ਹੰਸ ਰਾਜ ਹੰਸ

ਹੰਸ ਰਾਜ ਹੰਸ ਪੰਜਾਬ ਦਾ ਇੱਕ ਬਹੁਤ ਪ੍ਰਸਿਧ ਗਾਇਕ ਤੇ ਸਿਆਸਤਦਾਨ ਹੈ। ਉਹ ਆਪਣੇ ਲੰਬੇ ਸੁਨਹਿਰੀ ਘੁੰਗਰਾਲੇ ਵਾਲਾਂ ਕਰਕੇ ਅਤੇ ਕਲਾਸੀਕਲ ਗਾਇਕੀ ਦੀਆ ਭਿੰਨਤਾਵਾਂ ਕਰਕੇ ਬਹੁਤ ਪ੍ਰਸਿਧ ਹਨ। ਉਹ ਬਹੁਤ ਸਾਲਾਂ ਤੋ ਲੋਕ ਗੀਤ ਗਾ ਰਹੇ ਹਨ ਪਰ ਹੁਣ ਉਹਨਾ ਨੇ ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਅਤੇ ਧਾਰਮਿਕ ਗੀਤ ਗਾਏ ਹਨ। ਉਸਨੂੰ ਅਸੈਨਿਕ ਅਧਿਕਾਰੀ ਦੇ ਵਜੋ ਪਦਮ-ਸ਼੍ਰੀ ਸਨਮਾਨ ਪ੍ਰਾਪਤ ਹੋਇਆ।

ਹੰਸ ਰਾਜ ਹੰਸ
ਹੰਸ ਰਾਜ ਹੰਸ ਆਪਣੇ ਛੋਟੇ ਬੇਟੇ ਯੁਵਰਾਜ ਹੰਸ ਦੇ ਨਾਲ
ਹੰਸ ਰਾਜ ਹੰਸ ਆਪਣੇ ਛੋਟੇ ਬੇਟੇ ਯੁਵਰਾਜ ਹੰਸ ਦੇ ਨਾਲ
ਜਾਣਕਾਰੀ
ਜਨਮ (1964-04-09) 9 ਅਪ੍ਰੈਲ 1964 (ਉਮਰ 59)
ਮੂਲਸ਼ਾਫ਼ੀਪੁਰ, ਜਲੰਧਰ, ਪੰਜਾਬ, ਭਾਰਤ
ਸਾਲ ਸਰਗਰਮ1983–ਵਰਤਮਾਨ
ਵੈਂਬਸਾਈਟwww.hansrajhans.org

ਇਕ ਸਿੱਖ ਪਰਿਵਾਰ ਚ ਪਿੰਡ ਸ਼ਾਫ਼ੀਪੁਰ, ਜਲੰਧਰ ਵਿੱਚ ਜਨਮ ਲਿਆ। ਉਹ ਲੋਕ ਗੀਤ ਅਤੇ ਸੂਫੀ ਗੀਤ ਗਾਉਂਦੇ ਸਨ ਪਰ ਨਾਲ ਨਾਲ ਉਹਨਾਂ ਨੇ ਫ਼ਿਲਮਾਂ ਵਿੱਚ ਵੀ ਗਾਉਣਾ ਸ਼ੁਰੂ ਕੀਤਾ ਅਤੇ ਆਪਣੀ ਐਲਬਮ 'ਇੰਡੀਪੋਪ'ਰੀਲੀਜ਼ ਕੀਤੀ। ਉਹਨਾ ਨੇ ਨਾਲ ਨਾਲ ਮੰਨੇ ਪ੍ਰਮੰਨੇ ਕਲਾਕਾਰ ਨੁਸਰਤ ਫ਼ਤਿਹ ਅਲੀ ਖਾਨ ਨਾਲ ਫਿਲਮ ਕੱਚੇ ਧਾਗੇ ਵਿੱਚ ਕੰਮ ਕੀਤਾ।

ਜੀਵਨ

ਹੰਸ ਰਾਜ ਹੰਸ ਦਾ ਜਨਮ ਪਿੰਡ ਸ਼ਾਫ਼ੀਪੁਰ ਨੇੜੇ ਜਲੰਧਰ, ਪੰਜਾਬ ਚ ਹੋਇਆ। ਉਹ ਸਰਦਾਰ ਰਸ਼ਪਾਲ ਸਿੰਘ ਅਤੇ ਮਾਤਾ ਸਿਰਜਨ ਕੌਰ ਦੇ ਦੂਜੇ ਪੁੱਤਰ ਸਨ। ਉਹਨਾ ਦੇ ਪਰਿਵਾਰ ਦਾ ਕੋਈ ਸੰਗੀਤਕ ਇਤਿਹਾਸ ਨਹੀਂ ਫਿਰ ਵੀ ਛੋਟੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿਤਾ। ਉਹਨਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਯੁਵਕ ਮੇਲੇ ਵਿੱਚ ਆਪਣੀ ਪੇਸ਼ਕਾਰੀ ਕਰਕੇ ਕੀਤੀ ਅਤੇ ਉਹਨਾ ਦੀ ਪਛਾਣ ਸਭ ਤੋ ਪਹਿਲਾ ਸੰਗੀਤਕ ਪ੍ਰਤਿਯੋਗਿਤਾ ਵਿੱਚੋਂ ਜਿਤਣ ਕਰਕੇ ਹੋਈ।

ਹੰਸ ਰਾਜ ਹੰਸ ਗਾਇਕੀ ਦਾ ਹੁਨਰ ਲੈ ਕੇ ਪੈਦਾ ਹੋਇਆ ਭਾਂਵੇ ਕੇ ਉਹ ਇੱਕ ਸੜਕ ਤੇ ਗਾਉਣ ਵਾਲੇ ਸਿਤਾਰਾ ਸਿੰਘ ਤੋ ਪ੍ਰਭਾਵਿਤ ਸੀ ਜਿਹੜਾ ਹਰ ਰੋਜ ਉਹਨਾ ਦੇ ਘਰ ਦੇ ਨੇੜੇ ਆਉਂਦਾ ਤੇ ਪੰਜਾਬੀ ਧਾਰਮਿਕ ਗੀਤ ਗਾਉਂਦਾ ਸੀ। ਉਹ ਹਰ ਰੋਜ ਉਸਨੂੰ ਸੁਣਦਾ ਸੀ। ਹੰਸ ਰਾਜ ਹੰਸ ਉਸਤਾਦ ਪੂਰਨ ਸ਼ਾਹਕੋਟੀ ਸਾਹਿਬ ਦੇ ਉਪਾਸ਼ਕ ਸਨ ਜਿਨਾ ਤੋ ਹੰਸ ਰਾਜ ਹੰਸ ਨੇ ਕਿਸ਼ੋਰ ਅਵਸਥਾ ਸਮੇਂ ਗਾਉਣਾ ਸਿੱਖਿਆ। ਉਸਤਾਦ ਪੂਰਨ ਸ਼ਾਹਕੋਟੀ ਸਾਹਿਬ ਇੱਕ ਸੂਫ਼ੀ ਗਾਇਕ ਸਨ ਅਤੇ ਇਸ ਕਰਕੇ ਹੀ ਹੰਸ ਰਾਜ ਹੰਸ ਨੇ ਵੀ ਸੂਫੀਆਨਾ ਅੰਦਾਜ਼ ਵਿੱਚ ਗਾਉਣਾ ਸਿੱਖਿਆ। ਉਹਨਾ ਦੇ ਗੁਰੂ ਨੇ ਉਹਨਾ ਨੂੰ ਇਹ ਉਪਨਾਮ 'ਹੰਸ'(ਇਕ ਪੰਛੀ) ਉਹਨਾ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਅਤੇ ਉਹਨਾ ਦੀ ਮਿਠਾਸ ਭਰੀ ਗਾਇਕੀ ਤੇ ਅਵਾਜ਼ ਤੋ ਭਰ ਪ੍ਰਭਾਵਿਤ ਹੋ ਕੇ ਦਿਤਾ। ਉਹਨਾ ਨੇ ਹੰਸ ਰਾਜ ਹੰਸ ਦੀ ਤੁਲਨਾ 'ਹੰਸ' ਪੰਛੀ ਨਾਲ ਕੀਤੀ ਹੈ।

ਕੈਰੀਅਰ

ਸੰਗੀਤਕ ਕੈਰੀਅਰ

ਹੰਸ ਰਾਜ ਹੰਸ ਨੇ ਜਵਾਨੀ ਦੀ ਉਮਰ ਚ ਮੰਨੇ ਪ੍ਰਮੰਨੇ ਸੰਗੀਤ ਨਿਰਦੇਸ਼ਕ ਚਰਨਜੀਤ ਔਜਲਾ ਤੋ ਸਿੱਖਿਆ। ਉਦੋ ਹੀ ਉਹਨਾ ਨੇ ਪੰਜਾਬੀ ਲੋਕ ਗੀਤ,ਧਾਰਮਿਕ ਅਤੇ ਸੂਫ਼ੀ ਸੰਗੀਤ ਗਾਉਣਾ ਸ਼ੁਰੂ ਕੀਤਾ।] ਉਹਨਾ ਨੇ ਫਿਲਮਾਂ ਚ ਗਾਇਆ ਅਤੇ ਆਪਣੀ ਐਲਬਮ 'ਇੰਡੀਪੋਪ' ਰੀਲੀਜ਼ ਕੀਤੀ। ਉਹਨਾ ਨੇ ਬਹੁਤ ਹੀ ਮੰਨੇ ਪ੍ਰਮੰਨੇ ਸਵਰਗਵਾਸੀ ਸੰਗੀਤਿਕ ਕਲਾਕਾਰ ਨੁਸਰਤ ਫਤਿਹ ਅਲੀ ਖਾਨ ਨਾਲ ਫਿਲਮ 'ਕੱਚੇ ਧਾਗੇ' ਵਿੱਚ ਕੰਮ ਕੀਤਾ। ਉਹਨਾ ਨੂੰ ਵਾਸ਼ਿੰਗਟਨ ਡੀਸੀ ਯੂਨੀਵਰਸਿਟੀ ਅਤੇ ਸੈਨ ਜੋਸੇ ਸਟੇਟ ਯੂਨੀਵਰਸਿਟੀ ਵਲੋਂ ਸਨਮਾਨਯੋਗ ਸੰਗੀਤ ਦੇ ਪ੍ਰੋਫੇਸਰ ਵਜੋ ਸਨਮਾਨਿਤ ਕੀਤਾ ਗਿਆ।

ਰਾਜਨੀਤਿਕ ਕੈਰੀਅਰ

ਉਹ 16 ਮਈ 2009 ਨੂੰ ਸ੍ਰੋਮਣੀ ਅਕਾਲੀ ਦਲ ਵਲੋਂ ਜਲੰਧਰ,ਪੰਜਾਬ ਦੇ ਚੋਣ ਖੇਤਰ ਵਿੱਚ ਲੋਕ ਸਭਾ ਦੀ ਸੀਟ ਪ੍ਰਾਪਤ ਕਰਨ 'ਚ ਅਸਫਲ ਰਿਹਾ।

ਹਵਾਲੇ

Tags:

ਹੰਸ ਰਾਜ ਹੰਸ ਜੀਵਨਹੰਸ ਰਾਜ ਹੰਸ ਕੈਰੀਅਰਹੰਸ ਰਾਜ ਹੰਸ ਹਵਾਲੇਹੰਸ ਰਾਜ ਹੰਸ

🔥 Trending searches on Wiki ਪੰਜਾਬੀ:

ਰਾਏਕੋਟਲੋਕੇਸ਼ ਰਾਹੁਲਦਸਮ ਗ੍ਰੰਥਗੁਰਦੁਆਰਾ ਰਕਾਬ ਗੰਜ ਸਾਹਿਬਬਾਬਾ ਬੁੱਢਾ ਜੀਉਚੇਰੀ ਸਿੱਖਿਆਪੰਜਾਬ ਪੁਲਿਸ (ਭਾਰਤ)ਤਜੱਮੁਲ ਕਲੀਮਜੱਸਾ ਸਿੰਘ ਰਾਮਗੜ੍ਹੀਆਪੰਜਾਬ ਪ੍ਰਾਂਤ (ਬ੍ਰਿਟਿਸ਼ ਭਾਰਤ)ਜਨ ਗਣ ਮਨਚਾਲੀ ਮੁਕਤੇਈਸ਼ਾ ਰਿਖੀਲੰਮੀ ਛਾਲਪਹੁਤਾ ਪਾਂਧੀਗਿਆਨੀ ਗੁਰਮੁਖ ਸਿੰਘ ਮੁਸਾਫ਼ਿਰਭਾਈ ਸਾਹਿਬ ਸਿੰਘ ਜੀਤਖ਼ਤ ਸ੍ਰੀ ਹਜ਼ੂਰ ਸਾਹਿਬਮਰਾਠੀ ਭਾਸ਼ਾਬੱਬੂ ਮਾਨਪੰਜਾਬੀ ਸੱਭਿਆਚਾਰਭਾਰਤਜੋਗੀ ਪੀਰ ਦਾ ਮੇਲਾਅਰਦਾਸਡਾ. ਸੱਤਪਾਲਮਿੱਤਰ ਪਿਆਰੇ ਨੂੰਲੋਕ ਸਭਾ ਹਲਕਿਆਂ ਦੀ ਸੂਚੀਅਨੁਵਾਦਪੰਜਾਬਭਟਨੂਰਾ ਲੁਬਾਣਾਅਕਾਲ ਤਖ਼ਤਪੰਜਾਬੀ ਜੰਗਨਾਮਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਵੋਟ ਦਾ ਹੱਕਦੁੱਲਾ ਭੱਟੀਪ੍ਰਦੂਸ਼ਣਸੰਗਰਾਂਦਜਪੁਜੀ ਸਾਹਿਬਦਲੀਪ ਕੌਰ ਟਿਵਾਣਾਕਾਮਾਗਾਟਾਮਾਰੂ ਬਿਰਤਾਂਤਮੰਗੋਲੀਆਰਹਿਤਨਾਮਾਭਾਈ ਮੁਹਕਮ ਸਿੰਘਕਬੱਡੀਵਾਰਿਸ ਸ਼ਾਹਪੰਜਾਬੀ ਭਾਸ਼ਾਸਾਹਿਤਸਾਹਿਬਜ਼ਾਦਾ ਅਜੀਤ ਸਿੰਘਕੈਨੇਡਾਭਾਈ ਮਰਦਾਨਾਜਨਰਲ ਡਾਇਰਗਿਆਨਪੀਠ ਇਨਾਮਮਾਰਕਸਵਾਦਵਰਿਆਮ ਸਿੰਘ ਸੰਧੂਭਾਈ ਧਰਮ ਸਿੰਘ ਜੀਸਪਰਨਗਬੋਕ (ਹਿਰਨ)ਸੋਹਿੰਦਰ ਸਿੰਘ ਵਣਜਾਰਾ ਬੇਦੀਛਪਾਰ ਦਾ ਮੇਲਾਤਲਮੂਦਵੈਦਿਕ ਕਾਲਪੰਜਾਬੀਬਰਲਿਨਪੰਜਾਬੀ ਵਿਆਕਰਨਸਿੱਖ ਧਰਮ ਦਾ ਇਤਿਹਾਸਤੋਤਾਐਕਸ (ਅੰਗਰੇਜ਼ੀ ਅੱਖਰ)ਔਰਤਾਂ ਦੇ ਹੱਕਆਰੀਆ ਸਮਾਜਦਿਨੇਸ਼ ਸ਼ਰਮਾਆਰਿਫ਼ ਲੋਹਾਰਇਕਾਂਗੀਡਰਾਮਾਨਿਬੰਧਸ਼ਿਸ਼ਨਸ਼੍ਰੋਮਣੀ ਅਕਾਲੀ ਦਲਸਾਕਾ ਸਰਹਿੰਦ🡆 More