ਹੋਮੀ ਭਾਬਾ

ਹੋਮੀ ਭਾਬਾ (ਹਿੰਦੀ: होमी भाभा; 30 ਅਕਤੂਬਰ 1909 – 24 ਜਨਵਰੀ 1966) ਭਾਰਤੀ ਪਰਮਾਣੂ ਵਿਗਿਆਨੀ ਸੀ। ਡਾ.

ਹੋਮੀ ਜਹਾਂਗੀਰ ਭਾਬਾ ਭਾਰਤ ਵਿੱਚ ਨਿਊਕਲੀ ਖੋਜ ਅਤੇ ਪਰਮਾਣੂ ਸ਼ਕਤੀ ਦੇ ਉਤਪਾਦਨ ਦੀ ਖੋਜ ਸੀ ਜਿਸ ਦੀ ਬਦੌਲਤ ਭਾਰਤ ਅੱਜ ਵਿਸ਼ਵ ਦੇ ਪਰਮਾਣੂ ਸ਼ਕਤੀ ਵਾਲੇ ਮੁਲਕਾਂ ਦੀ ਕਤਾਰ ਵਿੱਚ ਸ਼ਾਮਿਲ ਹੈ। ਉਹਨਾਂ ਦਾ ਜਨਮ ਮੁੰਬਈ ਵਿੱਚ ਇੱਕ ਧਨਾਢ ਪਾਰਸੀ ਪਰਿਵਾਰ ਵਿੱਚ ਹੋਇਆ। ਸ਼ੁਰੂ ਤੋਂ ਹੀ ਉਸ ਦਾ ਝੁਕਾਅ, ਗਣਿਤ ਅਤੇ ਵਿਗਿਆਨ ਵਿੱਚ ਸੀ।

ਹੋਮੀ ਜਹਾਂਗੀਰ ਭਾਬਾ
ਹੋਮੀ ਭਾਬਾ
ਜਨਮ(1909-10-30)30 ਅਕਤੂਬਰ 1909
ਮੌਤ24 ਜਨਵਰੀ 1966(1966-01-24) (ਉਮਰ 56)
ਮਾਊਂਟ ਬਲੈਂਕ, ਐਲਪ, ਫ੍ਰਾਂਸ
ਨਾਗਰਿਕਤਾਭਾਰਤ
ਅਲਮਾ ਮਾਤਰਕੈਥੀਡਰਲ ਅਤੇ ਜਾਨਕਾਨਨ ਹਾਈ ਸਕੂਲ
ਐਲਫਿੰਸਟਨ ਕਾਲਜ ਮੁੰਬਈ
ਰਾਇਲ ਇੰਸਟੀਚਿਊਟ ਆਫ ਸਾਇੰਸ
ਕੈਂਬਰਿਜ ਵਿਸ਼ਵ ਵਿਦਿਆਲੇ
ਲਈ ਪ੍ਰਸਿੱਧਭਾਰਤੀ ਪ੍ਰਮਾਣੂ ਪ੍ਰੋਗਰਾਮ
ਕਾਸਮਿਕ ਵਿਕਿਰਣਾਂ
ਪਵਾਇਟ ਪਾਰਟੀਕਲ
ਭਾਬਾ ਸਕੈਟਰਿੰਗ
ਪੁਰਸਕਾਰਆਦਮਜ਼ ਪੁਰਸਕਾਰ (1942)
ਪਦਮ ਭੂਸ਼ਣ (1954)
ਰੋਇਲ ਸੁਸਾਇਟੀ ਦੀ ਫੈਲੋਸਿਪ
ਵਿਗਿਆਨਕ ਕਰੀਅਰ
ਖੇਤਰਨਿਉਕਲੀਅਰ ਭੌਤਿਕ ਵਿਗਿਆਨ
ਡਾਕਟੋਰਲ ਸਲਾਹਕਾਰਰਾਲਫ ਐਚ ਫੌਲਰ
ਹੋਰ ਅਕਾਦਮਿਕ ਸਲਾਹਕਾਰਪੌਲ ਡਾਇਰੈਕ

ਮੁੱਢਲਾ ਜੀਵਨ

ਉਸ ਨੇ ਆਪਣੀ ਸਿੱਖਿਆ ਕੈਥੀਡਰਲ ਅਤੇ ਜਾਨਕਾਨਨ ਹਾਈ ਸਕੂਲ ਤੋਂ ਉਚ ਸਿੱਖਿਆ ਐਲਫਿੰਸਟਨ ਕਾਲਜ, ਮੁੰਬਈ ਦੇ ਰਾਇਲ ਇੰਸਟੀਚਿਊਟ ਆਫ ਸਾਇੰਸ, ਕੈਂਬਰਿਜ ਵਿਸ਼ਵ ਵਿਦਿਆਲੇ ਵਿੱਚ ਮਕੈਨੀਕਲ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ। ਸੰਨ 1933 ’ਚ ਨਿਊਕਲੀਅਰ ਫਿਜ਼ਿਕਸ ਦੇ ਖੋਜ ਅਧਿਐਨ ਕਰਕੇ ਉਸ ਨੂੰ ਪੀਐਚ.ਡੀ. ਡਿਗਰੀ ਪ੍ਰਦਾਨ ਕੀਤੀ ਗਈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਜਮਸ਼ੇਦਪੁਰ ਵਿਖੇ ‘ਟਾਟਾ ਸਟੀਲਜ਼’ ਵਿੱਚ ਧਾਤ ਵਿਗਿਆਨੀ ਦੇ ਅਹੁਦੇ ’ਤੇ ਕੰਮ ਕੀਤਾ। ਪਰਮਾਣੂ ਸ਼ਕਤੀ ਪੈਦਾ ਕਰਨ ਲਈ ਰਾਹ ਤਿਆਰ ਕਰਨ ਵਾਲੇ ਡਾ. ਹੋਮੀ ਜਹਾਂਗੀਰ ਭਾਬਾ 24 ਜਨਵਰੀ 1966 ਦੀ ਰਾਤ ਮਾਊਂਟ ਬਲੈਂਕ ਚੋਟੀ ਨੇੜੇ ਇੱਕ ਹਵਾਈ ਹਾਦਸੇ ਵਿੱਚ ਸਾਥੋਂ ਸਦਾ ਲਈ ਵਿਛੜ ਗਿਆ।

ਖੋਜ

ਉਹ ਸੰਨ 1932 ਤੋਂ 1934 ਦੌਰਾਨ ਜਿਊਰਖ ਗਿਆ। ਉਸ ਨੂੰ ਇਟਲੀ ਦੇ ਖੋਜੀ ਐਨਰੀਕੋ ਫ਼ੇਅਰਮੀ ਨਾਲ ਖੋਜ ਅਧਿਐਨ ਕਰਨ ਦਾ ਮੌਕਾ ਮਿਲਿਆ। ਇਸ ਸਮੇਂ ਉਸ ਦਾ ਪਹਿਲਾ ਖੋਜ ਪੱਤਰ ‘ਕਾਸਮਿਕ ਕਿਰਨਾਂ ਦਾ ਸੋਖਣ’ ਵੀ ਪ੍ਰਕਾਸ਼ਤ ਹੋਇਆ। ਇਸ ਵਿੱਚ ਕਾਸਮਿਕ ਕਿਰਨਾਂ ਨੂੰ ਸੋਖਣ ਵਾਲੇ ਤੱਤਾਂ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਇਲੈਕਟ੍ਰੌਨਾਂ ਦੇ ਸਿਰਜਣ ਦਾ ਵਿਸਥਾਰ ਦਿੱਤਾ ਗਿਆ ਹੈ। ਸੰਨ 1935 ’ਚ ਉਸ ਦਾ ਖੋਜ ਪੱਤਰ ‘ਇਲੈਕਟਰੌਨ-ਪਾਜ਼ੀਟਰੌਨ ਖਿੰਡਾਓ’ ਪ੍ਰਕਾਸ਼ਤ ਹੋਇਆ। ਇਸ ਖੋਜ ਨੂੰ ਬਾਅਦ ਵਿੱਚ ‘ਭਾਬਾ ਖਿੰਡਾਓ’ ਹੀ ਕਿਹਾ ਜਾਣ ਲੱਗਾ। ਉਸ ਨੇ ਸੰਨ 1936 ਵਿੱਚ ਵਿਸਥਾਰ ਦਿੱਤਾ ਕਿ ਕਿਵੇਂ ਮੁੱਢਲੀਆਂ ਕਾਸਮਿਕ ਵਿਕੀਰਨਾਂ ਬਾਹਰੀ ਵਾਯੂਮੰਡਲ ਤੋਂ ਪ੍ਰਵੇਸ਼ ਕਰਦੀਆਂ ਸਨ। ਧਰਤੀ ਉਪਰਲੇ ਵਾਯੂਮੰਡਲ ਦੇ ਸੰਪਰਕ ’ਚ ਆ ਕੇ ਅਵੇਸਤ ਕਣ ਪੈਦਾ ਕਰਦੀਆਂ ਹਨ। ਇਹ ਆਵੇਸ਼ਤ ਕਣ ਧਰਤੀ ’ਤੇ ਅਤੇ ਧਰਤੀ ਦੀਆਂ ਡੂੰਘਾਣਾਂ ਵਿੱਚ ਵੀ ਲੱਭੇ ਹਨ। ਉਹਨਾਂ ਨੇ ਵਿਗਿਆਨੀ ਹੀਟਲਰ ਨਾਲ ਮਿਲ ਕੇ ਅੰਕੜੇ ਇਕੱਠੇ ਕੀਤੇ ਅਤੇ ਕਣਾਂ ਦੇ ਗੁਣਾਂ ਬਾਰੇ ਖੋਜ ਕੀਤੀ। ਸੰਨ 1939 ਤੱਕ ਭਾਬਾ ਕੈਂਬਰਿਜ ਵਿਸ਼ਵਵਿਦਿਆਲੇ ’ਚ ਖੋਜ ਕਾਰਜ ਕਰਦਾ ਰਿਹਾ। ਸਤੰਬਰ 1939 ’ਚ ਆਪ ਨੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਵਿਖੇ ਸਿਧਾਂਤਕ ਭੌਤਿਕ ਵਿਗਿਆਨ ਦਾ ਰੀਡਰ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ। ਉਸ ਨੂੰ ਕਾਸਮਿਕ ਵਿਕੀਰਨਾਂ ਦਾ ਖੋਜ ਕਾਰਜ ਵੀ ਸੌਂਪਿਆ ਗਿਆ। ਜਿਸ ਸਮੇਂ ਡਾ. ਸੀ.ਵੀ. ਰਮਨ ਸੰਸਥਾ ਦੇ ਨਿਰਦੇਸ਼ਕ ਉਹਨਾਂ ਨੂੰ ਕਾਸਮਿਕ ਵਿਕਿਰਨਾ ਦੀ ਖੋਜ ਦਾ ਕੰਮ ਸੌਪਿਆ ਗਿਆ। ਬੰਬਈ ਵਿਖੇ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਸਥਾਪਤ ਕਰਨ 'ਚ ਆਪ ਦਾ ਮੁੱਖ ਯੋਗਦਾਨ ਰਿਹਾ ਜਿਸ ਦੀ ਸਿਧਾਂਤਕ ਫਿਜ਼ਿਕਸ ਦੇ ਪ੍ਰੋਫ਼ੈਸਰ ਦੇ ਤੌਰ ’ਤੇ ਵੀ ਊਰਜਾ ਪ੍ਰੋਗਰਾਮ ਦੀ ਨਜ਼ਰਸਾਨੀ ਆਪ ਨੇ ਕੀਤੀ। 1948 ’ਚ ਪਰਮਾਣੂ ਉਰਜਾ ਆਯੋਗ ਦੇ ਹੋਂਦ 'ਚ ਆਉਣ ਨਾਲ ਆਪ ਇਸ ਦੇ ਚੇਅਰਮੈਨ ਬਣੇ। 1954 ’ਚ ਭਾਰਤ ਸਰਕਾਰ ਨੇ ਆਪ ਨੂੰ ਪਰਮਾਣੂ ਊੁਰਜਾ ਦਾ ਇੰਚਾਰਜ ਸਕੱਤਰ ਬਣਾਇਆ 1955 ’ਚ ਆਪ ਨੂੰ ਇੰਡੀਅਨ ਸਾਇੰਸ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ। ਆਪ ਨੇ 1955 ’ਚ ਪਰਮਾਣੂ ਸ਼ਕਤੀ ਦੀ ਵਰਤੋਂ ਦੇ ਸੰਦਰਭ ਵਿੱਚ ਜਨੇਵਾ ਵਿੱਖੇ ਹੋਈ ਵਿਸ਼ਵ ਪੱਧਰ ’ਤੇ ਕਾਨਫ਼ਰੰਸ 'ਚ ਸਾਮਿਲ ਹੋਏ।

ਮੌਤ

ਭਾਬਾ ਦੀ ਮੌਤ ਹੋ ਗਈ ਜਦੋਂ 24 ਜਨਵਰੀ 1966 ਨੂੰ ਏਅਰ ਇੰਡੀਆ ਦੀ ਫਲਾਈਟ 101 ਮੌਂਟ ਬਲੈਂਕ ਨੇੜੇ ਹਾਦਸਾਗ੍ਰਸਤ ਹੋ ਗਈ। ਜੇਨੇਵਾ ਹਵਾਈ ਅੱਡੇ ਅਤੇ ਪਾਇਲਟ ਦੇ ਵਿਚਕਾਰ ਪਹਾੜ ਦੇ ਨੇੜੇ ਜਹਾਜ਼ ਦੀ ਸਥਿਤੀ ਬਾਰੇ ਗਲਤਫਹਿਮੀ ਹਾਦਸੇ ਦਾ ਅਧਿਕਾਰਤ ਕਾਰਨ ਹੈ।

ਹੱਤਿਆ ਦੇ ਦਾਅਵੇ

ਹਵਾਈ ਹਾਦਸੇ ਲਈ ਕਈ ਸੰਭਾਵੀ ਸਿਧਾਂਤਾਂ ਨੂੰ ਅੱਗੇ ਵਧਾਇਆ ਗਿਆ ਹੈ, ਜਿਸ ਵਿੱਚ ਇਹ ਦਾਅਵਾ ਵੀ ਸ਼ਾਮਲ ਹੈ ਕਿ ਕੇਂਦਰੀ ਖੁਫੀਆ ਏਜੰਸੀ (ਸੀਆਈਏ) ਭਾਰਤ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਅਧਰੰਗ ਕਰਨ ਵਿੱਚ ਸ਼ਾਮਲ ਸੀ। 2012 ਵਿੱਚ ਹਾਦਸੇ ਵਾਲੀ ਥਾਂ ਦੇ ਨੇੜੇ ਕੈਲੰਡਰ ਅਤੇ ਇੱਕ ਨਿੱਜੀ ਪੱਤਰ ਵਾਲਾ ਇੱਕ ਭਾਰਤੀ ਡਿਪਲੋਮੈਟਿਕ ਬੈਗ ਬਰਾਮਦ ਕੀਤਾ ਗਿਆ ਸੀ।

ਗ੍ਰੇਗਰੀ ਡਗਲਸ, ਇੱਕ ਪੱਤਰਕਾਰ, ਜਿਸਨੇ ਚਾਰ ਸਾਲਾਂ ਤੱਕ ਸਾਬਕਾ ਸੀਆਈਏ ਆਪਰੇਟਿਵ ਰੌਬਰਟ ਕ੍ਰੋਲੀ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ, ਨੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ, ਜਿਸਨੂੰ ਕਾਂ ਨਾਲ ਗੱਲਬਾਤ ਕਿਹਾ ਜਾਂਦਾ ਹੈ। ਡਗਲਸ ਦਾ ਦਾਅਵਾ ਹੈ ਕਿ ਕ੍ਰੋਲੇ ਨੇ ਭਾਰਤ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਨਾਕਾਮ ਕਰਨ ਦੇ ਇਰਾਦੇ ਨਾਲ, 13 ਦਿਨਾਂ ਦੇ ਅੰਤਰਾਲ ਨਾਲ, 1966 ਵਿੱਚ ਹੋਮੀ ਭਾਭਾ, ਅਤੇ ਨਾਲ ਹੀ ਭਾਰਤੀ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਹੱਤਿਆ ਲਈ ਸੀਆਈਏ ਜ਼ਿੰਮੇਵਾਰ ਸੀ। ਕਰੌਲੀ ਨੇ ਕਥਿਤ ਤੌਰ 'ਤੇ ਕਿਹਾ ਕਿ ਜਹਾਜ਼ ਦੇ ਕਾਰਗੋ ਸੈਕਸ਼ਨ ਵਿੱਚ ਇੱਕ ਬੰਬ ਅੱਧ-ਹਵਾ ਵਿੱਚ ਫਟ ਗਿਆ, ਜਿਸ ਨਾਲ ਐਲਪ ਵਿੱਚ ਵਪਾਰਕ ਬੋਇੰਗ 707 ਏਅਰਲਾਈਨਰ ਨੂੰ ਕੁਝ ਨਿਸ਼ਾਨਾਂ ਦੇ ਨਾਲ ਹੇਠਾਂ ਲਿਆਇਆ, "ਅਸੀਂ ਇਸਨੂੰ ਵਿਏਨਾ ਵਿੱਚ ਉਡਾ ਸਕਦੇ ਸੀ ਪਰ ਅਸੀਂ ਫੈਸਲਾ ਕੀਤਾ ਕਿ ਬਿੱਟ ਅਤੇ ਟੁਕੜੇ ਹੇਠਾਂ ਆਉਣ ਲਈ ਉੱਚੇ ਪਹਾੜ ਬਹੁਤ ਵਧੀਆ ਸਨ"।

ਸਨਮਾਨ

  • ਪਦਮ ਭੂਸ਼ਨ
  • 1941 ’ਚ ਰਾਇਲ ਸੁਸਾਇਟੀ ਲੰਡਨ ਦਾ ਮੈਂਬਰ
  • 1942 ’ਚ ਕੈਂਬਰਿਜ਼ ਵਿਸ਼ਵਵਿਦਿਆਲੇ ਤੋਂ ਐਡਨ ਪੁਰਸਕਾਰ
  • ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਵੱਲੋਂ ਵਜ਼ੀਰ ਬਣਾਉਣ ਦੀ ਪੇਸ਼ਕਸ਼ ਕਰਨੀ ਕੋਈ ਛੋਟੇ ਸਨਮਾਨ ਨਹੀਂ ਸਨ।
  • ਭਾਬਾ ਪਰਮਾਣੂ ਖੋਜ ਕੇਂਦਰ ਉਹਨਾਂ ਦੇ ਨਾਮ ਤੇ ਹੈ।
  • ਉਨ੍ਹਾਂ ਦੇ ਨਾਂ ’ਤੇ ਡਾਕ ਟਿਕਟਾਂ ਜਾਰੀ ਕੀਤੀ ਗਈ।
  • ਇੰਡੀਅਨ ਨੈਸ਼ਨਲ ਵਿਗਿਆਨੀ ਅਕਾਦਮੀ ਨੇ ‘ਹੋਮੀ ਜਹਾਂਗੀਰ ਭਾਬਾ ਪੁਰਸਕਾਰ’ ਦਿੰਦੀ ਹੈ।

ਹਵਾਲੇ

Tags:

ਹੋਮੀ ਭਾਬਾ ਮੁੱਢਲਾ ਜੀਵਨਹੋਮੀ ਭਾਬਾ ਖੋਜਹੋਮੀ ਭਾਬਾ ਮੌਤਹੋਮੀ ਭਾਬਾ ਸਨਮਾਨਹੋਮੀ ਭਾਬਾ ਹਵਾਲੇਹੋਮੀ ਭਾਬਾਮੁੰਬਈਹਿੰਦੀ

🔥 Trending searches on Wiki ਪੰਜਾਬੀ:

ਜ਼ਾਕਿਰ ਹੁਸੈਨ ਰੋਜ਼ ਗਾਰਡਨਲੋਕ ਸਭਾ ਹਲਕਿਆਂ ਦੀ ਸੂਚੀਧਨੀ ਰਾਮ ਚਾਤ੍ਰਿਕਢੱਡੇਭੀਮਰਾਓ ਅੰਬੇਡਕਰਬਲਾਗਮੱਖੀਆਂ (ਨਾਵਲ)ਮੁਗ਼ਲ ਬਾਦਸ਼ਾਹਮੰਜੀ ਪ੍ਰਥਾਪੁਰਖਵਾਚਕ ਪੜਨਾਂਵਕਿੱਸਾ ਕਾਵਿਘੜਾਨੰਦ ਲਾਲ ਨੂਰਪੁਰੀਵਾਰਤਕਕੈਨੇਡਾ ਦੇ ਸੂਬੇ ਅਤੇ ਰਾਜਖੇਤਰਪਾਇਲ ਕਪਾਡੀਆਵਿੱਤੀ ਸੇਵਾਵਾਂਡਿਪਲੋਮਾਮਟਕ ਹੁਲਾਰੇਜਪੁਜੀ ਸਾਹਿਬਜੱਸਾ ਸਿੰਘ ਆਹਲੂਵਾਲੀਆਦੁਆਬੀਸੰਤੋਖ ਸਿੰਘ ਧੀਰਹੇਮਕੁੰਟ ਸਾਹਿਬਲੋਕ ਸਾਹਿਤਲੋਂਜਾਈਨਸਪੰਜਾਬ ਦੀ ਰਾਜਨੀਤੀਪੰਜਾਬ ਦੇ ਲੋਕ ਸਾਜ਼ਭਾਰਤ ਦੀ ਸੰਵਿਧਾਨ ਸਭਾਯੂਰਪਲਿਪੀਡਰਾਮਾਇਸਲਾਮ ਅਤੇ ਸਿੱਖ ਧਰਮਦਲੀਪ ਕੌਰ ਟਿਵਾਣਾਨਵ-ਰਹੱਸਵਾਦੀ ਪੰਜਾਬੀ ਕਵਿਤਾਵਰਨਮਾਲਾਸੁਰਿੰਦਰ ਕੌਰਭਗਤ ਧੰਨਾ ਜੀਮੱਧਕਾਲੀਨ ਪੰਜਾਬੀ ਸਾਹਿਤਲੋਕ-ਸਿਆਣਪਾਂਡਾ. ਦੀਵਾਨ ਸਿੰਘਆਤਮਜੀਤਪਿਆਰਰਣਜੀਤ ਸਿੰਘ ਕੁੱਕੀ ਗਿੱਲਨਿਮਰਤ ਖਹਿਰਾਮਿੳੂਚਲ ਫੰਡਜਾਮਨੀਸੰਚਾਰਪੰਜਾਬ ਦੀਆਂ ਲੋਕ-ਕਹਾਣੀਆਂਭਾਰਤ ਦਾ ਸੰਵਿਧਾਨਜ਼ੈਲਦਾਰਗੁਰੂ ਹਰਿਗੋਬਿੰਦਗੁਰਦਾਸ ਮਾਨਯੂਨਾਨੀ ਭਾਸ਼ਾਸੰਤ ਅਤਰ ਸਿੰਘਸੁਖਮਨੀ ਸਾਹਿਬਮਨੁੱਖੀ ਦੰਦਮਝੈਲਸਮਕਾਲੀ ਪੰਜਾਬੀ ਸਾਹਿਤ ਸਿਧਾਂਤਸੱਤ ਬਗਾਨੇਨਿਬੰਧ ਅਤੇ ਲੇਖਆਲੋਚਨਾ ਤੇ ਡਾ. ਹਰਿਭਜਨ ਸਿੰਘਸੁਜਾਨ ਸਿੰਘਸਿੰਘਮੇਲਾ ਮਾਘੀਪੱਤਰਕਾਰੀਬੇਬੇ ਨਾਨਕੀਰਾਜ ਸਭਾਪੰਜਾਬੀ ਲੋਕਗੀਤਚੰਡੀ ਦੀ ਵਾਰਬਵਾਸੀਰਈਸਾ ਮਸੀਹ🡆 More