਸ਼ ਕੈਂਪਾਂ ਵੱਲ ਢੋਇਆ ਜਾਂਦਾ ਸੀ ਅਤੇ ਜੇਕਰ ਉਹ ਸਫ਼ਰ ਵਿੱਚ ਜ਼ਿੰਦਾ ਬਚ ਜਾਂਦੇ ਸਨ ਤਾਂ ਗੈਸਖ਼ਾਨਿਆਂ ਵਿੱਚ ਯੋਜਨਾਬੱਧ ਤਰੀਕੇ ਨਾਲ਼ ਮਾਰ ਦਿੱਤਾ ਜਾਂਦਾ ਸੀ। ਜਰਮਨੀ ਦੀ ਅਫ਼ਸਰਸ਼ਾਹੀ ਦੀ ਹਰ ਸ਼ਾਖਾ ਨਸਲਕੁਸ਼ੀ ਕਰਨ ਦੀ ਯੋਜਨਾਬੰਦੀ ਵਿੱਚ ਲੱਗੀ ਹੋਈ ਸੀ ਜਿਸ ਕਰ ਕੇ ਤੀਜੇ ਰਾਈਸ਼ ਨੇ ਇੱਕ "ਨਸਲਕੁਸ਼ੀ ਮੁਲਕ" ਦਾ ਰੂਪ ਇਖ਼ਤਿਆਰ ਕਰ ਲਿਆ।

ਹਵਾਲੇ

Tags:

ਅਡੋਲਫ਼ ਹਿਟਲਰਦੂਜੀ ਵਿਸ਼ਵ ਜੰਗਨਸਲਕੁਸ਼ੀਨਾਜ਼ੀ ਜਰਮਨੀਨਾਜ਼ੀ ਪਾਰਟੀਯਹੂਦੀ ਮੱਤਯੂਨਾਨੀ ਭਾਸ਼ਾਹਿਬਰੂ ਭਾਸ਼ਾ

🔥 Trending searches on Wiki ਪੰਜਾਬੀ:

ਗੁਰੂ ਤੇਗ ਬਹਾਦਰਨਾਨਕ ਸਿੰਘਪੰਜਾਬ, ਭਾਰਤ ਦੇ ਜ਼ਿਲ੍ਹੇਹੋਲੀਸਟਾਲਿਨਵੀਰ ਸਿੰਘਸੂਰਜੀ ਊਰਜਾਸੰਚਾਰਵਿਰਾਸਤ-ਏ-ਖ਼ਾਲਸਾਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਮਹਿਲੋਗ ਰਿਆਸਤਵਿਸ਼ਵ ਬੈਂਕ ਸਮੂਹ ਦਾ ਪ੍ਰਧਾਨਤਖ਼ਤ ਸ੍ਰੀ ਕੇਸਗੜ੍ਹ ਸਾਹਿਬ2015ਯੂਨਾਈਟਡ ਕਿੰਗਡਮਸ਼ਿਵ ਦਿਆਲ ਸਿੰਘਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਚੜ੍ਹਦੀ ਕਲਾਚੰਡੀਗੜ੍ਹਲਾਲਾ ਲਾਜਪਤ ਰਾਏਅਮਰੀਕਾਗੌਤਮ ਬੁੱਧਯੂਕ੍ਰੇਨ ਉੱਤੇ ਰੂਸੀ ਹਮਲਾ11 ਅਕਤੂਬਰਅਕਾਲੀ ਫੂਲਾ ਸਿੰਘਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਗੁਰੂ ਕੇ ਬਾਗ਼ ਦਾ ਮੋਰਚਾਸਾਕਾ ਨਨਕਾਣਾ ਸਾਹਿਬਸਫ਼ਰਨਾਮਾਜਸਵੰਤ ਸਿੰਘ ਖਾਲੜਾਭੀਮਰਾਓ ਅੰਬੇਡਕਰਅਮਜਦ ਪਰਵੇਜ਼ਇਲੈਕਟ੍ਰਾਨਿਕ ਮੀਡੀਆ੧੯੨੬ਛੋਟਾ ਘੱਲੂਘਾਰਾਜਾਦੂ-ਟੂਣਾਚੀਨਪੰਜ ਤਖ਼ਤ ਸਾਹਿਬਾਨਯੂਨੀਕੋਡਨਿਬੰਧ ਦੇ ਤੱਤਪੰਜਾਬੀ ਮੁਹਾਵਰੇ ਅਤੇ ਅਖਾਣਕਿਰਪਾਲ ਸਿੰਘ ਕਸੇਲਬੱਬੂ ਮਾਨਪੰਜਾਬ ਦੇ ਮੇਲੇ ਅਤੇ ਤਿਓੁਹਾਰਭਾਰਤ ਦਾ ਸੰਵਿਧਾਨਜਾਮਨੀਯੋਗਾਸਣਫੁੱਟਬਾਲਦੇਸ਼30 ਮਾਰਚਆਇਰਿਸ਼ ਭਾਸ਼ਾਤਬਲਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸੂਰਜਮਾਨ ਕੌਰਪੰਜਾਬੀ ਆਲੋਚਨਾਖ਼ਾਲਸਾਗੁਰੂ ਗਰੰਥ ਸਾਹਿਬ ਦੇ ਲੇਖਕਮੀਂਹਭਾਈ ਮਰਦਾਨਾਮਾਰਕਸਵਾਦਪੰਜਾਬੀ ਨਾਟਕਮਿਸਲਪੰਕਜ ਉਧਾਸਬੇਰੁਜ਼ਗਾਰੀਅੰਮ੍ਰਿਤਾ ਪ੍ਰੀਤਮ20 ਜੁਲਾਈਬੱਚਾਮੈਂ ਹੁਣ ਵਿਦਾ ਹੁੰਦਾ ਹਾਂਭਗਤ ਰਵਿਦਾਸਸਚਿਨ ਤੇਂਦੁਲਕਰਆਧੁਨਿਕ ਪੰਜਾਬੀ ਕਵਿਤਾ🡆 More